rlblogs.in

ਪੰਜਾਬ 10 ਲੱਖ ਸਿਹਤ ਕਾਰਡ: ਮੁੱਖ ਮੰਤਰੀ ਸਿਹਤ ਯੋਜਨਾ (MMSY) ਪੂਰੀ ਜਾਣਕਾਰੀ

ਅੱਜ ਕੱਲ ਦੇ ਮਹਿਗਾਈ ਦੇ ਜਮਾਣੇ ਵਿੱਚ ਕੀ ਇਲਾਜ ਜਾਂ ਇਲਾਜ ਦਾ ਖਰਚਾ ਤੁਹਾਡੀ ਚਿੰਤਾ ਦਾ ਕਾਰਨ ਹੈ ? ਤਾਂ ਤੁਹਾਡੇ ਲਈ ਪੰਜਾਬ ਸਰਕਾਰ ਵਲੋ ਇਕ ਪੰਜਾਬ ਸਰਕਾਰ ਵਲੋ ਪੰਜਾਬ 10 ਲੱਖ ਸਿਹਤ ਕਾਰਡ ਆ ਗਿਆ ਹੈ ।

ਪੰਜਾਬ ਵਿੱਚ ਅਜ ਦੇ ਸਮੇਂ ਜੇਕਰ ਪਰਿਵਾਰ ਵਿੱਚ ਕੋਈ ਗੰਭੀਰ ਬਿਮਾਰੀ ਜਾੰ ਕੋਈ ਬਿਮਾਰ ਹੋ ਜਾਦਾ ਹੈ । ਤਾਂ ਸਭ ਤੋਂ ਪਹਿਲਾ ਸਵਾਲ ਬਿਮਾਰੀ ਦਾ ਇਲਾਜ ਦੇ ਖਰਚੇ ਦਾ ਹੁੰਦਾ ਹੈ । Private ਹਸਪਤਾਲਾਂ ਦੀਆਂ ਮਹਿੰਗੀਆਂ ਫੀਸਾਂ, ਟੈਸਟਾਂ ਦੇ ਖਰਚੇ ਅਤੇ ਅਪਰੇਸ਼ਨਾਂ ਦੇ ਮਿਲਾ ਕੇ ਲੱਖਾਂ ਰੁਪਏ ਦਾ ਖਰਚਾ ਆ ਜਾਂਦਾ ਹੈ । ਕਈ ਵਾਰ ਤਾਂ ਆਪਣੀ ਜ਼ਮੀਨ ਗਰਿਣੇ ਵੇਚਨੇ ਜਾਂ ਗਿਰਵੀ ਰਖਣੇ ਪੈ ਜਾਦੇ ਨੇ ਤੇ ਕਈ ਵਾਰ ਤਾਂ ਕਰਜ਼ਾ ਵੀ ਲੈਣਾ ਪੈ ਜਾਦਾਂ ਹੈ ।

ਕਈ ਵਾਰ ਤਾਂ ਪੈਸੇ ਦੀ ਤੰਗੀ ਕਾਰਨ ਮਰੀਜ਼ ਦਾ ਇਲਾਜ ਅੱਧ ਵਿਚਾਲੈ ਹੀ ਰਹਿ ਜਾਦਾ ਹੈ । ਕੀ ਤੁਸੀਂ ਵੀ ਇਸੇ ਚਿੰਤਾਂ ਵਿੱਚ ਹੋ ? ਜੇਕਰ ਹਾਂ ਤਾਂ ਪੰਜਾਬ ਸਰਕਾਰ ਦਾ 10 Lakh Health Card ਤੁਹਾਡੀ ਇਸ ਵੱਡੀ ਮੁਸ਼ਕਲ ਦਾ ਸਭ ਤੋਂ ਉੱਤਮ ਹੱਲ ਹੈ ।

ਮੁੱਖ ਮੰਤਰੀ ਸਿਹਤ ਯੋਜਨਾ MMSY

ਪੰਜਾਬ ਸਰਕਾਰ ਨੇ ਇਕ ਨਵੇਂ ਸਿਹਤ ਬੀਮਾ ਯੋਜਨਾ, ਜੋ ਕਿ ਮੁੱਕ ਮੰਤਰੀ ਸਿਹਤ ਯੋਜਨਾ ਹੈ । ਇਸ ਦਾ ਐਲਾਨ 15 ਜਨਵਰੀ 2026 ਤੋਂ ਸ਼ੁਰੂ ਹੋ ਚੁਕੀ ਹੈ । ਇਹ ਯੋਜਨਾ ਪੰਜਾਬ ਦੇ ਪਰਿਵਾਰਾਂ ਨੂੰ 10 ਲੱਖ ਤਾ ਬੀਮਾ ਦਿੰਦੀ ਹੈ । ਇਹ ਇੱਕ Cashless ਯੋਜਨਾ ਹੈ । ਇਸ ਦਾ ਮਤਲਬ ਜਦ ਕੋਈ ਵੀ ਵਿਅਕਤੀ ਇਸ ਯੋਜਨਾ ਨੂੰ ਲੋਨ ਜਾਏਗਾ ਤਾਂ ਉਸ ਕੋਈ ਪੈਸੇ ਨਹੀਂ ਲੈ ਕੇ ਜਾਣਾ ਬਸ ਸਿਰਫ ਉਸਨੂੰ ਉਸ ਦਾ ਬੀਮਾ ਜਾਂ ਯੋਜਨਾ ਨੰਬਰ ਲੈ ਕੇ ਜਾਣਾ ਹੈ । ਬਾਕੀ ਸਾਰੇ ਪੈਸੇ ਹਸਪਤਾਲ ਵਲੋ ਅਪਣੇ ਆਪ ਕਟ ਜਾਣਗੇ ।

ਪਹਿਲਾਂ ਇਸ ਯੋਜਨਾ Ayushman Bharat ਦੇ ਤਹਿਸ ਸਿਰਫ਼ 5 ਲੱਕ ਰੁਪਏ ਤੱਕ ਦਾ ਮੁਫ਼ਤ ਇਲਾਜ ਦਿੰਦੀ ਸੀ । ਪਰ ਮੈਡੀਕਲ ਖਰਚਿਆਂ Medical Expenses ਵਿੱਚ ਹੋਏ ਵਾਧੇ ਅਤੇ ਗੰਭੀਰ ਬਿਮਾਰੀਆਂ ਜਿਵੇਂ ਕੈਂਸਰ ਜਾਂ Diabetes ਆਦਿ) ਨੂੰ ਦੇਖਦੇ ਹੋਏ, ਪੰਜਾਬ ਸਰਕਾਰ ਨੇ ਇਸ ਸੀਮਾਂ ਨੂੰ ਵਧਾ ਕੇ 10 ਲੱਖ ਰੁਪਏ ਸਲਾਨਾ ਕਰ ਦਿੱਤਾ ਹੈ ।

ਇਹ ਇੱਕ ਫੈਮਿਲੀ ਫਲੋਟਰ (Family Floater) ਪਲਾਨ ਹੈ । ਇਸਦਾ ਮਤਲਬ ਹੈ ਕਿ ਜੇਕਰ ਇੱਕ ਪਰਿਵਾਰ ਵਿੱਚ 5 ਮੈਬਰ ਹਨ, ਤਾਂ ਉਹ ਪੰਜੇ ਮਿਲ ਕੇ ਇੱਸ ਸਾਲ ਵਿੱਚ 10 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦੇ ਹਨ । ਜੇਕਰ ਇੱਕ ਮੈਬਰ ਨੂੰ ਵੱਡੇ ਆਪਰੇਸ਼ਨ ਦੀ ਲੋੜ ਪਵੇ, ਤਾਂ ਉਹ ਇਕੱਲਾ ਵੀ ਪੂਰੀ 10 ਲੱਖ ਰੁਪਏ ਦਾ ਇਲਾਜ ਕਰਾ ਸਕਦਾ ਹੈ । ਇਹ 10 ਲੱਖ ਰੁਪਏ ਹਰ ਸਾਲ ਦੋਹਰਾਏ Renew ਕਿਤੇ ਜਾਂਦੇ ਨੇ ।

ਕੈਸਲੈਸ ਸੁਵਿਧਾ ਦਾ ਮਤਲਬ Cashless Transaction Means

ਬਹੁਤ ਸਾਰੀਆਂ ਬੀਮਾ ਕੰਪਨੀਅਂ ਵਿੱਚ ਪਹਿਲਾ ਪੈਸੇ ਦੇਣੇ ਪੈਂਦੇ ਹਨ ਅਤੇ ਬਾਅਦ ਵਿੱਚ ਕੰਪਨੀ ਵਾਲੇ ਪੈਸੇ ਦਿੰਦੇ ਹਨ, ਇਸ ਨੂੰ Reimbursement ਵੀ ਕਿਹਾ ਜਾਂਦਾ ਹੈ । ਪਰ ਇਸ 10 ਲੱਖ ਵਾਲੇ ਬੀਮੇ ਵਿੱਚ ਇਦਾ ਨਹੀੰ ਹੈ । ਇਸ ਵਿੱਚ ਤੁਹਾਨੂੰ ਇਹ ਆਪਣਾ Card ਜਾਂ ਬੀਮਾ ਨੰਬਰ ਦੇਨਾ ਹੁੰਦਾ ਹੈ ।

  • ਦਾਖਲੇ ਸਮੇਂ: ਤੁਹਾਨੂੰ ਹਸਪਤਾਲ ਦੇ ਕੰਪਊਟਰ ਤੇ ਸਿਰਫ ਆਪਣਾ ਕਾਰਡ ਜਾ ਆਧਾਰ ਕਾਰਡ ਦਿਖਾਉਣਾ ਹੁੰਦਾ ਹੈ ।
  • ਇਲਾਜ ਸਮੇ: ਦਵਾਇਆਂ, ਓਪਰੇਸਨ ਦੇ ਖਰਚੇ, ਡਾਕਟਰ ਦੀ ਫੀਸ ਅਤੇ ਆਦਿ ਸਭ ਕੁੱਝ ਕਾਰਡ ਵਿੱਚੋਂ ਕੱਟਿਆ ਜਾਂਦਾ ਹੈ ।
  • ਛੁੱਟੀ ਸਮੇ: ਮਰੀਜ਼ ਨੂੰ ਬਿਨਾਂ ਕੋਈ ਬਿੱਲ ਚੁਕਾਏ ਘਰ ਭੈਜ ਦਿੱਤਾ ਜਾਦਾ ਹੈ । ਹਸਪਤਾਲ ਆਪਣੇ ਪੈਸੇ ਸਿਧਾ ਪੰਜਾਬ ਸਰਕਾਰ ਤੋ ਲੈ ਲੈਦੇ ਹਨ ।

ਇਸ ਕਾਰਡ ਨੂੰ ਕੋਣ ਬਣਾ ਸਕਦਾ ਹੈ ? Eligibility Criteria

ਇਹ ਸਕੀਮ ਸਿਰਫ ਗਰੀਬੀ ਰੋਖਾਂ ਤੋਂ ਹੇਠਾਂ ਵਾਲਿਆਂ ਲਈ ਨਹੀ, ਬਲਕਿ ਪੰਜਾਬ ਦੇ ਬਹੁਤ ਸਾਰੇ ਲੋਕਾਂ ਲਈ ਹੈ ।

  • ਨੀਲੇ ਕਾਰਡ ਧਾਰਕ (NFSA Ration Card): ਜੇਕਰ ਤੁਹਾਡੇ ਕੋਲ ਪੰਜਾਬ ਸਰਕਾਰ ਦਾ ਆਟਾ-ਦਾਲ ਸਕੀਮ ਵਾਲਾ ਨੀਲਾ ਜਾਂ ਗੁਲਾਬਪ ਰਾਸ਼ਨ ਕਾਰਡ ਹੈ ਤਾਂ ਤੁਹਾਡਾ ਪੂਰਾ ਪਰਿਵਾਰ ਇਸ ਸਕੀਮ ਲਈ ਯੋਗ ਹੈ ।
  • ਜੇ ਫਾਰਮ ਧਾਰਕ ਕਿਸਾਨ (J Form Farmers): ਉਹ ਕਿਸਾਨ ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਮੰਡੀ ਵਿਚ ਆਪਣੀ ਫਸਲ ਵੇਚੀ ਹੈ ਅਤੇ ਉਨ੍ਹਾਂ ਦਾ ਰਿਕਾਰਡ ਮੰਡੀ ਬੋਰਡ ਕੋਲ ਹੈ । ਇਹਨਾਂ ਕਿਸਾਨਾ ਦੇ ਪਰਿਵਾਰ ਮੈਬਰ ਵੀ ਇਸ 10 ਲੱਖ ਵਾਲੀ ਸਕੀਮ ਦਾ ਲਾਭ ਲੈ ਸਕਦੇ ਹਨ ।
  • Construction Worker: ਜਿਹੜੇ ਮਜ਼ਦੂਰ ਇਟਾਂ ਦੇੇ ਭੱਠਿਆ, ਸੜਕਾਂ ਬਣਾਉਣ ਜਾ ਘਰਾ ਨੂੰ ਬਨਾਉਣ ਦਾ ਕੰਮ ਕਰਦੇ ਹਨ ਉਹ ਵੀ ਇਕ ਸਕੀਮ ਨੂੰ ਲੈ ਸਕਦੇ ਹਨ ।
  • ਛੋਟੇ ਵਾਪਰੀ: ਜਿਨ੍ਹਾਂ ਦੀ ਸਾਲਾਨਾ ਕਮਾਈ ਇਕ ਸੀਮਾ ਜੋ ਕਿ ਪੰਜਾਬ ਸਰਕਾਰ ਨੇ ਤਹਿ ਕਿਤੀ ਹੈ ਉਹ ਵੀ ਇਸ ਯੋਗ ਹਨ ।
  • ਆਮ ਆਦਮੀ: ਇਸ ਸਕੀਮ ਦੀ ਇੱਕ ਖਾਸਿਅਤ ਇਹ ਹੈ ਕਿ ਇਸ ਨੂੰ ਪੰਜਾਬ ਦਾ ਕੋਈ ਵੀ ਵਿਅਕਤੀ ਲੈ ਸਕਦਾ ਹੈ ਇਸ ਵਿੱਚ ਅਮੀਰ ਅਤੇ ਗਰੀਬ ਦਾ ਕੋਈ ਬੇਦਬਾਵ ਨਹੀਂ ਕੀਤਾ ਹੋਇਆ ।

10 ਲੱਖ ਵਾਲਾ ਕਾਰਡ ਬਣਾਉਣ ਲਈ ਜ਼ਰੂਰੀ ਦਸਤਾਵੇਜ਼ ? Verification Process

ਇਸ ਕਾਰਡ ਨੂੰ ਬਣਾਉਣਾ ਬਹੁਤ ਹਿ ਆਸਾਨ ਹੈ । ਕੋਈ ਵੀ ਵਿਅਕਤੀ ਇਸ ਕਾਰਡ ਨੂੰ ਬਨਾ ਸਕਦਾ ਹੈ । ਜੋ ਦਸਤਾਵੇਜ਼ ਇਸ ਕਾਰਡ ਨੂੰ ਬਨਨ ਲਈ ਜਾਈਦੇ ਹਨ ਉਹ ਮੈਂ ਹੇਠਾਂ ਦਿਤੇ ਹਨ ।

  • ਆਧਾਰ ਕਾਰਡ: ਇਹ ਸਭ ਤੋਂ ਮੁੱਖ ਦਸਤਾਵੇਜ਼ ਹੈ । ਇਹ ਤੁਹਾਡੀ Biometric ਮਤਲਬ ਕਿ ਤੁਹਾਡੇ ਅੰਕੂਠੇ ਨਿਸ਼ਾਨ, ਅੱਖਾਂ ਦੀ ਪਛਾਣ ਲਈ ਵਰਤਿਆ ਜਾਂਦਾ ਹੈ ।
  • ਪਰਿਵਾਰ ਦਾ ਸਬੂਤ: ਜੇਕਰ ਤੁਹਾਡਾ ਨਾਮ ਰਾਸ਼ਨ ਕਾਰਡ ਵਿੱਚ ਹੈ ਤਾਂ ਰਾਸ਼ਨ ਕਾਰਡ ਦਿਖਾਉਣਾ ਪਵੇਗਾ । ਜੇਕਰ ਕਿਸਾਨ ਹੋ ਤਾਂ ਆਪਣਾ ਜੇ-ਫਾਰਮ ਦਿਆਉਣਾ ਪਵੇਗਾ । ਜੇ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਅਤੇ ਤੁਸੀ ਇੱਕ ਆਮ ਆਦਮੀ ਹੋ ਤਾਂ ਤੁਹਾਨੂੰ ਤੁਹਾਡਾ ਵੋਟਰ ਕਾਰਡ ਲੈਕੇ ਜਾਣਾ ਪਵੇਗਾ ਅਤੇ ਵੋਟਰ ਕਾਰਡ ਇਕ ਬਹੁਤ ਜ਼ਰੂਰੀ ਦਸਤਾਵੇਜ਼ ਹੈ ਇਸ ਕਾਰਡ ਨੂੰ ਬਣਾਉਣ ਲਈ ।
  • ਮੋਬਾਈਲ ਫੋਨ: ਤੁਹਾਡਾ ਮੋਬਾਈਲ ਨੰਬਹ ਜੋ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ ਕਿਉਂਕਿ ਉਸ ਉੱਤੇ ਇਕ OTP ਆਏਗਾ ।

ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਾਉਣ ਦੇ ਤਰੀਕੇ Step by Step Process

ਤੁਸੀਂ ਇਸ ਕਾਰਡ ਨੂੰ ਤਿੰਨ ਤਰੀਕਿਆ ਨਾਲ ਬਣਵਾ ਸਕਦੇ ਹੋ ।

  • ਅਪਣੇ ਆਪ: ਸਬਤੋ ਪਹਿਲਾ ਤੁਸੀ ਇਹ ਦੇਖਣਾ ਹੈ ਕਿ ਤੁਹਾਡਾ ਕਾਰਡ ਬਨਿਆ ਹੋਇਆ ਹੈ ਜਾ ਨਹੀਂ ਇਹ ਦੇਖਣ ਲਈ Play Store ਤੋ Ayushman App ਡਾਉਨਲੋਡ ਕਰੋ । ਡਾਊਨਲੋਡ ਕਰਨ ਤੋਂ ਬਾਅਦ ਤੁਸੀ ਆਪਣੇ ਮੋਬਾਇਲ ਨੰਬਰ ਤੋਂ Login ਕਰੋ । ਜੇਕਰ ਤੁਹਾਡਾ ਨਾਮ ਲਿਸਟ ਵਿੱਚ ਹੈ ਤਾਂ ਤੁਸੀ ਖੁਦ ਹੀ e-KYC ਕਰਕੇ ਕਾਰਡ ਡਾਉਨਲੋਡ ਕਰ ਸਕਦੋ ਹੋ । ਤੁਸੀ ਇਹ ਕੰਮ ਆਪਣੇ ਕੰਪਉਟਰ ਤੋਂ ਵੀ ਕਰ ਸਕਦੇ ਹੋ । ਕੰਪਉਟਰ ਤੋਂ Check ਕਰਨ ਲਈ ਮੈਂ ਇਕ ਤੁਹਾਨੂੰ ਲਿੰਕ ਦਿਤਾ ਹੈ ਉਸ ਲਿੰਕ ਤੇ ਕਲਿਕ ਕਰਕੇ ਆਪਣੇ ਮੋਬਾਇਲ ਨੰਬਰ ਪਾ ਕੇ ਤੁਸੀ Check ਕਰ ਸਕਦੇ ਹੋ । Ayushman ਨੂੰ Check ਕਰੋ

ਜੇ ਤੁਹਾਡਾ ਨਾਮ Ayushman ਦੀ List ਵਿੱਚ ਲਈ ਹੈ ਤਾਂ ਤੁਹਾਨੂੰ ਇਹ ਕਾਰਡ ਬਣਾਉਣਾ ਪੈਣਾ ਕਰਾਡ ਨੂੰ ਬਣਾਉਣ ਦੇ 3 ਤਰੀਕੇ ਹਨ ਜੋ ਮੈ ਹੈਠਾਂ ਦਿਤੇ ਹੈ ।

  • ਸੇਵਾ ਕੇਂਦਰ: ਪੰਜਾਬ ਭਰ ਵਿੱਚ ਸਰਕਾਰੀ ਸੇਵਾ ਕੇਂਦਰ ਹਨ । ਉੱਥੇ ਜਾ ਕੇ ਆਪਣਾ ਆਧਾਰ ਕਾਰਡ ਦਿਓ । ਉਹ ਆਪਣੇ ਸਿਸਟਮ ਵਿੱਚ ਤੁਹਾਡੀ ਵੇਰਵਾ ਪਾ ਕੇ ਅਤੇ ਮੌਕੇ ਤੇ ਹੀ ਫੋਟੋ ਖਿਚ ਕੇ ਕਾਰਡ ਦੀ ਅਰਜ਼ੀ ਦੇ ਦੇਣਗੇ ।
  • ਹਸਪਤਾਲ ਵਿੱਚ : ਜੇਕਰ ਤੁਸੀ ਬਿਮਾਰ ਹੋ ਅਤੇ ਹਸਪਤਾਲ ਦਾਖਲ ਹੋਣਾ ਹੈ ਪਰ ਕਾਰਡ ਨਹੀ ਬਣਿਆ ਤੇ ਤੁਸੀ ਇਹ ਕਾਰਡ ਹਸਪਤਾਲ ਵਿੱਚ ਬਣਵਾ ਸਕਦੇ ਹੋ ।
  • Camps: ਕਈ ਵਾਰੀ ਪੰਜਾਬ ਸਰਕਾਰ ਵਲੋ ਤੁਹਾਡੇ ਨੇੜੇ ਕਿਤੇ Camp ਲਾਏ ਜਾ ਰਹੇ ਹਨ । ਜੇ ਤੁਹਾਡੇ ਲਾਗੇ ਕੋਈ ਇਹੋ ਜਿਹਾ Camp ਲਗਿਆ ਹੈ ਤਾਂ ਤੁਸੀ ਉਥੇ ਵੀ ਇਹ ਕਾਰਡ ਬਣਵਾ ਸਕਦੇ ਹੋ ।

ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣਾਉਣ ਸਮੇਂ ਦੀਕਤ

ਵੇਸੇ ਤਾਂ ਇਹ ਕਾਰਡ ਬੜੋ ਸੋਥੇ ਤਰੀਕੇ ਨਾਲ ਬਣ ਜਾਂਦਾ ਹੈ ਪਰ ਕਈ ਵਾਰ ਕਈ ਵਿਅਕਤੀ ਕਿਸੇ ਹੋਰ State ਤੋਂ ਆਏ ਹੁੰਦੇ ਹੈ । ਜਿਵੇਂ ਕਿ ਲਾ ਲਵੋਂ ਕੋਈ ਵਿਅਕਤੀ ਪਹਿਲਾ ਚੰਡੀਗੜ ਰਹਿੰਦਾ ਸੀ ਪਰ ਹੁਣ ਉਹ ਪੰਜਾਬ ਵਿੱਚ ਰਹਿਣ ਲਗ ਗਿਆ ਹੈ ਅਤੇ ਹੁਣ ਉਦੇ ਸਾਰੇ ਦਸਤਾਵੇਜ ਪੰਜਾਬ ਦੇ ਹੈ । ਪਰ ਉਸ ਦਾ Ayushman Card ਪਹਿਲਾ ਤੋਂ ਹੀ Chandigarh ਦਾ ਬਨਿਆ ਹੋਇਆ ਹੈ ਅਤੇ ਜਦ ਉਹ ਪੰਜਾਬ ਸਰਕਾਰ ਵਲੋ ਆਪਣਾ 10 ਲੱਖ ਵਾਲਾ ਕਾਰਡ ਬਨਾਨ ਜਾਦਾ ਹੈ ਤਾਂ ਉਸ ਨੂੰ ਪਤਾ ਲਗਦਾ ਹੈ ਕਿ ਉਸ ਦਾ ਕਾਰਡ ਤਾਂ ਪਹਿਲਾ ਦਾ ਹੀ ਬਨਿਆ ਹੋਇਆ ਹੈ । ਇਹੋ ਜਿਹੇ ਵਿਅਕਤੀ ਜਾਂ ਤਾ ਆਪਣਾ ਚੰਡੀਗੜ੍ਹ ਵਾਲਾ ਕਾਰਡ ਹੀ ਰਹਿਣ ਦੇਣ ਪਰ ਜੇ ਉਹੋ ਵਿਅਕਤੀ ਨੂੰ ਲਗਦਾ ਹੈ ਕਿ ਹੁਣ ਉਹ ਪੰਜਾਬ ਵਾਲਾ ਕਾਰਡ ਠੀਕ ਹੈ ।

ਤਾਂ ਉਸ ਵਿਅਕਤੀ ਨੂੰ ਪਹਿਲਾ ਚੰਡੀਗੜ ਤੋ Ayushman ਦੀ ਵੈਬਸਾਇਟ ਜਾ ਰਿਕਾਰਡ ਵਿੱਚ ਆਪਣਾ ਨਾਮ ਕਟਵਾਣਾ ਪਵੇਗਾ । ਨਾਮ ਕਟਵਾਣ ਲਈ ਉਸ ਨੂੰ Sector 16 ਦੇ ਸਰਕਾਰੀ ਹਸਪਤਾਲ ਵਿੱਚ ਜਾਨਾ ਪਵੈਗਾ ਉਥੇ ਜਾ ਕੇ ਉਸ ਨੂੰ ਦਸਤਾਵੇਜ ਜਾ ਆਧਾਰ ਕਾਰਡ ਦੇਣਾ ਪਵੇਗਾ ਤੇ 15 ਦਿਨ ਦੇ ਵਿੱਚ ਉਸ ਦਾ ਨਾਮ ਕਟ ਦਿਤਾ ਜਾਵੇਗਾ । ਤੇ 15 ਦਿਨ ਬਾਅਦ ਉਸ ਵਿਅਕਤੀ ਪੰਜਾਬ ਵਿੱਚ ਆਪਣਾ ਕਾਰਡ ਬਣਾ ਸਕਦਾ ਹੈ ।

ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਹਸਪਤਾਲਾਂ ਦੀ ਸੂਚੀ

ਉਦਾ ਦਾ ਇਸ ਵਿੱਚ ਕਾਫੀ ਸਾਰੇ ਸਰਕਾਰੀ ਹਸਪਤਾਲ ਅਤੇ ਪਾਰਇਵੇਟ ਹਸਪਤਾਲ ਆ ਜਾਦੇ ਨੇ ਪਰ ਮੈਂ ਤੁਹਾਨੂੰ ਕੁਝ ਹਸਪਤਾਲਾਂ ਦੇ ਨਾਮ ਹੇਠਾਂ ਦਿਤੇ ਹਨ । ਤਾਂ ਕਿ ਤੁਹਾਨੂੰ ਹਸਪਤਾਲਾ ਦਾ ਪਤਾ ਲੱਗ ਜਾਵੇਂ ।

ਸਰਕਾਰੀ ਹਸਪਤਾਲ (Government Hospitals)

ਪੰਜਾਬ ਅਤੇ ਚੰਡੀਗੜ ਦੇ ਸਾਰੇ ਹਸਪਤਾਲ ਵਿੱਚ ਇਹ ਕਾਰਡ ਚਲਦਾ ਹੈ । ਇਸ ਵਿੱਚ ਸ਼ਾਮਲ ਹਨ ।

  • ਸਰਾਕਰੀ ਹਸਪਤਾਲ ਚੰਡੀਗੜ: ਹੋ ਜਿਨੇ ਵੀ ਪੰਜਾਬ ਵਿੱਚ ਹਸਪਤਾਲ ਹਨ ਉਸ ਵਿੱਚ ਇਹ ਕਾਰਡ ਚਲ ਜਾਦਾ ਹੈ । ਜ
  • ਮੈਡਿਕਲ ਹਸਪਤਾਲ: ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ।
  • ਜ਼ਿਲ੍ਹਾ ਹਸਪਤਾਲ (District Hospital): ਹਰ ਜ਼ਿਲ੍ਹੇ ਦਾ ਮੁੱਖ ਹਸਪਤਾਲ ਵਿੱਚ ਇਹ ਕਾਰਡ ਚਲ ਜਾਦਾ ਹੈ ।
  • ਸਬ – ਡਵਿਜਨ (CHC): ਤਹਿਸੀਲ ਪੱਧਰ ਦੇ ਹਸਪਤਾਲ ਅਤੇ ਕਮਿਊਨਿਟੀ ਹੈਲਥ ਸੈਂਟਰ ਵਾਲੇ ਹਸਪਤਾਲ ਵੀ ਇਸ ਕਾਰਡ ਨੂੰ ਲੈ ਲੈਦੇ ਨੇ ।

ਪ੍ਰਾਇਵੇਟ ਹਸਪਤਾਲ (Private Hospitals)

  • ਅੰਮ੍ਰਿਤਸਰ: ਆਈਵੀ (IVY), ਸ੍ਰੀ ਗੁਰੂ ਰਾਮਦਾਸ ਹਸਪਤਾਲ, ਨਵਸਿਮਰਨ ਹਸਪਤਾਲ ।
  • ਲੁਧਿਆਣਾ: ਫੋਰਟਿਸ ਹਸਪਤਾਲ, ਮੋਹਨ ਦਾਈ ਓਸਵਾਲ (ਕੈਂਸਰ ਲਈ), ਦੀਪ ਹਸਪਤਾਲ, ਐਸ.ਪੀ.ਐਸ (SPS) ।
  • ਜਲੰਧਰ: ਕੈਪੀਟਲ ਹਸਪਤਾਲ, ਬਿੰਦ ਆਈ ਹਸਪਤਾਲ, ਟੈਗੋਰ ਹਸਪਤਾਲ ।
  • ਮੋਹਾਲੀ: ਸੋਹਾਣਾ ਹਸਪਤਾਲ, ਇੰਡਸ ਹਸਪਤਾਲ, ਮੈਕਸ ਹਸਪਤਾਲ ਆਦਿ ।
  • ਬਠਿੰਡਾ: ਦਿੱਲੀ ਹਾਰਟ ਇੰਸਟੀਚਿਊਟ, ਮੈਕਸ ਹਸਪਤਾਲ, ਆਦੇਸ਼ ਮੈਡੀਕਲ ਕਾਲਜ ।

ਪੰਜਾਬ ਵਿੱਚ 10 ਲੱਖ ਰੁਪਏ ਵਾਲੀ ਨਵੀਂ ਮੁੱਖ ਮੰਤਰੀ ਸਿਹਤ ਯੋਜਨਾ (MMSY) ਲਈ ਹੈਲਪਲਾਈਨ ਨੰਬਰ ਅਤੇ ਸੰਪਰਕ ਹੇਠਾਂ ਦਿੱਤੇ ਗਏ ਹਨ ।

ਹੈਲਪਲਾਈਨ ਨੰਬਰ (Helpline Numbers)

ਜੇਕਰ ਤੁਹਾਨੂੰ ਕਾਰਡ ਬਣਾਉਣ ਵੇਲੇ ਜਾਂ ਹਸਪਤਾਲ ਦੀ ਸੂਚੀ ਜਾਂ ਇਲਾਜ ਦੌਰਾਨ ਕਿਸੇ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹਾ ਤਾ ਤੁਸੀ ਇਹਨਾਂ ਨੰਬਰ ਤੇ ਸੰਪਰਕ ਕਰ ਸਕਦੇ ਹੋ ।

  • 104 (Toll-Free): ਇਹ ਪੰਜਾਬ ਸਰਕਾਰ ਦੀ 24/7 ਹੈਲਪਲਾਈਨ ਹੈ । ਇਥੇ ਤੁਸੀਂ ਮਕੀਮ ਦੀ ਜਾਣਕਾਰੀ ਅਤੇ ਸਿਕਾਇਤ ਦਰਜ ਕਰਵਾ ਸਕਦੇ ਹੋ ।
  • 97185-00606: ਇਹ ਨੰਬਰ ਪੰਜਾਬ ਸਰਕਾਰ ਦਾ ਹੈ ਜੋ ਕਿ ਇਹ ਨੰਬਰ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਜੁੜਿਆ ਹੋਇਆ ਹੈ ।

ਈਮੇਲ ਆਈਡੀ (Email IDs)

ਤੁਸੀ ਆਪਣੀਆਂ ਸ਼ਿਕਾਇਤਾਂ ਜਾਂ ਦਸਤਾਵੇਜਾਂ ਸਬੰਧੀ ਪੁੱਛਗਿੱਛ ਲਈ ਇਹਨਾਂ ਈਮੈਲ ਪਤਿਆਂ ਤੇ ਲਿਖ ਸਕਦੇ ਹੋ ।

  • ਸਟੇਟ ਹੈਲਥ ਏਜੰਸੀ (SHA) ਪੰਜਾਬ: sha.punjab.adm@gmail.com
  • ਆਮ ਪੁੱਛਗਿਛ ਲਈ: contact@aamaadmiparty.org ਸਰਕਾਰੀ ਦੀ ਇਮੇਲ ਅਤੇ ਸਰਕਾਰ ਨਾਲ ਕੋਈ ਗਲ ਕਰਨ ਲਈ ।

ਦਫ਼ਤਰ ਦਾ ਪਤਾ (Office Address)

ਜੇਕਰ ਤੁਸੀਂ ਲਿਖਤੀ ਪੱਤਰ ਭੇਜਣਾ ਹੋ ਜਾ ਖੁਦ ਦਫ਼ਤਰ ਵਿੱਚ ਜਾਣਾ ਚਾਹੁੰਦੇ ਹੋ ।

ਸਟੇਟ ਹੈਲਥ ਏਜੰਸੀ, ਪੰਜਾਬ ਸਰਕਾਰ
ਚੌਥੀ ਮੰਜ਼ਿਲ
ਸੈਕਟਰ 34A, ਚੰਡੀਗੜ੍ਹ ।

ਅਜ ਦੇ ਲਈ ਇੰਨਾਂ ਹੀ ਜੇ ਤੁਹਾਨੂੰ ਇਹ ਬਲੋਗ ਚੰਗਾ ਲੰਗਾ ਤਾਂ ਸਾਡੇ ਨਾਲ rlblogs.in ਜੁੜੇ ਰਹੋ ।

Important Note:

In Punjabi: ਇਹ ਬਲੋਗ ਸਿਰਫ ਸਿਖਿਆ ਅਤੇ ਜਾਣਕਾਰੀ ਦੇ ਉਦੇਸ਼ ਲਈ ਲਿਖਿਆ ਗਿਆ ਹੈ । ਮੁੱਖ ਮੰਤਰੀ ਸਿਹਤ ਕਾਰਡ ਬਾਰੇ ਜਾਣਕਾਰੀ ਮੌਜੂਦਾ ਸਰਕਾਰੀ ਹਿਦਾਇਤਾ ਦੇ ਅਧਾਰਤ ਹੈ । ਇਸ ਦੀ ਸਿਹਤ ਕਾਰਡ ਦੀ ਯੋਗਤਾ ਸ਼ਰਤਾਂ ਅਤੇ ਲਾਭ ਸਮੇਂ ਸਮੇਂ ਤੇ ਪੰਜਾਬ ਸਰਕਾਰ ਵਲੋ ਬਦਲੇ ਜਾ ਸਕਦੇ ਹਨ । ਲੇਖਕ ਪਾਲਿਸੀ ਵਿੱਚ ਕਿਸੇ ਵੀ ਤਬਦੀਲੀ ਜਾਂ ਇਸ ਜਾਣਕਾਰੀ ਦੇ ਅਧਾਰ ਤੇ ਲਏ ਗਏ ਕਿਸੇ ਵੀ ਫੈਸਲੇ ਲਈ ਜਿੰਮੇਵਾਰ ਨਹੀ ਹੈ । ਸਾਰਿਆ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਤਾਜਾ ਜਾਣਕਾਰੀ ਲਈ ਪੰਜਾਬ ਸਰਕਾਰ ਦੀ ਵੈਬੱਸਾਈਟ ਤੇ ਜਾਣ ਅਤੇ ਆਪਣੇ ਨੇੜੇ ਸੇਵਾ ਕੇਂਦਰ ਨਾਲ ਸੰਪਰਕ ਕਰਨ ।

In English: This blog is written for educational and informational purpose only. The information regarding (Mukh Mantri Sehat Yojana) is based on the lastest available government updates at the time of writing this blog. Government Schemes, eligibility criteria and benefits are changed from time to time. I am or author of thi blog is not responsible for any change in the policy or Mukh Mantri Sehat Yojana. Readers are strongly advised to verify the latest details from the official Punjab Government Website or visit the nearest Sewa Kendra.

Leave a Comment