rlblogs.in

ਬੈਂਕ ਪੈਸੇ ਕਿਵੇਂ ਕਮਾਉਦਾ ਹੈ? (How Banks Earn Money in Punjabi)

ਅਜ ਮੈ ਤੁਹਾਨੂੰ ਦੱਸਾਂਗਾ ਕਿ ਬੈਂਕ ਕਿਵੇਂ ਕਮਾਉਂਦਾ ਹੈ? (How Banks Earn Money in Punjabi) ਅਤੇ ਸਾਡੇ ਪੈਸੇ ਉੱਤੇ ਬਿਆਜ (Interest) ਕਿਵੇਂ ਦਿੰਦਾ ਹੈ । ਜੇ ਤੁਸੀ ਅਮੀਰ ਜਾਂ Financial Free ਹੋਣਾ ਚਾਹੁਦੇ ਹੋ ਤਾਂ ਤੁਹਾਨੂੰ ਇਸ ਵਿਸ਼ੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ । ਕੀ ਤੁਸੀਂ ਕਦੇ ਵਿਚਾਰਿਆ ਹੈ ਕਿ ਬੈਂਕ ਆਪਣੇ ਕਰਮਚਾਰੀਆਂ ਨੂੰ ਤਨਖਾ ਅਤੇ ਤੁਹਾਨੂੰ ਬਿਆਜ ਕਿਵੇਂ ਦਿੰਦਾ ਹੈ ?

ਤਾਂ ਚਲੋ ਦੋਸਤੋ, ਇਸ ਟਾਪਿਕ ਨੂੰ ਸ਼ੁਰੂ ਕਰੀਏ । ਜਦੋਂ ਤੁਸੀਂ ਬੈਂਕ ਵਿੱਚ ਆਪਣੇ ਪੈਸੇ ਜਮ੍ਹਾ ਕਰਵਾਉਣ ਜਾਂਦੇ ਹੋ, ਤਾਂ ਬੈਕ ਤੁਹਾਡੇ ਪੈਸੇ ਲੈ ਲੇਦਾ ਹੈ ਅਤੇ ਤੁਹਾਡੇ ਖਾਤੇ ਵਿੱਚ ਉਨ੍ਹਾਂ ਪੈਸੇ ਨੂੰ Digital ਰੂਪ ਵਿੱਚ ਜਮਾ ਕਰ ਦਿੰਦਾ ਹੈ । ਬੈਂਕ ਦੇ ਕੋਲ ਕਈ ਲੋਕ ਆਪਣੇ ਪੈਸੇ ਜਮ੍ਹਾ ਕਰਵਾਉਣ ਆਉਂਦੇ ਹਨ । ਹੁਣ ਅਜਿਹਾ ਤਾਂ ਹੈ ਨਹੀਂ ਕਿ ਬੈਂਕ ਤੁਹਾਡੇ ਪੈਸੇ ਲੈ ਕੇ ਉਨ੍ਹਾਂ ਨੂੰ ਕਿਸੇ (Locker) ਵਿੱਚ ਬੰਦ ਕਰ ਦਿੰਦਾ ਹੈ ਜਦੋ ਤੱਕ ਤੁਸੀਂ ਵਾਪਸ ਨਹੀਂ ਆਉਂਦੇ । ਤਾਂ ਬੈਂਕ ਤੁਹਾਡੇ ਪੈਸਿਆਂ ਦਾ ਕੀ ਕਰਦਾ ਹੈ? ਬੈਂਕ ਤੁਹਾਡੇ ਜਮ੍ਹਾ ਕੀਤੇ ਪੈਸਿਆ ਨੂੰ ਹੋਰਾਂ ਲੋਕਾ ਨੂੰ ਲੋਨ (Loan) ਦੇਣ ਲਈ ਵਰਤਦਾ ਹੈ ਅਤੇ ਉਸ ਤੋ ਬਿਆਜ ਕਮਾਉਂਦਾ ਹੈ ।

ਬੈਂਕ ਪੈਸੇ ਕਿਵੇਂ ਕਮਾਉਦਾ ਹੈ? ਇੱਕ ਉਦਾਹਰਣ ਨਾਲ ਸਮਝੋ

ਹੁਣ ਮੈ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ, ਮੰਨ ਲਓ ਤੁਸੀ ਬੈਂਕ ਗਏ ਅਤੇ 10,000 ਰੁਪਏ ਜਮਾ ਕਰਵਾਏ ਅਤੇ ਬੈਂਕ ਇਸ 10,000 ਰੁਪਏ ਤੇ ਤੁਹਾਨੂੰ 5% ਬਿਆਜ ਦੇ ਰਿਹਾ ਹੈ । ਤੁਹਾਡੇ ਜਮਾ ਕਰਵਾਏ ਹੋਏ ਪੈਸੇ ਉਹ 10,000 ਰੁਪਏ ਕਿਸੇ ਨੂੰ ਲੋਨ ਦੇ ਰੂਪ ਵਿੱਚ ਦੇ ਦਿੰਦਾ ਹੈ ਅਤੇ ਬੈਂਕ ਉਸ ਵਿਅਕਤੀ ਤੋ 10% ਬਿਆਜ ਲੈ ਰਿਹਾ ਹੈ । ਹੁਣ ਤੁਸੀਂ ਵੇਖ ਰਹੇ ਹੋ ਕਿ ਬੈਂਕ ਤੁਹਾਨੂੰ ਜੋ ਬਿਆਜ ਦੇ ਰਿਹਾ ਹੈ, ਉਸ ਤੋਂ ਜਿਆਦਾ ਤਾਂ ਉਹ ਲੋਨ ਦੇ ਰੂਪ ਵਿੱਚ ਕਮਾ ਰਿਹਾ ਹੈ ।

ਪਰ ਜਦੋਂ ਉਹ ਆਦਮੀ, ਜਿਸਨੇ ਬੈਂਕ ਤੋ ਲੋਨ ਲਿਆ ਹੈ, ਉਹ ਆਦਮੀ ਆਪਣਾ ਲੋਨ ਵਾਪਸ ਨਹੀਂ ਦੇ ਸਕਦਾ

। ਇਸ ਸਥਿਤੀ ਵਿੱਚ ਬੈਂਕ ਲਈ ਕਾਫੀ ਮੁਸ਼ਕਿਲ ਹੋ ਜਾਂਦੀ ਹੈ । ਕਿਉਂਕਿ ਜੇ ਕੋਈ ਵਿਅਕਤੀ ਬੈਂਕ ਵਿੱਚ ਪੈਸੇ ਲੈਣ ਆਉਂਦਾ ਹੈ, ਤਾਂ ਬੈਂਕ ਉਸ ਨੂੰ ਪੈਸੇ ਦੇ ਨਹੀਂ ਸਕਦਾ । ਇਹ ਇਸ ਕਾਰਨ ਹੁੰਦਾ ਹੈ ਕਿ ਬੈਂਕ ਨੇ ਕੁਝ ਲੋਕਾਂ ਨੂੰ ਲੋਨ ਦਿੱਤਾ ਹੈ ਪਰ ਉਹ ਆਪਣਾ ਲੋਨ ਚੁੱਕਾ ਨਹੀਂ ਸਕੇ, ਜਿਸ ਕਾਰਨ ਬੈਂਕ ਕੋਲ ਪੈਸੇ ਨਹੀਂ ਬਚਦੇ ਲੋਕਾਂ ਨੂੰ ਦੇਣ ਲਈ ।

RBI ਦੇ ਨਿਯਮ: CRR ਅਤੇ SLR

1. CRR (Cash Reserve Ration):

ਇਸ ਸਮਸਿਆ ਨੂੰ ਹੱਲ ਕਰਨ ਲਈ ਆਰ.ਬੀ.ਆਈ RBI ਨੇ ਇੱਕ ਨਿਯਮ Rule ਬਣਾਇਆ ਹੈ ਕਿ ਜੋ ਵੀ ਪੈਸਾ Depositor ਨੇ ਬੈਂਕ ਵਿੱਚ ਜਮਾ ਕਰਵਾਇਆ ਹੈ ਉਸ ਦਾ 4% ਪੈਸਾ ਬੈਂਕ ਨੂੰ ਆਪਣੇ ਪਾਸ ਰੱਖਣਾ ਹੀ ਹੋਵੇਗਾ ਸੁਰੱਖਿਆ Security ਦੇ ਰੂਪ ਵਿੱਚ । ਤਾਕਿ ਜਦੋਂ ਕੋਈ ਆਪਣਾ ਪੈਸਾ ਲੈਣ ਆਵੇ, ਤਾਂ ਬੈਂਕ ਕੋਲ ਕੁਝ ਪੈਸੇ ਹੋਵੇ ਦੇਣ ਲਈ । ਇਸ ਨਿਯਮ ਨੂੰ ਅਸੀ ਸੀ.ਆਰ.ਆਰ ਕੈਸ਼ ਰਿਜਰਵ ਰੈਸੋ CRR (Cash Reserve Ratio) ਕਹਿੰਦੇ ਹਾਂ । ਭਾਰਤੀ ਰਿਜਰਵ ਬੈਂਕ Reserve Bank of India ਇਸ ਨੂੰ ਸਾਰੇ ਭਾਰਤ ਦੇ ਬੈਂਕਾ ਵਿੱਚ ਲਾਗੁ ਕਰਦਾ ਹੈ । ਇਹ ਇੱਕ ਤੌਰ ਤੋ ਕਿਹਾ ਜਾਂਦਾ ਹੈ ਕਿ ਜੋ ਆਰ.ਬੀ.ਆਈ RBI ਕਹੇਗਾ, ਉਹ ਸਾਰੇ ਭਾਰਤੀ ਬੈਕਾਂ ਨੂੰ ਮੰਨਣਾ ਪਵੇਗਾ ।

2. SLR (Statutory Liquidity Ratio):

ਇਸ ਤੋ ਇਲਾਵਾ, ਇੱਕ ਹੋਰ ਨਿਯਮ SLR ਹੈ, ਜੋ ਕਿ Statutory Liquidity Ratio ਜਿਸ ਦਾ ਨਾਮ ਹੈ, ਇਸ ਨਿਯਮ ਵਿੱਚ ਬੈਂਕ ਨੂੰ ਕਿਹਾ ਗਿਆ ਹੈ ਕਿ ਜੋ ਵੀ Cash ਬੈਂਕ ਵਿੱਚ ਜਮ੍ਹਾ ਹੋਇਆ ਹੈ, ਉਸ ਦਾ 18% ਹਿਸਾ ਨਕਦੀ ਵਿੱਚ ਰੱਖਿਆ ਜਾਵੇਗਾ, ਅਤੇ ਬਾਕੀ ਸਾਰੀਆ ਚੀਜ਼ਾਂ ਜੋ ਬਹੁਤ Safe ਮਨੀ ਜਾਂਦੀਆ ਹਨ, ਉਨ੍ਹਾਂ ਵਿੱਚ ਨਿਵੇਸ ਕੀਤਾ ਜਾਵੇਗਾ ਜਿਵੇਂ ਕਿ Govt. Bond, Govt. Securities, Gold ਆਦਿ ।

ਹੁਣ ਦੋਵਾਂ ਨੂੰ ਜੋੜ ਦੋ (18 + 4 = 22%) ਪੈਸੇ ਹੀ ਬੈਂਕ ਦੇ ਪਾਸ Safe ਹਨ, ਜਿਸ ਨਾਲ ਬੈਂਕ ਕੁੱਝ ਨਹੀਂ ਕਰ ਸਕਦਾ । ਬਾਕੀ 78% ਪੈਸੇ ਜੋ ਬੈਂਕ ਦੇ ਪਾਸ ਹੈ, ਬੈਂਕ ਉਸ ਨਾਲ ਕੁਝ ਵੀ ਕਰ ਸਕਦੀ ਹੈ, ਬੈਂਕ ਉਸ ਪੈਸੇ ਨੂੰ ਲੋਨਾਂ ਦੇ ਰੂਪ ਵਿੱਚ ਦੇ ਸਕਦਾ ਹੈ, ਸਟਾਕ ਵਿੱਚ ਪੈਸਾ ਲਗਾ ਸਕਦਾ ਹੈ ।

Bank Run

ਇਹ ਹੀ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਕਿ ਕੋਈ ਬੈਂਕ ਡੂਬ ਜਾਂਦੀ ਹੈ ਕਿਉਂਕਿ ਕੁਝ ਹਿਸਾ ਹੈ ਆਪਣੇ ਪੈਸਿਆਂ ਦਾ ਬੈਂਕ ਵਿੱਚ Safe, ਬਾਕੀ ਬੱਚੇ ਹੋਏ ਪੈਸਿਆਂ ਨਾਲ ਬੈਂਕ ਕੁਝ ਵੀ ਕਰ ਸਕਦੀ ਹੈ । ਬੈਂਕ ਕਈ ਵਾਰ ਆਪਣੇ ਪੈਸੇ ਨੂੰ ਕਿਸੇ ਐਸੀ ਜਗ੍ਹਾ ਤੇ ਲਗਾ ਦਿੰਦਾ ਹੈ ਜਿੱਥੇ ਉਸਦੇ ਪੈਸੇ ਡੂਬ ਜਾਂਦੇ ਹਨ । ਜਿਵੇਂ ਕਿ ਬੈਂਕ ਨੇ ਕਿਸੇ ਨੂੰ ਕਰੋੜਾਂ ਰੁਪਏ ਦਾ ਲੋਨ ਦਿਤਾ ਅਤੇ ਉਹ ਇਨਸਾਨ ਬੈਂਕ ਨੂੰ ਪੈਸੇ ਵਾਪਸ ਨਹੀਂ ਕਰ ਸਕਿਆ, ਤਾਂ ਬੈਂਕ ਦੇ ਪਾਸ ਪੈਸੇ ਦੀ ਕਮੀ ਹੋ ਜਾਂਦੀ ਹੈ ।

ਜਦੋਂ ਹੋਰ ਲੋਕਾਂ ਨੂੰ ਪਤਾ ਲਗਦਾ ਹੈ ਤਾਂ ਉਹੀ ਸਭ ਲੋਕ ਆਪਣੇ ਪੈਸੇ ਲੈਣ ਲਈ ਬੈਂਕ ਦੇ ਪਾਸ ਪਹੁੰਚ ਜਾਂਦੇ ਹਨ ਅਤੇ ਕਿਸੇ ਕੋਲ ਬੈਂਕ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਸਾਰਾ ਪੈਸਾ ਇੱਕ ਸਾਥ ਸਭ ਲੋਕਾਂ ਨੂੰ ਦੇ ਸਕੇ । ਇਸ ਦੁਨੀਆਂ ਵਿੱਚ ਕਿਸੇ ਵੀ ਬੈਂਕ ਲਈ ਇਹ ਸੰਭਵ ਨਹੀਂ ਹੈ ਕਿ ਉਹ ਇੱਕ ਸਾਥ ਲੋਕਾਂ ਨੂੰ ਪੈਸੇ ਦੇ ਸਕੇ । ਇਸ ਦਿਕਤ ਨੂੰ Bank Run ਕਿਹਾ ਜਾਂਦਾ ਹੈ । ਇਸ ਲਈ ਤੁਸੀ ਦੇਖਿਆ ਹੋਵੇਗਾ ਕਿ ਤਸੀ ਇੱਕ ਦਿਨ ਕੁਝ ਹੱਦ ਤੱਕ ਪੈਸੇ ਨਿਕਾਲ ਸਕਦੇ ਹੋ । ਪਰ ਘਬਰਾਓ ਨਹੀ, ਇਹ ਬਹੁਤ ਹੀ ਕਟ ਹੁੰਦਾ ਹੈ ਕਿ ਬੈਂਕ ਵਿੱਚ ਸਭ ਇਕ ਸਾਥ ਆਪਣੇ ਪੈਸੇ ਨਿਕਾਲਣ ਲਈ ਜਾਣਗੇ ।

ਇਸ ਤੋ ਇਲਾਵਾ, ਬੈਂਕ ਕੋਲ ਹੋਰ ਵੀ ਤਰੀਕੇ ਹੁੰਦੇ ਹਨ ਪੈਸੇ ਕਮਾਉਮ ਦੇ, ਜਿਵੇਂ ਕਿ ਬੈਂਕ ਤੁਹਾਨੂੰ ਆਪਣੀ ਸੇਵਾਵਾਂ ਦੇਣ ਲਈ ਕੁਝ ਚਾਰਜ਼ ਲੈਂਦਾ ਹੈ ਜਿਵੇਂ ਕਿ Debit Card, Net Banking, SMS Charges, ਆਦਿ । ਇਸ ਤੋ ਇਲਾਵਾ, ਬੈਂਕ ਆਪਣੇ ਪੇਸਿਆਂ ਨੂੰ ਸਟਾਕ ਮਾਰਕਿਟ ਵਿੱਚ ਵੀ ਇੰਵੈਸਟ ਕਰਦੀ ਹੈ ।

Disclaimer in Punjabi:

ਇਹ ਬਲੋਗ ਸਿਰਫ Educational purpose ਲਈ ਹੈ । ਇਸ ਵਿੱਚ ਦਿੱਤੀ ਗਈ ਜਾਣਕਾਰੀ (ਜਿਵੇਂ ਕਿ ਬਿਆਜ ਦਰਾਂ, CRR ਜਾਂ SLR) ਸਮੇ – ਸਮੇਂ ਦੇ ਬਦਲ ਸਕਦੀ ਹੈ ਕਿਉਂਕਿ ਇਹ RBI ਦੇ ਨਿਯਮ ਤੇ ਨਿਰਭਰ ਕਰਦੀ ਹੈ । ਅਸੀ ਕੋਈ ਅਧਿਕਾਰਤ ਵਿੱਤੀ ਸਲਾਹਕਾਰ ਨਹੀਂ ਹਾਂ । ਕੋਈ ਵੀ ਨਿਵੇਸ਼ ਜਾਂ ਵਿੱਤੀ ਫੈਸਲਾ ਲੈਣ ਤੋ ਪਹਿਲਾਂ, ਕਿਰਪਾ ਕਰਕੇ ਆਪਣੇ ਬੈਂਕ ਜਾਂ ਕਿਸ ਮਾਹਰ ਨਾਲ ਸਲਾਹ ਜ਼ਰੂਰ ਕਰੋ ।

Disclaimer in English

This blog is for education and informational purposes only. The financial data mentioned (such as interest rates, CRR or SLR) is subject to change as per RBI guidelines. We are not official financial advisors. Please consult with your bank or a certified financial expert before making any investment or financial decisions.

ਅੱਜ ਦੇ ਲਈ ਇਨ੍ਹਾਂ ਹੀ ਉਮੀਦ ਹੈ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਬੈਂਕ ਪੈਸੇ ਕਿਵੇਂ ਕਮਾਉਦਾ ਹੈ? (How Banks Earn Money in Punjabi) ਜੇ ਤੁਹਾਨੂੰ ਇਹ ਬਲੋਗ ਚੰਗਾ ਲਗਾ ਤਾਂ ਸਾਡੇ ਨਾਲ rlblogs.in ਨਾਲ ਜੁੜੇ ਰਹੋ ।

Leave a Comment