rlblogs.in

Large Cap Mid Cap and Small Cap in Punjabi Explained

ਦੋਸਤੋ, ਅੱਜ ਅਸੀਂ Large Cap, Mid Cap and Small in Punjabi Explained ਬਾਰੇ ਗੱਲਾਂ ਕਰਾਂਗੇ । ਪਰ ਇਸ ਬਲੋਗ ਨੂੰ ਸ਼ੁਰੂ ਤੋ ਪਹਿਲਾ ਮਾਰਕਿਟ ਕੈਪਿਟਲਾਇਜੇਸ਼ਨ Market Capitalization ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਮਾਰਕਿਟ ਕੈਪਿਟਲਾਇਜੇਸ਼ਨ ਕੀ ਹੈ ? ਜੇ ਤੁਹਾਨੂੰ ਨਹੀਂ ਪਤਾ ਕਿ ਮਾਰਕਿਟ ਕੈਪਿਟਲਾਇਜੇਸ਼ਨ ਕੀ ਹੈ, ਤਾਂ ਤੁਸੀ ਮੇਰਾ Market Capitalization in Punjabi ਵਾਲਾ ਬਲੋਗ ਪੜ ਸਕਦੇ ਹੋ ।

ਲਾਰਜ਼ ਕੈਪ, ਮਿਡ ਕੈਪ ਅਤੇ ਸਮਾਲ ਕੈਪ ਕਿਸੇ ਕੰਪਨੀ ਜਾ ਸਟਾਕ ਦੀ Market Capitalization ਦਸਦਾ ਹੈ । ਉਦਾ ਤਾਂ ਮੈ ਮਾਰਕਿਟ ਕੈਪਿਟਲਾਇਜੇਸ਼ਨ ਤੇ ਬਲੋਗ ਬਣਾਈਆ ਹੈ, ਪਰ ਹੁਣ ਮੈ ਤੁਹਾਨੂੰ ਉਸ ਦਾ ਇੱਕ ਛੋਟਾ ਜਿਹਾ ਹਿਸਾ ਸਮਝਾਉਣਾ ਚਾਹੁਗਾ । ਮਾਰਕਿਟ ਕੈਪਿਟਲਾਇਜੇਸ਼ਨ ਕਿਸੇ ਵੀ ਕੰਪਨੀ ਦਾ ਸ਼ੇਅਰ ਪ੍ਰਾਇਸ Share Price ਅਤੇ ਉਸ ਕੰਪਨੀ ਦੇ ਪਾਸ ਕਿਨੇ ਸ਼ੇਅਰ ਹਨ ਇਸ ਨਾਲ ਨਿਕਲਦਾ ਹੈ । ਮਾਰਕਿਟ ਕੈਪਿਟਲਾਇਜੇਸ਼ਨ = ਸ਼ੇਅਰ ਪ੍ਰਾਇਸ X ਕੁੱਲ ਵਰਤਾਨ ਜਾਣੇ ਵਾਲੇ ਸ਼ੇਅਰ (Market Capitalizatio = Share Price X Total no. of Shares)

ਜਿਵੇਂ ਕਿ ਤੁਸੀਂ ਉੱਤੇ ਦੇਖ ਰਹੇ ਹੋ ਕਿ Market Capitalization ਕਿਵੇਂ ਤਯ ਹੁੰਦੀ ਹੈ । ਜੇ ਕਿਸੇ ਵਿਅਕਤੀ ਨੂੰ ਕੋਈ ਕੰਪਨੀ ਖਰੀਦਣੀ ਹੈ ਤਾਂ ਉਸ ਕੰਪਨੀ ਦੀ Market Capitalization ਜੋ ਹੋਵੇ, ਉਸ ਦੇ ਮੁਲ ਉੱਤੇ ਕੰਪਨੀ ਖਰੀਦ ਸਕਦੀ ਹੈ । ਚਲੋ ਹੁਣ ਲਾਰਜ਼ ਕੈਪ, ਮਿਡ ਕੈਪ ਅਤੇ ਸਮਾਲ ਕੈਪ ਬਾਰੇ ਗੱਲਾਂ ਕਰੀਏ ।

1. ਲਾਰਜ਼ ਕੈਪ

ਲਾਰਜ ਕੈਪ ਕੰਪਨੀ ਉਹ ਕੰਪਨੀ ਹੈ ਜਿਸਦੀ ਮਾਰਕਿਟ ਕੈਪਟਿਲਾਈਜੇਸ਼ਨ 10,000 ਕਰੋੜ ਤੋਂ ਵੱਧ ਹੁਦੰੀ ਹੈ । ਇਹ ਕੰਪਨੀਆਂ ਬੜੀ ਸੰਤੁਲਿਤ ਹੁੰਦੀ ਹੈ । ਇਹ ਕੰਪਨੀ ਬਾਜਾਰ ਵਿੱਚ ਬੜੀ ਵਧੀਆ ਸਥਾਨ ਹੱਖਦੀ ਹੈ । ਇਹੋ ਜਿਹੀ ਕੰਪਨੀ ਨੂੰ ਅਸੀ ਵਧਿਆ ਕੰਪਨੀ ਵੀ ਕਹਿ ਸਕਦੇ ਹੈ ਕਿਉਂਕਿ ਇਸ ਕੰਪਨੀ ਵਿੱਚ ਕਈ ਲੋਕਾਂ ਦਾ ਪੈਸਾ ਲਗਿਆ ਹੁੰਦਾ ਹੈ । ਮੈ ਤੁਹਾਨੂੰ ਲਾਰਜ ਕੈਪ ਕੰਪਨੀ ਬਾਰੇ ਦੱਸਿਆ ਹੈ ਕਿ ਜੋ ਕੰਪਨੀ 10,000 ਕਰੋੜ ਤੋ ਜਿਆਦਾ ਦੀ ਮਾਰਕਿਟ ਕੈਪ ਰੱਖਦੀ ਹੈ ਉਹ ਲਾਰਜ ਕੈਪ ਕੰਪਨੀ ਵਿੱਚ ਆਉਂਦੀ ਹੈ । ਪਰ ਜੇਕਰ ਅਸੀ SEBI ਦੇ ਅਨੂੰਸਾਰ ਦੇਖਿਏ ਤਾਂ Large Cap ਕੰਪਨੀ ਉਹ ਕੰਪਨੀ ਹੈ ਜੋ ਟਾਪ 1 ਤੋ 100 ਸਥਾਨ ਵਿੱਚ ਆਉਦੀ ਹੈ । ਦੋਵੇ ਗੱਲਾਂ ਹੀ ਠੀਕ ਹਨ ਕਿਉਕਿ ਟਾਪ 100 ਵਿੱਚ ਉਹ ਕੰਪਨੀ ਰਹੀਦੀਆਂ ਹਨ ਜਿਸਦੀ ਮਾਰਕਿਟ ਕੈਪ ਕਰੋੜਾ ਦੀ ਹੁੰਦੀ ਹੈ ।

ReturnsRiskLiquidityVolatilityInstitutional InvestorsExamples
ModerateLowVery HighLowVery HighReliance, TCS, Hinustan Unilever

ਉੱਤੇ ਮੈ ਤੁਹਾਨੂੰ ਇੱਕ Table ਦਿੱਤਾ ਹੈ ਜਿਸ ਨਾਲ ਤੁਹਾਨੂੰ ਪਤਾ ਲਗੇਗਾ ਕਿ ਲਾਰਜ ਕੈਪ ਕੰਪਨੀਆ ਦਾ ਪ੍ਰਦਰਸ਼ਨ ਕਿਵੇਂ ਹੈ ।

i. Return

ਲਾਰਜ ਕੈਪ ਕੰਪਨੀ ਵਿੱਚ ਤੁਹਾਨੂੰ Return Medium ਵੇਖਮ ਲਈ ਮਿਲਦਾ ਹੈ ਕਿਉਂਕਿ ਇਹ ਕੰਪਨੀਆਂ ਪਹਿਲਾਂ ਹੀ ਬਹੁਤ ਚੰਗਾ ਪ੍ਰਰਦਰਸ਼ਨ ਕੀਤਾ ਹੈ । ਇਸ ਦਾ ਬਿਜ਼ਨਸ ਕਾਫੀ ਹਦ ਤਕ ਸੈਟਲ ਹੋ ਚੁੱਕਾ ਹੈ । ਬਿਜ਼ਨਸ ਸੈਟਲ ਹੋਣ ਦੇ ਕਾਰਨ, ਇਹ ਕੰਪਨੀ ਹੁਣ ਆਪਣੇ ਬਿਜਨਸ ਨੂੰ ਹੋਰ ਵਧਾ ਨਹੀਂ ਸਕਦੀ ।

ii. Risk

ਇਹਨਾਂ ਕੰਪਨੀਆਂ ਵਿੱਚ ਬਹੁਤ ਘੱਟ ਜੋਖਮ ਹੁੰਦਾ ਹੈ । ਕਿਉਂਕਿ ਕਈ ਲੋਕ ਨੇ ਇਹਨਾਂ ਕੰਪਨੀਆਂ ਵਿੱਚ ਪੈਸਾ ਲਗਾਇਆ ਹੈ ਅਤੇ ਉਨਾਂ ਦਾ ਬਿਜਨਸ ਬਹੁਤ ਵੱਡਾ ਹੁੰਦਾ ਹੈ । ਇਸ ਕਾਰਨ ਲੋਕਾਂ ਦਾ ਲਗਾਇਆ ਹੋਇਆ ਪੈਸਾ ਬਹੁਤ ਘੱਟ ਡੂੰਬਦਾ ਹੈ ।

iii. Liquidity

Liquidity ਦਾ ਮਤਲਬ ਹੈ ਗਿ ਜੇ ਤੁਸੀਂ ਕਿਸੇ ਕੰਪਨੀ ਦੇ ਸ਼ੇਅਰ ਲਏ ਹੋਏ ਹਨ, ਤਾਂ ਉਹ ਸ਼ੇਅਰ ਮਾਰਕਿਟ ਵਿੱਚ ਬਿਕੇਗਾ ਜਾ ਨਹੀਂ । ਤੁਸੀ ਸ਼ੇਅਰ ਨੂੰ ਖਰੀਦ ਲਿਆ ਹੈ, ਪਰ ਜਦੋਂ ਉਨ੍ਹਾਂ ਨੂੰ ਬੇਚਨ ਦਾ ਸਮਾਂ ਆਇਆ ਤਾਂ ਉਨ੍ਹਾਂ ਸ਼ੇਅਰਾਂ ਨੂੰ ਖਰੀਦਨ ਵਾਲਾ ਕੋਈ ਹੈ ਜਾਂ ਕੇ ਨਹੀਂ । ਇਸ ਤਰ੍ਹਾਂ ਤੁਹਾਡਾ ਲਗਾਇਆ ਹੋਇਅ ਪੈਸਾ ਬਰਬਾਦ ਹੋ ਜਾਵੇਗਾ । ਲਾਰਜ ਕੈਪ ਕੰਪਨੀ

iv. Volatility

Volatility ਦਾ ਮਤਲਬ ਹੈ ਕਿ ਕੋਈ ਸਟਾਕ ਜਾਂ ਸ਼ੇਅਰ ਦਾ ਵਧਨਾ ਅਤੇ ਘਟਨਾ । ਲਾਰਜ ਕੈਪ ਕੰਪਨੀਆਂ ਵਿੱਚ Volatility ਬਹੁਤ ਘੱਟ ਹੁੰਦੀ ਹੈ । ਜਦੋਂ ਸਟਾਕ ਮਾਰਕਿਟ, ਡੂਬ ਰਹੀ ਹੁੰਦੀ ਹੈ, ਤਾਂ ਲਾਰਜ ਕੈਪ ਸਟਾਕ ਵੀ ਗਿਰ ਸਕਦੇ ਹਨ ਪਰ ਬਾਕੀਆਂ ਦੀ ਤੁਲਨਾਂ ਵਿੱਚ ਬਹੁਤ ਘੱਟ ਗਿਰਦੇ ਹਨ ।

v. Institutional Investors

Institutional Investors ਦਾ ਮਤਲਬ ਹੈ ਵੱਡੇ ਖਿਡਾਰੀ ਜੋ ਬਹੁਤ ਸਾਰਾ ਪੈਸਾ ਲੈ ਕੇ ਆਉਂਦੇ ਹਨ । ਉਹ 1 ਲੱਖ ਜਾਂ 10 ਲੱਖ ਨਹੀਂ ਬਲਕਿ ਕਰੋੜੋ ਰੁਪਏ ਲੈ ਕੇ ਆਉਂਦੇ ਹਨ । ਲਾਰਜ ਕੈਪ ਵਿੱਚ ਸਾਨੂੰ Institutional Investor ਬਹੁਤ ਜਾਦਾ ਮਿਲਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਨਾਂ ਦਾ ਲਗਾਇਆ ਹੋਇਆ ਪੈਸਾ ਡੁਬੇਗਾ ਨਹੀ ।

2. ਮਿਡ ਕੈਪ

Mid Cap ਕੰਪਨੀ ਉਹ ਕੰਪਨੀ ਹੈ ਜਿਸਦੀ ਮਾਰਕਿਟ ਕੈਪ 2000 ਕਰੋੜ ਤੋ 10,000 ਕਰੋੜ ਤੱਕ ਹੁੰਦੀ ਹੈ । ਮਿਡ ਕੈਪ ਕੰਪਨੀ ਨੇ ਆਪਣੇ ਆਪ ਨੂੰ ਸਤੁਲਿਤ ਤਾਂ ਕਰ ਲਿਆ ਹੁੰਦਾ ਹੈ । ਪਰ ਉਸਦੀ ਉੰਨੀ Growth ਨਹੀਂ ਹੋਈ ਹੈ ਕਿ ਉਹ ਮਾਰਕਿਟ ਵਿੱਚ ਅਪਣਾ ਦਬਦਬਾ ਬਣਾ ਸਕੇ । ਇਸ ਲਈ ਇਹ ਕੰਪਨੀਅਂ ਵਿੱਚ ਜੋ Growth ਦੇਖਣ ਨੂੰ ਮਿਲਦੀ ਹੈ ਤਾਂ ਇੱਕ ਦਮ ਹੀ ਵਧੀਆ Growth ਦੇਖਣ ਨੂੰ ਮਿਲਦੀ ਹੈ । SEBI ਦੇ ਅਨੁਸਾਰ ਜੋ ਕੰਪਨੀਅ 101 ਤੋਂ ਲੈ ਕੇ 250 ਨੰਬਰ ਤਕ ਆਉਂਦੀਆ ਹਨ ਉਹ Mid Cap ਕੰਪਨੀਆ ਹੁੰਦੀ ਹਨ ।

ReturnsRiskLiquidityVolatilityInstitutional InvestorsExamples
HighHighHighLowHighIndustries, Colgatte, ACC, Apollo Tyres

i. Return

Mid Cap ਕੰਪਨੀਅ ਵਿੱਚ Grow ਦੀ ਸੰਭਾਵਨਾ ਬਹੁਤ ਜਾਦਾ ਹੁੰਦੀ ਹੈ । ਕਿਉਂਕਿ ਇਹ ਕੰਪਨੀ ਇੱਕ ਮਿਡ ਕੈਪ ਕੰਪਨੀਆਂ ਹਨ । ਅਗਰ ਇਹ ਚੰਗਾ ਕਰਦੀ ਹੈ ਤਾਂ ਭਵਿੱਖ ਵਿੱਚ ਇਹ Mid Cap ਤੋ Large Cap ਬਣ ਸਕਦੀ ਹੈ । ਇਸ ਨੇ ਆਪਣੇ ਬਿਜ਼ਨਸ ਨੂੰ ਠੀਕ ਤਰ੍ਹਾਂ ਸੈਂਟ ਕਰ ਲਿਆ ਹੁੰਦਾ ਹੈ ਅਤੇ ਸੈਟ ਕਰਨ ਤੋਂ ਬਾਅਦ ਇਹ ਕੰਪਨੀ ਆਪਣੇ ਆਪ ਨੂੰ ਹੋਰ ਸੈਕਟਰ ਵਿੱਚ ਵਧਾ ਦੇਂਦੀ ਹੈ । ਜਿਸ ਕਾਰਨ ਇਸ ਦੇ ਵਿਕਾਸ ਦੇ ਜ਼ਿਆਦਾ Chance ਹੁੰਦੇ ਹਨ ।

ii. Risk

ਮਿਡ ਕੈਪ ਕੰਪਨੀ ਵਿੱਚ ਜੋਖਮ ਥੋੜਾ ਵਧ ਹੁੰਦਾ ਹੈ ਕਿਉਂਕਿ ਇਹਨਾਂ ਨੇ ਹੁਣੇ ਆਪਣੇ ਬਿਜਨਸ ਸੈਟ ਕੀਤਾ ਹੁੰਦਾ ਹੈ ਅਤੇ ਇਸ ਦੀ ਗਾਂਰੰਟੀ ਨਹੀਂ ਹੁੰਦੀ ਕਿ ਇਹ ਭਵਿੱਖ ਵਿੱਚ ਚੰਗਾ ਕਰੇਗੀ ਜਾਂ ਨਹੀਂ ।

iii. Liquidity

Mid Cap ਕੰਪਨੀ ਵਿੱਚ Liquidity ਵਧੀਅ ਹੁੰਦੀ ਹੈ । ਇਹ ਬਹੁਤ ਕਟ ਦੇਖਿਆ ਜਾਂਦਾ ਹੈ, ਕਿ ਕਿਸੇ ਨੇ ਕੋਈ ਮਿਡ ਕੈਪ ਸਟਾਕ ਖਰੀਦਿਆ ਹੋਵੇਂ ਤੇ ਫਿਰ ਉਸ ਨੂੰ ਵੇਚ ਨਹੀਂ ਪਾਏਆ ਹੋਵੇ ।

iv. Volatility

Mid Cap ਕੰਪਨੀਅਂ ਵਿੱਚ Volatility ਬਹੁਤ ਹੁੰਦੀ ਹੈ । ਜਦੋਂ ਮਾਰਕਿਟ ਗਿਰਦੀ ਹੈ ਤਾਂ ਮਿਡ ਕੈਪ ਕੰਪਨੀਆਂ ਲਾਰਜ ਕੈਪ ਕੰਪਨੀਅ ਨਾਲੋ ਜਿਆਦਾ ਗਿਰਦੀ ਹੈ । ਇਸ ਵਿੱਚ Volatility 2% ਤੋਂ 5% ਤਕ ਹੋ ਸਕਦੀ ਹੈ ।

v. Institutional Investor

Mid Cap ਹੋਣ ਦੇ ਕਾਰਨ ਇਹ ਕੰਪਨੀ ਸਥਿਰ ਹੈ ਅਤੇ ਇਸ ਵਿੱਚ ਵਾਧੇ ਦੀ ਸੰਭਾਵਨਾਵਾਂ ਜਿਆਦਾ ਹੁੰਦੀ ਹੈ, ਇਸਲਈ ਇਸ ਵਿੱਚ Institutional Investor ਨਿਵੇਸ਼ ਜਿਆਦਾ ਕਰਦੇ ਹਨ ।

3. ਸਮਾਲ ਕੈਪ

Small Cap ਕੰਪਨੀ ਉਹ ਕੰਪਨੀ ਹੁੰਦੀ ਹੈ ਜਿਸਦੀ Market Cap 2000 ਕਰੋੜ ਤੋ ਘੱਟ ਹੁੰਦੀ ਹੈ । Small Cap ਕੰਪਨੀਆ ਜਿਆਦਾਤਰ ਨਵੀਂ ਅਤੇ ਛੋਟੀ ਕੰਪਨੀਅਂ ਹੁੰਦੀ ਹਨ । ਸਮਾਲ ਕੈਪ ਵਿੱਚ ਹੀ ਜਿਆਦਾ ਪੈਸਾ ਬਣਦਾ ਹੈ ਅਤੇ ਡੂਬਦਾ ਹੈ, ਕਿਉਂਕਿ ਕੰਪਨੀਅ ਨਵੀਂ ਹੁੰਦੀਆ ਹਨ ਅਤੇ ਨਵੀਂ ਹੋਣ ਦੇ ਕਾਰਨ ਸਾਨੂੰ ਨਹੀਂ ਪਤਾ ਹੁੰਦਾ ਕਿ ਕੰਪਨੀ ਭਵਿੱਖ ਵਿੱਚ ਚੰਗਾ ਕਰੇਗੀ ਜਾਂ ਬੁਰਾ । SEBI ਅਨੁਸਾਰ, ਜੋ ਕੰਪਨੀਆਂ 250 ਨੰਬਰ ਤੋਂ ਉਪਰ ਆਉਦੀਆਂ ਹਨ, ਉਹ ਸਾਡੀ ਸਟਾਕ ਮਾਰਕਿਟ ਵਿੱਚ Small Cap ਕੰਪਨੀਆਂ ਕਹਾਉਂਦੀਆ ਹਨ ।

ReturnsRiskLiquidityVolatilityInstitutional InvestorsExamples
Very HighVery HighLowVery HighVery LowArmaan Finance, JK Papers, Bajaj Consumer Care

i. Return

Small Cap ਕੰਪਨੀ ਹੋਣ ਦੇ ਕਾਰਨ ਇਸ ਵਿੱਚ ਲਾਭ ਦੀ ਉਮੀਦਾ ਬਹੁਤ ਜਿਆਦਾ ਹੁੰਦੀ ਹੈ । ਜੇ ਕੰਪਨੀ ਚੰਗਾ ਕੰਮ ਕਰਦੀ ਹੈ ਤਾਂ ਇਹੀ ਕੰਪਨੀਆ ਅਗੇ ਜਾ ਕੇ ਕੇ ਸਮਾਲ ਕੈਪ ਤੋ ਮਿਡ ਕੈਪ ਅਤੇ ਮਿਡ ਕੈਪ ਤੋ ਲਾਰਜ ਕੈਪ ਵਿੱਚ ਬਦਲ ਜਾਂਦੀਆਂ ਹਨ । ਜੇ ਇਦਾ ਹੁੰਦਾ ਹੈ ਤਾਂ ਤੁਹਾਡੀ Investment ਤੇ ਤੁਹਾਨੂੰ ਬਹੁਤ ਜਿਆਦਾ ਲਾਭ ਹੋ ਸਕਦਾ ਹੈੈ ।

ii. Risk

Small Cap ਕੰਪਨੀਆਂ ਵਿੱਚ ਬਹੁਤ ਜਿਆਦਾ ਜੋਖਿਮ ਹੁੰਦਾ ਹੈ । ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਕੰਪਨੀਆਂ ਭਵਿੱਖ ਵਿੱਚ ਕਿਵੇ ਕਰੇਗੀ ।

iii. Liquidity

Small Cap ਕੰਪਨੀਆਂ ਵਿੱਚ Liquidity ਬਹੁਤ ਘੱਟ ਹੁੰਦੀ ਹੈ । ਕਈ ਵਾਰ ਦੇਖਣ ਨੂੰ ਮਿਲਿਆ ਹੈ ਕਿ ਸਮਾਲ ਕੈਪ ਵਿੱਚ ਲਏ ਹੋਏ ਸਟਾਕ ਨੂੰ ਬਾਅਦ ਵਿੱਚ ਵੇਚਣ ਵਿੱਚ ਬਹੁਤ ਦਿਕਤ ਹੁੰਦੀ ਹੈ । ਕਿਉਂਕਿ ਇਕ ਤਾਂ ਕੰਪਨੀ ਨਵੀਂ ਹੁਂਦੀ ਹੈ । ਅਗਰ ਉਹ ਚੰਗਾ ਨਹੀਂ ਕਰਦੀ ਤਾਂ ਉਸ ਕੰਪਨੀ ਦੇ ਸ਼ੇਅਰ ਨੂੰ ਕੋਈ ਖਰੀਦਨਾ ਪਸੰਦ ਨਹੀਂ ਕਰਦਾ । ਜਿਸ ਕਾਰਨ ਇਸ ਵਿੱਚ Investor ਦਾ ਪੈਸਾ ਕਈ ਵਾਰ ਫਸ ਜਾਂਦਾ ਹੈ ।

iv. Volatility

Small Cap ਵਾਲੀ ਕੰਪਨੀਆਂ ਦਾ Volatility ਬਹੁਤ ਜਿਆਦਾ ਹੁੰਦਾ ਹੈ । ਜੇ ਸਟਾਕ ਮਾਰਕਿਟ ਗਿਰਦੀ ਹੈ ਤਾਂ ਇਹ ਕੰਪਨੀਆਂ 10% ਤੋ 20% ਤੱਕ ਗਿਰ ਜਾਂਦੀਆਂ ਹਨ ।

v. Institutional Investors

ਸਮਾਲ ਕੈਪ ਕੰਪਨੀਆਂ ਵਿੱਚ Institutional Investors ਆਪਣੇ ਪੈਸੇ ਜਾਂ ਆਪਣੀ Investment ਕਰਨਾ ਪਸੰਦ ਨਹੀਂ ਕਰਦੇ । ਇਸ ਕਾਰਨ ਇਸ ਕੰਪਨੀਆਂ ਵਿੱਚ Institutional Investors ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ।

ਅੱਜ ਦੇ ਲਈ ਇਨ੍ਹਾਂ ਹੀ ਜੇ ਤੁਹਾਨੂੰ ਇਹ ਬਲੋਗ ਚੰਗਾ ਲਗਾ ਤਾਂ ਸਾਡੇ ਨਾਲ RLBLOGS.IN ਨਾਲ ਜੁੜੇ ਰਹੋ ।

Leave a Comment