rlblogs.in

Lumpsum Investment in Punjabi: ਲੰਪਸਮ ਇਨਵੈਸਟਮੈਂਟ ਕੀ ਹੁੰਦੀ ਹੈ ?

ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਪੈਸੇ ਬੈਂਕ ਵਿੱਚ ਪਏ ਰਹਿਣ ਦੀ ਬਜਾਏ ਵਧਦੇ ਰਹਿਣ। ਅੱਜ ਦਾ ਬਲੌਗ Lumpsum Investment in Punjabi ਤੇ ਹੈ ਜੋ ਇਹੀ ਸਿਖਾਣਦਾ ਹੈ । ਕਈ ਵਾਰ ਸਾਡੇ ਕੋਲ ਅਚਾਨਕ ਕਿਤੋਂ ਇਕੱਠੇ ਪੈਸੇ ਆ ਜਾਂਦੇ ਹਨ । ਜਿਵੇਂ ਕਿ ਜ਼ਮੀਨ ਵੇਚਣ ਤੋਂ ਮਿਲੇ ਪੈਸੇ, ਕੰਪਨੀ ਤੋਂ ਮਿਲਿਆ ਬੋਨਸ ਜਾਂ ਕਮੇਟੀ ਨਿਕਲਣ ਤੇ ਮਿਲੀ ਰਕਮ । ਹੁਣ ਸਵਾਲ ਇਹ ਆਉਂਦਾ ਹੈ ਕਿ ਇਸ ਵੱਡੀ ਰਕਮ ਦਾ ਕੀ ਕਰੀਏ ? ਇਸ ਇਕੱਠੇ ਆਏ ਹੋਣ ਪੈਸੇ ਨੂੰ ਕਿਥੇ ਅਤੇ ਕਿਸੇ ਸਕੀਮ ਜਾਂ ਮਿਊਚਲ ਫੰਡ ਵਿੱਚ ਲਗਾਉਣਾ ਨੂੰ ਹੈ । ਇਸ ਤਰ੍ਵਾਂ ਦੀ ਇਨਵੈਸਟਮੈਂਟ ਨੂੰ ਹੀ ਅੰਗਰੇਜ਼ੀ ਵਿੱਚ ‘ਲੰਪਸਮ’ (Lump Sum Investment) ਕਿਹਾ ਜਾਂਦਾ ਹੈ । ਆਓ ਅੱਜ ਇਸ ਬਾਰੇ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਗੱਲ ਕਰਦੇ ਹਾਂ ।

1. What is Lumpsum Investment in Punjabi (ਲੰਪਸਮ ਇਨਵੈਸਟਮੈਂਟ ਕੀ ਹੈ)

‘ਲੰਪਸਮ’ Lumpsum ਅੰਗਰੇਜ਼ੀ ਭਾਸ਼ਾ ਦੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ । ਇਸ ਵਿੱਚ ‘Lump’ ਦਾ ਮਤਲਬ ਹੁੰਦਾ ਹੈ ਕੋਈ ਵੱਡਾ ਹਿੱਸਾ, ਢੇਰ ਜਾਂ ਗੱਠੜੀ ਅਤੇ ‘Sum’ ਦਾ ਮਤਲਬ ਹੁੰਦਾ ਹੈ ਰਕਮ ਜਾਂ ਪੈਸਾ । ਯਾਨੀ ਕਿ “ਪੈਸਿਆਂ ਦੀ ਇੱਕ ਵੱਡੀ ਅਤੇ ਇਕੱਠੀ ਰਕਮ” ।

ਵਿੱਤੀ ਬਾਜ਼ਾਰ ਦੀ ਦੁਨੀਆ ਵਿੱਚ ਇਸਦਾ ਮਤਲਬ ਸਿਰਫ਼ ਪੈਸੇ ਜਮ੍ਹਾਂ ਕਰਵਾਉਣਾ ਨਹੀਂ ਹੈ, ਬਲਕਿ ਆਪਣੇ ਵਿਹਲੇ ਪੈਸੇ Idle Money ਨੂੰ ਇੱਕੋ ਝਟਕੇ ਵਿੱਚ ਕੰਮ ਤੇ ਲਗਾਉਣਾ ਹੈ । ਜਦੋਂ ਅਸੀਂ ਪੈਸੇ ਨੂੰ ਘਰ ਦੀ ਅਲਮਾਰੀ ਜਾਂ ਆਮ ਬਚਤ ਖਾਤੇ Savings Account ਵਿੱਚ ਰੱਖਦੇ ਹਾਂ, ਤਾਂ ਮਹਿੰਗਾਈ ਉਸਦੀ ਅਸਲ ਕੀਮਤ ਨੂੰ ਲਗਾਤਾਰ ਘਟਾਉਂਦੀ ਰਹਿੰਦੀ ਹੈ । ਲੰਪਸਮ ਨਿਵੇਸ਼ ਦਾ ਅਸਲੀ ਮਕਸਦ ਇਹ ਹੁੰਦਾ ਹੈ ਕਿ ਉਸ ਵੱਡੀ ਰਕਮ ਨੂੰ ਬਿਨਾਂ ਸਮਾਂ ਖਰਾਬ ਕੀਤੇ ਪੂਰੀ ਤਾਕਤ ਨਾਲ ਕਿਸੇ ਅਜਿਹੀ ਜਗ੍ਹਾ ਜਿਵੇਂ ਮਿਊਚਲ ਫੰਡ ਜਾਂ ਐੱਫ.ਡੀ. ਤੇ ਲਗਾ ਦਿੱਤਾ ਜਾਵੇ । ਜਿੱਥੇ ਉਹ ਪਹਿਲੇ ਹੀ ਦਿਨ ਤੋਂ ਤੁਹਾਡੇ ਲਈ ਹੋਰ ਪੈਸਾ ਕਮਾਉਣਾ ਸ਼ੁਰੂ ਕਰ ਦੇਵੇ ।

ਇਸਨੂੰ ਇੱਕ ਉਦਾਹਰਨਾਂ ਨਾਲ ਸਮਝੋ

ਮੰਨ ਲਵੋ ਤੁਸੀਂ ਕੱਪੜੇ ਦੀ ਇੱਕ ਨਵੀਂ ਦੁਕਾਨ ਖੋਲ੍ਹਣੀ ਹੈ । ਜੇਕਰ ਤੁਸੀਂ ਇੱਕੋ ਵਾਰ 5 ਲੱਖ ਰੁਪਏ ਦਾ ਮਾਲ ਲਿਆ ਕੇ ਦੁਕਾਨ ਨੂੰ ਭਰ ਲੈਂਦੇ ਹੋ । ਤਾਂ ਗਾਹਕ ਪਹਿਲੇ ਦਿਨ ਤੋਂ ਹੀ ਆਉਣਗੇ ਅਤੇ ਤੁਹਾਡੀ ਕਮਾਈ ਸ਼ੁਰੂ ਹੋ ਜਾਵੇਗੀ । ਇਹ ਲੰਪਸਮ ਨਿਵੇਸ਼ ਦਾ ਅਸਰ ਹੈ । ਪਰ ਜੇਕਰ ਤੁਸੀਂ ਹਰ ਮਹੀਨੇ 10-10 ਹਜ਼ਾਰ ਦਾ ਕੱਪੜਾ ਲਿਆ ਕੇ ਦੁਕਾਨ ਵਿੱਚ ਰੱਖੋਗੇ ਤਾਂ ਦੁਕਾਨ ਭਰਨ ਅਤੇ ਵੱਡੀ ਕਮਾਈ ਹੋਣ ਵਿੱਚ ਕਈ ਸਾਲ ਲੱਗ ਜਾਣਗੇ । ਲੰਪਸਮ ਤੁਹਾਡੇ ਪੈਸੇ ਨੂੰ ਸ਼ੁਰੂ ਤੋਂ ਹੀ ਪੂਰੀ ਰਫ਼ਤਾਰ ਦਿੰਦਾ ਹੈ ।

ਇਕੱਠਾ ਪੈਸਾ ਆਮ ਤੌਰ ਤੇ ਆਉਂਦਾ ਕਿੱਥੋਂ ਹੈ ?

ਸਾਡੇ ਵਰਗੇ ਮੱਧ-ਵਰਗੀ ਪਰਿਵਾਰਾਂ ਕੋਲ ਲੰਪਸਮ ਨਿਵੇਸ਼ ਕਰਨ ਦਾ ਮੌਕਾ ਜ਼ਿੰਦਗੀ ਵਿੱਚ ਕੁਝ ਖਾਸ ਮੌਕਿਆਂ ਤੇ ਹੀ ਮਿਲਦਾ ਹੈ ਜਿਵੇਂ ਕਿ:

  • ਜਦੋਂ ਅਸੀਂ ਕੋਈ ਪੁਰਾਣੀ ਜ਼ਮੀਨ, ਪਲਾਟ ਜਾਂ ਘਰ ਵੇਚਦੇ ਹਾਂ ।
  • ਜਦੋਂ ਕੋਈ ਮੁਲਾਜ਼ਮ ਰਿਟਾਇਰ ਹੁੰਦਾ ਹੈ ਅਤੇ ਉਸਨੂੰ PF, ਗ੍ਰੈਚੁਟੀ ਜਾਂ ਪੈਨਸ਼ਨ ਦਾ ਫੰਡ ਇਕੱਠਾ ਮਿਲਦਾ ਹੈ ।
  • ਜਦੋਂ ਸਾਡੀ ਕੋਈ ਪੁਰਾਣੀ ਬੀਮਾ ਪਾਲਿਸੀ ਜਿਵੇਂ LIC ਪੂਰੀ ਹੁੰਦੀ ਹੈ ।
  • ਕਿਸੇ ਕਾਰੋਬਾਰੀ ਨੂੰ ਆਪਣੇ ਵਪਾਰ ਵਿੱਚੋਂ ਅਚਾਨਕ ਕੋਈ ਵੱਡਾ ਮੁਨਾਫਾ ਹੁੰਦਾ ਹੈ ।
  • ਨੌਕਰੀ ਵਾਲੇ ਲੋਕਾਂ ਨੂੰ ਦੀਵਾਲੀ ਜਾਂ ਸਾਲ ਦੇ ਅੰਤ ਵਿੱਚ ਮਿਲਣ ਵਾਲਾ ਬੋਨਸ ।

ਲੰਪਸਮ ਅਤੇ ਐਸ.ਆਈ.ਪੀ. ਵਿੱਚ ਕੀ ਫਰਕ ਹੈ ?

ਲੋਕ ਅਕਸਰ ਉਲਝ ਜਾਂਦੇ ਹਨ ਕਿ SIP ਅਤੇ Lumpsum ਲੰਪਸਮ ਵਿੱਚ ਕੀ ਫਰਕ ਹੈ । ਆਓ ਇਸਨੂੰ ਇੱਕ ਉਦਾਹਰਨ ਅਤੇ ਟੇਬਲ ਰਾਹੀਂ ਸਮਝੀਏ । ਉਦਾ ਤਾਂ ਮੈ ਇੱਕ ਬਲੌਗ SIP ਤੇ ਵੀ ਬਣਾਇਆ ਹੈ ਉਸ ਬਲੈਗ ਨੂੰ ਪੜ੍ਵਨ ਲਈ SIP in Punjabi ਤੇ ਕਲਿਕ ਕਰੋ । ਪਰ ਇਸ ਵਿੱਚ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਹਿੱਸਾ ਦਸਾਂਗਾ ।

  • ਐਸ.ਆਈ.ਪੀ. SIP: ਮੰਨ ਲਓ ਤੁਸੀਂ ਹਰ ਮਹੀਨੇ ਆਪਣੀ ਤਨਖਾਹ ਵਿੱਚੋਂ 2000 ਰੁਪਏ ਬਚਾ ਕੇ ਜਮ੍ਹਾਂ ਕਰਵਾਉਂਦੇ ਹੋ । ਇਹ ਕਿਸ਼ਤਾਂ ਵਾਲਾ ਤਰੀਕਾ SIP ਹੈ ।
  • ਲੰਪਸਮ (Lumpsum): ਤੁਹਾਡੇ ਕੋਲ ਪਹਿਲਾਂ ਹੀ 50,000 ਰੁਪਏ ਇਕੱਠੇ ਪਏ ਹਨ ਅਤੇ ਤੁਸੀਂ ਉਹ ਸਾਰੇ ਪੈਸੇ ਇੱਕੋ ਦਿਨ ਜਮ੍ਹਾਂ ਕਰਵਾ ਦਿੱਤੇ । ਇਹ ਲੰਪਸਮ ਹੈ ।

ਦੋਵਾਂ ਵਿੱਚ ਕੀ ਫਰਕ ਹੈ

ਖਾਸੀਅਤ (Feature)ਲੰਪਸਮ (Lumpsum)ਐਸ.ਆਈ.ਪੀ. (SIP)
ਪੈਸੇ ਲਗਾਉਣ ਦਾ ਤਰੀਕਾਸਾਰਾ ਪੈਸਾ ਇੱਕੋ ਵਾਰ ਲਗਾਇਆ ਜਾਂਦਾ ਹੈ ।ਹਰ ਮਹੀਨੇ ਥੋੜ੍ਹੇ-ਥੋੜ੍ਹੇ ਪੈਸੇ ਲਗਾਏ ਜਾਂਦੇ ਹਨ ।
ਪੈਸੇ ਦੀ ਲੋੜਸ਼ੁਰੂਆਤ ਲਈ ਇੱਕ ਵੱਡੀ ਰਕਮ ਚਾਹੀਦੀ ਹੈ ।ਤੁਸੀਂ ₹500 ਪ੍ਰਤੀ ਮਹੀਨਾ ਤੋਂ ਵੀ ਸ਼ੁਰੂ ਕਰ ਸਕਦੇ ਹੋ ।
ਮੁਨਾਫ਼ੇ ਦਾ ਅਸਰਸਾਰੀ ਰਕਮ ਤੇ ਪਹਿਲੇ ਦਿਨ ਤੋਂ ਹੀ ਵਿਆਜ ਮਿਲਣਾ ਸ਼ੁਰੂ ਹੋ ਜਾਂਦਾ ਹੈ ।ਜਿਵੇਂ-ਜਿਵੇਂ ਕਿਸ਼ਤਾਂ ਜਮ੍ਹਾਂ ਹੁੰਦੀਆਂ ਹਨ, ਮੁਨਾਫ਼ਾ ਹੌਲੀ-ਹੌਲੀ ਵਧਦਾ ਹੈ ।
ਜੋਖਮ Riskਮਾਰਕੀਟ ਇੱਕਦਮ ਡਿੱਗਣ ਤੇ ਜੋਖਮ ਥੋੜ੍ਹਾ ਵੱਧ ਹੁੰਦਾ ਹੈ । ਮਾਰਕੀਟ ਡਿੱਗਣ ਤੇ ਪੈਸੇ ਘੱਟ ਵੀ ਹੋ ਜਾਂਦੇ ਹਨ ।ਮਾਰਕੀਟ ਦੇ ਉਤਰਾਅ-ਚੜ੍ਹਾਅ ਦਾ ਖਤਰਾ ਘੱਟ ਹੁੰਦਾ ਹੈ ।
ਮਾਨਸਿਕ ਦਬਾਅਬਾਜ਼ਾਰ ਡਿੱਗਣ ਤੇ ਇਕਦਮ ਘਬਰਾਹਟ ਹੋ ਸਕਦੀ ਹੈ ।ਇਸ ਵਿੱਚ ਕੋਈ ਖਾਸ ਟੈਨਸ਼ਨ ਨਹੀਂ ਹੁੰਦੀ ।
ਕਿਸ ਲਈ ਵਧੀਆ ਹੈ ?ਜਿਨ੍ਹਾਂ ਕੋਲ ਅਚਾਨਕ ਇਕੱਠਾ ਪੈਸਾ ਆਇਆ ਹੋਵੇ ।ਜੋ ਲੋਕ ਨੌਕਰੀ ਜਾਂ ਜੋ ਹਰ ਮਹੀਨੇ ਬਚਤ ਕਰਨਾ ਚਾਹੁੰਦੇ ਹਨ ।

ਇਸਦੇ ਨੁਕਸਾਨ ਜਾਂ ਖਤਰੇ ਕੀ ਹਨ ?

  1. ਟਾਈਮਿੰਗ ਦਾ ਖਤਰਾ Market Timing Risk: ਜੇਕਰ ਤੁਸੀਂ ਬਾਜ਼ਾਰ ਦੇ ਸਭ ਤੋਂ ਉੱਚੇ ਸਿਖਰ Peak Time ਤੇ ਪੈਸੇ ਲਗਾ ਦਿੰਦੇ ਹੋ ਅਤੇ ਅਗਲੇ ਹੀ ਹਫਤੇ ਬਾਜ਼ਾਰ ਡਿੱਗ ਜਾਂਦਾ ਹੈ । ਤਾਂ ਤੁਹਾਡੀ ਰਕਮ ਘਟਦੀ ਨਜ਼ਰ ਆਵੇਗੀ ਜਾਂ ਤੁਹਾਡੀ ਰਕਮ ਘੱਟ ਜਾਵੇਗੀ ।
  2. ਤਰਲਤਾ Liquidity ਦੀ ਸਮੱਸਿਆ: ਸਾਰਾ ਪੈਸਾ ਇੱਕੋ ਥਾਂ ਨਿਵੇਸ਼ ਕਰਨ ਨਾਲ ਨਕਦੀ ਦੀ ਕਮੀ ਹੋ ਸਕਦੀ ਹੈ । ਐਮਰਜੈਂਸੀ ਵੇਲੇ ਜੇਕਰ ਬਾਜ਼ਾਰ ਹੇਠਾਂ ਹੋਵੇ । ਤਾਂ ਮਜ਼ਬੂਰੀ ਵਿੱਚ ਘਾਟੇ ਤੇ ਪੈਸੇ ਕੱਢਣੇ ਪੈ ਸਕਦੇ ਹਨ । ਇਸ ਲਈ ਮੈਂ ਹਰ ਬਾਰ ਕਹਿੰਦਾ ਹਾਂ ਕਿ ਪਹਿਲਾ Emergency Fund ਬਣਾਉ ਜੇ ਤੁਹਾਨੂੰ ਨਹੀਂ ਪਤਾ ਕਿ Emergency Fund ਕੀ ਹੁੰਦਾ ਹੈ ਅਤੇ ਇਹ ਕਿਓ ਜ਼ਰੂਰੀ ਹੈ ਤਾਂ ਤੁਸੀ ਮੇਰਾ ਇਹ ਵਾਲਾ ਬਲੌਗ What is Emergency Fund in Punjabi ਪੜ੍ਵ ਸਕਦੇ ਹੋ ।
  3. ਮਾਨਸਿਕ ਦਬਾਅ Emotional Stress: ਬਾਜ਼ਾਰ ਡਿੱਗਣ ਤੇ ਵੱਡੀ ਰਕਮ ਨੂੰ ਘਟਦਾ ਦੇਖ ਕੇ ਕਈ ਲੋਕ ਘਬਰਾ ਕੇ ਘਾਟੇ ਵਿੱਚ ਹੀ ਪੈਸੇ ਕੱਢ ਲੈਂਦੇ ਹਨ ਜੋ ਕਿ ਸਭ ਤੋਂ ਵੱਡੀ ਗਲਤੀ ਹੈ ।
  4. ਅਨੁਸ਼ਾਸਨ ਦੀ ਕਮੀ: ਇਹ SIP ਦੀ ਤਰ੍ਹਾਂ ਹਰ ਮਹੀਨੇ ਬਚਤ ਕਰਨ ਦੀ ਨਿਯਮਿਤ ਆਦਤ ਨਹੀਂ ਪਾਉਂਦਾ ।

ਇਕੱਠਾ ਪੈਸਾ ਕਦੋਂ ਅਤੇ ਕਿਵੇਂ ਲਗਾਉਣਾ ਚਾਹੀਦਾ ਹੈ ?

  1. ਬਾਜ਼ਾਰ ਦੀ ਸਥਿਤੀ ਦੇਖੋ: ਇਕੱਠਾ ਪੈਸਾ ਲਗਾਉਣ ਦਾ ਸਭ ਤੋਂ ਵਧੀਆ ਸਮਾਂ ਉਹ ਹੈ ਜਦੋਂ ਬਾਜ਼ਾਰ ਹੇਠਾਂ ਹੋਵੇ ।
  2. ਪੋਰਟਫੋਲੀਓ ਨੂੰ ਵੰਡੋ Diversification: ਸਾਰੀ ਜਮ੍ਹਾਂ-ਪੂੰਜੀ ਇੱਕੋ ਫੰਡ ਵਿੱਚ ਨਾ ਲਗਾਓ । ਕੁਝ ਹਿੱਸਾ FD, ਕੁਝ ਸੋਨੇ ਅਤੇ ਕੁਝ ਮਿਊਚਲ ਫੰਡਾਂ ਵਿੱਚ ਵੰਡੋ ।
  3. ਲੰਬੇ ਸਮੇਂ ਦਾ ਨਜ਼ਰੀਆ: ਲੰਪਸਮ ਦਾ ਅਸਲੀ ਜਾਦੂ 10 ਸਾਲਾਂ ਬਾਅਦ ਦਿਖਾਈ ਦਿੰਦਾ ਹੈ ।
  4. ਐਮਰਜੈਂਸੀ ਫੰਡ ਅਲੱਗ ਰੱਖੋ: ਨਿਵੇਸ਼ ਤੋਂ ਪਹਿਲਾਂ 6 ਮਹੀਨਿਆਂ ਦੇ ਖਰਚੇ ਜਿੰਨਾ ਪੈਸਾ ਬੈਂਕ ਵਿੱਚ ਅਲੱਗ ਰੱਖੋ ।

ਸਿੱਟਾ

ਜੇਕਰ ਤੁਹਾਡੇ ਕੋਲ ਵਾਧੂ ਪੈਸੇ ਪਏ ਹਨ ਅਤੇ ਤੁਸੀਂ ਉਹਨਾਂ ਨੂੰ ਲੰਬੇ ਸਮੇਂ ਲਈ ਵਧਾਉਣਾ ਚਾਹੁੰਦੇ ਹੋ, ਤਾਂ ਲੰਪਸਮ ਇੱਕ ਬਹੁਤ ਵਧੀਆ ਤਰੀਕਾ ਹੈ । ਇਹ ਤੁਹਾਡੇ ਪੈਸੇ ਨੂੰ ਬੈਂਕ ਦੇ ਮੁਕਾਬਲੇ ਕਿਤੇ ਤੇਜ਼ੀ ਨਾਲ ਵਧਣ ਦਾ ਮੌਕਾ ਦਿੰਦਾ ਹੈ । ਹਾਲਾਂਕਿ, ਇਸ ਵਿੱਚ ਸਫ਼ਲ ਹੋਣ ਲਈ ਸਭ ਤੋਂ ਜ਼ਰੂਰੀ ਹੈ ਸਬਰ ਅਤੇ ਸਹੀ ਚੋਣ ਹੈ ।

ਸਿਰਫ਼ ਮੁਨਾਫ਼ਾ ਦੇਖ ਕੇ ਜਲਦਬਾਜ਼ੀ ਵਿੱਚ ਨਿਵੇਸ਼ ਨਾ ਕਰੋ, ਬਲਕਿ ਆਪਣੇ ਵਿੱਤੀ ਟੀਚਿਆਂ Goal ਨੂੰ ਧਿਆਨ ਵਿੱਚ ਰੱਖ ਕੇ ਅੱਗੇ ਵਧੋ । ਯਾਦ ਰੱਖੋ ਕਿ ਨਿਵੇਸ਼ ਦਾ ਮਤਲਬ ਸਿਰਫ਼ ਪੈਸਾ ਕਮਾਉਣਾ ਨਹੀਂ, ਬਲਕਿ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨਾ ਵੀ ਹੈ । ਥੋੜ੍ਹੀ ਸਮਝਦਾਰੀ ਅਤੇ ਅਨੁਸ਼ਾਸਨ ਨਾਲ ਤੁਹਾਡਾ ਅੱਜ ਦਾ ਇਹ ਲੰਪਸਮ ਨਿਵੇਸ਼ ਭਵਿੱਖ ਵਿੱਚ ਤੁਹਾਡੇ ਲਈ ਇੱਕ ਵੱਡਾ ਆਰਥਿਕ ਸਹਾਰਾ ਬਣ ਸਕਦਾ ਹੈ । ਬਸ ਥੋੜ੍ਹੀ ਸਮਝਦਾਰੀ ਵਰਤੋ ਅਤੇ ਕਦੇ ਵੀ ਕਿਸੇ ਦੇ ਮਗਰ ਲੱਗ ਕੇ ਆਪਣੀ ਸਾਰੀ ਜਮ੍ਹਾਂ-ਪੂੰਜੀ ਖਤਰੇ ਵਿੱਚ ਨਾ ਪਾਓ ।

ਬੇਦਾਅਵਾ: ਇਹ ਲੇਖ ਸਿਰਫ਼ ਤੁਹਾਡੀ ਜਾਣਕਾਰੀ ਅਤੇ ਸਿੱਖਿਆ ਦੇ ਉਦੇਸ਼ ਲਈ ਲਿਖਿਆ ਗਿਆ ਹੈ । rlblogs.in ਕਿਸੇ ਵੀ ਤਰ੍ਹਾਂ ਦੀ ਵਿੱਤੀ ਸਲਾਹ Financial Advice ਨਹੀਂ ਦਿੰਦਾ । ਮਿਊਚਲ ਫੰਡ ਅਤੇ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨਾ ਬਾਜ਼ਾਰ ਦੇ ਜੋਖਮਾਂ Market Risks ਦੇ ਅਧੀਨ ਹੈ । ਤੁਹਾਡੇ ਕਿਸੇ ਵੀ ਤਰ੍ਹਾਂ ਦੇ ਨਫ਼ੇ ਜਾਂ ਨੁਕਸਾਨ Profit and Loss ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ । ਆਪਣੀ ਮਿਹਨਤ ਦੀ ਕਮਾਈ ਕਿਤੇ ਵੀ ਲਗਾਉਣ ਤੋਂ ਪਹਿਲਾਂ ਹਮੇਸ਼ਾ ਕਿਸੇ ਪ੍ਰਮਾਣਿਤ ਵਿੱਤੀ ਸਲਾਹਕਾਰ Certified Financial Advisor ਦੀ ਸਲਾਹ ਜ਼ਰੂਰ ਲਓ ਅਤੇ ਸਕੀਮ ਦੇ ਸਾਰੇ ਦਸਤਾਵੇਜ਼ ਧਿਆਨ ਨਾਲ ਪੜ੍ਹੋ ।

Disclaimer: This article is written for informational and educational purposes only. rlblogs.in does not provide any financial advice. Investing in mutual funds and the share market is subject to market risks. We are not responsible for any profit or loss incurred by you. Before investing your hard-earned money, always consult a Certified Financial Advisor and read all scheme-related documents carefully.

ਪੁੱਛੇ ਜਾਣ ਵਾਲੇ ਸਵਾਲ (FAQs)

ਸਵਾਲ 1: ਕੀ ਮੈਂ ਸਿਰਫ਼ 1 ਲੱਖ ਰੁਪਏ ਨਾਲ ਲੰਪਸਮ ਨਿਵੇਸ਼ ਕਰ ਸਕਦਾ ਹਾਂ ?
ਜਵਾਬ: ਹਾਂ, ਬਿਲਕੁਲ ! ਤੁਸੀਂ ਬਹੁਤ ਸਾਰੇ ਮਿਊਚਲ ਫੰਡਾਂ ਵਿੱਚ 5,000 ਰੁਪਏ ਦੀ ਛੋਟੀ ਰਕਮ ਨਾਲ ਵੀ ਲੰਪਸਮ ਸ਼ੁਰੂ ਕਰ ਸਕਦੇ ਹੋ ।

ਸਵਾਲ 2: ਲੰਪਸਮ ਨਿਵੇਸ਼ ਲਈ ਕਿਹੜਾ ਮਿਊਚਲ ਫੰਡ ਸਭ ਤੋਂ ਵਧੀਆ ਹੈ ?
ਜਵਾਬ: ਲੰਬੇ ਸਮੇਂ (7-10 ਸਾਲ) ਲਈ ਇੰਡੈਕਸ ਫੰਡ ਜਾਂ ਫਲੈਕਸੀ ਕੈਪ ਫੰਡ ਵਧੀਆ ਹਨ । ਘੱਟ ਸਮੇਂ ਲਈ ਡੈਬਿਟ ਫੰਡ ਸੁਰੱਖਿਅਤ ਹੁੰਦੇ ਹਨ ।

ਸਵਾਲ 3: ਜੇ ਮੇਰੇ ਪੈਸੇ ਲਗਾਉਣ ਤੋਂ ਬਾਅਦ ਸ਼ੇਅਰ ਬਾਜ਼ਾਰ ਡਿੱਗ ਜਾਵੇ ਤਾਂ ਕੀ ਕਰਾਂ ?
ਜਵਾਬ: ਘਬਰਾ ਕੇ ਪੈਸੇ ਨਾ ਕੱਢੋ । ਜੇਕਰ ਤੁਹਾਡਾ ਨਜ਼ਰੀਆ ਲੰਬੇ ਸਮੇਂ ਦਾ ਹੈ ਤਾਂ ਬਾਜ਼ਾਰ ਦੇ ਠੀਕ ਹੋਣ ਦੀ ਉਡੀਕ ਕਰੋ ।

ਸਵਾਲ 4: ਕੀ ਮੈਂ ਐਮਰਜੈਂਸੀ ਵੇਲੇ ਲੰਪਸਮ ਵਾਲੇ ਪੈਸੇ ਕੱਢਵਾ ਸਕਦਾ ਹਾਂ ?
ਜਵਾਬ: ਹਾਂ, ਜ਼ਿਆਦਾਤਰ ਮਿਊਚਲ ਫੰਡਾਂ ਵਿੱਚ ਤੁਸੀਂ ਜਦੋਂ ਚਾਹੋ ਪੈਸੇ ਕੱਢਵਾ ਸਕਦੇ ਹੋ । ਪਰ 1 ਸਾਲ ਤੋਂ ਪਹਿਲਾਂ ਕੱਢਣ ਤੇ ਕੁਝ ਫੰਡ ਐਗਜ਼ਿਟ ਲੋਡ ਕੱਟ ਲਿਤਾ ਜਾਵੇਗਾ ।

ਸਵਾਲ 5: ਕੀ ਲੰਪਸਮ ਦੇ ਮੁਨਾਫ਼ੇ ਤੇ ਕੋਈ ਟੈਕਸ Tax ਲੱਗਦਾ ਹੈ?
ਜਵਾਬ: ਹਾਂ, 1 ਸਾਲ ਤੋਂ ਪਹਿਲਾਂ ਕੱਢਣ ਤੇ STCG ਅਤੇ 1 ਸਾਲ ਤੋਂ ਬਾਅਦ ਇੱਕ ਤੈਅ ਹੱਦ ਤੋਂ ਉੱਪਰ ਦੇ ਮੁਨਾਫ਼ੇ ਤੇ LTCG ਟੈਕਸ ਲੱਗਦਾ ਹੈ ।

Leave a Comment