rlblogs.in

Rich Dad And Poor Dad in Punjabi

ਅਜ ਦਾ ਬਲੌਗ Rich Dad and Poor Dad in Punjabi ਅੱਜ ਮੈ ਤੁਹਾਨੂੰ ਰੋਬਰਟ ਕਿਯੋਸਾਕੀ Robert Kiyosaki ਵਲੋ ਲਿਖੀ ਗਈ ਕਿਤਾਬ “Rich Dad and Poor Dad” ਬਾਰੇ ਦੱਸਾਂਗਾ । ਕਿਉਂਕਿ ਇਸ ਕਿਤਾਬ ਨੇ ਬਹੁਤ ਲੋਕਾਂ ਨੂੰ ਅਮੀਰ ਬਣਾਇਆ ਹੈ ਅਤੇ ਇਹ ਕਿਤਾਬ ਦੁਨਿਆਂ ਵਿੱਚ ਸਭ ਤੋਂ ਵੱਧ ਬਿਕਣ ਵਾਲੀ ਕਿਤਾਬਾਂ ਵਿੱਚ ਆਉਂਦੀ ਹੈ । ਇਹ ਕਿਤਾਬ ਤੁਹਾਨੂੰ ਸਿਖਾਉਂਦੀ ਹੈ ਕਿ ਤੁਸੀ ਚੁਹਾ ਦੌੜ Rat Race ਤੋ ਕਿਵੇਂ ਬਾਹਰ ਨਿਕਲ ਸਕਦੇ ਹੋ । ਦੋਸਤੋ ਜੇ ਤੁਹਾਨੂੰ ਨਹੀਂ ਪਤਾ ਕਿ ਚੂਹਾ ਦੌੜ Rat Race ਕੀ ਹੈ ਤਾਂ ਤੁਸੀ ਇਸ ਲਿੰਕ Rat Race in Punjabi ਉੱਤੇ ਕਲਿੱਕ ਕਰਕੇ ਪੜ੍ਹ ਸਕਦੇ ਹੋ ।

ਅਸੀਂ ਸੋਚਦੇ ਹਾਂ ਕਿ ਅਮੀਰ ਬਣਨ ਲਈ ਸਾਨੂੰ ਜਿਆਦਾ ਪੈਸੇ ਚਾਹੀਦੇ ਹਨ, ਪਰ Robert Kiyosaki ਕਹਿੰਦੇ ਹੈ ਕਿ ਤੁਸੀ ਥੋੜੇ ਪੈਸੇ ਨਾਲ ਵੀ ਅਮੀਰ ਬਣ ਸਕਦੇ ਹੋ, ਪਰ ਉਸ ਲਈ ਤੁਹਾਨੂੰ ਆਰਥਿਕ ਜਾਣਕਾਰੀ Financial Education ਦੀ ਲੋੜ ਹੈ ।

ਇਸ ਕਿਤਾਬ ਵਿੱਚ Robert Kiyosaki ਦੇ ਦੋ ਪਿਤਾ ਹਨ, ਘਬਰਾਓ ਨਹੀ, ਇੱਕ ਪਿਤਾ ਉਸਦਾ ਖੁਦ ਦਾ ਹੈ ਅਤੇ ਦੂਜਾ ਪਿਤਾ ਉਸ ਦੇ ਦੋਸਤ ਦਾ ਹੈ । ਪੈਸੇ ਦੇ ਮਾਮਲੇ ਵਿੱਚ ਦੋਵੇਂ ਦੀ ਸੋਚ ਵੱਖ – ਵੱਖ ਹੈ ਅਤੇ ਇਸ ਕਿਤਾਬ ਵਿੱਚ Robert Kiyosaki ਨੇ ਦੋਵੇਂ ਦੀ ਸੋਚ ਬਾਰੇ ਦੱਸਿਆ ਹੈ ।

ਇਸ ਕਿਤਾਬ ਵਿੱਚ Robert Kiyosaki ਨੇ ਆਪਣੇ ਪਿਤਾ ਨੂੰ ਗਰੀਬ ਪਿਤਾ Poor Dad ਅਤੇ ਆਪਣੇ ਦੋਸਤ ਦੇ ਪਿਤਾ ਨੂੰ ਅਮੀਰ ਪਿਤਾ Rich Dad ਕਿਹਾ ਹੈ, ਕਿਉਂਕਿ ਉਸਦੇ ਪਿਤਾ ਬਹੁਤ ਪੜ੍ਹੇ ਲਿਖੇ ਹਨ, ਤੇ ਅਧਿਆਪਕ ਹਨ ਅਤੇ ਤਨਖ਼ਾਹ ਵੀ ਚੰਗੀ ਲੈਂਦੇ ਹਨ, ਪਰ ਉਨ੍ਹਾਂ ਨੂੰ ਆਰਥਿਕ ਜਾਣਕਾਰੀ Financial Education ਨਹੀਂ ਹੈ, ਜਿਸ ਕਾਰਨ ਉਹ ਕਰਜ਼ ਵਿੱਚ ਡੂਬੇ ਹੋਏ ਹਨ । ਤੇ ਦੂਜੇ ਪਿਤਾ ਉਸਦੇ ਦੋਸਤ ਦੇ ਪਿਤਾ ਹਨ । ਤੇ ਉਹ 8ਵੀਂ ਪਾਸ ਅਤੇ ਦਿਖਣ ਵਿੱਚ ਸਾਧਾਰਣ ਹੈ, ਪਰ ਉਹ ਇੱਕ ਮਨਿਆ ਹੋਇਆ ਵਪਾਰੀ ਹੈ ਅਤੇ ਆਰਥਿਕ ਰੂਪ ਵਿੱਚ ਬਹੁਤ ਚੰਗੇ ਅਤੇ ਅਮੀਰ ਹਨ । ਇਸ ਲਈ Robert ਨੇ ਆਪਣੇ ਦੋਸਤ ਦੇ ਪਿਤਾ ਨੂੰ Rich Dad ਕਿਹਾ ਹੈ । ਇਸ ਕਿਤਾਬ ਵਿੱਚੋ, ਮੈਂ ਤੁਹਾਨੂੰ 4 ਕੀਮਤੀ Lesson ਦਸਾਂਗਾ ।

Asset (ਸੰਪਤੀ) ਅਤੇ Liability (ਦੇਣਦਾਰੀ) ਵਿੱਚ ਫਰਕ

ਇਸ ਕਿਤਾਬ ਦਾ ਸਭ ਤੋਂ ਵੱਡਾ ਨਿਚੋੜ ਇਹ ਹੈ ਕਿ ਅਮੀਰ ਲੋਕ Assets ਬਣਾਉਂਦੇ ਹਨ ਅਤੇ ਗਰੀਬ ਜਾਂ ਮਿਡਲ ਕਲਾਸ ਲੋਕ Liabilities ਖਰੀਦਦੇ ਹਨ, ਜਿਨ੍ਹਾਂ ਨੂੰ ਉਹ ਗਲਤੀ ਨਾਲ Assets ਸਮਝ ਲੈਂਦੇ ਹਨ ।

  • Asset (ਸੰਪਤੀ): ਉਹ ਚੀਜ਼ ਜੋ ਤੁਹਾਡੀ ਜੇਬ ਵਿੱਚ ਪੈਸਾ ਪਾਉਂਦੀ ਹੈ (ਜਿਵੇਂ ਕਿ ਕਿਰਾਏ ‘ਤੇ ਦਿੱਤਾ ਮਕਾਨ, ਸ਼ੇਅਰ ਮਾਰਕੀਟ ਵਿੱਚ ਨਿਵੇਸ਼, ਜਾਂ ਕੋਈ ਬਿਜ਼ਨਸ) ।
  • Liability (ਦੇਣਦਾਰੀ): ਉਹ ਚੀਜ਼ ਜੋ ਤੁਹਾਡੀ ਜੇਬ ਵਿੱਚੋਂ ਪੈਸਾ ਕੱਢਦੀ ਹੈ (ਜਿਵੇਂ ਕਿ ਮਹਿੰਗੀ ਕਾਰ ਦਾ ਲੋਨ, ਕ੍ਰੈਡਿਟ ਕਾਰਡ ਦਾ ਬਿੱਲ, ਜਾਂ ਮਹਿੰਗੇ ਫੋਨ ਦੀਆਂ ਕਿਸ਼ਤਾਂ) ।

Robert ਕਹਿੰਦੇ ਹਨ ਕਿ ਜੇਕਰ ਅਮੀਰ ਬਣਨਾ ਹੈ ਤਾਂ ਆਪਣੀ ਕਮਾਈ ਨਾਲ ਜ਼ਿਆਦਾ ਤੋਂ ਜ਼ਿਆਦਾ Assets ਖਰੀਦੋ ਜੋ ਤੁਹਾਡੇ ਲਈ ਹੋਰ ਪੈਸਾ ਕਮਾ ਸਕਣ । ਜੇ ਤੁਹਾਨੂੰ ਨਹੀਂ ਪਤਾ ਕਿ Assets and Liability ਕੀ ਹੈ ਜਾਂ ਇਸ ਵਿੱਚ ਕੀ ਫਰਕ ਹੈ । ਤਾਂ ਤੁਸੀ ਮੇਰਾ Assets and Liability in Punjabi ਵਾਲਾ ਬਲੌਗ ਪੜ੍ਹ ਸਕਦੇ ਹੋ ।

1. Rich Don’t Work for Money, Money Work for Them

ਮਤਲਬ ਹੈ ਕਿ ਅਮੀਰ ਲੋਕ ਪੈਸੇ ਲਈ ਕੰਮ ਨਹੀਂ ਕਰਦੇ, ਬਲਕਿ ਪੈਸਾ ਅਮੀਰਾਂ ਲਈ ਕੰਮ ਕਰਦਾ ਹੈ । ਇਸ ਵਿੱਚ Robert Kiyosaki ਆਪਣੇ ਪੂਰ ਡੈਡ Poor Dad ਨੂੰ, ਜੋ ਉਸਦਾ ਅਸਲੀ ਪਿਤਾ ਹੈ, ਨੂੰ ਬਾਕੀ ਸਭ ਆਮ ਲੋਕਾਂ ਨਾਲ Compare ਕਰਦੇ ਹੈ ਜੋ Rat Race ਵਿੱਚ ਫੰਸੇ ਹੋਏ ਹਨ । ਉਨ੍ਹਾਂ ਸਭ ਲੋਕਾਂ ਨੂੰ ਸਮਾਜ ਤੋਂ ਇਹੀ ਸਿਖਾਇਆ ਜਾਂਦਾ ਹੈ ਕਿ ਚੰਗੀ ਤਰ੍ਹਾਂ ਪੜਾਈ ਕਰੋ ਅਤੇ ਚੰਗੀ ਨੌਕਰੀ ਕਰੋ, ਪਰ ਜਦੋਂ ਨੌਕਰੀ ਲੱਗ ਜਾਂਦੀ ਹੈ ਤਾਂ ਇਹ ਲੋਕ ਖਰਚਾ ਕਰਨਾ ਸ਼ੁਰੂ ਕਰ ਦਿੰਦੇ ਹਨ ।

ਜਿਵੇਂ ਕਿ ਮਹਿੰਗੇ ਫੋਨ, ਮਹਿੰਗੇ ਕੱਪੜੇ ਆਦਿ ਸਭ ਕੁਝ ਖਰੀਦ ਲੈਂਦੇ ਹਨ ਅਤੇ ਫੇਰ ਇਹ ਲੋਕ ਲੋਨ ਵਿੱਚ ਫੰਸ ਜਾਂਦੇ ਹਨ, ਜਿਸ ਕਾਰਨ ਇਹ ਸਾਰੇ ਲੋਕ Rat Race ਵਿੱਚ ਫੰਸ ਕੇ ਰਹਿ ਜਾਂਦੇ ਹਨ । Robert Kiyosaki ਦੇ ਪਿਤਾ ਵੀ Robert ਨੂੰ ਇਹੀ ਸਿਖਾਉਂਦੇ ਹਨ ਜੋ ਸਮਾਜ ਨੇ ਉਨਹਾਂ ਨੂੰ ਸਿਖਾਇਆ ਹੁੰਦਾ ਹੈ । ਇਸ ਕਾਰਨ ਤੋਂ ਇਹ ਲੋਕ ਸਾਰੀ ਉਮਰ ਪੈਸੇ ਲਈ ਕੰਮ ਕਰਦੇ ਹਨ ।

ਪਰ Robert Kiyosaki ਦੇ ਅਮੀਰ ਪਿਤਾ Rich Dad ਜੋ ਉਸਦੇ ਦੋਸਤ ਦਾ ਪਿਤਾ ਹੈ, ਉਹ ਉਸਨੂੰ ਇਹ ਸਿਖਿਆ ਹੈ ਕਿ ਤੁਸੀਂ ਕਦੇ ਵੀ ਨੌਕਰੀ ਕਰਕੇ ਅਮੀਰ ਨਹੀਂ ਬਣ ਸਕਦੇ, ਚਾਹੇ ਤੁਹਾਡੀ ਤਨਖ਼ਾਹ ਜਿੰਨੀ ਵੀ ਹੋਵੇ । ਤੁਹਾਨੂੰ ਪੈਸੇ ਜਾਂ ਤਨਖ਼ਾਹ ਤਦ ਤਕ ਮਿਲਦੀ ਹੈ ਜਦੋਂ ਤਕ ਤੁਸੀ ਕੰਮ ਕਰ ਰਹੇ ਹੋ, ਜੇ ਤੁਹਾਡੀ ਨੌਕਰੀ ਚਲੀ ਜਾਵੇ ਤਾਂ ਤੁਹਾਨੂੰ ਪੈਸੇ ਨਹੀਂ ਮਿਲਣਗੇ ।

Rich Dad ਕਹਿੰਦੇ ਹਨ ਕਿ ਜੇ ਕੋਈ ਚਾਹੁੰਦਾ ਹੈ ਕਿ ਪੈਸੇ ਉਸ ਲਈ ਕੰਮ ਕਰੇ, ਤਾਂ ਕੁਝ ਇਸ ਤਰ੍ਹਾਂ ਦਾ ਕੰਮ ਕਰਨਾ ਹੋਵੇਗਾ ਕਿ ਜਦੋਂ ਤੁਸੀ ਕੰਮ ਨਹੀਂ ਵੀ ਕਰ ਰਹੇ ਹੋ ਤਾਂ ਵੀ ਤੁਹਾਨੂੰ ਪੈਸੇ ਮਿਲਦੇ ਰਹੇ । ਉਦਾਹਰਨ ਦੇ ਤੋਰ ਤੇ Rich Dad ਕਹਿੰਦੇ ਹਨ ਕਿ ਜਦੋਂ ਉਹ 9 ਸਾਲ ਦੇ ਸੀ, ਤਾਂ ਉਹ ਲੋਕਾਂ ਨੂੰ ਪੜ੍ਹਾਈ ਲਈ ਕਿਤਾਬਾਂ ਕਿਰਾਏ ਤੇ ਦਿੰਦੇ ਸਨ, ਜਿਸ ਨਾਲ ਉਸਨੂੰ ਪੈਸੇ ਮਿਲਦੇ ਸਨ । ਜਦੋਂ ਉਹ ਕੰਮ ਨਹੀ ਕਰ ਰਹੇ ਸਨ ਤਾਂ ਵੀ ਉਨ੍ਹਾਂ ਨੂੰ ਪੈਸੇ ਮਿਲਦੇ ਰਹੇ । ਜੇ ਤੁਸੀ ਵੀ ਇਹ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਘਰ ਬੈਠੇ ਵੀ ਪੈਸੇ ਕਿਵੇਂ ਕਮਾ ਸਕਦੇ ਹੋ, ਤਾਂ ਤੁਸੀ ਮੇਰਾ ਇਹ ਬਲਾਗ Passive Income Ideas ਨੂੰ ਪੜ੍ਹ ਸਕਦੇ ਹੋ । ਅਸਲ ਜ਼ਿੰਦਗੀ ਵਿੱਚ, ਅਮੀਰ ਲੋਕ ਆਪਣੇ ਪੈਸੇ ਨੂੰ ਕੰਮ ਤੇ ਕਿਵੇਂ ਲਗਾਉਂਦੇ ਹਨ ? ਉਹ ਆਪਣੇ ਪੈਸੇ ਨਾਲ Assets ਖਰੀਦਦੇ ਹਨ, ਜਿਵੇਂ ਕਿ ਰੀਅਲ ਅਸਟੇਟ Real Estate, ਸਟਾਕਸ Stocks/Index Funds, ਜਾਂ ਆਪਣਾ ਕੋਈ ਸਿਸਟਮ ਬਣਾਉਂਦੇ ਹਨ । ਇਹ Assets ਉਨ੍ਹਾਂ ਲਈ ਦਿਨ-ਰਾਤ ਪੈਸਾ ਕਮਾਉਂਦੇ ਹਨ, ਭਾਵੇਂ ਉਹ ਸੌਂ ਰਹੇ ਹੋਣ ।

2. Financial Literacy

ਇਸ ਤਾ ਮਤਲਬ ਹੇ ਕਿ ਧਨ ਬਾਰੇ ਜਾਣਕਾਰੀ ਨਾ ਹੋਣਾ । ਇਸ ਕਿਤਾਬ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਜੇ ਤੁਹਾਡੇ ਕੋਲ Financial Education ਨਹੀਂ ਹੈ ਤਾਂ ਤੁਸੀਂ ਕਦੇ ਵੀ ਅਮੀਰ ਨਹੀਂ ਬਣ ਸਕਦੇ । ਇਸ ਕਾਰਨ Robert ਦੇ ਅਸਲੀ ਪਿਤਾ ਪੜ੍ਹੇ – ਲਿਖੇ ਅਤੇ ਚੰਗੀ ਨੌਕਰੀ ਕਰਨ ਦੇ ਬਾਦ ਵੀ ਉਹ ਲੋਨਾਂ ਵਿੱਚ ਹੀ ਫੱਸੇ ਹੋਏ ਸਨ । ਜਦੋਂ ਉਨ੍ਹਾਂਦੀ ਤਨਖ਼ਾਹ ਆਉਂਦੀ ਹੈ ਤਾਂ ਉਹ ਤਨਖ਼ਾਹ ਸਾਰੀ ਲੋਨ ਵਿੱਚ ਹੀ ਖ਼ਰਚ ਹੋ ਜਾਂਦੀ ਹੈ । ਜਿਸ ਕਰਰਨ ਉਹ ਆਪਣੇ ਪੈਸੇ ਬਚਾ ਨਹੀਂ ਸਕਦੇ ਅਤੇ ਕਦੇ ਵੀ ਅਮੀਰ ਨਹੀਂ ਬਣ ਸਕਦੇ ।

ਪਰ Rich Dad 8ਵੀਂ ਜਮਾਤ ਪਾਸ ਹਨ ਅਤੇ ਫਿਰ ਉਹ ਚੰਗੇ Business Man ਹਨ ਅਤੇ ਅਮੀਰ ਆਦਮੀ ਹਨ । ਉਹ Robert Kiyosaki ਨੂੰ ਸਿਖਾਉਂਦੇ ਹਨ ਕਿ ਇਸ ਤੋ ਫਰਕ ਨਹੀਂ ਪੈਂਦਾ ਕਿ ਤੁਸੀ ਕਿੰਨਾ ਕਮਾ ਰਹੇ ਹੋ, ਬਲਕਿ ਫ਼ਕਰ ਇਸ ਤੋ ਪੈਂਦਾ ਹੈ ਕਿ ਤੁਸੀ ਕਿੰਨਾ ਬਚਾ ਕਰੇ ਹੋ । ਇਸ ਦਾ ਉਦਾਹਰਣ ਦਿੰਦੇ ਹੋਏ Rich Dad ਕਹਿੰਦੇ ਹਨ ਕਿ ਗਰੀਬ ਲੋਕ ਹਮੇਸ਼ਾ ਗਰੀਬ ਰਹਿੰਦੇ ਹਨ ਕਿਉਂਕਿ ਉਹ ਬਹੁਤ ਥੋੜਾ ਕਮਾਉਂਦੇ ਹਨ, ਜਿਸ ਕਾਰਨ ਉਨਾਂ ਦਾ ਸਿਰਫ ਘਰ ਹੀ ਚਲਦਾ ਹੈ, ਉਹ ਨਾ ਤਾਂ ਕੁਝ ਖਰੀਦ ਸਕਦੇ ਹਨ ਅਤੇ ਨਾਂ ਹੀ ਕੁਝ ਬਚਾ ਸਕਦੇ ਹਨ ।

Middle Class ਲੋਕ ਜਿਆਦਾ ਕਮਾਉਂਦੇ ਹਨ, ਪਰ ਉਹ ਹਮੇਸ਼ਾ ਦੂਸਰਿਆਂ ਨੂੰ ਦਿਖਾਉਣ ਲਈ ਆਪਣੀ ਆਮਦਨੀ ਤੋਂ ਵੱਦ ਖਰਚਾ ਕਰਦੇ ਹਨ ਅਤੇ ਕੁਝ ਬਚਾਦੇ ਨਹੀਂ ਹੇ ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਪੈਸਾ ਕਿਵੇਂ ਕੰਮ ਕਰਦਾ ਹੈ, ਇਸ ਕਾਰਨ ਉਹ ਹਮੇਸ਼ਾ Middle Class ਹੀ ਰਹਿ ਜਾਂਦੇ ਹਨ ।

Rich People ਅਮੀਰ ਲੋਕ ਹਮੇਸ਼ਾ ਆਪਣੇ ਪੈਸੇ ਨੂੰ ਕਿਤੇ ਵੀ ਫਾਲਤੂ ਜਗ੍ਹਾ ਖਰਚ ਨਹੀ ਕਰਦੇ, ਉਹ ਸਭ ਤੋਂ ਪਹਿਲਾਂ ਆਪਣੇ ਪੈਸੇ ਨੂੰ ਇਹੋ ਜਹੀ ਜਗਾਹ ਨਿਵੇਸ਼ Invest ਕਰਦੇ ਹਨ ਜਿਸ ਨਾਲ ਉਨ੍ਹਾਂ ਨੂੰ ਹੋਰ ਪੈਸੇ ਮਿਲ ਸਕਣ, ਇਸ ਲਈ ਅਮੀਰ ਲੋਕ ਹੋਰ ਅਮੀਰ ਹੋ ਜਾਂਦੇ ਹਨ ।

3. Over Coming Fear

ਇਸ ਦਾ ਮਤਲਬ ਹੈ ਕਿ ਡਰ ਤੇ ਕੰਟਰੋਲ Control ਹੋਣਾ ? ਇਸ ਵਿੱਚ Rich Dad ਕਹਿੰਦੇ ਹਨ ਕਿ ਲੋਕਾਂ ਨੂੰ ਪੈਸਾ ਹਾਰਨ ਦਾ ਡਰ ਬਹੁਤ ਹੁੰਦਾ ਹੈ । Rich Dad ਕਹਿੰਦੇ ਹਨ ਕਿ ਉਹ ਕਦੇ ਵੀ ਐਸੇ ਇਨਸਾਨ ਨਾਲ ਨਹੀਂ ਮਿਲੇ ਜਿਸ ਨੂੰ ਪੈਸਾ ਹਾਰਨ ਦਾ ਡਰ ਨਹੀਂ ਹੋਵੇ, ਅਤੇ ਨਾ ਹੀ ਐਸੇ ਅਮੀਰ ਇਨਸਾਨ ਨਾਲ ਮਿਲੇ ਹਨ ਜਿਸਨੇ ਅੱਜ ਤੱਕ ਕੋਈ ਪੈਸਾ ਨਹੀ ਖੋਇਆ ਹੋਵੇ । ਪਰ ਉਹ ਐਸੇ ਬਹੁਤ ਸਾਰੇ ਲੋਕਾਂ ਨਾਲ ਮਿਲੇ ਹਨ ਜਿਹਨਾਂ ਨੇ ਅੱਜ ਤੱਕ ਕੋਈ Investment ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ ਹਮੇਸ਼ਾ ਇੱਕ ਡਰ ਹੁੰਦਾ ਹੈ ਕਿ ਕਿੱਤੇ ਉਨਾਂ ਦੇ ਪੈਸੇ ਡੂਬ ਨਾ ਜਾਵੇ ।

Rich Dad ਦੀ ਇਹੀ ਗੱਲਾਂ ਗਰੀਬ ਪਿਤਾ ਨਾਲ ਮਿਲਦੀਆ ਹਨ ਕਿ ਕਿਵੇਂ ਉਸਦੇ ਗਰੀਬ ਪਿਤਾ Poor Dad ਨੇ ਇਸ ਡਰ ਦੇ ਕਾਰਣ ਕਦੇ ਵੀ ਪੈਸੇ ਨੂੰ ਨਿਵੇਸ਼ Invest ਨਹੀਂ ਕੀਤਾ । Poor Dad ਨੇ Robert ਨਾਲ ਕਦੇ ਵੀ ਪੈਸੇ ਬਾਰੇ ਗੱਲ ਨਹੀਂ ਕੀਤੀ । ਇੱਕ ਬਹੁ ਚੰਗੀ ਕਹਾਵਤ ਹੈ “Everyone Wants to go to the Heaven But No One Want to Die” ਮਤਲਬ ਅਮੀਰ ਤਾਂ ਸਭ ਬਣਨਾ ਚਾਹੁੰਦੇ ਹਨ, ਪਰ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ ਇਸ ਡਰ ਨਾਲ ਕਿ ਕੀਤੇ ਉਨਾਂ ਦੇ ਪੈਸੇ ਡੂਬ ਨਾ ਜਾਵੇਂ ।

4. Everything is Not Risky

ਇਸ ਦਾ ਮਤਲਬ ਹੈ ਕਿ ਸਭ ਕੁਝ ਖਤਰੇ ਨਾਲ ਭਰਿਆ ਨਹੀਂ ਹੁੰਦਾ । Rich Dad ਕਹਿੰਦੇ ਹਨ ਕਿ ਜੇ ਤੁਸੀ ਅਮੀਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਸੋਚ ਨੂੰ ਬਦਲਣਾ ਪਵੇਗਾ । Rich Dad ਨੇ Robert ਨੂੰ ਪੁੱਛਿਆ ਕਿ ਤੁਹਾਡੇ ਪਿਤਾ ਪੈਸੇ ਬਚਾਉਣ ਲਈ ਕੀ ਕਰਦੇ ਹਨ, ਤਾਂ ਇਸ ਤੇ Robert ਨੇ ਕਿਹਾ ਕਿ ਉਹ ਇੰਤਜ਼ਾਰ ਕਰਦੇ ਹਨ ਜਦੋਂ ਵਸਤੂਆਂ ਸਸਤੀ ਹੋ ਜਾਂਦੀਆ ਹਨ ਅਤੇ ਜਦੋਂ ਉਹ ਸਸਤੀ ਹੋ ਜਾਂਦੀਆ ਹਨ ਤਾਂ ਉਹ ਉਹਨਾ ਨੂੰ ਖਰੀਦ ਲੈਂਦੇ ਹਨ । ਇਸ ਉਪਰ Rich Dad ਨੇ ਕਿਹਾ ਕਿ ਮੈ ਵੀ ਇਦਾ ਹੀ ਕਰਦਾ ਹਾਂ ਪਰ ਮੈ ਤੁਹਾਡੇ ਪਿਤਾ ਜਿਦਾ ਰੋਜ਼ ਵਰਤਣ ਜਾਨ ਵਾਲੀ ਚੀਜ਼ ਨਹੀਂ ਲੈਂਦਾ । ਮੈ ਉਹ ਚੀਜ਼ ਲੈਦਾ ਹਾਂ ਜੋ ਮੇਰੇ ਲਈ ਸਸਤੀ ਹੋਵੇ ਅਤੇ ਉਹ ਚੀਜ਼ ਮੇਰੇ ਲਈ ਹੋਰ ਪੈਸਾ ਬਣਾ ਕੇ ਦਵੇ ।

ਅੱਤ ਵਿੱਚ ਇਹ ਕਿਤਾਬ ਸਾਨੂੰ ਸਿਖਾਉਂਦੀ ਹੈ ਕਿ ਤੁਸੀ ਪੜ੍ਹੇ – ਲਿਖੇ ਹੋ ਜਾਂ ਨਹੀ, ਤੁਸੀਂ ਅਮੀਰ ਹੋ ਜਾਂ ਹਨੀ, ਇਸ ਤੋ ਕੋਈ ਫਰਕ ਨਹੀਂ ਪੈਂਦਾ । ਫਰਕ ਇਸ ਤੋ ਪੈਂਦਾ ਹੈ ਕਿ ਤੁਸੀ ਕਿੰਨਾ ਬਚਾਉਂਦੇ ਹੋ, ਜਿਸ ਨਾਲ ਤੁਹਾਨੂੰ ਹੋਰ ਪੈਸਾ ਆ ਸਕੇ । ਤੁਹਾਨੂੰ ਸਿਰਫ ਕੁਝ ਨਿਯਮ Rule ਨੂੰ Follow ਕਰਨਾ ਹੈ ਅਮੀਰ ਹੋਣ ਲਈ ਅਤੇ ਰੇਟ ਰੇਸ Rat Race ਤੋ ਬਾਹਰ ਨਿਕਲਣ ਲਈ ।

“ਚੂਹਾ ਦੌੜ” ਅਤੇ ਇਸ ਵਿੱਚ ਅਮੀਰ ਬਣਨ ਦੇ ਤਰੀਕੇ

ਅਸੀ ਰੋਬਰਟ ਕਿਯੋਸਾਕੀ ਦੇ ਅਮੀਰ ਅਤੇ ਗਰੀਬ ਪਿਤਾ ਦੇ ਸਿਧਾਂਤਾ ਨੂੰ ਤਾਂ ਸਮਝ ਲਿਆ ਹੈ, ਪਰ ਕੀ ਅਸੀਂ ਇਸ ਨੂੰ ਆਪਣੇ ਪੰਜਾਬੀ ਸਮਾਜ ਵਿੱਚ ਲਾਗੂ ਕਰ ਸਕਦੇ ਹਾਂ ? ਆਓ ਦੇਖੀਏ ਕਿ ਅੱਜ ਦੇ ਸਮੇਂ ਵਿੱਚ ਅਸੀਂ ਕਿੱਥੇ ਗਲਤੀ ਕਰ ਰਹੈ ਹਾਂ ਅਤੇ ਅਸੀ ਕਿਵੇਂ ਵਿੱਤੀ ਆਜ਼ਾਦੀ ਪ੍ਰਾਪਤ ਕਰ ਸਕਦੇ ਹਾਂ ।

1. ਦਿਖਾਵੇ ਦੀ ਸੰਸਕ੍ਹਿਤੀ ਅਤੇ ਰੇਟ ਰੇਸ

ਸਾਡੇ ਪੰਜਾਬ ਸਮਾਜ ਵਿੱਚ ਅਕਸਰ ਅਸੀ ਦੂਜਿਆਂ ਨੂੰ ਦਿਖਾਉਣ ਲਈ ਵੱਡੀਆਂ ਗੱਡੀਆਂ, ਮਹਿੰਗੇ ਮੇਬਾਈਲ ਅਤੇ ਆਲੀਸ਼ਾਨ ਵਿਆਹਾਂ ਤੇ ਕਰਜ਼ਾ ਚੁੱਕ ਲੈਂਦੇ ਹਾਂ । ਰੋਬਰਟ ਕਿਯੋਸਾਕੀ ਇਸ ਨੂੰ ਹੀ Liability ਕਹਿੰਦੇ ਹਨ ।

ਉਦਾਹਰਣ: ਜੇਕਰ ਤੁਸੀਂ ਨੌਕਰੀ ਲੱਗਦੇ ਸਾਰ ਹੀ ਕਿਸ਼ਤਾ ਤੇ ਮਹਿੰਗੀ ਕਾਰ ਲੈਂਦੇ ਹੋ, ਤਾਂ ਤੁਸੀ ਉਸੇ ਸਮੇਂ ਚੁਹਾ ਦੌੜ ਵਿੱਚ ਫਸ ਜਾਂਦੇ ਹੋ ਕਿਉਂਕਿ ਹੁਣ ਤੁਸੀ ਉਸ ਕਿਸਤ ਨੂੰ ਭਰਨ ਲਈ ਸਾਰੀ ਉਮਰ ਕੰਮ ਕਰੋਗੇ ।

2. ਨਿਵੇਸ਼ ਦੇ ਤਰੀਕੇ

ਪਹਿਲਾਂ ਲੋਕ ਸਿਰਫ ਜ਼ਮੀਨ ਜਾਂ FD (Fixed Deposit) ਵਿੱਚ ਪੈਸਾ ਲਗਾਂਉਂਦੇ ਸਨ । ਪਰ 2026 ਦੇ ਡਿਜੀਟਲ ਯੁੱਗ ਵਿੱਚ, ਸਿਰਫ FD ਨਾਲ ਤੁਸੀਂ ਮਹਿੰਗਾਈ ਨੂੰ ਨਹੀਂ ਹਰਾ ਸਕਦੇ । ਅਮੀਰ ਬਣਨ ਲਈ ਤੁਹਾਨੂੰ ਆਪਣੇ ਪੈਸੇ ਨੂੰ ਸਹੀ ਜਗ੍ਹਾ ਤੇ ਲਗਾਉਣਾ ਪਵੇਗਾ ।

  • Stock Market & Index Funds: ਭਾਰਤ ਸ਼ੇਅਰ ਬਾਜ਼ਾਰ ਵਿੱਚ ਲੰਬੇ ਸਮੇਂ ਲਈ ਨਿਵੇਸ਼ ਕਰਨਾ ਇੱਕ ਵਧੀਆਂ Asset ਹੋ ਸਕਦਾ ਹੈ ।
  • Digital Assets: ਅੱਜ ਦੇ ਸਮੇਂ ਵਿੱਚ ਯੂਟਿਊਬ ਚੈਨਲ, ਬਲੌਗਿੰਗ, ਜਾਂ ਕੋਈ ਆਨਲਾਈਨ ਕੋਰਸ ਬਣਾਉਣਾ ਵੀ ਇੱਕ ਜਾਇਦਾਦ ਹੈ ਜੋ ਤੁਹਾਨੂੰ ਸੁੱਤੇ ਪਏ ਵੀ ਪੈਸੇ ਕਮਾ ਕੇ ਦੇ ਸਕਦੀ ਹੈ ।

3. ਵਿੱਤੀ ਸਲਾਹ (Financial Action)

ਜੇਕਰ ਤੁਸੀ ਅੱਜ ਤੋਂ ਹੀ ਆਪਣੀ ਵਿੱਤੀ ਹਾਲਤ ਸੁਧਾਰਨਾ ਚਾਹੁੰਦੇ ਹੋ, ਤਾਂ ਇਹ 3 ਕਦਮ ਚੁੱਕੋ ।

1. ਪਹਿਲਾਂ ਆਪਣੇ ਆਪ ਨੂੰ ਭੁਗਤਾਨ ਕਰੋ (Pay Yourself First):

ਆਪਣੀ ਤਨਖਾਹ ਆਉਂਦੇ ਸਾਰ ਸਭ ਤੋਂ ਪਹਿਲਾ 10-20% ਹਿੱਸਾ ਨਿਵੇਸ਼ ਕਰੋ, ਉਸ ਤੋਂ ਬਾਅਦ ਬਾਕੀ ਖਰਚੇ ਕਰੋ ।

2. ਸਿੱਖਿਆ ਤੇ ਨਿਵੇਸ਼ (Invest in Learning):

ਸਿਰਫ ਡਿਗਰੀਆਂ ਕਾਫੀ ਨਹੀਂ ਹਨ । ਵਿੱਤੀ ਕਿਤਾਬਾਂ ਪੜ੍ਹੋਂ ਅਤੇ ਨਵੇਂ ਹੁਨਰ Skills ਸਿੱਖੋ ।

3. ਕਰਜ਼ੇ ਤੋਂ ਬਚੋ (Avoid Bad Debt):

ਅਜਿਹੀ ਚੀਜ਼ ਲਈ ਕਦੇ ਕਰਜ਼ਾ ਨਾ ਲਓ ਜੋ ਤੁਹਾਡੀ ਜੇਬ ਵਿੱਚੋਂ ਪੈਸੇ ਕੱਢਦੀ ਹੋਵੇ ।

ਸਿੱਟਾ (Conclusion)

ਅੰਤ ਵਿੱਚ, ‘Rich Dad and Poor Dad’ ਸਿਰਫ਼ ਇੱਕ ਕਿਤਾਬ ਨਹੀਂ ਬਲਕਿ ਪੈਸੇ ਨੂੰ ਦੇਖਣ ਦਾ ਨਜ਼ਰੀਆ ਬਦਲਣ ਵਾਲਾ ਇੱਕ ਸ਼ਾਨਦਾਰ ਗਾਈਡ ਹੈ । ਰੋਬਰਟ ਕਿਯੋਸਾਕੀ ਸਾਨੂੰ ਸਿਖਾਉਂਦੇ ਹਨ ਕਿ ਅਮੀਰ ਬਣਨ ਲਈ ਸਾਨੂੰ ਪੈਸੇ ਦੇ ਪਿੱਛੇ ਭੱਜਣ ਦੀ ਲੋੜ ਨਹੀਂ । ਸਗੋਂ ਪੈਸੇ ਨੂੰ ਆਪਣੇ ਲਈ ਕੰਮ ਤੇ ਲਗਾਉਣ ਦੀ ਲੋੜ ਹੈ । ਜੇਕਰ ਅਸੀਂ Assets ਅਤੇ Liabilities ਦੇ ਫਰਕ ਨੂੰ ਸਮਝ ਲਈਏ ਅਤੇ ਆਪਣੀ ਆਰਥਿਕ ਜਾਣਕਾਰੀ Financial Education ਨੂੰ ਵਧਾਈਏ । ਤਾਂ ਕੋਈ ਵੀ ਇਨਸਾਨ ‘ਚੂਹਾ ਦੌੜ’ Rat Race ਵਿੱਚੋਂ ਬਾਹਰ ਆ ਕੇ ਵਿੱਤੀ ਆਜ਼ਾਦੀ ਪ੍ਰਾਪਤ ਕਰ ਸਕਦਾ ਹੈ।

ਨੋਟ: ਇਹ ਬਲੌਗ ਸਿਰਫ ਸਿੱਖਿਆ ਅਤੇ ਜਾਣਕਾਰੀ ਦੇ ਉਦੇਸ ਲਈ ਹੈ । ਇਸ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਪੇਸ਼ੇਵਰ ਵਿੱਤੀ ਸਲਾਹ (Professional Financial Advice) ਨਾ ਮੰਨਿਆ ਜਾਵੇ । ਪੈਸੇ ਦੀ ਨਿਵੇਸ਼ (Investment) ਕਰਨ ਤੋ ਪਹਿਲਾਂ ਹਮੇਸ਼ਾ ਕਿਸੇ ਮਾਹਰ ਸਲਾਹਕਾਰ ਨਾਲ ਸਲਾਹ ਕਰੋ ਜਾਂ ਆਪਣੀ ਖੁਦ ਦੀ ਖੋਜ ਜ਼ਰੂਰ ਕਰੋ । ਅਸੀਂ ਕਿਸੇ ਵੀ ਤਰ੍ਹਾਂ ਦੇ ਵਿੱਤੀ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ ।

Disclaimer:- This post is for educational purpose only and is not professional financial advice. Always consults an expert before investing.

ਅਕਸਰ ਪੁੱਛੇ ਜਾਣ ਵਾਲੇ ਸਵਾਲ (FAQs)

ਸਵਾਲ 1: Rich Dad Poor Dad ਕਿਤਾਬ ਦਾ ਮੁੱਖ ਉਦੇਸ਼ ਕੀ ਹੈ ?
ਜਵਾਬ: ਇਸ ਕਿਤਾਬ ਦਾ ਮੁੱਖ ਉਦੇਸ਼ ਲੋਕਾਂ ਨੂੰ ਆਰਥਿਕ ਜਾਣਕਾਰੀ Financial Literacy ਦੇਣਾ ਹੈ ਤਾਂ ਜੋ ਉਹ ਸਾਰੀ ਉਮਰ ਪੈਸੇ ਲਈ ਕੰਮ ਕਰਨ ਦੀ ਬਜਾਏ ਪੈਸੇ ਨੂੰ ਆਪਣੇ ਲਈ ਕੰਮ ਕਰਵਾਉਣਾ ਸਿੱਖ ਸਕਣ ।

ਸਵਾਲ 2: ਚੂਹਾ ਦੌੜ (Rat Race) ਕੀ ਹੈ ?
ਜਵਾਬ: ਚੂਹਾ ਦੌੜ ਦਾ ਮਤਲਬ ਹੈ ਸਾਰੀ ਉਮਰ ਪੈਸੇ ਕਮਾਉਣਾ, ਬਿੱਲ ਭਰਨਾ, ਲੋਨ ਦੀਆਂ ਕਿਸ਼ਤਾਂ ਦੇਣਾ ਅਤੇ ਫਿਰ ਤੋਂ ਪੈਸੇ ਕਮਾਉਣ ਲਈ ਕੰਮ ਕਰਨਾ । ਅਮੀਰ ਲੋਕ ਨਿਵੇਸ਼ ਕਰਕੇ ਇਸ ਚੱਕਰ ਵਿੱਚੋਂ ਬਾਹਰ ਨਿਕਲਦੇ ਹਨ ।

ਸਵਾਲ 3: Asset ਅਤੇ Liability ਵਿੱਚ ਕੀ ਫਰਕ ਹੈ?
ਜਵਾਬ: Asset ਉਹ ਹੁੰਦਾ ਹੈ ਜੋ ਤੁਹਾਡੀ ਜੇਬ ਵਿੱਚ ਪੈਸੇ ਪਾਉਂਦਾ ਹੈ (ਜਿਵੇਂ ਸ਼ੇਅਰ ਬਾਜ਼ਾਰ, ਰੀਅਲ ਅਸਟੇਟ ਜਾਂ ਬਿਜ਼ਨਸ), ਜਦਕਿ Liability ਉਹ ਹੁੰਦਾ ਹੈ ਜੋ ਤੁਹਾਡੀ ਜੇਬ ਵਿੱਚੋਂ ਪੈਸੇ ਕੱਢਦਾ ਹੈ (ਜਿਵੇਂ ਮਹਿੰਗੇ ਫੋਨ ਜਾਂ ਗੱਡੀ ਦਾ ਲੋਨ) ।

Leave a Comment