rlblogs.in

6 “Assets That Make You Rich” in Punjabi: ਅਮੀਰ ਬਣਨ ਦੇ 6 ਸਭ ਤੋਂ ਵਧੀਆ ਤਰੀਕੇ

ਅਜ ਦਾ ਬਲੋਗ 6 “Assets That Make You Rich” in Punjabi ਤੇ ਹੈ । ਜੋ ਤੁਹਾਨੂੰ ਅੱਗੇ ਚੱਲ ਕੇ ਅਮੀਰ ਬਣਾ ਸਕਦੇ ਹਨ ਜੇ ਤੁਸੀ ਇਨ Assets ਵਿੱਚ ਨਿਵੇਸ਼ ਕਰਦੇ ਹੋ । ਕੁਝ Assets ਲਈ ਤੁਹਾਨੂੰ ਬਹੁਤ ਜਿਆਦਾ ਧਨ ਦੀ ਲੋੜ ਹੈ ਅਤੇ ਕੁਝ Assets ਲਈ ਤੁਹਾਨੂੰ ਬਹੁਤ ਹੀ ਘੱਟ ਧਨ ਦੀ ਲੋੜ ਹੈ । ਜੇ ਤੁਹਾਨੂੰ ਨਹੀ ਪਤਾ ਕਿ Assets and Liability ਕੀ ਹੈ ਅਤੇ ਕਿਉਂ ਸਾਨੂੰ ਜਿਆਦਾਤਰ Assets ਹੀ ਬਣਾਉਣੇ ਚਾਹੀਦੇ ਹਨ ਤਾਂ ਤੁਸੀ ਮੇਰਾ Assets and Liabilities in Punjabi ਵਾਲਾ ਬਲੋਗ ਪੜ ਸਕਦੇ ਹੋ । ਇਹ ਬਲੋਗ ਪੜ ਕੇ ਤੁਹਾਨੂੰ ਪਤਾ ਲਗ ਜਾਵੇਗਾ ਕਿ ਕਿਉਂ ਤੁਹਾਨੂੰ ਜਿਆਦਾ ਤੋ ਜਿਆਦਾ Assets ਅਤੇ ਘੱਟ ਤੋ ਘੱਟ Liability ਬਣਾਉਣੀ ਚਾਹੀਦੀ ਹੈ ।

ਯਾਦ ਰੱਖੋ ਅਮੀਰ ਬਣਨ ਦਾ ਸੁਨਹਿਰੀ ਨਿਯਮ ਬਹੁਤ ਸੌਖਾ ਹੈ । ਆਪਣੀ ਕਮਾਈ ਦਾ ਇੱਕ ਹਿੱਸਾ ਬਚਾਓ ਅਤੇ ਉਸ ਬਚਾਏ ਹੋਏ ਪੈਸੇ ਨਾਲ ਅਜਿਹੇ Assets ਖਰੀਦੋ ਜੋ ਤੁਹਾਡੇ ਲਈ ਹੋਰ ਪੈਸਾ ਕਮਾ ਕੇ ਦੇਣ Passive Income। ਜਦੋਂ ਤੁਹਾਡੇ Assets ਤੋਂ ਆਉਣ ਵਾਲੀ ਕਮਾਈ ਤੁਹਾਡੇ ਖਰਚਿਆਂ ਤੋਂ ਵੱਧ ਜਾਂਦੀ ਹੈ । ਤਾਂ ਤੁਸੀਂ ਅਸਲ ਵਿੱਚ ਅਮੀਰ ਅਤੇ ਆਜ਼ਾਦ Financially Free ਹੋ ਜਾਂਦੇ ਹੋ।

1. Business

ਵਪਾਰ ਇੱਕ ਇਹੋ ਜਿਹਾ Assets ਹੈ ਜੋ ਤੁਹਾਨੂੰ ਬਹੁਤ ਥੋੜੇ ਸਮੇਂ ਵਿੱਚ ਬਹੁਤ ਸਾਰੇ ਪੈਸੇ ਕਮਾ ਕੇ ਦੇ ਸਕਦਾ ਹੈ, ਜੇਕਰ ਤੁਸੀ ਆਪਣੇ 20 ਸਾਲ ਦੀ ਉਮਰ ਵਿੱਚ ਹੋ ਅਤੇ ਜੇ ਤੁਹਾਡਡੇ ਕੋਲ ਥੋੜਾ ਪੈਸਾ ਹੈ ਤਾਂ ਤੁਸੀ ਆਪਣਾ ਖੁਦ ਦਾ ਵਪਾਰ ਸ਼ੁਰੂ ਕਰ ਸਕਦੇ ਹੋ । ਤੁਸੀਂ ਪਹਿਲੇ ਜ਼ਮਾਨੇ ਵਿੱਚ ਵੇਖਿਆ ਅਤੇ ਸੁਣਿਆ ਹੋਵੇਗਾ ਕਿ ਜੇ ਤੁਹਾਨੂੰ ਵਪਾਰ ਕਰਨਾ ਹੈ ਤਾਂ ਤੁਹਾਨੂੰ ਬਹੁਤ ਸਾਰੇ ਪੈਸਿਆ ਦੀ ਜ਼ਰੂਰਤ ਹੈ, ਕਿਉਂਕਿ ਜੇ ਤੁਹਾਨੂੰ ਆਪਣੇ ਵਪਾਰ ਨਾਲ ਜੁੜਿਆ ਹੋਇਆ ਸਮਾਨ ਚਾਹੀਦਾ ਹੈ ਤਾਂ ਤੁਹਾਨੂੰ ਉਹ ਸਮਾਨ ਖਰੀਦਣਾ ਪਵੇਗਾ ਜੋ ਕਿ ਕਮ ਪੈਸੇ ਵਿੱਚ ਨਹੀਂ ਆਉਦਾ ਅਤੇ ਇਹ ਗੱਲ ਸੱਚ ਹੈ ।

ਪਰ ਅਜ ਦਾ ਜਮਾਨਾ ਪਹਿਲੇ ਜਮਾਨੇ ਵਰਗਾਂ ਨਹੀਂ ਹੈ, ਤੁਸੀਂ ਘੱਟ ਪੈਸੇ ਵਿੱਚ ਵੀ ਆਪਣਾ ਵਪਾਰ ਸ਼ੂਰੂ ਕਰ ਸਕਦੇ ਹੋ । ਅੱਜ ਦੀ ਦੁਨੀਆ ਵਿੱਚ ਆਨਲਾਈਨ ਬਿਜ਼ਨਸ ਬਹੁਤ ਘੱਟ ਪੈਸੇ ਵਿੱਚ ਸ਼ੁਰੂ ਹੋ ਜਾਂਦਾ ਹੈ । ਤੁਸੀ ਆਪਣਾ YouTube Channel ਬਣਾ ਸਕਦੇ ਹੋ , ਜਿਸ ਲਈ ਤੁਹਾਨੂੰ ਕੋਈ ਵੀ ਪੈਸਾ ਨਹੀ ਚਾਹੀਦਾ, ਤੁਸੀ ਆਨਲਾਈਨ ਕੋਈ ਕੰਪਨੀ ਦਾ ਸਮਾਨ ਬਿਕਾ ਸਕਦੇ ਹੋ ਜਿਸ ਲਈ ਤੁਹਾਨੂੰ ਬਹੁਤ ਘੱਟ ਪੈਸੇ ਦੀ ਲੋੜ ਹੁੰਦੀ ਹੈ । ਤੁਸੀ ਆਪਣੀ ਇੱਕ ਵੈਬਸਾਈਟ ਬਣਾ ਕੇ ਵੀ ਪੈਸੇ ਕਮਾ ਸਕਦੇ ਹੋ, ਜਿਸ ਲਈ ਤੁਹਾਨੂੰ ਬਹੁਤ ਘੱਟ ਪੈਸੇ ਦੀ ਲੋੜ ਹੁਦੀ ਹੈ ।

1. ਸਕੇਲੇਬਿਲਟੀ (Scalability)

ਆਧੁਨਿਕ ਡਿਜੀਟਲ ਵਪਾਰ (ਜਿਵੇਂ ਬਲੌਗਿੰਗ, ਐਫੀਲੀਏਟ ਮਾਰਕੀਟਿੰਗ ਜਾਂ ਕੋਰਸ ਵੇਚਣਾ) ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਇਸਨੂੰ ਬਿਨਾਂ ਜ਼ਿਆਦਾ ਖਰਚੇ ਦੇ ਪੂਰੀ ਦੁਨੀਆ ਤੱਕ ਫੈਲਾਇਆ ਜਾ ਸਕਦਾ ਹੈ । ਇੱਕ ਵਾਰ ਤੁਹਾਡਾ ਸਿਸਟਮ ਬਣ ਗਿਆ ਤਾਂ ਇਹ ਤੁਹਾਨੂੰ ਸੁੱਤੇ ਪਏ ਵੀ ਪੈਸੇ ਕਮਾ ਕੇ ਦੇ ਸਕਦਾ ਹੈ ।

2. ਫਾਇਦੇ (Pros)

  • ਬੇਅੰਤ ਕਮਾਈ: ਮੁਨਾਫੇ ਦੀ ਕੋਈ ਸੀਮਾ ਨਹੀਂ ਹੁੰਦੀ
  • ਆਜ਼ਾਦੀ: ਤੁਸੀਂ ਆਪਣੇ ਖੁਦ ਦੇ ਮਾਲਕ ਹੁੰਦੇ ਹੋ ।
  • ਬੇਅੰਤ ਕਮਾਈ: ਮੁਨਾਫੇ ਦੀ ਕੋਈ ਸੀਮਾ ਨਹੀਂ ਹੁੰਦੀ
  • ਟੈਕਸ ਲਾਭ: ਵਪਾਰਕ ਖਰਚਿਆਂ ਤੇ ਟੈਕਸ ਵਿੱਚ ਛੋਟ ਮਿਲਦੀ ਹੈ ।
  • ਨੌਕਰੀਆਂ ਪੈਦਾ ਕਰਨਾ: ਤੁਸੀਂ ਦੂਜਿਆਂ ਨੂੰ ਰੁਜ਼ਗਾਰ ਦੇ ਸਕਦੇ ਹੋ ।

3. ਨੁਕਸਾਨ (Cons)

  • ਉੱਚ ਜੋਖਮ: ਵਪਾਰ ਫੇਲ ਹੋਣ ਦਾ ਡਰ ਹਮੇਸ਼ਾ ਰਹਿੰਦਾ ਹੈ ।
  • ਸਮੇਂ ਦੀ ਲੋੜ: ਸ਼ੁਰੂਆਤ ਵਿੱਚ ਤੁਹਾਨੂੰ ਬਹੁਤ ਜਿਆਦਾ ਸਮਾਂ ਦੇਣਾ ਪੈਂਦਾ ਹੈ ।
  • ਅਨਿਸ਼ਚਿਤ ਆਮਦਨ: ਸ਼ੁਰੂਆਤੀ ਦਿਨਾਂ ਵਿੱਚ ਕਮਾਈ ਸਥਿਰ ਨਹੀ ਹੁੰਦੀ ।
  • ਮਾਨਸਿਕ ਤਨਾਅ: ਸਾਰੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਹੁੰਦੀ ਹੈ ।

2. Stocks

Stocks ਨੂੰ ਅੱਜ ਦਾ ਸਭ ਤੋ ਵਧੀਆ Asset ਮਨਿਆ ਗਿਆ ਹੈ, ਬਲਕਿ ਇਹ Stock Market ਦੇ ਨਾਮ ਤੋ ਮਸ਼ਹੂਰ ਹੈ, ਇਸ ਬਾਰੇ ਤੁਹਾਨੂੰ ਕਿਸੇ ਹੋਰ ਬਲੋਗ ਵਿੱਚ ਦਸਾਗਾ ਕਿ ਕਿਉਂ ਇਹ Stock Market ਦੇ ਨਾਮ ਤੋ ਮਸ਼ਹੂਹ ਹੈ, ਪਰ ਜੋ ਇਸ ਦੀ ਤਾਕਤ ਨੂੰ ਜਾਣਦੇ ਹਨ ਉਹ ਆਪਣੇ ਜ਼ਿਆਦਾਤਰ ਪੈਸੇ Stocks ਵਿੱਚ ਹੀ ਰਖਦੇ ਹਨ । ਤੁਸੀਂ ਥੋੜੇ ਪੈਸੇ ਨਾਲ ਵੀ ਅਮੀਰ ਹੋ ਸਕਦੇ ਹੋ ।

ਜੇ ਤੁਸੀ ਆਪਣੇ ਪੈਸੇ Stock Market ਵਿੱਚ ਲਗਾਉਂਦੇ ਹੋ ਤਾਂ ਤੁਸੀ ਆਪਣੇ ਪੈਸੇ ਸਟਾਕਾਂ ਵਿੱਚ ਨਹੀ ਬਲਕਿ ਕੰਪਨੀ ਵਿੱਚ ਲਗਾ ਰਹੇ ਹੋ । ਤੁਸੀ ਕੰਪਨੀ ਦੇ Partner ਬਣ ਜਾਂਦੇ ਹੋ ਅਤੇ ਫਿਰ ਉਹ ਕੰਪਨੀ ਆਪਣੇ ਦਿਨ ਰਾਤ ਇੱਕ ਕਰ ਦਿਦੀ ਹੈ ਆਪਣੇ ਅਤੇ ਤੁਹਾਡੇ ਪੈਸੇ ਨੂੰ ਵਧਾਉਣ ਲਈ । ਜੇ ਕੰਪਨੀ ਚੰਗੀ ਹੋਵੇ, ਤਾਂ ਤੁਹਾਡੇ ਥੋੜੇ ਪੈਸੇ ਵੀ ਤੁਹਾਨੂੰ ਅਮੀਰ ਬਣਾ ਸਕਦੇ ਹਨ । ਤੁਹਾਨੂੰ Stocks ਜਾਂ ਕੰਪਨੀ ਵਿੱਚ ਕੰਮ ਕਰਨ ਦੀ ਕੋਈ ਜ਼ਰੂਰਤ ਨਹੀ ਹੈ ਬਸ ਤੁਹਾਨੂੰ ਚੰਗੀ ਕੰਪਨੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ।

1. ਪੈਸਿਵ ਇਨਕਮ (Passive Income)

ਜਦੋਂ ਤੁਸੀਂ ਚੰਗੀਆਂ Dividend ਦੇਣ ਵਾਲੀਆਂ ਕੰਪਨੀਆਂ ਦੇ ਸ਼ੇਅਰ ਖਰੀਦਦੇ ਹੋ ਤਾਂ ਤੁਹਾਨੂੰ ਬਿਨਾਂ ਕੋਈ ਕੰਮ ਕੀਤੇ ਹਰ ਸਾਲ ਜਾਂ ਛਿਮਾਹੀ ਕੰਪਨੀ ਦੇ ਮੁਨਾਫ਼ੇ ਦਾ ਹਿੱਸਾ ਨਕਦ Dividend ਰੂਪ ਵਿੱਚ ਮਿਲਦਾ ਰਹਿੰਦਾ ਹੈ । ਇਹ ਸੱਚੀ ਪੈਸਿਵ ਇਨਕਮ ਦਾ ਇੱਕ ਬਹੁਤ ਵਧੀਆ ਸਰੋਤ ਹੈ । ਜੇ ਤੁਹਾਨੂੰ ਨਹੀਂ ਪਤਾ ਕੀ Active Income and Passive Income ਕੀ ਹੈ । ਤਾਂ ਤੁਸੀ Active and Passive Income in Punjabi ਵਾਲਾ ਬਲੌਗ ਪੜ੍ਹ ਸਕਦੇ ਹੋ ।

2. ਫਾਇਦੇ (Pros)

  • ਚੰਗਾ ਰਿਟਰਨ: ਲੰਬੇ ਸਮੇਂ ਇਹ ਬੈਕ ਨਾਲੋ ਵਧੀਆਂ ਮੁਨਾਫਾ ਦਿੰਦਾ ਹੈ ।
  • Liquidity: ਤੁਸੀ ਜਦੋ ਚਾਹੋ ਆਪਣੇ ਸ਼ੇਅਰ ਵੇਚ ਸਕਦੇ ਹੋ ।
  • Dividend: ਕੰਪਨੀ ਆਪਣੇ ਮੁਨਾਫੇ ਦਾ ਕੁਝ ਹਿਸਾ ਤੁਹਾਨੂੰ ਨਕਦ ਰੂਪ ਵਿੱਚ ਦਿੰਦੀ ਹੈ ।
  • ਕੋਈ ਮਿਹਨਤ ਨਹੀਂ: ਕੰਪਨੀ ਕੰਮ ਕਰਦੀ ਹੈ ਅਤੇ ਤੁਹਾਡਾ ਪੈਸਾ ਵਧਦਾ ਹੈ ਤੁਸੀ ਕੁਝ ਨਹੀ ਕਰਦੇ ।

3. ਨੁਕਸਾਨ (Cons)

  • ਬਜ਼ਾਰ ਦਾ ਉਤਾਰ – ਚੜ੍ਹਾਅ: ਸ਼ੇਅਰਾਂ ਦੀਆਂ ਕੀਮਤਾਂ ਡਿੱਗ ਸਕਦੀਆਂ ਹਨ ।
  • ਜਾਣਕਾਰੀ ਦੀ ਲੋੜ: ਬਿਨਾਂ ਰਿਸਰਚ ਦੇ ਪੈਸਾ ਡੁੱਬ ਸਕਦਾ ਹੈ ।
  • ਕੰਪਨੀ ਦਾ ਫੇਲ ਹੋਣਾ: ਜੇ ਕੰਪਨੀ ਬੰਦ ਹੋ ਜਾਵੇ ਤਾਂ ਪੈਸਾ ਡੂਬ ਸਕਦਾ ਹੈ ।
  • ਆਰਥਿਕ ਮੰਦੀ: ਦੇਸ਼ ਦੀ ਆਰਥਿਕ ਹਾਲਤ ਦਾ ਸਿਧਾ ਅਸਰ ਪੈਂਦਾ ਹੈ ।

3. Mutual Fund

Mutual Fund ਵੀ ਇੱਚ ਚੰਗਾ Assets ਮੰਨਿਆ ਜਾਂਦਾ ਹੈ, Mutual Fund ਵੀ Stock Market ਦੀ ਤਰ੍ਹਾ ਹੀ ਹੁਦਾ ਹੈ ।Mutual Fund ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦੇ ਕੋਲ ਸਮਾਂ ਨਹੀ ਹੈ ਅਤੇ ਜਿਨ੍ਹਾਂ ਨੂੰ ਇਹ ਪਤਾ ਨਹੀਂ ਕਿ ਕੇੜੀ ਕੰਪਨੀ ਚੰਗੀ ਹੈ ਅਤੇ ਕੇੜੀ ਖਰਾਬ । ਜੇ ਤੁਸੀ ਬਿਨਾ ਚਿੰਤਾ ਤੋ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀ Mutual Fund ਖਰੀਦ ਸਕਦੇ ਹੋ । Mutual Fund ਵੀ ਇੱਕ ਤਰ੍ਹਾਂ ਦੀ ਕੰਪਨੀ ਹੈ ਜੋ ਉਹਨਾ ਲੋਕਾਂ ਦੁਆਰਾ ਚਲਾਈ ਜਾਂਦੀ ਹੈ ਜੋ ਬਹੁਤ ਹੀ ਅਨੂਭਵੀ ਹੁੰਦੇ ਹਨ, ਇਸ ਵਿ4ਚ ਤੁਸੀ ਥੋੜੇ ਥੋੜੇ ਪੈਸੇ ਨਿਵੇਸ ਕਰਕੇ ਅਮੀਰ ਹੋ ਸਕਦੇ ਹੋ ਅਤੇ ਤੁਹਾਨੂੰ Stock ਜਾ Research ਕਰਨ ਦੀ ਕੋਈ ਚਿੱਤਾ ਨਹੀ ਹੈ ਕਿ ਕੇੜੀ Stock ਤੁਹਾਨੂੰ ਕਦ ਖਰੀਦਨਾ ਹੈ ਅਤੇ ਕਦ ਬੇਚਣਾ ਹੈ ਇਹ ਕੰਮ ਤੁਹਾਡੇ ਲਈ Mutual Fund ਦੇ ਮੈਨੇਜਰ ਕਰਦੇ ਹਨ । ਜੇ ਤੁਸੀ Mutual Fund ਨੂੰ ਵਿਸ਼ਧਾਰ ਨਾਲ ਪੜ੍ਹਨਾ ਚਾਹੁੰਦੇ ਹੋ ਅਤੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀ ਮੇਰਾ What is Mutual Fund in Punjabi ਵਾਲਾ ਬਲੌਗ ਪੜ੍ਹ ਸਕਦੇ ਹੋ ।

1. ਕੰਪਾਊਂਡਿੰਗ ਦੀ ਤਾਕਤ (Power of Compounding)

Mutual Funds ਵਿੱਚ SIP (Systematic Investment Plan) ਰਾਹੀਂ ਲੰਬੇ ਸਮੇਂ ਤੱਕ ਪੈਸਾ ਲਗਾਉਣ ਨਾਲ ਕੰਪਾਊਂਡਿੰਗ ਦਾ ਜਾਦੂ ਦੇਖਣ ਨੂੰ ਮਿਲਦਾ ਹੈ । ਇਸਦਾ ਮਤਲਬ ਹੈ ਕਿ ਤੁਹਾਨੂੰ ਸਿਰਫ਼ ਆਪਣੇ ਜਮ੍ਹਾਂ ਕੀਤੇ ਪੈਸੇ ਤੇ ਹੀ ਮੁਨਾਫ਼ਾ ਨਹੀਂ ਮਿਲਦਾ ਸਗੋਂ ਤੁਹਾਡੇ ਕਮਾਏ ਹੋਏ ਮੁਨਾਫ਼ੇ ਤੇ ਵੀ ਹੋਰ ਮੁਨਾਫ਼ਾ ਮਿਲਦਾ ਹੈ । ਉਦਾਹਰਣ ਲਈ ਜੇਕਰ ਤੁਸੀਂ ਹਰ ਮਹੀਨੇ ਸਿਰਫ਼ ₹5,000 ਦੀ SIP 20 ਸਾਲਾਂ ਲਈ ਕਰਦੇ ਹੋ (12% ਔਸਤ ਰਿਟਰਨ ਮੰਨ ਕੇ) ਤਾਂ ਤੁਹਾਡਾ ਕੁੱਲ ਨਿਵੇਸ਼ ₹12 ਲੱਖ ਹੋਵੇਗਾ । ਪਰ ਤੁਹਾਨੂੰ ਲਗਭਗ ₹50 ਲੱਖ ਮਿਲ ਸਕਦੇ ਹਨ ।

2. ਫਾਇਦੇ (Pros)

  • Expert Manager: ਤੁਹਾਡੇ ਪੈਸੇ ਨੂੰ Expert ਸੰਭਾਲਦੇ ਹਨ ।
  • Diversification: ਤੁਹਾਡੇ ਪੈਸਾ ਇਕ ਨਹੀਂ ਸਗੋ ਕਈ ਕੰਪਨੀਆਂ ਵਿੱਚ ਲੱਗਦਾ ਹੈ ।
  • ਘੱਟ ਜੋਖਮ: ਸਿੱਧੇ ਸਟਾਕਾਂ ਦੇ ਮੁਕਾਬਲੇ ਰਿਸਕ ਥੋੜਾ ਘੱਟ ਹੁੰਦਾ ਹੈ ।
  • SIP ਦੀ ਸਹੂਲਤਾ: ਤੁਸੀ ਹਰ ਮਹੀਨੇ ਥੋੜੇ – ਥੋੜੇ ਪੈਸੇ ਜਮ੍ਹਾਂ ਕਰ ਸਕਦੇ ਹੋ ।

3. ਨੁਕਸਾਨ (Cons)

  • Expense Ratio: ਮੈਨੇਜਰ ਆਪਣੀ ਫੀਸ ਕੱਟਦੇ ਹਨ ।
  • ਕੋਈ ਕੰਟਰੋਲ ਨਹੀਂ : ਤੁਸੀਂ ਇਹ ਤੈਅ ਨਹੀ ਕਰ ਸਕਦੇ ਕਿ ਪੈਸਾ ਕਿਹੜੇ ਸ਼ੇਅਰ ਵਿੱਚ ਲਗੇਗਾ ।
  • Exit Load: ਜੇ ਤੁਸੀ ਜਲਦੀ ਪੈਸੇ ਕਢਦੇ ਹੋ ਤਾਂ ਜੁਰਮਾਨਾ ਲੱਗ ਸਕਦਾ ਹੈ ਜਿਸਨੂੰ Exit Load ਕਹਿੰਦੇ ਹਨ ।
  • ਟੈਕਸ: ਮੁਨਾਫੇ ਤੇ ਤੁਹਾਨੂੰ ਟੈਕਸ ਦੇਣਾ ਪੈਂਦਾ ਹੈ ।

4. Crypto Currency

Crypto Currency ਬਾਰੇ ਹਰ ਕਿਸੇ ਦਾ ਵਿਚਾਰ ਵਖ – ਵਖ ਹੈ, ਕੋਈ Crypto Currency ਨੂੰ ਚੰਗਾ ਮੰਨਦਾ ਹੈ ਅਤੇ ਕੋਈ ਇਸਨੂੰ ਬੂਰਾ ਪਰ ਲੋਕ ਮੰਨਦੇ ਹਨ ਕਿ Crypto Currency ਵੀ ਇੱਕ asset ਹੈ । Crypto Currency ਕੀ ਹੈ ਇਸ ਬਾਰੇ ਮੈ ਤੁਹਾਨੂੰ ਆਪਣੇ ਕਿਸੇ ਹੋ ਬਲੋਗ ਵਿੱਚ ਦਸਾਂਗਾ । Crypto Currency ਵਿ4ਚ ਤੁਸੀ ਥੋੜੇ ਪੈਸੇ ਨਾਲ ਅਮੀਰ ਹੋ ਸਕਦੇ ਹੋ । ਹਾਲਾਕਿ Crypto Currency ਦੇ ਬਾਜਾਰ ਵਿੱਚ ਹਜ਼ਾਰਾਂ Coins ਹਨ, ਪਰ Bitcoin ਅਤੇ Ethereum ਵਰਗੇ ਦੋ Crypto Coins ਹਨ ਜੋ ਤੁਹਾਨੂੰ ਅਮੀਰ ਬਣਾ ਸਕਦੇ ਹਨ ।

1. ਰਿਸਕ ਮੈਨੇਜਮੈਂਟ (Risk Management)

ਕਿਉਂਕਿ ਕ੍ਰਿਪਟੋ ਬਹੁਤ ਜ਼ਿਆਦਾ ਅਸਥਿਰ ਹੈ ਇਸ ਲਈ ਸਿਆਣੇ ਨਿਵੇਸ਼ਕ ਆਪਣੇ ਪੋਰਟਫੋਲੀਓ ਦਾ ਸਿਰਫ਼ 2% ਤੋਂ 5% ਹਿੱਸਾ ਹੀ ਇਸ ਵਿੱਚ ਲਗਾਉਂਦੇ ਹਨ । ਇਸ ਵਿੱਚ ਉਹੀ ਪੈਸਾ ਲਗਾਉਣਾ ਚਾਹੀਦਾ ਹੈ ਜਿਸਦੇ ਡੁੱਬਣ ਨਾਲ ਤੁਹਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਤੇ ਕੋਈ ਮਾੜਾ ਅਸਰ ਨਾ ਪਵੇ ।

2. ਫਾਇਦੇ (Pros)

  • ਬਹੁਤ ਜ਼ਿਆਦਾ ਰਿਟਰਨ: ਤੁਇਹ ਬਹੁਤ ਤੇਜ਼ੀ ਨਾਲ ਪੈਸਾ ਵਧਾ ਸਕਦਾ ਹੈ ।
  • 24/7 ਬਜ਼ਾਰ ਖੁਲਾ: ਇਹ ਮਾਰਕੀਟ ਕਦੇ ਬੰਦ ਨਹੀਂ ਹੁੰਦੀ ।
  • Blockchain Techonolgy ਕਾਰਨ ਇਹ ਸੁਰਕਸਿਤ ਮਨੀ ਜਾਦੀ ਹੈ ।
  • Global Access: ਤੁਸੀਂ ਦੁਨੀਆਂ ਵਿੱਚ ਕਿਤੇ ਵੀ ਇਸ ਦਾ ਲੈਣ – ਦੇਣ ਕਰ ਸਕਦੇ ਹੋ ।

3. ਨੁਕਸਾਨ (Cons)

  • ਬਹੁਤ ਜ਼ਿਆਦਾ ਅਸਥਿਰਤਾ: ਕੀਮਤ ਇਕ ਦਿਨ ਵਿੱਚ ਕਾਫੀ ਡਿਗ ਜ਼ਾਦੀ ਹੈ ।
  • Regulation ਦੀ ਕਮੀ: ਕਈ ਦੇਸ਼ਾਂ ਵਿੱਚ ਇਸ ਤੇ ਕਾਨੂੰਨੀ Regulation ਨਹੀ ਹੈ ।
  • Hacking: ਜੇਕਰ ਤੁਸੀ ਆਪਣਾ ਪਾਸਵਰਡ ਭੁੱਲ ਗਏ ਤਾਂ ਪੈਸਾ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ ।
  • ਕੋਈ ਅੰਦਰੂਨੀ ਮੁੱਲ ਨਹੀ: ਇਹ ਕਿਸੇ ਵਸਤੂ ਤੇ ਆਧਾਰਿਤ ਨਹੀਂ ਹੈ । ਇਸ ਨੂੰ ਕੋਈ ਵੀ ਨਹੀਂ ਚਲਾ ਰਿਹਾ ।

5. Real Estate

Real Estate ਜੇ ਘਰ ਅਤੇ ਜ਼ਮੀਨ ਨੂੰ ਕਹਿੰਦੇ ਹਨ, ਇੱਕ ਬਹੁਤ ਵਧੀਆਂ Asset ਹੈ ਪਰ Robert Kiyosaki ਤਾਂ ਘਰ ਨੂੰ Asset ਨਹੀ ਸਮਝਦੇ ਅਤੇ ਇਹ ਸਚ ਵੀ ਹੈ, ਜੇ ਤੁਸੀ ਉਸ ਘਰ ਵਿੱਚ ਰਹਿ ਰਹੇ ਹੋ ਤਾਂ ਘਰ ਤੁਹਾਡਾ Asset ਨਹੀ ਹੈ । ਤੁਹਾਡਾ ਅਰ Asset ਤਦ ਤਕ ਨਹੀਂ ਹੈ ਜਦੋਂ ਤਕ ਤੁਸੀਂ ਉਸ ਤੋ ਕੋਈ ਆਮਦਨ ਨਹੀ ਕਮਾ ਰਹੇ ।

ਜੇ ਤੁਹਾਡੇ ਕੋਲ ਇੱਕ ਘਰ ਹੈ ਜਿਸ ਵਿੱਚ ਤੁਸੀਂ ਆਪਣੇ ਆਪ ਰਹਿ ਹੋ ਅਤੇ ਤੁਹਾਡੇ ਕੋਲ ਕਾਫੀ ਪੈਸੇ ਵੀ ਹਨ ਤਾਂ ਤੁਸੀ ਰੀਅਲ ਇਸਟੇਟ ਵਿੱਚ ਨਿਵੇਸ਼ ਕਰ ਸਕਦੇ ਹੋ । ਤੁਸੀਂ ਇੱਕ ਦੁਕਾਨ ਖਰੀਦ ਸਕਦੇ ਹੋ ਜੋ ਤੁਹਾਨੂੰ ਅਮੀਰ ਬਣਾ ਸਕਦੀ ਹੈ ਤੁਸੀ ਇੱਕ ਜ਼ਮੀਨ ਖਰੀਦ ਕੇ ਉਸ ਨੂੰ ਇੱਕ ਦੇ ਸਾਲਾ ਲਈ ਰੱਖ ਕੇ ਬਾਅਦ ਵਿੱਚ ਤੁਸੀ ਉਸ ਜਮੀਨ ਨੂੰ ਮਹਿੰਗੇ ਵਿੱਚ ਬੇਚ ਸਕਦੇ ਹੋ, ਤੁਸੀ ਇੱਕ ਘਰ ਖਰੀਦ ਸਕਦੇ ਹੋ ਅਤੇ ਉਸਨੂੰ ਕਿਰਾਏ ਤੇ ਦੇ ਸਕਦੇ ਹੋ ਜਿਸ ਨਾਲ ਤੁਹਾਨੂੰ ਹਰ ਮਹੀਨੇ ਕੁਝ ਆਮਦਨ ਆਨੀ ਸ਼ੁਰੂ ਹੋ ਜਾਵੇਗੀ ।

1. Capital Appreciation ਅਤੇ Rental Yield

ਰੀਅਲ ਅਸਟੇਟ ਵਿੱਚ ਤੁਹਾਡੀ ਦੋ ਤਰੀਕਿਆਂ ਨਾਲ ਕਮਾਈ ਹੁੰਦੀ ਹੈ । ਪਹਿਲੀ ਤੁਹਾਡੀ ਪ੍ਰਾਪਰਟੀ ਦੀ ਕੀਮਤ ਸਮੇਂ ਦੇ ਨਾਲ ਵਧਦੀ ਹੈ Capital Appreciation ਦੂਜੀ ਤੁਹਾਨੂੰ ਹਰ ਮਹੀਨੇ ਕਿਰਾਇਆ ਮਿਲਦਾ ਹੈ Rental Yield ਜੋ ਕਿ ਭਾਰਤ ਵਿੱਚ ਆਮ ਤੌਰ ਤੇ 2% ਤੋਂ 4% ਸਾਲਾਨਾ ਹੁੰਦਾ ਹੈ । ਇਹ ਦੋਵੇਂ ਮਿਲ ਕੇ ਇੱਕ ਬਹੁਤ ਮਜ਼ਬੂਤ Asset ਬਣਾਉਂਦੇ ਹਨ ।

2. ਫਾਇਦੇ (Pros)

  • ਕਿਰਾਏ ਦੀ ਆਮਦਨ: ਤੁਹਾਨੂੰ ਹਰ ਮਹੀਨੇ ਪੱਕਾ ਕਿਰਾਇਆ ਮਿਲਦਾ ਹੈ ।
  • ਕੀਮਤ ਵਿੱਚ ਵਾਧਾ: ਸਮੇਂ ਦੇ ਨਾਲ ਜ਼ਮੀਨ ਦੀ ਕੀਮਤ ਵਧਦੀ ਹੈ ।
  • ਲੋਨ ਦੀ ਸਹੂਲਤ: ਤੁਸੀਂ Property ਤੇ ਬੈਕ ਤੋ ਆਸਾਨੀ ਨਾਲ ਲੋਨ ਲੈ ਸਕਦੇ ਹੋ ।
  • ਮਹਿੰਗਾਈ ਤੋ ਬਚਾਅ: ਮਹਿੰਗਾਈ ਵਧਣ ਨਾਲ ਕਿਰਾਇਆ ਵੀ ਵਧਦਾ ਹੈ ।

3. ਨੁਕਸਾਨ (Cons)

  • ਵੱਡਾ ਨਿਵੇਸ਼: ਇਸ ਨੂੰ ਖਰੀਦਣ ਲਈ ਲੱਖਾਂ ਕਰੋੜਾਂ ਰੁਪਏ ਚਾਹੀਦੇ ਹਨ ।
  • ਸੰਭਾਲ ਦਾ ਖਰਚਾ: ਟੁਟ – ਭਜ ਅਤੇ ਮੁਰੰਮਤ ਤੇ ਖਰਚਾ ਹੁੰਦਾ ਰਹਿੰਦਾ ਹੈ ।
  • ਕਾਨੂੰਨੀ ਵਿਵਾਦ: ਕਈ ਵਾਰ ਜ਼ਮੀਨ ਦੇ ਕਾਗਜ਼ਾਂ ਵਿੱਚ ਗੜਬੜ ਹੋ ਸਕਦੀ ਹੈ । ਜਿਸ ਕਾਰਨ ਕਾਨੂੰਨੀ ਵਿਵਾਦ ਹੈ ਜਾਦਾ ਹੈ ।
  • Tenant Problem: ਕਈ ਵਾਰ ਕਿਰਾਏਦਾਰ ਮਕਾਨ ਖਾਲੀ ਕਰਨ ਤੋ ਮੰਨਾ ਕਰਦਾ ਹੈ ।

6. Commodity

Commodity ਜਿਵੇਂ ਕਿ ਸੋਨਾ, ਚਾਂਦੀ ਇਹ ਵੀ ਇੱਕ ਬਹੁਤ ਵਧੀਆਂ Asset ਹੈ । ਸੋਨੇ ਨੂੰ ਭਾਰਤ ਵਿੱਚ ਸਭ ਤੋਂ ਵੱਧ ਪਸੰਦ ਕਰਦੇ ਹਨ ਕਿਉਂਕਿ ਇਹ Stock ਅਤੇ Bitcoin ਵਾਗ ਗਿਰਦਾ ਅਤੇ ਵਧਦਾ ਨਹੀਂ ਹੈ । ਈਸਦੀ ਕੀਮਤ ਵਿੱਚ ਗਿਰਾਵਟ ਤਾਂ ਹੁੰਦੀ ਹੈ ਪਰ ਬਹੁਤ ਹੀ ਘੱਟ ਹੁੰਦੀ ਹੈ, ਪਰ ਜਦੋ ਇਸਦੀ ਕੀਮਤ ਵਧਦੀ ਹੈ ਤਾਂ ਉਹ ਬਹੁਤ ਤੇਜ ਹੁੰਦੀ ਹੈ, ਜਿਵੇ ਕਿ 2019 ਵਿੱਚ ਕਰੋਨਾ ਤੋ ਬਾਅਦ ਸੋਨੇ ਦੀ ਕੀਮਤ ਕਾਫੀ ਵੱਧ ਗਈ ਹੈ । ਲੋਕ ਇਸਨੂੰ Asset ਇਸਲਈ ਵੀ ਕਹਿੰਦੇ ਹਨ ਕਿਉਂਕਿ ਇਹ ਤੁਹਾਨੂੰ ਮਹਿੰਗਾਈ ਤੋ ਵੀ ਬਚਾਉਂਦਾ ਹੈ ।

ਜੇ ਤੁਹਾਡੇ ਕੋ ਬਹੁਤ ਸਾਰੇ ਪੈਸੇ ਹਨ ਤਾਂ ਤੁਸੀ ਆਪਣੇ ਲਈ ਕੋਈ ਸੋਨੇ ਦਾ ਸਮਾਨ ਬਣਾ ਸਕਦੇ ਹੋ, ਪਰ ਜੇ ਤੁਹਾਡੇ ਕੋਲ ਘਟ ਪੈਸੇ ਹਨ ਤਾਂ ਤੁਸੀ Digital Gold ਵੀ ਖਰੀਦ ਸਕਦੇ ਹੋ । Digital Gold ਦਾ ਸਤਲਬ ਹੈ ਤੁਸੀਂ ਆਨਲਾਈਨ ਸੋਨਾ ਖਰੀਦ ਸਕਹੇ ਹੋ ਜੋ Stock ਦੀ ਤਰਾਂ ਤੁਹਾਡੇ Digital Wallet ਵਿੱਚ ਪਿਆ ਹੋਵੇਗਾ ਜਿਸ ਨੂੰ ਤੁਸੀ ਜਦੋ ਚਾਹੋ ਬੇਚ ਸਕਦੇ ਹੋ ਅਤੇ ਇਸ Digital Gold ਦੀ ਵਿਸ਼ੇਸਤਾ ਇਹ ਹੈ ਕਿ ਤੁਸੀ 500 ਰੁਪਏ ਦਾ ਵੀ ਸੋਨਾ ਖਰੀਦ ਸਕਦੋ ਹੋ ਜੇ ਤੁਹਾਨੂੰ ਦੁਕਾਨ ਤੇ ਨਹੀ ਮਿਲੇਗਾ ।

1. ਸਾਵਰੇਨ ਗੋਲਡ ਬਾਂਡ (SGBs – Sovereign Gold Bonds)

ਜੇਕਰ ਤੁਸੀਂ ਸੋਨੇ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ SGBs ਇੱਕ ਸ਼ਾਨਦਾਰ ਤਰੀਕਾ ਹਨ । ਇਸ ਵਿੱਚ ਤੁਹਾਨੂੰ ਸੋਨੇ ਦੀ ਵਧਦੀ ਕੀਮਤ ਦਾ ਫਾਇਦਾ ਤਾਂ ਮਿਲਦਾ ਹੀ ਹੈ ਨਾਲ ਹੀ ਸਰਕਾਰ ਵੱਲੋਂ ਹਰ ਸਾਲ 2.5% ਦਾ ਪੱਕਾ ਵਿਆਜ ਵੀ ਮਿਲਦਾ ਹੈ > ਜੋ ਕਿ ਫਿਜ਼ੀਕਲ ਜਾਂ ਡਿਜੀਟਲ ਗੋਲਡ ਵਿੱਚ ਨਹੀਂ ਮਿਲਦਾ ।

2. ਫਾਇਦੇ (Pros)

  • ਚੰਗਾ ਨਿਵੇਸ਼: ਸੰਕਟ ਦੇ ਸਮੇਂ ਸੋਨਾ ਸਭ ਤੋ ਵੱਧ ਕੰਮ ਆਉਦਾ ਹੈ ।
  • ਮਹਿੰਗਾਈ ਦਾ ਤੋੜ: ਇਹ ਤੁਹਾਡੀ ਖਰੀਦ ਨੂੰ ਬਰਕਰਾਰ ਰੱਖਦਾ ਹੈ । ਮਹਿੰਗਾਈ ਦੇ ਨਾਲ ਇਹ ਵੀ ਵਧਦਾ ਰਹਿੰਦਾ ਹੈ ।
  • ਆਸ਼ਾਨੀ ਨਾਲ ਵਿਕਦਾ: ਤੁਸੀਂ ਕਿਸੇ ਵੀ ਕੋਲ ਜਾ ਕੇ ਇਸ ਨੂੰ ਵੇਚ ਸਕਦੇ ਹੋ ।
  • Digital Gold: ਤੁਸੀ 500 ਰੁਪਏ ਵਿੱਚ ਵੀ ਆਨਲਾਈਨ ਸੋਨਾ ਖਰੀਦ ਸਕਦੋ ਹੋ ।

3. ਨੁਕਸਾਨ (Cons)

  • ਚੋਰੀ ਦਾ ਡਰ: ਸੋਨੇ ਨੂੰ ਖਰੀਦਨਾ ਅਤੇ ਘਰ ਵਿੱਚ ਰੱਖਣਾ ਜੋਖਮ ਭਰਿਆ ਹੈ ।
  • Making Charges: ਗਹਿਣੇ ਬਣਾਉਣ ਵੇਲੇ ਕਾਫੀ ਪੈਸਾ ਚਾਰਜ ਵਿੱਚ ਚਲਾ ਜਾਦਾ ਹੈ ।
  • ਕੋਈ ਨਿਯਮਤ ਆਮਦਨ ਨਹੀ: ਸੋਨਾ ਕੋਈ ਮਹਿਨੇ ਦੀ Income ਜਾਂ ਕਿਰਾਇਆ ਨਹੀ ਦਿੰਦਾ ।
  • ਘੱਟ ਰਿਟਰਨ: ਬਿਜ਼ਨਸ ਜਾ ਸਟਾਕ ਦੇ ਮੁਕਾਬਲੇ ਇਸ ਦਾ ਰਿਟਰਨ ਘੱਟ ਹੁੰਦਾ ਹੈ ।

7. ਅਕਸਰ ਪੁੱਛੇ ਜਾਣ ਵਾਲੇ ਸਵਾਲ (FAQs)

1. ਕੀ ਅਮੀਰ ਬਣਨ ਲਈ ਸ਼ੁਰੂਆਤ ਵਿੱਚ ਬਹੁਤ ਸਾਰੇ ਪੈਸੇ ਹੋਣੇ ਜ਼ਰੂਰੀ ਹਨ ?
ਨਹੀਂ, ਤੁਸੀਂ Mutual Funds ਵਿੱਚ SIP, ਡਿਜੀਟਲ ਗੋਲਡ ਜਾਂ ਆਨਲਾਈਨ ਬਿਜ਼ਨਸ ਰਾਹੀਂ ਬਹੁਤ ਛੋਟੀ ਰਕਮ (ਜਿਵੇਂ ₹500) ਤੋਂ ਵੀ ਸ਼ੁਰੂਆਤ ਕਰ ਸਕਦੇ ਹੋ । ਨਿਵੇਸ਼ ਵਿੱਚ ਪੈਸੇ ਤੋਂ ਜ਼ਿਆਦਾ ਲਗਾਤਾਰਤਾ Consistency ਅਤੇ ਸਮਾਂ ਜ਼ਰੂਰੀ ਹੁੰਦਾ ਹੈ।

2. ਮੇਰੇ ਲਈ ਸਭ ਤੋਂ ਵਧੀਆ Asset ਕਿਹੜਾ ਹੈ ?
ਇਹ ਤੁਹਾਡੀ ਉਮਰ, ਆਮਦਨ ਅਤੇ ਰਿਸਕ ਲੈਣ ਦੀ ਸਮਰੱਥਾ ਤੇ ਨਿਰਭਰ ਕਰਦਾ ਹੈ । ਜੇਕਰ ਤੁਸੀਂ ਸ਼ੁਰੂਆਤ ਕਰ ਰਹੇ ਹੋ ਅਤੇ ਰਿਸਕ ਘੱਟ ਲੈਣਾ ਚਾਹੁੰਦੇ ਹੋ ਤਾਂ Mutual Funds (SIP) ਸਭ ਤੋਂ ਵਧੀਆ ਅਤੇ ਸੁਰੱਖਿਅਤ ਸ਼ੁਰੂਆਤ ਮੰਨੀ ਜਾਂਦੀ ਹੈ ।

3. Assets ਅਤੇ Liabilities ਵਿੱਚ ਮੁੱਖ ਅੰਤਰ ਕੀ ਹੈ?
ਸੌਖੇ ਸ਼ਬਦਾਂ ਵਿੱਚ Assets ਉਹ ਚੀਜ਼ਾਂ ਹਨ ਜੋ ਤੁਹਾਡੀ ਜੇਬ ਵਿੱਚ ਪੈਸਾ ਪਾਉਂਦੀਆਂ ਹਨ (ਜਿਵੇਂ ਸ਼ੇਅਰ, ਕਿਰਾਏ ਵਾਲਾ ਘਰ ਜਾਂ Mutual Funds), ਅਤੇ Liabilities ਉਹ ਚੀਜ਼ਾਂ ਹਨ ਜੋ ਤੁਹਾਡੀ ਜੇਬ ਵਿੱਚੋਂ ਪੈਸਾ ਕੱਢਦੀਆਂ ਹਨ (ਜਿਵੇਂ ਮਹਿੰਗੀ ਕਾਰ ਦੀ EMI ਜਾਂ ਕ੍ਰੈਡਿਟ ਕਾਰਡ ਦਾ ਕਰਜ਼ਾ)। ਅਮੀਰ ਬਣਨ ਲਈ Assets ਵਧਾਓ ਅਤੇ Liabilities ਘਟਾਓ।

4. ਕੀ ਕ੍ਰਿਪਟੋਕਰੰਸੀ (Crypto) ਵਿੱਚ ਨਿਵੇਸ਼ ਕਰਨਾ ਸੁਰੱਖਿਅਤ ਹੈ?
ਕ੍ਰਿਪਟੋਕਰੰਸੀ ਬਹੁਤ ਜ਼ਿਆਦਾ ਅਸਥਿਰ volatile ਅਤੇ ਉੱਚ-ਜੋਖਮ high-risk ਵਾਲਾ Asset ਹੈ। ਇਹ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ ਕਿਉਂਕਿ ਇਸ ਤੇ ਸਰਕਾਰ ਦਾ ਕੋਈ ਸਿੱਧਾ ਕੰਟਰੋਲ ਨਹੀਂ ਹੈ । ਇਸ ਵਿੱਚ ਉਹੀ ਪੈਸਾ ਲਗਾਉਣਾ ਚਾਹੀਦਾ ਹੈ ਜਿਸਦੇ ਡੁੱਬਣ ਨਾਲ ਤੁਹਾਡੀ ਜ਼ਿੰਦਗੀ ਤੇ ਕੋਈ ਮਾੜਾ ਅਸਰ ਨਾ ਪਵੇ ।

8. Disclaimer

English: The information provided is for educational and information purposes only and should not be considered as financial advice. Please consult with a certified professional before making any investment decisions. Invest at your own risk.

ਪੰਜਾਬੀ: ਦਿਤੀ ਗਈ ਜਾਣਕਾਰੀ ਸਿਰਫ਼ ਵਿਦਿਅਕ ਅਤੇ ਸੂਚਨਾ ਦੇ ਉਦੇਸ਼ਾਂ ਲਈ ਹੈ ਅਤੇ ਇਸਨੂੰ ਸਲਾਹ ਨਹੀਂ ਮੰਨਿਆ ਜਾਣਾ ਚਾਹੀਦਾ । ਕੋਈ ਵੀ ਨਿਵੇਸ਼ ਕਰਨ ਤੋ ਪਹਿਲਾ ਕਿਰਪਾ ਕਰਕੇ ਕਿਸੇ ਪ੍ਰਮਾਨਿਤ ਮਾਹਰ ਨਾਲ ਸਲਾਹ ਕਰੋ । ਨਿਵੇਸ਼ ਆਪਣੇ ਜੋਖਮ ਤੇ ਕਰੋ ।

Leave a Comment