ਅਜ ਮੈ ਤੁਹਾਨੂੰ Biography of Warren Buffett in Punjabi ਦੀ ਜੀਵਨੀ ਬਾਰੇ ਦਸਾਗਾ ਕਿ ਕਿਵੇਂ ਇਹ ਸਾਧਾਰਣ ਇਨਸਾਨ ਅੱਜ ਦੁਨੀਆ ਦੇ ਸਭ ਤੋ ਅਮੀਰ ਇਨਸਾਨ ਮਨਿਆ ਜਾਦਾ ਹੈ । ਇਸਨੇ ਜੋ ਵੀ ਪੈਸਾ ਕਮਾਇਆ ਹੈ, ਉਹ ਸਿਰਫ ਸਟਾਕ ਮਾਰਕਟ ਤੋ ਹੀ ਕਮਾਇਆ ਹੈ । Warren Buffett ਨੇ 13 ਸਾਲ ਦੀ ਉਮਰ ਵਿੱਚ ਹੀ ਇਹ ਕਿਹਾ ਸੀ ਕਿ “ਜਾ ਤਾਂ ਮੈਂ 30 ਸਾਲ ਦੀ ਉਮਰ ਤੋ ਪਹਿਲਾ ਅਮੀਰ ਹੋ ਜਵਾਗਾ ਜਾ Omaha ਦੀ ਸਭ ਦੋ ਉੱਚੀ ਇਮਾਰਤ ਤੋ ਛਾਲ ਮਾਰ ਕੇ ਆਪਣੀ ਜਾਨ ਦੇ ਦੁਗਾ ।”
ਦੋਸਤੋ ਅੱਜ ਮੈ ਤੁਹਾਨੂੰ ਦਸਾਗਾ ਕਿ ਕਿਵੇ ਇਕ ਛੋਟੇ ਜੇ ਬੱਚੇ ਨੇ ਜਿਸ ਕੋਲ ਬਹੁਤ ਘਟ ਪੈਸੇ ਸੀ, ਉਹ ਅੱਜ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਹੈ । ਉਨ੍ਹਾਂ ਨੇ ਕਿਵੇ ਥੋੜੇ ਪੈਸੇ ਨੂੰ 30 – 32 ਸਾਲ ਦੀ ਉਮਰ ਤੱਕ 1 Million ਡਾਲਰ ਵਿੱਚ ਬਦਲ ਦਿੱਤਾ ਅਤੇ 1 ਮਿਲੀਅਨ ਡਾਲਰ ਨੂੰ ਕਈ Billion ਡਾਲਰ ਵਿੱਚ ਬਦਲ ਦਿਤਾ । ਇਸ ਤਰ੍ਹਾਂ ਉਹਨਾਂ ਨੂੰ 30 ਸਾਲ ਦੀ ਉਮਰ ਵਿੱਚ ਉੱਚੀ ਇਮਾਰਤ ਤੋ ਛਾਲ ਮਾਰਨ ਦੀ ਜ਼ਰੂਰ ਨਹੀਂ ਪਈ ।
Disclaimer:
Punjabi: ਵਾਰਨ ਬਫੇ ਦਾ “ਇਮਾਰਤ ਤੋਂ ਛਾਲ ਮਾਰਨ” ਵਾਲਾ ਬਿਆਨ ਸਿਰਫ਼ ਉਨ੍ਹਾਂ ਦੇ ਪੱਕੇ ਇਰਾਦੇ ਅਤੇ ਵਿਸ਼ਵਾਸ ਦੀ ਇਕ ਝਲਕ ਸੀ । ਮਨੁਖੀ ਜੀਵਨ ਕਿਸੇ ਵੀ ਵਿੱਤੀ ਸਫਲਤਾ ਨਾਲੋਂ ਕਿਤੇ ਵੱਧ ਕੀਮਤੀ ਹੈ । ਅਸੀਂ ਅਜਿਹੇ ਵਿਚਾਰਾਂ ਦਾ ਸਮਰਥਨ ਜਾਂ ਹੌਸਲਾ ਅਫਜਾਈ ਨਹੀਂ ਕਰਦੇ । ਇਸ ਕਹਾਣੀ ਵਿੱਚ ਦਿੱਤੀ ਗਈ ਜਾਣਕਾਰੀ ਸਿਰਫ਼ ਸਿੱਖਿਆ ਅਤੇ ਸੂਚਨਾ ਦੇ ਉਦੇਸ਼ਾਂ ਲਈ ਹੈ । ਇਸ ਨੂੰ ਵਿੱਤੀ ਸਲਾਹ ਨਹੀਂ ਮਨ ਸਕਦੇ । ਨਵਿਸ਼ ਕਰਨ ਤੋਂ ਪਹਿਲਾ ਹਮੇਸ਼ਾ ਇੱਕ ਯੋਗ ਵਿੱਤੀ ਸਾਲਾਹਕਾਰ ਨਾਲ ਸਲਾਹ ਕਰੋ । ਅਸੀ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਲਈ ਜਿੰਮੇਵਾਰ ਨਹੀਂ ਹਾਂ ।
1. Warren Buffett ਵਾਰਨ ਬੱਫੇ ਦਾ ਜਨਮ
Warren Buffett ਵਾਰਨ ਬਫੇ ਦਾ ਜਨਮ 30 ਅਗਸਤ 1930 ਨੂੰ ਅਮਰੀਕਾ ਉਮਾਹਾ ਵਿੱਚ ਹੋਇਆ ਸੀ । Warren Buffett ਵਾਰਨ ਬਫੇ ਦੇ ਪਿਤਾ ਹਾਵਰਡ ਬਫੇ Howard Buffett ਇੱਕ Stock Broker ਸਨ, ਮਤਲਬ ਕਿ ਉਹ ਦੂਜਿਆਂ ਲਈ ਸਟਾਕ ਖਰੀਦ ਜਾਂ ਵੇਚਦੇ ਸਨ ਅਤੇ Warren Buffett ਦੀ ਮਾਂ ਘਰ ਵਿੱਚ ਕੰਮ ਕਰਦੀ ਸੀ । ਜਦੋ Warren Buffett ਇੱਕ ਸਾਲ ਦੇ ਸੀ, ਤਾਂ ਉਨਾਂ ਦੇ ਮਾਤਾ ਪਿਤਾ ਨੇ ਆਪਣੀ ਸਾਰੀ ਬਚਤ ਖੋਹ ਦਿਤੀ ਸੀ ਕਿਉਂਕਿ ਜਿਸ ਬੈਂਕ ਵਿੱਚ Warren ਦੇ ਪਰਿਵਾਰ ਦੀ Savings ਸੀ ਉਹ ਬੈਂਕ ਬੱਦ ਹੋ ਚੁਕਾ ਸੀ ।
ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਬੱਚਪਨ ਤੋ ਹੀ ਗਰੀਬੀ ਵਿੱਚ ਦੇਖਿਆ । ਉਨਾਂ ਦੀ ਮਾਂ ਇੱਕ ਟਾਈਮ ਦਾ ਖਾਣਾ ਨਹੀ ਖਾਦੀ ਸੀ ਤਾਂ ਕਿ Warren ਅਤੇ ਉਸਦੇ ਪਿਤਾ ਚੰਗੀ ਤਰ੍ਹਾਂ ਖਾਣਾ ਖਾ ਸਕਣ ।
2. ਵਾਰਨ ਬੱਫੇ ਦੇ ਕਾਰੋਬਾਰ ਅਤੇ ਕੰਪਾਊਂਡਿੰਗ ਦੀ ਸਮਝ
ਬਚਪਨ ਤੋਂ ਹੀ Warren ਪੜਾਈ ਵਿੱਚ ਬਹੁਤ ਤੇਜ ਸੀ ਅਤੇ ਉਹ ਚੀਜਾ ਨੂੰ ਆਰਾਮ ਨਾਲ ਯਾਦ ਰੱਕ ਲੈਂਦੇ ਸਨ । ਉਹ ਆਪਣੇ ਘਰ ਦੇ ਬਾਹਰ ਦੇਖਦੇ ਰਹਿਦੇ ਸਨ ਕਿ ਕੇੜੀ – ਕੇੜੀ ਕਾਰ ਉਸਦੇ ਘਰ ਦੇ ਸਾਮਣੇ ਆਈ ਅਤੇ ਉਹ ਉਸ ਕਾਰਾਂ ਦੇ ਨੰਬਰ ਨੋਟ ਕਰ ਲਿਆ ਕਰਦੇ । ਫਿਰ ਰਾਤ ਵਿੱਚ ਉਹ ਉਹਨਾਂ ਕਰਾਰ ਦਾ ਨੰਬਰ ਦੇਖਦੇ ਅਤੇ ਇਹ ਵੀ ਦੇਖਦੇ ਕਿ ਕੇੜੀ ਕਾਰ ਉਹਨਾਂ ਦੇ ਘਰ ਦੇ ਸਾਮਣੇ ਜਿਆਦਾ ਵਾਰ ਆਈ ਹੈ । ਇੱਕ ਦਿਨ Warren ਨੇ ਕੋਲਡ ਡਰਿੱਕ ਮਸੀਨ ਵੇਖੀ ਅਤੇ ਉਹ ਰੋਜ਼ ਉਸ ਮਸੀਨ ਕੇ ਕੋਲ ਜਾ ਕੇ ਕੋਲਡ ਡਰਿੰਕ ਦੇ ਢੱਕਣ ਚੁਕਣੇ ਸ਼ੁਰੂ ਕਰ ਦਿਤੇ ।
ਉਸ ਨੇ ਇਸ ਤਰ੍ਹਾਂ ਇੱਕ ਮਹੀਨੇ ਤੱਕ ਕੀਤਾ ਅਤੇ ਇੱਕ ਮਹੀਨੇ ਬਾਅਦ ਉਹ ਢਕਣ ਗਿਣਨ ਲਗੇ । ਇਸ ਤਰ੍ਹਾਂ ਉਹਨਾਂ ਨੇ ਕਈ ਮਹੀਨੇ ਤੱਕ ਕੀਤਾ । ਕੁਝ ਮਹੀਨਿਆਂ ਬਾਅਦ ਉਹਨਾਂ ਨੇ ਦੇਖਿਆ ਕਿ ਲੋਕ ਕੋਕਾ ਕੋਲਾ ਜਿਆਦਾ ਪੀ ਰਹੇ ਹਨ । ਤੁਹਾਨੂੰ ਦਸਣਾ ਚਾਹੁਗਾਂ ਕਿ ਅੱਜ ਵੀ ਕੋਲਡ ਡਰਿੰਕ ਦੇ ਮਾਮਲੇ ਵਿੱਚ Warren ਦਾ ਸਭ ਦੋ ਪਸੰਦੀਦਾ ਸ਼ੇਅਰ ਕੋਕਾ – ਕੋਲਾ ਹੈ ।
3. ਵਜ਼ਨ ਤੋਲਣ ਵਾਲੀ ਮਸ਼ੀਨ
Warren ਨੇ ਬਹੁਤ ਕਿਤਾਬਾ ਪੜ੍ਹੀਆ ਕਿਤਾਬਾਂ ਪੜਦੇ ਪੜਦੇ ਉਸਨੂੰ ਇੱਕ ਕਿਤਾਬ ਮਿਲੀ ਜਿਸਦਾ ਨਾਮ ਸੀ “1000 ਤਰੀਕੇ 1000 ਡਾਲਰ ਕਮਾਉਣ ਦੇ” । ਉਸ ਕਿਤਾਬ ਵਿੱਚ ਕਈ ਸਾਰੇ Ideas ਦਿੱਤੇ ਸਨ ਜਿਨ੍ਹਾਂ ਵਿੱਚ Warren Buffett ਨੂੰ ਵਜਨ ਤੋਲਣ ਵਾਲੀ ਮਸੀਨ ਦਾ Idea ਬਹੁਤ ਪਸੰਦ ਆਇਆ । ਉਸਨੇ ਇੱਕ ਵਜਨ ਮੀਟਰ ਖਰੀਦ ਲਿਆ । ਵਜਨ ਮਸੀਨ ਦੇ ਇਸਤੇਮਾਲ ਕਰਨ ਲਈ ਉਸਨੇ ਲੋਕਾਂ ਤੋ ਪੈਸੇ ਲੈਣੇ ਸ਼ੁਰੂ ਕਰ ਦੀਤੇ । ਜਿਹੜੇ ਪੈਸੇ ਉਹਨਾਂ ਨੂੰ ਵਜਨ ਮਸੀਨ ਤੋ ਮਿਲੇ । ਉਹਨਾਂ ਪੈਸਿਆ ਨਾਲ Warren ਨੇ ਇੱਕ ਹੋਰ ਵਜਨ ਮਸੀਨ ਖਰੀਦ ਲਈ । ਇਸ ਤਰ੍ਹਾਂ ਉਹਨਾਂ ਨੇ ਵਜਨ ਮਸੀਨ ਨਾਲ ਬਹੁਤ ਸਾਰੇ ਪੈਸੇ ਕਮਾਏ ।
4. ਅਖ਼ਬਾਰ ਵੇਚਣਾ ਤੇ ਸ਼ਰਮ ਨਹੀ ਕਰਨੀ
Warren ਨੇ ਕੰਮ ਦੇ ਮਾਮਲੇ ਵਿੱਚ ਕੋਈ ਸ਼ਰਮ ਨਹੀਂ ਕੀਤੀ, ਉਹਨਾਂ ਨੇ Magazine, Coca – Cola ਜਿਦਾ ਦੀ ਕਈ ਚੀਜ਼ਾ ਵੇਚੀਆ । ਇਥੇ ਤੱਕ ਕਿ ਉਹ ਸਵੇਰੇ ਉਠ ਕੇ Newspaper ਵੀ ਵੇਚਦੇ ਸੀ । ਉਹਨਾਂ ਨੂੰ ਬਚਪਨ ਤੋ ਹੀ Compounding ਦਾ ਪਤਾ ਸੀ ਅਤੇ ਉਹ ਇਸ ਦੀ ਤਾਕਤ ਨੂੰ ਜਾਣਦੇ ਸਨ । ਉਹਨਾਂ ਨੇ ਇੱਕ ਕਿਸਾ ਸੁਣਿਆ ਸੀ ਕਿ ਕਿਵੇਂ ਇੱਕ ਹਂਕਾਰੀ ਰਾਜਾ ਨੇ ਇਸ Compounding ਵਿੱਚ ਫੱਸ ਕੇ ਆਪਣਾ ਸਾਰਾ ਕਿਲਾ ਵੀ ਵੇਚ ਦਿੱਤਾ ਸੀ । ਇਸ ਕਹਾਣੀ ਨੂੰ ਮੈ ਤੁਹਾਨੂੰ ਕਿਸੇ ਹੋਰ ਬਲੋਗ ਵਿੱਚ ਦਸਾਗਾ । ਜੇ ਤੁਹਾਨੂੰ ਨਹੀ ਪਤਾ ਕਿ Compounding ਦੀ ਤਾਕਤ ਕਿ ਹੈ, ਤਾਂ ਤੁਸੀ ਇਸ ਬਲੋਗ Power of Compounding in Punjabi ਨੂੰ ਪੜ੍ਹ ਸਕਦੇ ਹੋ ।
5. ਸਿੱਖਿਆ ਅਤੇ ਗੁਰੂ: ਬੈਜਾਮਿਨ ਗ੍ਰਾਹਮ Benjamin Graham
ਸਕੂਲ ਦੀ ਪੜਾਈ ਪੂਰੀ ਕਰਨ ਤੋ ਬਾਅਦ ਵਾਰਨ ਆਪਣੇ ਪਿਤਾ ਦੀ ਗਲਬਾਤ ਤੇ Harvard University ਵਿੱਚ ਦਾਖਲਾ ਲੈਣ ਲਈ ਚਲੇ ਜਾਂਦੇ ਹਨ, ਪਰ ਉਸ University ਨੇ Warren ਨੂੰ ਦਾਖਲਾ ਨਹੀ ਦਿੱਤਾ । ਜਿਸ ਤੇ Warren ਨੇ ਕਿਹਾ ਕਿ ਚੰਗਾ ਹੋਇਆ Harvard ਵਾਲਿਆ ਨੇ ਮੈਨੂੰ ਦਾਖਲਾ ਨਹੀ ਦਿਤਾ । ਇਸ ਤੋ ਬਾਅਦ ਉਹ Columbia University ਜਾਂਦੇ ਹਨ ਜਿੱਥੇ Warren ਨੂੰ ਦਾਖਲਾ ਮਿਲ ਜਾਂਦਾ ਹੈ । Columbia University ਵਿੱਚ ਵਾਰੇਨ ਨੂੰ ਇੱਕ Professor Benjamin Graham ਮਿਲਦੇ ਹਨ । ਜਿਹਨਾਂ ਨੂੰ ਉਹਨਾਂ Investing ਬਾਰੇ ਬਹੁਤ ਕੁਝ ਸਿਖਾਇਆ । ਉਹਨਾਂ ਨੇ Warren ਨੂੰ Investing ਦੇ ਦੋ ਨਿਯਮਾਂ ਬਾਰੇ ਦਸਿਆ ।
- Never Lose Your Money
- Never Forget Rule no. 1.
6. ਵੈਲਿਊ ਇਨਵੈਸਟਿੰਗ (Value Investing)
Benjamin Graham ਨੇ ਵਾਰਨ ਨੂੰ ਇੱਕ ਬਹੁਤ ਵਧੀਆਂ ਚਿਜ Value Investing ਬਾਰੇ ਸਿਖਾਇਆ । Value Investing ਦਾ ਸਤਲਬ ਇਹ ਨਹੀ ਕਿ ਤੁਸੀ ਸ਼ੇਅਰ ਨੂੰ ਉਦੋ ਨਹੀ ਖਰੀਦੋ ਜਦੋ ਉਹ ਮਹੀਗਾਂ ਜਾਂ ਉਸੀ ਕੀਮਤ ਤੇ ਖਰੀਦੋ ਜੋ ਕੰਪਨੀ ਹੁਣ ਤੁਹਾਨੂੰ ਦੇ ਰਹੀ ਹੈ । ਬਲਕਿ, ਤੁਸੀ ਥੋੜਾ ਇੰਤਜਾਰ ਕਰੋ ਅਤੇ ਦੇਖੋ ਕਿ ਕੋਈ ਸ਼ੇਅਰ ਜੋ ਕੰਪਨੀ ਹੁਣ ਤੁਹਾਨੂੰ ਦੇ ਰਹੀ ਹੋ ਉਹ ਮਹਿੰਗਾ ਤਾਂ ਨਹੀ ਜੇਕਰ ਤੁਹਾਨੂੰ ਮਹਿਗਾਂ ਲੱਗਦਾ ਹੈ ਤਾਂ ਤੁਸੀ ਹੁਣ ਨਾ ਖਰੀਦੋ, ਬਲਕਿ ਥੋੜਾ ਇੰਤਜ਼ਾਰ ਕਰੋ ਉਸ ਸ਼ੇਅਰ ਦੀ ਕੀਮਤ ਵਿੱਚ ਗਿਰਾਵਟ ਹੋਣ ਦੀ ਅਤੇ ਜਦੋਂ ਉਸਦੀ ਕੀਮਤ ਘੱਟ ਜਾਵੇਂ ਤਾਂ ਤੁਸੀ ਉਸ ਨੂੰ ਖਰੀਦ ਲਵੋ ।
1. ਇਸਨੂੰ ਇੱਕ ਉਦਾਹਰਣ ਨਾਲ ਸਮਝਦੇ ਹਾਂ
ਮੰਨ ਲਓ ਇੱਕ ਕੰਪਨੀ ਦਾ ਅਸਲੀ ਮੁੱਲ Intrinsic Value 100 ਰੁਪਏ ਹੈ । ਪਰ ਬਾਜ਼ਾਰ ਵਿੱਚ ਕਿਸੇ ਡਰ ਜਾਂ ਆਰਥਿਕ ਮੰਦੀ ਕਾਰਨ ਉਸਦਾ ਸ਼ੇਅਰ 60 ਰੁਪਏ ਵਿੱਚ ਮਿਲ ਰਿਹਾ ਹੈ । ਵਾਰਨ ਬੱਫੇ ਅਜਿਹੇ ਸਮੇਂ ਦਾ ਇੰਤਜ਼ਾਰ ਕਰਦੇ ਹਨ ਅਤੇ 60 ਰੁਪਏ ਵਿੱਚ ਸ਼ੇਅਰ ਖਰੀਦ ਲੈਂਦੇ ਹਨ । ਕਿਉਂਕਿ ਉਹ ਜਾਣਦੇ ਹਨ ਕਿ ਕੰਪਨੀ ਅੰਦਰੋਂ ਮਜ਼ਬੂਤ ਹੈ ਅਤੇ ਭਵਿੱਖ ਵਿੱਚ ਇਸਦੀ ਕੀਮਤ 100 ਰੁਪਏ ਜਾਂ ਇਸਤੋਂ ਵੱਧ ਜ਼ਰੂਰ ਹੋਵੇਗੀ । ਇਸ ਅੰਤਰ (40 ਰੁਪਏ) ਨੂੰ ਮਾਰਜਿਨ ਆਫ਼ ਸੇਫਟੀ Margin of Safety ਕਿਹਾ ਜਾਂਦਾ ਹੈ । ਇਹ ਸਿਧਾਂਤ ਸ਼ੇਅਰ ਮਾਰਕੀਟ ਵਿੱਚ ਰਿਸਕ Risk ਨੂੰ ਘੱਟ ਕਰਦਾ ਹੈ ।
ਇਸ Value Investing ਨਾਲ ਵਾਰਨ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਪੈਸੇ ਕਮਾਏ ਅਤੇ ਇਸ ਪੈਸੇ ਦੀ ਸਹਾਇਤਾ ਨਾਲ ਉਹਨਾਂ ਨੇ ਇੱਕ Investing Firm ਵੀ ਖੋਲੀ । ਇਸ Investing Firm ਦੀ ਸਹਾਇਤਾਂ ਨਾਲ ਵਾਰਨ ਨੇ 30 ਸਾਲ ਦੀ ਉਮਰ ਤੋ ਪਹਿਲਾ ਹੀ ਅਮੀਰ ਹੋ ਗਏ । ਜਿਸ ਕਾਰਨ ਉਹਨਾਂ ਨੂੰ Omaha ਦੀ ਸੱਬ ਤੋਂ ਉੱਚੀ ਇਮਾਰਤ ਤੋ ਕੂਦਨਾ ਨਹੀਂ ਪਿਆ ।
7. Charlie Manger ਚਾਰਲੀ ਮੰਗਰ ਦੀ ਸੋਚ
ਕੁਝ ਸਾਲਾਂ ਬਾਅਦ ਵਾਰਨ ਦੀ ਜ਼ਿੰਦਗੀ ਵਿੱਚ Charlie Manger ਆਏ, ਜੋ Investing ਬਾਰੇ ਬਹੁਤ ਕੁਝ ਜਾਣਦੇ ਸਨ । ਉਹਨਾਂ ਨੇ ਵਾਰਨ ਨੂੰ Investing ਬਾਰੇ ਕਈ ਗੱਲਾਂ ਦਸਿਆਂ । ਜਿਹਨਾਂ ਨੂੰ ਸਿੱਖਣ ਤੋ ਬਾਅਦ ਵਾਰਨ ਦੀ Investing ਹੀ ਬਦਲ ਗਈ । ਹੁਣ ਉਹ Value Investing ਦੀ ਜਗਾਂ ਉਹਨਾਂ ਨੇ ਉਹ ਸ਼ੇਅਰ ਖਰੀਦਨੇ ਸ਼ੁਰੂ ਕਰ ਦਿਤੇ ਜਿਹਨਾਂ ਨੂੰ ਖਰੀਦਨ ਤੋਂ ਬਾਅਦ ਉਹਨਾਂ ਸ਼ੇਅਰ ਨੂੰ ਬੇਚਣ ਦੀ ਲੋੜ ਨਾ ਪਵੇ । ਉਹ ਇਹੋ ਜਿਹੇ ਸ਼ੇਅਰ ਖਰੀਦਨ ਲਗੇ ਜੋ ਅਗੇ ਜਾਕੇ ਚੰਗਾਂ Return ਦਿੰਦੇ ਸੀ । ਇਸ ਦੇ ਨਾਲ ਵਾਰਨ ਨੇ Coca – Cola, Gillete ਆਦਿ ਕੰਪਨੀਆਂ ਦੇ ਸ਼ੇਅਰ ਖਰੀਦੇ ਅਤੇ ਬਹੁਤ ਪੈਸੇ ਕਮਾਏ ।
8. Berkshire Hathaway ਕੰਪਨੀ ਦੀ ਕਹਾਣੀ
ਇਸ ਤਰਕੀਬ ਤੋ ਵਾਰਨ ਨੇ Berkshire Hathaway ਦੇ ਕਾਫੀ ਸ਼ੇਅਰ ਖਰੀਦ ਲਏ ਜੋ ਕਿ ਕਪੜਾ ਬਣਾਉਣ ਵਾਲੀ ਕੰਪਨੀ ਸੀ । ਵਾਰਨ ਨੇ ਇਸ ਕੰਪਨੀ ਦੇ ਕਈ ਸਾਰੇ ਸ਼ੇਅਰ ਲਏ ਹੋਏ ਸਨ ਜਿਸ ਕਾਰਨ ਉਹ ਇਸ ਕੰਪਨੀ ਦੇ ਚੈਅਰਮੈਨ ਬਨ ਗਏ । ਚੈਅਰਮੈਨ ਬਣਨ ਤੋ ਬਾਅਦ ਵਾਰਨ ਨੇ ਇਸ ਦੇ ਕਪੜੇ ਦੇ ਕਾਰੋਬਾਰ ਨੂੰ ਬੰਦ ਕਰ ਦਿੱਤਾ ਅਤੇ ਇਸ ਨੂੰ ਇੱਕ Investing Company ਬਣਾ ਦਿਤੀ । Berkshire Hathaway ਨੂੰ Investing Company ਬਣਾਉਣ ਤੋ ਬਾਅਦ ਉਹ ਇਸ ਨੂੰ ਇਨਾਂ ਅਗੇ ਲੇ ਗਏ ਕਿ ਅੱਜ Berkshire Hathaway ਦਾ ਸ਼ੇਅਰ ਦੁਨੀਆ ਦਾ ਸੱਭ ਤੋ ਮਹਿੰਗਾਂ ਸ਼ੇਅਰ ਹੈ ।
9. ਅਮੀਰ ਹੋਣ ਤੋ ਬਾਦ ਦਾ ਜੀਨਵ
ਦੋਸਤੋ ਵਾਰੇਨ ਇੰਨੇ ਅਮੀਰ ਹੋਣ ਦੇ ਬਾਵਜੂਦ ਵੀ ਇੱਕ ਸਾਧਾਰਣ ਇਨਸਾਨ ਦੀ ਤਰ੍ਹਾਂ ਸਾਧਾਰਣ ਘਰ ਵਿੱਚ ਰਹਿੰਦੇ ਹਨ, ਸਾਧਾਰਣ ਕਾਰ ਚਲਾਉਂਦੇ ਹਨ ਅਤੇ ਸਾਧਾਰਣ ਜੀਵਨ ਜੀਂਦੇ ਹਨ । ਵਾਰੇਨ ਕਹਿੰਦੇ ਹਨ ਕਿ ਉਹ ਮਰਨ ਤੋ ਬਾਅਦ ਆਪਣੇ ਸਾਰੇ ਪੈਸੇ ਕਿਸੇ ਨੂੰ ਦੇ ਦੇਣਗੇ ਅਤੇ ਬਹੁਤ ਹੀ ਥੋੜਾ ਪੈਸਾ ਉਹ ਆਪਣੇ ਪਰਿਵਾਰ ਨੂੰ ਦੇਣਗੇ । ਕਿਉਂਕਿ ਉਹ ਕਹਿੰਦੇ ਹਨ ਕਿ ਬਿਨਾ ਮਿਹਨਤ ਕੀਤੇ ਹੋਏ ਪੈਸੇ ਨਾਲ ਉਨ੍ਹਾਂ ਦੇ ਬੱਚੇ ਮਿਹਨਤ ਦੀ ਕੀਮਤ ਨੂੰ ਨਹੀ ਸਮਝਣਗੇ ।
10. ਸਫਲਦਾ ਦੇ ਕੁਝ ਅਹਿਮ ਨਿਯਮ
ਵਾਰਨ ਬੱਫੇ Warren Buffett ਦੇ ਇਹ ਨਿਯਮ ਹਰ ਕਿਸੇ ਨੂੰ ਆਪਣੇ ਜੀਵਨ ਵਿੱਚ ਆਪਣਾਉਣੇ ਚਾਹੀਦੇ ਹਨ ।
- ਲਗਾਤਾਰ ਸਿੱਖਣਾ: ਵਾਰਨ ਰੋਜ਼ਾਨਾ ਕਿਤਾਬਾਂ ਪੜਦੇ ਹਨ । ਉਹ ਕਹਿੰਦੇ ਹਨ ਕਿ ਗਿਆਨ ਕੰਪਾਉਂਡਿੰਗ ਵਾਂਗ ਵਧਦਾ ਹੈ ।
- ਆਪਣੇ ਦਾਇਰੇ ਨੂੰ ਜਾਣੋ: ਸਿਰਫ ਉਹਨਾਂ ਚੀਜ਼ਾਂ ਵਿੱਚ ਨਿਵੇਸ਼ ਕਰੋ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ।
- Reputation: “ਇੱਕ ਇਜ਼ਤ ਬਣਾਉਣ ਵਿੱਚ 20 ਸਾਲ ਲੱਗਦੇ ਹਨ ਅਤੇ ਉਸਨੂੰ ਬਰਬਾਦ ਕਰਨ ਵਿੱਚ ਸਿਰਫ 5 ਮਿੰਟ । “
11. ਅਸੀਂ ਵਾਰਨ ਬੱਫੇ ਤੋਂ ਕੀ ਸਿੱਖ ਸਕਦੇ ਹਾਂ ?
ਅੱਜ ਦੇ ਸਮੇਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਵੀ ਵਾਰਨ ਬੱਫੇ ਦੀ ਸੋਚ ਤੋਂ ਸਿੱਖਣ ਦੀ ਲੋੜ ਹੈ । ਜਿਵੇਂ ਵਾਰਨ ਨੇ ਛੋਟੀ ਉਮਰ ਵਿੱਚ ਨਿਵੇਸ਼ ਸ਼ੁਰੂ ਕੀਤਾ ਸਾਨੂੰ ਵੀ ਆਪਣੀ ਆਮਦਨ ਦਾ ਕੁਝ ਹਿੱਸਾ ਬਚਾ ਕੇ ਸਹੀ ਜਗ੍ਹਾ ਲਗਾਉਣਾ ਚਾਹੀਦਾ ਹੈ । ਜੇਕਰ ਤੁਹਾਡੇ ਕੋਲ ਜ਼ਿਆਦਾ ਪੈਸਾ ਨਹੀਂ ਹੈ ਤਾਂ ਤੁਸੀਂ SIP Systematic Investment Plan ਰਾਹੀਂ ਹਰ ਮਹੀਨੇ 500 ਜਾਂ 1000 ਰੁਪਏ ਤੋਂ ਵੀ ਸ਼ੁਰੂਆਤ ਕਰ ਸਕਦੇ ਹੋ । ਲੰਬੇ ਸਮੇਂ (15-20 ਸਾਲ) ਤੱਕ ਕੀਤਾ ਗਿਆ ਛੋਟਾ ਨਿਵੇਸ਼ ਵੀ ਕੰਪਾਊਂਡਿੰਗ ਦੀ ਤਾਕਤ ਨਾਲ ਤੁਹਾਨੂੰ ਆਰਥਿਕ ਆਜ਼ਾਦੀ Financial Freedom ਦੇ ਸਕਦਾ ਹੈ । ਕੰਪਾਊਂਡਿੰਗ ਦੀ ਤਾਕਤ ਨੂੰ ਸਮਝਣ ਲਈ ਮੇਰਾ Power of Compounding in Punjabi ਵਾਲਾ ਬਲੌਗ ਪੜ੍ਹ ਅਤੇ ਜਾਨੋ ਇਸ ਵਿੱਚ ਕਿੰਨੀ ਸ਼ਕਤੀ ਹੈ ਤੁਹਾਨੂੰ ਅਮੀਰ ਬਣਾਉਣ ਦੀ ।
12. ਸਿੱਟਾ (Conclusion)
ਵਾਰਨ ਬੱਪੇ ਦੀ ਜੀਵਨੀ ਸਾਨੂੰ ਦੱਸਦੀ ਹੈ ਕਿ ਅਮੀਰ ਬਣਨਾ ਕੋਈ ਰਾਤੋ ਰਾਤ ਦਾ ਚਮਤਕਾਰ ਨਹੀਂ ਹੈ । ਇਹ ਸਹੀ ਸਿੱਖਿਆਂ ਅਨੁਸ਼ਾਨਨ, ਮਿਹਨਤ ਅਤੇ ਸਬਰ ਦਾ ਨਤੀਜਾ ਹੈ । ਉਹਨਾਂ ਨੇ ਦਿਖਾਇਆ ਕਿ ਇੱਕ ਸਾਧਾਰਣ ਪਰਿਵਾਰ ਦਾ ਬੱਚਾ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦਾ ਹੈ ਜੇਕਰ ਉਸ ਕੋਲ ਸਹੀ ਨੀਤੀ ਹੋਵੇ ।
13. ਅਕਸਰ ਪੁੱਛੇ ਜਾਣ ਵਾਲੇ ਸਵਾਲ (FAQs)
ਵਾਰਨ ਬੱਫੇ ਦੀ ਕੰਪਨੀ ਦਾ ਕੀ ਨਾਮ ਹੈ ?
ਵਾਰਨ ਬੱਫੇ ਦੀ ਕੰਪਨੀ ਦਾ ਨਾਮ Berkshire Hathaway ਹੈ । ਇਸ ਕੰਪਨੀ ਦਾ ਇੱਕ ਸ਼ੇਅਰ ਦੁਨੀਆ ਦਾ ਸਭ ਤੋਂ ਮਹਿੰਗਾ ਸ਼ੇਅਰ ਮੰਨਿਆ ਜਾਂਦਾ ਹੈ ।
ਵਾਰਨ ਬੱਫੇ ਨੇ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਨਾ ਕਦੋਂ ਸ਼ੁਰੂ ਕੀਤਾ ਸੀ ?
ਵਾਰਨ ਬੱਫੇ ਨੇ ਮਹਿਜ਼ 11 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਸ਼ੇਅਰ ਖਰੀਦਿਆ ਸੀ ਅਤੇ 13 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਇਨਕਮ ਟੈਕਸ ਰਿਟਰਨ Income Tax Return ਭਰੀ ਸੀ ।
ਵੈਲਿਊ ਇਨਵੈਸਟਿੰਗ Value Investing ਦਾ ਪਿਤਾਮਾ ਕਿਸਨੂੰ ਕਿਹਾ ਜਾਂਦਾ ਹੈ ?
ਵੈਲਿਊ ਇਨਵੈਸਟਿੰਗ ਦਾ ਪਿਤਾਮਾ ਬੈਂਜਾਮਿਨ ਗ੍ਰਾਹਮ Benjamin Graham ਨੂੰ ਕਿਹਾ ਜਾਂਦਾ ਹੈ, ਜੋ ਕਿ ਵਾਰਨ ਬੱਫੇ ਦੇ ਗੁਰੂ Professor ਸਨ ।
ਕੀ ਇੱਕ ਆਮ ਇਨਸਾਨ ਵਾਰਨ ਬੱਫੇ ਵਾਂਗ ਅਮੀਰ ਬਣ ਸਕਦਾ ਹੈ ?
ਬਿਲਕੁਲ! ਵਾਰਨ ਬੱਫੇ ਦਾ ਮੰਨਣਾ ਹੈ ਕਿ ਕੋਈ ਵੀ ਵਿਅਕਤੀ ਜਿਸ ਕੋਲ ਸਬਰ Patience ਹੈ । ਜੋ ਲਗਾਤਾਰ ਸਿੱਖਣ ਲਈ ਤਿਆਰ ਹੈ ਅਤੇ ਜੋ ਆਪਣੇ ਪੈਸੇ ਨੂੰ ਲੰਬੇ ਸਮੇਂ ਲਈ ਕੰਪਾਊਂਡਿੰਗ Compounding ਹੋਣ ਦਿੰਦਾ ਹੈ । ਉਹ ਆਰਥਿਕ ਤੌਰ ਤੇ ਬਹੁਤ ਸਫਲ ਹੋ ਸਕਦਾ ਹੈ ।
14. ਬੇਦਾਅਵਾ
ਇਹ ਬਲੌਗ ਅਤੇ ਇਸ ਵਿੱਚ ਦਿੱਤੀ ਗਈ ਵਾਰਨ ਬੱਫੇ ਦੀ ਜੀਵਨੀ ਸਿਰਫ਼ ਸਿੱਖਿਆਤਮਕ ਅਤੇ ਜਾਣਕਾਰੀ ਦੇ ਉਦੇਸ਼ਾਂ ਲਈ ਹੈ, ਇਸ ਨੂੰ ਕਿਸੇ ਵੀ ਤਰ੍ਹਾਂ ਦੀ ਪੇਸ਼ੇਵਰ ਵਿੱਤੀ ਸਲਾਹ ਨਾ ਮੰਨਿਆ ਜਾਵੇ । ਸ਼ੇਅਰ ਮਾਰਕੀਟ ਅਤੇ ਨਿਵੇਸ਼ ਵਿੱਚ ਬਾਜ਼ਾਰ ਦੇ ਜੋਖਮ ਸ਼ਾਮਲ ਹੁੰਦੇ ਹਨ, ਇਸ ਲਈ ਕੋਈ ਵੀ ਪੈਸਾ ਲਗਾਉਣ ਤੋਂ ਪਹਿਲਾਂ ਖੁਦ ਚੰਗੀ ਤਰ੍ਹਾਂ ਰਿਸਰਚ ਕਰੋ ਅਤੇ ਕਿਸੇ ਪ੍ਰਮਾਣਿਤ ਵਿੱਤੀ ਸਲਾਹਕਾਰ Financial Advisor ਦੀ ਸਲਾਹ ਜ਼ਰੂਰ ਲਵੋ । ਲੇਖ ਵਿੱਚ ਜ਼ਿਕਰ ਕੀਤਾ ਗਿਆ “ਇਮਾਰਤ ਤੋਂ ਛਾਲ ਮਾਰਨ” ਵਾਲਾ ਬਿਆਨ ਸਿਰਫ਼ ਇੱਕ ਵਿਅਕਤੀਗਤ ਇਰਾਦੇ ਦੀ ਉਦਾਹਰਨ ਹੈ; ਮਨੁੱਖੀ ਜੀਵਨ ਕਿਸੇ ਵੀ ਵਿੱਤੀ ਸਫਲਤਾ ਨਾਲੋਂ ਅਤਿਅੰਤ ਕੀਮਤੀ ਹੈ ਅਤੇ ਅਸੀਂ ਅਜਿਹੇ ਵਿਚਾਰਾਂ ਦਾ ਸਮਰਥਨ ਨਹੀਂ ਕਰਦੇ । ਲੇਖਕ ਜਾਂ ਇਹ ਵੈੱਬਸਾਈਟ ਤੁਹਾਡੇ ਦੁਆਰਾ ਲਏ ਗਏ ਕਿਸੇ ਵੀ ਵਿੱਤੀ ਫੈਸਲੇ, ਨਿਵੇਸ਼ ਜਾਂ ਨੁਕਸਾਨ ਲਈ ਬਿਲਕੁਲ ਜ਼ਿੰਮੇਵਾਰ ਨਹੀਂ ਹੋਵੇਗੀ ।

ਮੈਂ rlblogs.in ਦਾ ਸੰਸਥਾਪਕ ਹਾਂ, ਜਿਸਦਾ ਨਾਮ ਮੈਂ ਆਪਣੇ ਪਿਤਾ ਜੀ ਸ੍ਰੀ ਰੂਪ ਲਾਲ ਜੀ ਦੇ ਨਾਂ ‘ਤੇ ਰੱਖਿਆ ਹੈ । M.Sc. IT ਦੀ ਪੜ੍ਹਾਈ ਤੋਂ ਬਾਅਦ, ਮੇਰੀ ਸਭ ਤੋਂ ਵੱਡੀ ਰੁਚੀ ਪਰਸਨਲ ਫ਼ਾਈਨਾਂਸ ਅਤੇ ਮਨੀ ਮੈਨੇਜਮੈਂਟ ਵਿੱਚ ਹੈ । ਇਸ ਬਲੌਗ ਰਾਹੀਂ ਮੈਂ ਫ਼ਾਈਨਾਂਸ ਦੀ ਜਟਿਲ ਜਾਣਕਾਰੀ ਨੂੰ ਬਹੁਤ ਹੀ ਸਰਲ ਭਾਸ਼ਾ ਵਿੱਚ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦਾ ਹਾਂ । ਬੇਦਾਅਵਾ (Disclaimer): ਇਸ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਸਿਰਫ਼ ਸਿੱਖਿਆ ਅਤੇ ਜਾਣਕਾਰੀ ਦੇ ਉਦੇਸ਼ ਲਈ ਹੈ । ਮੈਂ ਕੋਈ SEBI-ਰਜਿਸਟਰਡ ਵਿੱਤੀ ਸਲਾਹਕਾਰ (Financial Advisor) ਨਹੀਂ ਹਾਂ । ਮੇਰੀ ਕਿਸੇ ਵੀ ਸਲਾਹ ਨੂੰ ਵਿੱਤੀ ਸਲਾਹ (Financial Advice) ਨਹੀਂ ਮੰਨਿਆ ਜਾਣਾ ਚਾਹੀਦਾ । ਮੈਂ ਤੁਹਾਡੇ ਕਿਸੇ ਵੀ ਮੁਨਾਫ਼ੇ ਜਾਂ ਨੁਕਸਾਨ (Profit or Loss) ਲਈ ਜ਼ਿੰਮੇਵਾਰ ਨਹੀਂ ਹੋਵਾਂਗਾ ।
