ਅੱਜ ਦਾ ਬਲੋਗ Power of Compounding in Punjabi ਤੇ ਹੈ । ਅੱਜ ਮੈ ਤੁਹਾਨੂੰ ਕੰਪਾਉੰਡਿਗ ਦੀ ਤਾਕਤ ਬਾਰੇ ਦਸਾਂਗਾ । ਜੇ ਤੁਸੀ ਅਮੀਰ ਬਣਨਾ ਚਾਹੁੰਦੇ ਹੋ ਜਾਂ ਆਰਥਿਕ ਤੌਰ ਤੇ ਮੁਕਤ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੰਪਾਉਡਿੰਗ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ । ਜੇ ਤੁਸੀ ਸਟਾਕ ਮਾਰਕਿਟ, ਮਿਉਚੁਅਲ ਫੰਡ (Mutual Fund) ਜਾਂ ਕਿਸੇ ਵੀ ਇੰਵੈਸਟਿੰਗ ਸਕੀਮ ਵਿੱਚ ਆਪਣਾ ਪੈਸਾ ਇੰਵੈਸਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੰਪਾਉਡਿੰਗ ਦੇ ਬਾਰੇ ਪਤਾ ਹੋਣਾ ਜਰੂਰੀ ਹੈ ।
ਦੁਨੀਆਂ ਵਿੱਚ ਸਿਰਫ 7 ਅਜੂਬੇ ਹਨ, ਪਰ ਦੁਨੀਆ ਦੇ ਮਹਾਨ ਇਨਸਾਨ (Albert Einstein) ਅਤੇ ਸੱਭ ਤੋਂ ਅਮੀਰ ਇਨਸਾਨ (Warren Buffett) ਦੇ ਅਨੁਸਾਰ, ਦੁਨਿਆਂ ਵਿੱਚ 7 ਨਹੀਂ, ਬਲਕਿ 8 ਅਜੂਬੇ ਹਨ ਅਤੇ 8ਵਾਂ ਅਜੂਬਾ Power of Compounding ਹੈ । ਉਨਾਂ ਦੀਆਂ ਗੱਲਾਂ ਅਨੁਸਾਰ, ਜੋ ਇਸ ਨੂੰ ਸਮਝ ਗਿਆ ਉਸ ਇਨਸਾਨ ਨੂੰ ਅਮੀਰ ਬਨਨ ਤੋ ਕੋਈ ਨਹੀਂ ਰੋਕ ਸਕਦਾ ਅਤੇ ਜੋ ਇਸ ਨੂੰ ਨਹੀ ਸਮਝ ਸਕਿਆ ਉਹ ਗਰੀਬ ਦਾ ਗਰੀਬ ਰਹਿ ਗਿਆ ।
ਕੰਪਾਉਡਿੰਗ ਇਨਟਸਰਟ Compounding Interest ਦਾ ਸਿੱਧਾ ਰਿਸਤਾ ਬਿਆਜ ਨਾਲ ਹੁੰਦਾ ਹੈ ਜੇਕਰ ਅਸੀਂ ਆਪਣੇ ਪੈਸੇ ਕਿਸੇ ਥਾਂ ਤੇ ਇੰਵੈਸਟ Invest ਕਰਦੇ ਹਾਂ ਤਾਂ ਉਸ ਪੈਸੇ ਵਿੱਚੋ ਜੋ ਸਾਨੂੰ ਹੋਰ ਪੈਸੇ ਮਿਲਦੇ ਹਨ ਉਹਨੂੰ ਬਿਆਜ ਕਹਿੰਦੇ ਹਾਂ । ਜਿਵੇਂ ਕਿ ਜੇ ਤੁਸੀ ਕਿਸੇ ਥਾਂ 1 ਲੱਖ ਰੁਪਏ ਇੰਵੈਸਟ Invest ਕੀਤੇ ਹਨ ਅਤੇ ਉਹ 1 ਲੱਖ ਰੁਪਏ ਅਗਲੇ ਸਾਲ 1 ਲੱਖ 10 ਹਜ਼ਾਰ ਹੋ ਗਏ ਤਾਂ ਜੋ ਅਤਿਰਿਕਤ 10 ਹਜਾਰ ਰੁਪਏ ਹਨ, ਉਹ ਤੁਹਾਨੂ ਬਿਆਜ ਤੇ ਤੌਰ ਵਿੱਚ ਮਿਲੇ ਹਨ ।
1. ਸਾਧਾਰਨ ਬਿਆਜ (Simple Interest)
ਸਾਧਰਨ ਬਿਆਜ Simple Interest ਜਿਵੇ ਕਿ ਨਾਮ ਤੋ ਹੀ ਸਾਫ ਹੈ ਕਿ ਇਹ ਬਿਲਕੁੱਲ ਸਾਧਾਰਨ ਬਿਆਜ ਹੈ, ਇਸ ਵਿੱਚ ਜੇ ਤੁਸੀ ਆਪਣੇ 1 ਲੱਖ ਰੁਪਏ 6% ਸਲਾਨਾ ਦਰ Per Annum ਨਾਲ 10 ਸਾਲਾਂ ਲਈ ਇੰਵੈਸਟ Invest ਕਰਦੇ ਹੋ, ਤਾਂ ਤੁਹਾਡੇ 1 ਲੱਖ ਰੁਪਏ, 10 ਸਾਲਾਂ ਬਾਅਦ 1 ਲੱਖ 60 ਹਜ਼ਾਰ ਹੋ ਜਾਣਗੇ ਕਿਉਂਕਿ ਇਸ ਵਿੱਚ ਤੁਹਾਨੂੰ ਸਿਰਫ਼ ਆਪਣੇ ਇੰਵੈਸਟ ਕੀਤੇ ਹੋਏ ਪੈਸੇ ਤੇ ਬਿਆਜ ਮਿਲਦਾ ਹੈ । ਇਸ ਦਾ ਇੱਕ ਚੰਗਾ ਉਦਾਹਰਣ ਬੈਂਕ ਵਿੱਚ ਕਰਵਾਈ ਹੋਈ ਫਿਕਸਡ ਡਿਪੋਜ਼ਟ ਹੈ । ਇਸ ਵਿੱਚ ਤੁਹਾਨੂੰ ਹਰ ਸਾਲ ਇੱਕ ਫਿਕਸਡ ਬਿਆਜ ਮਿਲਦਾ ਹੈ । ਵੈਸੇ ਤਾਂ ਬੈਂਕ ਵਿੱਚ ਕਰਵਾਈ ਹੋਈ ਐੱਫ.ਡੀ. Fixed Deposit 6% ਤੋਂ 7% ਦਾ ਵਿਆਜ ਦਿੰਦੀ ਹੈ । ਉਦਾਹਰਣ ਦੇ ਲਈ, ਮੈ ਹੇਠਾਂ ਇੱਕ ਚਾਰਟ ਦਿੱਤਾ ਹੋਇਆ ਹੈ ਜਿਸ ਨਾਲ ਤੁਹਾਨੂੰ ਸਾਫ ਹੋ ਜਾਵੇਗਾ ਕਿ ਕਿਵੇਂ ਤੁਹਾਨੂੰ ਹਰ ਸਾਲ ਇੱਕ ਫਿਕਸਡ ਬਿਆਜ ਮਿਲ ਰਿਹਾ ਹੈ ।
| S.no | Year | Principal Amount | Interest @ 6% | Total Amount |
| 1 | 1st Year | 1,00,000 | 6,000 | 1,06,000 |
| 2 | 2nd Year | 1,00,000 | 6,000 | 1,12,000 |
| 3 | 3rd Year | 1,00,000 | 6,000 | 1,18,000 |
| 4 | 4th Year | 1,00,000 | 6,000 | 1,24,000 |
| 5 | 5th Year | 1,00,000 | 6,000 | 1,30,000 |
| 6 | 6th Year | 1,00,000 | 6,000 | 1,36,000 |
| 7 | 7th Year | 1,00,000 | 6,000 | 1,42,000 |
| 8 | 8th Year | 1,00,000 | 6,000 | 1,48,000 |
| 9 | 9th Year | 1,00,000 | 6,000 | 1,54,000 |
| 10 | 10th Year | 1,00,000 | 6,000 | 1,60,000 |
ਜਿਵੇਂ ਤੁਸੀਂ ਉੱਪਰ ਦੇਖ ਰਹੇ ਹੋ ਕਿ ਕਿਵੇਂ 1 ਲੱਖ ਰੁਪਏ 6% ਸਾਲਾਨਾ ਦਰ ਬਿਆਜ ਨਾਲ ਦੇ ਹਿਸਾਬ ਨਾਲ ਤੁਹਾਡੇ 1ਲੱਖ ਰੁਪਏ 10 ਸਾਲਾਂ ਬਾਅਦ 1 ਲੱਖ 60 ਹਜ਼ਾਰ ਹੋ ਗਏ ਹਨ ।
2. ਚੱਕਰਵਰਤੀ ਬਿਆਜ (Compound Interest)
ਚੱਕਰਵਰਤੀ ਬਿਆਜ Compound Interest ਸਾਧਾਰਣ ਬਿਆਜ Simple Interest ਤੋਂ ਪੁਰੀ ਤਰਾਂ ਵੱਖਰਾ ਹੁੰਦਾ ਹੈ । ਇਸ ਵਿੱਚ ਤੁਹਾਨੂੰ ਆਪਣੇ Principal Amount ਤੇ ਬਿਆਜ ਮਿਲਦਾ ਹੈ, ਜਿਵੇ – ਜਿਵੇ ਤੁਹਾਡੀ Principal Amount ਵਧਦੀ ਜਾਂਦੀ ਹੈ, ਉਵੇਂ – ਉਵੇਂ ਤੁਹਾਡਾ ਬਿਆਜ ਵਧਦਾ ਜਾਂਦਾ ਹੈ । ਉਦਾਹਰਨ ਲਈ ਸਟਾਕ ਮਾਰਕਟ, ਮਿਊਚੁਅਲ ਫੰਡ, ਸਰਕਾਰੀ ਯੋਜਨਾਵਾਂ ਆਦਿ । ਇਸ ਵਿੱਚ ਤੁਹਾਡੇ 1 ਲੱਖ ਰੁਪਏ 12% ਸਾਲਾਨਾ ਦਰ ਨਾਲ 10 ਸਾਲਾਂ ਬਾਦ 3,10,000 ਰੁਪਏ ਹੋ ਜਾਂਦੇ ਹੈ । ਕਿਉਂਕਿ ਜਿਵੇ – ਜਿਵੇ ਇੰਵੈਸਟ ਕੀਤੇ ਹੋਏ ਪੈਸੇ ਵਧਦੇ ਜਾਂਦੇ ਹਨ, ਉਦਾ ਬਿਆਜ ਵੀ ਵਧਦਾ ਜਾਦਾ ਹੈ ।
- ਔਸਤ ਰਿਟਰਨ: 12% ਸਾਲਾਨਾ (ਲੌਂਗ-ਟਰਮ ਔਸਤ)
- ਕਿਵੇਂ ਕੰਮ ਕਰਦਾ ਹੈ: ਜੇਕਰ ਤੁਸੀਂ ₹1,00,000 ਕਿਸੇ Index Fund ਵਿੱਚ 12% ਦੀ ਔਸਤ ਦਰ ‘ਤੇ 10 ਸਾਲਾਂ ਲਈ ਨਿਵੇਸ਼ ਕਰਦੇ ਹੋ:
ਉਦਾਹਰਨ ਲਈ ਮੈ ਹੇਠਾਂ ਇੱਕ Table ਦਿਤਾ ਹੈ ਜਿਸ ਨਾਲ ਤੁਹਾਨੂੰ ਸਾਫ ਹੋਵੇਗਾ ਕਿ ਜਿਵੇ – ਜਿਵੇ ਤੁਹਾਡੀ Principal Amount ਵਧਦੀ ਜਾਂਦੀ ਹੈ, ਉਵੇਂ – ਉਵੇਂ ਤੁਹਾਡਾ ਬਿਆਜ ਵੀ ਵਧਦਾ ਜਾਂਦਾ ਹੈ ।
| S.no. | Year | Invested Amount | Interest @ 12% | Total Amount |
| 1 | 1st Year | 1,00,000 | 12,000 | 1,12,000 |
| 2 | 2nd Year | 1,12,000 | 13,440 | 1,25,440 |
| 3 | 3rd Year | 1,25,440 | 15,053 | 1,40,493 |
| 4 | 4th Year | 1,40,493 | 16,859 | 1,57,352 |
| 5 | 5th Year | 1,57,352 | 18,882 | 1,76,234 |
| 6 | 6th Year | 1,76,234 | 21,148 | 1,97,382 |
| 7 | 7th Year | 1,97,382 | 23,686 | 2,21,068 |
| 8 | 8th Year | 2,21,068 | 26,528 | 2,47,596 |
| 9 | 9th Year | 2,47,596 | 29,712 | 2,77,308 |
| 10 | 10th Year | 2,77,308 | 33,277 | 3,10,585 |
ਜਿਵੇਂ ਤੁਸੀਂ ਉਪਰ ਦੇਖ ਰਹੇ ਹੋ ਕਿ ਕਿਵੇਂ ਤੁਹਾਡੀ Principal Amount ਵਧਦੀ ਜਾਂ ਰਹੀ ਹੈ ਅਤੇ ਉਸ ਨਾਲ ਤੁਹਾਡਾ ਬਿਆਜ ਵੀ ਵਧਦੀ ਜਾ ਰਹੀ ਹੈ ਅਤੇ ਉਸ ਨਾਲ ਤੁਹਾਡਾ ਬਿਆਜ ਵੀ ਵਧੀ ਜਾ ਰਿਹਾ ਹੈ । ਜੇ ਤੁਸੀ Table ਨੂੰ ਵੇਖੋ ਤਾਂ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਸਾਧਾਰਣ ਬਿਆਜ ਵਿੱਚ 10 ਸਾਲ ਬਾਅਦ 1,60,000 ਰੁਪਏ ਮਿਲ ਰਹੇ ਹਨ ਜਦਕਿ ਉਹੀ ਚੱਕਰਵਰਤੀ ਬਿਆਜ ਵਿੱਚ 10 ਸਾਲ ਬਾਅਦ 3,10,585 ਰੁਪਏ ਮਿਲ ਰਹੇ ਹਨ ।
ਸਾਧਾਰਣ ਬਿਆਜ Simple Interest ਜਾਂ ਚੱਕਰਵਰਤੀ ਬਿਆਜ ਵਿੱਚ ਮੈ ਤੁਹਾਨੂੰ ਉਦਾਹਰਣ ਦਿੱਤੇ ਹਨ, ਉਨ ਉਦਾਹਰਨ 10 ਸਾਲ ਦੇ ਹਨ ਜੋ ਕਿ ਘੱਟ ਹਨ ਇਸ ਨੂੰ ਸਮਝਣ ਲਈ । ਹੁਣ ਮੈ ਤੁਹਾਨੂੰ ਮੈਂ ਇਕ ਉਦਾਹਰਣ ਦਿੰਦਾਂ ਹਾਂ ਜਿਸ ਵਿੱਚ ਸਮਾਂ ਬਹੁਤ ਜਿਆਦਾ ਹੋਵੇਗਾ ਅਤੇ ਤੁਹਾਨੂੰ ਪਤਾ ਲਗ ਜਾਂਵੇਗਾ ਕਿ ਕਿਉਂ ਕੰਪਾਉਂਡ ਬਿਆਜ Compound Interest ਦੀ ਤਾਕਤ ਕੀ ਹੈ ।

3. ਕਹਾਣੀ: 6% ਸਾਧਾਰਨ ਬਿਆਜ ਬਨਾਮ 12% ਚੱਕਰਵਰਤੀ ਬਿਆਜ ਦਾ ਅਸਲੀ ਜਾਦੂ
ਆਓ ਇਸ ਪੂਰੇ Concept ਨੂੰ ਇੱਕ ਬਹੁਤ ਹੀ ਦਿਲਚਸਪ ਕਹਾਣੀ ਰਾਹੀਂ ਸਮਝੀਏ, ਜਿਸ ਨਾਲ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ।
ਮੰਨ ਲਓ ਅੱਜ ਤੋਂ ਕਈ ਸਾਲ ਪਹਿਲਾਂ, ਇੱਕੋ ਦਿਨ ਤੁਹਾਡਾ ਅਤੇ ਤੁਹਾਡੇ ਇੱਕ ਖਾਸ ਦੋਸਤ ਦਾ ਜਨਮ ਹੁੰਦਾ ਹੈ । ਤੁਹਾਡੇ ਪਿਤਾ ਅਤੇ ਤੁਹਾਡੇ ਦੋਸਤ ਦੇ ਪਿਤਾ, ਦੋਵੇਂ ਬਹੁਤ ਸਮਝਦਾਰ ਹਨ ਅਤੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਕੁਝ ਬਚਤ ਕਰਨਾ ਚਾਹੁੰਦੇ ਹਨ । ਦੋਵੇਂ ਪਿਤਾ ਫੈਸਲਾ ਕਰਦੇ ਹਨ ਕਿ ਉਹ ਆਪਣੇ ਬੱਚਿਆਂ ਲਈ 1-1 ਲੱਖ ਰੁਪਏ ਕਿਤੇ ਇਨਵੈਸਟ ਕਰਨਗੇ, ਅਤੇ ਇਹ ਪੈਸਾ ਬੱਚਿਆਂ ਨੂੰ ਉਦੋਂ ਦੇਣਗੇ ਜਦੋਂ ਉਹ 60 ਸਾਲ ਦੀ ਉਮਰ ਵਿੱਚ ਰਿਟਾਇਰ ਹੋਣਗੇ ।
ਪੈਸਾ ਬਰਾਬਰ ਸੀ, ਸਮਾਂ ਵੀ ਬਰਾਬਰ ਸੀ (60 ਸਾਲ), ਪਰ ਦੋਵਾਂ ਦੀ ਸੋਚ ਅਤੇ ਨਿਵੇਸ਼ ਕਰਨ ਦੀ ਜਗ੍ਹਾ ਵਿੱਚ ਇੱਕ ਵੱਡਾ ਫਰਕ ਸੀ ।
- ਤੁਹਾਡੇ ਪਿਤਾ ਦਾ ਫੈਸਲਾ: ਤੁਹਾਡੇ ਪਿਤਾ ਜੀ ਥੋੜ੍ਹੇ ਪੁਰਾਣੇ ਖਿਆਲਾਂ ਦੇ ਸਨ ਅਤੇ ਸੁਰੱਖਿਆ ਨੂੰ ਪਹਿਲ ਦਿੰਦੇ ਸਨ। ਉਨ੍ਹਾਂ ਨੇ ਉਹ 1 ਲੱਖ ਰੁਪਏ ਬੈਂਕ ਦੀ ਇੱਕ ਫਿਕਸਡ ਡਿਪਾਜ਼ਿਟ (FD) ਵਿੱਚ ਪਾ ਦਿੱਤੇ। ਉਸ ਸਮੇਂ ਬੈਂਕ 6% ਸਾਲਾਨਾ ਸਾਧਾਰਨ ਬਿਆਜ (Simple Interest) ਦੇ ਰਿਹਾ ਸੀ ।
- ਤੁਹਾਡੇ ਦੋਸਤ ਦੇ ਪਿਤਾ ਦਾ ਫੈਸਲਾ: ਤੁਹਾਡੇ ਦੋਸਤ ਦੇ ਪਿਤਾ ਨੂੰ ਵਿੱਤੀ ਜਾਣਕਾਰੀ ਥੋੜ੍ਹੀ ਜ਼ਿਆਦਾ ਸੀ। ਉਨ੍ਹਾਂ ਨੇ ਉਹ 1 ਲੱਖ ਰੁਪਏ ਸ਼ੇਅਰ ਬਾਜ਼ਾਰ ਦੇ ਇੱਕ ਇੰਡੈਕਸ ਫੰਡ (Nifty 50 Index Fund) ਵਿੱਚ ਨਿਵੇਸ਼ ਕਰ ਦਿੱਤੇ, ਜਿੱਥੇ ਔਸਤਨ 12% ਸਾਲਾਨਾ ਚੱਕਰਵਰਤੀ ਬਿਆਜ (Compound Interest) ਮਿਲਣ ਦੀ ਉਮੀਦ ਸੀ ।
1. ਸਮਾਂ ਬੀਤਦਾ ਗਿਆ… (60 ਸਾਲਾਂ ਬਾਅਦ)
ਤੁਸੀਂ ਅਤੇ ਤੁਹਾਡਾ ਦੋਸਤ ਦੋਵੇਂ ਪੜ੍ਹ-ਲਿਖ ਕੇ ਵੱਡੇ ਹੋਏ, ਆਪੋ-ਆਪਣੀ ਨੌਕਰੀ ਕੀਤੀ, ਆਪਣੇ ਪਰਿਵਾਰ ਪਾਲੇ ਅਤੇ ਅੰਤ ਵਿੱਚ 60 ਸਾਲ ਦੀ ਉਮਰ ਵਿੱਚ ਰਿਟਾਇਰ ਹੋ ਗਏ । ਰਿਟਾਇਰਮੈਂਟ ਵਾਲੇ ਦਿਨ, ਤੁਹਾਡੇ ਪਿਤਾ ਅਤੇ ਤੁਹਾਡੇ ਦੋਸਤ ਦੇ ਪਿਤਾ (ਜੋ ਹੁਣ ਕਾਫੀ ਬਜ਼ੁਰਗ ਹੋ ਚੁੱਕੇ ਹਨ) ਤੁਹਾਨੂੰ ਆਪਣੇ ਕੋਲ ਬਿਠਾਉਂਦੇ ਹਨ ।
ਤੁਹਾਡੇ ਪਿਤਾ ਜੀ ਬੜੇ ਮਾਣ ਨਾਲ ਕਹਿੰਦੇ ਹਨ, “ਪੁੱਤਰ, ਜਦੋਂ ਤੂੰ ਪੈਦਾ ਹੋਇਆ ਸੀ ਤਾਂ ਮੈਂ ਤੇਰੇ ਲਈ 1 ਲੱਖ ਰੁਪਏ ਬੈਂਕ ਦੀ FD ਵਿੱਚ 6% ਸਾਧਾਰਨ ਬਿਆਜ ‘ਤੇ ਰੱਖੇ ਸਨ । ਅੱਜ 60 ਸਾਲ ਪੂਰੇ ਹੋ ਗਏ ਹਨ, ਜਾਹ ਜਾ ਕੇ ਆਪਣਾ ਰਿਟਾਇਰਮੈਂਟ ਗਿਫਟ ਬੈਂਕ ਵਿੱਚੋਂ ਕਢਵਾ ਲੈ।”
ਉਧਰ ਦੋਸਤ ਦੇ ਪਿਤਾ ਵੀ ਉਸਨੂੰ ਇਹੀ ਗੱਲ ਕਹਿੰਦੇ ਹਨ ਕਿ ਉਸਦਾ ਪੈਸਾ ਇੰਡੈਕਸ ਫੰਡ ਵਿੱਚ 12% ਕੰਪਾਉਂਡਿੰਗ ‘ਤੇ ਲੱਗਾ ਹੋਇਆ ਹੈ ।
2. ਅਗਲੇ ਦਿਨ ਬੈਂਕ ਵਿੱਚ (ਤੁਹਾਡਾ ਨਤੀਜਾ):
ਤੁਸੀਂ ਖੁਸ਼ੀ-ਖੁਸ਼ੀ ਬੈਂਕ ਜਾਂਦੇ ਹੋ। ਬੈਂਕ ਮੈਨੇਜਰ ਹਿਸਾਬ ਲਗਾਉਂਦਾ ਹੈ:
- ਮੂਲ ਰਕਮ (Principal) = 1,00,000 ਰੁਪਏ
- ਹਰ ਸਾਲ ਦਾ ਬਿਆਜ (1 ਲੱਖ ਦਾ 6%) = 6,000 ਰੁਪਏ
- 60 ਸਾਲਾਂ ਦਾ ਕੁੱਲ ਬਿਆਜ (6,000 × 60) = 3,60,000 ਰੁਪਏ
- ਕੁੱਲ ਮਿਲੀ ਰਕਮ: 1 ਲੱਖ + 3 ਲੱਖ 60 ਹਜ਼ਾਰ = 4 ਲੱਖ 60 ਹਜ਼ਾਰ ਰੁਪਏ (4,60,000 ਰੁਪਏ)।
ਤੁਸੀਂ ਸੋਚਦੇ ਹੋ, ਚਲੋ ਵਧੀਆ ਹੈ, 1 ਲੱਖ ਦੇ ਸਾਢੇ ਚਾਰ ਲੱਖ ਤੋਂ ਵੱਧ ਬਣ ਗਏ ।
3. ਦੋਸਤ ਦਾ ਨਤੀਜਾ (ਕੰਪਾਉਂਡਿੰਗ ਦਾ ਅਸਲੀ ਜਾਦੂ):
ਸ਼ਾਮ ਨੂੰ ਤੁਸੀਂ ਆਪਣੇ ਦੋਸਤ ਨੂੰ ਮਿਲਦੇ ਹੋ ਅਤੇ ਪੁੱਛਦੇ ਹੋ, ਭਰਾ, ਤੈਨੂੰ ਕਿੰਨੇ ਪੈਸੇ ਮਿਲੇ? ਤੁਹਾਡਾ ਦੋਸਤ ਹੈਰਾਨੀ ਨਾਲ ਕੰਬਦੀ ਆਵਾਜ਼ ਵਿੱਚ ਕਹਿੰਦਾ ਹੈ, ਮੇਰੇ ਪਿਤਾ ਜੀ ਨੇ ਜੋ 1 ਲੱਖ ਰੁਪਏ 12% ਚੱਕਰਵਰਤੀ ਬਿਆਜ Compound Interest ਦੇ ਹਿਸਾਬ ਨਾਲ ਲਗਾਏ ਸਨ, ਉਹ ਬਿਆਜ ਦੇ ਉੱਪਰ ਬਿਆਜ ਲੱਗਣ ਕਾਰਨ ਅੱਜ… ਲਗਭਗ 8 ਕਰੋੜ 97 ਲੱਖ ਰੁਪਏ (8,97,59,693 ਰੁਪਏ) ਬਣ ਚੁੱਕੇ ਹਨ!
4. ਸਿੱਟਾ (Moral of the Story):
ਕਿੱਥੇ 4 ਲੱਖ 60 ਹਜ਼ਾਰ ਰੁਪਏ ਅਤੇ ਕਿੱਥੇ 8 ਕਰੋੜ 97 ਲੱਖ ਰੁਪਏ! ਧਿਆਨ ਦਿਓ:
- ਪੈਸਾ ਦੋਵਾਂ ਦਾ ਬਰਾਬਰ ਸੀ (1 ਲੱਖ)।
- ਸਮਾਂ ਦੋਵਾਂ ਨੇ ਬਰਾਬਰ ਦਿੱਤਾ (60 ਸਾਲ)।
- ਪਰ ਫਰਕ ਸਿਰਫ਼ ਨਿਵੇਸ਼ ਦੇ ਤਰੀਕੇ (ਸਾਧਾਰਨ ਬਨਾਮ ਚੱਕਰਵਰਤੀ) ਅਤੇ ਬਿਆਜ ਦਰ (6% ਬਨਾਮ 12%) ਦਾ ਸੀ।
ਸਾਧਾਰਨ ਬਿਆਜ ਵਿੱਚ ਤੁਹਾਡੇ ਪੈਸੇ ਦੀ ਰਫ਼ਤਾਰ ਇੱਕ ਸਾਈਕਲ ਵਰਗੀ ਸੀ (ਹਰ ਸਾਲ ਸਿਰਫ਼ 6000 ਰੁਪਏ ਹੀ ਜੁੜੇ) । ਪਰ ਚੱਕਰਵਰਤੀ ਬਿਆਜ ਵਿੱਚ ਪੈਸੇ ਦੀ ਰਫ਼ਤਾਰ ਪਹਿਲਾਂ ਮੋਟਰਸਾਈਕਲ, ਫਿਰ ਕਾਰ, ਅਤੇ ਆਖਰੀ ਸਾਲਾਂ ਵਿੱਚ ਇੱਕ ਰਾਕੇਟ ਵਰਗੀ ਹੋ ਗਈ । ਇਹੀ ਕਾਰਨ ਹੈ ਕਿ ਐਲਬਰਟ ਆਈਨਸਟਾਈਨ ਨੇ ਕੰਪਾਉਂਡਿੰਗ ਨੂੰ ਦੁਨੀਆ ਦਾ 8ਵਾਂ ਅਜੂਬਾ ਕਿਹਾ ਹੈ ।

Image Generated by Google Gemini
4. ਮੇਰਾ ਨਿੱਜੀ ਵਿਚਾਰ: ਕੀ ਸੱਚਮੁੱਚ ਕੰਪਾਉਂਡਿੰਗ ਕੰਮ ਕਰਦੀ ਹੈ ?
ਮੇਰਾ ਆਪਣਾ ਮੰਨਣਾ ਹੈ ਕਿ ਪੰਜਾਬ ਵਿੱਚ ਜ਼ਿਆਦਾਤਰ ਲੋਕ ਸਿਰਫ਼ ਜ਼ਮੀਨ Property ਅਤੇ ਸੋਨੇ Gold ਵਿੱਚ ਨਿਵੇਸ਼ ਕਰਨ ਨੂੰ ਹੀ ਸਭ ਤੋਂ ਸਹੀ ਮੰਨਦੇ ਹਨ ਜਾਂ ਫਿਰ ਆਪਣੇ ਬੈਂਕ ਵਿੱਚ FD ਕਰਵਾ ਲੈਂਦੇ ਹਨ । ਇਹ ਤਰੀਕੇ ਮਾੜੇ ਨਹੀਂ ਹਨ, ਪਰ ਅੱਜ ਦੇ ਸਮੇਂ ਵਿੱਚ ਜ਼ਮੀਨ ਖਰੀਦਣ ਲਈ ਬਹੁਤ ਵੱਡੀ ਰਕਮ ਦੀ ਲੋੜ ਹੁੰਦੀ ਹੈ ।
ਕੰਪਾਉਂਡਿੰਗ ਦੀ ਅਸਲ ਤਾਕਤ ਮਿਊਚਲ ਫੰਡ Mutual Funds ਅਤੇ SIP ਰਾਹੀਂ ਆਮ ਮਿਡਲ ਕਲਾਸ ਪਰਿਵਾਰਾਂ ਲਈ ਇੱਕ ਵਰਦਾਨ ਹੈ । ਮੇਰੇ ਅਨੁਸਾਰ, ਜੇਕਰ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਜਾਂ ਆਪਣੀ ਰਿਟਾਇਰਮੈਂਟ ਲਈ ਛੋਟੀ ਉਮਰ ਤੋਂ ਹੀ ਕੰਪਾਉਂਡਿੰਗ ਦੀ ਵਰਤੋਂ ਕਰੀਏ, ਤਾਂ ਅਸੀਂ ਬਿਨਾਂ ਕਿਸੇ ਵੱਡੀ ਜ਼ਮੀਨ ਦੇ ਵੀ ਵੱਡੀ ਵਿੱਤੀ ਆਜ਼ਾਦੀ Financial Freedom ਪ੍ਰਾਪਤ ਕਰ ਸਕਦੇ ਹਾਂ । ਰਾਬਰਟ ਕਿਯੋਸਾਕੀ Rich Dad Poor Dad ਦੇ ਨਿਯਮ ਭਾਰਤ ਵਿੱਚ ਵੀ ਪੂਰੀ ਤਰ੍ਹਾਂ ਲਾਗੂ ਹੁੰਦੇ ਹਨ, ਬਸ ਸਾਨੂੰ ਆਪਣੇ ਪੈਸੇ ਨੂੰ ਕੰਮ ਤੇ ਲਗਾਉਣਾ ਆਉਣਾ ਚਾਹੀਦਾ ਹੈ ।
5. ਪੰਜਾਬ ਦੇ ਆਮ ਲੋਕ ਕੰਪਾਉਂਡਿੰਗ ਦਾ ਫਾਇਦਾ ਕਿਵੇਂ ਲੈ ਸਕਦੇ ਹਨ ?
ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਰਹਿੰਦੇ ਹੋ, ਤਾਂ ਤੁਹਾਨੂੰ ਸ਼ੇਅਰ ਬਾਜ਼ਾਰ ਤੋਂ ਡਰਨ ਦੀ ਲੋੜ ਨਹੀਂ ਹੈ । ਤੁਸੀਂ ਬਹੁਤ ਆਸਾਨੀ ਨਾਲ ਕੰਪਾਉਂਡਿੰਗ ਦਾ ਫਾਇਦਾ ਲੈ ਸਕਦੇ ਹੋ:
- SIP (Systematic Investment Plan) ਸ਼ੁਰੂ ਕਰੋ: ਤੁਹਾਨੂੰ ਲੱਖਾਂ ਰੁਪਏ ਦੀ ਲੋੜ ਨਹੀਂ ਹੈ । ਤੁਸੀਂ ਹਰ ਮਹੀਨੇ ਸਿਰਫ਼ 500 ਜਾਂ 1000 ਰੁਪਏ ਨਾਲ ਮਿਊਚਲ ਫੰਡ Index Funds ਵਿੱਚ SIP ਸ਼ੁਰੂ ਕਰ ਸਕਦੇ ਹੋ । ਜੇ ਤੁਹਾਨੂੰ ਨਹੀਂ ਪਤਾ ਕਿ SIP ਕੀ ਹੈ ਤਾਂ ਤੁਸੀ SIP in Punjabi ਵਾਲਾ ਬਲੌਗ ਪੜ ਸਕਦੇ ਹੋ ।
- ਸਥਾਨਕ ਬੈਂਕ ਜਾਂ ਐਪਸ ਦੀ ਵਰਤੋਂ: ਅੱਜ-ਕੱਲ੍ਹ ਤੁਸੀਂ ਆਪਣੇ ਮੋਬਾਈਲ ਫ਼ੋਨ ਤੋਂ ਹੀ Groww, Zerodha ਜਾਂ Upstox ਵਰਗੀਆਂ ਭਰੋਸੇਮੰਦ ਐਪਸ ਰਾਹੀਂ ਨਿਵੇਸ਼ ਸ਼ੁਰੂ ਕਰ ਸਕਦੇ ਹੋ । ਜੇਕਰ ਤੁਸੀਂ ਐਪਸ ਨਹੀਂ ਵਰਤਣਾ ਚਾਹੁੰਦੇ, ਤਾਂ ਤੁਸੀਂ ਆਪਣੇ ਨਜ਼ਦੀਕੀ ਬੈਂਕ HDFC, SBI, Punjab National Bank ਆਦਿ ਵਿੱਚ ਜਾ ਕੇ ਵੀ ਮਿਊਚਲ ਫੰਡ ਖਾਤਾ ਖੁੱਲ੍ਹਵਾ ਸਕਦੇ ਹੋ ।

Image Generated by Google Gemini
6. ਅਕਸਰ ਪੁੱਛੇ ਜਾਣ ਵਾਲੇ ਸਵਾਲ (FAQs)
ਕੀ ਮੈਂ ਸਿਰਫ਼ 500 ਰੁਪਏ ਮਹੀਨੇ ਨਾਲ ਕੰਪਾਉਂਡਿੰਗ ਦਾ ਫਾਇਦਾ ਲੈ ਸਕਦਾ ਹਾਂ ?
ਹਾਂ, ਬਿਲਕੁਲ! ਤੁਸੀਂ ਮਿਊਚਲ ਫੰਡ Mutual Fund ਵਿੱਚ SIP ਰਾਹੀਂ ਹਰ ਮਹੀਨੇ 500 ਰੁਪਏ ਨਾਲ ਨਿਵੇਸ਼ ਸ਼ੁਰੂ ਕਰ ਸਕਦੇ ਹੋ । ਸਮੇਂ ਦੇ ਨਾਲ ਕੰਪਾਉਂਡਿੰਗ ਦੀ ਤਾਕਤ ਨਾਲ ਇਹ ਛੋਟੀ ਰਕਮ ਬਹੁਤ ਵੱਡੀ ਬਣ ਸਕਦੀ ਹੈ ।
ਕੰਪਾਉਂਡਿੰਗ ਲਈ ਸਭ ਤੋਂ ਸੁਰੱਖਿਅਤ ਅਤੇ ਵਧੀਆ ਤਰੀਕਾ ਕਿਹੜਾ ਹੈ?
ਜੇਕਰ ਤੁਸੀਂ ਸ਼ੇਅਰ ਬਾਜ਼ਾਰ ਦਾ ਜ਼ੋਖਮ (Risk) ਬਿਲਕੁਲ ਨਹੀਂ ਲੈਣਾ ਚਾਹੁੰਦੇ, ਤਾਂ ਤੁਸੀਂ ਸਰਕਾਰੀ ਸਕੀਮ PPF (Public Provident Fund) ਵਿੱਚ ਪੈਸਾ ਲਗਾ ਸਕਦੇ ਹੋ । ਪਰ ਜੇਕਰ ਤੁਸੀਂ ਲੰਮੇ ਸਮੇਂ ਲਈ ਥੋੜ੍ਹਾ ਜ਼ੋਖਮ ਲੈ ਸਕਦੇ ਹੋ, ਤਾਂ Nifty 50 Index Fund ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ।
ਮੈਨੂੰ ਕੰਪਾਉਂਡਿੰਗ ਦਾ ਅਸਲ ਜਾਦੂ ਦੇਖਣ ਲਈ ਕਿੰਨਾ ਸਮਾਂ ਇੰਤਜ਼ਾਰ ਕਰਨਾ ਪਵੇਗਾ ?
ਕੰਪਾਉਂਡਿੰਗ ਦਾ ਅਸਲ ਜਾਦੂ ਸ਼ੁਰੂਆਤੀ ਸਾਲਾਂ ਵਿੱਚ ਨਹੀਂ ਦਿਸਦਾ । ਇਸਦਾ ਅਸਲ ਫਾਇਦਾ 10 ਸਾਲਾਂ ਬਾਅਦ ਦਿਖਣਾ ਸ਼ੁਰੂ ਹੁੰਦਾ ਹੈ, ਜਦੋਂ ਤੁਹਾਡੇ ਬਿਆਜ ਉੱਤੇ ਬਿਆਜ ਲੱਗਣ ਲੱਗਦਾ ਹੈ । ਇਸ ਲਈ ਨਿਵੇਸ਼ ਵਿੱਚ ਸਬਰ ਰੱਖਣਾ ਬਹੁਤ ਜ਼ਰੂਰੀ ਹੈ ।
ਜ਼ਰੂਰੀ ਸੂਚਨਾ (Disclaimer): ਇਹ ਬਲੌਗ ਸਿਰਫ਼ ਜਾਣਕਾਰੀ ਅਤੇ ਸਿੱਖਿਆ ਦੇ ਉਦੇਸ਼ ਲਈ ਲਿਖਿਆ ਗਿਆ ਹੈ । ਸਟਾਕ ਮਾਰਕੀਟ ਜਾਂ ਮਿਊਚਲ ਫੰਡਾਂ ਵਿੱਚ ਨਿਵੇਸ਼ ਕਰਨਾ ਜੋਖਮ ਦੇ ਅਧੀਨ ਹੈ । ਕੋਈ ਵੀ ਨਿਵੇਸ਼ ਕਰਨ ਤੋ ਪਹਿਲਾਂ ਆਪਣੇ ਵਿੱਤੀ ਸਲਾਹਕਾਰ (Financial Advisor) ਨਾਲ ਸਲਾਹ ਜ਼ਰੂਰ ਕਰੋ । ਅਸੀਂ ਕਿਸੇ ਵੀ ਤਰ੍ਹਾਂ ਦੇ ਵਿੱਤੀ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ ।
7. ਬੇਦਾਅਵਾ
ਇਹ ਬਲੌਗ ਸਿਰਫ਼ ਵਿੱਤੀ ਜਾਗਰੂਕਤਾ ਅਤੇ ਸਿੱਖਿਆ ਦੇ ਉਦੇਸ਼ ਲਈ ਲਿਖਿਆ ਗਿਆ ਹੈ, ਇਸਨੂੰ ਕਿਸੇ ਵੀ ਪ੍ਰਕਾਰ ਦੀ ਪੇਸ਼ੇਵਰ ਨਿਵੇਸ਼ ਜਾਂ ਵਿੱਤੀ ਸਲਾਹ ਨਾ ਮੰਨਿਆ ਜਾਵੇ । ਮਿਊਚਲ ਫੰਡ, ਇੰਡੈਕਸ ਫੰਡ ਅਤੇ ਸ਼ੇਅਰ ਬਾਜ਼ਾਰ ਵਿੱਚ ਕੀਤਾ ਗਿਆ ਨਿਵੇਸ਼ ਬਾਜ਼ਾਰ ਦੇ ਜੋਖਮਾਂ ਦੇ ਅਧੀਨ ਹੁੰਦਾ ਹੈ, ਜਿਸ ਵਿੱਚ ਲਾਭ ਦੇ ਨਾਲ-ਨਾਲ ਨੁਕਸਾਨ ਹੋਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ । ਇਸ ਲਈ ਆਪਣੀ ਮਿਹਨਤ ਦੀ ਕਮਾਈ ਨਿਵੇਸ਼ ਕਰਨ ਤੋਂ ਪਹਿਲਾਂ ਆਪਣੇ ਆਰਥਿਕ ਹਾਲਾਤਾਂ ਦਾ ਖੁਦ ਮੁਲਾਂਕਣ ਕਰੋ ਅਤੇ ਆਪਣੀ ਜ਼ਿੰਮੇਵਾਰੀ ‘ਤੇ ਹੀ ਫੈਸਲਾ ਲਵੋ । ਕਿਸੇ ਵੀ ਤਰ੍ਹਾਂ ਦੇ ਵਿੱਤੀ ਨੁਕਸਾਨ ਲਈ ਲੇਖਕ ਜਾਂ ਵੈੱਬਸਾਈਟ ਜ਼ਿੰਮੇਵਾਰ ਨਹੀਂ ਹੋਵੇਗੀ, ਇਸ ਲਈ ਕੋਈ ਵੀ ਨਿਵੇਸ਼ ਕਰਨ ਤੋਂ ਪਹਿਲਾਂ ਆਪਣੇ ਪ੍ਰਮਾਣਿਤ ਵਿੱਤੀ ਸਲਾਹਕਾਰ Financial Advisor ਦੀ ਰਾਏ ਜ਼ਰੂਰ ਲਵੋ ।

ਮੈਂ rlblogs.in ਦਾ ਸੰਸਥਾਪਕ ਹਾਂ, ਜਿਸਦਾ ਨਾਮ ਮੈਂ ਆਪਣੇ ਪਿਤਾ ਜੀ ਸ੍ਰੀ ਰੂਪ ਲਾਲ ਜੀ ਦੇ ਨਾਂ ‘ਤੇ ਰੱਖਿਆ ਹੈ । M.Sc. IT ਦੀ ਪੜ੍ਹਾਈ ਤੋਂ ਬਾਅਦ, ਮੇਰੀ ਸਭ ਤੋਂ ਵੱਡੀ ਰੁਚੀ ਪਰਸਨਲ ਫ਼ਾਈਨਾਂਸ ਅਤੇ ਮਨੀ ਮੈਨੇਜਮੈਂਟ ਵਿੱਚ ਹੈ । ਇਸ ਬਲੌਗ ਰਾਹੀਂ ਮੈਂ ਫ਼ਾਈਨਾਂਸ ਦੀ ਜਟਿਲ ਜਾਣਕਾਰੀ ਨੂੰ ਬਹੁਤ ਹੀ ਸਰਲ ਭਾਸ਼ਾ ਵਿੱਚ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦਾ ਹਾਂ । ਬੇਦਾਅਵਾ (Disclaimer): ਇਸ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਸਿਰਫ਼ ਸਿੱਖਿਆ ਅਤੇ ਜਾਣਕਾਰੀ ਦੇ ਉਦੇਸ਼ ਲਈ ਹੈ । ਮੈਂ ਕੋਈ SEBI-ਰਜਿਸਟਰਡ ਵਿੱਤੀ ਸਲਾਹਕਾਰ (Financial Advisor) ਨਹੀਂ ਹਾਂ । ਮੇਰੀ ਕਿਸੇ ਵੀ ਸਲਾਹ ਨੂੰ ਵਿੱਤੀ ਸਲਾਹ (Financial Advice) ਨਹੀਂ ਮੰਨਿਆ ਜਾਣਾ ਚਾਹੀਦਾ । ਮੈਂ ਤੁਹਾਡੇ ਕਿਸੇ ਵੀ ਮੁਨਾਫ਼ੇ ਜਾਂ ਨੁਕਸਾਨ (Profit or Loss) ਲਈ ਜ਼ਿੰਮੇਵਾਰ ਨਹੀਂ ਹੋਵਾਂਗਾ ।
