Rl Blogs

Active and Passive Income in Punjabi: ਕਿਹੜਾ ਤਰੀਕਾ ਹੈ ਤੁਹਾਡੇ ਲਈ ਸਭ ਤੋਂ ਵਧੀਆ?

ਅੱਜ ਦਾ ਬਲੋਗ Active and Passive Income in Punjabi ਤੇ ਹੈ। ਏਕਟਿਵ ਆਮਦਨ (Active Income) ਅਤੇ ਪੈਸਿਵ ਆਮਦਨ (Passive Income) ਦਾ ਮਤਲਬ ਕੀ ਹੈ? ਅੱਜ ਮੈ ਤੁਹਾਨੂੰ ਇਹ ਦਸਾਂਗਾ ਕਿ ਏਕਟਿਵ ਆਮਦਨ ਅਤੇ ਪੈਸਿਵ ਆਮਦਨ ਕੀ ਹੁੰਦੀਆਂ ਹਨ, ਪਰ ਇਸ ਤੋ ਪਹਿਲਾਂ, ਮੈਂ ਤੁਹਾਨੂੰ ਇਹ ਦੀ ਦਸਾਂਗਾ ਕਿ ਆਮਦਨ (Income) ਕੀ ਹੈ। ਜੇਕਰ ਤੁਸੀਂ ਵਿੱਤੀ ਆਜ਼ਾਦੀ ਚਾਹੁੰਦੇ ਹੋ, ਤਾਂ Active and Passive Income in Punjabi ਦੀ ਇਸ ਡੂੰਘੀ ਜਾਣਕਾਰੀ ਨੂੰ ਸਮਝਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ।

1. ਆਮਦਨ (Income) ਕੀ ਹੈ?

(Income) ਦਾ ਮਤਬਲ ਹੈ ਕਿ ਅਸੀਂ ਆਪਣਾ ਕੀਮਤੀ ਸਮਾਂ ਕਿਸੇ ਕੰਮ ਨੂੰ ਪੂਰਾ ਕਰਨ ਲਈ ਦੇ ਰਹੇ ਹਾਂ ਅਤੇ ਉਸ ਕੰਮ ਨੂੰ ਪੂਰਾ ਕਰਨ ਦੇ ਬਾਅਦ ਜੋ ਪੈਸੇ ਸਾਨੂੰ ਮਿਲਦੇ ਹਨ, ਉਸ ਪੈਸੇ ਨੂੰ ਅਸੀ ਆਮਦਨ (Income) ਕਹਿੰਦੇ ਹਨ । ਆਮਦਨ (Income) ਉਹ ਰੁਪਏ ਹਨ ਜੋ ਅਸੀ ਨਿਰਧਾਰਿਤ ਮਾਤਰਾ ਅਤੇ ਨਿਯਮਤ ਅੰਤਰਾਲ ਤੇ ਪ੍ਰਾਪਤ ਕਰਦੇ ਹਾਂ ।

ਆਮਦਨ (Income) ਸਾਨੂੰ ਰੋਜ਼ਾਨਾ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਬਹੁਤ ਜ਼ਰੂਰੀ ਹੈ । ਆਮਦਨ (Income) ਸਾਨੂੰ ਕਈ ਤਰੀਕਿਆਂ ਨਾਲ ਪ੍ਰਾਪਤ ਹੁੰਦੀ ਹੈ, ਜਿਵੇਂ ਕਿ ਨੌਕਰੀ ਤੋਂ ਆਉਣ ਵਾਲੇ ਪੈਸੇ ਨੂੰ ਅਸੀ ਆਮਦਨ ਕਹਿ ਸਕਦੇ ਹਾਂ, ਕਾਰੋਬਾਰ (Business) ਤੋਂ ਆਉਣ ਵਾਲੇ ਪੈਸੇ, ਕਿਰਾਏ ਤੋਂ ਆਨ ਵਾਲੇ ਪੈਸੇ, ਆਦਿ ਨੂੰ ਅਸੀ ਆਮਦਨ Income ਕਹਿੰਦੇ ਹਾਂ ।

Graphic generated via Gemini

2. ਆਮਦਨ (Income) ਦੋ ਪ੍ਰਕਾਰ ਦੀ ਹੁੰਦੀ ਹੈ ।

1. ਐਕਟਿਵ ਆਮਦਨ (Active Income)

ਐਕਟਿਵ ਆਮਦਨ Active Income ਦਾ ਸਿੱਧਾ ਮਤਲਬ ਹੈ ਕਿ ਉਹ ਪੈਸੇ ਜਾਂ ਆਮਦਨ ਹਨ ਜੋ ਅਸੀਂ ਆਪਣੀ ਮਿਹਨਤ ਨਾਲ ਕਮਾ ਕੇ ਹਾਸਿਲ ਕਰਦੇ ਹਾਂ । ਇਕਟਿਵ ਆਮਦਨ ਨੂੰ ਅਸੀ ਸਮਾਂ = ਪੈਸੇ ਕਹਿ ਸਕਦੇ ਹਾਂ । ਜਿਵੇ ਕਿ ਸਾਨੂੰ ਕੋਈ ਕੰਮ ਕਰਨ ਲਈ 2 ਘੰਟੇ ਲਗਦੇ ਹਨ, ਉਸ ਵੇਲੇ ਸਾਨੂੰ ਉਸ ਕੰਮ ਦੇ ਪੈਸੇ ਵੀ 2 ਘੰਟੇ ਦੇ ਹਿਸਾਬ ਨਾਲ ਮਿਲਦੇ ਹਨ ।

ਐਕਟਿਵ ਆਮਦਨ ਵਿੱਚ ਅਸੀ ਜ਼ਿਆਦਾ ਪੈਸੇ ਨਹੀ ਬਣਾ ਸਕਦੇ । ਕਿਉਂਕਿ ਇੱਕ ਵਿਅਕਤੀ ਇੱਕ ਦਿਨ ਵਿੱਚ ਜ਼ਿਆਦਾ ਕੰਮ ਨਹੀ ਕਰ ਸਕਦਾ, ਉਸਨੂੰ ਆਰਾਮ ਦੀ ਵੀ ਲੋੜ ਹੁੰਦੀ ਹੈ । ਐਕਟਿਵ ਆਮਦਨ ਦਾ ਵੱਡਾ ਨੁਕਸਾਨ ਇਹ ਹੈ ਕਿ ਜਦੋਂ ਤੱਕ ਅਸੀਂ ਕੰਮ ਕਰ ਰਹੇ ਹਾਂ ਤਦ ਤੱਕ ਅਸੀਂ ਪੈਸੈ ਕਮਾ ਸਕਦੇ ਹਾਂ, ਪਰ ਜਦੋਂ ਕਿਸੇ ਵਿਅਕਤੀ ਨੂੰ ਬਿਮਾਰੀ ਜਾ ਵਿਅਕਤੀ ਕੰਮ ਕਰਨ ਯੋਗ ਨਹੀਂ ਰਹਿੰਦਾ ਤਾਂ ਸਾਨੂੰ ਸਾਡੀ ਆਮਦਨ ਵੀ ਮਿਲਨੀ ਜਾ ਰੁਕ ਜਾਂਦੀ ਹੈ । ਐਕਟਿਵ ਆਮਦਨ ਦੇ ਉਦਾਹਰਣ ਵਿੱਚ ਜੌਬ ਤੋਂ ਆਉਣ ਵਾਲੀ ਆਮਦਨ ਹੈ ।

1. ਉਦਾਹਰਣਾਂ:

  • ਸਰਕਾਰੀ ਜਾਂ ਪ੍ਰਾਈਵੇਟ ਨੌਕਰੀ: ਜਿੱਥੇ ਤੁਹਾਨੂੰ ਮਹੀਨੇ ਦੇ ਅੰਤ ਵਿੱਚ ਤਨਖਾਹ ਮਿਲਦੀ ਹੈ।
  • ਦੁਕਾਨਦਾਰੀ ਜਾਂ ਫ੍ਰੀਲਾਂਸਿੰਗ: ਜਦੋਂ ਤੱਕ ਦੁਕਾਨ ਖੁੱਲ੍ਹੀ ਹੈ ਜਾਂ ਤੁਸੀਂ ਕਲਾਇੰਟ ਦਾ ਕੰਮ ਕਰ ਰਹੇ ਹੋ, ਉਦੋਂ ਤੱਕ ਕਮਾਈ ਹੁੰਦੀ ਹੈ।

2. ਐਕਟਿਵ ਆਮਦਨ ਦੇ ਨੁਕਸਾਨ:

  • ਇੱਕ ਦਿਨ ਵਿੱਚ ਸਿਰਫ਼ 24 ਘੰਟੇ ਹੁੰਦੇ ਹਨ, ਇਸ ਲਈ ਕਮਾਈ ਦੀ ਇੱਕ ਸੀਮਾ (Limit) ਹੁੰਦੀ ਹੈ।
  • ਬਿਮਾਰੀ ਜਾਂ ਉਮਰ ਵਧਣ ਕਾਰਨ ਜੇਕਰ ਤੁਸੀਂ ਕੰਮ ‘ਤੇ ਨਹੀਂ ਜਾ ਸਕਦੇ, ਤਾਂ ਆਮਦਨ ਰੁਕ ਜਾਂਦੀ ਹੈ।

2. ਪੈਸਿਵ ਆਮਦਨ (Passive Income)

ਪੈਸਿਵ ਆਮਦਨ ਐਕਟਿਵ ਆਮਦਨ ਤੋਂ ਬਹੁਤ ਅਲਗ ਹੈ, ਇਸ ਵਿੱਚ ਤੁਹਾਨੂੰ ਸਿਰਫ ਇੱਕ ਵਾਰ ਮਿਹਨਤ ਕਰਨੀ ਹੁੰਦੀ ਹੈ ਅਤੇ ਫਿਰ ਉਸ ਮਿਹਨਤ ਤੋਂ ਬਾਅਦ ਬਿਨਾਂ ਕੁਝ ਕੀਤੇ ਤੁਹਾਨੂੰ ਲੰਬੇ ਸਮੇ ਤੱਕ ਆਮਦਨ ਹੁੰਦੀ ਰਹਿਦੀ ਹੈ ।

ਐਕਟਿਵ ਆਮਦਨ ਵਿੱਚ ਤੁਸੀ ਸੌਦੇ ਹੋਏ ਪੈਸੇ ਨਹੀ ਕਮਾ ਸਕਦੇ, ਪਰ ਪੈਸਿਵ ਆਮਦਨ ਵਿੱਚ ਤੁਸੀਂ ਸੌਦੇ ਹੋਏ ਵੀ ਪੈਸੇ ਕਮਾ ਸਕਦੇ ਹੋ । ਪੈਸਿਵ ਆਮਦਨ ਦੇ ਬਾਰੇ ਇੱਕ ਗਲ ਹੈ ਕਹੀ ਜਾਂਦੀ ਹੈ ਕਿ ਜੇ ਤੁਸੀ ਸੋਣ ਦੇ ਸਮੇਂ ਪੈਸੇ ਨਹੀ ਕਮਾ ਰਹੇ ਹੋ ਤਾਂ ਤੁਹਾਨੂੰ ਸਾਰੀ ਉਮਰ ਲਈ ਹੀ ਪੈਸਾ ਕਮਾਉਣਾ ਪਵੇਗਾ । ਪੈਸਿਵ ਆਮਦਨ ਦੀ ਮਦਦ ਨਾਲ ਤੁਸੀਂ ਆਪਣੇ ਸਾਰੇ ਸੁਪਨੇ ਪੂਰੇ ਕਰ ਸਕਦੇ ਹੋ ਅਤੇ ਸਮੇਂ ਤੋ ਪਹਿਲਾਂ ਹੀ ਰਿਟਾਇਰ ਹੋ ਸਕਦੇ ਹੋ ।

ਉਦਾ ਦਾਂ ਪੈਸਿਵ ਆਮਦਨ ਕਮਾਉਣ ਦੇ ਕਈ ਸਾਧਨ ਹਨ ਅਤੇ ਉਹ ਸਾਧਨ ਮੈ ਤੁਹਾਨੂੰ ਕਿਸੇ ਹੋਰ ਬਲੋਗ ਵਿੱਚ ਦਸਾਂਗਾ, ਪਰ ਪੈਸਿਵ ਆਮਦਨ ਦਾ ਇੱਕ ਉਦਾਹਰਣ ਤੁਹਾਨੂੰ ਜਰੂਰ ਦੱਸਣਾ ਚਾਹਾਂਗਾ । ਤੁਸੀ ਬਹੁਤ ਮਿਹਨਤ ਕਰਕੇ ਇੱਕ 2 ਮੰਜ਼ਿਲ ਘਰ ਬਣਾਇਆ ਅਤੇ ਇੱਕ ਮੰਜ਼ਿਲ ਨੂੰ ਕਿਰਾਏ ਤੇ ਦਿੱਤਾ, ਉਸ ਕਿਰਾਏ ਤੋ ਆਈ ਆਮਦਨ ਨੂੰ ਤੁਸੀ ਪੈਸਿਵ ਆਮਦਨ ਕਹਿ ਸਕਦੇ ਹੋ, ਕਿਉਂਕਿ ਤੁਸੀਂ ਕੋਈ ਕੰਮ ਨਹੀਂ ਕਰ ਰਹੇ ਪਰ ਫਿਰ ਵੀ ਤੁਹਾਨੂੰ ਆਮਦਨ ਆ ਰਹੀ ਹੈ ।

1. ਪੰਜਾਬ ਵਿੱਚ ਪੈਸਿਵ ਆਮਦਨ ਕਮਾਉਣ ਦੇ 5 ਅਸਰਦਾਰ ਤਰੀਕੇ

  1. ਮਿਊਚਲ ਫੰਡ ਅਤੇ ਸਟਾਕ ਮਾਰਕੀਟ (Mutual Funds & Dividend Stocks): ਹਰ ਮਹੀਨੇ SIP ਰਾਹੀਂ Index Funds ਵਿੱਚ ਨਿਵੇਸ਼ ਕਰਕੇ ਤੁਸੀਂ ਲੰਮੇ ਸਮੇਂ ਵਿੱਚ ਡਿਵੀਡੈਂਡ (Dividend) ਅਤੇ ਕੰਪਾਊਂਡਿੰਗ ਦੇ ਰੂਪ ਵਿੱਚ ਪੈਸਿਵ ਆਮਦਨ ਬਣਾ ਸਕਦੇ ਹੋ।
  2. ਕਿਰਾਏ ਤੋਂ ਆਮਦਨ (Rental Income): ਜੇਕਰ ਤੁਹਾਡੇ ਕੋਲ ਕੋਈ ਖਾਲੀ ਪਲਾਟ, ਦੁਕਾਨ, ਜਾਂ ਮਕਾਨ ਹੈ, ਤਾਂ ਉਸਨੂੰ ਕਿਰਾਏ ‘ਤੇ ਦੇ ਕੇ ਹਰ ਮਹੀਨੇ ਨਿਯਮਤ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।
  3. ਬੈਂਕ FD ਅਤੇ PPF ‘ਤੇ ਵਿਆਜ: ਬੈਂਕਾਂ ਵਿੱਚ ਫਿਕਸਡ ਡਿਪੋਜ਼ਿਟ (FD) ਜਾਂ ਸਰਕਾਰੀ ਸਕੀਮਾਂ (PPF) ਵਿੱਚ ਪੈਸਾ ਰੱਖ ਕੇ ਸਾਲਾਨਾ ਵਿਆਜ ਦੇ ਰੂਪ ਵਿੱਚ ਸੁਰੱਖਿਅਤ ਪੈਸਿਵ ਇਨਕਮ ਮਿਲਦੀ ਹੈ।
  4. ਡਿਜੀਟਲ ਕੰਟੈਂਟ ਅਤੇ ਬਲੌਗਿੰਗ (Digital Content & Blogging): ਇੱਕ ਵਾਰ ਬਲੌਗ ਜਾਂ YouTube ਚੈਨਲ ‘ਤੇ ਵਧੀਆ ਜਾਣਕਾਰੀ ਪਾਉਣ ਤੋਂ ਬਾਅਦ, ਲੋਕ ਉਸਨੂੰ ਸਾਲਾਂ ਤੱਕ ਦੇਖਦੇ ਹਨ ਅਤੇ ਤੁਹਾਨੂੰ AdSense ਜਾਂ Affiliate Marketing ਰਾਹੀਂ ਕਮਾਈ ਹੁੰਦੀ ਰਹਿੰਦੀ ਹੈ।
  5. ਈ-ਬੁੱਕ ਜਾਂ ਕੋਰਸ (E-Books & Online Courses): ਜੇਕਰ ਤੁਹਾਡੇ ਕੋਲ ਕਿਸੇ ਵਿਸ਼ੇ ਵਿੱਚ ਮੁਹਾਰਤ ਹੈ, ਤਾਂ ਤੁਸੀਂ ਇੱਕ ਵਾਰ ਡਿਜੀਟਲ ਗਾਈਡ ਜਾਂ ਕੋਰਸ ਬਣਾ ਕੇ ਉਸਨੂੰ ਬਾਰ-ਬਾਰ ਵੇਚ ਸਕਦੇ ਹੋ।
5 passive income ideas in Punjab including SIP and Rental property.

Graphic generated via Gemini

3. ਐਕਟਿਵ ਅਤੇ ਪੈਸਿਵ ਆਮਦਨ ਵਿੱਚ ਮੁੱਖ ਫਰਕ

ਵਿਸ਼ੇਸ਼ਤਾਐਕਟਿਵ ਆਮਦਨ (Active Income)ਪੈਸਿਵ ਆਮਦਨ (Passive Income)
ਸਮਾਂਲਗਾਤਾਰ ਸਮਾਂ ਦੇਣਾ ਪੈਂਦਾ ਹੈ।ਸ਼ੁਰੂਆਤ ਵਿੱਚ ਸਮਾਂ ਲੱਗਦਾ ਹੈ, ਬਾਅਦ ਵਿੱਚ ਘੱਟ।
ਜੋਖਮ (Risk)ਘੱਟ ਜੋਖਮ ਹੁੰਦਾ ਹੈ।ਸ਼ੁਰੂਆਤੀ ਸਮੇਂ ਅਤੇ ਨਿਵੇਸ਼ ਅਨੁਸਾਰ ਜੋਖਮ ਹੋ ਸਕਦਾ ਹੈ।
ਕਮਾਈ ਦੀ ਸੀਮਾਸੀਮਤ (Limited)ਅਸੀਮਤ (Unlimited)
ਨਿਰਭਰਤਾਤੁਹਾਡੀ ਮੌਜੂਦਗੀ ਜ਼ਰੂਰੀ ਹੈ।ਤੁਹਾਡੀ ਗੈਰ-ਮੌਜੂਦਗੀ ਵਿੱਚ ਵੀ ਕਮਾਈ ਹੁੰਦੀ ਹੈ।
Comparison infographic showing Active vs Passive Income.

Graphic generated via Gemini

4. ਇੱਕ ਅਸਲੀ ਕਹਾਣੀ: ਹਰਪ੍ਰੀਤ ਅਤੇ ਗੁਰਪ੍ਰੀਤ ਦੀ ਵਿੱਤੀ ਸੋਚ ਦਾ ਫਰਕ

ਐਕਟਿਵ ਅਤੇ ਪੈਸਿਵ ਆਮਦਨ ਦੇ ਅਸਲ ਫਰਕ ਨੂੰ ਸਮਝਣ ਲਈ ਅਸੀਂ ਪੰਜਾਬ ਦੇ ਦੋ ਦੋਸਤਾਂ—ਹਰਪ੍ਰੀਤ ਅਤੇ ਗੁਰਪ੍ਰੀਤ ਦੀ ਉਦਾਹਰਣ ਲੈਂਦੇ ਹਾਂ । ਦੋਵਾਂ ਨੇ ਸਾਲ 2018 ਵਿੱਚ ਲੁਧਿਆਣਾ ਦੀ ਇੱਕ ਕੰਪਨੀ ਵਿੱਚ ₹30,000 ਮਹੀਨਾਵਾਰ ਤਨਖਾਹ ‘ਤੇ ਇੱਕਠੇ ਨੌਕਰੀ ਸ਼ੁਰੂ ਕੀਤੀ ।

1. ਹਰਪ੍ਰੀਤ ਦੀ ਸੋਚ (ਸਿਰਫ਼ ਐਕਟਿਵ ਆਮਦਨ ‘ਤੇ ਨਿਰਭਰਤਾ):

ਹਰਪ੍ਰੀਤ ਮੰਨਦਾ ਸੀ ਕਿ ਪੈਸਾ ਸਿਰਫ਼ ਵੱਧ ਤੋਂ ਵੱਧ ਕੰਮ ਕਰਕੇ ਹੀ ਕਮਾਇਆ ਜਾ ਸਕਦਾ ਹੈ । ਜਿਵੇਂ-ਜਿਵੇਂ ਉਸਦੀ ਤਨਖਾਹ ਵਧ ਕੇ ₹50,000 ਹੋਈ, ਉਸਨੇ ਆਪਣੇ ਖਰਚੇ ਵੀ ਵਧਾ ਲਏ । ਉਸਨੇ ਕਿਸ਼ਤਾਂ EMI ‘ਤੇ ਮਹਿੰਗੀ ਗੱਡੀ ਲਈ ਅਤੇ ਨਵੇਂ ਆਈਫੋਨ ਖਰੀਦੇ । ਹਰਪ੍ਰੀਤ ਆਪਣੀ ਤਨਖਾਹ Active Income ਦਾ 100% ਹਿੱਸਾ ਰੋਜ਼ਾਨਾ ਦੇ ਖਰਚਿਆਂ ਅਤੇ EMI ਵਿੱਚ ਖਰਚ ਕਰ ਦਿੰਦਾ ਸੀ । 8 ਸਾਲਾਂ ਬਾਅਦ ਵੀ, ਜੇਕਰ ਹਰਪ੍ਰੀਤ ਇੱਕ ਮਹੀਨਾ ਕੰਮ ‘ਤੇ ਨਾ ਜਾਵੇ, ਤਾਂ ਉਸਦੇ ਘਰ ਦਾ ਗੁਜ਼ਾਰਾ ਚੱਲਣਾ ਔਖਾ ਹੋ ਜਾਂਦਾ ਹੈ, ਕਿਉਂਕਿ ਉਸਦੀ ਆਮਦਨ ਪੂਰੀ ਤਰ੍ਹਾਂ ਉਸਦੀ ਸ਼ਰੀਰਕ ਮੌਜੂਦਗੀ ‘ਤੇ ਨਿਰਭਰ ਹੈ ।

2. ਗੁਰਪ੍ਰੀਤ ਦੀ ਸੋਚ (ਐਕਟਿਵ ਤੋਂ ਪੈਸਿਵ ਆਮਦਨ ਵੱਲ ਕਦਮ):

ਗੁਰਪ੍ਰੀਤ ਨੇ ਸ਼ੁਰੂ ਤੋਂ ਹੀ 50/30/20 ਬਜਟ ਰੂਲ ਨੂੰ ਅਪਣਾਇਆ । ਉਹ ਆਪਣੀ ₹30,000 ਤਨਖਾਹ ਵਿੱਚੋਂ ਹਰ ਮਹੀਨੇ ₹6,000 (20%) ਬਚਾਉਂਦਾ ਸੀ । ਉਸਨੇ ਇਸ ਪੈਸੇ ਨੂੰ ਬੈਂਕ ਖਾਤੇ ਵਿੱਚ ਖਾਲੀ ਰੱਖਣ ਦੀ ਬਜਾਏ 2 ਵੱਖ-ਵੱਖ ਪੈਸਿਵ ਇਨਕਮ ਦੇ ਸਾਧਨਾਂ ਵਿੱਚ ਲਗਾਇਆ:

  1. ₹4,000 ਮਹੀਨਾਵਾਰ: Nifty 50 Index Fund ਵਿੱਚ SIP ਰਾਹੀਂ (ਜਿੱਥੇ ਲੰਮੇ ਸਮੇਂ ਵਿੱਚ 12-14% ਔਸਤਨ ਰਿਟਰਨ ਮਿਲਦਾ ਹੈ)।
  2. ₹2,000 ਮਹੀਨਾਵਾਰ: ਆਪਣੇ ਪਿੰਡ ਵਿੱਚ ਇੱਕ ਛੋਟੀ ਦੁਕਾਨ ਦੀ ਉਸਾਰੀ ਲਈ ਬਚਾਉਣਾ ਸ਼ੁਰੂ ਕੀਤਾ, ਜੋ ਬਾਅਦ ਵਿੱਚ ਉਸਨੇ ਕਿਰਾਏ (Rental Income) ‘ਤੇ ਦੇ ਦਿੱਤੀ।

3. 8 ਸਾਲਾਂ ਬਾਅਦ ਨਤੀਜਾ (The Financial Result):

ਹਰਪ੍ਰੀਤ: ਅੱਜ ਵੀ ₹60,000 ਦੀ ਨੌਕਰੀ ਕਰ ਰਿਹਾ ਹੈ, ਪਰ ਬੱਚਤ ਜ਼ੀਰੋ ਹੈ। ਉਸਦੀ ਆਮਦਨ ਪੂਰੀ ਤਰ੍ਹਾਂ ਐਕਟਿਵ (Active) ਹੈ।

ਗੁਰਪ੍ਰੀਤ: ਗੁਰਪ੍ਰੀਤ ਦੀ SIP ਦੀ ਕੀਮਤ ਅੱਜ ਲਗਭਗ ₹7.5 ਲੱਖ ਤੋਂ ਵੱਧ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਸਨੂੰ ਦੁਕਾਨ ਤੋਂ ਹਰ ਮਹੀਨੇ ₹5,000 ਨਿਯਮਤ ਕਿਰਾਇਆ (Passive Income) ਆ ਰਿਹਾ ਹੈ।

5. ਤੁਹਾਡੇ ਲਈ ਕਿਹੜਾ ਤਰੀਕਾ ਸਭ ਤੋਂ ਵਧੀਆ ਹੈ?

ਸ਼ੁਰੂਆਤ ਵਿੱਚ ਸਿਰਫ਼ ਪੈਸਿਵ ਆਮਦਨ ‘ਤੇ ਨਿਰਭਰ ਰਹਿਣਾ ਸੰਭਵ ਨਹੀਂ ਹੈ । ਸਭ ਤੋਂ ਵਧੀਆ ਰਣਨੀਤੀ ਇਹ ਹੈ:

  • ਆਪਣੀ ਐਕਟਿਵ ਆਮਦਨ (ਨੌਕਰੀ/ਕਾਰੋਬਾਰ) ਤੋਂ ਪੈਸੇ ਕਮਾਓ।
  • ਆਪਣੇ ਖਰਚਿਆਂ ਨੂੰ ਨਿਯੰਤਰਿਤ ਕਰਕੇ ਘੱਟੋ-ਘੱਟ 20% ਬੱਚਤ ਕਰੋ।
  • ਉਸ ਬਚੇ ਹੋਏ ਪੈਸੇ ਨੂੰ ਪੈਸਿਵ ਆਮਦਨ ਦੇ ਸਾਧਨਾਂ (SIP, Property, FD) ਵਿੱਚ ਨਿਵੇਸ਼ ਕਰੋ।

6. ਬੇਦਾਅਵਾ

ਇਸ ਬਲੌਗ ਵਿੱਚ ਦਿੱਤੀ ਗਈ ਜਾਣਕਾਰੀ ਸਿਰਫ਼ ਵਿੱਤੀ ਜਾਗਰੂਕਤਾ ਅਤੇ ਸਿੱਖਿਆ ਦੇ ਉਦੇਸ਼ ਲਈ ਹੈ, ਇਸਨੂੰ ਕਿਸੇ ਵੀ ਤਰ੍ਹਾਂ ਦੀ ਪੇਸ਼ੇਵਰ ਵਿੱਤੀ ਸਲਾਹ ਨਾ ਮੰਨਿਆ ਜਾਵੇ । ਮਿਊਚਲ ਫੰਡ, ਸਟਾਕ ਮਾਰਕੀਟ ਜਾਂ ਪ੍ਰਾਪਰਟੀ ਵਿੱਚ ਕੀਤਾ ਗਿਆ ਨਿਵੇਸ਼ ਬਾਜ਼ਾਰ ਦੇ ਜੋਖਮਾਂ ਦੇ ਅਧੀਨ ਹੁੰਦਾ ਹੈ, ਜਿਸ ਵਿੱਚ ਉਤਾਰ-ਚੜ੍ਹਾਅ ਹੋਣਾ ਸੁਭਾਵਿਕ ਹੈ । ਇਸ ਲਈ ਆਪਣੀ ਮਿਹਨਤ ਦੀ ਕਮਾਈ ਨਿਵੇਸ਼ ਕਰਨ ਤੋਂ ਪਹਿਲਾਂ ਪੂਰੀ ਸੋਚ-ਵਿਚਾਰ ਕਰੋ ਅਤੇ ਆਪਣੇ ਵਿੱਤੀ ਹਾਲਾਤਾਂ ਦਾ ਖੁਦ ਮੁਲਾਂਕਣ ਕਰੋ । ਕਿਸੇ ਵੀ ਆਰਥਿਕ ਫੈਸਲੇ ਜਾਂ ਨੁਕਸਾਨ ਲਈ ਲੇਖਕ ਜ਼ਿੰਮੇਵਾਰ ਨਹੀਂ ਹੋਵੇਗਾ, ਇਸ ਲਈ ਕੋਈ ਵੀ ਨਿਵੇਸ਼ ਕਰਨ ਤੋਂ ਪਹਿਲਾਂ ਪ੍ਰਮਾਣਿਤ ਵਿੱਤੀ ਸਲਾਹਕਾਰ Financial Advisor ਦੀ ਰਾਏ ਜ਼ਰੂਰ ਲਵੋ ।

Leave a Comment