
ਜੀ ਆਇਆਂ ਨੂੰ RL Blogs (‘ਤੇ)!
ਮੇਰਾ ਨਾਂ ਵਿਵੇਕ ਹੈ ਅਤੇ ਮੈਂ rlblogs.in ਦਾ ਸੰਸਥਾਪਕ Founder ਅਤੇ ਲੇਖਕ ਹਾਂ ।
ਸਾਡੀ ਕਹਾਣੀ (Our Story)
ਇਸ ਵੈੱਬਸਾਈਟ ਦਾ ਨਾਂ RL Blogs ਮੈਂ ਆਪਣੇ ਪਿਤਾ ਜੀ, ਸ੍ਰੀ ਰੂਪ ਲਾਲ ਜੀ Roop Lal ਦੇ ਨਾਂ ‘ਤੇ ਰੱਖਿਆ ਹੈ । ਉਹ ਮੇਰੇ ਜੀਵਨ ਦੇ ਸਭ ਤੋਂ ਵੱਡੇ ਪ੍ਰੇਰਨਾ ਸਰੋਤ ਹਨ ।
ਮੇਰਾ ਪਿਛੋਕੜ ਅਤੇ ਜਨੂਨ (Background & Passion)
- ਸਿੱਖਿਆ: ਮੈਂ M.Sc. IT (Master of Science in Information Technology) ਕੀਤੀ ਹੋਈ ਹੈ ।
- ਜਨੂਨ Passion: ਭਾਵੇਂ ਮੇਰੀ ਪੜ੍ਹਾਈ IT ਖੇਤਰ ਵਿੱਚ ਹੈ, ਪਰ ਮੇਰਾ ਸਭ ਤੋਂ ਵੱਡਾ ਜਨੂਨ Personal Finance, ਨਿਵੇਸ਼ (Investment, ਅਤੇ ਮਨੀ ਮੈਨੇਜਮੈਂਟ Money Management ਵਿੱਚ ਹੈ ।
ਮੇਰੇ ਕੋਲ ਫ਼ਾਈਨਾਂਸ ਵਿੱਚ ਕੋਈ ਫਾਰਮਲ ਡਿਗਰੀ ਜਾਂ ਸਰਟੀਫਿਕੇਟ ਨਹੀਂ ਹੈ, ਪਰ ਪਿਛਲੇ ਕਈ ਸਾਲਾਂ ਦੀ ਡੂੰਘੀ ਖੋਜ, ਲਗਾਤਾਰ ਪੜ੍ਹਾਈ, ਅਤੇ ਬਜ਼ਾਰ ਦੀ ਸਮਝ ਨਾਲ ਮੈਂ ਵਿੱਤੀ ਖੇਤਰ ਦਾ ਚੰਗਾ ਗਿਆਨ ਹਾਸਲ ਕੀਤਾ ਹੈ । IT ਬੈਕਗ੍ਰਾਊਂਡ ਹੋਣ ਕਰਕੇ ਮੈਨੂੰ ਡਾਟਾ ਸਮਝਣ ਅਤੇ ਸਹੀ ਜਾਣਕਾਰੀ ਖੋਜਣ ਵਿੱਚ ਬਹੁਤ ਮਦਦ ਮਿਲਦੀ ਹੈ ।
RL Blogs ਦਾ ਮਕਸਦ (Mission of RL Blogs)
ਅੱਜ ਦੇ ਸਮੇਂ ਵਿੱਚ ਪੈਸਾ ਕਮਾਉਣਾ ਜਿੰਨਾ ਜ਼ਰੂਰੀ ਹੈ, ਉਸ ਤੋਂ ਵੀ ਵੱਧ ਜ਼ਰੂਰੀ ਹੈ ਪੈਸੇ ਦਾ ਸਹੀ ਪ੍ਰਬੰਧਨ Money Management ਕਰਨਾ ।
RL Blogs ਦਾ ਮੁੱਖ ਮਕਸਦ:
- ਫ਼ਾਈਨਾਂਸ ਅਤੇ ਨਿਵੇਸ਼ ਵਰਗੇ ਔਖੇ ਵਿਸ਼ਿਆਂ ਨੂੰ ਬਹੁਤ ਹੀ ਸਰਲ ਅਤੇ ਆਸਾਨ ਭਾਸ਼ਾ ਵਿੱਚ ਤੁਹਾਡੇ ਤੱਕ ਪਹੁੰਚਾਉਣਾ ।
- ਤੁਹਾਨੂੰ ਆਪਣੀ ਬਚਤ, ਨਿਵੇਸ਼, ਅਤੇ ਵਿੱਤੀ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਸਹੀ ਜਾਣਕਾਰੀ ਦੇਣਾ ।
ਸੰਪਰਕ ਕਰੋ (Get in Touch)
ਜੇਕਰ ਤੁਹਾਡੇ ਕੋਲ ਕੋਈ ਸੁਝਾਅ, ਸਵਾਲ, ਜਾਂ ਫੀਡਬੈਕ ਹੈ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ:
- Email: umailtovvk@gmail.com
- Website: https://rlblogs.in
ਬੇਦਾਅਵਾ (Disclaimer)
ਇਸ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਸਿਰਫ਼ ਸਿੱਖਿਆ ਅਤੇ ਜਾਣਕਾਰੀ ਦੇ ਉਦੇਸ਼ ਲਈ ਹੈ । ਮੈਂ ਕੋਈ SEBI-ਰਜਿਸਟਰਡ ਵਿੱਤੀ ਸਲਾਹਕਾਰ (Financial Advisor) ਨਹੀਂ ਹਾਂ । ਮੇਰੀ ਕਿਸੇ ਵੀ ਸਲਾਹ ਨੂੰ ਵਿੱਤੀ ਸਲਾਹ (Financial Advice) ਨਹੀਂ ਮੰਨਿਆ ਜਾਣਾ ਚਾਹੀਦਾ । ਮੈਂ ਤੁਹਾਡੇ ਕਿਸੇ ਵੀ ਮੁਨਾਫ਼ੇ ਜਾਂ ਨੁਕਸਾਨ (Profit or Loss) ਲਈ ਜ਼ਿੰਮੇਵਾਰ ਨਹੀਂ ਹੋਵਾਂਗਾ ।