rlblogs.in

Assets and Liabilities in Punjabi

ਅਜ ਦੇ ਇਸ ਬਲੋਗ ਵਿੱਚ ਅਸੀਂ Assets and Liabilities in Punjabi ਦੇ ਫਰਕ ਨੂੰ ਸਮਝਾਗੇ । ਦੋਸਤੋ ਅੱਜ ਮੈਂ ਤੁਹਾਨੂੰ Assets ਜੋ ਸੰਪੱਤੀਆਂ ਨੂੰ ਦਰਸਾਉਂਦਾ ਹੈ ਅਤੇ Liabilities ਜੋ ਦੇਣਦਾਰੀਆਂ ਨੂੰ ਦਰਸਾਉਂਦਾ ਹੈ, ਅੱਜ ਮੈ ਤੁਹਾਨੂੰ ਇਸ ਬਾਰੇ ਦਸਾਂਗਾ ਅਤੇ ਇਹ ਵੀ ਦਸਾਂਗਾ ਕਿ ਇਹ Assets ਅਤੇ Liabilities ਕਾਰਨ ਹੀ ਲੋਕ ਅਮੀਰ ਜਾਂ ਗਰੀਬ ਹੋ ਰਹੇ ਹਨ । ਦੋਸਤੋ ਬਹੁਤ ਸਾਰੇ ਲੋਕ ਸਾਰੀ ਉਮਰ ਮਿਹਨਤ ਕਰਦੇ ਹਨ ਪਰ ਫਿਰ ਵੀ ਉਹ ਆਰਥਿਕ ਤੌਰ ਤੇ ਤੰਗ ਰਹਿਦੇ ਹਨ । ਇਸਦਾ ਸਭ ਤੋ ਵੱਡਾ ਕਾਰਨ ਇਹ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਜੋ ਖਰੀਦ ਰਹੇ ਹਨ, ਉਹ ਉਹਨਾਂ ਨੂੰ ਅਮੀਰ ਬਣਾਏਗਾ ਜਾਂ ਗਰੀਬ ।

1. Asset ਅਤੇ Liability ਦੀ ਅਸਲ ਪਰਿਭਾਸ਼ਾ

Robert Kiyosaki ਨੇ ਆਪਣੀ ਕਿਤਾਬ Rich Dad and Poor Dad ਵਿੱਚ ਕਿਹਾ ਹੈ ਕਿ An Assets Put Money in Your Pocket While a Liability Takes Money Out of Your Pocket ਮਤਲਬ ਕਿ Asset ਉਹ ਹੁੰਦੇ ਹਨ ਜੋ ਤੁਹਾਡੀ ਜੇਬ ਵਿੱਚ ਪੈਸਾ ਪਾਉਂਦੇ ਹਨ ਜਦਕਿ Liablities ਉਹ ਹੁੰਦੀਆਂ ਹੈ ਜੋ ਤੁਹਾਡੀ ਜੇਬ ਤੇ ਪੈਸਾ ਕਢਦੀ ਹੈ । ਪਿਛਲੇ ਬਲੋਗ ਵਿੱਚ ਮੈ ਤੁਹਾਨੂੰ Robert Kiyosaki ਵਲੋ ਲਿਖੀ ਕਿਤਾਬ Rich Dad and Poor Dad ਵਿੱਚ ਦਿੱਤੇ ਗਏ 4 ਜ਼ਰੂਰੀ ਸਿਖੀਆਵਾਂ ਬਾਰੇ ਦੱਸਿਆ ਸੀ, ਜੇ ਤੁਸੀ ਇਸ ਬਲੋਗ Rich Dad and Poor Dad ਨੂੰ ਪੜਨਾ ਚਾਹੁੰਦੇ ਹੋ ਤਾਂ ਤੁਸੀ ਇਸ ਲਿਂਕ ਤੋ ਕਲਿਕ ਕਰਕੇ ਪੜ ਸਕਦੇ ਹੋ Rich Dad and Poor Dad in Punjabi

ਦੋਸਤੋ ਇਸ ਬਲੋਗ ਨੂੰ ਆਖਰੀ ਤੱਕ ਪੜੋ, ਕਿਉਂਕਿ ਇਸ ਵਿੱਚ ਮੈ ਤੁਹਾਨੂੰ ਦਸਾਂਗਾ ਕਿ ਤੁਸੀ ਆਪਣੇ ਜੀਵਨ ਦੇ ਸਫ਼ਰ ਵਿੱਚ ਅਮੀਰ ਜਾਂ ਗਰੀਬ ਕਿਵੇਂ ਬਣ ਸਕਦੇ ਹੋ ਇਸ Assets and Liabilities ਦੀ ਵਜਹ ਨਾਲ ।

2. ਇਸ Assets and Liability ਦੇ ਕਾਰਨ ਲੋਕ ਗਰੀਬ ਕਿਵੇਂ ਬਣਦੇ ਹਨ ?

ਤੁਸੀ ਵੇਖਿਆ ਹੋਵੇਗਾ ਕਿ ਕੋਈ ਵੀ ਇਨਸਾਨ ਆਪਣੇ ਕੰਮ ਵਿੱਚ ਕਿੰਨਾ ਵੀ ਚੰਗਾ ਹੋਵੇ, ਚਾਹੇ ਉਸ ਡਾਕਟਰ ਹੋਵੇ, ਇੰਜੀਨੀਅਰ ਹੋਵੇ ਜਾਂ ਬੈਂਕ ਵਿੱਚ ਮੇਨੇਜਰ ਹੋਵੇ ਅਤੇ ਉਸਨੂੰ ਕਿੰਨੀ ਵੀ ਤਨਖਾਹ ਆਉਂਦੀ ਹੋਵੇ, ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਆਰਥਿਕ ਤੋਰ ਤੇ ਆਜ਼ਾਦ ਜਾਂ ਅਮੀਰ ਹੈ, ਬਲਕਿ ਉਹ ਕਾਫੀ ਕਰਜ਼ੇ ਵਿੱਚੇ ਡੂਬਿਆ ਹੋਇਆ ਹੈ ਅਤੇ ਇਸ ਦਾ ਸਿਰਫ ਇੱਕ ਹੀ ਕਾਰਨ ਹੈ, ਜੋ ਕਿ ਆਰਥਿਕ ਗਿਆਨ ਦਾ ਨਾਂ ਹੋਣਾ, ਜੋ ਸਾਨੂੰ ਸਕੂਲ ਵਿੱਚ ਸਿਖਾਇਆ ਨਹੀਂ ਜਾਂਦਾ ਅਤੇ ਨਾਂ ਹੀ ਕਿਸੇ ਦੁਆਰਾ ਸਿਖਾਇਆ ਜਾਂਦਾ ਹੈ ।

ਆਰਥਿਕ ਗਿਆਨ ਦੀ ਦੁਨੀਆ ਵਿੱਚ Asset and Liablities ਨੂੰ ਸਮਝਣਾ ਬਹੁਤ ਜਰੂਹੀ ਹੈ ਕਿਉਂਕਿ Robert Kiyosaki ਕਹਿਦੇ ਹਨ ਕਿ ਅਮੀਰ ਲੋਕ ਉਦੋਂ ਹੀ ਅਮੀਰ ਹੁਦੇ ਹਨ ਜਦੋਂ ਉਹ ਆਪਣੇ ਲਈ ਵਧੇਰੇ Assets ਖਰੀਦਦੇ ਹਨ, ਉਹ ਜਿਹੜਿਆ ਚੀਜ਼ਾਂ ਖਰੀਦੇ ਹਨ ਉਹ ਚੀਜਾਂ ਉਹਨਾ ਨੂੰ ਹੋਰ ਪੈਸੇ ਉਹਨਾ ਦੀ ਜੇਬ ਵਿੱਚ ਪਾਂਦੀਆ ਹਨ ਅਤੇ ਫੇਰ ਉਹ Asset ਤੋਂ Liability ਵਾਲੀ ਚੀਜ਼ਾਂ ਲੈਂਦੇ ਹਨ ਜਿਵੇਂ ਕਿ ਫੋਨ, ਜੁੱਤੇ, ਕਾਰ ਆਦਿ । ਜਦ ਕਿ ਗਰੀਬ ਸਭ ਤੋਂ ਪਹਿਲਾਂ Liability ਵਾਲੀ ਚੀਜਾਂ ਖਰੀਦਦੇਂ ਹਨ, ਉਹ ਸੈਲਰੀ ਆਉਣ ਦੇ ਫੋਨ, ਜੁੱਤੇ ਆਦਿ ਖਰੀਦੇ ਹਨ ਜਿਸ ਕਾਰਨ ਉਨ੍ਹਾਂ ਦੀ ਜੇਬ ਵਿੱਚ ਪੈਸੇ ਆ ਨਹੀ ਰਹੇ ਹੁੰਦੇ ਬਲਕਿ ਜਾ ਰਹੇ ਹੁੰਦੇ ਹਨ ਜਿਸ ਕਾਰਨ ਉਹ ਗਰੀਬ ਹੋ ਜਾਂਦੇ ਹਨ ।

3. Asset ਬਨਾਨ ਤੋਂ ਬਾਦ ਵੀ ਲੋਕ ਗਰੀਬ ਕਿਉਂ ਹਨ ?

ਹੁਣ ਤੁਸੀ ਇਹ ਸੋਚ ਰਹੇ ਹੋਣਗੇ ਕਿ ਲੋਕ ਸਿਰਫ Liabilities ਨਹੀ ਖਰੀਦਦੇ, ਉਹ ਕੁਛ ਨਾ ਕੁਝ ਆਪਣੇ ਲਈ Asset ਵੀ ਬਣਾਉਂਦੇ ਹੋਣਗੇ ਜਿਵੇਂ ਕਿ ਘਰ, ਸੋਨਾ, ਚਾਦੀ ਆਦਿ ਤਾਂ ਫੇਰ ਵੀ ਲੋਕ ਗਰੀਬ ਕਿਉਂ ਰਹੀ ਜਾਂਦੇ ਹਨ ? ਇਸ ਬਾਰੇ Robert Kiyosaki ਆਪਣੀ ਕਿਤਾਬ Rich Dad and Poor Dad ਵਿੱਚ ਕਹਿੰਦੇ ਹਨ ਕਿ Asset ਉਹ ਚੀਜ਼ ਹੁੰਦੀ ਹੈ ਜੋ ਤੁਹਾਡੀ ਜੇਬ ਵਿੱਚ ਪੈਸਾਂ ਦੇ ਅਤੇ ਤੁਹਾਡੀ ਆਮਦਨ ਨੂੰ ਵਧਾਵੇ ਅਤੇ Liability ਉਹ ਚੀਜ਼ ਹੁੰਦੀ ਹੈ ਜੋ ਤੁਹਾਡੀ ਜੇਬ ਤੋਂ ਪੈਸੇ ਕੱਢਦੀ ਹੈ ਅਤੇ ਤੁਹਾਡੇ ਖਰਚੇ ਨੂੰ ਵਧਾਉਂਦੀ ਹੈ । ਲੋਕ Asset ਵਾਲ ਚੀਜ਼ ਬਣਾਉਂਦੇ ਤਾਂ ਹਨ ਪਰ ਫਿਰ ਵੀ ਉਨਾਂ ਦੀ ਜੇਬ ਤੋਂ ਪੈਸੇ ਜਾ ਰਹੇ ਹਨ ਨਾ ਕਿ ਆ ਰਹੇ ਹਨ, ਜਿ ਦਾ ਉਦਾਹਰਣ ਮੈ ਹੇਠ ਦਿੱਤਾ ਹੈ ।

ਹੁਣ ਮੈਂ ਤੁਹਾਨੂੰ ਇਹ ਉਦਾਹਰਨ ਦਸਾਂਗਾ ਕਿ ਕਿਉਂ ਲੋਕ Asset ਖਰੀਦਨ ਤੋਂ ਬਾਅਦ ਵੀ ਗਰੀਬ ਕਿਉਂ ਹੋ ਜਾਂਦੇ ਹਨ । ਜੇ ਤੁਸੀਂ ਆਪਣੇ ਆਸਪਾਸ ਦੇਖੋਗੇ ਤਾਂ ਤੁਸੀਂ ਬਹੁਤ ਘੱਟ ਦੇਖਿਆ ਹੋਵੇਗਾ ਕਿ Asset ਬਣਾਉਣ ਤੋਂ ਬਾਅਦ ਵੀ ਲੋਕਾਂ ਕੋਲ ਪੈਸੇ ਜਾਂ ਇਨਕਮ ਆ ਰਹੀ ਹੈ, ਜਿਆਦਾਤਰ ਲੋਕਾਂ ਕੋਲ ਇਹੋ ਜਿਹਾ ਕੋਈ Asset ਨਹੀਂ ਬਣਾਦੇ ਜੋ ਉਨ੍ਹਾਂ ਨੂੰ ਇਨਕਮ ਦੇ ਰਿਹਾ ਹੋਵੇ, ਬਲਕਿ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਮਿਲਨਗਿਆ ਜੋ ਦੇਖਣ ਵਿੱਚ Asset ਲੱਗ ਰਹੀਆਂ ਹਨ, ਪਰ ਅਸਲ ਵਿੱਚ ਉਹ Asset ਨਹੀਂ ਹਨ ਬਲਕਿ ਉਹ Liability ਹਨ ਜਿਵੇਂ ਕਿ ਘਰ, ਗਾੜੀ ਆਦਿ ਅਤੇ ਇਹ ਸਭ ਤੋ ਵੱਡਾ ਕਾਰਨ ਹੈ ਲੋਕ ਦਾ ਗਰੀਬ ਹੋਣ ਦਾ । ਹੁਣ ਮੈ ਤੁਹਾਨੂੰ ਇਹ ਵੀ ਦੱਸਗਾ ਕਿ ਕਿਉਂ ਸਾਡੇ ਲਈ Asset ਨੂੰ Liability ਅਤੇ Liability ਨੂੰ Asset ਸਮਝਣਾ ਹਰ ਵਾਰ ਮਸ਼ਕਿਲ ਹੁੰਦਾ ਹੈ ।

4. ਕੀ ਤੁਹਾਡਾ ਘਰ ਸੱਚਮੁੱਚ ਇਕ Asset ਹੈ ?

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਹਨਾਂ ਦਾ ਘਰ ਉਹਨਾਂ ਦਾ ਸਭ ਤੋਂ ਵੱਡਾ Asset ਹੈ । ਪਰ ਆਓ ਇਸ ਨੂੰ ਦੋ ਤਰੀਕਿਆਂ ਨਾਲ ਦੇਖੀਏ ।

  • ਜੇਕਰ ਘਰ Liability ਹੈ: ਜੇ ਤੁਸੀਂ ਘਰ ਰਹਿਣ ਲਈ ਲਿਆ ਹੈ ਅਤੇ ਤੁਸੀਂ ਹਰ ਮਹੀਨੇ ਉਸਦੀ EMI, ਬਿਜਲੀ ਦੇ ਬਿੱਲ ਅਤੇ ਮੇਨਟੇਨੈਂਸ ਤੇ ਖਰਚ ਕਰ ਰਹੇ ਹੋ, ਤਾਂ Robert Kiyosaki ਦੇ ਮੁਤਾਬਕ ਇਹ ਇੱਕ Liability ਹੈ ਕਿਉਂਕਿ ਇਹ ਤੁਹਾਡੀ ਜੇਬ ਵਿੱਚੋਂ ਪੈਸਾ ਬਾਹਰ ਕੱਢ ਰਿਹਾ ਹੈ ।
  • ਜੇਕਰ ਘਰ Asset ਹੈ: ਜੇਕਰ ਤੁਸੀਂ ਉਹ ਘਰ ਕਿਰਾਏ ਤੇ ਦਿੱਤਾ ਹੋਇਆ ਹੈ ਅਤੇ ਉਸਦਾ ਕਿਰਾਇਆ ਤੁਹਾਡੀ EMI ਅਤੇ ਬਾਕਪ ਖਰਚਿਆਂ ਤੋ ਜ਼ਿਆਦਾ ਹੈ, ਤਾਂ ਉਹ ਤੁਹਾਡੇ ਲਈ ਇੱਕ Asset ਬਣ ਜਾਂਦਾ ਹੈ ।

5. ਕਾਰ Asset ਹੈ ਜਾਂ Liability ?

ਇਹੀ ਨਿਯਮ ਕਾਰ ਤੇ ਵੀ ਲਾਗੂ ਹੁੰਦਾ ਹੈ । ਜੇਕਰ ਤੁਸੀਂ ਕਾਰ ਸਿਰਫ ਦਿਖਾਵੇ ਜਾਂ ਸਹੂਲਤ ਲਈ ਲਈ ਹੈ, ਤਾਂ ਇਹ ਇੱਕ Liability ਹੈ ਕਿਉਂਕਿ ਇਸਦੀ ਕੀਮਤ ਹਰ ਸਾਲ ਘਟਦੀ ਹੈ ਅਤੇ ਤੇਲ ਦਾ ਖਰਚਾ ਵਧਦਾ ਹੈ । ਪਰ, ਜੇ ਤੁਸੀਂ ਉਸ ਕਾਰ ਨੂੰ ਕਿਸੇ ਕੰਮ ਵਿੱਚ ਲਗਾ ਕੇ ਉਸ ਤੋਂ ਮੁਨਾਫਾ ਕਮਾ ਰਹੋ ਹੋ ਤਾਂ ਉਹ ਤੁਹਾਡਾ Assets ਹੈ ।

6. ਐਕਟਿਵ ਇਨਕਮ ਅਤੇ ਪੈਸਿਵ ਇਨਕਮ ਦਾ ਫਰਕ

ਦੋਸਤੋ, Assets ਬਣਾਉਣ ਦਾ ਮੁੱਖ ਮਕਸਦ ਸਿਰਫ ਪੈਸਾ ਜੋੜਨਾ ਨਹੀਂ, ਸਗੋਂ ਪੈਸਿਵ ਇਨਕਮ Passive Income ਪੈਦਾ ਕਰਨਾ ਹੈ । ਜਦੋਂ ਅਸੀਂ ਆਪਣੀ ਨੌਕਰੀ ਜਾਂ ਦੁਕਾਨ ਤੇ ਜਾਂਦੇ ਹਾਂ ਅਤੇ ਸਾਨੂੰ ਕੰਮ ਕਰਨ ਬਦਲੇ ਪੈਸਾ ਮਿਲਦਾ ਹੈ । ਤਾਂ ਉਸਨੂੰ ਐਕਟਿਵ ਇਨਕਮ Active Income ਕਹਿੰਦੇ ਹਨ । ਪਰ ਜਦੋਂ ਤੁਸੀਂ ਕੋਈ ਅਜਿਹਾ Asset ਬਣਾ ਲੈਂਦੇ ਹੋ ਜੋ ਤੁਹਾਡੇ ਸੁੱਤੇ ਹੋਣ ਤੇ ਵੀ ਤੁਹਾਨੂੰ ਪੈਸਾ ਕਮਾ ਕੇ ਦੇਵੇ । ਤਾਂ ਉਸਨੂੰ ਪੈਸਿਵ ਇਨਕਮ ਕਹਿੰਦੇ ਹਨ । ਅਮੀਰ ਲੋਕ ਆਪਣਾ ਧਿਆਨ ਐਕਟਿਵ ਇਨਕਮ ਤੋਂ ਪੈਸਾ ਬਚਾ ਕੇ ਪੈਸਿਵ ਇਨਕਮ ਵਾਲੇ Assets ਬਣਾਉਣ ਵਿੱਚ ਲਗਾਉਂਦੇ ਹਨ । ਜੇ ਤੁਹਾਨੂੰ ਨਹੀਂ ਪਤਾ ਕੀ Active and Passive Income ਕੀ ਹੈ । ਤਾਂ ਤੁਸੀ ਮੇਰਾ Active Income and Passive Income in Punjabi ਵਾਲਾ ਬਲੌਗ ਪੜ੍ਵ ਸਕਦੇ ਹੋ ।

7. ਅਸਲ Assets ਕਿਵੇਂ ਬਣਾਈਏ ? (SIP ਅਤੇ Compounding ਦਾ ਜਾਦੂ)

ਜੇ ਤੁਸੀਂ ਸੋਚ ਰਹੇ ਹੋ ਕਿ ਇੱਕ ਆਮ ਇਨਸਾਨ ਅਸਲ Assets ਕਿਵੇਂ ਬਣਾ ਸਕਦਾ ਹੈ । ਤਾਂ ਇਸਦੇ ਲਈ ਸ਼ੇਅਰ ਮਾਰਕੀਟ Share Market ਅਤੇ ਮਿਉਚੁਅਲ ਫੰਡ Mutual Funds ਬਹੁਤ ਵਧੀਆ ਤਰੀਕੇ ਹਨ । ਤੁਸੀਂ SIP (Systematic Investment Plan) ਰਾਹੀਂ ਹਰ ਮਹੀਨੇ ਥੋੜ੍ਹੀ ਜਿਹੀ ਰਕਮ ਨਿਵੇਸ਼ ਕਰ ਸਕਦੇ ਹੋ । ਲੰਬੇ ਸਮੇਂ ਵਿੱਚ ਕੰਪਾਊਂਡਿੰਗ Compounding ਦੀ ਤਾਕਤ ਤੁਹਾਡੇ ਛੋਟੇ ਜਿਹੇ ਨਿਵੇਸ਼ ਨੂੰ ਇੱਕ ਬਹੁਤ ਵੱਡੇ Asset ਵਿੱਚ ਬਦਲ ਦਿੰਦੀ ਹੈ । ਜੋ ਭਵਿੱਖ ਵਿੱਚ ਤੁਹਾਡੀ ਜੇਬ ਵਿੱਚ ਲਗਾਤਾਰ ਪੈਸਾ ਪਾਉਂਦੀ ਰਹੇਗੀ ।

8. ਚੰਗਾ ਕਰਜ਼ਾ (Good Debt) ਅਤੇ ਮਾੜਾ ਕਰਜ਼ਾ (Bad Debt)

ਕੀ ਹਰ ਤਰ੍ਹਾਂ ਦਾ ਲੋਨ Liability ਹੁੰਦਾ ਹੈ ? ਨਹੀਂ! ਸਾਨੂੰ ਚੰਗੇ ਅਤੇ ਮਾੜੇ ਕਰਜ਼ੇ ਦਾ ਫਰਕ ਸਮਝਣਾ ਪਵੇਗਾ । ਜੇ ਤੁਸੀਂ ਲੋਨ ਲੈ ਕੇ ਕੋਈ ਅਜਿਹੀ ਚੀਜ਼ ਖਰੀਦਦੇ ਹੋ ਜਿਸਦੀ ਕੀਮਤ ਸਮੇਂ ਦੇ ਨਾਲ ਘਟੇਗੀ (ਜਿਵੇਂ ਕਿ ਮਹਿੰਗਾ ਮੋਬਾਈਲ ਜਾਂ ਵੱਡੀ ਕਾਰ) । ਤਾਂ ਉਹ Bad Debt (ਮਾੜਾ ਕਰਜ਼ਾ) ਹੈ । ਪਰ ਜੇ ਤੁਸੀਂ ਲੋਨ ਲੈ ਕੇ ਕੋਈ ਅਜਿਹਾ ਕਾਰੋਬਾਰ ਸ਼ੁਰੂ ਕਰਦੇ ਹੋ ਜਾਂ ਜ਼ਮੀਨ ਖਰੀਦਦੇ ਹੋ ਜੋ ਤੁਹਾਡੀ EMI ਤੋਂ ਵੱਧ ਕਮਾਈ ਕਰਕੇ ਦੇਵੇਗੀ । ਤਾਂ ਉਹ Good Debt ਹੈ ਅਤੇ ਆਖਰਕਾਰ ਇੱਕ Asset ਬਣ ਸਕਦਾ ਹੈ ।

9. ਸਿੱਟਾ (Conclusion):

ਇਸੀ Asset and Liabilities ਕਰਕੇ ਲੋਕ ਅਕਸਰ ਵੱਡੇ ਲੋਨ ਲੈ ਕੇ ਜ਼ਮੀਨਾਂ ਜਾਂ ਘਰ ਖਰੀਦ ਲੈਂਦੇ ਹਨ ਅਤੇ ਫਿਰ ਉਸ ਕਾਰਨ ਕਰਜ਼ੇ ਨੂੰ ਮੋੜਨ ਲਈ ਸਾਰੀ ਉਮਰ ਕੰਮ ਕਰਦੇ ਰਹਿੰਦੇ ਹਨ । ਜਿਸ ਕਾਰਨ ਉਹ Rat Race ਵਿੱਚ ਫਸ ਜਾਂਦੇ ਹਨ । ਜੇ ਤੁਸੀ ਇਸ ਚੱਕਰਵਿਊ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਮੇਰਾ ਬਲੋਗ Rat Race in Punjabi ਪੜ੍ਹ ਸਕਦੇ ਹੋ ।

ਅੱਤ ਵਿੱਚ ਮੈ ਤੁਹਾਨੂੰ ਇੰਨਾਂ ਹੀ ਕਹਾਂਗਾ ਕਿ ਜਿੰਨਾ ਹੋ ਸਕੇ, ਤੁਹਾਨੂੰ ਆਪਣੇ ਲਈ Asset ਬਣਾਣੇ ਚਾਹੀਦੇ ਹਨ ਅਤੇ Liability ਤੋ ਦੂਰ ਰਹਿਣਾ ਚਾਹੀਦਾ ਹੈ । ਜੇ ਤੁਸੀਂ ਆਪਣੇ Asset ਬਣਾਣੇ ਸ਼ੁਰੂ ਕਰ ਦਿੱਤੇ ਤਾਂ ਉਹ ਤੁਹਾਨੂੰ ਆਪਣੇ ਆਪ Liability ਬਣ ਕੇ ਦੇ ਦਵੇਗਾ । ਪਰ ਜੇ ਤੁਸੀਂ ਸਭ ਤੋਂ ਪਹਿਲਾਂ Liability ਬਨਾਨਾ ਸ਼ੁਰੂ ਕਰ ਦਿਤੀ ਤੇ ਤੁਹਾਨੂੰ ਉਸ ਤੋਂ ਹੋਰ ਪੈਸੇ ਜਾਂ Asset ਬਨਾਣੇ ਮੁਸ਼ਕਿਲ ਹੋ ਜਾਨੇ ।

10. ਅਕਸਰ ਪੁੱਛੇ ਜਾਣ ਵਾਲੇ ਸਵਾਲ (FAQs)

1. ਅਸਲ ਵਿੱਚ Asset ਕੀ ਹੁੰਦਾ ਹੈ ?
ਜਵਾਬ: Asset ਕੋਈ ਵੀ ਅਜਿਹੀ ਚੀਜ਼ ਹੈ ਜੋ ਤੁਹਾਡੀ ਜੇਬ ਵਿੱਚ ਪੈਸਾ ਪਾਉਂਦੀ ਹੈ ਜਾਂ ਜਿਸਦੀ ਕੀਮਤ ਸਮੇਂ ਦੇ ਨਾਲ ਵੱਧਦੀ ਹੈ । ਜਿਵੇਂ ਕਿ ਕਿਰਾਏ ਤੇ ਦਿੱਤੀ ਪ੍ਰਾਪਰਟੀ, ਸ਼ੇਅਰ ਜਾਂ ਮਿਉਚੁਅਲ ਫੰਡ ।

2. ਕੀ ਮੇਰਾ ਬੈਂਕ ਵਿੱਚ ਪਿਆ ਪੈਸਾ (Savings) ਇੱਕ Asset ਹੈ ?
ਜਵਾਬ: ਬੈਂਕ ਵਿੱਚ ਪਿਆ ਪੈਸਾ ਸੁਰੱਖਿਅਤ ਜ਼ਰੂਰ ਹੈ । ਪਰ ਮਹਿੰਗਾਈ Inflation ਕਾਰਨ ਉਸਦੀ ਅਸਲ ਕੀਮਤ ਘੱਟ ਰਹੀ ਹੁੰਦੀ ਹੈ । ਇਸ ਲਈ, ਪੈਸੇ ਨੂੰ ਸਿਰਫ਼ ਰੱਖਣ ਦੀ ਬਜਾਏ । ਉਸਨੂੰ ਸਹੀ ਜਗ੍ਹਾ ਨਿਵੇਸ਼ Invest ਕਰਨਾ ਚਾਹੀਦਾ ਹੈ ਤਾਂ ਜੋ ਉਹ ਇੱਕ ਵਧੀਆ Asset ਬਣ ਸਕੇ ।

3. ਮੇਰੇ ਲਈ ਸਭ ਤੋਂ ਵਧੀਆ Asset ਕਿਹੜਾ ਹੋ ਸਕਦਾ ਹੈ ?
ਜਵਾਬ: ਇਹ ਤੁਹਾਡੀ ਆਮਦਨ ਅਤੇ ਟੀਚਿਆਂ Goal ਤੇ ਨਿਰਭਰ ਕਰਦਾ ਹੈ । ਜੇਕਰ ਤੁਹਾਡੀ ਆਮਦਨ ਘੱਟ ਹੈ । ਤਾਂ Mutual Funds ਵਿੱਚ SIP ਸ਼ੁਰੂ ਕਰਨਾ ਇੱਕ ਬਹੁਤ ਵਧੀਆ ਅਤੇ ਆਸਾਨ Asset ਹੈ । ਜੇਕਰ ਤੁਹਾਡੇ ਕੋਲ ਵੱਡੀ ਰਕਮ ਹੈ ਤਾਂ ਰੀਅਲ ਅਸਟੇਟ Real Estate ਵੀ ਵਧੀਆ ਵਿਕਲਪ ਹੋ ਸਕਦਾ ਹੈ ।

11. Disclaimer

English: This blog is for education and informational purposes only. We are not registered financial advisors. Please consult with a professional financial advisor before making any investment or financial decisions.

Punjabi: ਇਹ ਬਲੋਗ ਸਿਰਫ ਵਿਦਿਅਕ ਅਤੇ ਜਾਣਕਾਰੀ ਦੇ ਉਦੇਸ਼ਾ ਲਈ ਹੈ । ਅਸੀਂਂ ਕੋਈ ਰਜਿਸਟਰਡ ਵਿੱਤੀ ਸਲਾਹਕਾਰ ਨਹੀਂ ਹਾਂ । ਕੋਈ ਵੀ ਨਿਵੇਸ਼ ਜਾਂ ਵਿੱਤੀ ਫੈਸਲਾ ਲੈਣ ਤੋ ਪਹਿਲਾਂ ਆਪਣੇ ਵਿੱਤੀ ਸਲਾਹਕਾਰ ਨਾਲ ਸਲਾਹ ਜ਼ਰੂਰ ਕਰੋ ।

Leave a Comment