rlblogs.in

What is Emergency Fund in Punjabi: Emergency Fund ਕੀ ਹੁੰਦਾ ਹੈ? ਔਖੇ ਵੇਲੇ ਲਈ ਹਮੇਸ਼ਾ ਤਿਆਰ ਰਹੋ ।

What is Emergency Fund in Punjabi. Emergency Fund ਦੋ ਸ਼ਬਦਾ ਨੂੰ ਮਿਲਾ ਕਿ ਬਨਿਆ ਹੈ । ਪਹਿਲਾ Emergency ਮਤਲਬ ਕਿ ਅਚਾਨਕ ਆਈ ਮੁਸੀਬਤ ਅਤੇ Fund ਮਤਲਬ ਪੈਸਿਆਂ ਦੀ ਲੋੜ । ਸਰਲ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਇਹ ਉਹ ਰਕਮ ਜਾਂ ਪੈਸੇ ਹੈ ਜੋ ਤੁਸੀਂ ਖਾਸ ਕਰਕੇ ਉਦੋਂ ਲਈ ਰੱਖਦੇ ਹੋ ਜਦੋਂ ਕੋਈ ਅਣਚਾਹੀ ਘਟਨਾ ਆ ਜਾਵੇ ।

ਸਾਡੇ ਵਡੇ ਬਜੁਰਗਾਂ ਦੀ ਸੋਚ ਵਿੱਚ ਇਹ ਗੱਲ ਪਹਿਲਾਂ ਤੋਂ ਹੀ ਸੀ । ਪਿੰਡਾਂ ਵਿੱਚ ਮਾਤਾਵਾਂ ਆਟੇ ਦੇ ਡੱਬੇ ਵਿੱਚ, ਤੱਕੀਏ ਹੇਠ ਜਾਂ ਵੱਡੇ ਸੰਦੂਕ ਵਿੱਚ ਕੁਝ ਪੈਸੇ ਛੁਪਾ ਕੇ ਰੱਖਦੀਆਂ ਸਨ । ਉਹ ਇਸਦੇ ਬਾਰੇ ਕਿਸੇ ਨੂੰ ਵੀ ਨਹੀਂ ਦਸਦੀਆਂ ਸੀ । ਜਦ ਕੋਈ ਪਰਿਵਾਰ ਵਿੱਚ ਔਖੀ ਮੁਸੀਬਤ ਆਦੀ ਸੀ ਤਾਂ ਉਹ ਆਪਣੇ ਆਟੇ ਦੇ ਡੱਬੇ ਵਿੱਚੋ ਪੈਸੇ ਕੱਢ ਕੇ ਦਿੰਦੀ ਸੀ ਅਤੇ ਕਹਿਦਿਆਂ ਸੀ ਕਿ ਇਹ ਪੈਸੇ ਮੈ ਐਖੇ ਵੇਲੇ ਲਈ ਇਕਠੇ ਕਿਤੇ ਸੀ । ਇਹ ਮੁਸੀਬਤ ਲਈ ਇਸਤੇਮਾਲ ਕਰ ਲਵੋਂ ।

Emergency Fund ਅਤੇ ਆਮ ਬਚਤ ਵਿੱਚ ਫ਼ਰਕ ਸਮਝਣਾ ਜ਼ਰੂਰੀ ਹੈ । ਆਮ ਬਚਤ ਤੁਸੀਂ ਆਪਣੇ ਕਿਸੇ Goal ਜਾਂ ਉਦੇਸ਼ ਨੂੰ ਪੂਰਾ ਕਰਨ ਲਈ ਕਰਦੇ ਹੋ ਜਿਵੇਂ ਘਰ ਬਣਾਉਣਾ, ਬੱਚਿਆਂ ਦੀ ਪੜ੍ਹਾਈ, ਵਿਆਹ ਆਦਿ । Emergency Fund ਇਹਨਾਂ ਸਭ ਤੋਂ ਵੱਖਰਾ ਹੁੰਦਾ ਹੈ । ਇਹ ਸਿਰਫ਼ ਅਤੇ ਸਿਰਫ਼ ਅਚਾਨਕ ਆਈ ਮੁਸੀਬਤ ਲਈ ਹੈ । ਇਸਨੂੰ ਿਕਸੇ ਹੋਰ ਕੰਮ ਲਈ ਨਹੀਂ ਵਰਤਣਾ ਚਾਹਿਦਾ ।

ਵਿੱਤੀ ਮਾਹਿਰਾਂ ਅਨੁਸਾਰ Emergency Fund ਤੁਹਾਡੀ ਵਿੱਤੀ ਯੋਜਨਾ ਦਾ ਪਹਿਲਾ ਕਦਮ ਹੈ । ਇਸ ਤੋਂ ਪਹਿਲਾਂ ਕਿ ਤੁਸੀਂ Mutual Fund, ਸ਼ੇਅਰ ਬਾਜ਼ਾਰ ਜਾ ਕੋਈ ਵੱਡਾ ਨਿਵੇਸ਼ ਕਰ ਇਸ ਤੋ ਪਹਿਲਾ Emergency Fund ਜ਼ਰੂਰ ਬਣਾਓ । ਕਿਉਂਕਿ ਜੇ ਅਚਾਨਕ ਪੈਸਿਆਂ ਦੀ ਲੋੜ ਪਈ ਅਤੇ ਜੇ ਤੁਸੀ Emergency Fund ਨਹੀਂ ਇਕਠਾ ਕਰਿਆ ਤਾਂ ਜੋ ਤੁਸੀ Stocks, Mutual Funds ਅਤੇ ਹੋਰ ਕੁਝ ਬੇਚਣਾ ਪੈ ਸਕਦਾ ਹੈ ।

Table of Contents

ਇੱਕ ਉਦਾਹਰਨ ਜੋ ਬਹੁਤਿਆਂ ਨਾਲ ਹੋਇਆ ਹੈ ਅਤੇ ਹੋ ਸਕਦਾ ਹੈ ।

ਕਈ ਵਾਰ ਤੁਸੀ ਦੇਖਿਆ ਹੋਵੇਗਾਂ ਕਿ ਹਰ ਪਰਿਵਾਰ ਵਿੱਚੋ ਇਕ ਬੰਦਾ ਕੋਈ ਨੌਕਰੀ ਜਾਂ ਕੰਪਨੀ ਵਿੱਚ ਨੌਕਰੀ ਕਰਦਾ ਹੈ । ਉਸ ਦੀ ਤਨਖ਼ਾਹ ਵੀ ਚੰਗੀ ਹੁੰਦੀ ਹੈ । ਉਸ ਦੇ ਘਰ ਵਿੱਚ ਹਰ ਤਰ੍ਹਾਂ ਦਾ ਸਮਾਨ ਹੁੰਦਾ ਹੈ । ਬੱਚੇ ਵੀ ਚੰਗੇ ਸਕੁਲ ਵਿੱਚ ਪੜਦੇ ਹਨ । ਉਸਨੂੰ ਲਗਦਾ ਹੈ ਕਿ ਜ਼ਿੰਦਗੀ ਠੀਕ ਚੱਲ ਰਹੀ ਹੈ । ਉਸ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀ ਹੈ ਕਿਉਂਕਿ ਉਸ ਦੀ ਤਨਖ਼ਾਹ ਚੰਗੀ ਹੈ ਅਤੇ ਉਸ ਦੇ ਘਰ ਵਿੱਚ ਹਰ ਤਰ੍ਹਾਂ ਦਾ ਸਮਾਨ ਹੈ ।

ਫਿਰ ਇੱਕ ਰਾਤ ਘਰਦਿਆਂ ਵਿੱਚੋਂ ਇੱਕ ਇਨਸਾਨ ਦੀ ਤਬੀਅਤ ਬਹੁਤ ਖਰਾਬ ਹੋ ਜਾਂਦੀ ਹੈ । ਉਸ ਇਨਸਾਨ ਨੂੰ ਹਸਪਤਾਲ ਵਿੱਚ ਦਾਖਲ ਕਰਨਾ ਪੈਂਦਾ ਹੈ । ਫਿਰ ਜਦੋਂ ਉਸ ਦੇ Test ਹੁੰਦੇ ਹੈ ਤਾਂ ਡਾਕਟਰ ਦਸਦੇ ਹਨ ਕਿ ਓਪਰੇਸ਼ਨ ਕਰਨਾ ਪਵੇਗਾ ਅਤੇ ਓਪਰੇਸ਼ਨ ਦਾ ਖਰਚਾ ਕਰੀਬ ਦੋ – ਤਿੰਨ ਲੱਖ ਰੁਪਏ ਆ ਜਾਵੇਗਾ । ਉਸ ਪਰਿਵਾਰ ਦਾ ਜੋ ਸਭ ਤੋ ਵੱਡਾ ਹੁੰਦਾ ਹੈ ਉਹ ਸੋਚਾ ਵਿੱਚ ਪੈ ਜਾਂਦਾ ਹੈ ਕਿ ਇੰਨੇ ਸਾਰੇ ਪੈਸੇ ਕਿਥੋ ਆਣਗੇ ਕਿਉਂਕਿ ਖਾਤੇ ਵਿੱਚ ਤਾਂ ਸਿਰਫ਼ 20 – 30 ਹਜ਼ਾਰ ਰੁਪਏ ਹੀ ਪਏ ਹਨ ।

ਫਿਰ ਉਹ ਇਨਸਾਨ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨੂੰ ਫੋਨ ਕਰਦਾ ਹੈ ਅਤੇ ਉਹਨਾਂ ਤੋ ਉਧਾਰ ਪੈਸੇ ਲੈ ਲੈਦਾ ਹੈ । ਪਰ ਉਹ ਇਨਸਾਨ ਇਕੱਲਾ ਬੈਠ ਕੇ ਸੋਚਦਾ ਹੈ ਕਿ ਮੈਂ ਇੰਨੇ ਸਾਲ ਕਮਾਉਂਦਾ ਰਿਹਾ, ਫਿਰ ਵੀ ਇੱਕ ਔਖੀ ਘੜੀ ਵਿੱਚ ਕੰਮ ਨਾ ਆਇਆ ।

ਇਹ ਕਹਾਣੀ ਸਿਰਫ਼ ਉਸ ਬੰਦੇ ਦੀ ਕਹਾਣੀ ਨਹੀਂ ਬਲਕਿ ਸਾਡੇ ਦੇਸ਼ ਵਿੱਚ ਕਰੋੜਾਂ ਪਰਿਵਾਰ ਦੀ ਕਹਾਣੀ ਹੈ । ਜਦ ਕਿਸੇ ਦੇ ਪਰਿਵਾਰ ਦੇ ਕੋਈ ਔਖੀ ਭਾਰੀ ਸੁਸੀਬਤ ਆਦੀ ਹੈ ਤਾਂ ਉਸ ਦੇ ਸਾਰੇ ਪੈਸੇ ਲੱਗ ਜਾਂਦੇ ਹਨ ਕਿਉਂਕਿ ਉਹਨਾਂ ਕੋਲ ਕੋਈ ਬਚਤ ਜਾਂ Emergency Fund ਨਹੀਂ ਹੁੰਦਾ ।

Emergency Fund ਦੀ ਲੋੜ ਕਿਉਂ ਹੈ ?

ਬਹੁਤ ਲੋਕ ਸੋਚਦੇ ਹਨ ਸਾਡੇ ਨਾਲ ਕੀ ਹੋਣਾ ਹੈ? ਪਰ ਸੱਚ ਇਹ ਹੈ ਕਿ ਜ਼ਿੰਦਗੀ ਵਿੱਚ ਕਦੇ ਵੀ ਕੁੱਝ ਵੀ ਹੋ ਸਕਦਾ ਹੈ । ਜੋ ਰੋਕਿਆ ਜਾ ਸਕਦਾ ਹੈ Emergency Fund ਦੇ ਨਾਲ ਤਾ ਕਿ ਤੁਹਾਡੇ ਉੱਤੇ ਕੋਈ ਬੋਝ ਨਾ ਪਵੇਂ । Emergency Fund ਦੀ ਲੋੜ ਕਦ ਪੈਂਦੀ ਹੈ ।

1. ਸਿਹਤ ਦੀ ਅਚਾਨਕ ਸਮੱਸਿਆ

ਭਾਰਤ ਵਿੱਚ ਇਹ ਸਮੱਸਿਆ ਕਦੋ ਵੀ ਅਤੇ ਕਿਸੇ ਕੋਲ ਵੀ ਆ ਸਕਦੀ ਹੈ ਅਤੇ ਸਭ ਤੋਂ ਜ਼ਿਆਦਾ ਪੈਸੇ ਇਸੇ ਵਿੱਚ ਹੀ ਲਗਦਾ ਹੈ । ਅੱਜ ਵੀ ਵੱਡੀ ਗਿਣਤੀ ਵਿੱਚ ਭਾਰਤ ਦੇ ਲੋਕਾਂ ਕੋਲ ਕੋਈ Health Insurance ਨਹੀਂ ਹੈ । ਜੈ ਕਿਸੇ ਕੋਲ ਹੈ ਵੀ ਤਾਂ, ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਉਹਨਾਂ ਦੀ Insurance ਵਿੱਚ ਕਿਹੜੀਆ ਬਿਮਾਰਿਆ ਆਂਦੀ ਹਨ । ਬਹੁਤ ਸਾਰੇ ਖਰਚੇ Insurance ਵਿੱਚ Cover ਨਹੀਂ ਹੁੰਦੇ । ਹਸਪਤਾਲ ਵਿੱਚ Admit ਹੋਣਾ, ਓਪਰੇਸ਼ਨ ਦਵਾਈਆਂ ਇਹ ਸਭ ਅਚਾਨਕ ਹੁੰਦਾ ਹੈ ਅਤੇ ਖਰਚਾ ਬਹੁਤ ਆਦਾ ਹੈ । ਜੇ Emergency Fund ਨਾ ਹੋਵੇ ਤਾਂ ਕਰਜ਼ਾਂ ਲੈਣਾ ਪੈਂਦਾ ਹੈ ਜੋ ਸਾਲਾਂ ਤੱਕ ਪਿੱਛਾ ਨਹੀਂ ਛੱਡਦਾ ।

2. ਨੌਕਰੀ ਜਾਣਾ ਜਾਂ ਤਨਖ਼ਾਹ ਬੰਦ ਹੋਣਾ

COVID-19 ਦੌਰਾਨ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆ ਗਈਆਂ । ਕੰਪਨੀਆਂ ਬੰਦ ਹੋ ਗਇਆ ਅਤੇ ਕੰਪਨੀਆਂ ਵਾਲਿਆ ਨੇ ਆਫੀ ਲੋਕਾਂ ਨੂੰ ਨੌਕਰੀ ਤੋ ਕਢ ਦਿੱਤਾ । ਜਿਨ੍ਹਾਂ ਕੋਲ Emergency Fund ਸੀ, ਉਹ ਸ਼ਾਂਤੀ ਨਾਲ ਨਵੀਂ ਨੌਕਰੀ ਲੱਭ ਸਕੇ । ਜਿਨ੍ਹਾਂ ਕੋ ਨਹੀਂ ਸੀ, ਉਹਨਾਂ ਨੂੰ ਕੋਈ ਵੀ ਨੌਕਰੀ ਕਰਨੀ ਪਈ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਘਰ ਦਾ ਖਰਚਾ ਚਲਾਨਾ ਸੀ । ਨੌਕਰੀ ਜਾਣ ਤੋਂ ਲੈਕੇ ਨਵੀਂ ਨੌਕਰੀ ਮਿਲਣ ਤੱਕ ਦਾ ਸਮਾਂ 3 ਤੋਂ 6 ਮਹੀਨੇ ਦਾ ਹੁੰਦਾ ਹੈ । ਇਸ ਵਿੱਚ ਜਿਹਨਾਂ ਕੋਲ Emergency Fund ਸੀ ਉਹਦਾ ਗੁਜ਼ਾਰਾ ਤਾਂ ਹੋ ਗਿਆ ਪਰ ਜਿਹਨਾਂ ਕੋਲ Emergency Fund ਨਹੀਂ ਸੀ ਉਹਨਾਂ ਨੇ ਲੋਕਾਂ ਤੋ ਉਧਾਰ ਲੈ ਕੇ ਗੁਜ਼ਾਰਾ ਕਿਤਾ ਅਤੇ ਕਰਜੇ ਵਿੱਚ ਫਸ ਗਏ । ਕਰਜ਼ੇ ਵਿੱਚ ਫਸਣ ਕਰਕੇ ਉਹ Rat Race ਵਿੱਚ ਫਸਣੇ ਸ਼ੁਰੂ ਹੋ ਗਏ । ਦੋਸ਼ਤੋ ਜੇ ਤੁਹਾਨੂੰ ਨਹੀਂ ਪਤਾ ਕਿ Rat Race ਕੀ ਹੈ । ਤਾਂ ਤੁਸੀ ਮੇਰਾ Rat Race in Punjabi ਵਾਲਾ ਬਲੌਗ ਪੜ ਸਕਦੇ ਹੋ ।

3. ਘਰ ਜਾਂ ਗੱਡੀ ਦਾ ਅਚਾਨਕ ਮੁਰੰਮਤ

ਗੱਡੀ ਦਾ ਇੰਜਣ ਖਰਾਬ ਹੋਣਾ ਅਤੇ ਉਸਦਾ ਖਰਚਾ 20,000 ਤੋਂ 30,000 ਹਜ਼ਾਰ ਰੁਪਏ । ਘਰ ਦੀ ਛੱਤ ਵਿੱਚੋਂ ਪਾਣੀ ਆਣਾ ਜਾ ਹੋਰ ਕੋਈ ਮੁਰਮਤ ਹੋਣਾ ਖਰਚਾ 15,000 ਤੋਂ 30,000 ਹਜ਼ਾਰ ਰੁਪਏ ਦਾ ਖਰਚਾ । ਇਹ ਚੀਜ਼ਾਂ ਦੱਸ ਕੇ ਨਹੀਂ ਆਉਂਦੀਆਂ ਅਤੇ ਇਹਨਾਂ ਲਈ ਉਧਾਰ ਲੈਣਾ ਆਪਣੇ ਉਪਰ ਕਰਜੇ ਨੂੰ ਚੜ੍ਹਾਨਾ ਦੇ ਬਰਾਬਰ ਹੈ । Emergency Fund ਅਜਿਹੀਆਂ ਛੋਟੀਆਂ – ਵੱਡੀਆਂ ਮੁਸੀਬਤਾਂ ਵਿੱਚ ਬਿਨਾਂ ਕਿਸੇ ਤੋ ਕਰਜਾ ਲਿਤੇ ਕੰਮ ਆਉਂਦਾ ਹੈ ।

4. ਕਿਸਾਨਾ ਅਤੇ ਕਾਰੋਬਾਰੀਆਂ ਲਈ

ਪੰਜਾਬ ਵਿੱਚ ਕਿਸਾਨ ਭੈਣ – ਭਰਾਵਾਂ ਲਈ Emergency Fund ਹੋਣਾ ਹੋਰ ਵੀ ਜ਼ਰੂਰੀ ਹੈ । ਕਿਉਂਕਿ ਉਹਨਾਂ ਦੀ ਫ਼ਸਲ ਕਾਫੀ ਹੱਦ ਤੱਕ ਮੋਸਮ ਤੇ ਟਿੱਕੀ ਹੁੰਦੀ ਹੈ । ਜੇ ਮੋਸਮ ਉਹਨਾਂ ਦੇ ਹਿਸਾਬ ਨਾਲ ਚੱਲੇ ਤਾਂ ਉਹਨਾਂ ਦੀ ਫਸਲ ਚੰਗੇ ਪੈਸੇ ਕਮਾ ਕੇ ਦਿੰਦੀ ਹੈ । ਪਰ ਜੇ ਮੋਸਮ ਉਹਨਾਂ ਦੇ ਅਨੁਸਾਰ ਨਹੀਂ ਚਲਦਾ ਤਾਂ ਉਹਨਾਂ ਦੇ ਕੱਟ ਪੈਸੇ ਬੰਨਦੇ ਹੈ ਕਈ ਵਾਰ ਤਾਂ ਇਹੋ ਜਿਹਾ ਹੁੰਦਾ ਹੈ ਕਿ ਉਹਨਾਂ ਨੂੰ ਆਪਣੀ ਫ਼ਸਲ ਤੇ ਲਾਏ ਹੋਏ ਪੈਸੇ ਵੀ ਵਾਪਸ ਨਹੀਂ ਮਿਲਦੇ । ਇਸ ਦੇ ਨਾਲ ਉਹਨਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਜਾਂਦਾ ਹੈ ।

ਉਸੇ ਤਰ੍ਹਾਂ ਛੋਟੇ ਕਾਰੋਬਾਰੀਆ ਲਈ ਦੁਕਾਨ ਦਾ ਕਿਰਾਇਆ, ਕਮ ਕਰਨ ਵਾਲਿਆ ਦੀ ਤਨਖ਼ਾਹ ਅਤੇ ਹੋਰ ਕਈ ਤਰ੍ਹਾਂ ਦੇ ਖਰਚੇ । ਜੋ ਕਾਰੋਬਾਰੀਆ ਕੋਲ ਆਂਦੇ ਰਹਿਦੇ ਹੈ ਜੇ ਉਹਨਾਂ ਕੋਲ Emergency Fund ਹੈ ਤਾਂ ਤਾ ਠਿੱਕ ਹੈ ਪਰ ਜੇ ਨਹੀਂ ਉਹਨਾਂ ਦੇ ਕਾਰੋਬਾਰ ਬੰਦ ਕਰਨ ਦੀ ਦਿੱਕਤ ਆ ਜਾਂਦੀ ਹੈ ।

Emergency Fund ਕਿੰਨਾ ਹੋਣਾ ਚਾਹੀਦਾ ਹੈ ?

ਦੁਨੀਆ ਭਰ ਦੇ ਵਿੱਤੀ ਸਲਾਹਕਾਰ ਅਤੇ ਮੇਰੇ ਅਨੁਸਾਰ ਜੋ ਤੁਹਾਡਾ ਮਹਿਨੇ ਦਾ ਖਰਚਾ ਹੈ ਉਸ ਦਾ ਘੱਟੋ ਘੱਟ 3 ਮਹੀਨੇ ਅਤੇ ਵੱਧ ਤੋਂ ਵੱਧ 6 ਮਹੀਨੇ ਦੇ ਅਨੁਸਾਰੀ ਹੋਣੀ ਚਾਹੀਦਾ ਹੈ ।

ਉਦਾਹਰਨ

ਜੇ ਤੁਹਾਡੇ ਘਰ ਦਾ ਮਹੀਨੇ ਦਾ ਖਰਚਾ 30,000 ਹਜ਼ਾਰ ਰੁਪਏ ਹੈ ਤਾਂ ਤੁਹਾਡੇ 3 ਮਹੀਨਿਆ ਦਾ Emergency Fund 90,000 ਰੁਪਏ ਅਤੇ 6 ਮਹੀਨਿਆਂ ਦਾ Emergency Fund 1,80,000 ਰੁਪਏ ਹੋਣਾ ਚਾਹੀਦਾ ਹੈ । ਤੁਸੀ ਉਦਾ ਤਾਂ 1 ਸਾਲ ਦਾ ਵੀ ਰੱਖ ਸਕਦੇ ਹੋ ਪਰ ਘੱਟੋ – ਘੱਟ 3 ਮਹੀਨੇ ਦਾ Emergency Fund ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਤੁਹਾਡੀ ਆਪਣੀ ਸਥਿਤੀ ਦੇ ਨਿਰਭਰ ਕਰਦਾ ਹੈ । ਹੋਰ ਵੀ ਗੱਲਾਂ ਹਨ ਜੋ ਮੈ ਹੇਠਾਂ ਦਿਤੀਆ ਹਨ ਕਿ Emergency Fund ਕਿੰਨਾ ਹੋਣਾ ਚਾਹੀਦਾ ਹੈ ।

3 ਮਹੀਨੇ ਕਾਫ਼ੀ ਹੈ ਜੇ

  • ਤੁਹਾਡੀ ਸਰਕਾਰੀ ਜਾਂ ਬਹੁਤ ਸਥਿਰ ਨੌਕਰੀ ਹੈ ।
  • ਪਰਿਵਾਰ ਵਿੱਚ ਦੋ ਕਮਾਉਣ ਵਾਲੇ ਹਨ ।
  • ਜੇ ਤੁਹਾਡੇ ਕੋਲ ਚੰਗੀ Health Insurance ਹੈ ।
  • ਕੋਈ ਵੱਡਾ ਕਰਜ਼ਾਂ ਨਹੀਂ ਹੈ ।

6 ਮਹੀਨੇ ਰੱਖੋ ਜੇ

  • ਤੁਸੀ ਆਪਣਾ ਕਾਰੋਬਾਰ ਕਰਦੇ ਹੋ ।
  • ਪਰਿਵਾਰ ਵਿੱਚ ਕਮਾਉਣ ਵਾਲੇ ਸਿਰਫ ਤੁਸੀ ਅਕੇਲੇ ਹੋ ।
  • ਘਰ ਵਿੱਚ ਬਜ਼ੁਰਗ ਜਾਂ ਬਿਮਾਰ ਮੈਂਬਰ ਹਨ ।
  • ਨੌਕਰੀ ਵਾਲੇ ਖੇਤਰ ਵਿੱਚ ਸਥਿਰਤਾ ਨਹੀ ਹੈ ।

Emergency Fund ਕਿੱਥੇ ਰੱਖਣਾ ਚਾਹੀਦਾ ਹੈ

Emergency Fund ਰੱਖਣ ਦੀ ਜਗ੍ਹਾ ਬਹੁਤ ਮਹੱਤਵਪੂਰਨ ਹੈ । ਤੁਹਾਡੇ ਇਹ Fund ਇੱਕ ਤਾਂ ਇਹੋ ਜਿਹੀ ਜਗ੍ਹਾਂ ਹੋਣਾ ਚਾਹੀਦਾ ਹੈ ਜਦੋਂ ਤੁਹਾਨੂੰ ਲੋੜ ਪਵੇਂ ਤੁਸੀ ਉਸ ਪੈਸੇ ਦੀ ਨਾਲ ਦੇ ਨਾਲ ਵਰਤੋ ਕਰ ਸਕੋ । ਇਹ ਪੈਸੇ ਜਿੱਥੇ ਤੁਸੀ ਰੱਖਿਆ ਹੈ ਉਹ ਜੰਗਾਂ ਸੁਰੱਕਸਿਤ ਹੋਣੀ ਚਾਹੀਦੀ ਹੈ ਅਤੇ ਇਸ ਉੱਤੇ ਤੁਹਾਡੇ ਕੁੱਝ ਬਿਆਜ ਆਣਾ ਚਾਹੀਦਾ ਹੈ । ਤਾਂ ਕਿ ਤੁਹਾਡੇ ਪੈਸੇ ਦੀ ਥੋੜੀ ਕਿਮਤ ਵੱਧਦੀ ਰਵੇਂ ।

1. ਇੱਕ ਵੱਖਰਾ Saving Account ਖੋਲੋ

ਇਹ ਸਭ ਤੋਂ ਸਰਲ ਅਤੇ ਸੁਰੱਕਸਿਤ ਤਰੀਕਾ ਹੈ । ਆਪਣਾ ਇੱਕ Saving Account ਖੋਲੋ ਜੋ ਕਿ ਸਿਰਫ਼ Emergency Fund ਦੇ ਪੈਸੇ ਇਕੱਠਾ ਕਰਨ ਦੇ ਕੰਮ ਆਵੇ । ਇਸ ਖਾਤੇ ਦਾ ATM Card ਘਰ ਵਿੱਚ ਕਿਸੇ ਐਸੀ ਜੰਗਾਂ ਰੱਖੋ ਜੋ Save ਹੈ ਜਿੱਥੇ ਉਸ Card ਨੂੰ ਕੋਈ ਹੱਥ ਨਹੀਂ ਲਗਾ ਸਕਦਾ । ਅਤੇ ਇਸ ਖਾਤੇ ਨੂੰ ਆਪਣੇ UPI ਜਾਂ ਕੋਈ Online App ਨਾਲ ਨਾਂ ਜੋੜੋ ਤਾਕੀ ਕੋਈ ਫਾਲਤੂ ਖਰਚਾ ਨਾ ਹੋਵੇ । Saving Account ਵਿੱਚ ਤੁਹਾਨੂੰ 4-5% ਤੱਕ ਦਾ ਬਿਆਜ ਮਿਲ ਜਾਂਦਾ ਹੈ । ਇਸ ਨਾਲ ਤੁਹਾਡੇ ਇੱਕ ਤਾਂ ਪੈਸੇ Save ਰਹਿਦੇ ਹਨ ।

2. Fixed Deposit ਖਾਤਾ ਖੋਲੋ

Fixed Deposit ਵਿੱਚ 6 ਤੋਂ 7% ਤੱਕ ਬਿਆਜ ਮਿਲ ਜਾਂਦਾ ਹੈ ਅਤੇ ਪੈਸੇ ਬਿਲਕੁਲ Save ਰਹਿੰਦੇ ਹਨ । ਪਰ ਇਸਨੂੰ ਤੋੜਨ ਵਿੱਚ ਕੁਝ ਸਮਾਂ ਲਗਦਾ ਹੈ ਅਤੇ penalty ਵੀ ਲੱਗਦੀ ਹੈ । ਇਸ ਲਈ ਜੇ ਤੁਸੀ ਆਪਣਾ Emergency Fund Fixed Deposit ਵਿੱਚ ਰੱਖਣਾ ਹੈ ਤਾਂ ਇੱਕ Fixed Deposit ਦੀ ਥਾਂ ਦੇ ਤੁਸੀ ਤਿੰਨ ਜਾ ਚਾਰ Fixed Deposit ਖਾਤੇ ਖੋਲ ਲਵੇਂ । ਤਾਕੀ ਜੇ ਤੁਹਾਨੂੰ ਪੈਸਿਆ ਦੀ ਲੋੜ ਪਵੇ ਤਾਂ ਤੁਹਾਨੂੰ ਆਪਣੀ ਸਾਰੀ Fixed Deposit ਨਹੀਂ ਤੋੜਨੀ ਪਵੇਗੀ ਤੁਹਾਨੂੰ ਆਪਣੇ ਅਨੁਸਾਰ ਇੱਕ ਜਾਂ ਦੋ Fixed Deposit ਖਾਤੇ ਤੋੜ੍ਹਨੇ ਪੈਣਗੇ ਬਾਕੀ ਦੇ ਖਾਤੇ ਤੁਹਾਡੇ ਬੱਚੇ ਰਹਿਣਗੇ । ਦੂਜਾ ਇਸ ਉੱਤੇ ਤੁਹਾਨੂੰ Fixed Interest ਮਿਲਦਾ ਰਹਿਦਾ ਹੈ । ਜੋ ਕਿ Compound Interest ਦੇ ਮੁਕਾਬਲੇ ਕੱਟ ਹੈ ਪਰ ਇਹ ਇੱਕ Save ਤਰਿਕਾ ਹੈ ਆਪਣੇ Emergency Fund ਤਿਆਰ ਕਰਨ ਦਾ । ਜੇ ਤੁਹਾਨੂੰ ਨਹੀਂ ਪਤਾ ਕਿ Fixed Interest ਅਤੇ Compound Interest ਕਿ ਹੈ ਅਤੇ Compound Interest ਦੀ ਕਿ ਤਾਕਤ ਹੈ । ਤਾਂ ਤੁਸੀ ਮੇਰਾ Power of Compounding in Punjabi ਵਾਲਾ ਬਲੌਗ ਪੜ ਸਕਦੇ ਹੋ ।

Emergency Fund ਕਿਵੇਂ ਬਣਾਈਏ ?

ਬਹੁਤ ਲੋਕ ਕਹਿੰਦੇ ਹਨ ਮਹੀਨੇ ਦੇ ਅਖੀਰ ਵਿੱਚ ਕੁਝ ਬਚਦਾ ਹੀ ਨਹੀਂ ਇਹ ਗੱਲ ਕੁੱਝ ਸੱਚ ਵੀ ਹੈ ਅਤੇ ਝੂਠ ਵੀ । ਸੱਚ ਇਸ ਲਈ ਹੈ ਕਿਉਂਕਿ ਸਾਰੇ ਲੋਕ ਪਹਿਲਾਂ ਹਮੇਸ਼ਾ ਖਰਚਾ ਕਰਦੇ ਹਨ ਫਿਰ ਉਹ ਕਹਿੰਦੇ ਹਨ ਜੇ ਆਖਿਰ ਵਿੱਚ ਕੁੱਝ ਬਚਿਆ ਦਾ ਅਸੀ ਪੈਸੇ Save ਕਰ ਲਵਾਗੇ ਪਰ ਇਹੋ ਜਿਹਾ ਕੁੱਝ ਨਹੀਂ ਹੁੰਦਾ ਬਲਕਿ ਸਾਰੇ ਪੈਸੇ ਖਰਚ ਹੋ ਜਾਂਦੇ ਹਨ ਅਤੇ ਅੱਤ ਵਿੱਚ ਕੁੱਝ ਨਹੀਂ ਬਚਦਾ । ਝੂਠ ਇਸ ਲਈ ਹੈ ਕਿਉਂਕਿ ਜੇ ਤੁਸੀ ਜਾਂ ਹੋਰ ਸਬਤੋ ਪਹਿਲਾ ਬਚਾਣਾ ਸ਼ੁਰੂ ਕਰ ਦੇਣ ਫਿਰ ਖਰਚਾ ਕਰਨ ਫਿਰ ਪੈਸੇ ਬੱਚ ਜਾਂਦੇ ਹਨ ।

1. ਆਪਣੇ ਖਰਚੇ ਲਿਖੋ

ਸਭ ਤੋਂ ਪਹਿਲਾ ਆਪਣੇ ਖਰਚੇ ਲਿਖੋ ਕਿ ਤੁਹਾਡਾ ਮਹਿਨੇ ਵਿੱਚ ਕਿੰਨੇ ਪੈਸੇ ਵਿੱਚ ਗੁਜ਼ਾਰਾ ਹੋ ਜਾਂਦਾ ਹੈ ਜਿਵੇਂ ਕਿ ਰਾਸ਼ਨ, ਬਿਜਲੀ, ਪਾਣੀ, ਫ਼ੀਸ, ਦਵਾਈਆਂ ਆਦਿ । ਉਸ ਤੋਂ ਬਾਅਦ ਇਸ ਰਕਮ ਨੂੰ 3 ਜਾਂ 6 ਨਾਲ ਗੁਣਾ ਕਰੋ । ਇਹ ਤੁਹਾਡਾ Emergency Fund ਹੋਣਾ ਚਾਹੀਦਾ ਹੈ ।

2. ਵੱਖਰਾ ਬੈਂਕ ਖਾਤਾ ਖੋਲ੍ਹੋ

ਅੱਜ ਹੀ ਬੈਂਕ ਜਾਓ ਜਾਂ Online Saving Account ਖੋਲ੍ਹੋ । ਇਹ ਖਾਤਾ ਸਿਰਫ Emergency Fund ਦੇ ਕੰਮ ਲਈ ਰੱਖੋ । ਇਸ ਖਾਤੇ ਵਿੱਚ ਆਪਣੇ ਆਪ ਪੈਸੇ ਕਟਣ ਵਾਲਾ System ਚਾਲੂ ਕਰੋ । ਹਰ ਮਹਿਨੇ ਤਨਖ਼ਾਹ ਆਉਂਦੇ ਹੀ ਇੱਕ ਰਕਮ ਆਪਣੇ ਆਪ ਇਸ ਖਾਤੇ ਵਿੱਚ ਜਾਨੀ ਚਾਹਿੰਦੀ ਹੈ । ਇਸ ਤਰ੍ਹਾਂ ਤੁਹਾਨੂੰ ਹਰ ਵਾਰ ਸੋਚਣਾ ਨਹੀਂ ਪਵੇਗਾ ਅਤੇ ਤੁਹਾਡੇ ਹੋਲੇ ਹੋਲੇ Emergency Fund ਇੱਕਠਾ ਹੋਣਾ ਸ਼ੁਰੂ ਹੋ ਜਾਵੇਗਾ ।

3. ਪਹਿਲਾਂ ਆਪਣੇ ਆਪ ਨੂੰ ਦਿਓ ਦਾ ਨਿਯਮ

ਦੁਨੀਆਂ ਦੇ ਵੱਡੇ ਤੋ ਵੱਡਾ ਵਿੱਤੀ ਸਲਾਹਕਾਰ ਅਤੇ ਮੈਂ ਵੀ ਇਸ ਨਿਯਮ ਨੂੰ ਅਪਣਾਉਦੇਂ ਹਨ ਇਹ ਨਿਯਮ ਹੈ “Pay Yourself First” । ਮਤਲਬ ਜਦੋਂ ਤਨਖਾਹ ਆਵੇ, ਸਭ ਤੋਂ ਪਹਿਲਾ ਕੁਝ ਰਕਮ Emergency Fund ਵਿੱਚ ਪਾਓ । ਬਾਕੀ ਸਭ ਖਰਚੇ ਉਸ ਤੋਂ ਬਾਅਦ ਕਰੋ । ਅੱਜ ਤੋਂ ਹੀ ਹਰ ਮਹਿਨੇ ਆਪਣੀ ਤਨਖਾਹ ਦਾ 10% ਬਚਾਣਾ ਸ਼ੁਰੂ ਕਰ ਦਵੋ । ਪਹਿਲ 10% ਵਿੱਚ Emergency Fund ਬਣਾਉ ਫਿਰ ਹੋਰ ਚਿਜਾਂ ਜਿਵੇਂ ਕਿ Stocks, Mutual Fund ਆਦਿ ।

4. ਫਾਲਤੂ ਖਰਚੇ ਘਟਾਓ

ਹਰ ਪਰਿਵਾਰ ਵਿੱਚ ਕੁਝ ਖਰਚੇ ਅਜਿਹੇ ਹੁੰਦੇ ਹਨ ਜੋ ਜ਼ਰੂਰੀ ਨਹੀਂ ਹਨ ਪਰ ਆਦਤ ਕਾਰਨ ਉਹ ਖਰਚੇ ਹੋ ਜਾਂਦੇ ਹਨ । ਮਹੀਨੇ ਵਿੱਚ 4 – 5 ਵਾਰ ਬਾਹਰ ਖਾਣਾ, OTT Platforms ਤੇ ਜ਼ਰੂਰਤ ਤੋਂ ਵੱਧ ਪੈਸੇ ਲਾਣੇ, Online Shopping ਕਰਨੀ ਜਿਸ ਦੀ ਜ਼ਰੂਰਤ ਨਹੀਂ ਹੈ ਆਦਿ । ਇਹਨਾਂ ਨੂੰ ਜਿੰਨਾ ਹੋ ਸਕੇ ਘਟਾਓ ਅਤੇ ਆਪਣੇ Fund ਵਿੱਚ ਜਾਂ Stock ਵਿੱਚ ਲਗਾਓ ।

ਗਲਤੀਆਂ ਤੋ ਬੱਚੋ ਜੋ ਲੋਕ ਕਰਦੇ ਹਨ

1. Emergency Fund ਨੂੰ ਫਾਲਤੂ ਕੰਮ ਲਈ ਵਰਤਣਾ

ਬਹੁਤ ਲੋਕ ਨਵਾਂ ਫੋਨ ਖਰੀਦਣ ਲਈ ਜਾਂ ਵਿਆਹ ਸ਼ਾਦੀ ਦੇ ਤੋਹਫ਼ੇ ਲਈ Emergency Fund ਜਾਂ Stocks ਵਿੱਚ ਲਾਏ ਹੋਏ ਪੈਸਿਆਂ ਦਾ ਇਸਤੇਮਾਲ ਕਰ ਲੈਂਦੇ ਹਨ । ਇਹ ਇੱਕ ਬਹੁਤ ਵੱਡੀ ਗਲਤੀ ਹੈ । ਜੇ ਤੁਸੀ ਅਜਿਹਾ ਕਰੋਗੇ ਤਾਂ ਤੁਹਾਡਾ Emergency Fund ਕਦੇ ਵੀ ਤਿਆਰ ਨਹੀਂ ਹੋਵੇਗਾ ਅਤੇ ਮੁਸੀਬਤ ਪੈਣ ਤੇ ਤੁਹਾਡੇ ਕੋਲ ਕੁੱਝ ਨਹੀਂ ਬਚੇਗਾ । ਇਹਨਾਂ ਜਿਹੇ ਹੋਰ ਖਰਚਿਆ ਲਈ ਹੋਰ Saving ਕਰੋ, ਪੈਸੇ ਬਚਾਉ ਅਤੇ ਆਪਣੇ ਸਪਣੇ ਪੂਰੇ ਕਰੋ ।

2. ਸਭ ਪੈਸੇ ਇੱਕੋ ਖਾਤੇ ਵਿੱਚ ਰੱਖਣੇ

ਜੇ Emergency Fund ਵਾਲੇ ਪੈਸੇ ਅਤੇ ਰੋਜ਼ਾਨਾ ਖਰਚ ਕਰਨ ਵਾਲੇ ਪੈਸੇ ਇੱਕੋ ਖਾਤੇ ਵਿੱਚ ਹਨ ਤਾਂ ਤੁਹਾਨੂੰ ਕਦੇ ਪਤਾ ਨਹੀਂ ਲੱਗੇਗਾ ਕਿ Fund ਕਿੱਥੇ ਗਿਆ ਅਤੇ ਹੋਲੇ ਹੋਲੇ ਖਾਤਾ ਖਾਲੀ ਹੋ ਜਾਵੇਗਾ । ਹਮੇਸ਼ਾ ਇਸ ਵਾਸਤੇ ਇੱਕ ਵੱਖਰਾ ਖਾਤਾ ਬਣਾਉ ਅਤੇ ਉਸ ਖਾਤੇ ਨੂੰ ਸਿਰਫ ਜੰਮਾਂ ਕਰਨ ਵਾਸਤੇ ਇਸਤੇਮਾਲ ਕਰੋ ਉਸ ਖਾਤੇ ਤੋ ਕਦੇ ਵੀ ਪੈਸੇ ਨਾ ਕਢਾਉ ।

3. ਸ਼ੁਰੂਆਤ ਨਾ ਕਰਨਾ

ਸ਼ੁਰੂਆਤ ਨਾ ਕਰਨਾ ਇਹ ਸਭ ਤੋਂ ਵੱਡੀ ਗਲਤੀ ਹੈ ਅਸੀ ਸਾਰੇ ਸੋਚਦੇ ਹਨ ਕਿ ਇਸ ਮਹਿਨੇ ਕੁਝ ਨਹੀਂ ਬਚਿਆ ਅਗਲੇ ਮਹਿਨੇ ਸ਼ੁਰੂ ਕਰਾਗੇ । ਉਹ ਅਗਲਾ ਮਹੀਨਾ ਕਦੇ ਨਹੀਂ ਆਉਦਾ । ਜੇ ਤੁਹਾਡੀ ਤਨਖਾਹ ਕੱਟ ਹੈ ਅਤੇ ਜਿੰਦਾ ਹਿ ਤਨਖਾਹ ਆਦੀ ਹੈ ਭਾਵੇਂ ਤੁਸੀ ਕੱਟ ਨਾਲ ਸ਼ੁਰੂ ਕਰੋ ਪਰ ਸ਼ੁਰੂ ਜ਼ਰੂਰ ਕਰੋ ।

4. Credit Card ਨੂੰ Emergency Fund ਸਮਝਣਾ

ਬਹੁਤ ਲੋਕ ਕਹਿੰਦੇ ਹਨ ਮੇਰੇ ਕੋਲ Credit Card ਹੈ ਮੈਨੂੰ Fund ਦੀ ਕਿ ਲੋੜ ਹੈ । ਮੈਨੂੰ ਜਦ ਜ਼ਰੂਰਤ ਪਵੇਗੀ ਤਦ ਮੈਂ Credit Card ਦਾ ਇਸਤੇਮਾਲ ਕਰ ਲਵਾਂਗਾ । ਇੰਦਾ ਤੁਸੀ ਕਰ ਤਾਂ ਸਕਦੇ ਹੋ ਪਰ ਇਸ ਤਰ੍ਹਾਂ ਕਰਨ ਲਈ ਤੁਸੀ ਕਰਜ਼ੇ ਹੇਠ ਆ ਜਾਉਗੇ ਕਿਉਂਕਿ Credit Card ਇਸਤੇਮਾਲ ਕਰਕੇ ਜੇ ਤੁਸੀ ਉਸਦੀ EMI ਬਣਾਉਦੇਂ ਹੋ ਤਾਂ ਤੁਸੀ ਕਰਜ਼ੇ ਵਿੱਚ ਫੱਸ ਜਾਂਦੇ ਹੋ ।

Fund ਵਰਤਣ ਤੋਂ ਬਾਅਦ ਕੀ ਕਰੀਏ?

ਜੇ ਕਦੇ Fund ਵਰਤਣਾ ਪਵੇ ਤਾਂ ਘਬਰਾਉਣ ਦੀ ਲੋੜ ਨਹੀਂ ਹੈ । ਇਹੀ ਤਾਂ ਇਸੀ ਮਕਸਦ ਵਾਸਤੇ ਇੱਕਠਾ ਕਿੱਤਾ ਗਿਆ ਸੀ । ਪਰ ਜਿਵੇਂ ਹੀ ਹਾਲਾਤ ਸੁਧਰਨ ਲਗੇ ਜਿਹੜਾ Fund ਤੁਸੀ ਵਰਤਿਆ ਹੈ ਉਸ ਨੂੰ ਦੁਬਾਰਾ ਭਰਨਾ ਜਾਂ ਬਣਾਣਾ ਸ਼ੁਰੂ ਕਰ ਦਿਵੋ । ਕੁੱਝ ਲੋਕ ਸੋਚਦੇ ਹਨ ਕਿ ਹੁਣ Fund ਵਰਤ ਲਿਆ ਹੁਣ ਸਾਨੂੰ Fund ਦੀ ਕੀ ਲੋੜ ਹੈ । ਇਹੋ ਜਿਹਾ ਕਦੇ ਨਾ ਸੋਚੋ ਜੇ ਤੁਹਾਡਾ Fund ਇਸਤੇਮਾਲ ਹੋ ਗਿਆ ਹੈ ਤਾਂ ਉਸਨੂੰ ਜਲਦੀ ਤੋ ਜਲਦੀ ਬਣਾਉ ।

ਅਖੀਰੀ ਗੱਲ ਅੱਜ ਹੀ ਸ਼ੁਰੂ ਕਰੋ

ਜ਼ਿੰਦਗੀ ਵਿੱਚ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਹਨ । ਇਹ ਕੋਈ ਨਹੀਂ ਰੋਕ ਸਕਦਾ ਅਤੇ ਇਹ ਕੋਈ ਨਵੀਂ ਗੱਲ ਨਹੀਂ ਹੈ । ਪਰ ਤੁਹਾਡਾ ਕੰਮ ਇਹ ਹੈ ਕਿ ਕੋਈ ਵੀ ਮੁਸੀਬਤ ਆਵੇ ਤਾਂ ਤੁਸੀ ਉਸ ਲਈ ਹਮੇਸ਼ਾ ਤਿਆਰ ਰਹੋ । Emergency Fund ਕੋਈ ਅਮੀਰਾਂ ਦੀ ਗੱਲ ਨਹੀਂ ਕਿ ਅਮਰ ਆਦਮੀ ਹੀ ਇਸ ਨੂੰ ਖੁਲਾ ਸਕਦਾ ਹੈ । ਇਹ ਹਰ ਪਰਿਵਾਰ ਲਈ ਹੈ ਇਸਲਈ ਜਿੰਨਾਂ ਜਲਦੀ ਹੋ ਸਕੇ ਇਸ Fund ਨੂੰ ਸ਼ੁਰੂ ਕਰੋ । ਅੱਜ ਹੀ ਆਪਣੇ ਬੈਂਕ ਜਾਵੋ ਤੇ ਅਪਣਾ ਇੱਕ Fund ਵਾਲਾ ਖਾਤਾ ਖੋਲੋ ਅਤੇ ਜੇ ਤੁਸੀ Online SBI ਬੈਂਕ ਦਾ ਖਾਤਾ ਖੋਲਣਾ ਜਾਹੁੰਦੇ ਹੋ ਤਾਂ ਉਸ ਦਾ ਲਿੰਕ SBI Online Account Open ਇਹ ਹੈ । ਦਿਤਾ

FAQ ਵਾਰ – ਵਾਰ ਪੁੱਛੇ ਜਾਣ ਵਾਲੇ ਸਵਾਲ

ਸਵਾਲ: ਕੀ ਘਰ ਵਿੱਚ ਨਕਦ ਰੱਖਣਾ Emergency Fund ਹੈ ?

ਜਵਾਬ ਨਹੀ, ਘਰ ਵਿੱਚ ਨਕਦਾ ਜਾਂ ਪੈਸੇ ਰੱਖਣ ਵਿੱਚ ਚੋਰੀ ਦਾ ਡਰ ਹੈ, ਕੋਈ ਵਿਆਜ ਨਹੀਂ ਮਿਲਦਾ ਅਤੇ ਖਰਚ ਹੋ ਜਾਂਦਾ ਹੈ । ਪੈਸੇ ਹਮੇਸ਼ਾ ਬੈਂਕ ਵਿੱਚ ਰੱਖੋ ।

ਸਵਾਲ: ਕੀ PF ਜਾਂ PPF ਨੂੰ Emergency Fund ਵਿੱਚ ਵਰਤਿਆ ਜਾਂ ਸਕਦਾ ਹੈ ?

ਜਵਾਬ ਨਹੀ, PF ਅਤੇ PPF ਵਿੱਚ ਪੈਸੇ ਕੱਢਣਾ ਔਖਾ ਅਤੇ ਸਮਾਂ ਲੈਣ ਵਾਲਾ ਕੰਮ ਹੈ । ਇਹ ਤੁਹਾਡੀ Retirement ਲਈ ਹੈ ਇਸ ਨੂੰ ਉਸ ਵੇਲੇ ਹੀ ਵਰਤੋ ।

ਸਵਾਲ: ਕੀ Emergency Fund ਬਣਾਉਣ ਤੋਂ ਬਾਅਦ ਨਿਵੇਸ਼ ਕਰ ਸਕਦੇ ਹਾਂ ?

ਜਵਾਬ ਬਿਲਕੁਲ ਸਹੀ । Fund ਪੂਰਾ ਹੋਣ ਤੋਂ ਬਾਅਦ ਹੀ ਨਿਵੇਸ਼ ਸ਼ੁਰੂ ਕਰਨਾ ਚਾਹੀਦਾ ਹੈ । ਇਸ ਤਰ੍ਹਾਂ ਤੁਹਾਨੂੰ ਆਪਣਾ ਨਿਵੇਸ਼ ਔਖੇ ਵੇਲੇ ਨਹੀਂ ਤੋੜਣਾ ਪਵੇਗਾ ।

ਸਵਾਲ: ਮੇਰੇ ਕੋਲ Insurance ਕਿ ਮੈਨੂੰ Emergency Fund ਬਣਾਉਣਾ ਚਾਹੀ ਦਾ ਹੈ ?

ਜਵਾਬ ਹਾਂ । Insurance ਬਹੁਤ ਜ਼ਰੂਰੀ ਹੈ । ਪਰ ਇਹ Fund ਦੀ ਥਾਂ ਨਹੀਂ ਲੈ ਸਕਦੀ । Insurance ਵਿੱਚ ਕਈ ਚਿੰਜਾਂ Cover ਨਹੀਂ ਹੁੰਦੀ । ਨੌਕਰੀ ਜਾਣ ਦੀ ਸਥਿਤੀ ਵਿੱਚ Insurance ਕੰਮ ਨਹੀਂ ਆਦੀ ।

ਬੇਦਾਅਵਾ (Disclaimer): ਇਹ ਬਲੌਗ ਸਿਰਫ ਵਿਦਿਅਕ ਅਤੇ ਜਾਣਕਾਰੀ ਦੇ ਉਦੇਸ਼ਾਂ ਲਈ ਹੈ । ਮੈਂ ਕੋਈ ਪ੍ਰਮਾਣਿਤ ਵਿੱਤੀ ਸਲਾਹਕਾਰ (Financial Advisor) ਨਹੀਂ ਹਾਂ । ਨਿਵੇਸ਼ ਕਰਨ ਜਾਂ ਕੋਈ ਵੀ ਵਿੱਤੀ ਫੈਸਲਾ ਲੈਣ ਤੋ ਪਹਿਲਾਂ ਕਿਰਪਾ ਕਰਕੇ ਆਪਣੇ ਮਾਹਰ ਨਾਲ ਸਲਾਹ ਜ਼ਰੂਰ ਕਰੋ ।

Disclaimer: This blog is for educational and informational purposes only. I am not a certified Financial Advisor. Please consult with a professional expert before investing or making any financial decisions.

Leave a Comment