ਇਸ ਬਲੌਗ ਵਿੱਚ ਅਸੀਂ What is Mutual Fund in Punjabi ਵਿੱਚ ਪੂਰੀ ਜਾਣਕਾਰੀ ਦੇਵਾਂਗੇ । ਤਾਂ ਜੋ ਕਿ ਇਸ ਬਲੌਗ ਨੂੰ ਪੜ੍ਹਨ ਤੋਂ ਬਾਦ ਤੁਹਾਨੂੰ ਵੀ ਪਤਾ ਲਗ ਜਾਵੇ । ਕਿ ਮਿਊਚੁਅਲ ਫੰਡ ਕੀ ਹੈ ?
ਤੁਸੀ ਹਮੇਸ਼ਾ ਟੀਵੀ ਤੇ ਇਹ ਇਸ਼ਤਿਹਾਰ ਜ਼ਰੂਰ ਸੁਣਿਆ ਹੋਵੇਗਾ । “Mutual Fund Sahi Hai”? ਪਰ ਕੀ ਤੁਸੀਂ ਸੱਚਮੁੱਚ ਜਾਣਦੇ ਹੋ ਕਿ ਮਿਊਚੁਅਲ ਫੰਡ ਅਸਲ ਵਿੱਚ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ? ਜ਼ਿਆਦਾਤਰ ਲੋਕ ਇਸ ਬਾਰੇ ਸੋਚਦੇ ਰਹਿੰਦੇ ਹਨ ਕਿਤੇ ਸਾਡੇ Mutual Fund ਵਿੱਚ ਲਗਾਇਆ ਹੋਇਆ ਪੇਸਾ ਡੁੱਬ ਤਾਂ ਨਹੀਂ ਜਾਵੇਗਾ । ਕੀ ਇਹ ਸੁਰਕਸ਼ਿਤ ਹੈ? ਕੀ ਮੈ ਥੋੜੇ ਪੈਸਿਆਂ ਨਾਲ ਸ਼ੁਰੂ ਕਰ ਸਕਦਾ ਹਾਂ ?
ਟੀਵੀ ਵਿੱਚ Mutual Fund Sahi hai ਦੀ Ad ਇਸਲਈ ਦਿਖਾਣਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮਿਊਚੁਅਲ ਫੰਡ ਸਭ ਤੋਂ ਵਧੀਆ ਫੰਡ ਹੈ ਆਪਣੇ ਪੈਸਿਆ ਨੂੰ ਵਧਾਉਣ ਲਈ ।
ਮਿਊਚੁਅਲ ਫੰਡ ਕੀ ਹੈ? What is Mutual Fund?
ਮਿਊਚੁਅਲ ਫੰਡ ਨੂੰ ਸਮਝਣ ਲਈ ਸਬਤੋਂ ਪਹਿਲਾ Stock Market ਨੂੰ ਸਮਝਣਾ ਜ਼ਰੂਰੀ ਹੈ ਜੇ ਤੁਹਾਨੂੰ ਨਹੀਂ ਪਤਾ ਕਿ Stock Market ਕਿ ਹੈ ਤਾਂ ਤੁਸੀ ਮੇਰਾ Stock Market in Punjabi ਵਾਲਾ ਬਲੌਗ ਪੜ ਸਕਦੇ ਹੋ । ਸਟਾਕ ਮਾਰਕਿਟ ਵਿੱਚ ਤੁਸੀ ਕਿਸੀ ਕੰਪਨੀ ਦਾ Stock ਨੂੰ ਖਰੀਦ ਸਕਦੇ ਹੋ । ਭਾਰਤ ਵਿੱਚ ਕਿਸੇ ਕੰਪਨੀ ਦਾ ਸਟੋਕ ਜੇ ਤੁਸੀ ਲੈਣਾ ਹੈ ਤਾਂ ਤੁਹਾਨੂੰ ਉਸਦਾ ਪੂਰਾ 1 Stock ਹੀ ਲੈਣਾ ਪਵੇਗਾ । ਜਿਵੇਂ ਕਿ MRF ਕੰਪਨੀ ਦੇ ਸਟਾਕ ਦੀ ਕਿਮਤ 20-ਮਾਰਚ-2026 ਨੂੰ 1,28,190 ਰੁਪਏ ਹੈ ਜੇ ਤੁਸੀ ਇਸ ਕੰਪਨੀ ਦਾ ਸ਼ੇਅਰ ਲੈਣਾ ਹੈ ਤਾਂ ਤੁਹਾਨੂੰ ਪੂਰੇ 1,28,190 ਰੁਪਏ ਚਾਹਿਦੇ ਹੋਣਗੇ । ਜੇ ਤੁਹਾਡੇ ਕੋਲ ਹੈ ਤਾਂ ਤੁਸੀ ਇਸ ਕੰਪਨੀ ਦਾ ਸ਼ੇਅਰ ਲੈ ਸਕਦੇ ਹੋ । ਇਹ Stock Market ਦੀ ਸਭ ਤੋ ਵੱਡੀ ਦਿਕਤ ਹੈ ।
ਇਸ ਦਿਕਤ ਨੂੰ ਹੱਲ ਕਰਨ ਲਈ Mutual Fund ਲਿਆਂਦਾ ਗਿਆ ਹੈ । ਇਹ 1963 ਵਿੱਚ ਭਾਰਤ ਸਰਕਾਰ ਵਲੋ ਸ਼ੁਰੂ ਕਿਤਾ ਗਿਆ ਹੈ । ਇਸ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਛੋਟੇ – ਵੱਡੇ ਨਿਵੇਸ਼, ਅਮੀਰ ਅਤੇ ਗਰੀਬ ਇਸ ਵਿੱਚ ਪੈਸਾ ਲਗਾ ਸਕਦੇ ਹੈ । ਮਿਊਚੁਅਲ ਫੰਡ ਇੱਕ ਅਜਿਹਾ ਨਿਵੇਸ਼ ਹੈ ਜਿਸ ਵਿੱਚ ਹਜ਼ਾਰਾਂ ਛੋਟੇ – ਵੱਡੇ ਨਿਵੇਸ਼ਕਾ ਦਾ ਪੈਸਾ ਇਕੱਠਾ ਕੀਤਾ ਜਾਂਦਾ ਹੈ ਅਤੇ ਉਸ ਇੱਕਠੇ ਕੀਤੇ ਹੋਏ ਪੈਸਿਆ ਨੂੰ Stock Market ਵਿੱਚ ਲਗਾਇਆ ਜਾਂਦਾ ਹੈ । ਭਾਰਤ ਵਿੱਚ ਮਿਊਚੁਅਲ ਫੰਡ SEBI Securities and Exchange Board of India ਅਤੇ AMFI Association of Mutual Funds in India ਦੇ ਸਖਤ ਨਿਯਮਾਂ ਤੇ ਚੱਲਦੇ ਹਨ । ਜੋ ਹਰ ਕਿਸੇ ਨੂੰ ਸੁਰੱਖਿਆ ਦੇਣ ਦਾ ਯਕੀਨ ਦਿਲਾਦੇ ਹਨ ।
ਉਦਾਹਰਨ
ਇਸਨੂੰ ਇੱਕ ਪਿੰਡ ਦੀ ਸਾਂਜੀ ਖੇਤੀ ਦੀ ਮਿਸਾਲ ਨਾਲ ਸਮਝੋ । ਜਿਵੇਂ ਪਿੰਡ ਦੇ ਕਈ ਕਿਸਾਨ ਮਿਲ ਕੇ ਜ਼ਮੀਨ ਖਰੀਦਦੇ ਹਨ ਜੋ ਉਹ ਉਸ ਜ਼ਮੀਨ ਨੂੰ ਇਕੱਲੇ ਨਹੀਂ ਖਰੀਦ ਸਕਦੇ । ਉਸੇ ਤਰ੍ਹਾਂ ਮਿਊਚੁਅਲ ਫੰਡ ਵਿੱਚ ਕਈ ਲੋਕ ਮਿਲ ਕੇ ਵੱਡੀਆਂ ਕੰਪਨੀਆਂ ਵਿੱਚ ਨਿਵੇਸ਼ ਕਰਦੇ ਹਨ । ਮੰਨ ਲਵੋ 10,000 ਲੋਕਾਂ ਨੇ 500 ਰੁਪਏ ਹਰ ਮਹੀਨੇ ਇੱਕ ਮਿਊਚੁਅਲ ਫੰਡ ਵਿੱਚ ਲਗਾਏ । ਫੰਡ ਮੈਨੇਜਰ ਜੋ ਕਿ ਉਸ Mutual Fund ਨੂੰ ਚਲਾ ਰਿਹਾ ਹੁੰਦਾ ਹੈ । ਉਸ ਕੋਲ ਹੁਣ 50 ਲੱਖ ਇਕੱਠੇ ਹੋ ਗਏ ਹਨ । ਇਸ ਰਕਮ ਨਾਲ ਉਹ ਕਾਫੀ ਸਾਰੀ ਕੰਪਨੀਆਂ ਦੇ ਸ਼ੇਅਰ ਜਾਂਹੇ ਉਹ ਕੀਮਤ ਵਿੱਚ ਜਿਆਦਾ ਹੈ ਜਾਂਹੇ ਕੱਟ ਉਹ ਉਸ ਕੰਪਨੀਆਂ ਦੇ ਸ਼ੇਅਰ ਨੂੰ ਖਰੀਦ ਸਕਦਾ ਹੈ । ਜੋ ਕਿ ਇੱਕ ਆਮ ਆਦਮੀ ਨਹੀਂ ਖਰੀਦ ਸਕਦਾ ।
Mutual Fund ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਡਾ ਪੈਸਾ ਇੱਕ ਕੰਪਨੀ ਵਿੱਚ ਨਹੀਂ ਬਲਕਿ ਅਲਗ – ਅਲਗ ਕੰਪਨੀਆਂ ਵਿੱਚ ਲਗਦਾ ਹੈ ਅਤੇ ਜਿਹੜੇ Fund Manager ਇਸ ਮਿਊਚੁਅਲ ਫੰਡ ਨੂੰ ਚਲਾ ਰਹੇ ਹੁੰਦੇ ਹਨ ਉਹ ਬਹੁਤ Experienced ਹੁੰਦੇ ਹਨ ਅਤੇ ਉਹ ਨੌਕਰੀ ਕਰ ਰਹੇ ਹੁੰਦੇ ਹਨ ਅਤੇ ਉਹ ਤੁਹਾਡਾ ਪੇਸਾ ਕਿਸੇ ਇਹੋ ਜਿਹੀ ਜਗਹ ਨਹੀਂ ਲਗਾਂਦੇ ਕਿ ਤੁਹਾਡੇ ਪੈਸਾ ਅਤੇ ਉਹਨਾਂ ਦੀ ਨੌਕਰੀ ਚਲੀ ਜਾਂਵੇ ।
Fund Manager ਕੋਣ ਹੁੰਦੇ ਹਨ ਅਤੇ ਕੀ ਉਹ ਭਰੋਸੇਯੋਗ ਹੈ ।
Fund Manager ਇੱਕ SEBI ਰਜਿਸਟਰਡ ਇਨਸਾਨ ਹੁੰਦਾ ਹੈ ਜੋ ਕਿ ਸਟਾਕ ਮਾਰਕਿਟ ਦੀ ਚੰਗੀ ਜਾਣਕਾਰੀ ਰਖਦਾ ਹੈ । ਉਹ CFA ਜਾਂ CA ਵਰਗੀ ਯੋਗਤਾ ਰੱਖਦਾ ਹੈ । ਉਹ ਤੁਹਾਡੇ ਪੈਸੇ ਨੂੰ Large Cap ਕੰਪਨੀਆਂ ਵਿੱਚ ਲਗਾਉਂਦਾ ਹੈ ਜੋ ਕਿ ਵਧਿਆ ਕੰਪਨੀਆ ਮੰਨੀਆਂ ਜਾਂਦੀਆਂ ਹਨ । ਇਹ Fund Manager ਆਪਣੀ ਨੌਕਰੀ ਕਰ ਰਹੇ ਹੁੰਦੇ ਹਨ ਅਤੇ ਉਹ ਇਹੋ ਜਿਹਾ ਕੋਈ ਵੀ ਕਦਮ ਨਹੀਂ ਚੁੱਕਦੇ ਕਿ ਉਹਨਾਂ ਦੀ ਨੌਕਰੀ ਚਲੀ ਜਾਂਵੇ । ਇਸ ਲਈ ਮਿਊਚੁਅਲ ਫੰਡ ਨੂੰ ਹਮੇਸ਼ਾ ਇੱਕ ਸੁਰੱਖਿਅਤ ਨਿਵੇਸ਼ ਸਮਝਿਆ ਗਿਆ ਹੈ । ਜੇ ਤੁਹਾਨੂੰ ਨਹੀਂ ਪਤਾ ਕਿ Large Cap, Mid Cap and Small Cap ਕੀ ਹੈ ਤਾਂ ਤੁਸੀ ਮੇਰਾ Large Cap, Mid Cap and Small Cap in Punjabi ਵਾਲਾ ਬਲੌਗ ਪੜ ਸਕਦੇ ਹੋ ।
ਮਿਊਚੁਅਲ ਫੰਡ ਕਿਵੇਂ ਕੰਮ ਕਰਦਾ ਹੈ ? How Mutual Fund Works in Punjabi
ਜਦੋਂ ਤੁਸੀਂ ਕਿਸੇ ਮਿਊਚੁਅਲ ਫੰਡ ਵਿੱਚ ਪੈਸੇ ਲਗਾਉਂਦੇ ਹੋ ਤਾਂ ਉਹ ਪੈਸੇ AMC Asset Management Company ਕੋਲ ਚਲੇ ਜਾਂਦੇ ਹਨ । ਉਹ AMC ਕੰਪਨੀ ਤੁਹਾਡੇ ਅਤੇ ਬਾਕੀ ਨਿਵੇਸ਼ਕਾ ਦੇ ਪੈਸਿਆ ਨੂੰ ਮਿਲਾ ਕੇ ਇੱਕ ਵੱਡਾ ਫੰਡ ਬਣਾਉਂਦੀ ਹੈ । ਫਿਰ ਉਸ AMC ਕੰਪਨੀ ਦੇ Fund Manager ਉਸ ਪੈਸਿਆ ਨੂੰ ਵੱਖ – ਵੱਖ ਕੰਪਨੀਆਂ ਦੇ ਸ਼ੇਅਰਾਂ ਵਿੱਚ ਲਗਾਉਦੇ ਹੈ । ਬਦਲੇ ਵਿੱਚ ਤੁਹਾਨੂੰ ਫੰਡ ਦੀਆਂ Units ਮਿਲਦੀਆਂ ਹਨ । ਜਿਨ੍ਹਾਂ ਦੀ ਕੀਮਤਾ Stock Market ਅਤੇ ਮਿਊਚੁਅਲ ਫੰਡ ਦੀ NAV Net Asset Value ਦੇ ਅਨੁਸਾਰ ਵਧਦੀ ਜਾਂ ਘਟਦੀ ਰਹਿੰਦੀ ਹੈ । ਇਸ ਤਰ੍ਹਾਂ ਜੇ ਤੁਸੀ 500 ਰੁਪਏ ਦਾ ਮਿਊਚੁਅਲ ਫੰਡ ਖੁਲਾਇਆ ਹੈ ਤਾਂ ਤੁਹਾਡਾ 500 ਰੁਪਏ ਵੱਖ – ਵੱਖ ਕੰਪਨਿਆ ਵਿੱਚ ਲੱਗ ਰਿਹਾ ਹੈ । ਤੁਹਾਨੂੰ MRF ਕੰਪਨੀਆਂ ਦੇ ਸ਼ੇਅਰ ਖਰੀਦਣ ਲਈ ਲੱਖਾਂ ਰੁਪਏ ਚਾਹੀਦੇ ਹਨ ਪਰ Mutual Fund ਨਾਲ ਤੁਸੀ ਸਿਰਫ 500 ਰੁਪਏ ਵਿੱਚ ਅਜਿਹੀਆਂ ਕੰਪਨੀਆ ਦੇ ਸ਼ੇਅਰ ਖਰੀਦ ਸਕਦੇ ਹੋ ।
NAV Net Asset Value ਕੀ ਹੈ?
Net Asset Value ਯਾਨੀ NAV ਇਹ ਉਹ ਕੀਮਤ ਹੈ ਜਿਸ ਕੀਮਤ ਤੇ ਤੁਸੀ Mutual Fund ਦੀ ਇੱਕUnit ਖਰੀਦਦੇ ਜਾਂ ਵੇਚਦੇ ਹੋ । ਜਿਵੇ ਸ਼ੇਅਰ ਮਾਰਿਕਟ ਵਿੱਚ ਕਿਸੇ ਕੰਪਨੀ ਦੇ ਸ਼ੇਅਰ ਦੀ ਕੀਮਤ ਹਰ ਮਿੰਟ ਬਦਲਦੀ ਹੈ । ਉਸੇ ਤਰ੍ਹਾਂ ਮਿਊਚੁਅਲ ਫੰਡ ਦੀNAV ਹਰ ਰੋਜ ਦਿਨ ਦੇ ਅੰਤ ਵਿੱਚ ਬਦਲ ਜਾਂਦੀ ਹੈ । ਇਸ ਦੀ Calculation ਗਣਨਾ ਇਸ ਫਾਰਮੂਲੇ ਨਾਲ ਹੁੰਦੀ ਹੈ ।
NAV = (Total Assets – Total Liability) / Total Number of Units
ਮੰਨ ਲਓ ਇੱਕ Mutual Fund ਕੋਲ Infosys, TCS ਅਤੇ Reliance ਵਰਗੀਆਂ 30 ਕੰਪਨੀਆਂ ਦੇ ਕੁੱਲ 100 ਕਰੋੜ ਰੁਪਏ ਦੇ ਸ਼ੇਅਰ ਹਨ । ਫੰਡ ਦੇ ਕੁੱਲ ਖਰਚੇ 1 ਕਰੋੜ ਰੁਪਏ ਦੇ ਹਨ ਅਤੇ ਕੁੱਲ 2 ਕਰੋੜ Units ਜਾਰੀ ਕੀਤੀਆਂ ਗਈਆਂ ਹਨ ।
ਤਾਂ NAV ਹੋਵੇਗੀ (100 ਕਰੋੜ – 1 ਕਰੋੜ / 2 ਕਰੋੜ = 49.50 ਰੁਪਏ ਪ੍ਰਤੀ Unit ।
ਹੁਣ ਜੇ ਤੁਸੀ ਇਸ ਫੰਡ ਵਿੱਚ 4950 ਰੁਪਏ ਲਗਾਂਉਂਦੇ ਹੋ ਤਾਂ ਤੁਹਾਨੂੰ 100 Units ਮਿਲਣਗੇ । ਇਸ ਅਨੁਸਾਰ ਜੇ ਅਗਲੇ ਦਿਨ ਉਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤਾਂ ਵਧਦੀਆਂ ਹਨ ਅਤੇ ਫੰਡ ਦੀ ਕੁੱਲ ਰਕਮ 110 ਕਰੋੜ ਹੋ ਜਾਂਦੀ ਹੈ । ਤਾਂNAV ਵਧ ਕੇ 54.50 ਹੋ ਜਾਵੇਗੀ ਅਤੇ ਤੁਹਾਡੀ ਕੁੱਲ ਰਕਮ 5450 ਹੋ ਜਾਵੇਗੀ । ਪਰ ਜੇ ਇੱਕ ਦਿਨ ਵਿੱਚ ਸ਼ੇਅਰ ਦੀ ਕੀਮਤਾਂ ਘੱਟ ਜਾਂਦੀ ਹੈ ਤਾਂ ਕੁਲ ਰਕਮ ਵੀ ਘੱਟ ਜਾਵੇਗੀ ਅਤੇ ਤੁਹਾਡੀ 4950 ਰੁਪਏ ਵੀ ਘੱਟ ਜਾਣਗੇ ।
NAV ਬਾਰੇ ਗਲਤ ਗਲਾਂ ਧਾਰਨਾਵਾਂ
ਬਹੁਤ ਲੋਕ ਇਹ ਸੋਚਦੇ ਹਨ ਕਿ ਘੱਟ NAV ਵਾਲਾ ਫੰਡ ਸਸਤਾ ਅਤੇ ਵਧੀਆ ਹੈ ਇਹ ਸੱਚ ਨਹੀਂ ਹੈ । NAV ਸਿਰਫ ਇੱਕ ਕੀਮਤ ਹੈ, ਇਹ ਫੰਡ ਕਿੰਨਾ ਚੰਗਾ ਹੈ ਇਹ ਨਹੀਂ ਦਸਦੀ । ਮੰਨ ਲਵੋ ਜੇ Fund A ਦੀ NAV 10 ਰੁਪਏ ਹੈ ਅਤੇ Fund B ਦੀ NAV 500 ਰੁਪਏ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ Fund A ਵਧੀਆ ਹੈ । ਜੇ Fund B ਹਰ ਸਾਲ 15% ਵਧ ਰਿਹਾ ਹੈ ਅਤੇ Fund A ਸਿਰਫ 5% ਤਾਂ Fund B ਵਧੀਆ ਹੈ । ਅਸਲ ਮਹੱਤਵ ਹੈ ਫੰਡ ਦੇ ਪਿਛਲੇ ਰਿਕਾਰਡ ਦਾ ਜੇ Fund ਪਿਛਲੇ 10 ਸਾਲ ਤੋਂ 15% ਦਾ ਰਿਟਰਨ Return ਦੇ ਰਿਹਾ ਹੈ ਤਾਂ Fund ਬਹੁਤ ਵਧੀਆ ਹੈ । ਤੁਹਾਨੂੰ ਇਹੋ ਜਿਹੇ Fund ਵਿੱਚ ਹੀ ਨਿਵੇਸ਼ ਕਰਨਾ ਚਾਹਿਦਾ ਹੈ । ਜਿਵੇ ਕਿ ਮੈ ਤੁਹਾਨੂੰ ਇਕ Mutual Fund ਦਸਿਆ ਹੈ ਇਹ 2020 ਵਿੱਚ ਸ਼ੁਰੂ ਹੋਇਆ ਸੀ ਅਤੇ 2020 ਤੋ ਲੈ ਕੇ ਹੁਣ ਤੱਕ ਇਸਨੇ 28% ਦਾ Return ਦਿੱਤਾ ਹੈ ਕਿ ਬਹੁਤ ਵਧੀਆ ਹੈ ।

ਮਿਊਚੁਅਲ ਫੰਡ ਦੀਆਂ ਕਿਸਮਾਂ । Types of Mutual Fund in Punjabi
1. Equity Mutual Fund
Equity Mutual Fund ਉਹ ਫੰਡ ਹੁਦੇ ਹਨ ਜੋ ਆਪਣੀ ਕੁੱਲ ਰਕਮ ਦਾ ਘੱਟੋ – ਘੱਟ 65% ਕੰਪਨੀਆਂ ਦੇ ਸ਼ੇਅਰਾਂ ਵਿੱਚ ਲਆਉਂਦੇ ਹਨ । ਇਸ ਕਿਸਮ ਦੇ ਫੰਡਾਂ ਵਿੱਚ ਜੋਖਮ ਸਭ ਤੋਂ ਵੱਧ ਹੁੰਦਾ ਹੈ ਕਿਉਂਕਿ ਸ਼ੇਅਰ ਬਾਜ਼ਾਰ ਉੱਪਰ – ਥਲੇ ਹੁੰਦਾ ਰਹਿੰਦਾ ਹੈ । ਪਰ ਲੰਮੇ ਸਮੇਂ ਲਈ ਮਤਲਬ 10 ਸਾਲ ਜਾਂ ਵੱਧ ਇਹ Equity Mutual Fund ਤੋਂ ਵਧੀਆ ਰਿਟਰਨ ਦੇਣ ਵਾਲਾ ਫੰਡ ਮੰਨਿਆ ਜਾਂਦਾ ਹੈ । ਇਹੋ ਕਿਹਾ ਜਾਂਦਾ ਹੈ ਕਿ Large Cap Equity Funds ਨੇ 10% ਤੋਂ 15% ਸਾਲਾਨਾ ਰਿਟਰਨ ਦਿੱਤਾ ਹੈ । ਪਰ ਇਸ ਦੀ ਕੋਈ ਗਾਰੰਟੀ ਨਹੀਂ ਹੁੰਦੀ ਕਿ ਇਹ ਫੰਡ ਇਹੋ ਜਿਹਾ Return ਹੀ ਦਵੇਗਾ । Equity Mutual Fund ਵਿੱਚ ਕਈ ਤਰ੍ਹਾਂ ਦੇ ਫੰਡ ਹੁੰਦੇ ਹਨ । ਜਿਵੇਂ ਕਿ Large Cap, Small Cap ਜਾਂ Flexi Cap । ਨਵੇਂ ਨਿਵੇਸ਼ਕ Large Cap ਤੋਂ ਸ਼ੁਰੂਆਤ ਕਰ ਸਕਦੇ ਹਨ । ਕਿਉਂਕਿ Large Cap ਬਹੁਤ ਹੀ ਸੁੱਰਖਿਅਤ ਮੰਨਿਆ ਗਿਆ ਹੈ ।
2. Debt Mutual Fund
Debt Mutual Fund ਉਹ ਫੰਡ ਹੁੰਦੇ ਹਨ ਜੋ ਸਰਕਾਰੀ ਬਾਂਡ, ਕਾਰਪੋਰੇਟ ਬਾਂਡ ਅਤੇ ਹੋਰ ਕਿਸੇ ਵਿੱਚ ਨਿਵੇਸ਼ ਕਰਦੇ ਹਨ । ਇਨ੍ਹਾਂ ਵਿੱਚ ਜੋਖਮ Equity Mutual Fund ਨਾਲੋ ਕਾਫ਼ੀ ਘੱਟ ਹੁੰਦਾ ਹੈ ਕਿਉਂਕਿ ਇਹ ਕੰਪਨੀਆਂ ਜਾਂ ਫੰਡ ਸਰਕਾਰ ਨੂੰ ਕਰਜ਼ਾ ਦਿੰਦੇ ਹਨ ਅਤੇ ਬਦਲੇ ਵਿੱਚ ਵਿਆਜ ਕਮਾਉਂਦੇ ਹਨ । ਇਹ ਉਨ੍ਹਾਂ ਲੋਕਾਂ ਲਈ ਵਧੀਆ ਹੈ ਜੋ ਥੋੜੇ ਸਮੇਂ ਲਈ ਮਤਲਬ 1 ਤੋਂ 3 ਸਾਲ ਪੈਸਾ ਲਗਾਉਣ ਚਾਹੁੰਦੇ ਹਨ ਅਤੇ FD ਨਾਲੋ ਥੋੜਾ ਵੱਧ ਰਿਟਰਨ ਕਮਾਉਣਾ ਚਾਹੁੰਦੇ ਹਨ । ਇਸ ਫੰਡ ਵਿੱਚ ਵੀ Risk ਹੁੰਦਾ ਹੈ ਜਿਵੇਂ ਕਿ ਕਿਸੇ ਕੰਪਨੀ ਜਾਂ ਸਰਕਾਰ ਬਾਂਡ ਨੂੰ ਜਿਸ Mutual Fund ਨੇ ਪੈਸਾ ਦਿਤਾ ਹੈ ਜੇ ਉਹ ਕੰਪਨੀ Default ਜਾਂ ਭੂੱਬ ਜਾਵੇਂ ਤਾਂ ਜਿਹਨਾ ਨੇ ਉਸ Mutual Fund ਵਿੱਚ ਪੈਸੇ ਲਗਾਏ ਹੈ ਉਹਨਾਂ ਨੂੰ ਨੁਕਸਾਨ ਲੈਣਾ ਪੈ ਸਕਦਾ ਹੈ ।
3. Hybrid Mutual Fund
Hybrid Mutual Fund ਉਹ ਫੰਡ ਹੁੰਦੇ ਹਨ ਜੋ ਇਕੋ ਵਾਰ ਦੋਵੇ Equity and Debt Mutual Fund ਵਿੱਚ ਨਿਵੇਸ਼ ਕਰਦੇ ਹਨ । ਇਸ ਨਾਲ ਜੋਖਮ ਅਤੇ ਰਿਟਰਨ ਦੋਵੇਂ ਸੰਤੁਲਿਤ ਰਹਿੰਦੇ ਹਨ । ਜਿਵੇਂ ਕਿ ਇੱਕ Hybrid Fund ਆਪਣਾ 80% ਪੈਸਾ ਸ਼ੇਅਰਾ ਵਿੱਚ ਅਤੇ 20% ਪੈਸਾ ਬਾਂਡ Bond ਵਿੱਚ ਲਗਾਉਦੇ ਹਨ । ਦੋਵੇ ਪਾਸੇ ਪੈਸੇInvest ਕਰਨ ਨਾਲ ਇਹਨਾਂ ਦਾ ਸੁੱਰਖਿਅਤ ਹੋਣਾ ਬਹੁਤ ਜਿਆਦਾ ਹੋ ਜਾਂਦਾ ਹੈ । ਇਹ ਆਪਣਾ ਨਿਵੇਸ਼ ਦਾ ਤਰਿਕਾ ਬਦਲਦੇ ਰਹਿੰਦੇ ਹਨ । ਜਦੋਂ ਬਾਜ਼ਾਰ ਮਹਿੰਗਾ ਹੋਵੇ ਤਾਂ ਵੱਧ ਪੈਸਾ Debt ਵਿੱਚ ਲਗਾਉਦੇ ਹਨ ਅਤੇ ਜਦੋਂ ਸਸਤਾ ਹੋਵੇਂ ਤਾਂ ਵੱਧ ਤੋਂ ਵੱਧ ਪੈਸਾ Equity ਵਿੱਚ ਲਗਾ ਦਿੰਦੇ ਹਨ ਜਿਸ ਕਾਰਨ ਇਹ ਲੰਬੇ ਸਮੇਂ ਵਿੱਚ ਬਹੁਤ ਵਧੀਆ ਰਿਟਰਨ ਦਿੰਦੇ ਹਨ । ਜੋ ਜੋਖਮ ਨਹੀਂ ਲੈਣਾ ਚਾਹੁੰਦੇ ਉਨ੍ਹਾਂ ਲਈ Hybrid Mutual Fund ਸਬਤੋਂ ਚੰਗਾ ਫੰਡ ਹੈ ।
4. Index Mutual Fund
Index Mutual Fund ਉਹ ਫੰਡ ਹੁੰਦੇ ਹਨ ਜੋ Nifty 50 ਜਾਂ BSE Sensex ਨੂੰ Follow ਕਰਦੇ ਹਨ । ਜਿਵੇਂ – ਜਿਵੇਂ Nifty 50 ਜਾਂ Sensex ਵਧਦਾ ਹੈ ਜਾਂ ਘੱਟਦਾ ਹੈ ਉਦਾ – ਉਦਾ ਤੁਹਾਡੀ Investment ਵਧਦੀ ਜਾਂ ਘੱਟਦੀ ਰਹਿਦੀ ਹੈ । ਇਹ ਫੰਡ ਸਭ ਦੁਨੀਆਂ ਦਾ ਸਭ ਤੋ ਸੁੱਰਖਿਅਤ Mutual Fund ਮੰਨਿਆ ਗਿਆ ਹੈ ਕਿਉਂਕਿ ਅਸੀ ਜਦ ਵੀ ਵਖਿਆ ਹੈ Nifty 50 ਨੂੰ ਉੱਪਰ ਜਾਂਦੇ ਹੋਏ ਹੀ ਦੇਖਿਆ ਹੈ ਥੋੜੇ ਸਮੇ ਲਈ ਇਹ ਉੱਪਰ ਨਿੱਚੇ ਹੋ ਸਕਦਾ ਹੈ ਪਰ ਲੰਬੇ ਸਮੇਂ ਲਈ ਅਸੀ ਇਸਨੂੰ ਹਮੇਸ਼ਾ ਉੱਤੇ ਜਾਂਦੇ ਹੀ ਦੇਖਾਂਗੇ । ਦੁਨੀਆ ਦੇ ਬਹੁਤ ਸਾਰੇ ਮਾਹਰ ਨਿਵੇਸ਼ਕ ਅਤੇ Warren Buffett Index Fund ਨੂੰ ਆਮ ਲੋਕਾਂ ਲਈ ਸਭ ਤੋਂ ਵਧੀਆਂ ਨਿਵੇਸ਼ ਮੰਨਦੇ ਹਨ । ਮੈ ਤੁਹਾਨੂੰ ਹੇਠਾਂ ਇੱਕ ਤਸਵੀਰ ਦਿਤੀ ਹੈ ਜਿਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ Index Mutual Fund ਜੋ ਕਿ Nifty 50 ਜਾਂ BSE Sensex ਨੂੰFollow ਕਰਦਾ ਹੈ ਉਹ ਸਭ ਤੋਂ ਸੁੱਰਖਿਅਤ Mutual Fund Hai ਅਤੇ ਜੋ ਲੰਮੇਂ ਸਮੇਂ ਵਿੱਚ ਵਧਦਾ ਹੀ ਵਧਦਾ ਹੈ । ਜੇ ਤੁਹਾਨੂੰ ਨਹੀਂ ਪਤਾ ਕਿ Sensex and Nifty 50 ਕਿ ਹੈ ਤਾਂ ਤੁਸੀ ਮੇਰਾ Sensex and Nifty 50 in Punjabi ਵਾਲਾ ਬਲੌਗ ਪੜ ਸਕਦੇ ਹੋ ।

ਮਿਊਚੁਅਲ ਫੰਡ ਵਿੱਚ ਨਿਵੇਸ਼ ਸ਼ੁਰੂ ਕਿਵੇਂ ਕਰੀਏ ?
- ਸਭ ਤੋਂ ਪਹਿਲਾ ਕੋਈ ਇੱਕ Platform ਚੁਨੋ ਜਿਵੇਂ ਕਿ Zerodha, Groww, Angel One ਆਦਿ । ਮੈ Groww App ਨੂੰ ਇਸਤਮਾਲ ਕਰਦਾ ਹਾਂ ।Groww App ਨੂੰ Download ਕਰਨ ਲਈ ਇਸ ਲਿੰਕ ਤੇ ਕਲਿਕ ਕਰੋ ।Download Groww App Now.
- ਮੋਬਾਇਲ ਨੰਬਰ ਪਾਕੇ ਰਜਿਸਟਰ ਕਰੋ ।
- ਫਿਰ ਜ਼ਰੂਰੀ ਦਸਤਾਵੇਜ਼ ਦੋਵੋ Groww App ਨੂੰ ਜਿਵੇਂ ਕਿ Aadhar Card ਅਤੇ Pan Card ।
- ਆਪਣਾ ਇੱਕ Goal ਤਿਆਰ ਕਰੋ ਫਿਰ ਉਸ ਦੇ ਅਨੁਸਾਰ ਨਿਵੇਸ਼ ਕਰੋ ।
- Fund Manager ਦੀ ਜਾਣਕਾਰੀ ਦੇਖੋ ਅਤੇ ਦੇਖੋ ਕਿ ਕਿਹੜਾ Mutual Fund ਤੁਹਾਡੇ ਲਈ ਚੰਗਾ ਹੈ ਫਿਰ Fund ਦੀ ਚੋਣ ਕਰੋ ।
- ਸਬ ਤੋਂ ਚੰਗਾ ਤਰੀਕਾ Invest ਕਰਨ ਦਾ ਹਮੇਸ਼ਾ SIP ਸ਼ੁਰੂ ਕਰੋ ਅਤੇ ਅਪਣੇ ਅਨੁਸਾਰ ਇੱਕ Amount ਜਿਵੇਂ 500 ਜਾਂ 1000 ਜਾਂ ਵੱਧ ਤੋਂ ਜੋ ਤੁਹਾਨੂੰ ਚੰਗੀ ਲਗਦੀ ਹੈ ਉਸ ਤੋਂ ਸ਼ੁਰੂ ਕਰੋ ਅਤੇ ਇਸ ਨੂੰ ਹਰ ਮਹਿਨੇ ਚਾਲੂ ਰਖੋ ।
ਸਿੱਟਾ Conclusion
Mutual Fund in Punjabi ਵਿੱਚ ਸਮਝਣ ਤੋਂ ਬਾਅਦ ਹੁਣ ਤੁਸੀ ਜਾਣਦੇ ਹੋ ਕਿ ਇਹ ਕੋਈ ਜਾਦੂਈ ਫਾਰਮੂਲਾ ਨਹੀਂ ਹੈ ਨਾ ਹੀ ਕੋਈ ਜੋਖਮ ਰਹਿਤ ਸਕੀਮ ਹੈ । ਇਹ ਇੱਕ SEBI Registered ਨਿਵੇਸ਼ ਸਾਧਨ ਹੈ ਜੋ ਲੰਮੇਂ ਸਮੇਂ ਲਈ ਸੰਪਤੀ ਜਾਂ ਪੈਸੇ ਬਣਾਉਣ ਵਿੱਚ ਮਦਦ ਕਰ ਸਕਦਾ ਹੈ । ਜੇ ਤੁਸੀ ਸਮਝਦਾਰੀ ਨਾਲ ਅਤੇ ਧੀਰਜ ਨਾਲ ਨਿਵੇਸ਼ ਕਰੋ ।
FAQ ਅਕਸਰ ਪੁੱਛੇ ਜਾਣ ਵਾਲੇ ਸਵਾਲ
ਸਵਾਲ 1 ਕੀ Mutual Fund ਵਿੱਚ ਨਿਵੇਸ਼ ਕਰਨ ਲਈ Demat Account ਜ਼ਰੂਰੀ ਹੈ?
ਨਹੀਂ ਇਹ ਸਭ ਤੋ ਗਲਤ ਗੱਲ ਹੈ ਕਿ ਲੋਕ ਸੋਚਦੇ ਹਨ ਕੀ ਜ਼ਿਆਦਾਤਰ Mutual Funds ਵਿੱਚ ਨਿਵੇਸ਼ ਕਰਨ ਲਈ Demat Account ਦੀ ਲੋੜ ਨਹੀਂ । ਤੁਸੀ ਸਿੱਧੇ ਵੀ ਕੰਪਨੀ ਦੇ Mutual Fund ਵਿੱਚOnline ਜਾ ਕੇ Mutual Fund ਨੂੰ ਸ਼ੁਰੂ ਕਰ ਸਕਦੇ ਹੋ ।
ਸਵਾਲ 2 Mutual Fund ਵਿੱਚ ਕਿੰਨੀ ਫੀਸ ਲੱਗਦੀ ਹੈ?
ਮਿਊਚੁਅਲ ਫੰਡ ਵਿੱਚ ਫੀਸ ਨੂੰ Expense Ratio ਕਿਹਾ ਜਾਂਦਾ ਹੈ । ਇਹ ਫੀਸ ਸਾਲਾਨਾ ਤੁਹਾਡੇ ਕੁੱਲ ਨਿਵੇਸ਼ ਰਕਮ ਵਿੱਚੋ ਆਪਣੇ ਆਪ ਕੱਟ ਲਿਤੀ ਜਾਂਦੀ ਹੈ । ਤੁਹਾਨੂੰ ਵੱਖਰੇ ਤੌਰ ਤੇ ਕੁਝ ਦੇਣਾ ਨਹੀਂ ਪੈਂਦਾ ।
ਸਵਾਲ 3 ਕੀ ਮੈਂ ਇੱਕ ਤੋ ਵੱਧ Mutual Funds ਵਿੱਚ ਨਿਵੇਸ਼ ਕਰ ਸਕਦਾ ਹਾਂ ?
ਹਾਂ ਤੁਸੀ ਇੱਕ ਤੋ ਵੱਧ Mutual Funds ਵਿੱਚ ਨਿਵੇਸ਼ ਕਰ ਸਕਦੇ ਹੋ ਅਤੇ ਅਕਸਰ ਇਹ ਬਹੁਤ ਵਧੀਆ ਮੰਨਿਆ ਜਾਂਦਾ ਹੈ ਕਿ ਇੱਕ ਤੋਂ ਵੱਧ Mutual Fund ਰੱਖਣਾ ਬਹੁਤ ਵੱਥਿਆ ਹੈ ਪਰ ਬਹੁਤ ਜ਼ਿਆਦਾ ਮਿਊਚੁਅਲ ਫੰਡ ਰੱਖਣਾ ਵੀ ਚੰਗਾ ਨਹੀਂ । ਆਮਤੌਰ ਤੇ ਸ਼ੁਰੂਆਤ ਵਿੱਚ 2 ਤੋਂ 4 ਫੰਡ ਹੀ ਆਪਣੇ ਕੋਲ ਰੱਖਣੇ ਚਾਹਿਦੇ ਹਨ ।
ਸਵਾਲ 6 ਕੀ Mutual Fund ਵਿੱਚ Nominee ਜੋੜਨਾ ਜ਼ਰੂਰੀ ਹੈ ?
ਹਾਂ ਮਿਊਚੁਅਲ ਫੰਡ ਵਿੱਚ Nominee ਜੋੜਨਾ ਬਹੁਤ ਜ਼ਰੂਰੀ ਹੈ ਅਤੇ ਇਸਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ । ਜੇ ਨਿਵੇਸ਼ਕ ਦੀ ਮੌਤ ਹੋ ਜਾਵੇਂ ਅਤੇ Nominee ਨਾ ਹੋਵੇ ਤਾਂ ਪਰਿਵਾਰ ਨੂੰ ਪੈਸਾ ਲੈਣ ਲਈ ਕਾਨੂੰਨੀ ਪ੍ਰਕਿਰਿਆ ਵਿੱਚੋ ਲੰਘਣਾ ਪੈ ਸਕਦਾ ਹੈ ।
ਜ਼ਰੂਰੀ ਸੂਚਨਾ/Disclaimer: Mutual Fund ਵਿੱਚ ਨਿਵੇਸ਼ ਬਾਜਾਰ ਜੋਖਮਾਂ ਦੇ ਅਧੀਨ ਹੈ । ਪਿਛਲੇ ਰਿਟਰਨ ਭਵਿੱਖ ਦੀ ਗਾਰੰਟੀ ਨਹੀਂ ਦਿੰਦੇ । ਕੋਈ ਵੀ ਨਿਵੇਸ਼ ਕਰਨ ਤੋਂ ਪਹਿਲਾ SEBI Registered ਵਿੱਤੀ ਸਲਾਹਕਾਰ ਨਾਲ ਸਲਾਹ ਕਰੋ । ਅਸੀ ਤੁਹਾਡੇ ਵਾਧੇ ਜਾਂ ਘਾਟੇ ਲਈ ਜਿਮੇਵਾਰ ਨਹੀਂ ਹਾਂ ।
Mutual Funds are subject to market risks. Past performance does not guarantee future returns. Please consult a SEBI registered financial advisor before investing. We are not responsible for your any profit and loss.
ਮੇਰਾ ਨਾਮ Vivek ਹੈ ਅਤੇ ਮੈਂ RLBlogs.in ਦਾ ਫਾਊਂਡਰ ਹਾਂ। ਮੇਰਾ ਮਕਸਦ ਪੰਜਾਬੀ ਲੋਕਾਂ ਨੂੰ ਫਾਈਨੈਂਸ, ਸ਼ੇਅਰ ਮਾਰਕਿਟ ਅਤੇ ਪੈਸਿਆ ਦਾ ਸਹੀ ਇਸਤੇਮਾਲ ਕਰਨਾ ਦਸਣਾ ਹੈ । ਮੈਂ ਔਖੇ ਵਿੱਤੀ ਵਿਸ਼ਿਆਂ ਨੂੰ ਸਰਲ ਪੰਜਾਬੀ ਵਿੱਚ ਸਮਝਾਉਂਦਾ ਹਾਂ । ਮੈਨੂੰ ਸ਼ੇਅਰ ਮਾਰਕੀਟ ਅਤੇ ਹੋਰ ਵਿੱਤੀ ਵਿਸ਼ੇ ਵਿੱਚ 3+ ਸਾਲਾਂ ਦਾ ਤਜਰਬਾ ਹੈ ਅਤੇ ਮੈ ਵੱਖ-ਵੱਖ ਸਰਕਾਰੀ ਸਕੀਮਾਂ, ਵਿੱਤੀ ਵਿਸ਼ਿਆ ਬਾਰੇ ਰਿਸਰਚ ਕਰਕੇ ਦਸਦਾ ਹਾਂ ।
