rlblogs.in

Passive Income Ideas in Punjabi: ਵਿੱਤੀ ਆਜ਼ਾਦੀ (Financial Freedom) ਪਾਉਣ ਦੇ ਸਭ ਤੋਂ ਵਧੀਆ ਤਰੀਕੇ

ਅਜ ਦਾ ਬਲੋਗ Passive Income Ideas in Punjabi ਤੇ ਹੈ । ਅੱਜ ਮੈਂ ਤੁਹਾਨੂੰ Passive Income Ideas ਦੇ ਬਾਰੇ ਦਸਾਂਗਾ । ਪਰ ਉਸ ਤੋ ਪਹਿਲਾ ਤੁਹਾਨੂੰ ਇਹ ਪਤਾ ਹੋਣਾ ਚਾਹਿਦਾ ਹੈ ਕਿ Active Income and Passive Income ਕਿ ਹੁੰਦੀਆਂ ਹਨ । Active and Passive Income ਬਾਰੇ ਮੈਂ ਤੁਹਾਨੂੰ ਪਿਛਲੇ ਬਲੋਗ ਵਿੱਚ ਦਸਿਆ ਹੈ, ਜੇ ਤੁਸੀ ਉਹ ਬਲੋਗ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀ ਮੇਰਾ Active and Passive Income ਵਾਲਾ ਬਲਾਗ ਪੜ੍ਹ ਸਕਦੇ ਹੋ ।

ਮੇਰੇ 3+ ਸਾਲਾਂ ਦੇ ਫਾਈਨੈਂਸ ਤਜਰਬੇ ਦੇ ਆਧਾਰ ਤੇ ਮੈਂ ਦੇਖਿਆ ਹੈ ਕਿ ਜ਼ਿਆਦਾਤਰ ਲੋਕ ਐਕਟਿਵ ਇਨਕਮ ਵਿੱਚ ਹੀ ਫਸੇ ਰਹਿੰਦੇ ਹਨ । ਜਿਸ ਕਾਰਨ ਉਹ ਕਦੇ ਵੀ ਵਿੱਤੀ ਆਜ਼ਾਦੀ Financial Freedom ਹਾਸਲ ਨਹੀਂ ਕਰ ਪਾਉਂਦੇ । ਇਸ ਲਈ ਅੱਜ ਮੈਂ ਕੁਝ ਅਜਿਹੇ ਪ੍ਰੈਕਟੀਕਲ ਤਰੀਕੇ ਸਾਂਝੇ ਕਰ ਰਿਹਾ ਹਾਂ ਜੋ ਸੱਚਮੁੱਚ ਕੰਮ ਕਰਦੇ ਹਨ ।

ਜਿਨੇ ਵੀ ਤਰੀਕੇ ਅੱਜ ਮੈਂ ਤੁਹਾਨੂੰ ਦਸਾਂਗਾ, ਉਹਨਾ ਵਿੱਚ ਮਹਿਨਤ ਤਾਂ ਹੈ ਪਰ ਜੇ ਤੁਸੀ ਇਕ ਬਾਰ ਮਹਿਨਤ ਕਰ ਲਈ ਤਾਂ ਤੁਸੀ ਰਾਤ ਨੂੰ ਸੁਤੇ ਹੋਏ ਵੀ ਪੈਸੇ ਕਮਾ ਸਕਦੇ ਹੋ, ਕਿਉਂਕਿ ਵਾਰੇਨ ਬਫੇਟ Warren Buffett ਕਹਿੰਦੇ ਹਨ ਕਿ ਜੇ ਤੁਸੀ ਸੁਤੇ ਹੋਏ ਪੈਸੇ ਨਹੀ ਕਮਾ ਰਹੇ ਹੋ ਤਾਂ ਤੁਸੀ ਜ਼ਿੰਦਗੀ ਭਰ ਕਮਾਈ ਕਰਦੇ ਰਹੋਗੇ । ਇਸਦਾ ਮਤਲਬ ਹੈ ਕਿ ਸਾਨੂੰ ਆਪਣੀ ਆਮਦਨ ਦੇ ਅਜਿਹੇ ਸਰੋਤ ਬਣਾਉਣੇ ਚਾਹੀਦੇ ਹਨ ਜੋ ਲੰਬੇ ਸਮੇਂ ਤੱਕ ਸਾਨੂੰ ਵਿੱਤੀ ਲਾਭ ਦਿੰਦੇ ਰਹਿਣ ।

1. YouTube

YouTube ਇੱਕ ਬਹੁਤ ਵਧੀਆਂ ਤਰੀਕਾ ਹੈ ਪੈਸਿਵ ਆਮਦਨ ਕਮਾਉਣ ਦਾਂ । ਜੇ ਤੁਹਾਨੂੰ ਕੈਮਰੇ ਨਾਲ ਡਰ ਨਹੀ ਲੱਗਦਾ ਅਤੇ ਤੁਹਾਡਾ ਬੋਲਣ ਦਾ ਤਰੀਕਾ ਵਧੀਆ ਹੈ ਤਾਂ ਇਸ ਵਿੱਚ ਤੁਸੀ ਬਹੁਤ ਕੁਝ ਕਰ ਸਕਦੇ ਹੋ ਤੁਹਾਨੂੰ ਜੋ ਵੀ ਕੰਮ ਚੰਗੀ ਤਰ੍ਹਾਂ ਆਉਦਾ ਹੈ ਤਾਂ ਤੁਸੀ ਉਸ ਤੇ YouTube Channel ਬਣਾ ਸਕਦੇ ਹੋ, ਜਿਵੇ ਕਿ ਤੁਹਾਨੂੰ ਖਾਣਾ ਬਣਾਉਣਾ ਆਉਂਦਾ ਹੈ, ਵੀਡੀਓ ਏਡਿਟ Video Edit ਕਰਨਾ ਆਉਂਦਾ ਹੈ, ਅਗਰ ਤੁਸੀ Computer ਵਿੱਚ ਚੰਗੇ ਹੋ ਤਾਂ ਤੁਸੀ ਉਸ ਉਤੇ Video ਬਣਾ ਸਕਦੇ ਹੋ । ਇਸ ਤਰ੍ਹਾਂ ਤੁਸੀ ਆਪਣਾ Channel ਬਣਾ ਸਕਦੇ ਹੋ ।

ਸ਼ੁਰੂ ਕਿਵੇਂ ਕਰੀਏ

ਸਭ ਤੋਂ ਪਹਿਲਾਂ ਇੱਕ Niche ਖਾਸ ਵਿਸ਼ਾ ਚੁਣੋ । ਸ਼ੁਰੂਆਤ ਲਈ ਤੁਹਾਨੂੰ ਮਹਿੰਗੇ ਕੈਮਰੇ ਦੀ ਲੋੜ ਨਹੀਂ ਆਪਣੇ ਮੋਬਾਈਲ ਫੋਨ ਦੇ ਕੈਮਰੇ ਅਤੇ ਇੱਕ ਸਸਤੇ ਮਾਈਕ Mic ਨਾਲ ਵੀਡੀਓ ਬਣਾਉਣਾ ਸ਼ੁਰੂ ਕਰੋ । ਪੈਸੇ ਕਮਾਉਣ ਲਈ ਤੁਹਾਨੂੰ 1000 Subscribers ਅਤੇ 4000 ਘੰਟਿਆਂ ਦਾ Watch Time ਪੂਰਾ ਕਰਨਾ ਪਵੇਗਾ । ਜਿਸ ਤੋਂ ਬਾਅਦ Google AdSense ਰਾਹੀਂ ਤੁਹਾਡੀ ਪੈਸਿਵ ਕਮਾਈ ਸ਼ੁਰੂ ਹੋਵੇਗੀ । ਬਾਅਦ ਵਿੱਚ ਤੁਸੀਂ Sponsorships ਰਾਹੀਂ ਵੀ ਪੈਸਾ ਕਮਾ ਸਕਦੇ ਹੋ ।

2. Blogging

ਜੇ ਤੁਹਾਨੂੰ ਕੈਮਰੇ ਤੋ ਡਰ ਲੱਗਦਾ ਹੈ ਅਤੇ ਤੁਸੀ ਵਿਡੀਓ ਨਹੀ ਬਣਾ ਸਕਦੇ, ਪਰ ਤੁਹਾਨੁੰ ਲਿਖਣ ਦਾ ਬਹੁਤ ਸੋਕ ਹੈ ਤਾਂ ਤੁਸੀ ਬਲੋਗਿੰਗ ਕਰ ਸਕਦੇ ਹੋ, ਕਿਉਂਕਿ ਜੇ ਕਿਸੇ ਨੂੰ ਕੋਈ ਮੁਸ਼ਕਲ ਹੁੰਦੀ ਹੈ ਤਾਂ ਜ਼ਿਆਦਾਤਰ ਲੋਕ ਆਪਣੀ Problem ਨੂੰ ਗੁਗਲ ਵਿੱਚ ਹੀ ਲੱਭਦੇ ਹਨ, ਜੇ ਤੁਸੀ ਲੋਕਾ ਦੀ Problem ਦਾ ਹੱਲ ਕਰਦੇ ਹੋ ਤਾਂ ਤੁਸੀ ਬਲੋਗਿੰਗ ਨਾਲ ਆਪਣੇ ਆਪ ਨੂੰ Financially Free ਬਣ ਸਕਦੇ ਹੋ । ਕਿਉਂਕਿ ਹਰ ਰੋਜ਼ ਕਰੋੜੋ ਸਰਚ ਗੁਗਲ ਉੱਤੇ ਹੁੰਦੀ ਹੈ, ਜੇ ਤੁਸੀ ਕਿਸੇ ਵਿਸ਼ੇ ਵਿੱਚ ਚੰਗੇ ਹੋ ਤਾਂ ਤੁਸੀ ਉਸ ਵਿਸ਼ੇ ਤੇ ਆਪਣੇ ਵਿਚਾਰ ਲੋਕਾਂ ਨੂੰ ਲਿਖ ਕੇ ਦਸ ਸਕਦੇ ਹੋ ਅਤੇ ਗੁਗਲ ਤੁਹਾਨੂੰ ਇਸ ਲਈ ਪੈਸੇ ਵੀ ਦਿੰਦਾ ਹੈ ।

ਸ਼ੁਰੂ ਕਿਵੇਂ ਕਰੀਏ

ਬਲੋਗਿੰਗ ਸ਼ੁਰੂ ਕਰਨ ਲਈ ਤੁਹਾਨੂੰ ਇੱਕ Domain ਜਿਵੇਂ ਕਿ ਮੇਰੀ ਵੈਬਸਾਈਟ rlblogs.in ਅਤੇ Hosting ਖਰੀਦਣੀ ਪਵੇਗੀ । ਜੋ ਸਾਲ ਦਾ ਲਗਭਗ 3000-4000 ਰੁਪਏ ਵਿੱਚ ਮਿਲ ਜਾਂਦੀ ਹੈ । WordPress ਵਰਗੇ ਪਲੇਟਫਾਰਮ ਤੇ ਵੈਬਸਾਈਟ ਬਣਾਉਣਾ ਬਹੁਤ ਆਸਾਨ ਹੈ । ਲਿਖਣ ਵੇਲੇ SEO (Search Engine Optimization) ਦਾ ਧਿਆਨ ਰੱਖੋ ਅਤੇ Keywords ਦੀ ਸਹੀ ਵਰਤੋਂ ਕਰੋ ਤਾਂ ਜੋ ਤੁਹਾਡਾ ਬਲੋਗ ਗੂਗਲ ਦੇ ਪਹਿਲੇ ਪੇਜ ਤੇ ਆ ਸਕੇ ਅਤੇ ਤੁਹਾਨੂੰ ਲਗਾਤਾਰ ਟ੍ਰੈਫਿਕ ਮਿਲਦਾ ਰਹੇ ।

3. Affiliate Marketing

ਤੁਸੀ Affiliate Marketing ਦੇ ਜਰੀਏ ਆਨਲਾਈਨ ਪੈਸੇ ਕਮਾ ਸਕਦੇ ਹੋ । Affiliate Marketing ਇੱਕ ਤਰੀਕਾ ਹੈ ਆਨਲਾਈਨ ਸਮਾਨ ਵੇਚਣ ਦਾ, ਜਿਸ ਵਿੱਚ ਕੰਪਨੀ ਆਪਣੇ Product ਤੇ ਅਛਾ ਕਮੀਸ਼ਨ ਦਿੰਦੇ ਹਨ । ਜੇ ਤੁਹਾਡਾ YouTube Channel ਜਾਂ ਬਲੋਗਿੰਗ ਵੈਬਸਾਈਟ ਚੰਗੀ ਤਰੀਕੇ ਨਾਲ ਚੱਲ ਪਈ ਤਾਂ ਕੰਪਨੀ ਤੁਹਾਨੂੰ ਆਪਣਾ Product ਵੇਚਣ ਲਈ ਦਵੇਗੀ ਤੇ ਤੁਹਾਨੂੰ ਚੱਗੀ ਕਮੀਸ਼ਨ ਵੀ ਦਵੇਗੀ । ਜਿਵੇ ਕਿ ਤੁਹਾਨੂੰ ਲੈਪਟਾਪ ਦੀ ਚੰਗੀ ਜਾਣਕਾਰੀ ਹੈ, ਤੁਸੀ Amazon ਦੀ ਵੈਬਸਾਈਟ ਤੋ ਉਨਾਂ ਦੇ ਪਰੋਡਕਟ ਜਾਂ ਲੈਪਟਾਪ ਵੇਚ ਸਕਦੇ ਹੋ, ਜਿਸ ਲਈ Amazon ਤੁਹਾਨੂੰ ਕੁਝ ਪੈਸੇ ਦਵੇਗੀ ।

ਪ੍ਰਮੁੱਖ ਪਲੇਟਫਾਰਮ

ਤੁਸੀਂ Amazon Associates, Flipkart Affiliate ਵਰਗੇ ਪ੍ਰੋਗਰਾਮਾਂ ਵਿੱਚ ਮੁਫ਼ਤ ਰਜਿਸਟਰ ਕਰ ਸਕਦੇ ਹੋ । ਸਫਲਤਾ ਦਾ ਰਾਜ਼ ਇਹ ਹੈ ਕਿ ਸਿਰਫ਼ ਉਹੀ ਪ੍ਰੋਡਕਟ ਪ੍ਰਮੋਟ ਕਰੋ ਜਿਨ੍ਹਾਂ ਤੇ ਤੁਹਾਨੂੰ ਖੁਦ ਭਰੋਸਾ ਹੋਵੇ ਅਤੇ ਜੋ ਤੁਹਾਡੇ ਦਰਸ਼ਕਾਂ Audience ਦੀ ਕਿਸੇ ਸਮੱਸਿਆ ਦਾ ਹੱਲ ਕਰਦੇ ਹੋਣ । ਜਦੋਂ ਤੁਸੀਂ ਸੌਂ ਰਹੇ ਹੁੰਦੇ ਹੋ ਤਾਂ ਵੀ ਅਤੇ ਜੇਕਰ ਕੋਈ ਤੁਹਾਡੇ ਲਿੰਕ ਤੋਂ ਸਮਾਨ ਖਰੀਦਦਾ ਹੈ । ਤਾਂ ਤੁਹਾਨੂੰ ਕਮਿਸ਼ਨ ਮਿਲਦੀ ਹੈ ।

4. Online Course

ਅੱਜ ਕਲ ਦਾ ਜਮਾਨਾ ਆਨਲਾਈਨ ਦਾ ਜਮਾਨਾ ਹੈ ਤਾਂ ਅਗਰ ਤੁਸੀਂ ਟੀਚਰ, ਕੋਚ ਜਾਂ ਬੱਚਿਆਂ ਨੂੰ ਪੜਾਉਂਦੇ ਹੋ, ਤਾਂ ਤੁਸੀ ਇਸ ਕੰਮ ਨੂੰ ਆਨਲਾਈਨ ਕਰਕੇ ਵੀ ਪੈਸੇ ਕਮਾ ਸਕਦੇ ਹੋ । ਤੁਸੀ ਆਪਣਾ ਇਕ ਕੋਰਸ ਤਿਆਰ ਕਰਕੇ ਅਤੇ ਉਸ ਕੋਰਸ ਨੂੰ ਆਨਲਾਈਨ ਵੇਚ ਕੇ ਆਪਣੀ ਪੈਸਿਵ ਆਮਦਨ ਬਣਾ ਸਕਦੇ ਹੋ ।

ਕੋਰਸ ਕਿੱਥੇ ਵੇਚੀਏ

ਤੁਸੀਂ ਆਪਣੇ ਕੋਰਸ ਨੂੰ Udemy, Skillshare ਜਾਂ Teachable ਵਰਗੀਆਂ ਵੈਬਸਾਈਟਾਂ ਤੇ ਅਪਲੋਡ ਕਰ ਸਕਦੇ ਹੋ । ਇਸਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਨੂੰ ਵੀਡੀਓ ਸਿਰਫ਼ ਇੱਕ ਵਾਰ ਰਿਕਾਰਡ ਕਰਨੀ ਪੈਂਦੀ ਹੈ । ਜਦੋਂ ਵੀ ਕੋਈ ਨਵਾਂ ਵਿਦਿਆਰਥੀ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਤੁਹਾਡਾ ਕੋਰਸ ਖਰੀਦਦਾ ਹੈ । ਤੁਹਾਨੂੰ ਪੈਸੇ ਮਿਲਦੇ ਰਹਿੰਦੇ ਹਨ । ਇਹ ਇੱਕ ਵਾਰ ਦੀ ਮਿਹਨਤ ਅਤੇ ਜ਼ਿੰਦਗੀ ਭਰ ਦੀ ਕਮਾਈ ਵਾਲਾ ਤਰੀਕਾ ਹੈ ।

5. E-Book

E-Book ਪੈਸਿਵ ਆਮਦਨ ਕਮਾਉਣ ਦਾ ਇੱਕ ਬਹੁਤ ਚੰਗਾ ਤਰੀਕਾ ਹੈ । E-Book ਦਾ ਮਤਲਬ ਹੈ ਕਿਸੇ ਕਿਤਾਬ ਨੂੰ ਆਨਲਾਈਨ ਖਰੀਦਨਾ ਜਾਂ ਵੇਚਨਾ, ਪਹਿਲਾ ਜਮਾਨੇ ਵਿੱਚ ਕਿਤਾਬਾਂ ਸਿਰਫ ਦੁਕਾਨਾਂ ਤੇ ਮਿਲਦੀਆਂ ਸਨ, ਪਰ ਅੱਜ ਕਲ ਲੋਕ ਕੋਈ ਕਿਤਾਬ ਲਿਖਦੇ ਹਨ ਤਾਂ ਉਸ ਕਿਤਾਬ ਨੂੰ ਦੁਕਾਨਾ ਚ ਬੇਚਣ ਦੀ ਜਗ੍ਹਾ ਉਹ ਉਸ ਨੂੰ ਆਨਲਾਈਨ ਬੇਚ ਦਿੰਦੇ ਹਨ । ਜੇ ਤੁਹਾਨੂੰ ਕਿਸੇ ਵਿਸ਼ੇ ਤੇ ਚੰਗੀ ਜਾਣਕਾਰੀ ਹੈ ਤਾਂ ਤੁਸੀ ਉਸ ਵਿਸ਼ੇ ਤੇ ਆਪਣੀ ਇੱਕ ਕਿਤਾਬ ਲਿਖ ਕੇ ਉਸ ਨੂੰ ਆਨਲਾਈਨ ਬੇਚ ਸਕਦੇ ਹੋ ਅਤੇ ਚੰਗੇ ਪੈਸੈ ਕਮਾ ਸਕਦੇ ਹੋ । Amazon Kindle ਇਸ ਦਾ ਇੱਕ ਬਹੁਤ ਚੰਗਾ ਉਦਾਹਰਣ ਹੈ ਜਿਸ ਚ ਤੁਸੀ ਆਪਣੀ ਕਿਤਾਬ ਨੂੰ ਬੇਚ ਸਕਦੇ ਹੋ ਜਿਸ ਲਈ Amazon ਤੁਹਾਨੂੰ ਪੈਸੇ ਦਵੇਗਾ ।

ਈ-ਬੁੱਕ ਕਿਵੇਂ ਬਣਾਈਏ

ਤੁਹਾਨੂੰ ਕੋਈ ਪ੍ਰੋਫੈਸ਼ਨਲ ਲੇਖਕ ਹੋਣ ਦੀ ਲੋੜ ਨਹੀਂ । ਤੁਸੀਂ Canva ਜਾਂ MS Word ਦੀ ਵਰਤੋਂ ਕਰਕੇ ਆਪਣੀ ਜਾਣਕਾਰੀ ਨੂੰ PDF ਫਾਰਮੈਟ ਵਿੱਚ ਲਿਖ ਕੇ ਡਿਜ਼ਾਈਨ ਕਰ ਸਕਦੇ ਹੋ । Amazon Kindle Direct Publishing KDP ਤੇ ਅਕਾਊਂਟ ਬਣਾ ਕੇ ਤੁਸੀਂ ਇਸਨੂੰ ਮੁਫ਼ਤ ਵਿੱਚ ਪਬਲਿਸ਼ ਕਰ ਸਕਦੇ ਹੋ ਅਤੇ ਹਰ Sale ਤੇ 70% ਤੱਕ ਦੀ ਰਾਇਲਟੀ Royalty ਕਮਾ ਸਕਦੇ ਹੋ ।

6. Share Market

ਸ਼ੇਅਰ ਮਾਰਕੀਚ Share Market ਇੱਕ ਐਸਾ ਬਾਜ਼ਾਰ ਹੈ ਜਿੱਥੇ ਤੁਸੀਂ ਵੱਖ – ਵੱਖ ਕੰਪਨੀਆਂ ਦੇ ਸ਼ੇਅਰ ਖਰੀਦ ਜਾਂ ਬੇਚ ਸਕਦੇ ਹੋ । ਤੁਸੀ ਸ਼ੇਅਰ ਮਾਰਕਿਟ ਤੋ ਵੀ Passive Income ਕਮਾ ਸਕਦੇ ਹੋ, ਇਸ ਵਿੱਚ ਤੁਹਾਨੂੰ ਥੋੜੀ ਜੀ Research ਕਰਨੀ ਪਵੇਗੀ ਕਿ ਕਿਹੜੀ ਕੰਪਨੀ ਚੰਗੀ ਹੈ ਅਤੇ ਕਿਹੜੀ ਕੰਪਨੀ ਬੂਰੀ ਹੈ । ਇਸ ਮਾਰਕੀਟ ਵਿੱਚ ਤੁਹਾਨੂੰ ਕਾਫੀ ਸਮਾਂ ਦੇਣਾ ਪਵੇਗਾ । ਉਦਾਹਰਣ ਦੇ ਤੋਰ ਤੇ Warren Buffett ਜੋ ਦੁਨੀਆ ਦੇ ਸਭ ਤੋ ਅਮੀਰ ਇਨਸਾਨ ਹਨ ਉਨ੍ਹਾਂ ਨੇ ਜਿਨਾਂ ਵੀ ਪੈਸਾ ਕਮਾਇਆ ਹੈ ਉਹ ਸ਼ੇਅਰ ਮਾਰਕੀਟ ਤੋ ਹੀ ਕਮਾਇਆ ਹੈ ।

ਪੈਸਿਵ ਆਮਦਨ ਲਈ ਡਿਵੀਡੈਂਡ

ਮੇਰੇ ਤਜਰਬੇ ਅਨੁਸਾਰ ਸ਼ੇਅਰ ਮਾਰਕੀਟ ਵਿੱਚ ਪੈਸਿਵ ਇਨਕਮ ਦਾ ਸਭ ਤੋਂ ਵਧੀਆ ਤਰੀਕਾ Dividend Paying Stocks ਖਰੀਦਣਾ ਹੈ । ਜਦੋਂ ਕੋਈ ਵੱਡੀ ਕੰਪਨੀ ਮੁਨਾਫਾ ਕਮਾਉਂਦੀ ਹੈ । ਤਾਂ ਉਹ ਆਪਣੇ ਸ਼ੇਅਰ ਧਾਰਕਾਂ Shareholders ਨੂੰ ਉਸ ਮੁਨਾਫੇ ਦਾ ਕੁਝ ਹਿੱਸਾ ਦਿੰਦੀ ਹੈ । ਜਿਸਨੂੰ ਡਿਵੀਡੈਂਡ ਕਹਿੰਦੇ ਹਨ । ਬਿਨਾਂ ਕੋਈ ਸ਼ੇਅਰ ਵੇਚੇ ਇਹ ਪੈਸਾ ਸਿੱਧਾ ਤੁਹਾਡੇ ਬੈਂਕ ਖਾਤੇ ਵਿੱਚ ਆਉਂਦਾ ਰਹਿੰਦਾ ਹੈ ।

  • ਜ਼ਰੂਰੀ ਨੋਟ (Disclaimer): ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਨਾ ਜੋਖਮ ਭਰਿਆ ਹੋ ਸਕਦਾ ਹੈ । ਇੱਥੇ ਪੈਸਾ ਲਗਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਰਿਸਰਚ (Research) ਕਰੋ ਜਾਂ ਕਿਸੇ ਵਿੱਤੀ ਸਲਾਹਕਾਰ (Financial Advisor) ਦੀ ਮਦਦ ਲਓ । ਕਦੇ ਵੀ ਉਧਾਰ ਲੈ ਕੇ ਸ਼ੇਅਰ ਮਾਰਕੀਟ ਵਿੱਚ ਪੈਸਾ ਨਾ ਲਗਾਓ ।

7. Mutual Fund

Mutual Fund ਅਤੇ ਸ਼ੇਅਰ ਮਾਰਕਿਟ ਦੋਵੇਂ ਕਾਫੀ ਹੱਦ ਤੱਕ ਇੱਕ ਜਿਹੇ ਹੁੰਦੇ ਹਨ । ਦੋਵੇਂ ਵਿੱਚ ਬਸ ਇੱਕ ਅੰਤਰ ਹੈ ਕਿ ਸ਼ੇਅਰ ਮਾਰਕਿਟ ਵਿੱਚ ਤੁਹਾਨੂੰ ਖੁਦ ਰਿਸਰਚ ਜਾਂ ਸਿਖਨਾ ਪੈਂਦਾ ਹੈ, ਪਰ Mutual Fund ਵਿੱਚ ਇਹ ਸਾਰਾ ਕੰਮ ਤੁਹਾਡੇ ਲਈ ਕੰਪਨੀ ਵਾਲੇ ਕਰਦੇ ਹਨ । ਕੰਪਨੀ ਤੁਹਾਡੇ ਕੋਲੋ ਪੈਸੇ ਲੈਕੇ ਅਤੇ ਉਹ ਉਸ ਪੈਸੇ ਨੂੰ ਸ਼ੇਅਰ ਮਾਰਕਿਟ ਵਿੱਚ Invest ਕਰਦੇ ਹਨ । ਉਨ੍ਹਾਂ ਨੂੰ ਕਾਫੀ ਚੰਗੀ ਜਾਣਕਾਰੀ ਹੁੰਦੀ ਹੈ ਜਿਸ ਕਾਰਨ Mutual Fund ਵੀ ਇੱਕ ਚੰਗਾ ਤਰੀਕਾ ਹੈ ਪੈਸੇ ਕਮਾਉਣ ਦਾ ।

SIP ਅਤੇ ਇੰਡੈਕਸ ਫੰਡ

ਨਵੇਂ ਨਿਵੇਸ਼ਕਾਂ ਲਈ Systematic Investment Plan (SIP) ਸਭ ਤੋਂ ਵਧੀਆ ਤਰੀਕਾ ਹੈ । ਇਸ ਨਾਲ ਤੁਸੀਂ ਹਰ ਮਹੀਨੇ ਸਿਰਫ਼ 500 ਰੁਪਏ ਤੋਂ ਵੀ ਸ਼ੁਰੂਆਤ ਕਰ ਸਕਦੇ ਹੋ । ਲੰਬੇ ਸਮੇਂ ਵਿੱਚ ਕੰਪਾਊਂਡਿੰਗ Power of Compounding ਦਾ ਜਾਦੂ ਤੁਹਾਡੀ ਛੋਟੀ ਜਿਹੀ ਰਕਮ ਨੂੰ ਵੱਡੀ ਪੂੰਜੀ ਵਿੱਚ ਬਦਲ ਸਕਦਾ ਹੈ । ਭਾਰਤ ਵਿੱਚ Nifty 50 Index Funds ਇੱਕ ਬਹੁਤ ਹੀ ਸੁਰੱਖਿਅਤ ਅਤੇ ਵਧੀਆ ਵਿਕਲਪ ਮੰਨੇ ਜਾਂਦੇ ਹਨ ।

  • ਜ਼ਰੂਰੀ ਨੋਟ (Disclaimer): ਮਿਊਚਲ ਫੰਡ ਨਿਵੇਸ਼ ਬਾਜ਼ਾਰ ਦੇ ਜੋਖਮਾਂ ਦੇ ਅਧੀਨ ਹਨ (Mutual Fund Investments are subject to market risks). ਨਿਵੇਸ਼ ਰਕਨ ਤੋਂ ਪਹਿਲਾਂ ਸਕੀਮ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜ੍ਹੋ ।

8. Domain Name

Domain Name ਵੀ ਇਕ ਪੈਸਿਵ ਆਮਦਨ ਕਮਾਨ ਦਾ ਚੰਗਾ ਤਰੀਕਾ ਹੈ । ਤੁਸੀ ਡੋਮੇਨ ਨੇਮ ਨੂੰ ਸਸਤੇ ਵਿੱਚ ਖਰੀਦ ਕੇ ਉਸਨੂੰ ਮਹਿੰਗੇ ਵਿੱਚ ਵੇਚ ਸਕਦੇ ਹੋ । ਤੁਸੀ ਡੋਮੇਨ ਨੇਮ ਨੂੰ ਲਾਖਾਂ ਵਿੱਚ ਨਹੀ ਬਲਕਿ ਕਰੋੜਾ ਵਿੱਚ ਵੀ ਬੇਚ ਸਕਦੇ ਹੋ । ਡੋਮੇਨ ਨੇ ਦਾ ਮਤਲਬ ਇੱਕ Digital Name ਜਿਵੇਂ ਕਿ facebook.com ਇੱਕ Digital Name ਹੈ । ਉਦਾਹਰਨ ਦੇ ਤੋਰ ਤੇ ਜੇ ਤੁਸੀ ਇੱਕ ਡੋਮੇਨ ਨੇਮ ਖਰੀਦੀਆਂ ਜਿਵੇਂ ਕਿabc.com ਅਤੇ ਜੇ ਕਿਸੇ ਨੂੰ ਇਹ ਡੋਮੇਨ ਨੇਮ abc.com ਚਾਹੀਦਾ ਹੋਵੇਗਾ । ਤਾਂ ਉਹ ਤੁਹਾਡੇ ਤੋ ਹੀ ਖਰੀਦੇਗਾ ਅਤੇ ਕੋਈ ਵਿ ਇਸ ਡੋਮੇਨ ਨੇਮ ਨੂੰ ਵੇਚ ਨਹੀ ਸਕਦਾ, ਜਿਸ ਕਾਰਨ ਤੁਸੀਂ ਚੰਗੇ ਪੈਸੇ ਕਮਾ ਸਕਦੇ ਹੋ ।

ਕਿਵੇਂ ਖਰੀਦੀਏ ਅਤੇ ਵੇਚੀਏ

ਤੁਸੀਂ GoDaddy, Namecheap ਜਾਂ Hostinger ਵਰਗੀਆਂ ਵੈਬਸਾਈਟਾਂ ਤੋਂ ਸਸਤੇ ਡੋਮੇਨ ਲਗਭਗ 500-1000 ਰੁਪਏ ਸਾਲਾਨਾ ਖਰੀਦ ਸਕਦੇ ਹੋ । ਫਿਰ ਇਨ੍ਹਾਂ ਨੂੰ Flippa ਜਾਂ Sedo ਵਰਗੇ ਪਲੇਟਫਾਰਮਾਂ ਤੇ ਨਿਲਾਮੀ Auction ਲਈ ਲਗਾ ਸਕਦੇ ਹੋ । ਧਿਆਨ ਰੱਖੋ ਕਿ ਛੋਟੇ, ਆਸਾਨ ਅਤੇ ਅਰਥਪੂਰਨ Meaningful .com ਡੋਮੇਨ ਸਭ ਤੋਂ ਵੱਧ ਕੀਮਤ ਤੇ ਵਿਕਦੇ ਹਨ ।

10. ਸਿੱਟਾ (Conclusion)

ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਵਿੱਤੀ ਆਜ਼ਾਦੀ Financial freedom ਪ੍ਰਾਪਤ ਕਰਨ ਲਈ ਪੈਸਿਵ ਇਨਕਮ Passive Income ਬਣਾਉਣਾ ਬਹੁਤ ਜ਼ਰੂਰੀ ਹੈ । ਸ਼ੁਰੂਆਤ ਵਿੱਚ ਤੁਹਾਨੂੰ ਮਿਹਨਤ ਅਤੇ ਸਮਾਂ ਦੇਣਾ ਪਵੇਗਾ । ਪਰ ਇੱਕ ਵਾਰ ਸਿਸਟਮ ਬਣ ਜਾਣ ਤੋਂ ਬਾਅਦ ਇਹ ਤੁਹਾਡੇ ਲਈ ਲਗਾਤਾਰ ਪੈਸਾ ਬਣਾਉਂਦਾ ਰਹੇਗਾ । ਉੱਪਰ ਦੱਸੇ ਗਏ 8 ਤਰੀਕਿਆਂ ਵਿੱਚੋਂ ਆਪਣੀ ਦਿਲਚਸਪੀ Interest ਅਤੇ ਹੁਨਰ Skill ਦੇ ਮੁਤਾਬਕ ਕੋਈ ਵੀ ਇੱਕ ਤਰੀਕਾ ਚੁਣੋ ਅਤੇ ਅੱਜ ਹੀ ਉਸ ਤੇ ਕੰਮ ਕਰਨਾ ਸ਼ੁਰੂ ਕਰੋ ।

11. FAQs (ਅਕਸਰ ਪੁੱਛੇ ਜਾਣ ਵਾਲੇ ਸਵਾਲ)

ਸਵਾਲ 1: ਕੀ ਮੈਂ ਬਿਨਾਂ ਪੈਸੇ ਲਗਾਏ ਪੈਸਿਵ ਇਨਕਮ ਸ਼ੁਰੂ ਕਰ ਸਕਦਾ ਹਾਂ ?
ਜਵਾਬ: ਹਾਂ, ਬਿਲਕੁਲ! YouTube ਚੈਨਲ ਬਣਾਉਣਾ ਅਤੇ Affiliate Marketing ਸ਼ੁਰੂ ਕਰਨਾ ਲਗਭਗ ਮੁਫ਼ਤ ਹੈ । ਤੁਹਾਨੂੰ ਸਿਰਫ਼ ਆਪਣਾ ਸਮਾਂ ਅਤੇ ਮਿਹਨਤ ਲਗਾਉਣ ਦੀ ਲੋੜ ਹੈ ।

ਸਵਾਲ 2: ਪੈਸਿਵ ਇਨਕਮ ਬਣਾਉਣ ਵਿੱਚ ਕਿੰਨਾ ਸਮਾਂ ਲੱਗਦਾ ਹੈ ?
ਜਵਾਬ: ਇਹ ਤੁਹਾਡੀ ਮਿਹਨਤ ਅਤੇ ਚੁਣੇ ਹੋਏ ਤਰੀਕੇ ਤੇ ਨਿਰਭਰ ਕਰਦਾ ਹੈ । ਆਮ ਤੌਰ ਤੇ YouTube ਜਾਂ Blogging ਰਾਹੀਂ ਚੰਗੀ ਅਤੇ ਲਗਾਤਾਰ ਕਮਾਈ ਸ਼ੁਰੂ ਹੋਣ ਵਿੱਚ 6 ਮਹੀਨਿਆਂ ਤੋਂ 1 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ ।

ਸਵਾਲ 3: ਨਵੇਂ ਲੋਕਾਂ Beginners ਲਈ ਸਭ ਤੋਂ ਵਧੀਆ ਪੈਸਿਵ ਆਮਦਨ ਦਾ ਤਰੀਕਾ ਕਿਹੜਾ ਹੈ ?
ਜਵਾਬ: ਜੇਕਰ ਤੁਹਾਡੇ ਕੋਲ ਨਿਵੇਸ਼ ਕਰਨ ਲਈ ਪੈਸੇ ਨਹੀਂ ਹਨ ਤਾਂ YouTube ਜਾਂ Blogging ਸਭ ਤੋਂ ਵਧੀਆ ਹੈ । ਪਰ ਜੇਕਰ ਤੁਹਾਡੇ ਕੋਲ ਥੋੜ੍ਹੀ ਬਚਤ ਹੈ ਤਾਂ Mutual Fund ਵਿੱਚ SIP ਸ਼ੁਰੂ ਕਰਨਾ ਸਭ ਤੋਂ ਆਸਾਨ ਅਤੇ ਘੱਟ ਰਿਸਕ ਵਾਲਾ ਤਰੀਕਾ ਹੈ ।

Leave a Comment