ਅਜ ਦਾ ਬਲੋਗ Rat Race in Punjabi ਤੇ ਹੈ । ਅੱਜ ਮੈ ਤੁਹਾਨੂੰ ਚੂਹਾ ਦੋੜ, ਜਿਸਨੂੰ ਅੰਗਰੇਜ਼ੀ ਵਿੱਚ Rat Race ਕਿਹਾ ਜਾਂਦਾ ਹੈ, ਇਸ ਬਾਰੇ ਦਸਾਂਗਾ । ਕਿਉਂਕਿ ਜੇ ਤੁਸੀ ਅਮੀਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦਾ ਪਤਾ ਹੋਣਾ ਚਾਹੀਦਾ ਹੈ ਕਿ ਚੁਹਾ ਦੋੜ ਕੀ ਹੈ ਅਤੇ ਇਸ ਬਲੋਗ ਵਿੱਚ ਮੈ ਇਸ ਬਾਰੇ ਵੀ ਗੱਲ ਕਰਾਂਗਾ ਕਿ ਤੁਸੀ ਚੁਹਾ ਦੋੜ ਤੋਂ ਬਾਹਰ ਕਿਵੇਂ ਨਿਕਲ ਸਕਦੇ ਹੋ ।
ਦੁਨੀਆ ਦੇ ਲੱਗਭਗ 90% ਤੋਂ ਵੱਧ ਲੋਕ ਇਸ ਚੂਹਾ ਦੋੜ ਵਿੱਚ ਫਸੇ ਹੋਏ ਹਨ, ਯਕੀਨ ਨਹੀਂ ਆਉਂਦਾ ਹੈ ਤਾਂ ਤੁਸੀ ਆਪਣੇ ਆਸ ਪਾਸ ਦਾ ਮਹੌਲ ਦੇਖ ਸਕਦੇ ਹੋ ਕਿ ਕਿਵੇਂ ਸਾਰੇ ਲੋਕ ਇੱਕ ਹੀ ਤਰ੍ਹਾਂ ਦੇ ਜੀਵਨ ਜੀ ਰਹੇ ਹਨ । ਸਭ ਸਵੇਰੇ ਉਠ ਕੇ ਤਿਆਰ ਹੋ ਕੇ ਪੈਸੇ ਕਮਾਉਣ ਲਈ ਕੰਮ ਤੇ ਜਾਂਦੇ ਹਨ ਅਤੇ ਸ਼ਾਮ ਨੂੰ ਆਉਂਦੇ ਹਨ । ਇਸ ਚੂਹਾ ਦੋੜ ਬਾਰੇ, Benjamin Franklin ਕਹਿੰਦੇ ਹਨ, “Some People die at 25 and aren’t burried untill 75,” ਜਿਸ ਦਾ ਅਰਥ ਹੈ ਕਿ ਕੁਝ ਲੋਕ 25 ਸਾਲਾਂ ਵਿੱਚ ਹੀ ਮਰ ਜਾਂਦੇ ਹਨ ਅਤੇ 75 ਸਾਲਾਂ ਤੱਕ ਦਫ਼ਨ ਨਹੀਂ ਹੁੰਦੇ ।
3 Idiots ਫਿਲਮ ਵਿੱਚ ਇੱਕ ਬਹੁਤ ਮਸ਼ਹੂਰ ਡਾਇਲਾਗ ਹੈ, ਜਿੰਦਗੀ ਇੱਕ ਰੇਸ ਹੈ, ਜੇ ਤੁਸੀ ਤੇਜ਼ ਨਹੀ ਦੋੜੋਗੇ ਤਾਂ ਕੋਈ ਤੁਹਾਨੂੰ ਕੁਚਲ ਕੇ ਅਗੇ ਨਿਕਲ ਜਾਵੇਗਾ । ਅਸੀ ਸਾਰੇ ਇਸ ਰੇਸ ਵਿੱਚ ਅਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਬਹੁਤ ਹੀ ਘੱਟ ਲੋਕ ਹਨ ਜੋ ਇਸ ਰੇਸ ਵਿੱਚ ਅਗੇ ਨਿਕਲ ਜਾਂਦੇ ਹਨ, ਬਹੁਤ ਸਾਰੇ ਲੋਕ ਇਸ ਰੇਸ ਵਿੱਚ ਪਿਛੇ ਰਹਿ ਜਾਂਦੇ ਹਨ ਅਤੇ ਉਹ ਲੋਕ ਚੂਹਾ ਦੋੜ ਵਿੱਚ ਫਸ ਜਾਂਦੇ ਹਨ ।
1. ਲੋਕ ਇਸ ਚੂਹਾ ਦੌੜ ਵਿੱਚ ਕਿਵੇਂ ਫਸਦੇ ਹਨ ?
ਦੋਸਤੋ ਹੁਣ ਮੈ ਤੁਹਾਨੂੰ ਦੱਸਾਗਾ ਕਿ ਲੋਕ ਇਸ ਚੂਹਾ ਦੋੜ Rat Race ਵਿੱਚ ਕਿਵੇਂ ਫਸਦੇ ਹਨ । ਤੁਸੀਂ ਦੇਖਿਆ ਹੋਵੇਗਾ ਕਿ ਦੁਨੀਆਂ ਵਿੱਚ ਸਭ ਲੋਕਾਂ ਦੇ ਦਿਮਾਗ ਵਿੱਚ ਸਿਰਫ ਇੱਕ ਚੀਜ਼ ਭਰੀ ਜਾਂਹੀ ਹੈ, ਉਨ੍ਹਾਂ ਦੇ ਦਿਮਾਗ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਕਿ ਉਹ ਆਪਣੀ ਜਿੰਦਗੀ ਨੂੰ ਸਿਰਫ ਇੱਕ ਗੋਲੇ ਦੇ ਤਰੀਕੇ ਨਾਲ ਜੀਦੇ ਹਨ । ਜਦੋਂ ਕਿਸੇ ਦਾ ਜਨਮ ਹੁੰਦਾ ਹੈ, ਤਾਂ ਕੁਝ ਸਾਲਾਂ ਤੱਕ ਉਹ ਆਪਣਾ ਬੱਚਪਨ ਚੰਗੇ ਤਰੀਕੇ ਨਾਲ ਬਿਤਾਉਂਦੇ ਹਨ, ਪਰ ਜਿਵੇਂ ਹੀ ਉਹ ਸਕੂਲ ਜਾਣ ਲੱਗ ਜਾਦੇ ਹਨ, ਉਦੋ ਤੋ ਹੀ ਉਸ ਦੇ ਮਾਤਾ ਪਿਤਾ, ਗੂਆਂਢੀ ਅਤੇ ਸਕੂਲ ਵਾਲੇ ਇਹੀ ਸਿਖਾਦੇ ਹਨ ਕਿ ਜੇ ਤੁਸੀ ਸਕੂਲ ਵਿੱਚ ਚੰਗੇ ਨੰਬਰ ਲੈਕੇ ਆਉਗੇ ਤਾਂ ਤੁਹਾਨੂੰ ਚੰਗੇ ਕਾਲਜ ਵਿੱਚ ਦਾਖਲਾ ਮਿਲੇਗਾ ।
ਚੰਗੇ ਕਾਲਜ ਵਿੱਚ ਪੜਾਈ ਕਰਨ ਤੋਂ ਬਾਅਦ, ਤੁਹਾਡੀ ਸਰਕਾਰੀ ਜਾਂ ਪ੍ਰਾਈਵੇਟ ਕੰਪਨੀ ਵਿੱਚ ਚੰਗੀ ਨੋਕਰੀ ਲਗ ਜਾਵੇਗੀ । ਚੰਗੀ ਨੌਕਰੀ ਮਿਲਨ ਤੋ ਬਾਅਦ, ਤੁਹਾਡਾ ਚੰਗੀ ਕੁੜੀ ਨਾਲ ਵਿਆਹ ਹੋ ਜਾਵੇਗਾ ਅਤੇ ਤੁਹਾਡੀ ਜ਼ਿੰਦਗੀ ਸੈਟ ਹੋ ਜਾਵੇਗੀ, ਪਰ ਇਦਾ ਦਾ ਕੁਝ ਨਹੀਂ ਹੁੰਦਾ । ਕਾਲਜ ਦੀ ਪੜਾਈ ਤੋ ਬਾਅਦ ਜਦੋਂ ਤੁਹਾਨੂੰ ਨੋਕਰੀ ਮਿਲ ਜਾਂਦੀ ਹੈ ਅਤੇ ਤੁਹਾਨੂੰ ਤੁਹਾਡੀ ਸੈਲਰੀ ਮਿਲਦੀ ਹੈ, ਤਾਂ ਤੁਸੀ ਆਪਣੇ ਸੁਪਨੇ ਪੂਰੇ ਕਰਨੇ ਸ਼ੁਰੂ ਕਰ ਦਿੰਦੇ ਹੋ ਜਿਵੇਂ ਕਿ ਮਹਿਗੇ ਕਪੜੈ, ਮਹਿਗੇ ਜੁਤੇ, ਇਥੋਂ ਤੱਕ ਕਿ ਮਹਿਗੇ ਫੋਨ ਖਰੀਦਣਾ ਸ਼ੁਰੂ ਕਰ ਦਿੱਦੇ ਹੋ । ਜਿਹਰਾ ਫੋਨ ਤੁਸੀ ਲੈਂਦੇ ਹੋ, ਉਹ ਫੋਨ ਤੁਹਾਡੀ ਸੈਲਰੀ ਤੋਂ ਵੱਧ ਹੁੰਦਾ ਹੈ ।
ਆਪਣੇ ਸੁਪਣੇ ਪੂਰੇ ਕਰਨ ਲਈ ਤੁਸੀ ਲੋਨ ਲੈਣਾ ਸ਼ੁਰੂ ਕਰ ਦਿੰਦੇ ਹੋ । ਇਥੋਂ ਤੱਕ ਤਾਂ ਠੀਕ ਹੈ ਕਿਉਕਿ ਤੁਸੀਂ ਸਿਰਫ ਆਪਣੇ ਸੁਪਨੇ ਪੂਰੇ ਕਰਦੇ ਹੋ । ਅਸਲੀ ਕਹਾਣੀ ਤਾਂ ਤਦ ਸ਼ੁਰੂ ਹੁੰਦੀ ਹੈ ਜਦੋਂ ਤੁਹਾਡੀ ਵਿਆਹ ਹੋ ਜਾਂਦੀ ਹੈ ਅਤੇ ਤੁਹਾਡਾ ਇੱਕ ਬੱਚਾ ਵੀ ਹੋ ਜਾਂਦਾ ਹੈ । ਤਦ ਤੁਸੀ ਆਪਣੇ, ਆਪਣੀ ਪਤਨੀ ਅਤੇ ਆਪਣੇ ਬੱਚੇ ਦੇ ਸੁਪਨੇ ਪੂਰੇ ਕਰਨ ਵਿੱਚ ਲੱਗ ਜਾਂਦੇ ਹੋ । ਹੁਣ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪਰਿਵਾਰ ਵੱਡਾ ਹੋ ਰਿਹਾ ਹੈ, ਤੁਹਾਨੂੰ ਇੱਕ ਘਰ ਅਤੇ ਇੱਕ ਗੱਡੀ ਦੀ ਲੋੜ ਹੈ ਇਸ ਨੂੰ ਪੂਰਾ ਕਰਨ ਲਈ ਤੁਸੀਂ ਬੈਂਕ ਤੋ ਲੋਨ ਲੈਂਦੇ ਹਨ । ਹੁਣ ਤੁਹਾਡਾ ਖਰਚਾ ਕਾਫੀ ਵਧ ਜਾਂਦਾ ਹੈ ਅਤੇ ਤੁਸੀ ਇਸ ਨੂੰ ਪੂਰਾ ਕਰਨ ਲਈ ਦੋ ਦੋ ਨੌਕਰੀਆਂ ਕਰਨ ਲੱਗਦੇ ਹੋ । ਤੁਸੀ ਰੋਜ ਸਵੇਰੇ ਉਠ ਕੇ ਨੌਕਰੀ ਕਰਨ ਜਾ ਰਹੇ ਹੋ ਅਤੇ ਥੱਕ ਹਾਰ ਕੇ ਤੁਸੀ ਸ਼ਾਮ ਨੂੰ ਘਰ ਲੇਟ ਰਹੇ ਹੋ, ਬਾਕੀ ਸ਼ਾਮ ਤੁਸੀ ਆਪਣੇ ਪਰਿਵਾਰ ਨਾਲ ਬਿਤਾਉਂਦੇ ਹੋ ।
ਉਦਹਾਰਣ
ਅੱਜ-ਕੱਲ੍ਹ ਪੰਜਾਬ ਵਿੱਚ ਲੋਕ ਕੈਨੇਡਾ ਜਾਣ ਲਈ, ਵੱਡੇ ਵਿਆਹਾਂ ਤੇ ਦਿਖਾਵਾ ਕਰਨ ਲਈ ਜਾਂ ਕਿਸ਼ਤਾਂ EMI ਤੇ ਮਹਿੰਗੀ ਗੱਡੀ (ਜਿਵੇਂ ਥਾਰ ਜਾਂ ਬੁਲਟ) ਲੈਣ ਲੈਂਦੇ ਹਨ । ਜਿਦਾ ਹੀ ਉਹ ਇਸ ਤਰ੍ਵਾ ਕਰਦੇ ਹਨ ਉਹ ਕਰਜ਼ੇ ਹੇਠ ਦੱਬ ਜਾਂਦੇ ਹਨ । ਕਰਜ਼ੇ ਵਿੱਚ ਦੱਬਣ ਤੋਂ ਬਾਅਦ ਉਹ ਚੂਹਾ ਦੌੜ ਵਿੱਚ ਫੱਸ ਜਾਂਦੇ ਹਨ ।
2. ਇਸ ਚੂਹਾ ਦੌੜ (Rat Race) ਵਿੱਚੋਂ ਬਾਹਰ ਕਿਵੇਂ ਨਿਕਲੀਏ ? (4 ਕਦਮ)
ਮੈਂ ਇਹ ਨਹੀਂ ਕਹਿ ਰਿਹਾ ਕਿ ਚੰਗੇ ਨੰਬਰ ਨਾ ਲਿਆਓ ਜਾਂ ਨੌਕਰੀ ਨਾ ਕਰੋ । ਨੌਕਰੀ ਕਰਨਾ ਬੁਰੀ ਗੱਲ ਨਹੀਂ ਹੈ, ਪਰ ਸਾਰੀ ਉਮਰ ਨੌਕਰੀ ਤੇ ਨਿਰਭਰ ਰਹਿਣਾ ਖ਼ਤਰਨਾਕ ਹੈ । ਸ਼ੇਅਰ ਮਾਰਕੀਟ ਅਤੇ ਵਿੱਤੀ ਖੇਤਰ ਵਿੱਚ ਆਪਣੇ 3+ ਸਾਲਾਂ ਦੇ ਤਜਰਬੇ ਨਾਲ, ਮੈਂ ਤੁਹਾਨੂੰ ਇਸ ਦੌੜ ਵਿੱਚੋਂ ਬਾਹਰ ਨਿਕਲਣ ਦੇ ਕੁਝ ਪ੍ਰੈਕਟੀਕਲ ਤਰੀਕੇ ਦੱਸਣ ਜਾ ਰਿਹਾ ਹਾਂ:
1. 50/30/20 ਬਜਟ ਰੂਲ (Budgeting Rule) ਅਪਣਾਓ
ਜੇਕਰ ਤੁਸੀਂ ਪੈਸਾ ਕਮਾਉਂਦੇ ਹੋ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿੱਥੇ ਜਾ ਰਿਹਾ ਹੈ । ਆਪਣੀ ਆਮਦਨ ਨੂੰ ਇਸ ਤਰ੍ਹਾਂ ਵੰਡੋ ।
- 50% ਜ਼ਰੂਰਤਾਂ (Needs): ਘਰ ਦਾ ਰਾਸ਼ਨ, ਬਿਜਲੀ ਦਾ ਬਿੱਲ, ਬੱਚਿਆਂ ਦੀ ਫੀਸ ।
- 30% ਸ਼ੌਂਕ (Wants): ਘੁੰਮਣ ਜਾਣਾ, ਬਾਹਰ ਖਾਣਾ ਖਾਣਾ, ਨਵਾਂ ਫੋਨ ।
- 20% ਨਿਵੇਸ਼ (Savings/Investments): ਇਹ ਹਿੱਸਾ ਹਰ ਹਾਲ ਵਿੱਚ ਤੁਹਾਡੇ ਭਵਿੱਖ ਲਈ ਬਚਣਾ ਚਾਹੀਦਾ ਹੈ ।
2. Assets ਅਤੇ Liabilities ਸੰਪੱਤੀ ਅਤੇ ਦੇਣਦਾਰੀ ਵਿੱਚ ਫਰਕ ਸਮਝੋ
ਅਮੀਰ ਲੋਕ ਸੰਪੱਤੀ Assets ਖਰੀਦਦੇ ਹਨ, ਜਦਕਿ ਗਰੀਬ ਲੋਕ ਦੇਣਦਾਰੀਆਂ Liabilities ਖਰੀਦਦੇ ਹਨ ।
- Asset ਜੋ ਜੇਬ ਵਿੱਚ ਪੈਸਾ ਪਾਵੇ: ਸ਼ੇਅਰ ਮਾਰਕੀਟ, ਮਿਊਚਲ ਫੰਡ Mutual Funds, ਜਾਇਦਾਦ Real Estate, ਜਾਂ ਕੋਈ ਸਾਈਡ ਬਿਜ਼ਨਸ ।
- Liability (ਜੋ ਜੇਬ ‘ਚੋਂ ਪੈਸਾ ਕੱਢੇ): ਮਹਿੰਗੀ ਗੱਡੀ, ਕ੍ਰੈਡਿਟ ਕਾਰਡ ਦਾ ਬਿੱਲ, ਮਹਿੰਗਾ ਫੋਨ ਜਿਸਦੀ ਕੀਮਤ ਸਮੇਂ ਨਾਲ ਘਟਦੀ ਹੈ । ਚੂਹਾ ਦੌੜ ਤੋਂ ਬਚਣ ਲਈ ਆਪਣੀਆਂ Assets ਵਧਾਓ ਨਾ ਕੀ ਦੇਣਦਾਰੀਆਂ ।
ਜੇ ਤੁਸੀ Asset and Liability ਬਾਰੇ ਵਿਸਥਾਰ ਨਾਲ ਪੜ੍ਵਨਾ ਚਾਹੁੰਦੇ ਹੋ ਤਾਂ ਮੇਰਾ ਬਲੌਗ Assets and Liability in Punjabi ਵਾਲਾ ਬਲੈਗ ਪੜ੍ਵੋ ।
3. ਐਮਰਜੈਂਸੀ ਫੰਡ (Emergency Fund) ਬਣਾਓ
ਜ਼ਿੰਦਗੀ ਵਿੱਚ ਕਦੇ ਵੀ ਕੋਈ ਮੁਸ਼ਕਲ ਆ ਸਕਦੀ ਹੈ (ਨੌਕਰੀ ਜਾਣਾ ਜਾਂ ਬਿਮਾਰੀ) । ਤੁਹਾਡੇ ਕੋਲ ਘੱਟੋ-ਘੱਟ 6 ਮਹੀਨਿਆਂ ਦੇ ਖਰਚੇ ਜੋਗਾ ਪੈਸਾ ਇੱਕ ਵੱਖਰੇ ਬੈਂਕ ਖਾਤੇ ਵਿੱਚ ਹੋਣਾ ਚਾਹੀਦਾ ਹੈ, ਤਾਂ ਜੋ ਔਖੇ ਸਮੇਂ ਤੁਹਾਨੂੰ ਲੋਨ ਨਾ ਲੈਣਾ ਪਵੇ । Emergency Fund ਤੇ ਮੈਂ ਇੱਕ ਬਲੌਗ ਬਣਾਇਆ ਹੈ ਤੁਸੀ ਉਹ ਬਲੌਗ ਪੜ੍ਵ ਸਕਦੇ ਹੋ । Emergency Fund in Punjabi ਇਸ ਬਲੌਗ ਨੂੰ ਪੜ੍ਵਨ ਤੋਂ ਬਾਅਦ ਤੁਹਾਨੂੰ ਪਤਾ ਲਗ ਜਾਵੇਗਾ ਕਿ Emergency Fund ਕਿਉਂ ਜ਼ਰੂਰੀ ਹੈ ।
4. ਪੈਸੇ ਤੋਂ ਪੈਸਾ ਕਮਾਉਣਾ ਸਿੱਖੋ
ਸਿਰਫ਼ ਬੈਂਕ ਵਿੱਚ ਪੈਸਾ ਰੱਖਣ ਨਾਲ ਤੁਸੀਂ ਕਦੇ ਅਮੀਰ ਨਹੀਂ ਬਣ ਸਕਦੇ ਕਿਉਂਕਿ ਮਹਿੰਗਾਈ Inflation ਤੁਹਾਡੇ ਪੈਸੇ ਦੀ ਵੈਲਯੂ ਘਟਾ ਦਿੰਦੀ ਹੈ ।
- ਆਪਣੀ ਤਨਖਾਹ ਦਾ ਕੁਝ ਹਿੱਸਾ ਹਰ ਮਹੀਨੇ SIP (Systematic Investment Plan) ਰਾਹੀਂ ਮਿਊਚਲ ਫੰਡਾਂ ਜਾਂ ਇੰਡੈਕਸ ਫੰਡਾਂ ਵਿੱਚ ਨਿਵੇਸ਼ ਕਰੋ । SIP in Punjabi ਇਹ ਬਲੌਗ ਪੜ੍ਵ ਅਤੇ ਜਾਣੋ ਇਹ ਕੀ ਹੈ ਅਤੇ ਇਸ ਰਾਹੀ ਤੁਸੀ ਕਿਦਾ ਅਮੀਰ ਬਣ ਸਕਦੇ ਹੋ ।
- Compounding (ਚੱਕਰਵਰਤੀ ਵਿਆਜ) ਦੀ ਤਾਕਤ ਨੂੰ ਸਮਝੋ । ਜੋ ਪੈਸਾ ਤੁਸੀਂ ਅੱਜ ਨਿਵੇਸ਼ ਕਰੋਗੇ । ਉਹ ਆਉਣ ਵਾਲੇ 10-15 ਸਾਲਾਂ ਵਿੱਚ ਤੁਹਾਨੂੰ ਵਿੱਤੀ ਆਜ਼ਾਦੀ ਦੇਵੇਗਾ । ਜੇ ਤੁਹਾਨੂੰ Compounding ਦੀ ਤਾਕਤ ਨਹੀਂ ਪਤਾ ਤਾਂ ਮੇਰਾ Power of Compounding in Punjabi ਵਾਲਾ ਬਲੌਗ ਪੜ੍ਵੋ ।
3. ਸਿੱਟਾ (Conclusion)
ਚੂਹਾ ਦੌੜ ਤੋਂ ਬਾਹਰ ਨਿਕਲਣ ਦਾ ਇੱਕੋ-ਇੱਕ ਰਸਤਾ ਹੈ ਵਿੱਤੀ ਸਿੱਖਿਆ Financial Education । ਇਹ ਸਾਨੂੰ ਸਕੂਲਾਂ ਜਾਂ ਕਾਲਜਾਂ ਵਿੱਚ ਨਹੀਂ ਸਿਖਾਈ ਜਾਂਦੀ । ਜਦੋਂ ਤੁਸੀਂ ਆਪਣੇ ਪੈਸੇ ਨੂੰ ਸਹੀ ਜਗ੍ਹਾ ਨਿਵੇਸ਼ ਕਰਨਾ ਸਿੱਖ ਲੈਂਦੇ ਹੋ, ਤਾਂ ਪੈਸਾ ਤੁਹਾਡੇ ਲਈ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਤੁਸੀਂ 60 ਸਾਲ ਦੀ ਉਮਰ ਤੋਂ ਬਹੁਤ ਪਹਿਲਾਂ ਰਿਟਾਇਰ Early Retirement ਹੋ ਸਕਦੇ ਹੋ ।
4. ਅਕਸਰ ਪੁੱਛੇ ਜਾਣ ਵਾਲੇ ਸਵਾਲ (FAQs)
ਸਵਾਲ 1: ਮੇਰੀ ਤਨਖਾਹ ਬਹੁਤ ਘੱਟ ਹੈ, ਮੈਂ ਚੂਹਾ ਦੌੜ ਤੋਂ ਬਾਹਰ ਨਿਕਲਣ ਲਈ ਨਿਵੇਸ਼ ਕਿਵੇਂ ਸ਼ੁਰੂ ਕਰਾਂ?
ਜਵਾਬ: ਨਿਵੇਸ਼ ਕਰਨ ਲਈ ਲੱਖਾਂ ਰੁਪਏ ਦੀ ਲੋੜ ਨਹੀਂ ਹੁੰਦੀ । ਤੁਸੀਂ ਮਿਊਚਲ ਫੰਡਾਂ ਵਿੱਚ SIP ਰਾਹੀਂ ਹਰ ਮਹੀਨੇ ਸਿਰਫ਼ 500 ਜਾਂ 1000 ਰੁਪਏ ਤੋਂ ਵੀ ਸ਼ੁਰੂਆਤ ਕਰ ਸਕਦੇ ਹੋ । ਅਸਲ ਗੱਲ ਪੈਸੇ ਦੀ ਮਾਤਰਾ ਨਹੀਂ, ਸਗੋਂ ਨਿਯਮਿਤ ਤੌਰ ਤੇ ਨਿਵੇਸ਼ Consistency ਕਰਨ ਦੀ ਹੈ ।
ਸਵਾਲ 2: Rat Race ਚੂਹਾ ਦੌੜ ਵਿੱਚ ਫਸਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ ?
ਜਵਾਬ: ਇਸ ਦਾ ਸਭ ਤੋਂ ਵੱਡਾ ਕਾਰਨ ਸਮਾਜ ਵਿੱਚ “ਦਿਖਾਵਾ” ਕਰਨਾ ਹੈ । ਲੋਕ ਆਪਣੀ ਆਮਦਨ ਤੋਂ ਵੱਧ ਮਹਿੰਗੇ ਫੋਨ, ਗੱਡੀਆਂ ਅਤੇ ਕੱਪੜੇ ਖਰੀਦਣ ਲਈ EMI ਅਤੇ ਕ੍ਰੈਡਿਟ ਕਾਰਡ ਦਾ ਸਹਾਰਾ ਲੈਂਦੇ ਹਨ, ਜੋ ਉਹਨਾਂ ਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਦਿੰਦਾ ਹੈ।
ਸਵਾਲ 3: ਮੈਂ ਵਿੱਤੀ ਸਿੱਖਿਆ (Financial Education) ਕਿੱਥੋਂ ਲੈ ਸਕਦਾ ਹਾਂ ?
ਜਵਾਬ: ਤੁਸੀਂ ਸਾਡੇ ਬਲੌਗ RLBlogs.in ਨੂੰ ਪੜ੍ਹ ਸਕਦੇ ਹੋ । ਇਸ ਤੋਂ ਇਲਾਵਾ ਤੁਸੀਂ ਵਿੱਤੀ ਕਿਤਾਬਾਂ ਜਿਵੇਂ ਕਿ Rich Dad Poor Dad (ਰਾਬਰਟ ਕਿਯੋਸਾਕੀ) ਪੜ੍ਹ ਸਕਦੇ ਹੋ ਅਤੇ ਇੰਟਰਨੈੱਟ ਦੀ ਸਹੀ ਵਰਤੋਂ ਕਰਕੇ ਸ਼ੇਅਰ ਮਾਰਕੀਟ ਦੀ ਮੁਫ਼ਤ ਜਾਣਕਾਰੀ ਲੈ ਸਕਦੇ ਹੋ ।
ਸਵਾਲ 4: ਐਮਰਜੈਂਸੀ ਫੰਡ ਕਿੰਨਾ ਹੋਣਾ ਚਾਹੀਦਾ ਹੈ?
ਜਵਾਬ: ਤੁਹਾਡਾ ਐਮਰਜੈਂਸੀ ਫੰਡ ਤੁਹਾਡੇ ਹਰ ਮਹੀਨੇ ਦੇ ਖਰਚਿਆਂ ਦਾ ਘੱਟੋ-ਘੱਟ 6 ਗੁਣਾ ਹੋਣਾ ਚਾਹੀਦਾ ਹੈ । ਉਦਾਹਰਨ ਲਈ ਜੇਕਰ ਤੁਹਾਡਾ ਮਹੀਨੇ ਦਾ ਖਰਚਾ 20,000 ਰੁਪਏ ਹੈ । ਤਾਂ ਤੁਹਾਡੇ ਕੋਲ 1,20,000 ਰੁਪਏ ਸੇਵਿੰਗ ਖਾਤੇ ਜਾਂ FD ਵਿੱਚ ਹੋਣੇ ਚਾਹੀਦੇ ਹਨ ।
ਬੇਦਾਅਵਾ (Disclaimer): ਇਹ ਬਲੌਗ ਸਿਰਫ ਵਿਦਿਅਕ ਅਤੇ ਜਾਣਕਾਰੀ ਦੇ ਉਦੇਸ਼ਾਂ ਲਈ ਹੈ । ਮੈਂ ਕੋਈ ਪ੍ਰਮਾਣਿਤ ਵਿੱਤੀ ਸਲਾਹਕਾਰ (Financial Advisor) ਨਹੀਂ ਹਾਂ । ਨਿਵੇਸ਼ ਕਰਨ ਜਾਂ ਕੋਈ ਵੀ ਵਿੱਤੀ ਫੈਸਲਾ ਲੈਣ ਤੋ ਪਹਿਲਾਂ ਕਿਰਪਾ ਕਰਕੇ ਆਪਣੇ ਮਾਹਰ ਨਾਲ ਸਲਾਹ ਜ਼ਰੂਰ ਕਰੋ ।
Disclaimer: This blog is for educational and informational purposes only. I am not a certified Financial Advisor. Please consult with a professional expert before investing or making any financial decisions.
ਮੇਰਾ ਨਾਮ Vivek ਹੈ ਅਤੇ ਮੈਂ RLBlogs.in ਦਾ ਫਾਊਂਡਰ ਹਾਂ। ਮੇਰਾ ਮਕਸਦ ਪੰਜਾਬੀ ਲੋਕਾਂ ਨੂੰ ਫਾਈਨੈਂਸ, ਸ਼ੇਅਰ ਮਾਰਕਿਟ ਅਤੇ ਪੈਸਿਆ ਦਾ ਸਹੀ ਇਸਤੇਮਾਲ ਕਰਨਾ ਦਸਣਾ ਹੈ । ਮੈਂ ਔਖੇ ਵਿੱਤੀ ਵਿਸ਼ਿਆਂ ਨੂੰ ਸਰਲ ਪੰਜਾਬੀ ਵਿੱਚ ਸਮਝਾਉਂਦਾ ਹਾਂ । ਮੈਨੂੰ ਸ਼ੇਅਰ ਮਾਰਕੀਟ ਅਤੇ ਹੋਰ ਵਿੱਤੀ ਵਿਸ਼ੇ ਵਿੱਚ 3+ ਸਾਲਾਂ ਦਾ ਤਜਰਬਾ ਹੈ ਅਤੇ ਮੈ ਵੱਖ-ਵੱਖ ਸਰਕਾਰੀ ਸਕੀਮਾਂ, ਵਿੱਤੀ ਵਿਸ਼ਿਆ ਬਾਰੇ ਰਿਸਰਚ ਕਰਕੇ ਦਸਦਾ ਹਾਂ ।
