rlblogs.in

ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਿਵੇਂ ਕਰੀਏ: How to Invest in Stock Market in Punjabi

ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਿਵੇਂ ਕਰੀਏ – ਇੱਕ ਇਹ ਸਵਾਲ ਅੱਜ ਕਲ ਲੱਖਾਂ ਪੰਜਾਬੀਆਂ ਦੇ ਮਨ ਵਿੱਚ ਆਉਂਦਾ ਹੈ । ਸਾਰੇ ਲੈਗ ਮਿਹਨਤ ਕਰਕੇ ਪੈਸਾ ਕਮਾਉਂਦੇ ਹੈ, ਫਿਰ ਕੁਝ ਪੈਸੇ ਨੂੰ ਬੱਚਾ ਕੇ ਬੈਂਕ ਵਿੱਚ ਰੱਖ ਦਿੰਦੇ ਹਨ । ਬੈਂਕ ਵਿੱਚ ਪੈਸੇ ਰੱਖ ਕੇ ਸਾਲ ਦੇ ਅਖੀਰ ਵਿੱਚ ਸਿਰਫ 3-4% ਵਿਆਜ਼ ਮਿਲਦਾ ਹੈ । ਦੂਜੇ ਪਾਸੇ ਮਹਿੰਗਾਈ 6% – 7% ਦੀ ਦਰ ਨਾਲ ਵਧਦੀ ਹੈ । ਇਸ ਤਾ ਮਤਲਬ ਹੈ ਕਿ ਤੁਹਾਡਾ ਪੈਸਾ ਬੈਂਕ ਵਿੱਚ ਹਰ ਸਾਲ ਘੱਟ ਰਿਹਾ ਹੁੰਦਾ ਹੈ । ਜਾਵੇ ਤੁਹਾਨੂੰ ਤੁਹਾਡਾ ਪੈਸੇ ਬੈਂਕ ਵਿੱਚ ਵੱਧਦਾ ਦਿਖਦਾ ਹੈ ਪਰ ਉਹ ਮਹਿਗਾਈ ਦੇ ਹਿਸਾਬ ਨਾਲ ਘੱਟ ਰਿਹਾ ਹੁੰਦਾ ਹੈ ਅਤੇ ਇਸ ਗੱਲ ਦਾ ਪਤਾ ਤੁਹਾਨੂੰ 5 ਜਾਂ 10 ਸਾਲ ਬਾਦ ਪਤਾ ਲਗਦਾ ਹੈ ਕਿ ਮਹਿੰਗਾਈ ਜਿਆਦਾ ਵੱਧ ਗਈ ਹੈ ਅਤੇ ਜਿਹੜਾ ਤੁਸੀ ਜਾਂ ਮੈ ਬੈਂਕ ਵਿੱਚ ਪੈਸੇ ਜਮਾ ਕਰਾਏ ਸੀ ਉਹ ਉਨੇ ਨਹੀਂ ਵਧੇ ਜਿੰਨੀ ਮਹਿਗਾਈ ਵਧ ਗਈ ਹੈ ।

ਇਹ ਸਮੱਸਿਆ ਸਿਰਫ ਤੁਹਾਡੀ ਨਹੀਂ ਹੈ ਬਲਕਿ ਭਾਰਤ ਵਿੱਚ ਰਹਿ ਰਹੇ ਕਰੋੜਾਂ ਲੋਕਾਂ ਇਸੇ ਚੱਕਰ ਵਿੱਚ ਫਸੇ ਹੋਏ ਹਨ । ਸਾਰੇ ਲੋਕ ਕਮਾਉਦੇ ਹਨ, ਬਚਾਉਂਦੇ ਹਨ ਪਰ ਪੈਸਾ ਫਿਰ ਵੀ ਨਹੀਂ ਵਧ ਰਿਹਾ ਹੁੰਦਾ । ਜੇ ਤੁਸੀ ਵੀ ਇਸੀ ਸਮਸਿਆ ਦਾ ਸਾਮਣਾ ਕਰ ਰਹੇ ਹੋ ਤਾਂ ਅੱਜ ਦਾ ਬਲੋਗ ਤੁਹਾਡੇ ਲਈ ਹੈ । ਤੁਸੀ ਆਪਣਾ ਪੈਸਾ ਕਿਸੀ ਏਸੀ ਜਗਹ ਲਗਾ ਸਕਦੇ ਹੋ ਜਿਥੇ ਤੁਹਾਨੂੰ ਬੈਂਕ ਤੋ ਜਿਆਦਾ Return ਮਿਲੇ ਜਿਵੇ ਕਿ ਸ਼ੇਅਰ ਮਾਰਕਿਟ । ਤਾਂ ਚਲੋ ਬਲੌਗ ਨੂੰ ਸ਼ੁਰੂ ਕਰਦੇ ਹਨ ।

ਜ਼ਰੂਰੀ ਸੂਚਨਾ: ਇਹ ਬਲੌਗ ਸਿਰਫ਼ ਜਾਣਕਾਰੀ ਅਤੇ ਸਿੱਖਿਆ ਦੇ ਉਦੇਸ਼ ਨਾਲ ਲਿਖਿਆ ਗਿਆ ਹੈ । ਇਹ ਕਿਸੇ ਵੀ ਤਰ੍ਹਾਂ ਦੀ ਵਿੱਤੀ ਸਲਾਹ (Financial Advice) ਨਹੀਂ ਹੈ । ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਨ ਤੋ ਪਹਿਲਾ ਆਪਣੇ ਵਿੱਤੀ ਸਲਾਹਕਾਰ Financial Advisor ਨਾਲ ਸਲਾਹ ਜ਼ਰੂਰ ਸਲਾਹ ਲਵੋਂ । ਅਸੀ ਤੁਹਾਡੇ ਕਿਸੇ ਵੀ ਫਇਦੇ ਜਾਂ ਨੁਕਸਾਨ ਲਈ ਜਿਮੇਵਾਰ ਨਹੀਂ ਹੈ ।

Table of Contents

ਸ਼ੇਅਰ ਮਾਰਕੀਟ ਕੀ ਹੈ?

ਸ਼ੇਅਰ ਮਾਰਕੀਟ ਦੋ ਸ਼ਬਦਾ ਨੂੰ ਮਿਲਾ ਕੇ ਬਨਿਆ ਹੈ ਪਹਿਲਾ ਸ਼ੇਅਰ ਮਤਲਬ ਕਿ ਹਿੱਸਾ ਅਤੇ ਮਾਰਕੀਟ ਮਤਲਬ ਕੀ ਬਾਜਾਰ । ਸ਼ੇਅਰ ਮਾਰਕੀਟ ਇਕ ਅਜਿਹੀ ਜਗ੍ਹਾ ਹੈ ਜਿੱਥੇ ਅਲਗ – ਅਲਗ ਕੰਪਨੀਆਂ ਆਪਣੀ ਕੰਪਨੀਆਂ ਜਾਂ ਕਾਰੋਬਾਰ ਦਾ ਕੁਝ ਹਿੱਸਾ ਆਮ ਲੋਕਾਂ ਨੂੰ ਦੇ ਦਿੰਦੀ ਹੈ । ਉਹ ਆਪਣੀ ਕੰਪਨੀ ਦਾ ਕੁੱਝ ਹਿਸਾ ਆਮ ਲੋਕਾਂ ਨੂੰ ਇਸ ਲਈ ਦਿੰਦੀ ਹੈ ਤਾਂ ਕਿ ਉਹ ਆਪਣਾ ਕਾਰੋਬਾਰ ਵਧਾ ਸਕਨ ।

ਉਦਾਹਰਣ

ਮੰਨ ਲਵੋ ਤੁਹਾਡੇ ਪਿੰਡ ਵਿੱਚ ਕਿਸੇ ਨੇ ਇੱਕ ਢਾਬਾ ਖੋਲ੍ਹਣਾ ਹੈ । ਉਸ ਕੋਲ ਸਿਰਫ 50,000 ਰੁਪਏ ਹਨ ਪਰ ਢਾਬੇ ਖੋਲ੍ਹਣ ਵਾਸਤੇ ਉਸ ਨੂੰ 1,00,000 ਰੁਪਏ ਚੁਹੀਦੇ ਹਨ । ਜੋ ਬਾਕੀ ਦੇ 50,000 ਰੁਪਏ ਹਨ ਉਹ ਆਪਣੀ ਕੰਪਨੀ ਦੇ ਹਿਸੇ ਕਰਕੇ 50 ਹਿਸੇ ਕਰਕੇ । ਦੋ ਤਿੰਨ ਲੋਕਾ ਨੂੰ 50% ਹਿਸਾ ਦੇ ਕੇ ਉਹ 50,000 ਰੁਪਏ ਇਕਠਾ ਕਰ ਲਵੇਗਾ । ਇਸ ਤਰ੍ਹਾ ਕਰਨ ਨਾਲ ਉਸ ਦਾ ਢਾਬਾ ਵੀ ਖੁਲ ਜਾਵੇਗਾ ਅਤੇ ਉਹ ਕੰਪਨੀ ਦਾ ਮਾਲਿਕ ਵੀ ਬਣਿਆ ਰਵੇਗਾ ਕਿਉਂਕਿ 50% ਹਿੱਸਾ 3 ਲੋਗਾਂ ਕੋਲ ਹੈ ਅਤੇ 50% ਹਿੱਸਾ ਉਸ ਖੁਦ ਕੋਲ ਹੈ । ਜੇ ਤੁਸੀ ਸ਼ੇਅਰ ਮਾਰਕੀਟ ਬਾਰੇ ਡੁੰਗੀ ਜਾਂ ਸਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀ ਮੇਰਾ Share Market in Punjabi ਵਾਲਾ ਬਲੋਗ ਪੜ੍ਹ ਸਕਦੇ ਹੋ ।

ਕੰਪਨੀ ਸ਼ੇਅਰ ਕਿਉਂ ਵੇਚਦੀ ਹੈ?

ਜਿੰਦਾ ਕਿ ਮੈ ਤੁਹਾਨੂੰ ਉਪਰ ਸਮਝਾ ਦਿੱਤਾ ਹੈ । ਪਰ ਸਵਾਲ ਇਹ ਹੈ ਕਿ ਕੰਪਨੀਆਂ ਦਾ ਤਾਂ ਕੰਮ ਚਲ ਰਿਹਾ ਹੁੰਦਾ ਹੈ ਪਰ ਉਹ ਆਪਣੇ ਸ਼ੇਅਰ ਕਿਉਂ ਵੇਚਦੇ ਹਨ । ਉਹਨਾਂ ਦਾ ਸ਼ੇਅਰ ਵੇਚਨ ਦਾ ਕਾਰਨ ਵੀ ਪੈਸਾ ਹੀ ਹੁੰਦਾ ਹੈ । ਜਦੋ ਕੋਈ ਕੰਪਨੀ ਵੱਡੀ ਹੋਣਾ ਚਾਹੁੰਦੀ ਹੈ, ਨਵੀਂ ਫੈਕਟਰੀ ਲਗਾਉਣਾ ਚਾਹੁੰਦੀ ਹੈ, ਨਵਾਂ ਸਮਾਨ ਖਰੀਦਣਾ ਚਾਹੁੰਦੀ ਹੈ ਆਦਿ ਤਾਂ ਉਸ ਕੰਪਨੀ ਨੂੰ ਬਹੁਤ ਸਾਰੇ ਪੈਸਿਆ ਦੀ ਲੋੜ ਹੁੰਦੀ ਹੈ । ਇਹਨਾਂ ਪੈਸਿਆ ਨੂੰ ਇਕਠਾ ਕਰਨ ਲਈ ਕੰਪਨੀ ਆਪਣੇ ਸ਼ੇਅਰ ਵੇਚਦੀ ਹੈ IPO (Initial Public Offering) ਦੇ ਜ਼ਰੀਏ ।

ਸ਼ੇਅਰ ਮਾਰਕਿਟ ਵਿੱਚ ਨਿਵੇਸ਼ ਕਰਨ ਤੋਂ ਪਹਿਲਾ ਕੁੱਝ ਖਾਸ ਗਲਾਂ

ਭਾਰਤ ਵਿੱਚ ਸ਼ੇਅਰ ਮਾਰਕੀਟ ਜਾਂ ਸ਼ੇਅਰ ਬਾਜ਼ਾਰ ਕਿੱਥੇ ਹੁੰਦੇ ਹੈ?

ਭਾਰਤ ਵਿੱਚ ਦੋ ਵੱਡੇ ਸ਼ੇਅਰ ਬਾਜ਼ਾਰ ਹਨ । ਇੱਕ ਤਾਂ BSE (Bombay Stock Exchange) ਅਤੇ ਦੂਜਾ ਹੈ NSE (National Stock Exchange).

1. BSE (Bombay Stock Exchange)

ਇਹ ਭਾਰਤ ਤਾਂ ਸਭ ਤੋ ਪਹਿਲਾ Bombay Stock Exchange ਹੈ । ਜੋ ਕਿ Bombay ਵਿੱਚ ਹੈ ਅਤੇ ਇਹ Asia ਦਾ ਸਭ ਦੋ ਪੁਰਾਣਾ ਸ਼ੇਅਰ ਬਾਜ਼ਾਰ ਹੈ, ਜੋ 1875 ਵਿੱਚ ਸ਼ੁਰੂ ਹੋਇਆ ਸੀ । ਇਸ Stock Exchange ਵਿੱਚ ਭਾਰਤ ਦੀ ਵੱਡੀ ਤੋ ਵੱਡੀ ਕੰਪਨੀਆਂ List ਹਨ । ਪਹਿਲਾ ਦੇ ਜਮਾਨੇ ਵਿੱਚ ਲੋਗ BSE ਦੀ Building ਵਿੱਚ ਇਕਠਾ ਹੋ ਕੇ ਸ਼ੇਅਰ ਨੂੰ ਖਰੀਦੇ ਜਾਂ ਵੇਚਦੇ ਸੀ । BSE ਨੂੰ Sensex ਦੇ ਨਾਮ ਤੋ ਵੀ ਜਾਣੀਆ ਗਿਆ ਹੈ ਅਤੇ Sensex ਕਦੇ ਵੀ ਨਬੇ ਸਮੇ ਲਈ ਗਿਰਿਆ ਨਹੀਂ ਹੈ ਇਹ ਹਮੇਸ਼ਾ ਉੱਤੇ ਹੀ ਗਿਆ ਹੈ ਪਰ ਜੇ ਤੁਸੀ ਗੱਲ ਕਰੋ ਕੱਟ ਸਮੇਂ ਦੀ ਇਹ ਗਿਰਦਾ ਅਤੇ ਚੜਦਾ ਵੀ ਰਹਿਦਾ ਹੈ । ਪਰ 1985 ਤੋਂ ਲੈ ਕੇ ਇਹ ਸਿਰਫ ਉੱਪਰ ਹੀ ਗਿਆ ਹੈ ਕੁਝ ਸਮੇਂ ਲਈ ਇਹ ਗਿਰ ਜਾਂਦਾ ਹੈ ਪਰ ਲੰਬੇ ਸਮੇਂ ਤੇ ਇਹ ਤੁਹਾਨੂੰ ਹਮੇਸ਼ਾ ਉੱਪਰ ਜਾਂਦਾ ਹਿ ਦਿਖੇਗਾ । ਜਿਵੇਂ ਕਿ ਮੈ ਹੇਠਾਂ ਤੁਹਾਨੂੰ ਤਸਵੀਰ ਵਿੱਚ ਦਸਿਆ ਹੈ ।

2. NSE (National Stock Exchange)

ਇਹ ਭਾਰਤ ਵਿੱਚ National Stock Exchange ਤੋ ਜਾਣਿਆ ਜਾਂਦਾ ਸੀ । ਇਸ ਦੀ ਸ਼ੁਰੂਆਤ 1992 ਵਿੱਚ ਹੋਈ ਸੀ । ਇਸ ਨੂੰ ਬਣਾਨ ਪਿਛੇ Digitalization ਸੀ । ਕਿਉਂਕਿ ਤੁਸੀ ਉਪਰ ਪੜਿਆ ਹੋਣਾ ਕਿ ਪਹਿਲਾ ਦੇ ਜਮਾਨੇ ਵਿੱਚ ਲੋਗ BSE ਦੀ Building ਵਿੱਚ ਇਕਠਾ ਹੋ ਕੇ ਸ਼ੇਅਰ ਨੂੰ ਖਰੀਦੇ ਜਾਂ ਵੇਚਦੇ ਸੀ । ਇਸ ਸਮਸਿਆ ਨੂੰ ਦੂਰ ਕਰਨ ਲਈ NSE ਦੀ ਸ਼ੁਰੂਆਤ ਹੋਈ ਸੀ । ਹੁਣ ਲੋਕ ਘਰ ਵਿੱਚ ਬੈਠ ਕੇ ਵੀ ਸ਼ੇਅਰ ਨੂੰ ਖਰੀਦ ਜਾਂ ਵੇਚ ਸਕਦੇ ਸੀ । NSE ਨੂੰ Nifty-50 ਦੇ ਨਾਮ ਤੋ ਵੀ ਜਾਣੀਆ ਗਿਆ ਹੈ ਅਤੇ ਇਹ ਵੀ Sensex ਵਾਂਗ ਕਦੇ ਵੀ ਨਬੇ ਸਮੇ ਲਈ ਗਿਰਿਆ ਨਹੀਂ ਹੈ ਇਹ ਹਮੇਸ਼ਾ ਉੱਤੇ ਹੀ ਗਿਆ ਹੈ ਪਰ ਜੇ ਤੁਸੀ ਗੱਲ ਕਰੋ ਕੱਟ ਸਮੇਂ ਦੀ ਇਹ ਗਿਰਦਾ ਅਤੇ ਚੜਦਾ ਵੀ ਰਹਿਦਾ ਹੈ । ਪਰ 1992 ਤੋਂ ਲੈ ਕੇ ਇਹ ਸਿਰਫ ਉੱਪਰ ਹੀ ਗਿਆ ਹੈ ਕੁਝ ਸਮੇਂ ਲਈ ਇਹ ਗਿਰ ਜਾਂਦਾ ਹੈ ਪਰ ਲੰਬੇ ਸਮੇਂ ਤੇ ਇਹ ਤੁਹਾਨੂੰ ਹਮੇਸ਼ਾ ਉੱਪਰ ਜਾਂਦਾ ਹਿ ਦਿਖੇਗਾ । ਜਿਵੇਂ ਕਿ ਮੈ ਹੇਠਾਂ ਤੁਹਾਨੂੰ ਤਸਵੀਰ ਵਿੱਚ ਦਸਿਆ ਹੈ ।

ਜੇ ਤੁਸੀ BSE ਅਤੇ NSE ਬਾਰੇ ਵਿਸਧਾਰ ਨਾਲ ਜਾਣਣਾ ਚਾਹੁੰਦੇ ਹੋ ਤਾਂ ਤੁਸੀ What is BSE and NSE in Punjabi ਵਾਲਾ ਬਲੌਗ ਪੜ੍ਹ ਸਕਦੇ ਹੋ ।

SEBI ਕੀ ਹੈ ਇਕ ਨੰਜਰ ਇਸ ਤੇ ਵੀ

SEBI ਮਤਲਬ Securities and Exchange Board of India ਇਹ ਭਾਰਤ ਸਰਕਾਰ ਦੀ ਉਹ ਸੰਸਥਾ ਹੈ ਜੋ ਪੂਰੀ ਸ਼ੇਅਰ ਮਾਰਕੀਟ ਤੇ ਨਜ਼ਰ ਰੱਖਦੀ ਹੈ । ਇਹ ਨਜ਼ਰ ਰਖਦੀ ਹੈ ਕੰਪਨਿਆਂ ਤੇ ਕਿ ਕੋਈ ਬੇਕਾਰ ਕੰਪਨੀ ਸ਼ੇਅਰ ਬਾਜਾਰ ਵਿੱਚ ਨਾ ਜਾ ਜਾਵੇ ਜਾਂ ਜੋ ਕੰਪਨੀਆਂ ਸ਼ੇਅਰ ਮਾਰਕੀਟ ਵਿੱਚ ਹਨ ਉਹ ਕੁੱਝ ਗਲਤ ਨਾ ਕਰ ਸਕਣ । SEBI ਦੀ ਮਰਜ਼ੀ ਤੋ ਬਗੇਰ ਕੋਈ ਕੰਪਨੀ ਆਪਣੇ ਸ਼ੇਅਰ ਮਾਰਕਿਟ ਵਿੱਚ ਨਹੀਂ ਵੇਚ ਸਕਦੀ । ਕੋਈ ਵੀ ਕੰਪਨੀ SEBI ਦੇ ਕਾਰਨ ਆਪਣੇ ਸ਼ੇਅਰ ਦੀ ਕੀਮਤ ਇਕ ਦਮ ਨਹੀਂ ਚੜਾ ਸਕਦੀ । ਸਰਲ ਭਾਸ਼ਾ ਵਿੱਚ ਕੋਈ ਕੰਪਨੀ ਸ਼ੇਅਰ ਮਾਰਕੀਟ ਵਿੱਚ ਗਲਤ ਕੰਮ ਨਾ ਕਰ ਸਕਨ ਇਸ ਲਈ ਇਸ ਨੂੰ ਬਨਾਇਆ ਗਿਆ ਹੈ ।

ਸ਼ੇਅਰ ਦੀ ਕੀਮਤ ਕਿਵੇਂ ਬਦਲਦੀ ਹੈ?

ਸ਼ੇਅਰ ਦੀ ਕੀਮਤ ਮੰਗ ਅਤੇ ਸਪਲਾਈ Demand and Supply ਤੇ ਨਿਰਭਰ ਕਰਦੀ ਹੈ । ਜੇ ਵੱਧ ਲੋਕ ਸ਼ੇਅਰ ਖਰੀਦਣਾ ਚਾਹੁੰਦੇ ਹਨ ਤਾਂ ਕੀਮਤ ਵਧਦੀ ਹੈ । ਜੇ ਵੱਧ ਲੋਕ ਵੇਚਣਾ ਚਾਹੁੰਦੇ ਹਨ ਤਾਂ ਕੀਮਤ ਘਟਦੀ ਹੈ । ਕੀਮਤਾਂ ਕੰਪਨੀ ਦੀਆਂ ਖ਼ਬਰਾਂ, ਕਮਾਈ ਦਾ ਨਤੀਜਾਂ ਜਦ ਕੰਪਨੀ ਦਸਦੀ ਹੈ, ਸਰਕਾਰੀ ਨੀਤੀਆਂ ਆਦਿ ਘਟਨਾਵਾਂ ਕਾਰਨ ਵੀ ਕੀਮਤ ਬਦਲ ਜਾਂਦੀ ਹੈ ।

Dividend ਕੀ ਹੁੰਦਾ ਹੈ ?

ਕੁਝ ਕੰਪਨੀਆਂ ਜਦੋਂ ਚੰਗਾਂ ਮੁਨਾਫਾ ਕਮਾਂਉਦੀਆਂ ਹਨ ਤਾਂ ਉਹ ਆਪਣੇ ਸ਼ੇਅਰ ਧਾਰਕਾਂ ਨੂੰ ਕੁਝ ਹਿੱਸਾ ਵੰਡਣਾ ਚਾਹੁੰਹੀ ਹੈ ਤਾਂ ਉਹ Dividend ਦਾ ਸਹਾਰਾ ਲੈਂਦੀ ਹੈ । ਜਿਵੇਂ ਜੇ ਤੁਹਾਡੇ ਕੋਲ TCS ਦੇ 10 ਸ਼ੇਅਰ ਹਨ ਅਤੇ ਕੰਪਨੀ ਨੇ ਹਰ ਸ਼ੇਅਰ ਤੇ 20 ਰੁਪਏ ਦਾ Dividend ਦੇਣ ਦਾ ਫੈਸਲਾ ਕੀਤਾ ਹੈ ਤਾਂ ਤੁਹਾਨੂੰ 200 ਰੁਪਏ ਮਿਲ ਜਾਣਗੇ Dividend ਦੇ ਰੂਪ ਵਿੱਚ ਜੋ ਕੰਪਨੀ ਨੇ ਤੁਹਾਨੂੰ Free ਦਿਤੇ ਹਨ ਕਿਉਂਕਿ ਤੁਹਾਡੇ ਕੋਲ ਉਸ ਕੰਪਨੀ ਦੇ ਸ਼ੇਅਰ ਹਨ ।

ਨਿਵੇਸ਼ ਅਤੇ ਟ੍ਰੇਡਿੰਗ ਵਿੱਚ ਫ਼ਰਕ

ਬਹੁਤ ਲੋਕ ਇਹ ਦੋ ਸ਼ਬਦਾਂ ਨੂੰ ਇਸ ਸਮਝਦੇ ਹਨ । ਪਰ ਇਹਨਾਂ ਵਿੱਚ ਬਹੁਤ ਵੱਡਾ ਫਰਕ ਹੈ । ਨਿਵੇਸ਼ Investment ਦਾ ਮਤਲਬ ਹੈ ਸ਼ੇਅਰ ਖਰੀਦ ਕੇ ਸਾਲਾ ਲਈ ਰੱਖਣਾ । ਟ੍ਰੇਡਿੰਗ Trading ਦਾ ਮਤਲਬ ਹੈ ਦਿਨ ਵਿੱਜ ਜਾਂ ਕੁਝ ਦਿਨਾਂ ਜਾ ਮਹਿਨੇ ਵਿੱਚ ਵਾਰ – ਵਾਰ ਖਰੀਦਣਾ ਜਾਂ ਵੇਚਣਾ । ਨਵੇਂ ਲੋਕਾਂ ਲਈ ਟ੍ਰੇਡਿੰਗ ਬਹੁਤ ਜੋਖਮ ਭਰੀ ਹੈ । ਜੇ ਤੁਸੀ ਸ਼ੇਅਰ ਮਾਰਕੀਟ ਤੋ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਸੀ ਹਮੇਸ਼ਾ ਨਿਵੇਸ਼ ਵਲ ਹੀ ਧਿਆਨ ਦਵੋ ।

ਨਿਵੇਸ਼ ਤੋਂ ਪਹਿਲ ਕੁਝ ਜ਼ਰੂਰੀ ਗੱਲਾਂ

ਮਾਰਕੀਟ ਵਿੱਚ ਉਤਾਰ – ਚੜ੍ਹਾਅ ਆਮ ਗੱਲ ਹੈ

ਸ਼ੇਅਰਾਂ ਦੀਆਂ ਕੀਮਤਾਂ ਹਰ ਰੋਜ਼ ਬਦਲਦੀਆਂ ਹਨ । ਕਦੇ ਸ਼ੇਅਰ ਦੀ ਕੀਮਤਾਂ ਵੱਧ ਜਾਂਦੀਆਂ ਹਨ ਅਤੇ ਕਦੇ ਗਿਰ ਜਾਂਦੀਆ ਹਨ । ਇਹੋ ਜਿਹਾ ਕੋਈ ਸ਼ੇਅਰ ਨਹੀ ਹੈ ਜੋ ਕਦੇ ਵੀ ਗਿਰੀਆਂ ਜਾ ਵਧੀਆਂ ਨਹੀ । ਇਹ ਉਸੀ ਤਰ੍ਹਾਂ ਹੈ ਜਿਵੇਂ ਸ਼ਬਜੀ ਮੰਡੀ ਵਿੱਚ ਭਾਅ ਬਦਲਦੇ ਰਹਿੰਦੇ ਹਨ । ਇਸ ਤੋਂ ਕਦੇ ਵੀ ਘਬਰਾਣਾ ਨਹੀਂ ਚਾਹੀਦਾ ਬਲਕਿ ਜਿਹੜੀ ਕੰਪਨੀ ਵਿੱਚ ਤੁਸੀ ਪੈਸੇ ਲਗਾਣੇ ਹੈ ਉਸ ਕੰਪਨੀ ਦੀ ਗਿਹਰਾਈ ਤੋਂ ਜਾਂਚ ਕਰਨੀ ਚਾਹਿਦੀ ਹੈ ਫਿਰ ਆਪਣਾ ਪੈਸਾ ਲਗਾਣਾ ਚਾਹਿਦਾ ਹੈ ।

ਸਿਰਫ਼ ਉਹ ਪੈਸਾ ਲਗਾਓ ਜਿਸ ਦੀ ਤੁਹਾਨੂੰ ਜਲਦੀ ਲੋੜ ਨਹੀਂ

ਨਿਵੇਸ਼ ਲਈ ਕਦੇ ਵੀ ਕਰਜ਼ਾ ਨਾ ਲਓ । ਜ਼ਰੂਰੀ ਖਰਚਿਆਂ ਤੋਂ ਬਾਅਦ ਜੋ ਵਾਧੂ ਪੈਸਾ ਬਚੇ, ਜਿਸ ਦੀ ਤੁਹਾਨੂੰ ਲੋੜ ਨਾ ਪਵੇਂ ਸਿਰਫ ਉਹੀ ਪੈਸਾ ਲਗਾਓ । ਤੇ ਕਈ ਵਾਰ ਇੰਦਾ ਹੁੰਦਾ ਹੈ ਕਿ ਜਿਸ ਕੰਪਨੀ ਵਿੱਚ ਤੁਸੀ ਪੈਸਾ ਲਗਾਇਆ ਹੈ ਉਹ ਭੂੰਬ ਜਾਂਦੀ ਹੈ ਤੇ ਇਸ ਤੇ ਤੁਹਾਡਾ ਪੈਸਾ ਵੀ ਡੂੰਬ ਜਾਂਦਾ ਹੈ ਇਸ ਲਈ ਇਸ ਵਿੱਚ ਉਹੀ ਪੈਸਾ ਲਗਾਣਾ ਚਾਹਿਦਾ ਹੈ ਜਿਸ ਦੀ ਤੁਹਾਨੂੰ ਲੋੜ ਨਹੀਂ । ਕਿਉਂਕਿ ਇਸ ਮਾਰਕੀਟ ਵਿੱਚ ਬਹੁਤ ਲੋਕਾਂ ਦਾ ਪੈਸਾ ਬਇਆ ਵੀ ਤੇ ਭੂਬਿਆ ਵੀ ਹੈ ।

ਜਾਣਕਾਰੀ ਲਏ ਬਿਨਾਂ ਪੈਸਾ ਕਦੇ ਵੀ ਨਾ ਲਗਾਓ

ਕਿਸੇ ਦੇ ਕਹਿਣ ਤੇ ਜਾਂ ਅਖ਼ਬਾਰ ਵਿੱਚ ਪੜ੍ਹ ਕੇ ਬਲਕਿ ਮੇਰੇ ਕਹੇ ਤੇ ਵੀ ਕਦੇ ਪੈਸੇ ਨਾ ਲਗਾਉ ਹਮੇਸ਼ਾ ਆਪਣੇ ਪੈਸੇ ਲਾਣ ਤੋਂ ਪਹਿਲਾਂ ਚੰਗੀ ਤਰ੍ਹਾਂ Research ਕਰੋਂ ਕਿ ਜਿਹੜੀ ਕੰਪਨੀ ਵਿੱਚ ਤੁਸੀ ਪੈਸਾ ਲਗਾ ਰਹੇ ਹੋ ਉਹ ਕੰਪਨੀ ਠੀਕ ਵੀ ਹੈ ਕੇ ਨਹੀਂ

ਲੰਬੇ ਸਮੇਂ ਲਈ ਨਿਵੇਸ਼ ਕਰੋ

ਸ਼ੇਅਰ ਮਾਰਕੀਟ ਵਿੱਚ ਕਦੋ ਵੀ ਇਕ ਦੋ ਮਹਿਨੇ ਲਈ ਪੈਸਾ ਨਾ ਲਗਾਓ । ਜਿੰਨਾਂ ਹੋ ਸਕੇ ਲੰਬਾਂ ਸਮੇਂ ਤੱਕ ਪੈਸਾ ਸ਼ੇਅਰ ਵਿੱਚ ਹੀ ਰਹਿਣ ਦੋ । ਮੇਰੇ ਹਿਸਾਬ ਨਾਲ ਕਟੋ – ਕਟ 5 ਸਾਲ ਤੱਕ ਤਾਂ ਆਪਣਾ ਪੈਸੇ ਸ਼ੇਅਰ ਮਾਰਕੀਟ ਵਿੱਚ ਲਗਾਓ ।

ਭਾਵਨਾਵਾਂ ਤੇ ਕਾਬੂ ਰੱਖੋ

ਜਦੋਂ ਮਾਰਕੀਟ ਉੱਪਰ ਜਾਂਦੀ ਹੈ ਤਾਂ ਲੋਕ ਲਾਲਚ ਵਿੱਚ ਆ ਜਾਂਦੇ ਹਨ । ਜਦੋਂ ਡਿੱਗਦੀ ਹੈ ਤਾਂ ਡਰ ਜਾਂਦੇ ਹਨ । ਇਹ ਦੋਵਾਂ ਗੱਲਾਂ ਨੁਕਸਾਰ ਕਰਾਉਂਦੀਆ ਹਨ । ਆਪਣਾ ਇੱਕ Goal ਤਿਆਰ ਕਰੋ ਅਤੇ ਉਸੀ Goal ਤੇ ਰਹੋ ।

ਡੀਮੈਟ ਅਤੇ ਟ੍ਰੇਡਿੰਗ ਖਾਤਾ ਕੀ ਹੁੰਦੇ ਹਨ ਅਤੇ ਕਿਵੇਂ ਖੋਲ੍ਹੀਏ

ਡੀਮੈਟ ਖਾਤਾ ਕੀ ਹੈ?

ਡੀਮੇਟ ਦਾ ਪੂਰਾ ਨਾਮ Dematerialized Account ਹੈ। ਪਹਿਲਾਂ ਜਦੋਂ ਕੋਈ ਕੰਪਨੀ ਦਾ ਸ਼ੇਅਰ ਖਰੀਦਦਾ ਸੀ ਤਾਂ ਉਸ ਨੂੰ ਕਾਗਜ਼ ਦਾ ਸਰਟੀਫਿਕੇਟ ਮਿਲਦਾ ਸੀ । ਜਿਵੇ ਜ਼ਮੀਨ ਦੇ ਰਜਿਸਟਰੀ ਹੁੰਦੀ ਹੈ । ਕਈ ਵਾਰ ਉਹ ਕਾਗਜ਼ ਗੁਆਚ ਵੀ ਜਾਂਦੇ ਸੀ ਜਾਂ ਗੱਲ ਜਾਂਦੇ ਸੀ । ਇਸ ਸਮੱਸਿਆ ਦਾ ਹੱਲ ਡੀਮੈਟ ਖਾਤੇ Demat Account ਨੇ ਕੱਢਿਆਂ ਹੈ । ਹੁਣ ਸਾਰੇ ਸ਼ੇਅਰ ਡਿਜ਼ਿਟਲ ਰੂਪ ਵਿੱਚ ਇਸ ਖਾਤੇ ਵਿੱਚ ਰੱਖ ਸਕਦੇ ਹੋ ਅਤੇ ਕਦੇ ਵੀ ਤੁਸੀ Online ਜਾ ਕੇ ਦੇਖ ਸਕਦੇ ਹੋ । ਇਸ ਦੀ ਖਾਸ ਗੱਲ ਇਹ ਹੈ ਕਿ ਇਹ ਕਦੀ ਵੀ ਗੁਮ ਨਹੀਂ ਹੁੰਦਾ ।

ਟ੍ਰੇਡਿੰਗ ਖਾਤਾ ਕੀ ਹੈ?

ਟ੍ਰੇਡਿੰਗ ਖਾਤਾ ਉਹ ਖਾਤਾ ਜਾਂ ਰਸਤਾ ਹੈ ਜਿਸ ਰਾਹੀ ਤੁਸੀ ਅਸਲ ਵਿੱਚ ਸ਼ੇਅਰ ਖਰੀਦਦੇ ਅਤੇ ਵੇਚਦੇ ਹੋ । ਜਦੋਂ ਤੁਸੀ ਕਿਸੇ ਐਪ App ਜਿਵੇਂ ਕਿ Groww ਤੇ Buy ਦਾ ਬਟਨ ਦਬਾਉਂਦੇ ਹੋ ਤਾਂ ਟ੍ਰੇਡਿੰਗ ਖਾਤੇ ਵਿੱਚੋਂ ਪੈਸੇ ਕੱਟਦੇ ਹਨ ਅਤੇ ਸ਼ੇਅਰ ਡੀਮੇਟ ਖਾਤੇ ਵਿੱਚ ਆ ਜਾਂਦੇ ਹਨ ।

ਆਮ ਤੌਰ ਤੇ Zerodha, Groww ਵਰਗੇ ਸਾਰੇ Broker ਡੀਮੈਟ ਅਤੇ ਟ੍ਰੇਡਿੰਗ ਖਾਤਾ ਇਕੱਠੇ ਹੀ ਖੋਲ੍ਹ ਦਿੰਦੇ ਹਨ । ਇਸ ਨੂੰ 2-in-1 ਖਾਤਾ ਕਿਹਾ ਜਾਂਦਾ ਹੈ । ਤੁਹਾਡਾ ਬੈਂਕ ਖਾਤਾ ਇਸ ਨਾਲ ਜੁੜਿਆ ਹੁੰਦਾ ਹੈ ।

ਖਾਤਾ ਖੋਲ੍ਹਣ ਲਈ ਕੀ ਚਾਹੀਦਾ ਹੈ ?

ਖਾਤਾ ਖੋਲ੍ਹਣ ਲਈ ਤੁਹਾਡੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ । ਲੋੜੀਂਦਾ ਦਸਤਾਵੇਜ਼ ਜਿਵੇਂ Pan Card, Aadhar Card, Bank Account ਅਤੇ ਇੱਕ ਫੋਟੋ । ਇਹ ਖਾਤਾ ਮੁਫਤ ਖੋਲਿਆ ਜਾਂਦਾ ਹੈ ।

ਖਾਤਾ ਖੋਲ੍ਹਣ ਦੇ ਕਦਮ

  • SEBI ਰਜਿਸਟਰਡ ਬ੍ਰੋਕਰ ਚੁਣੋ (ਜਿਵੇਂ Zerodha, Groww, Upstox, Angel One) । ਮੈਂ Groww App ਇਸਤਮਾਲ ਕਰਦਾ ਹਾਂ । ਜੇ ਤੁਸੀ ਆਪਣਾ ਖਾਤਾ Groww ਵਿੱਚ ਖੋਲਣਾ ਜਾਹੁੰਦੇ ਹੋ ਤਾਂ ਇਸ ਲਿੰਕ ਤੇ ਕਲਿਕ ਕਰੋਂ । Download the Groww App ਇਸ ਲਿੰਕ ਤੇ ਕਲਿਕ ਕਰਕੇ Registered ਕਰੋ ਅਤੇ Pan Card ਜਿਹੇ Document ਦਰਜ ਕਰੋ ਅਤੇ ਅਜ ਤੋਂ ਹੀ ਸ਼ੇਅਰ ਨੂੰ ਦੇਖਣਾ ਸ਼ੁਰੂ ਕਰ ਦਵੋਂ, Research ਕਰੋ ਫਿਰ Buy ਕਰੋ । ਜ਼ਰੂਰੀ ਸੂਚਨਾ: ਇਹ ਇਹ ਇੱਕ Affiliate Link ਹੈ । ਜੇ ਤੁਸੀ ਮੇਰੇ Link ਤੋ Account ਖੋਲੋਗੇ ਤਾਂ ਮੈਨੂੰ ਕੁਝ Commission ਮਿਲੇਗੀ ਅਤੇ ਤੁਹਾਨੂੰ ਇੱਕ ਰੁਪਇਆ ਵੀ ਦੇਣ ਦੀ ਲੋੜ ਨਹੀਂ ਹੈ । ਇਸ Link ਤੇ ਕਲਿਕ ਕਰਕੇ ਤੁਹਾਡੇ ਕੋਲੋ ਕੋਈ ਵੀ ਪੈਸੇ ਨਹੀਂ ਲਿਏ ਜਾਣਗੇ ।
  • ਐਪ ਡਾਊਨਲੋਡ ਕਰੋ ਅਤੇ ਮੋਬਾਈਲ ਨੰਬਰ ਅਤੇ ਈਮੇਲ ਨਾਲ ਰਜਿਸਟਰ ਕਰੋ ।
  • Pan Card ਅਤੇ Aadhar Card ਦੀ ਫੋਟੋ ਖਿੱਚ ਕੇ ਅੱਪਲੋਡ ਕਰੋ ।
  • ਆਪਣੇ ਬੈਂਕ ਖਾਤੇ ਦੀ ਜਾਣਕਾਰੀ ਦਿਓ ਜਿਵੇਂ ਕਿ ਖਾਤਾ ਨੰਬਰ ਅਤੇ IFSC Code
  • E-Verification ਪੂਰੀ ਕਰੋ ਇਸ ਨੂੰ ਪੂਰਾ ਕਰਨ ਲਈ ਤੁਹਾਡੇ ਫੋਨ ਵਿੱਚ ਇੱਕ OTP ਆਏਗਾ ਦਰਜ ਕਰੋ ।
  • ਜੇ ਸਭ ਕੁੱਝ ਠੀਕ ਰਿਹਾ ਤਾਂ 24 – 48 ਘੰਟਿਆਂ ਵਿੱਚ ਤੁਹਾਡਾ ਖਾਤਾ ਖੋਲ ਦਿਤਾ ਜਾਵੇਗਾ । ਤੁਸੀ ਕਿਹੜੇ – ਕਿਹੜੇ ਐਪ ਵਿੱਚ ਆਪਣਾ Account ਖੋਲ ਸਕਦੇ ਹੋ ਮੈ ਹੇਠਾਂ ਦਿੱਤੇ ਹਨ ।
ਬ੍ਰੋਕਰ (Broker)ਚਾਰਜਲਾਇਸੈਂਸ
Zerodhaਮੁਫ਼ਤSEBI Registeredਵਧੀਆ
Growwਮੁਫ਼ਤSEBI Registeredਵਧੀਆ ਅਤੇ ਬਹੁਤ ਆਸਾਨ ਜੋ ਮੈ ਇਸਤੇਮਾਲ ਕਰਦਾ ਹਾਂ
Upstoxਮੁਫ਼ਤSEBI Registeredਵਧੀਆ
Angel Oneਮੁਫ਼ਤSEBI Registeredਵਧੀਆ

ਸਹੀ ਸਟਾਕ ਕਿਵੇਂ ਚੁਣੀਏ?

ਇਹ ਸਵਾਲ ਹਰ ਇਨਸਾਨ ਦੇ ਮਨ ਵਿੱਚ ਆਉਦਾ ਹੈ । ਸੱਚ ਇਹ ਹੈ ਕਿ ਕੋਈ ਵੀ ਇਹ ਪੱਕਾ ਨਹੀਂ ਕਹਿ ਸਕਦਾ ਕਿ ਕਿਹੜਾ ਸ਼ੇਅਰ ਵਧੇਗਾ । ਪਰ ਕੁਝ ਅਜਿਹੀ ਗੱਲਾਂ ਹਨ ਜੋ ਤੁਹਾਨੂੰ ਵਧੀਆ ਕੰਪਨੀ ਪਛਾਣਨ ਵਿੱਚ ਮਦਦ ਕਰਦੀਆਂ ਹਨ ।

ਪਹਿਲਾ ਕੰਪਨੀ ਦਾ ਬਿਜਨਸ ਸਮਝੋ

ਸਭ ਤੋ ਪਹਿਲਾ ਜਿਸ ਕੰਪਨੀ ਵਿੱਚ ਤੁਸੀ ਪੈਸੇ ਲਗਾ ਰਹੇ ਹੋ ਉਸ ਦਾ ਬਿਜਨਸ (Business) ਸਮਝੋ ਕਿ ਉਹ ਕੰਪਨੀ ਕੀ ਕਰਦੀ ਹੈ ਅਤੇ ਉਗੇ ਉਸ ਕੰਪਨੀ ਦਾ ਕੀ ਪਲਾਨ ਹੈ । ਕਿ ਉਹ ਕੰਪਨੀ ਆਪਣਾ Business ਵਦਾ ਪਾਵੇਗੀ ਜਾਂ ਨਹੀ । ਜਿਵੇਂ ਤੁਸੀ ਦੇਖਦੇ ਹੋ ਕਿ ਤੁਹਾਡੇ ਇਲਾਕੇ ਵਿੱਚ ਸਾਰੇ ਲੋਕ Jio ਦਾ ਸਿਮ ਵਰਤਦੇ ਹਨ ਤਾਂ Reliance Jio ਦੀ ਕੰਪਨੀ ਬਾਰੇ ਸੋਚ ਸਕਦੇ ਹੋ ।

ਕੰਪਨੀ ਕਮਾਦੀ ਕਿੰਨਾ ਹੈ

ਚੰਗੀ ਕੰਪਨੀ ਉਹੀ ਹੁੰਦੀ ਹੈ ਜੋ ਹਰ ਸਾਲ ਮੁਨਾਫ ਕਮਾ ਰਹੀ ਹੋਵੇ । ਇਹ ਤੁਹਾਨੂੰ ਸਭ ਤੋ ਪਹਿਲਾ ਕਰਨਾ ਹੈ ਕਿ ਕੰਪਨੀ ਮੁਨਾਫੇ ਵਿੱਚ ਹੈ ਵੀ ਜਾਂ ਨਹੀਂ । NSE ਜਾਂ BSE ਦੀ ਵੈਬਸਾਈਤ ਤੇ ਜਾਉ ਉਸ ਕੰਪਨੀ ਦਾ ਨਾਮ ਲਿਖੋ ਜਿਸ ਕੰਪਨੀ ਦੀ ਤੁਸੀ Annual Report ਦੇਖਣਾ ਚਾਹੁੰਦੇ ਹੋ ਕਿ ਕੰਪਨੀ ਨੇ ਪਿਛਲੇ ਸਾਲ ਕਿੰਨੀ ਕਮਾਈ ਕੀਤੀ ਹੈ । ਜੇ ਕਮਾਈ ਵਧ ਰਹੀ ਹੈ ਤਾਂ ਚੰਗੀ ਗੱਲ ਹੈ ।

ਕੰਪਨੀ ਦੀ ਰਿਪੋਰਟ ਦੇਖਣ ਲਈ ਤੁਹਾਨੂੰ ਤਿੰਨ ਚਿਜਾ ਕਰਨੀ ਪੈਨਗਿਆ ।

1. BSE ਦੀ ਵੈਬਸਾਇਟ ਗੁਗਲ ਵਿੱਚ ਖੋਲੋ ।

2. ਪਹਿਲਾ ਲਿੰਕ ਦੇ ਕਲਿਕ ਕਰੋ bseindia.com ਕਲਿਕ ਕਰਨ ਤੋ ਬਾਦ ਤੁਹਾਨੂੰ BSE ਦੀ ਵੈਬਸਾਈਟ ਖੁਲ ਜਾਵੇਗੀ ।

3. ਇਸ ਤੋ ਬਾਅਦ ਤੁਹਾਨੂੰ Search ਕਰਨਾ ਹੈ ਜਿਥੇ ਮੈ Circle ਉਥੇ ਕੰਪਨੀ Search ਕਰੋ ਅਤੇ ਕੰਪਨੀ ਖੁਲਣ ਤੋਂ ਬਾਦ ਉਸ ਦੇ Annual Report Check ਕਰੋ ।

ਕੰਪਨੀ ਦੇ ਕਰਜ਼ੇ ਵੱਲ ਦੇਖੋ

ਜਿਸ ਕੰਪਨੀ ਤੇ ਬਹੁਤ ਜਿਆਦਾ ਕਰਜ਼ਾ ਹੋਵੇ, ਉਸ ਤੋ ਦੂਰ ਰਹੋ । ਸੋਚੋ ਜਿਵੇਂ ਇਕ ਘਰ ਵਾਲੇ ਦਾ ਸਾਰਾ ਘਰ ਕਰਜ਼ੇ ਵਿੱਚ ਹੋਵੇ ਤਾਂ ਉਹ ਆਪਣੇ ਬੱਚਿਆ ਨੂੰ ਕੀ ਦਵੇਗਾ ? ਉਸੇ ਤਰ੍ਹਾਂ ਜ਼ਿਆਦਾ ਕਰਜ਼ੇ ਵਾਲੀ ਕੰਪਨੀ ਤੋ ਦੂਰ ਰਹੋ ਅਤੇ ਘੱਟ ਕਰਜੇ ਵਾਲੀ ਕੰਪਨੀ ਚੂਨੋ ।

ਕੰਪਨੀ ਦੇ ਲੋਗ ਕਿਹੋ ਜਿਹੇ ਹਨ

ਕੰਪਨੀ ਦੇ ਮਾਲਕ ਅਤੇ ਡਾਇਰੈਕਟਰ ਕਿਸ ਤਰ੍ਹਾਂ ਦੇ ਲੋਕ ਹਨ, ਇਹ ਵੀ ਦੇਖਣਾ ਜ਼ਰੂਰੀ ਹੈ । ਉਹਨਾਂ ਦਾ ਪੂਰਾਣਾ Record ਕਿਹੋ ਜਿਹਾ ਹੈ । ਕਿ ਉਹ ਆਪਣੀ ਇਮਾਨਦਾਰੀ ਲਈ ਜਾਣੀਆ ਜਾਂਦੀਆ ਹਨ । ਕੰਪਨੀ ਦੇ ਮਾਲਕਾ ਉਤੇ ਕੋਈ ਕੇਸ ਤਾਂ ਨਹੀਂ ਚਲ ਰਿਹਾ ਇਹ ਸਭ ਵੀ ਦੇਖਣਾ ਬਹੁਤ ਜ਼ਰੂਰੀ ਹੈ ।

ਕੁੱਜ ਗਲਤੀਆਂ ਜੋ ਲੋਕ ਕਰਦੇ ਹਨ

ਸ਼ੇਅਰ ਮਾਰਕੀਟ ਵਿੱਚ ਨੁਕਸਾਲ ਆਮ ਤੌਰ ਤੇ ਇਸ ਲਈ ਨਹੀਂ ਹੁੰਦਾ ਕਿ ਮਾਰਕੀਟ ਮਾੜੀ ਜਾਂ ਕਦੀ ਹੈ ਬਲਕਿ ਇਸ ਲਈ ਹੁੰਦਾ ਹੈ ਕਿ ਅਸੀਂ ਗਲਤ ਫੈਸਲੇ ਕਰਦੇ ਹਾਂ । ਇਹਨਾਂ ਗਲਤੀਆਂ ਨੂੰ ਪਛਾਣੋ ਅਤੇ ਇਹਨਾਂ ਗਲਤੀਆਂ ਤੋ ਬਚੋ ।

ਆਫ਼ਵਾਹਾਂ ਜਾਂ ਟਿਪਸ ਤੇ ਭਰੋਸਾ ਕਰਨਾ

ਬਹੁਤ ਲੋਕ Telegram, WhatsApp ਜਾਂ YouTube ਅਤੇ ਹੋਰ ਜਗਾਹ ਤੇ Tips ਲੈ ਕੇ ਸ਼ੇਅਰ ਖਰੀਦ ਲੈਦੇ ਹਨ । ਇਹੋ ਜਿਹੇ ਲੋਕ ਹਮੇਸ਼ਾ ਆਪਣੇ ਪੈਸੇ ਨੂੰ ਗਵਾਦੇ ਹਨ । ਯਾਦ ਰੱਖੋ ਜੇ ਕੋਈ ਸੱਚਮੁਚ ਜਾਣਦਾ ਹੁੰਦਾ ਕਿ ਕਿਹੜਾ ਸ਼ੇਅਰ ਵਧੇਗਾਂ ਤਾਂ ਉਹ ਤੁਹਾਨੂੰ ਕਿਉਂ ਦਸਦੇ ਉਹ ਆਪਣਾ ਪੈਸਾ ਲਾ ਕੇ ਅਮੀਰ ਨਾ ਹੋ ਜਾਂਦੇ । ਇਹੋ ਜਿਹੇ ਲੋਕ ਤੁਹਾਡੇ ਤੋ ਪੈਸੇ ਲੈਕੇ ਤੁਹਾਨੂੰ Tips ਦਿੰਦੇ ਨੇ ਜੋ ਕਿ ਜਿਆਦਾਤਰ ਗਲਤ ਹੁੰਦੀ ਹੈ । ਜੇ ਤੁਸੀ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਣਾ ਹੈ ਤਾਂ ਹਮੇਸ਼ਾ ਆਪਣੀ Research ਕਰੋ ਸੋਚੋ, ਸਮਝੋ ਫਿਰ ਪੈਸੇ ਲਗਾਓ ਇਸ ਤਰ੍ਹਾਂ ਕਰਨ ਨਾਲ ਤੁਸੀ ਸ਼ੇਅਰ ਮਾਰਕੀਟ ਨੂੰ ਚੰਗੀ ਤਰ੍ਹਾ ਸਮਝ ਸਕਦੇ ਹੋ ।

ਡਰ ਕੇ ਜਾਂ ਲਾਲਚ ਵਿੱਚ ਆ ਕੇ ਫੈਸਲੇ ਨਾ ਲਵੋ

ਡਰ ਤੋ ਬੱਚੋ ਨਵੇਂ ਲੋਕ ਜਾਂ ਨਿਵੇਸ਼ਕ ਜਦ ਸ਼ੇਅਰ ਮਾਰਕੀਟ ਹੇਠਾਂ ਜਾਂਦੀ ਹੈ ਤਾ ਉਹ ਆਪਣੇ ਸ਼ੇਅਰ ਬੇਚ ਦਿੰਦੇ ਹਨ । ਜਦੋ ਮਾਰਕੀਟ ਉਪਰ ਜਾਂਦੀ ਹੈ ਤਾਂ ਲਾਲਚ ਵਿੱਚ ਆ ਕੇ ਵੱਡੀ ਰਕਮ ਲਗਾ ਦਿੰਦੇ ਹਨ । ਇਹ ਦੋਵੇ ਸਭ ਤੋਂ ਮਾੜੇ ਫੈਸਲੇ ਹਨ । ਅਸਲ ਵਿੱਚ ਮਾਰਕੀ ਦੇ ਹੇਠਾਂ ਜਾਣਾ ਤੇ ਉਤੇ ਆਣਾ ਇਹ ਚਲਦਾ ਰਹਿਦਾ । ਤੁਸੀ ਆਪਣੀ Goal ਤੇ ਰਹੋ ਜੇ ਤੁਹਾਨੂੰ ਪਤਾ ਹੈ ਕਿ ਜਿਸ ਕੰਪਨੀ ਵਿੱਚ ਤੁਸੀ ਪੈਸਾ ਲਾਇਆ ਹੈ ਉਹ ਚੰਗਾ ਕਰੇਗੀ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ।

ਸਾਰਾ ਪੈਸਾ ਇਕੋ ਵਾਰ ਲਗਾਉਣਾ

ਕੁਝ ਲੋਕ ਸੋਚਦੇ ਹਨ ਮਾਰਕੀਟ ਗਿਰ ਗਈ ਹੈ ਸਾਰੇ ਪੈਸੇ ਲਗਾ ਦੋ । ਪਰ ਮਾਰਕੀਟ ਦਾ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਮਾਰਕੀਟ ਗਿਰੇ ਕੇ ਉਪਰ ਜਾਏਗੀ ਜਾਂ ਨਹੀਂ ਕਿ ਪਤਾ ਮਾਰਕੀਟ ਗਿਰ ਤੁਸੀ ਪੈਸੇ ਲਗਾ ਦਿਤੇ ਤੇ ਉਹ ਹੋਰ ਹੇਠਾਂ ਗਿਰ ਗਈ ਫਿਰ ਤੁਸੀ ਨੁਕਸਾਨ ਵਿੱਚ ਆ ਜਾਉਗੇ । ਇਸ ਲਈ ਸਾਰੇ ਪੈਸੇ ਇਕੋ ਵਾਰ ਨਹੀਂ ਲਗਾਣੇ ਚਾਹਿਦੇ ।

Penny Stocks ਦੇ ਜਾਲ ਵਿੱਚ ਫਸਣਾ

Penny Stocks ਉਹ ਸ਼ੇਅਰ ਹੁੰਦੇ ਹਨ ਜੋ ਬਹੁਤ ਸਸਤੇ ਹੁੰਦੇ ਹਨ ਜੋ ਬਹੁਤ ਸਸਤੇ ਹੁੰਦੇ ਹਨ ਜਿਵੇ ਕਿ 1 ਰੁਪਏ ਜਾਂ 25 ਪੈਸੇ । ਲੋਕ ਸੋਚਦੇ ਹਨ ਕਿ ਇਹ ਸ਼ੇਅਰ ਸਸਤਾ ਹੈ ਇਹ ਪੱਕਾ ਉਪਰ ਜਾਏਗਾ । ਇਹ ਸ਼ੇਅਰ ਸਸਤੇ ਇਸ ਲਈ ਹਨ ਕਿਉਂਕਿ ਕੰਪਨੀ ਮਾੜੀ ਹੈ । ਅਜਿਹੇ ਸ਼ੇਅਰ ਜ਼ੀਰੋ ਵੀ ਹੋ ਸਕਦੇ ਹਨ ।

ਆਖਰੀ ਬੋਲ

ਇਸ ਪੂਰੇ ਬਲੋਗ ਵਿੱਚ ਅਸੀ ਦੇਖਿਆ ਕਿ ਸ਼ੇਅਰ ਮਾਰਕੀਟ ਕੋਈ ਜਾਦੂ ਦੀ ਛੜੀ ਨਹੀਂ ਹੈ ਜਾਂ ਇਸ ਵਿੱਚ ਰਾਤੋ ਰਾਤ ਪੈਸੇ ਕਮਾਉਣਾ ਕੋਈ ਖੇਲ ਨਹੀਂ ਹੈ । ਇਸ ਵਿੱਚ ਉਹੀ ਲੋਕ ਪੈਸੇ ਕਮਾ ਸਕਦੇ ਹਨ ਜੋ ਲੋਕ Research ਕਰਕੇ ਸਾਰਿਆ ਗੱਲਾਂ ਨੂੰ ਧਿਆਨ ਵਿੱਚ ਰਖ ਕੇ ਆਪਣੇ ਪੈਸੇ ਲਗਾਉਦੇ ਹਨ । ਯਾਦ ਰੱਖੋ ਸ਼ੇਅਰ ਮਾਰਕੀਟ ਵਿੱਚ ਸਫਲ ਉਹ ਲੋਕ ਹਨ ਜੋ ਟਾਇਮਿੰਗ ਦੇਖ ਕੇ ਨਹੀਂ, ਸਗੋ ਸਮੇਂ ਦੇ ਨਾਲ ਚੱਲ ਕੇ ਨਿਵੇਸ਼ ਕਰਦੇ ਹਨ । ਛੋਟੀ ਸ਼ੁਰੂਆਤ, ਨਿਯਮਿਤ ਨਿਵੇਸ਼ ਅਤੇ ਲੰਬੇ ਸਮੇਂ ਦੀ ਸੋਚ ਇਹੀ ਤਿੰਨ ਗੱਲਾ ਸਫਲਤਾ ਦੀ ਕੁੰਜੀ ਹਨ ।

ਅੱਜ ਹਿ ਪਹਿਲਾ ਕਦਮ ਚੁੱਕੋ Download the Groww App ਤੇ ਡੀਮੇਟ ਖਾਤਾ ਖੋਲੋ ਅਤੇ ਸ਼ੇਅਰ ਨੂੰ ਦੇਖੋ Research ਕਰੋ ਤੇ ਸੋਚ ਸਮਝ ਕੇ ਨਿਵੇਸ਼ ਕਰੋ । ਜੇ ਤੁਹਾਡੇ ਕੋਲ ਪੈਸੇ ਨਹੀਂ ਹੈ ਤਾਂ ਉਸ ਦੀ ਉਡੀਕ ਨਾ ਕਰੋ ਸਿੱਖਣ ਦੀ ਸ਼ੁਰੂਆਤ ਕਰੋ ।

FAQ – ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਵਾਲ 1: ਕੀ ਨਵੇਂ ਲੋਕ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰ ਸਕਦੇ ਹਨ?

ਹਾਂ ਬਿਲਕੁਲ ਭਾਰਤ ਵਿੱਚ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਡੀਮੇਟ ਖਾਤਾ ਖੋਲ੍ਹ ਕੇ ਨਿਵੇਸ਼ ਸ਼ੁਰੂ ਕਰ ਸਕਦਾ ਹੈ । ਸਿਰਫ Pan Card ਅਤੇ Aadhar Card ਦੀ ਲੋੜ ਹੈ ।

ਸਵਾਲ 2: ਘੱਟੋ – ਘੱਟ ਕਿੰਨੇ ਪੈਸੇ ਨਾਲ ਸ਼ੁਰੂਆਤ ਕੀਤੀ ਜਾ ਸਕਦੀ ਹੈ?

ਤੁਸੀ ਸਿਰਫ 100 ਰੁਪਏ ਤੋ ਵੀ ਸ਼ੁਰੂਆਤ ਕਰ ਸਕਦੇ ਹੋ । ਕੁਝ ਕੰਪਨੀਆਂ ਦੇ ਸ਼ੇਅਰ 50 – 100 ਰੁਪਏ ਵਿੱਚ ਵੀ ਮਿਲਦੇ ਹਨ । ਸ਼ੁਰੂਆਤ ਵਿੱਚ ਛੋਟੀ ਰਕਮ ਲਗਾਉਣੀ ਸਭ ਤੋਂ ਸਮਝਦਾਰੀ ਦੀ ਗੱਲ ਹੈ ।

ਸਵਾਲ 3: ਕੀ ਸ਼ੇਅਰ ਮਾਰਕੀਟ ਵਿੱਚ ਪੈਸਾ ਡੁੱਬ ਵੀ ਸਕਦਾ ਹੈ?

ਹਾਂ, ਸ਼ੇਅਰ ਮਾਰਕੀਟ ਵਿੱਚ ਖਤਰਾ ਤਾਂ ਹੁੰਦਾ ਹੈ । ਜੇ ਕੰਪਨੀ ਮਾੜੀ ਹੋਵੇ ਜਾਂ ਮਾਰਕੀਟ ਡਿੱਗ ਰਹਿ ਹੋਵੇ ਤਾਂ ਨੁਕਸਾਨ ਹੋ ਸਕਦਾ ਹੈ । ਇਸ ਲਈ ਸਿੱਖ ਕੇ ਅਤੇ ਸੋਚ ਸਮਝ ਕੇ ਨਿਵੇਸ਼ ਕਰੋ ।

ਸਵਾਲ 4: ਡੀਮੈਟ ਖਾਤਾ ਖੋਲ੍ਹਣ ਵਿੱਚ ਕਿੰਨਾ ਸਮਾ ਲੱਗਦਾ ਹੈ?

Zerodha, Groww ਵਰਗੇ ਤੇ ਆਮ ਤੌਰ ਤੇ 15 ਤੋ 30 ਮਿੱਟ ਵਿੱਚ ਔਨਲਾਈਨ ਖਾਤਾ ਖੁਲ ਜਾਂਦਾ ਹੈ । ਖਾਤਾ 24 ਤੋਂ 48 ਘੱਟਿਆਂ ਵਿੱਚ ਚਾਲੂ ਹੋ ਜਾਂਦਾ ਹੈ ।

ਜ਼ਰੂਰੀ ਸੂਚਨਾ: ਇਹ ਬਲੌਗ ਸਿਰਫ਼ ਜਾਣਕਾਰੀ ਅਤੇ ਸਿੱਖਿਆ ਦੇ ਉਦੇਸ਼ ਨਾਲ ਲਿਖਿਆ ਗਿਆ ਹੈ । ਇਹ ਕਿਸੇ ਵੀ ਤਰ੍ਹਾਂ ਦੀ ਵਿੱਤੀ ਸਲਾਹ (Financial Advice) ਨਹੀਂ ਹੈ । ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਨ ਤੋ ਪਹਿਲਾ ਆਪਣੇ ਵਿੱਤੀ ਸਲਾਹਕਾਰ Financial Advisor ਨਾਲ ਸਲਾਹ ਜ਼ਰੂਰ ਸਲਾਹ ਲਵੋਂ । ਅਸੀ ਤੁਹਾਡੇ ਕਿਸੇ ਵੀ ਫਇਦੇ ਜਾਂ ਨੁਕਸਾਨ ਲਈ ਜਿਮੇਵਾਰ ਨਹੀਂ ਹੈ ।

Leave a Comment