ਅੱਜ ਦਾ ਬਲੋਗ What is BSE and NSE in Punjabi ਤੇ ਹੈ । ਅੱਜ ਅਸੀ Bombay Stock Exchange ਅਤੇ National Stock Exchange ਬਾਰੇ ਪੜਾਗੇ । ਪਰ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋ ਪਹਿਲਾ, ਸਟਾਕ ਮਾਰਕਿਟ ਕਿ ਹੈ ਜਾਨਨ ਲਈ ਪਿਛਲੇ ਬਲੋਗ ਨੂੰ ਪੜੋ, ਜਿਸ ਵਿੱਚ ਮੈ ਤੁਹਾਨੂੰ ਬਹੁਤ ਆਸਾਨ ਸ਼ਬਦਾਂ ਵਿੱਚ ਇਹ ਦਸਿਆ ਹੈ ਕਿ ਸਟਾਕ ਮਾਰਕਿਟ ਕਿ ਹੈ । ਇਸ ਲਿੰਕ Stock Market in Punjabi ।
ਸਟਾਕ ਐਕਸਚੇਜ ਕੀ ਹੁੰਦਾ ਹੈ ? (What is a Stock Exchnage)
ਸਰਲ ਸ਼ਬਦਾਂ ਵਿੱਚ ਸਟਾਕ ਐਕਸਚੇਜ ਇਕ ਅਜਿਹੀ ਮੰਡੀ ਜਾ ਬਾਜਾਰ ਹੈ ਜਿੱਥੇ ਕੰਪਨੀਆਂ ਦੇ ਸ਼ੇਅਰ ਖਰਦੇ ਅਤੇ ਵੇਚੇ ਜਾਂਦੇ ਹਨ । ਜਿਵੇਂ ਅਸੀ ਸਬਜੀ ਖਰੀਦਣ ਲੀ ਸਬਜੀ ਮੰਡੀ ਜਾਂਦੇ ਹਨ ਉਸ ਤਰ੍ਹਾਂ ਸ਼ੇਅਰਾਂ ਦਾ ਲੈਣ – ਦੇਣ ਜਾਂ ਖਰੀਦਣ ਜਾ ਵੇਚਣ ਵਾਸਤੇ ਸਨੂੰ ਐਕਸਚੇਜ ਦੀ ਲੋੜ ਹੁੰਦੀ ਹੈ । ਭਾਰਤ ਵਿੱਚ ਦੋ ਐਕਸਚੇਜ ਹਨ BSE ਅਤੇ NSE ।
1. ਨੈਸ਼ਨਲ ਸਟਾਕ ਐਕਸਚੈਂਜ National Stock Exchange (NSE)
NSE ਜੋ ਕਿ ਨੈਸ਼ਨਲ ਸਟਾਕ ਐਕਸਚੈਂਜ ਭਾਰਤ ਦਾ ਸਭ ਤੋ ਵੱਡਾ ਸਟਾਕ ਏਕਸਚੇਂਜ ਹੈ । ਇਸ Stock Exchange ਦਾ ਆਰੰਭ 1992 ਵਿੱਚ Bombay ਵਿੱਚ ਹੋਇਆ ਸੀ । ਜਿਵੇਂ ਕਿ ਨਾਮ ਤੋ ਹੀ ਸਾਫ ਹੈ ਕਿ ਇਥੇ Stock ਦੀ ਖਰੀਦਦਾਰੀ ਹੁੰਦੀ ਹੈ । ਇਥੇ ਲੋਕ ਆਪਣੇ Shares ਖਰੀਦਣ ਜਾਂ ਵੇਚਣ ਲਈ ਆਉਂਦੇ ਹਨ ।
ਪਹਿਲੇ ਜਮਾਨੇ, ਵਿੱਚ ਜਦੋਂ ਕਿਸੇ ਨੂੰ ਸ਼ੇਅਰ ਖਰੀਦਨਾ ਜਾਂ ਬੇਚਣਾ ਹੋਵੇ, ਤਾਂ ਉਹ National Stock Exchange ਦੇ ਭਵਨ ਵਿੱਚ ਇਕੱਠੇ ਹੋ ਕੇ ਸਟਾਕਸ ਨੂੰ ਕਾਗਜ਼ ਦੇ ਰੂਪ ਵਿੱਚ ਖਰੀਦਦੇ ਤੇ ਵੇਚਦੇ ਸੀ । ਇਸ ਕੰਮੀ ਨੂੰ ਪੂਰਾ ਕਰਨ ਲਈ ਇਸ Exchange, ਜਿਸ ਨੂੰ ਨੈਸ਼ਨਲ ਸਟਾਕ ਐਕਸਚੈਂਜ (NSE) ਕਿਹਾ ਜਾਂਦਾ ਹੈ । ਇਸ ਦਾ ਆਰੰਭ ਭਾਰਤ ਵਿੱਚ ਸਭ ਤੋ ਪਹਿਲਾ Electronic Exchange ਦੇ ਨਾਮ ਤੋ ਹੋਇਆ ਸੀ । ਬਾਦ ਵਿੱਚ ਇਸ ਦਾ ਨਾਮ ਬਦਲ ਕੇ ਨੈਸ਼ਨਲ ਸਟਾਕ ਐਕਸਚੈਂਜ ਰਖ ਦਿਤਾ ਗਿਆ ।
ਪਹਿਲਾ ਇਸ Exchange ਦਾ ਨਾਮ Electronic Exchange ਸੀ । ਇਸ ਵਿੱਚ ਲੋਕ ਇਕ ਜਗਾ ਇਕਠਾ ਹੋ ਕੇ Share ਨੂੰ ਖਰੀਦਦੇ ਜਾ ਬੇਚਦੇ ਸੀ । ਪਰ ਬਾਦ ਵਿੱਚ 2000 ਤੋ ਬਾਅਦ ਲੋਕ Internet ਦੀ ਮਦਦ ਨਾਲ ਘਰ ਬੈਠੇ ਸ਼ੇਅਰ ਖਰੀਦ ਜਾ ਵੇਚ ਸਕਦੇ ਸਨ ਅਤੇ ਆਪਣੇ ਸ਼ੇਅਰ ਨੂੰ Electronic ਜਾਂ Computer ਵਿੱਚ ਰਖ ਸਕਦੇ ਹੋ । ਇਸ ਐਕਸਚੈਂਜ ਦੇ ਨਾਲ, ਹੁਣ ਲੋਕਾਂ ਨੂੰ ਕਿਸੇ ਇਕ ਇਮਾਰਤ ਵਿੱਚ ਇਕੱਠਾ ਹੋਣਾ ਦੀ ਜ਼ਰੂਰਤ ਨਹੀਂ ਸੀ ਅਤੇ ਨਾ ਹੀ ਕੋਈ ਸ਼ੇਅਰ ਵਾਲਾ ਕਾਗਜ਼ ਰੱਖਨ ਦੀ ਜ਼ਰੂਰਤ ਸੀ ।
NSE ਵਿੱਚ ਲਗੱਭਗ 2200+ ਕੰਪਨੀਆਂ Registered ਹਨ । ਇਹ ਪਤਾ ਕਰਨ ਲਈ ਕਿ ਕੰਪਨੀਆ ਦਾ ਪ੍ਰਦਰਸ਼ਨ ਕਿਹੋ ਜਿਹਾ ਹੈ ਇਸਲਈ Nifty 50 ਬਣਾਇਆ ਗਿਆ ਹੈ । Nifty 50 ਸਾਨੂੰ ਇਸ ਦਿਖਾਉਦਾ ਹੈ ਕਿ NSE ਵਿੱਚ ਟਾਪ 50 ਕੰਪਨੀਆ ਕੀ ਕਰ ਰਹੀਆਂ ਹੈ । ਜੇ Nifty 50 ਚੰਗਾ ਕਰ ਰਿਹਾ ਹੈ ਤਾ ਇਸਦਾ ਮਤਲਬ ਹੈ ਕਿ NSE ਦਾ ਟਾਪ 50 ਕੰਪਨੀਆਂ ਚੰਗਾ ਕਰ ਰਹੀਆਂ ਹਨ ।

ਜਿਵੇਂ ਕਿ ਤੁਸੀਂ ਉਪਰ ਤਸਵੀਰ ਵਿੱਚ ਦੇਖਿਆ ਹੋਵੇਗਾ ਕਿ ਇੱਸ ਸਾਲ ਵਿੱਚ Nifty 50 ਕਿੰਨਾ ਉਪਰ ਅਤੇ ਹੇਠਾਂ ਗਿਆ ਹੈ । ਇਹ ਤਸਵੀਰ ਸਾਨੂੰ ਦਿਕਾ ਰਹਿ ਹੈ ਕਿ ਪਿਛਲੇ ਇੱਕ ਸਾਲ ਵਿੱਚ Nifty 50 ਵਿੱਚ ਟਾਪ 50 ਕੰਪਨੀਆ ਕਿਵੇਂ ਕਰ ਰਹੀਆਂ ਹਨ ।
2. ਬੰਬੇ ਸਟਾਕ ਐਕਸਚੈਂਜ Bombay Stock Exchange (BSE)
BSE ਜੋ ਕਿ Bombay Stock Exchange ਹੈ ਇਹ ਭਾਰਤ ਅਤੇ ਏਸ਼ੀਆ ਦਾ ਸਭ ਤੋ ਪੁਰਾਣਾ ਸਟਾਕ ਐਕਸਚੈਜ ਹੈ । ਇਸ ਸਟਾਕ ਐਕਸਚੈਜ ਦੀ ਸ਼ੁਰੂਆਤ 1875 ਵਿੱਚ ਬੰਬੇ ਵਿੱਚ ਹੋਈ ਸੀ । ਇਸਦਾ ਪਹਿਲਾ ਨਾਂ Active Share And Stock Broker Association ਸੀ ।
ਇਸ ਐਕਸਚੈਜ ਵਿੱਚ ਵੀ ਸ਼ੇਅਰ ਜਾ ਸਟਾਕ ਖਰੀਦਾਰੀ ਹੁੰਦੀ ਹੈ । ਲੋਕ ਇਸ ਐਕਸਚੈਜ ਦੇ ਜਰਿਏ ਆਪਣੇ ਸਟਾਕਸ ਖਰੀਦਦੇ ਹਨ ਜਾਂ ਵੇਚਦੇ ਹਨ । 1995 ਤਕ, ਲੋਕ ਇਸ ਦੇ ਜਰਿਏ ਇੱਕ ਜਗਾ ਇਕੱਠਾ ਹੋ ਕੇ ਸ਼ੇਅਰ ਖਰੀਦਣ ਜਾਂਦੇ ਸੀ ਜਾ ਬੇਚਨ ਜਾਂਦੇ ਸੀ । ਜਦੋ ਲੋਕਾਂ ਨੂੰ ਸ਼ੇਅਰ ਖਰੀਦਣਾ ਹੁੰਦਾ ਸੀ, ਤਾਂ ਲੋਕ BSE ਦੇ ਇਸ ਭਵਨ ਵਿੱਚ ਇਕੱਠਾ ਹੋ ਕੇ Broker ਨੂੰ ਪੈਸੇ ਦੇ ਕੇ ਉਹਨ੍ਹਾਂ ਤੋ ਕਾਗਜ਼ ਦੇ ਰੂਪ ਵਿੱਚ ਸ਼ੇਅਰ ਲੈ ਲਿਆ ਕਰਦੇ ਸਨ । ਕਾਗਜ਼ ਵਿੱਚ ਹੀ ਸਾਰਾ ਕੁਝ ਲਿਖਿਆ ਹੁੰਦਾ ਸੀ ਕਿ ਕਿਸ ਆਦਮੀ ਨੇ ਕਿੰਨੇ ਸ਼ੇਅਰ ਲਏ ਹਨ ਅਤੇ ਕਿੰਨੀ ਕਿਮਤ ਉੱਤੇ ਲਏ ਹਨ ।
ਜਦੋਂ ਲੋਕਾਂ ਨੂੰ ਆਪਣੇ ਸ਼ੇਅਰ ਬੇਚਣੇ ਹੁੰਦੇ ਸੀ, ਤਾਂ ਉਹ ਆਦਮੀ ਨੂੰ ਆਪਣਾ ਸ਼ੇਅਰ ਵਾਲਾ ਕਾਗਜ਼ ਦੇ ਦਿੰਦੇ ਸਨ, ਜਿਸ ਦੇ ਬਦਲੇ ਆਦਮੀ ਜਾਂ Broker ਉਨ੍ਹਾਂ ਨੂੰ ਪੈਸੇ ਦੇ ਦਿੰਦਾ ਸੀ । ਇਸ ਸਾਰੇ ਕੰਮ ਵਿੱਚ ਕਾਫੀ ਸਮਾਂ ਬਰਬਾਦ ਹੋ ਜਾਂਦਾ ਸੀ । ਪਰ 1995 ਤੋ ਬਾਅਦ, BSE ਵੀ Electronic System ਦੇ ਵਲ ਚੱਲਾ ਗਿਆ । ਹੁਣ ਲੋਕ ਆਪਣੇ ਘਰ ਬੈਠੇ ਹੋਏ Internet ਦੇ ਜਰੀਏ ਸ਼ੇਅਰ ਖਰੀਦ ਸਕਦੇ ਸਨ ਜਾਂ ਉਹਨਾਂ ਨੂੰ ਵੇਚ ਸਕਦੇ ਸਨ ।
ਬੰਬੇ ਸਟਾਕ ਐਕਸਚੈਂਜ ਵਿੱਚ ਲਗਭਗ 5500+ ਕੰਪਨੀਆਂ Registered ਹਨ । ਜੇ ਤੁਸੀ ਪਤਾ ਕਰਨਾ ਚਾਹੁੰਦੇ ਹੋ ਕਿ BSE ਕਿਵੇਂ ਕਰ ਰਹੀ ਹੈ । ਤਾਂ ਤੁਸੀ Sensex ਨੂੰ ਵੇਖ ਕੇ ਪਤਾ ਲਗਾ ਸਕਦੇ ਹੋ । Sensex ਸਾਨੂੰ BSE ਦੀ ਟਾਪ 30 ਕੰਪਨੀਆਂ ਬਾਰੇ ਜਾਣਕਾਰੀ ਦਿੰਦਾ ਹੈ ।

ਜਿਵੇਂ ਕਿ ਤੁਸੀ ਆਪਣੇ ਉੱਪਰ ਤਸਵੀਰ ਵਿੱਚ ਵੇਖ ਰਹੇ ਹੋ ਕਿ ਇੱਕ ਸਾਲ ਵਿੱਚ Sensex ਕਿੰਨਾ ਉੱਤੇ ਅਤੇ ਕਿੰਨਾ ਹੇਠਾਂ ਗਿਆ ਹੈ । ਇਹ ਤਸਵੀਰ ਸਾਨੂੰ ਦਿਖਾ ਰਹੀ ਹੈ ਕਿ ਪਿਛਲੇ ਇੱਕ ਸਾਲ ਵਿੱਚ Sensex ਦੀ ਟਾਪ 30 ਕੰਪਨੀਆਂ ਕਿਵੇ ਦਾ ਕਮ ਕਰ ਰਹਿਆ ਹਨ ।
BSE ਅਤੇ NSE ਵਿੱਚ ਮੁੱਖ ਅੰਤਰ
ਤੁਹਾਨੂੰ BSE ਅਤੇ NSE ਵਿੱਚ ਅੰਤਰ ਕਿ ਹੈ ਮੈ ਤੁਹਾਨੂੰ ਹੇਠਾਂ ਇੱਕ ਟੇਬਲ ਵਿੱਚ ਦਸਿਆ ਹੈ ।
| ਵਿਸ਼ੇਸਤਾ | BSE ਬੰਬੇ ਸਟਾਕ ਐਕਸਚੈਜ | NSE ਨੈਸਨਲ ਸਟਾਕ ਐਕਸਚੈਜ |
| ਸਥਾਪਨਾ ਸਾਲ | 1875 | 1992 |
| Index | Sensex (30 ਕੰਪਨੀਆਂ) | Nifty 50 (50 ਕੰਪਨੀਆਂ |
| ਲਿਸਟਿਡ ਕੰਪਨੀਆ | 5500+ | 2200+ |
| ਮੁੱਖ ਦਫਤਰ | ਬੰਬੇ (ਦਲਾਲ ਸਟਰੀਟ) | ਬੰਬੇ (ਬਾਂਦਰਾ ਕੁਰਲਾ ਕੰਪਲੈਕਸ) |
| ਟ੍ਰੇਡਿੰਗ ਵਾਲੀਅਮ | ਘੱਟ (NSE ਦੇ ਮੁਕਾਬਲੇ) | ਬਹੁਤ ਜਿਆਦਾ |
ਨਿਵੇੇਸ਼ਕਾਂ ਲਈ ਕਿਹੜਾ ਬਿਹਤਰ ਹੈ ?
ਤੁਸੀ ਕਿਸੇ ਵੀ ਐਕਸਚੈਜ ਤੇ ਸ਼ੇਅਰ ਖਰੀਦ ਅਤੇ ਵੇਚ ਸਕਦੇ ਹੋ । ਜ਼ਿਆਦਾਤਰ ਵੱਡੀਆ ਕੰਪਨੀਆਂ (ਜਿਵੇ Reliance, TCS, HDFC) ਦੋਵਾਂ ਐਕਸਚੈਜਾਂ ਤੇ ਹੁੰਦੀ ਹੈ ।
- ਜੇਕਰ ਤੁਸੀ Day Trading ਕਰਨਾ ਚਾਹੁੰਦੇ ਹੋ ਤਾਂ NSE ਤੁਹਾਡੇ ਲਈ ਬਿਹਤਰ ਹੈ ਕਿਉਂਕਿ ਉਥੇ Volume ਜ਼ਿਆਦਾ ਹੋਣ ਕਾਰਨ ਕੀਮਤ ਦਾ ਫਰਕ ਘੱਟ ਹੁੰਦਾ ਹੈ ।
- ਜੇਕਰ ਤੁਸੀ ਬਹੁਤ ਪੁਰਾਣੀਆਂ ਜਾ ਬਹੁਤ ਛੋਟੀਆਂ ਕੰਪਨੀਆ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ BSE ਠੀਕ ਹੈ ।
ਸਿੱਟਾ (Conclusion)
BSE ਅਤੇ NSE ਭਾਰਤੀ ਐਕਸਚੈਜ ਦੇ ਮਜ਼ਬੂਤ ਪਹਿਲੂ ਹਨ । ਜਿੱਥੇ BSE ਸਾਨੂੰ ਤਜ਼ਰਬਾ ਦਿੰਦਾ ਹੈ । ਉੱਥੇ NSE ਸਾਨੂੰ ਆਧੁਨਿਕ ਤਕਨੀਕ ਅਤੇ Volume ਦਿੰਦਾ ਹੈ । ਸ਼ੇਅਰ ਬਾਜਾਰ ਵਿੱਚ ਕਾਮਯਾਬ ਹੋਣ ਲਈ ਸਿਰਫ ਐਕਸਚੈਜ ਨੂੰ ਜਾਣਨਾ ਕਾਫੀ ਨਹੀਂ ਹੈ ਸਗੋ ਸਹੀ ਕੰਪਨੀ ਦੀ ਚੋਣ ਕਰਨਾ ਅਤੇ ਧੀਰਜ ਰੱਖਣਾ ਵੀ ਜ਼ਰੂਰੀ ਹੈ ।
ਅੱਜ ਦੇ ਲਈ ਇਨਾਂ ਹੀ ਜੇ ਤੁਹਾਨੂੰ ਇਹ ਬਲੋਗ ਚੰਗਾਂ ਲਗਾ ਤਾ ਸਾਡੇ ਨਾਲ Rlblogs ਨਾਲ ਜੁੜੇ ਰਹੋ ।
ਜ਼ਰੂਰੀ ਸੂਚਨਾ (Disclaimer): ਇਹ ਬਲੌਗ ਸਿਰਫ਼ ਜਾਣਕਾਰੀ ਅਤੇ ਸਿੱਖਿਆ ਦੇ ਉਦੇਸ਼ ਲਈ ਲਿਖਿਆ ਗਿਆ ਹੈ । ਸਟਾਕ ਮਾਰਕੀਟ ਜਾਂ ਮਿਊਚਲ ਫੰਡਾਂ ਵਿੱਚ ਨਿਵੇਸ਼ ਕਰਨਾ ਜੋਖਮ ਦੇ ਅਧੀਨ ਹੈ । ਕੋਈ ਵੀ ਨਿਵੇਸ਼ ਕਰਨ ਤੋ ਪਹਿਲਾਂ ਆਪਣੇ ਵਿੱਤੀ ਸਲਾਹਕਾਰ (Financial Advisor) ਨਾਲ ਸਲਾਹ ਜ਼ਰੂਰ ਕਰੋ । ਅਸੀਂ ਕਿਸੇ ਵੀ ਤਰ੍ਹਾਂ ਦੇ ਵਿੱਤੀ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ ।
Disclaimer: This blog is for educational purposes only and should not be considered professional financial advice. Investing in Stock Markets and Mutual Funds involves risk. Please consult a certified financial advisor before making any investment.
ਮੇਰਾ ਨਾਮ Vivek ਹੈ ਅਤੇ ਮੈਂ RLBlogs.in ਦਾ ਫਾਊਂਡਰ ਹਾਂ। ਮੇਰਾ ਮਕਸਦ ਪੰਜਾਬੀ ਲੋਕਾਂ ਨੂੰ ਫਾਈਨੈਂਸ, ਸ਼ੇਅਰ ਮਾਰਕਿਟ ਅਤੇ ਪੈਸਿਆ ਦਾ ਸਹੀ ਇਸਤੇਮਾਲ ਕਰਨਾ ਦਸਣਾ ਹੈ । ਮੈਂ ਔਖੇ ਵਿੱਤੀ ਵਿਸ਼ਿਆਂ ਨੂੰ ਸਰਲ ਪੰਜਾਬੀ ਵਿੱਚ ਸਮਝਾਉਂਦਾ ਹਾਂ । ਮੈਨੂੰ ਸ਼ੇਅਰ ਮਾਰਕੀਟ ਅਤੇ ਹੋਰ ਵਿੱਤੀ ਵਿਸ਼ੇ ਵਿੱਚ 3+ ਸਾਲਾਂ ਦਾ ਤਜਰਬਾ ਹੈ ਅਤੇ ਮੈ ਵੱਖ-ਵੱਖ ਸਰਕਾਰੀ ਸਕੀਮਾਂ, ਵਿੱਤੀ ਵਿਸ਼ਿਆ ਬਾਰੇ ਰਿਸਰਚ ਕਰਕੇ ਦਸਦਾ ਹਾਂ ।
