rlblogs.in

What is Market Capitalization in Punjabi: ਮਾਰਕਿਟ ਕੈਪਿਟਲਾਈਜੇਸ਼ਨ ਕੀ ਹੈ

ਮੈ ਸ਼ੇਅਰ ਮਾਰਕਿਟ ਨੂੰ ਕੁਝ ਸਾਲਾ ਤੋ ਸਿੱਖ ਰਿਹਾ ਹਾਂ ਅਤੇ ਜਦੋ ਮੈ ਸ਼ੁਰੂ ਕੀਤਾ ਸੀ ਤਾਂ ਮੈਨੂੰ ਵੀ What is Market Capitalization in Punjabi ਸਮਝਣ ਵਿੱਚ ਕਾਫੀ ਦਿਕਤ ਹੋਈ ਸੀ । ਬਹੁਤ ਸਾਰੇੇ ਬਲੋਗ English ਵਿੱਚ ਸੀ ਅਤੇ ਪੰਜਾਬੀ ਵਿੱਚ ਕਾਫੀ ਘਟ ਲਿਖਿਆ ਹੋਇਆ ਸੀ । ਇਸ ਲਈ ਮੈ ਇਹ ਬਲੋਗ ਲਿਖਿਆ ਹੈ । ਤਾਂ ਜੋ ਤੁਹਾਨੂੰ ਉਹ ਮੁਸ਼ਕਿਲ ਨਾ ਹੋਵੇ ਜੋ ਮੈਨੂੰ ਹੋਈ ਸੀ ।

ਜੇ ਤੁਸੀ ਸ਼ੈਅਰ ਮਾਰਕਿਟ ਵਿੱਚ ਨਵੋਂ ਹੋ ਜਾਂ ਕਿਸੇ ਕੰਪਨੀ ਦੇ ਸ਼ੇਅਰ ਖਰੀਦਣਾ ਚਾਹੁਦੇ ਹੋ ਤਾਂ ਮਾਰਕਿਟ ਕੈਪਿਟਲਾਈਜੇਸ਼ਨ Market Capitalization ਨੂੰ ਸਮਝਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ । ਪਰ ਉਸ ਤੋ ਪਹਿਲਾ ਤੁਸੀ ਮੇਰਾ Share Market in Punjab ਵਾਲਾ ਬਲੋਗ ਜ਼ਰੂਰ ਪੜੋ । ਜੋ ਵਿਅਕਤੀ ਇਸ ਮਾਰਕਿਟ ਕੈਪਿਟਲਾਈਜੇਸਨ ਨੂੰ ਨਹੀ ਸਮਝਦਾ ਉਹ ਇਨਸਾਨ ਸਿਰਫ ਸ਼ੇਅਰ ਦੀ ਕੀਮਤ ਵੇਖ ਕੇ ਸ਼ੇਅਰ ਨੂੰ ਖਰੀਦ ਲੈਂਦਾ ਹੈ । ਉਸ ਨੂੰ ਇਹ ਨਹੀਂ ਪਤਾ ਲਗਦਾ ਕਿ ਜੋ ਸ਼ੇਅਰ ਉਹ ਲੈ ਰਿਹਾ ਹੈ ਕਿਤੇ ਉਹ ਸ਼ੇਅਰ ਮਹਿੰਗਾ ਤਾਂ ਨੀ ।

Please Note: ਇਹ ਬਲੋਗ ਸਿਰਫ ਜਾਣਕਾਰੀ ਅਤੇ ਸਿਖਿਆ ਦੇ ਲਈ ਹੈ । ਇਸ ਬਲੋਗ ਵਿੱਚ ਕੋਈ ਵੀ ਨਿਵੇਸ਼ ਸਲਾਹ ਨਹੀਂ ਹੈ । ਕਿਸੇ ਵੀ ਸ਼ੇਅਰ ਵਿੱਚ ਪੈਸੇ ਲਗਾਉਣ ਤੋਂ ਪਹਿਲਾ SEBI Registered ਵਿੱਤੀ ਸਲਾਹਕਾਰ ਤੋ ਸਲਾਹ ਜ਼ਰੂਰ ਲਵੋ । This blog is for educational purposes only and does not contain financial/investment. Please consult with a SEBI registered financial advisor before making investment.

What is Market Capitalization ਮਾਰਕਿਟ ਕੈਪਟਲਾਈਜੇਸ਼ਨ ਕੀ ਹੈ

ਤਾਂ ਚਲੋ, ਬਲੋਗ ਨੂੰ ਸ਼ੁਰੂ ਕਰਦੇ ਹਾਂ । ਮਾਰਕਿਟ ਕੈਪਟਲਾਈਜੇਸ਼ਨ ਦੋ ਸ਼ਬਦਾ ਨੂੰ ਇਕੱਠੇ ਕਰਕੇ ਬਣਿਆ ਹੈ । ਪਹਿਲਾ ਹੈ ‘ਮਾਰਕਿਟ’ ਜਿਸ ਦਾ ਮਤਲਬ ਹੈ ਬਾਜ਼ਾਰ, ਜਿੱਥੇ ਅਸੀ ਸ਼ੇਅਰ ਖਰੀਦ ਜਾਂ ਬੇਚ ਸਕਦੇ ਹਾਂ ਅਤੇ ਦੂਜਾ ਹੈ ‘ਕੈਪਿਟਲਾਈਜੇਸ਼ਨ’, ਜੋ ਕਿ ਕਿਸੇ ਕੰਪਨੀ ਜਾਂ ਬਿਜ਼ਨਸ ਦੀ ਤਾਕਤ ਬਾਰੇ ਦਸਦਾ ਹੈ ।

ਮਾਰਕਿਟ ਕੈਪਿਟਲਾਈਜੇਸ਼ਨ ਨੂੰ ਅਸੀ ਮਾਰਕਿਟ ਕੈਪ ਵੀ ਕਹਿੰਦੇ ਹਨ । ਮਾਰਕਿਟ ਕੇਪਿਟਲਾਈਜੇਸ਼ਨ ਦੀ ਮਦਦ ਨਾਲ ਅਸੀਂ ਇਹ ਜਾਣ ਸਕਦੇ ਹਾਂ ਕਿ ਕੰਪਨੀ ਕਿਵੇਂ ਦੀ ਹੈ, ਕਿ ਉਹ ਚੰਗੀ ਹੈ ਜਾਂ ਨਹੀ । ਉਸਦਾ ਬਾਜ਼ਾਰ ਵਿੱਚ ਕਿੰਨਾ ਦਬਦਬਾ ਹੈ, ਕਿ ਕੰਪਨੀ ਚੰਗੀ ਹੈ ਜਾਂ ਬੁਰੀ ਹੈ ? ਮਾਰਕਿਟ ਕੈਪਿਟਲਾਈਜੇਸ਼ਨ ਨਾਲ ਅਸੀਂ ਕਿਸੇ ਕੰਪਨੀ ਦੇ ਸ਼ੇਅਰ ਦੀ ਮੁੱਲ, ਜਿਸਨੂੰ ਸ਼ੇਅਰ ਪ੍ਹਾਇਸ਼ ਵੀ ਕਹਿੰਦੇ ਹਨ, ਨੂੰ ਪਤਾ ਲਗਾ ਸਕਦੇ ਹਾਂ ।

ਉਦਾਹਰਣ ਨਾਲ ਸਮਝੋ

ਹੁਣ ਮੈ ਤੁਹਾਨੂੰ ਇੱਕ ਉਦਾਹਰਣ ਦੇ ਜਰੀਏ ਸਮਝਾਉਂਦਾ ਹਾਂ । ਵਿਚਾਰ ਕਰੋ ਕਿ ਦੋ ਕੰਪਨੀਆਂ ਹਨ, ਇੱਕ ਦਾ ਨਾਮ ABC ਅਤੇ ਦੁਜੀ ਕੰਪਨੀ ਦਾ ਨਾਮ PQR ਹੈ । ਹੁਣ ਦੋਣਾ ਦੀ ਸ਼ੇਅਰ ਦੀ ਕੀਮਤ ਵਿੱਚ ਕਾਫੀ ਫਰਕ ਹੈ । ABC ਕੰਪਨੀ ਦੇ ਸ਼ੇਅਰ ਦੀ ਕੀਮਤ 100 ਰੁਪਏ ਹੈ ਅਤੇ PQR ਕੰਪਨੀ ਦੇ ਸ਼ੇਅਰ ਦੀ ਕੀਮਤ 10 ਰੁਪਏ ਹੈ । ਹੁਣ ਬਹੁਤ ਸਾਰੇ ਲੋਕ ਇਸ ਗੱਲ ਤੇ ਵਿਚਾਰ ਕਰਦੇ ਹਨ ਕਿ ਜੋ 10 ਰੁਪਏ ਵਾਲੀ ਕੰਪਨੀ PQR ਹੈ, ਉਸਦੀ ਕੀਮਤ ਸਸਤੀ ਹੈ, ਤਾਂ ਅਸੀਂ PQR ਕੰਪਨੀ ਦੇ ਸ਼ੇਅਰ ਖਰੀਦ ਲੈਂਦੇ ਹਾਂ । ਜਿਵੇਂ ਹੀ ਉਹ 50 ਜਾਂ 100 ਤੱਕ ਪਹੁੰਚੇਗਾ, ਅਸੀ ਉਹ ਸ਼ੇਅਰ ਵੇਚ ਦਵਾਂਗੇ ।

ਦੂਸੀ ਜਗਾਂ ABC ਕੰਪਨੀ ਦੀ ਕੀਮਤ 100 ਰੁਪਏ ਹੈ. ਤਾਂ ਲੈਕ ਇਸ ਗੱਲ ਨੂੰ ਵਿਚਾਰ ਕਰਦੇ ਹੋਏ ਉਸ ਕੰਪਨੀ ਦੇ ਸ਼ੇਅਰ ਨਹੀ ਲੈਂਦੇ ਕਿ ਇਸ ਕੰਪਨੀ ਦੀ ਕੀਮਤ ਕਿਨੀ ਹੀ ਉਪਰ ਜਾਵੇਗੀ । ਇਸ ਕੰਪਨੀ ਦੀ ਕੀਮਤ ਨੂੰ 100 ਤੋ 200 ਹੋ ਲਈ ਕਾਫੀ ਸਮਾਂ ਲਗ ਜਾਵੇਗਾ । ਪਰ ਜੋ 10 ਰੁਪਏ ਵਾਲਾ ਸ਼ੇਅਰ PQR ਕੰਪਨੀ ਦਾ ਉਹ 100 ਰੁਪਏ ਜਾਣ ਵਿੱਚ ਜ਼ਿਆਦਾ ਸਮਾਂ ਨਹੀ ਲਗਾਏਗਾ ।

ਪਰ ਮੈ ਤੁਹਾਨੂੰ ਦੱਸਣਾ ਚਾਹੁਗਾਂ ਕਿ ਇਹ ਸੋਚਨਾ ਬਿਲਕੁਲ ਗਲਤ ਹੈ । ਅਸੀ ਕਿਸੇ ਕੰਪਨੀ ਦੀ ਅਧੂਰੀ ਜਾਣਕਾਰੀ ਨਾਲ ਇਹ ਨਹੀਂ ਦਸ ਸਕਦੇ ਕਿ ਕੰਪਨੀ ਚੰਗੀ ਹੈ ਜਾਂ ਬੂਰੀ ਹੈ । ਕੰਪਨੀ ਦਾ ਚੰਗਾ ਜਾ ਬੂਰਾ ਜਾਂ ਮਹਿਗਾਂ ਜਾ ਸਸਤਾ ਹੋਣਾ ਕਾਫੀ ਹਦ ਤਕ Market Capitalization ਤੇ ਨਿਰਭਰ ਕਰਦਾ ਹੈ ।

Company NameShare PriceNo. of SharesMarket Capitalization (Market Cap = Share Price x no. of share)
ABC10010,00,0001,00,00,000
PQR1010,0001,00,000

ਹੁਣ ਮੈ ਤੁਹਾਨੂੰ ਉੱਪਰ ਦਿੱਤੇ ਗਏ ਟੈਬਲ ਨੂੰ ਵੇਖ ਕੇ ਦੱਸਦਾ ਹਾ ਕਿ ਕਿਸ ਕੰਪਨੀ ਦੇ ਸ਼ੇਅਰ ਦੀ ਕਿਮਤ ਵੱਧ ਹੈ ਅਤੇ ਇਹ ਵੀ ਦਸਾਂਗਾ ਕਿ ਕੌਣ ਚੰਗੀ ਹੈ ਜਾਂ ਬੂਰੀ । ABC ਕੰਪਨੀ ਚੰਗੀ ਹੈ ਕਿਉਂਕਿ ਇਸ ਦੇ ਪਾਸ ਜ਼ਿਆਦਾ ਪੈਸੇ ਹਨ ਅਤੇ ਇਸ ਤਾ ਸ਼ੇਅਰ ਪ੍ਰਾਇਸ ਵੀ ਘੱਟ ਹੈ ਕਿਉਂਕਿ ਤੁਸੀ ਇਕ ਚੰਗੀ ਕੰਪਨੀ ਜਿਸਦੇ ਕੋਲ 1 ਕਰੋੜ ਰੁਪਏ ਹਨ, ਉਸਦਾ ਸ਼ੇਅਰ 100 ਰੁਪਏ ਵਿੱਚ ਮਿਲ ਰਿਹਾ ਹੈ । ਸੋ ਦੁਜੀ PQR ਕੰਪਨੀ, ਜਿਸ ਦਾ ਮਾਰਕਿਟ ਕੈਪ ਬਹੁਤ ਘੱਟ ਹੈ ABC ਕੰਪਨੀ ਦੀ ਤੁਲਨਾ ਵਿੱਚ PQR ਕੰਪਨੀ ਚੰਗੀ ਨਹੀਂ ਹੈ ।

ਮਾਰਕਿਟ ਕੈਪ ਦਾ Formula

ਮਾਰਕਿਟ ਕੈਪ = ਸ਼ੇਅਰ ਦੀ ਕੀਮਤ Share Price X ਕੁੱਲ ਸ਼ੇਅਰ Total Shares

ਘਰ ਦਾ ਉਦਾਹਰਣ

ਹੁਣ ਮੈ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਹਾਂ । ਮੰਨ ਲਵੋ ਕਿ ਦੋ ਘਰ ਹਨ, ਇੱਕ ਘਰ ਦੀ ਕੀਮਤ 20 ਲੱਖ ਰੁਪਏ ਹੈ ਅਤੇ ਦੂਜੇ ਘਰ ਦੀ ਕੀਮਤ 30 ਲੱਖ ਰੁਪਏ ਹੈ । ਹੁਣ ਤੁਸੀਂ ਸਿਰਫ ਪੈਸੇ ਵੇਖ ਕੇ ਇਹ ਨਹੀਂ ਕਹਿ ਸਕਦੇ ਕਿ 20 ਲੱਖ ਵਾਲਾ ਘਰ ਸਸਤਾ ਹੈ । ਇਨ੍ਹਾਂ ਦੋਵਾਂ ਘਰਾਂ ਵਿੱਚੋ ਕਿਹੜਾ ਸਸਤਾ ਹੈ ਇਹ ਤੁਹਾਨੂੰ ਬਾਕੀ ਜਾਣਕਾਰੀ ਨਾਲ ਪਤਾ ਲੱਗੇਗਾ ਕਿ ਘਰ ਦਾ ਇਲਾਕਾ ਕਿੱਦਾ ਦਾ ਹੈ, ਘਰ ਕਿੱਥੇ ਹੈ ਆਦਿ । ਚੱਲੋ ਮੰਨ ਲਵੋ ਕਿ ਇਨ੍ਹਾਂ ਦੋਵਾਂ ਦਾ Area ਬਰਾਬਰ ਹੈ, ਬਸ ਇੱਕ ਫਰਕ ਹੈ ਜੋ 20 ਲੱਖ ਵਾਲਾ ਘਰ ਹੈ ਉਸਦੇ ਆਸ ਪਾਸ ਸਭ ਕੁਛ ਨਹੀਂ ਹੈ ਜਿਵੇਂ ਕਿ ਮਾਰਕਿਟ, ਬੱਸ ਸਟੈਂਡ ਆਦਿ, ਪਰ ਉਹ ਘਰ ਪਿੰਡ ਵਿੱਚ ਹੈ । ਜੋ ਘਰ 30 ਲੱਖ ਵਾਲਾ ਹੈ, ਉਹ ਘਰ ਸ਼ਹਿਰ ਵਿੱਚ ਹੈ ਅਤੇ ਉਸਦੇ ਆਸ ਪਾਸ ਇੱਕ ਸਾਲ ਦੇ ਵਿੱਚ ਮਾਰਕਿਟ, ਬੱਸ ਸਟੈਂਡ ਆਦਿ ਬਣਨ ਵਾਲੇ ਹਨ ।

ਤਾਂ ਤੁਸੀ ਦੱਸੋ ਕਿ ਕਿਹੜਾ ਘਰ ਸਸਤਾ ਹੈ । 30 ਲੱਖ ਵਾਲਾ ਜਾਂ 20 ਲੱਖ ਵਾਲਾ ? 30 ਲੱਖ ਵਾਲਾ ਘਰ ਸਸਤਾ ਹੈ ਕਿਉਂਕਿ ਇੱਕ ਤਾਂ ਇਹ ਸ਼ਹਿਰ ਵਿੱਚ ਹੈ ਅਤੇ ਦੂਜਾ ਉਥੇ ਹਜੇ ਬਣਨੀ ਹੈ । ਜਿਵੇਂ ਹੀ ਉਸ ਜਗਾਂ ਮਾਰਕਿਟ ਬਣ ਜਾਵੇਗੀ ਤਾਂ ਉਹ ਮਹਿਗਾ ਹੋ ਜਾਵੇਗਾ । 20 ਲੱਖ ਵਾਲਾ ਜਿਆਦਾ ਮਹਿੰਗਾ ਨਹੀਂ ਹੋਵੇਗਾ ਕਿਉਂਕਿ ਉਥੇ ਮਾਰਕਿਟ ਬਣੀ ਹੋਈ ਹੈ ਅਤੇ ਉਹ ਘਰ ਪਿੰਡ ਵਿੱਚ ਹੈ ।

ਮਾਰਕਿਟ ਕੈਪ ਦੀ ਕਿਸਮਾਂ Types of Market Capitalization

ਸ਼ੇਅਰ ਮਾਰਕਿਟ ਵਿੱਚ ਕੰਪਨੀਆਂ ਨੂੰ ਉੁਹਨਾਂ ਦੇ ਮਾਰਕਿਟ ਕੈਪ ਮੁਤਾਬਕ ਤਿੰਨ ਭਾਗਾ ਵਿੱਚ ਰੱਖਿਆ ਹੋਇਆ ਹੈ ।

ਵਰਗ (Category)ਮਾਰਕਿਟ ਕੈਪ Market Capਉਦਾਹਰਣ Exampleਜੋਖਮ (Risk)
Large CapRs. 20,000 ਕਰੋੜ ਤੋਂ ਵੱਧReliance, TCS, Infosys, HDFC Bankਘੱਟ
Mid CapRs. 5,000 – 20,000 ਕਰੋੜTrent, Voltas, MRFਖੋੜਾ ਘੱਟ
Small CapRs. 5,000 ਕੋਰੜ ਤੋਂ ਘੱਟSmall Companiesਵੱਧ

Large Cap

Large Cap ਉਹ ਕੰਪਨੀਆਂ ਹਨ ਜਿਨ੍ਹਾਂ ਦਾ Market Cap ਬਹੁਤ ਜਿਆਦਾ ਹੁੰਦਾ ਹੈ । ਇਹ ਕੰਪਨੀਆਂ ਮਾਰਕਿਟ ਵਿੱਚ ਸਾਲਾਂ ਤੋਂ ਹਨ । ਜਿਵੇਂ Reliance ਜਾ TCS । ਨਵੇਂ ਨਿਵੇਸ਼ਕਾਂ ਲਈ ਇਹ ਕੰਪਨੀਆਂ ਜੋ Large Cap ਹਨ । ਕਿਉਂਕਿ ਇਹਨਾਂ ਵਿੱਚ ਉਤਾਰ – ਚੜ੍ਹਾਅ ਬਹੁਤ ਘੱਟ ਹੁੰਦਾ ਹੈ ।

Mid Cap

ਇਹ Mid Cap ਕੰਪਨੀਆਂ ਨਾ ਬਹੁਤ ਛੋਟੀਆਂ ਹਨ ਨਾਂ ਬਹੁਤ ਵੱਡੀਆ ਹਨ । ਜੇ ਤੁਸੀ ਥੋੜਾ ਜ਼ਿਆਦਾ ਰਿਟਰਨ ਚਾਹੁੰਦੇ ਹੋ ਅਤੇ ਤੁਹਾਡੇ ਵਿੱਚ ਜੋਖਮ ਲੈਣ ਦੀ ਹਿਮਤ ਹੈ ਤਾਂ Mid Cap ਵਿੱਚ ਮੌਕੇ ਬਹੁਤ ਜਿਆਦਾ ਹੁੰਦੇ ਹਨ ।

Small Cap

ਇਹ ਛੋਟੀਆਂ ਕੰਪਨੀਆਂ ਹਨ। ਇੱਥੇ ਜੋਖਮ ਵੱਧ ਹੁੰਦਾ ਹੈ ਪਰ ਜੇ ਕੰਪਨੀ ਵਧਦੀ ਹੈ ਤਾਂ ਰਿਟਰਨ ਵੀ ਬਹੁਤ ਵਧੀਆ ਮਿਲ ਸਕਦਾ ਹੈ। ਨਵੇਂ ਨਿਵੇਸ਼ਕਾਂ ਨੂੰ Small Cap ਵਿੱਚ ਬਿਨਾਂ ਖੋਜ ਦੇ ਪੈਸੇ ਨਹੀਂ ਲਗਾਉਣੇ ਚਾਹੀਦੇ।

ਮਾਰਕਿਟ ਕੈਪ ਨੂੰ ਸਮਝਣਾ ਕਿਉਂ ਜ਼ਰੂਰੀ ਹੈ?

  • ਇਹ ਦੱਸਦਾ ਹੈ ਕਿ ਕੰਪਨੀ ਅਸਲ ਵਿੱਚ ਕਿੰਨੀ ਵੱਡੀ ਹੈ ।
  • ਦੋ ਕੰਪਨੀਆਂ ਦੀ ਤੁਲਨਾ ਕਰਨ ਲਈ ਇਹ ਸਭ ਤੋਂ ਵਧੀਆ ਤਰੀਕਾ ਹੈ ।
  • ਇਹ ਦੱਸਦਾ ਹੈ ਕਿ ਕੰਪਨੀ Large Cap, Mid Cap and Small Cap.
  • Mutual Fund ਅਤੇ ETFs ਵੀ ਮਾਰਕਿਟ ਕੈਪ ਦੇ ਆਧਾਰ ਤੇ ਕੰਪਨੀਆਂ ਚੁਣਦੇ ਹਨ ।
  • SEBI ਅਤੇ NSE ਵੀ ਮਾਰਕਿਟ ਕੈਪ ਦੇ ਆਧਾਰ ਦੇ ਕੰਪਨੀਆਂ ਤੈਅ ਕਰਦੇ ਹਨ ।

ਜੇ ਤੁਸੀ Large Cap, Mid Cap and Small Cap ਬਾਰੇ ਵਿਸਧਾਰ ਨਾਲ ਜਾਨਨਾ ਚਾਹੁੰਦੇ ਹੋ ਤਾਂ ਤੁਸੀ ਮੇਰਾ Large Cap, Mid Cap and Small Cap in Punjabi ਵਾਲਾ ਬਲੋਗ ਪੜ ਸਕਦੇ ਹੋ ।

ਨਵੇਂ ਨਿਵੇਸ਼ਕਾ ਦੀਆਂ ਗਲਤੀਆਂ

  • ਗਲਤੀ 1: ਸਸਤੇ ਸ਼ੇਅਰ ਨੂੰ ਚੰਗਾ ਸ਼ੇਅਰ ਸਮਝਣਾ ਜੋ ਕਿ ਬਿਲਕੁਲ ਗਲਤ ਹੈ ।
  • ਗਲਤੀ 2: ਮਾਰਕਿਟ ਕੈਪ ਦੇਖੇ ਬਿਨਾਂ ਪੈਸੇ ਲਗਾਉਣਾ ।
  • ਗਲਤੀ 3: Small Cap ਵਿੱਚ ਜ਼ਿਆਦਾ ਪੈਸੇ ਲਗਾਉਣਾ ਬਿਨਾਂ ਸੋਚੇ ਸਮਝੇ ਅਤੇ ਬਿਨਾਂ ਖੋਜ Research ਕੀਤੇ ।
  • ਗਲਤੀ 4: ਦੂਜਿਆਂ ਦੀ ਸਲਾਹ ਤੇ ਬਿਨਾਂ ਸੋਚੇ ਅਤੇ ਸਮਝੇ ਸ਼ੇਅਰ ਖਰੀਦਣਾ ।

ਅੱਜ ਦੇ ਲਈ ਇਨ੍ਹਾਂ ਹੀ ਜੇ ਤੁਹਾਨੂੰ ਇਹ ਬਲੋਗ ਚੰਗਾ ਲਗਾ ਤਾਂ ਤੁਸੀ ਸਾਡੇ ਨਾਲ RLBlogs.in ਨਾਲ ਜੁੜੇ ਰਹੋ ।

Please Note: ਇਹ ਬਲੋਗ ਸਿਰਫ ਜਾਣਕਾਰੀ ਅਤੇ ਸਿਖਿਆ ਦੇ ਲਈ ਹੈ । ਇਸ ਬਲੋਗ ਵਿੱਚ ਕੋਈ ਵੀ ਨਿਵੇਸ਼ ਸਲਾਹ ਨਹੀਂ ਹੈ । ਕਿਸੇ ਵੀ ਸ਼ੇਅਰ ਵਿੱਚ ਪੈਸੇ ਲਗਾਉਣ ਤੋਂ ਪਹਿਲਾ SEBI Registered ਵਿੱਤੀ ਸਲਾਹਕਾਰ ਤੋ ਸਲਾਹ ਜ਼ਰੂਰ ਲਵੋ । This blog is for educational purposes only and does not contain financial/investment. Please consult with a SEBI registered financial advisor before making investment.

Leave a Comment