ਅੱਜ ਦਾ ਬਲੋਗ Active and Passive Income in Punjabi ਤੇ ਹੈ । ਏਕਟਿਵ ਆਮਦਨ (Active Income) ਅਤੇ ਪੈਸਿਵ ਆਮਦਨ (Passive Income) ਦਾ ਮਤਲਬ ਕੀ ਹੈ ?
ਅੱਜ ਮੈ ਤੁਹਾਨੂੰ ਇਹ ਦਸਾਂਗਾ ਕਿ ਏਕਟਿਵ ਆਮਦਨ ਅਤੇ ਪੈਸਿਵ ਆਮਦਨ ਕੀ ਹੁੰਦੀਆਂ ਹਨ, ਪਰ ਇਸ ਤੋ ਪਹਿਲਾਂ, ਮੈਂ ਤੁਹਾਨੂੰ ਇਹ ਦੀ ਦਸਾਂਗਾ ਕਿ ਆਮਦਨ (Income) ਕੀ ਹੈ ।
ਆਮਦਨ (Income) ਕੀ ਹੈ?
(Income) ਦਾ ਮਤਬਲ ਹੈ ਕਿ ਅਸੀਂ ਆਪਣਾ ਕੀਮਤੀ ਸਮਾਂ ਕਿਸੇ ਕੰਮ ਨੂੰ ਪੂਰਾ ਕਰਨ ਲਈ ਦੇ ਰਹੇ ਹਾਂ ਅਤੇ ਉਸ ਕੰਮ ਨੂੰ ਪੂਰਾ ਕਰਨ ਦੇ ਬਾਅਦ ਜੋ ਪੈਸੇ ਸਾਨੂੰ ਮਿਲਦੇ ਹਨ, ਉਸ ਪੈਸੇ ਨੂੰ ਅਸੀ ਆਮਦਨ (Income) ਕਹਿੰਦੇ ਹਨ । ਆਮਦਨ (Income) ਉਹ ਰੁਪਏ ਹਨ ਜੋ ਅਸੀ ਨਿਰਧਾਰਿਤ ਮਾਤਰਾ ਅਤੇ ਨਿਯਮਤ ਅੰਤਰਾਲ ਤੇ ਪ੍ਰਾਪਤ ਕਰਦੇ ਹਾਂ ।
ਆਮਦਨ (Income) ਸਾਨੂੰ ਰੋਜ਼ਾਨਾ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਬਹੁਤ ਜ਼ਰੂਰੀ ਹੈ । ਆਮਦਨ (Income) ਸਾਨੂੰ ਕਈ ਤਰੀਕਿਆਂ ਨਾਲ ਪ੍ਰਾਪਤ ਹੁੰਦੀ ਹੈ, ਜਿਵੇਂ ਕਿ ਨੌਕਰੀ ਤੋਂ ਆਉਣ ਵਾਲੇ ਪੈਸੇ ਨੂੰ ਅਸੀ ਆਮਦਨ ਕਹਿ ਸਕਦੇ ਹਾਂ, ਕਾਰੋਬਾਰ (Business) ਤੋਂ ਆਉਣ ਵਾਲੇ ਪੈਸੇ, ਕਿਰਾਏ ਤੋਂ ਆਨ ਵਾਲੇ ਪੈਸੇ, ਆਦਿ ਨੂੰ ਅਸੀ ਆਮਦਨ Income ਕਹਿੰਦੇ ਹਾਂ ।
ਆਮਦਨ (Income) ਦੋ ਪ੍ਰਕਾਰ ਦੀ ਹੁੰਦੀ ਹੈ ।
1. ਐਕਟਿਵ ਆਮਦਨ (Active Income)
2. ਪੈਸਿਵ ਆਮਦਨ (Passive Income)
1. ਐਕਟਿਵ ਆਮਦਨ (Active Income)
ਐਕਟਿਵ ਆਮਦਨ Active Income ਦਾ ਸਿੱਧਾ ਮਤਲਬ ਹੈ ਕਿ ਉਹ ਪੈਸੇ ਜਾਂ ਆਮਦਨ ਹਨ ਜੋ ਅਸੀਂ ਆਪਣੀ ਮਿਹਨਤ ਨਾਲ ਕਮਾ ਕੇ ਹਾਸਿਲ ਕਰਦੇ ਹਾਂ । ਇਕਟਿਵ ਆਮਦਨ ਨੂੰ ਅਸੀ ਸਮਾਂ = ਪੈਸੇ ਕਹਿ ਸਕਦੇ ਹਾਂ । ਜਿਵੇ ਕਿ ਸਾਨੂੰ ਕੋਈ ਕੰਮ ਕਰਨ ਲਈ 2 ਘੰਟੇ ਲਗਦੇ ਹਨ, ਉਸ ਵੇਲੇ ਸਾਨੂੰ ਉਸ ਕੰਮ ਦੇ ਪੈਸੇ ਵੀ 2 ਘੰਟੇ ਦੇ ਹਿਸਾਬ ਨਾਲ ਮਿਲਦੇ ਹਨ ।
ਐਕਟਿਵ ਆਮਦਨ ਵਿੱਚ ਅਸੀ ਜ਼ਿਆਦਾ ਪੈਸੇ ਨਹੀ ਬਣਾ ਸਕਦੇ । ਕਿਉਂਕਿ ਇੱਕ ਵਿਅਕਤੀ ਇੱਕ ਦਿਨ ਵਿੱਚ ਜ਼ਿਆਦਾ ਕੰਮ ਨਹੀ ਕਰ ਸਕਦਾ, ਉਸਨੂੰ ਆਰਾਮ ਦੀ ਵੀ ਲੋੜ ਹੁੰਦੀ ਹੈ । ਐਕਟਿਵ ਆਮਦਨ ਦਾ ਵੱਡਾ ਨੁਕਸਾਨ ਇਹ ਹੈ ਕਿ ਜਦੋਂ ਤੱਕ ਅਸੀਂ ਕੰਮ ਕਰ ਰਹੇ ਹਾਂ ਤਦ ਤੱਕ ਅਸੀਂ ਪੈਸੈ ਕਮਾ ਸਕਦੇ ਹਾਂ, ਪਰ ਜਦੋਂ ਕਿਸੇ ਵਿਅਕਤੀ ਨੂੰ ਬਿਮਾਰੀ ਜਾ ਵਿਅਕਤੀ ਕੰਮ ਕਰਨ ਯੋਗ ਨਹੀਂ ਰਹਿੰਦਾ ਤਾਂ ਸਾਨੂੰ ਸਾਡੀ ਆਮਦਨ ਵੀ ਮਿਲਨੀ ਜਾ ਰੁਕ ਜਾਂਦੀ ਹੈ । ਐਕਟਿਵ ਆਮਦਨ ਦੇ ਉਦਾਹਰਣ ਵਿੱਚ ਜੌਬ ਤੋਂ ਆਉਣ ਵਾਲੀ ਆਮਦਨ ਹੈ ।
2. ਪੈਸਿਵ ਆਮਦਨ (Passive Income)
ਪੈਸਿਵ ਆਮਦਨ ਐਕਟਿਵ ਆਮਦਨ ਤੋਂ ਬਹੁਤ ਅਲਗ ਹੈ, ਇਸ ਵਿੱਚ ਤੁਹਾਨੂੰ ਸਿਰਫ ਇੱਕ ਵਾਰ ਮਿਹਨਤ ਕਰਨੀ ਹੁੰਦੀ ਹੈ ਅਤੇ ਫਿਰ ਉਸ ਮਿਹਨਤ ਤੋਂ ਬਾਅਦ ਬਿਨਾਂ ਕੁਝ ਕੀਤੇ ਤੁਹਾਨੂੰ ਲੰਬੇ ਸਮੇ ਤੱਕ ਆਮਦਨ ਹੁੰਦੀ ਰਹਿਦੀ ਹੈ ।
ਐਕਟਿਵ ਆਮਦਨ ਵਿੱਚ ਤੁਸੀ ਸੌਦੇ ਹੋਏ ਪੈਸੇ ਨਹੀ ਕਮਾ ਸਕਦੇ, ਪਰ ਪੈਸਿਵ ਆਮਦਨ ਵਿੱਚ ਤੁਸੀਂ ਸੌਦੇ ਹੋਏ ਵੀ ਪੈਸੇ ਕਮਾ ਸਕਦੇ ਹੋ । ਪੈਸਿਵ ਆਮਦਨ ਦੇ ਬਾਰੇ ਇੱਕ ਗਲ ਹੈ ਕਹੀ ਜਾਂਦੀ ਹੈ ਕਿ ਜੇ ਤੁਸੀ ਸੋਣ ਦੇ ਸਮੇਂ ਪੈਸੇ ਨਹੀ ਕਮਾ ਰਹੇ ਹੋ ਤਾਂ ਤੁਹਾਨੂੰ ਸਾਰੀ ਉਮਰ ਲਈ ਹੀ ਪੈਸਾ ਕਮਾਉਣਾ ਪਵੇਗਾ । ਪੈਸਿਵ ਆਮਦਨ ਦੀ ਮਦਦ ਨਾਲ ਤੁਸੀਂ ਆਪਣੇ ਸਾਰੇ ਸੁਪਨੇ ਪੂਰੇ ਕਰ ਸਕਦੇ ਹੋ ਅਤੇ ਸਮੇਂ ਤੋ ਪਹਿਲਾਂ ਹੀ ਰਿਟਾਇਰ ਹੋ ਸਕਦੇ ਹੋ ।
ਉਦਾ ਦਾਂ ਪੈਸਿਵ ਆਮਦਨ ਕਮਾਉਣ ਦੇ ਕਈ ਸਾਧਨ ਹਨ ਅਤੇ ਉਹ ਸਾਧਨ ਮੈ ਤੁਹਾਨੂੰ ਕਿਸੇ ਹੋਰ ਬਲੋਗ ਵਿੱਚ ਦਸਾਂਗਾ, ਪਰ ਪੈਸਿਵ ਆਮਦਨ ਦਾ ਇੱਕ ਉਦਾਹਰਣ ਤੁਹਾਨੂੰ ਜਰੂਰ ਦੱਸਣਾ ਚਾਹਾਂਗਾ । ਤੁਸੀ ਬਹੁਤ ਮਿਹਨਤ ਕਰਕੇ ਇੱਕ 2 ਮੰਜ਼ਿਲ ਘਰ ਬਣਾਇਆ ਅਤੇ ਇੱਕ ਮੰਜ਼ਿਲ ਨੂੰ ਕਿਰਾਏ ਤੇ ਦਿੱਤਾ, ਉਸ ਕਿਰਾਏ ਤੋ ਆਈ ਆਮਦਨ ਨੂੰ ਤੁਸੀ ਪੈਸਿਵ ਆਮਦਨ ਕਹਿ ਸਕਦੇ ਹੋ, ਕਿਉਂਕਿ ਤੁਸੀਂ ਕੋਈ ਕੰਮ ਨਹੀਂ ਕਰ ਰਹੇ ਪਰ ਫਿਰ ਵੀ ਤੁਹਾਨੂੰ ਆਮਦਨ ਆ ਰਹੀ ਹੈ ।
ਕਹਾਣੀ
ਅੰਤ ਵਿੱਚ ਮੈ ਤੁਹਾਨੂੰ ਇਕ ਕਹਾਣੀ ਸੁਣਾਉਗਾ ਜਿਸ ਨਾਲ ਤੁਸੀਂ ਐਕਟਿਵ ਆਮਦਨ ਅਤੇ ਪੈਸਿਵ ਆਮਦਨ ਜਿ ਨਾਲ ਤੁਹਾਨੂੰ ਆਮਦਨ ਬਾਰੇ ਚੰਗੀ ਤਰੀਕੇ ਨਾਲ ਪਤਾ ਲੱਗ ਜਾਵੇਗਾ । ਇਹ ਕਹਾਣੀ ਰਾਮ ਅਤੇ ਸ਼ਾਮ ਬਾਰੇ ਹੈ । ਰਾਮ ਅਤੇ ਸ਼ਾਮ ਇੱਕ ਪਿੰਡ ਵਿੱਚ ਰਹਿੰਦੇ ਸਨ, ਉਹ ਇਕ ਦੂਜੇ ਦੇ ਦੋਸਤ ਵੀ ਸਨ ।
ਉਹ ਇੱਕ ਦੂਜੇ ਨਾਲ ਗੱਲਾ ਕਰਦੇ ਹਨ ਕਿ ਹੁਣ ਅਸੀਂ ਵੱਡੇ ਹੋ ਗਏ ਹਾਂ ਅਤੇ ਹੁਣ ਸਾਨੂੰ ਪੈਸੇ ਕਮਾਉਣ ਦੀ ਜ਼ਰੂਰਤ ਹੈ ਤਾ ਕਿ ਅਸੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕੀਏ । ਇਸ ਉੱਤੇ ਰਾਮ ਸ਼ਾਮ ਨੂੰ ਕਹਿੰਦਾ ਹੈ ਕਿ ਇਸ ਪਿੰਡ ਦੀਆ ਔਰਤਾਂ ਪਾਣੀ ਭਰਨ ਲਈ ਪਹਾੜ ਤੇ ਚੜ੍ਹ ਕੇ ਤਾਲਾਬ ਤੋ ਪਾਣੀ ਲੈਣ ਜਾਂਦੀਆ ਹਨ । ਤਾਂ ਇਸ ਪਿੰਡ ਨੂੰ ਪਾਣੀ ਦੀ ਵਾਧੂ ਲੋੜ ਹੈ, ਇਸ ਦੇ ਬਾਰੇ ਰਾਮ ਨੇ ਸ਼ਾਮ ਨੂੰ ਕਿਹਾ ਕਿ ਅਸੀ ਪਹਾੜ ਤੇ ਚੜ੍ਹ ਕੇ ਪਾਣੀ ਭਰ ਲੈਂਦੇ ਹਾਂ ਅਤੇ ਉਸ ਪਾਣੀ ਨੂੰ ਕੁਝ ਪੈਸਿਆਂ ਵਿੱਚ ਵੇਚ ਦਿੰਦੇ ਹਨ, ਜਿਸ ਨਾਲ ਸਾਨੂੰ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਅਤੇ ਸਾਡੀ ਜ਼ਰੂਰਤਾਂ ਪੂਰੀ ਹੋ ਜਾਣਗਿਆਂ ।
ਰਾਮ ਅਤੇ ਸ਼ਾਮ ਦੋਵੇਂ ਇਸ ਕੰਮ ਵਿੱਚ ਲਗ ਜਾਂਦੇ ਹਨ ਅਤੇ ਬਿਲਕੁਲ ਉਹੀ ਹੋਇਆ ਜਿਵੇਂ ਉਹ ਸੋਚ ਰਹੇ ਹਨ, ਉਨ੍ਹਾਂ ਨੂੰ ਪੈਸੇ ਆਨਾ ਸ਼ੁਰੂ ਹੋ ਜਾਂਦੇ ਹਨ । ਪਰ ਕੁਝ ਸਾਲਾਂ ਬਾਅਦ ਰਾਮ ਅਤੇ ਸ਼ਾਮ ਥਕਾਵਟ ਮਹਿਸੂਸ ਕਰਨ ਲੱਗਦੇ ਹਨ । ਜਿਸ ਦਾ ਕਾਰਨ ਇਹ ਹੁੰਦਾ ਹੈ ਕਿ ਰਾਮ ਅਤੇ ਸ਼ਾਮ ਹੁਣ ਬੁੱਢੇ ਹੋ ਰਹੇ ਹਨ ਅਤੇ ਉਹ ਹੁਣ ਉਨਾਂ ਕੰਮ ਨਹੀਂ ਕਰ ਸਕਦੇ ਜਿਨਾ ਉਹ ਪਹਿਲਾਂ ਕਰਦੇ ਸਨ ।
ਰਾਮ ਨੇ ਹੁਣ ਸੋਚਣਾ ਸ਼ੁਰੂ ਕੀਤਾ ਹੈ ਕਿ ਕਿਉਂ ਨਾਂ ਕੁਝ ਕੀਤਾ ਜਾਵੇ ਕਿ ਉਹਨਾਂ ਨੂੰ ਬਾਰ-ਬਾਰ ਪਹਾੜ ਚੜ੍ਹ ਕੇ ਤਾਲਾਬ ਤੋ ਪਾਣੀ ਨਾ ਭਰਨਾ ਪਵੇ । ਸੋਚਦੇ ਸੋਚਦੇ ਰਾਮ ਨੂੰ ਇੱਕ ਤਰੀਕਾ ਸਮਝ ਆਉਂਦਾ ਹੈ । ਉਹ ਅਗਲੇ ਦਿਨ ਸ਼ਾਮ ਦੇ ਕੋਲ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਮੇਰੇ ਕੋਲ ਇੱਕ ਤਰੀਕਾ ਹੈ । ਜਿਸ ਕਰਕੇ ਸਾਨੂੰ ਬਾਰ-ਬਾਰ ਪਹਾੜ ਤੇ ਚੜਨ ਦੀ ਲੋੜ ਨਹੀ ਪਵੇਗੀ । ਰਾਮ ਨੇ ਸ਼ਾਮ ਨੂੰ ਕਿਹਾ ਕਿ ਕਿਉਂ ਨਾ ਤਾਲਾਬ ਤੋ ਲੈਕੇ ਪਿੰਡ ਤੱਕ ਇੱਕ ਪਾਇਪਲਾਇਨ ਲਗਾਈ ਜਾਵੇ ।
ਜਿਸ ਤੋ ਪਾਣੀ ਪਿੰਡ ਤੱਕ ਆਪਣੇ ਆਪ ਆ ਜਾਏਗਾ । ਰਾਮ ਨੇ ਸ਼ਾਮ ਨੂੰ ਕਿਹਾ ਕਿ ਇਸ ਵਿੱਚ ਬਹੁਤ ਸਾਰਾ ਸਮਾਂ ਲਗੇਗਾ । ਰਾਮ ਨੇ ਸ਼ਾਮ ਦੀ ਇਸ ਸਲਾਹ ਨੂੰ ਮਨਾਂ ਕਰ ਦਿੱਤ । ਪਰ ਰਾਮ ਨੇ ਇਸ ਕੰਮ ਨੂੰ ਸ਼ੁਰੂ ਕਰ ਦਿੱਤਾ, ਕਿਉਂਕਿ ਰਾਮ ਨੂੰ ਪਤਾ ਹੈ ਕਿ ਇੱਕ ਵਾਰ ਪਾਈਪ ਲਾਈਨ ਪਿੰਡ ਤੱਕ ਆ ਗਈ, ਤਾਂ ਉਸ ਨੂੰ ਬਾਰ-ਬਾਰ ਪਹਾੜ ਚੜ ਕੇ ਪਾਣੀ ਹਨੀ ਭਰਨਾ ਪੈਨਾ ।
ਰਾਮ ਰੋਜ਼ ਪਾਣੀ ਲੈਣ ਜਾਂਦਾ ਹੈ ਅਤੇ ਪਾਣੀ ਵੇਚਣ ਤੋ ਬਾਅਦ, ਉਹ ਰੋਜ ਥੋੜੀ ਥੋੜੀ ਪਾਈਪਲਾਈਨ ਬਿਛਾਉਣਾ ਸ਼ੁਰੂ ਕਰ ਦੇਂਦਾ ਹੈ । ਕੁਝ ਸਾਲਾਂ ਬਾਅਦ ਰਾਮ ਨੂੰ ਪਾਇਪਲਾਇਨ ਲਗਾਉਣ ਵਿੱਚ ਸਫਲਤਾ ਮਿਲ ਜਾਂਦੀ ਹੈ ਅਤੇ ਸ਼ਾਮ ਉਸੀ ਤਰੀਕੇ ਨਾਲ ਮਿਹਨਤ ਕਰਦਾ ਰਹਿੰਦਾ ਹੈ । ਜਦੋਂ ਰਾਮ ਦੀ ਪਾਇਪਲਾਇਨ ਤਿਆਰ ਹੋ ਜਾਂਦੀ ਹੈ ਅਤੇ ਉਸ ਵਿੱਚ ਪਾਣੀ ਆਉਣ ਸ਼ੁਰਾ ਹੋ ਜਾਂਦਾ ਹੈ । ਇਸ ਤੋਂ ਬਾਅਦ, ਰਾਮ ਨੂੰ ਕੁਝ ਕਰਨ ਬਿਨਾ ਪੈਸੇ ਆਨਾ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਹੁਣ ਰਾਮ ਪਹਾੜ ਨਹੀਂ ਚੜਦਾ, ਉਹ ਸਿਰਫ ਨਲ ਤੋਂ ਪਾਣੀ ਭਰ ਕੇ ਪਿੰਡ ਵਾਲਿਆਂ ਨੂੰ ਪੈਸੇ ਵਿੱਚ ਪਾਣੀ ਦੇ ਦਿੰਦਾ ਹੈ । ਇਸ ਕਾਰਨ ਸ਼ਾਮ ਦਾ ਕੰਮ ਬੰਦ ਹੋ ਜਾਂਦਾ ਹੈ ਕਿਉਂਕਿ ਹੋਣ ਲੋਕ ਰਾਮ ਤੋ ਪਾਣੀ ਲੈ ਸਕਦੇ ਹਨ । ਹੁਣ ਰਾਮ ਬਿਨਾ ਪਹਾੜ ਚੜ੍ਹੇ ਅਤੇ ਬਿਨਾ ਕੁਝ ਕੀਤੇ ਵੀ ਪੈਸੇ ਕਮਾਉਣ ਲੱਗ ਜਾਂਦਾ ਹੈ ।
ਇਸ ਕਹਾਣੀ ਵਿੱਚ ਸ਼ਾਮ ਏਕਟਿਵ ਆਮਦਨ ਕਮਾਉਂਦਾ ਹੈ ਅਤੇ ਸ਼ਾਮ ਬੁਡਾ ਹੋ ਜਾਂਦਾ ਹੈ ਜਿਸ ਕਾਰਨ ਉਸਦਾ ਕੰਮ ਬੰਦ ਹੋ ਜਾਂਦਾ ਹੈ ਅਤੇ ਰਾਮ ਪੈਸਿਵ ਰਾਮ ਤੇ ਕੰਮ ਕਰਦਾ ਹੈ । ਉਹ ਇੱਕ ਵਾਰ ਮਿਹਨਤ ਕਰਦਾ ਹੈ ਇੱਕ ਵਾਰ ਮਿਹਨਤ ਕਰਨ ਤੋਂ ਬਾਅਦ, ਹੁਣ ਉਸ ਨੂੰ ਬਿਨਾ ਕੁਝ ਵੀ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਹਨ ।
Disclaimer: ਇਹ ਬਲੌਗ ਸਿਰਫ਼ ਵਿਦਿਅਕ Educational ਅਤੇ ਜਾਣਕਾਰੀ ਦੇ ਉਦੇਸ਼ਾਂ ਲਈ ਹੈ । ਇਸ ਨੂੰ ਪੇਸ਼ੇਵਰ ਵਿੱਤੀ ਸਲਾਹ (Professional Advice) ਨਹੀਂ ਮੰਨਿਆ ਜਾਣਾ ਚਾਹੀਦਾ । ਕੋਈ ਵੀ ਨਿਵੇਸ਼ ਕਰਨ ਤੋ ਪਹਿਲਾਂ ਕਿਰਪਾ ਕਰਕੇ ਆਪਣੇ ਵਿੱਤੀ ਸਲਾਹਕਾਰ (Financial Advisor) ਨਾਲ ਸਲਾਹ ਜ਼ਰੂਰ ਕਰੋ ।
Disclaimer: This blog is for educational and informational purposes only. It does not represent professional finance advice. Please consult with a financial advisor.
ਅਜ ਦੇ ਲਈ ਇੰਨਾ ਹੀ ਦੋਸਤੋ, ਜੇ ਤੁਹਾਨੂੰ ਇਹ ਬਲਾਗ ਚੰਗਾ ਲਗਾ ਹੈ ਤਾਂ Like, Share ਅਤੇ Notification ਨੂੰ Allow ਜ਼ਰੂਰ ਕਰੋ ਤਾਂ ਕਿ ਜਦ ਵੀ ਮੈ ਕੋਈ ਬਲੋਗ ਲਿਖਾ ਤਾਂ ਉਸ ਦੀ Notification ਤੁਹਾਨੂੰ ਸਭ ਤੋ ਪਹਿਲਾਂ ਮਿਲੇ ਅਤੇ RLBLOGS ਨਾਲ ਜੁੜੇ ਰਹੋ ।
ਮੇਰਾ ਨਾਮ Vivek ਹੈ ਅਤੇ ਮੈਂ RLBlogs.in ਦਾ ਫਾਊਂਡਰ ਹਾਂ। ਮੇਰਾ ਮਕਸਦ ਪੰਜਾਬੀ ਲੋਕਾਂ ਨੂੰ ਫਾਈਨੈਂਸ, ਸ਼ੇਅਰ ਮਾਰਕਿਟ ਅਤੇ ਪੈਸਿਆ ਦਾ ਸਹੀ ਇਸਤੇਮਾਲ ਕਰਨਾ ਦਸਣਾ ਹੈ । ਮੈਂ ਔਖੇ ਵਿੱਤੀ ਵਿਸ਼ਿਆਂ ਨੂੰ ਸਰਲ ਪੰਜਾਬੀ ਵਿੱਚ ਸਮਝਾਉਂਦਾ ਹਾਂ । ਮੈਨੂੰ ਸ਼ੇਅਰ ਮਾਰਕੀਟ ਅਤੇ ਹੋਰ ਵਿੱਤੀ ਵਿਸ਼ੇ ਵਿੱਚ 3+ ਸਾਲਾਂ ਦਾ ਤਜਰਬਾ ਹੈ ਅਤੇ ਮੈ ਵੱਖ-ਵੱਖ ਸਰਕਾਰੀ ਸਕੀਮਾਂ, ਵਿੱਤੀ ਵਿਸ਼ਿਆ ਬਾਰੇ ਰਿਸਰਚ ਕਰਕੇ ਦਸਦਾ ਹਾਂ ।
