ਅੱਜ ਦਾ ਬਲੋਗ Power of Compounding in Punjabi ਤੇ ਹੈ । ਅੱਜ ਮੈ ਤੁਹਾਨੂੰ ਕੰਪਾਉੰਡਿਗ ਦੀ ਤਾਕਤ ਬਾਰੇ ਦਸਾਂਗਾ । ਜੇ ਤੁਸੀ ਅਮੀਰ ਬਣਨਾ ਚਾਹੁੰਦੇ ਹੋ ਜਾਂ ਆਰਥਿਕ ਤੌਰ ਤੇ ਮੁਕਤ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੰਪਾਉਡਿੰਗ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ । ਜੇ ਤੁਸੀ ਸਟਾਕ ਮਾਰਕਿਟ, ਮਿਉਚੁਅਲ ਫੰਡ (Mutual Fund) ਜਾਂ ਕਿਸੇ ਵੀ ਇੰਵੈਸਟਿੰਗ ਸਕੀਮ ਵਿੱਚ ਆਪਣਾ ਪੈਸਾ ਇੰਵੈਸਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੰਪਾਉਡਿੰਗ ਦੇ ਬਾਰੇ ਪਤਾ ਹੋਣਾ ਜਰੂਰੀ ਹੈ ।
ਦੁਨੀਆਂ ਵਿੱਚ ਸਿਰਫ 7 ਅਜੂਬੇ ਹਨ, ਪਰ ਦੁਨੀਆ ਦੇ ਮਹਾਨ ਇਨਸਾਨ (Albert Einstein) ਅਤੇ ਸੱਭ ਤੋਂ ਅਮੀਰ ਇਨਸਾਨ (Warren Buffett) ਦੇ ਅਨੁਸਾਰ, ਦੁਨਿਆਂ ਵਿੱਚ 7 ਨਹੀਂ, ਬਲਕਿ 8 ਅਜੂਬੇ ਹਨ ਅਤੇ 8ਵਾਂ ਅਜੂਬਾ Power of Compounding ਹੈ । ਉਨਾਂ ਦੀਆਂ ਗੱਲਾਂ ਅਨੁਸਾਰ, ਜੋ ਇਸ ਨੂੰ ਸਮਝ ਗਿਆ ਉਸ ਇਨਸਾਨ ਨੂੰ ਅਮੀਰ ਬਨਨ ਤੋ ਕੋਈ ਨਹੀਂ ਰੋਕ ਸਕਦਾ ਅਤੇ ਜੋ ਇਸ ਨੂੰ ਨਹੀ ਸਮਝ ਸਕਿਆ ਉਹ ਗਰੀਬ ਦਾ ਗਰੀਬ ਰਹਿ ਗਿਆ ।
ਕੰਪਾਉਡਿੰਗ ਇਨਟਸਰਟ Compounding Interest ਦਾ ਸਿੱਧਾ ਰਿਸਤਾ ਬਿਆਜ ਨਾਲ ਹੁੰਦਾ ਹੈ ਜੇਕਰ ਅਸੀਂ ਆਪਣੇ ਪੈਸੇ ਕਿਸੇ ਥਾਂ ਤੇ ਇੰਵੈਸਟ Invest ਕਰਦੇ ਹਾਂ ਤਾਂ ਉਸ ਪੈਸੇ ਵਿੱਚੋ ਜੋ ਸਾਨੂੰ ਹੋਰ ਪੈਸੇ ਮਿਲਦੇ ਹਨ ਉਹਨੂੰ ਬਿਆਜ ਕਹਿੰਦੇ ਹਾਂ । ਜਿਵੇਂ ਕਿ ਜੇ ਤੁਸੀ ਕਿਸੇ ਥਾਂ 1 ਲੱਖ ਰੁਪਏ ਇੰਵੈਸਟ Invest ਕੀਤੇ ਹਨ ਅਤੇ ਉਹ 1 ਲੱਖ ਰੁਪਏ ਅਗਲੇ ਸਾਲ 1 ਲੱਖ 10 ਹਜ਼ਾਰ ਹੋ ਗਏ ਤਾਂ ਜੋ ਅਤਿਰਿਕਤ 10 ਹਜਾਰ ਰੁਪਏ ਹਨ, ਉਹ ਤੁਹਾਨੂ ਬਿਆਜ ਤੇ ਤੌਰ ਵਿੱਚ ਮਿਲੇ ਹਨ ।
Power of Compounding in Punjabi
ਬਿਆਜ ਦੋ ਪਰਕਾਰ ਦੇ ਹੁੰਦੇ
1. ਸਾਧਾਰਨ ਬਿਆਜ (Simple Interest)
2. ਚੱਕਰਵਰਤੀ ਬਿਆਜ (Compound Interest)
1. ਸਧਾਰਨ ਬਿਆਜ (Simple Interest)
ਸਾਧਰਨ ਬਿਆਜ Simple Interest ਜਿਵੇ ਕਿ ਨਾਮ ਤੋ ਹੀ ਸਾਫ ਹੈ ਕਿ ਇਹ ਬਿਲਕੁੱਲ ਸਾਧਾਰਨ ਬਿਆਜ ਹੈ, ਇਸ ਵਿੱਚ ਜੇ ਤੁਸੀ ਆਪਣੇ 1 ਲੱਖ ਰੁਪਏ 15% ਸਲਾਨਾ ਦਰ (Per Annum) ਨਾਲ 10 ਸਾਲਾਂ ਲਈ ਇੰਵੈਸਟ Invest ਕਰਦੇ ਹੋ, ਤਾਂ ਤੁਹਾਡੇ 1 ਲੱਖ ਰੁਪਏ, 10 ਸਾਲਾਂ ਬਾਅਦ 2 ਲੱਖ 50 ਹਜ਼ਾਰ ਹੋ ਜਾਣਗੇ ਕਿਉਂਕਿ ਇਸ ਵਿੱਚ ਤੁਹਾਨੂੰ ਸਿਰਫ਼ ਆਪਣੇ ਇੰਵੈਸਟ ਕੀਤੇ ਹੋਏ ਪੈਸੇ ਤੇ ਬਿਆਜ ਮਿਲਦਾ ਹੈ । ਇਸ ਦਾ ਇੱਕ ਚੰਗਾ ਉਦਾਹਰਣ ਬੈਂਕ ਵਿੱਚ ਕਰਵਾਈ ਹੋਈ ਫਿਕਸਡ ਡਿਪੋਜ਼ਟ ਹੈ । ਇਸ ਵਿੱਚ ਤੁਹਾਨੂੰ ਹਰ ਸਾਲ ਇੱਕ ਫਿਕਸਡ ਬਿਆਜ ਮਿਲਦਾ ਹੈ । ਉਦਾਹਰਣ ਦੇ ਲਈ, ਮੈ ਹੇਠਾਂ ਇੱਕ ਚਾਰਟ ਦਿੱਤਾ ਹੋਇਆ ਹੈ ਜਿਸ ਨਾਲ ਤੁਹਾਨੂੰ ਸਾਫ ਹੋ ਜਾਵੇਗਾ ਕਿ ਕਿਵੇਂ ਤੁਹਾਨੂੰ ਹਰ ਸਾਲ ਇੱਕ ਫਿਕਸਡ ਬਿਆਜ ਮਿਲ ਰਿਹਾ ਹੈ ।
| S.no | Year | Principal Amount | Interest @ 15% | Total Amount |
| 1 | 1st Year | 1,00,000 | 15,000 | 1,15,000 |
| 2 | 2nd Year | 1,00,000 | 15,000 | 1,30,000 |
| 3 | 3rd Year | 1,00,000 | 15,000 | 1,45,000 |
| 4 | 4th Year | 1,00,000 | 15,000 | 1,60,000 |
| 5 | 5th Year | 1,00,000 | 15,000 | 1,75,000 |
| 6 | 6th Year | 1,00,000 | 15,000 | 1,90,000 |
| 7 | 7th Year | 1,00,000 | 15,000 | 2,05,000 |
| 8 | 8th Year | 1,00,000 | 15,000 | 2,20,000 |
| 9 | 9th Year | 1,00,000 | 15,000 | 2,35,000 |
| 10 | 10th Year | 1,00,000 | 15,000 | 2,50,000 |
ਜਿਵੇਂ ਤੁਸੀਂ ਉੱਪਰ ਦੇਖ ਰਹੇ ਹੋ ਕਿ ਕਿਵੇਂ 1 ਲੱਖ ਰੁਪਏ 15% ਸਾਲਾਨਾ ਦਰ ਬਿਆਜ ਨਾਲ ਦੇ ਹਿਸਾਬ ਨਾਲ ਤੁਹਾਡੇ 1ਲੱਖ ਰੁਪਏ 10 ਸਾਲਾਂ ਬਾਅਦ 2 ਲੱਖ 50 ਹਜ਼ਾਰ ਹੋ ਗਏ ਹਨ ।
2. ਚੱਕਰਵਰਤੀ ਬਿਆਜ Compound Interest
ਚੱਕਰਵਰਤੀ ਬਿਆਜ Compound Interest ਸਾਧਾਰਣ ਬਿਆਜ Simple Interest ਤੋਂ ਪੁਰੀ ਤਰਾਂ ਵੱਖਰਾ ਹੁੰਦਾ ਹੈ । ਇਸ ਵਿੱਚ ਤੁਹਾਨੂੰ ਆਪਣੇ Principal Amount ਤੇ ਬਿਆਜ ਮਿਲਦਾ ਹੈ, ਜਿਵੇ – ਜਿਵੇ ਤੁਹਾਡੀ Principal Amount ਵਧਦੀ ਜਾਂਦੀ ਹੈ, ਉਵੇਂ – ਉਵੇਂ ਤੁਹਾਡਾ ਬਿਆਜ ਵਧਦਾ ਜਾਂਦਾ ਹੈ । ਉਦਾਹਰਨ ਲਈ ਸਟਾਕ ਮਾਰਕਟ, ਮਿਊਚੁਅਲ ਫੰਡ, ਸਰਕਾਰੀ ਯੋਜਨਾਵਾਂ ਆਦਿ । ਇਸ ਵਿੱਚ ਤੁਹਾਡੇ 1 ਲੱਖ ਰੁਪਏ 15% ਸਾਲਾਨਾ ਦਰ ਨਾਲ 10 ਸਾਲਾਂ ਬਾਦ 4 ਲੱਕ ਰੁਪਏ ਹੋ ਜਾਂਦੇ ਹੈ । ਕਿਉਂਕਿ ਜਿਵੇ – ਜਿਵੇ ਇੰਵੈਸਟ ਕੀਤੇ ਹੋਏ ਪੈਸੇ ਵਧਦੇ ਜਾਂਦੇ ਹਨ, ਉਦਾ ਬਿਆਜ ਵੀ ਵਧਦਾ ਜਾਦਾ ਹੈ । ਉਦਾਹਰਨ ਲਈ ਮੈ ਹੇਠਾਂ ਇੱਕ Table ਦਿਤਾ ਹੈ ਜਿਸ ਨਾਲ ਤੁਹਾਨੂੰ ਸਾਫ ਹੋਵੇਗਾ ਕਿ ਜਿਵੇ – ਜਿਵੇ ਤੁਹਾਡੀ Principal Amount ਵਧਦੀ ਜਾਂਦੀ ਹੈ, ਉਵੇਂ – ਉਵੇਂ ਤੁਹਾਡਾ ਬਿਆਜ ਵੀ ਵਧਦਾ ਜਾਂਦਾ ਹੈ ।
| S.no. | Year | Invested Amount | Interest @ 15% | Total Amount |
| 1 | 1st Year | 1,00,000 | 15,000 | 1,15,000 |
| 2 | 2nd Year | 1,15,000 | 17,000 | 1,32,000 |
| 3 | 3rd Year | 1,32,250 | 19,837 | 1,52,087 |
| 4 | 4th Year | 1,52,087 | 22,813 | 1,74,900 |
| 5 | 5th Year | 1,74,900 | 26,235 | 2,01,135 |
| 6 | 6th Year | 2,01,135 | 30,170 | 2,31,306 |
| 7 | 7th Year | 2,31,306 | 34,695 | 2,66,001 |
| 8 | 8th Year | 2,66,001 | 39,900 | 3,05,902 |
| 9 | 9th Year | 3,05,902 | 45,885 | 3,51,787 |
| 10 | 10th Year | 3,51,787 | 52,768 | 4,04,555 |
ਜਿਵੇਂ ਤੁਸੀਂ ਉਪਰ ਦੇਖ ਰਹੇ ਹੋ ਕਿ ਕਿਵੇਂ ਤੁਹਾਡੀ Principal Amount ਵਧਦੀ ਜਾਂ ਰਹੀ ਹੈ ਅਤੇ ਉਸ ਨਾਲ ਤੁਹਾਡਾ ਬਿਆਜ ਵੀ ਵਧਦੀ ਜਾ ਰਹੀ ਹੈ ਅਤੇ ਉਸ ਨਾਲ ਤੁਹਾਡਾ ਬਿਆਜ ਵੀ ਵਧੀ ਜਾ ਰਿਹਾ ਹੈ । ਜੇ ਤੁਸੀ Table ਨੂੰ ਵੇਖੋ ਤਾਂ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਸਾਧਾਰਣ ਬਿਆਜ ਵਿੱਚ 10 ਸਾਲ ਬਾਅਦ 2,50,000 ਰੁਪਏ ਮਿਲ ਰਹੇ ਹਨ ਜਦਕਿ ਉਹੀ ਚੱਕਰਵਰਤੀ ਬਿਆਜ ਵਿੱਚ 10 ਸਾਲ ਬਾਅਦ 4,04,555 ਰੁਪਏ ਮਿਲ ਰਹੇ ਹਨ ।
ਸਾਧਾਰਣ ਬਿਆਜ Simple Interest ਜਾਂ ਚੱਕਰਵਰਤੀ ਬਿਆਜ ਵਿੱਚ ਮੈ ਤੁਹਾਨੂੰ ਉਦਾਹਰਣ ਦਿੱਤੇ ਹਨ, ਉਨ ਉਦਾਹਰਨ 10 ਸਾਲ ਦੇ ਹਨ ਜੋ ਕਿ ਘੱਟ ਹਨ ਇਸ ਨੂੰ ਸਮਝਣ ਲਈ । ਹੁਣ ਮੈ ਤੁਹਾਨੂੰ ਇਕ ਕਹਾਣੀ ਸੁਣਾਉਂਦਾ ਹਾਂ ਜਿਸ ਵਿੱਚ ਸਮਾਂ ਬਹੁਤ ਜਿਆਦਾ ਹੋਵੇਗਾ ਅਤੇ ਤੁਹਾਨੂੰ ਪਤਾ ਲਗ ਜਾਂਵੇਗਾ ਕਿ ਕਿਉਂ ਕੰਪਾਉਂਡ ਬਿਆਜ Compound Interest ਨੂੰ ਦੁਨੀਆਂ ਦਾ 8ਵਾਂ ਅਜੂਬਾ ਕਿਹਾ ਜਾਂਦਾ ਹੈ ਜੋ ਇਸ ਦੀ ਤਾਕਤ ਨੂੰ ਸਮਝਦੇ ਹਨ ।
ਨੋਟ: ਇੱਥੇ ਦਿੱਤੀ ਗਈ 15% ਵਿਆਜ ਦਰ ਸਿਰਫ਼ ਇੱਕ ਉਦਾਹਰਣ ਦੇ ਤੌਰ ‘ਤੇ ਲਈ ਗਈ ਹੈ ਤਾਂ ਜੋ ਤੁਹਾਨੂੰ ਗਣਿਤ ਆਸਾਨੀ ਨਾਲ ਸਮਝ ਆ ਸਕੇ । ਅਸਲ ਵਿੱਚ ਮਾਰਕੀਟ ਵਿੱਚ ਰਿਟਰਨ ਘੱਟ ਜਾਂ ਵੱਧ ਹੋ ਸਕਦੀ ਹੈ ਅਤੇ ਇਹ ਤੁਹਾਡੇ ਨਿਵੇਸ਼ ਦੇ ਸਮੇਂ ਅਤੇ ਮਾਰਕੀਟ ਦੇ ਹਾਲਾਤਾਂ’ ਤੇ ਨਿਰਭਰ ਹੈ ।
ਕਹਾਣੀ
ਜਦੋਂ ਤੁਹਾਡਾ ਅਤੇ ਤੁਹਾਡੇ ਦੋਸਤ ਦਾ ਜਨਮ ਹੁੰਦਾ ਹੈ ਤਾਂ ਤੁਹਾਡੇ ਪਿਤਾ ਅਤੇ ਤੁਹਾਡੇ ਦੋਸਤ ਦੇ ਪਿਤਾ ਤੁਹਾਡੇ ਲਈ 1 ਲੱਖ ਰੁਪਏ ਬਚਾ ਕੇ ਰੱਖ ਲੈਂਦੇ ਹਨ ਅਤੇ ਇਹ ਪੈਸੇ ਨੂੰ ਉਹ ਇੰਵੈਸਟ ਕਰ ਦਿੰਦੇ ਹਨ ਅਤੇ ਕਹਿਦੇ ਹਨ ਕਿ ਇਹ ਪੈਸੇ ਉਹ ਤੁਹਾਨੂੰ ਰਿਟਾਇਰਮੈਂਟ ਦੇ ਸਮੇ ਤੇ ਦੇਣਗੇ ਅਤੇ ਉਹ ਤੁਹਾਨੂੰ ਇਕ ਗਿਫਟ ਦੇ ਰੂਪ ਵਿੱਚ ਦੇਣਗੇ । ਤੁਹਾਡੇ ਪਿਤਾ ਅਤੇ ਤੁਹਾਡੇ ਦੋਸਤ ਦੇ ਪਿਤਾ ਨੇ ਬਰਾਬਰ ਪੈਸੇ, ਬਰਾਬਰ ਸਮੇਂ ਅਤੇ ਬਰਾਬਰ ਬਿਆਜ ਦੇ ਇੰਵੈਸਟ ਕਰ ਦਿੱਤੇ ਹਨ, ਪਰ ਇੱਕ ਅੰਤਰ ਹੈ । ਤੁਹਾਡੇ ਪਿਤਾ ਨੇ 1 ਲੱਕ ਰੁਪਏ ਬੈਂਕ ਵਿੱਚ Fixed Deposit ਵਿੱਚ 15% ਸਾਧਾਰਣ ਬਿਆਜ Simple Interest ਤੇ 60 ਸਾਲਾਂ ਲਈ ਇੰਵੈਸਟ ਕੀਤੇ ਅਤੇ ਤੁਹਾਡੇ ਦੋਸਤ ਦੇ ਪਿਤਾ ਨੇ 1 ਲੱਕ ਰੁਪਏ Nifty 50 Index Fund ਵਿੱਚ 15% ਚਕਰਵਰਤੀ ਬਿਆਜ Compound Interest ਤੇ 60 ਸਾਲਾਂ ਲਈ ਇੰਵੈਸਟ ਕੀਤੇ ਹਨ ।
ਹੁਣ ਜਦੋਂ ਤੁਸੀ ਅਤੇ ਤੁਹਾਡਾ ਦੋਸਤ ਚੰਗੀ ਪੜਾਈ ਕਰਕੇ, ਚੰਗੀ ਨੌਕਰੀ ਲੈਂਕੇ ਰੈਟਾਇਰ ਹੋ ਜਾਦੇ ਹੋ । ਤੁਹਾਡੇ ਪਿਤਾ ਅਤੇ ਤੁਹਾਡੇ ਦੋਸਤ ਦੇ ਪਿਤਾ ਹਜੇ ਵੀ ਤੁਹਾਡੇ ਨਾਲ ਰਹਿੰਦੇ ਹਨ, ਸਿਰਫ ਇਹ ਕਿ ਹੁਣ ਉਹ ਬੁੱਢੇ ਹੋ ਗਏ ਹਨ, ਹੁਣ ਉਹ ਸਮਾਂ ਆ ਗਿਆ ਹੈ ਜਦੋਂ ਤੁਹਾਡੇ ਪਿਤਾ ਅਤੇ ਤੁਹਾਡੇ ਦੋਸਤ ਦੇ ਪਿਤਾ ਤੁਹਾਨੂੰ ਦੱਸਦੇ ਹਨ ਕਿ ਜਦੋਂ ਤੁਸੀ ਪੈਦਾ ਹੋਏ ਸੀ, ਤਾਂ ਉੰਨਾਂ ਨੇ 1 ਲੱਖ ਰੁਪਏ ਬਚਾਈਆ ਸੀ ਅਤੇ ਉਸ 1 ਲੱਖ ਰੁਪਏ ਨੂੰ ਉੰਨਾ ਨੇ Invest ਕੀਤਾ ਸੀ, ਜੋ ਕਿ ਤੁਸੀ ਹੁਣ ਨਿਕਲਵਾਂ ਸਕਦੇ ਹੋ ।
ਤੁਸੀ ਪੈਸੇ ਨੂੰ ਨਿਕਾਲਣ ਲਈ ਅਗਲੇ ਦਿਨ ਬੈਂਕ ਜਾਂਦੇ ਹੋ, ਤੁਹਾਨੂੰ ਪਤਾ ਲਗਦਾ ਹੈ ਕਿ ਤੁਹਾਡਾ ਪੈਸਾ 15% ਸਾਧਾਰਣ ਬਿਆਜ ਦੇ ਹਿਸਾਬ ਨਾਲ 10 ਗੁਣਾ, ਮਤਲਬ 1 ਲੱਖ ਦਾ 10 ਲੱਕ ਹੋ ਗਿਆ ਹੈ । ਤੁਸੀ ਬਹੁਤ ਖੁਸ਼ ਹੋ ਜਾਂਦੇ ਹੋ ਕਿ ਤੁਹਾਨੂੰ ਤੁਹਾਡੇ ਪਿਤਾ ਨੇ 10 ਲੱਖ ਰੁਪਏ ਦਾ ਗਿਫਟ ਦਿਤਾ ਹੈ ।
ਬਾਅਦ ਵਿੱਚ ਤੁਹਾਡਾ ਦੋਸਤ ਪੈਸੇ ਨੂੰ ਦੇਖਦਾ ਹੈ ਅਤੇ ਉਸ ਦਾ 1 ਲੱਖ ਰੁਪਏ Compound Interest ਦੇ ਹਿਸਾਬ ਨਾਲ 40 ਕਰੋੜ ਰੁਪਏ ਹੋ ਜਾਂਦੇ ਹਨ ।
ਕਿਥੇ 10 ਲੱਖ ਰੁਪਏ ਅਤੇ ਕਿਥੇ 40 ਕਰੋੜ ਰੁਪਏ ਪੈਸੇ ਵੀ ਬਰਾਬਰ, ਸਮਾਂ ਵੀ ਬਰਾਬਰ ਅਤੇ ਬਿਆਜ ਵੀ ਬਰਾਬਰ ਬਸ ਫਰਕ ਹੈ ਉਹ ਸਿਰਫ ਬਿਆਜ ਦਾ ਹੈ । ਤੁਹਾਡੇ ਪਿਤਾ ਨੇ ਆਪਣੇ ਪੈਸਿਆਂ ਨੂੰ ਸਾਧਾਰਣ ਬਿਆਜ Simple Interest ਦੇ ਹਿਸਾਬ ਨਾਲ Invest ਕੀਤਾ ਸੀ । ਜਦਕਿ ਤੁਹਾਡੇ ਦੋਸਤ ਦੇ ਪਿਤਾ ਨੇ ਆਪਣੇ ਪੈਸਿਆਂ ਨੂੰ ਚੱਕਰਵਰਤੀ ਬਿਆਜ ਦੇ ਹਿਸਾਬ ਨਾਲ ਇੰਵੈਸਟ ਕੀਤਾ ਸੀ ।
ਅਜ ਦੇ ਲਈ ਇੰਨਾਂ ਹੀ ਜੇ ਤੁਹਾਨੂੰ ਇਹ ਬਲੋਗ ਚੰਗਾ ਲਗਾ ਜਾ ਸਾਡੇ RLBlogs ਨਾਲ ਜੁੜੇ ਰਹੋ । ਅਤੇ ਜੇ ਤੁਹਾਨੂੰ Passive Income and Active ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੇਰਾ ਇਹ ਬਲੋਗ ਪੜ ਸਕਦੇ ਹੋ Passive and Active Income
ਮੇਰਾ ਨਿੱਜੀ ਵਿਚਾਰ: ਕੀ ਸੱਚਮੁੱਚ ਕੰਪਾਉਂਡਿੰਗ ਕੰਮ ਕਰਦੀ ਹੈ ?
ਮੇਰਾ ਆਪਣਾ ਮੰਨਣਾ ਹੈ ਕਿ ਪੰਜਾਬ ਵਿੱਚ ਜ਼ਿਆਦਾਤਰ ਲੋਕ ਸਿਰਫ਼ ਜ਼ਮੀਨ Property ਅਤੇ ਸੋਨੇ Gold ਵਿੱਚ ਨਿਵੇਸ਼ ਕਰਨ ਨੂੰ ਹੀ ਸਭ ਤੋਂ ਸਹੀ ਮੰਨਦੇ ਹਨ ਜਾਂ ਫਿਰ ਆਪਣੇ ਬੈਂਕ ਵਿੱਚ FD ਕਰਵਾ ਲੈਂਦੇ ਹਨ । ਇਹ ਤਰੀਕੇ ਮਾੜੇ ਨਹੀਂ ਹਨ, ਪਰ ਅੱਜ ਦੇ ਸਮੇਂ ਵਿੱਚ ਜ਼ਮੀਨ ਖਰੀਦਣ ਲਈ ਬਹੁਤ ਵੱਡੀ ਰਕਮ ਦੀ ਲੋੜ ਹੁੰਦੀ ਹੈ ।
ਕੰਪਾਉਂਡਿੰਗ ਦੀ ਅਸਲ ਤਾਕਤ ਮਿਊਚਲ ਫੰਡ Mutual Funds ਅਤੇ SIP ਰਾਹੀਂ ਆਮ ਮਿਡਲ ਕਲਾਸ ਪਰਿਵਾਰਾਂ ਲਈ ਇੱਕ ਵਰਦਾਨ ਹੈ । ਮੇਰੇ ਅਨੁਸਾਰ, ਜੇਕਰ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਜਾਂ ਆਪਣੀ ਰਿਟਾਇਰਮੈਂਟ ਲਈ ਛੋਟੀ ਉਮਰ ਤੋਂ ਹੀ ਕੰਪਾਉਂਡਿੰਗ ਦੀ ਵਰਤੋਂ ਕਰੀਏ, ਤਾਂ ਅਸੀਂ ਬਿਨਾਂ ਕਿਸੇ ਵੱਡੀ ਜ਼ਮੀਨ ਦੇ ਵੀ ਵੱਡੀ ਵਿੱਤੀ ਆਜ਼ਾਦੀ Financial Freedom ਪ੍ਰਾਪਤ ਕਰ ਸਕਦੇ ਹਾਂ । ਰਾਬਰਟ ਕਿਯੋਸਾਕੀ Rich Dad Poor Dad ਦੇ ਨਿਯਮ ਭਾਰਤ ਵਿੱਚ ਵੀ ਪੂਰੀ ਤਰ੍ਹਾਂ ਲਾਗੂ ਹੁੰਦੇ ਹਨ, ਬਸ ਸਾਨੂੰ ਆਪਣੇ ਪੈਸੇ ਨੂੰ ਕੰਮ ਤੇ ਲਗਾਉਣਾ ਆਉਣਾ ਚਾਹੀਦਾ ਹੈ ।
ਪੰਜਾਬ ਦੇ ਆਮ ਲੋਕ ਕੰਪਾਉਂਡਿੰਗ ਦਾ ਫਾਇਦਾ ਕਿਵੇਂ ਲੈ ਸਕਦੇ ਹਨ ?
ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਰਹਿੰਦੇ ਹੋ, ਤਾਂ ਤੁਹਾਨੂੰ ਸ਼ੇਅਰ ਬਾਜ਼ਾਰ ਤੋਂ ਡਰਨ ਦੀ ਲੋੜ ਨਹੀਂ ਹੈ । ਤੁਸੀਂ ਬਹੁਤ ਆਸਾਨੀ ਨਾਲ ਕੰਪਾਉਂਡਿੰਗ ਦਾ ਫਾਇਦਾ ਲੈ ਸਕਦੇ ਹੋ:
- SIP (Systematic Investment Plan) ਸ਼ੁਰੂ ਕਰੋ: ਤੁਹਾਨੂੰ ਲੱਖਾਂ ਰੁਪਏ ਦੀ ਲੋੜ ਨਹੀਂ ਹੈ । ਤੁਸੀਂ ਹਰ ਮਹੀਨੇ ਸਿਰਫ਼ 500 ਜਾਂ 1000 ਰੁਪਏ ਨਾਲ ਮਿਊਚਲ ਫੰਡ Index Funds ਵਿੱਚ SIP ਸ਼ੁਰੂ ਕਰ ਸਕਦੇ ਹੋ । ਜੇ ਤੁਹਾਨੂੰ ਨਹੀਂ ਪਤਾ ਕਿ SIP ਕੀ ਹੈ ਤਾਂ ਤੁਸੀ SIP in Punjabi ਵਾਲਾ ਬਲੌਗ ਪੜ ਸਕਦੇ ਹੋ ।
- ਸਥਾਨਕ ਬੈਂਕ ਜਾਂ ਐਪਸ ਦੀ ਵਰਤੋਂ: ਅੱਜ-ਕੱਲ੍ਹ ਤੁਸੀਂ ਆਪਣੇ ਮੋਬਾਈਲ ਫ਼ੋਨ ਤੋਂ ਹੀ Groww, Zerodha ਜਾਂ Upstox ਵਰਗੀਆਂ ਭਰੋਸੇਮੰਦ ਐਪਸ ਰਾਹੀਂ ਨਿਵੇਸ਼ ਸ਼ੁਰੂ ਕਰ ਸਕਦੇ ਹੋ । ਜੇਕਰ ਤੁਸੀਂ ਐਪਸ ਨਹੀਂ ਵਰਤਣਾ ਚਾਹੁੰਦੇ, ਤਾਂ ਤੁਸੀਂ ਆਪਣੇ ਨਜ਼ਦੀਕੀ ਬੈਂਕ HDFC, SBI, Punjab National Bank ਆਦਿ ਵਿੱਚ ਜਾ ਕੇ ਵੀ ਮਿਊਚਲ ਫੰਡ ਖਾਤਾ ਖੁੱਲ੍ਹਵਾ ਸਕਦੇ ਹੋ ।
ਅਕਸਰ ਪੁੱਛੇ ਜਾਣ ਵਾਲੇ ਸਵਾਲ (FAQs)
ਸਵਾਲ 1: ਕੀ ਮੈਂ ਸਿਰਫ਼ 500 ਰੁਪਏ ਮਹੀਨੇ ਨਾਲ ਕੰਪਾਉਂਡਿੰਗ ਦਾ ਫਾਇਦਾ ਲੈ ਸਕਦਾ ਹਾਂ ?
ਜਵਾਬ: ਹਾਂ, ਬਿਲਕੁਲ! ਤੁਸੀਂ ਮਿਊਚਲ ਫੰਡ Mutual Fund ਵਿੱਚ SIP ਰਾਹੀਂ ਹਰ ਮਹੀਨੇ 500 ਰੁਪਏ ਨਾਲ ਨਿਵੇਸ਼ ਸ਼ੁਰੂ ਕਰ ਸਕਦੇ ਹੋ । ਸਮੇਂ ਦੇ ਨਾਲ ਕੰਪਾਉਂਡਿੰਗ ਦੀ ਤਾਕਤ ਨਾਲ ਇਹ ਛੋਟੀ ਰਕਮ ਬਹੁਤ ਵੱਡੀ ਬਣ ਸਕਦੀ ਹੈ ।
ਸਵਾਲ 2: ਕੰਪਾਉਂਡਿੰਗ ਲਈ ਸਭ ਤੋਂ ਸੁਰੱਖਿਅਤ ਅਤੇ ਵਧੀਆ ਤਰੀਕਾ ਕਿਹੜਾ ਹੈ?
ਜਵਾਬ: ਜੇਕਰ ਤੁਸੀਂ ਸ਼ੇਅਰ ਬਾਜ਼ਾਰ ਦਾ ਜ਼ੋਖਮ (Risk) ਬਿਲਕੁਲ ਨਹੀਂ ਲੈਣਾ ਚਾਹੁੰਦੇ, ਤਾਂ ਤੁਸੀਂ ਸਰਕਾਰੀ ਸਕੀਮ PPF (Public Provident Fund) ਵਿੱਚ ਪੈਸਾ ਲਗਾ ਸਕਦੇ ਹੋ । ਪਰ ਜੇਕਰ ਤੁਸੀਂ ਲੰਮੇ ਸਮੇਂ ਲਈ ਥੋੜ੍ਹਾ ਜ਼ੋਖਮ ਲੈ ਸਕਦੇ ਹੋ, ਤਾਂ Nifty 50 Index Fund ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ।
ਸਵਾਲ 3: ਮੈਨੂੰ ਕੰਪਾਉਂਡਿੰਗ ਦਾ ਅਸਲ ਜਾਦੂ ਦੇਖਣ ਲਈ ਕਿੰਨਾ ਸਮਾਂ ਇੰਤਜ਼ਾਰ ਕਰਨਾ ਪਵੇਗਾ ?
ਜਵਾਬ: ਕੰਪਾਉਂਡਿੰਗ ਦਾ ਅਸਲ ਜਾਦੂ ਸ਼ੁਰੂਆਤੀ ਸਾਲਾਂ ਵਿੱਚ ਨਹੀਂ ਦਿਸਦਾ । ਇਸਦਾ ਅਸਲ ਫਾਇਦਾ 10 ਸਾਲਾਂ ਬਾਅਦ ਦਿਖਣਾ ਸ਼ੁਰੂ ਹੁੰਦਾ ਹੈ, ਜਦੋਂ ਤੁਹਾਡੇ ਬਿਆਜ ਉੱਤੇ ਬਿਆਜ ਲੱਗਣ ਲੱਗਦਾ ਹੈ । ਇਸ ਲਈ ਨਿਵੇਸ਼ ਵਿੱਚ ਸਬਰ ਰੱਖਣਾ ਬਹੁਤ ਜ਼ਰੂਰੀ ਹੈ ।
ਜ਼ਰੂਰੀ ਸੂਚਨਾ (Disclaimer): ਇਹ ਬਲੌਗ ਸਿਰਫ਼ ਜਾਣਕਾਰੀ ਅਤੇ ਸਿੱਖਿਆ ਦੇ ਉਦੇਸ਼ ਲਈ ਲਿਖਿਆ ਗਿਆ ਹੈ । ਸਟਾਕ ਮਾਰਕੀਟ ਜਾਂ ਮਿਊਚਲ ਫੰਡਾਂ ਵਿੱਚ ਨਿਵੇਸ਼ ਕਰਨਾ ਜੋਖਮ ਦੇ ਅਧੀਨ ਹੈ । ਕੋਈ ਵੀ ਨਿਵੇਸ਼ ਕਰਨ ਤੋ ਪਹਿਲਾਂ ਆਪਣੇ ਵਿੱਤੀ ਸਲਾਹਕਾਰ (Financial Advisor) ਨਾਲ ਸਲਾਹ ਜ਼ਰੂਰ ਕਰੋ । ਅਸੀਂ ਕਿਸੇ ਵੀ ਤਰ੍ਹਾਂ ਦੇ ਵਿੱਤੀ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ ।
Disclaimer: This blog is for educational purposes only and should not be considered professional financial advice. Investing in Stock Markets and Mutual Funds involves risk. Please consult a certified financial advisor before making any investment.
ਮੇਰਾ ਨਾਮ Vivek ਹੈ ਅਤੇ ਮੈਂ RLBlogs.in ਦਾ ਫਾਊਂਡਰ ਹਾਂ। ਮੇਰਾ ਮਕਸਦ ਪੰਜਾਬੀ ਲੋਕਾਂ ਨੂੰ ਫਾਈਨੈਂਸ, ਸ਼ੇਅਰ ਮਾਰਕਿਟ ਅਤੇ ਪੈਸਿਆ ਦਾ ਸਹੀ ਇਸਤੇਮਾਲ ਕਰਨਾ ਦਸਣਾ ਹੈ । ਮੈਂ ਔਖੇ ਵਿੱਤੀ ਵਿਸ਼ਿਆਂ ਨੂੰ ਸਰਲ ਪੰਜਾਬੀ ਵਿੱਚ ਸਮਝਾਉਂਦਾ ਹਾਂ । ਮੈਨੂੰ ਸ਼ੇਅਰ ਮਾਰਕੀਟ ਅਤੇ ਹੋਰ ਵਿੱਤੀ ਵਿਸ਼ੇ ਵਿੱਚ 3+ ਸਾਲਾਂ ਦਾ ਤਜਰਬਾ ਹੈ ਅਤੇ ਮੈ ਵੱਖ-ਵੱਖ ਸਰਕਾਰੀ ਸਕੀਮਾਂ, ਵਿੱਤੀ ਵਿਸ਼ਿਆ ਬਾਰੇ ਰਿਸਰਚ ਕਰਕੇ ਦਸਦਾ ਹਾਂ ।
