rlblogs.in

ਸੁਕੰਨਿਆ ਸਮ੍ਰਿੱਧੀ ਯੋਜਨਾ: ਆਪਣੀ ਧੀ ਦੇ ਭਵਿੱਖ ਲਈ ਇਕ ਵਧੀਆ ਯੋਜਨਾ (Sukanya Samridhi Yojana in Punjabi)

ਸੁਕੰਨਿਆ ਸਮ੍ਰਿੱਧੀ ਯੋਜਨਾ । ਭਾਰਤ ਵਿੱਚ ਕੁੜੀਆਂ ਦੀ ਪੜ੍ਹਾਈ ਅਤੇ ਕੁੜੀਆਂ ਦੇ ਭਵਿਖ ਨੂੰ ਲੈਕੇ ਹਰ ਮਾਤਾ ਪਿਤਾ ਨੂੰ ਚਿੱਤਾ ਹੁੰਦੀ ਹੈ । ਅੱਜ ਦੇ ਮਹਿਗਾਈ ਦੇ ਜਮਾਨੇ ਵਿੱਚ ਜਦੋ ਕਿਸੇ ਮਾਤਾ ਪਿਤਾ ਨੂੰ ਆਪਣੇ ਬਚੇ ਦੇ ਪੜਾਈ ਅਤੇ ਵਿਆਹ ਲਈ ਪੈਸੇ ਕਢਣੇ ਪੈਦੀ ਹੈ ਤਾਂ ਉਹਨਾਂ ਨੂੰ ਕਾਫੀ ਦੀਕਤ ਹੁੰਦੀ ਹੈ ਤੇ ਉਹਨਾਂ ਦੀ ਸਾਰੀ Savings ਚਲੀ ਜਾਂਦੀ ਹੈ ।

ਇਸੀ ਸੋਚ ਨੂੰ ਧਿਆਨ ਵਿੱਚ ਰਖਦੇ ਹੋਏ ਭਾਰਤ ਸਰਕਾਰ ਨੇ ਸਾਲ 2015 ਵਿੱਚ ਸੁਕੰਨਿਆ ਸਮ੍ਰਿੱਧੀ ਯੋਜਨਾ Sukanya Samridhi Yojana ਦੀ ਸ਼ੁਰੂਆਤ ਕੀਤੀ ਹੈ । ਇਹ ਯੋਜਨਾ ਖਾਸ ਤੌਰ ਤੇ 10 ਸਾਲ ਤੋ ਘੱਟ ਉਮਰ ਦੀਆਂ ਕੁੜੀਆ ਲਈ ਬਣਾਈ ਗਈ ਹੈ ਅਤੇ ਇਸਨੂੰ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਖਾਸ ਹਿੱਸਾ ਬਣਾਇਆ ਗਿਆ ਹੈ । ਇਹ ਯੋਜਨਾ ਸਿਰਫ ਕੁੜੀਆਂ ਲਈ ਹੈ ਮੁਡੀਆਂ ਲਈ ਇਹ ਯੋਜਨਾ ਨਹੀ ਹੈ । ਇਸ ਬਲੋਗ ਵਿੱਚ ਤੁਹਾਨੂੰ ਸੁਕੰਨਿਆ ਸਮ੍ਰਿੱਧੀ ਯੋਜਨਾ ਬਾਰੇ ਹਰ ਉਹ ਜਾਣਕਾਰੀ ਮਿਲੇਗੀ ਜੋ ਤੁਹਾਨੂੰ ਚਾਹਿਦੀ ਹੈ ।

ਸੁਕੰਨਿਆਂ ਸਮ੍ਰਿੱਧੀ ਯੋਜਨਾ ਕੀ ਹੈ ? What is Sukanya Samridhi Yojana ?

ਸੁਕੰਨਿਆਂ ਸਮ੍ਰਿੱਧੀ ਸੰਸਕ੍ਰਿਤ ਦੇ ਦੋ ਸ਼ਬਦਾਂ ਤੋ ਬਣਿਆ ਹੈ ਪਹਿਲ ਸੁਕੰਨਿਆਂ ਜਿਸ ਦਾ ਮਤਲਬ ਹੈ “ਸੁਭ ਕੁੜੀ” ਅਤੇ ਸਮ੍ਰਿੱਧੀ ਦਾ ਅਰਥ ਹੈ “ਕੁਸ਼ਹਾਲੀ” । ਮਤਲਬ ਇਹ ਯੋਜਨਾ ਕੁੜੀਆਂ ਦੀ ਖੁਸ਼ਹਾਲੀ ਲਈ ਹੈ ।

ਸੁਕੰਨਿਆ ਸਮ੍ਰਿੱਧੀ ਯੋਜਨਾ (SSY) ਭਾਰਤ ਸਰਕਾਰ ਵਲੋ ਚਲਾਈ ਜਾਣ ਵਾਲੀ ਇੱਕ ਛੋਟੀ ਬੱਚਤ ਯੋਜਨਾ (Small Savings Scheme) ਹੈ । ਇਹ ਯੋਜਨਾ ਪੋਸਟ ਆਫਿਸ ਅਤੇ ਬੈਕਾਂ ਦੁਆਰਾ ਚਲਾਈ ਜਾਂਦੀ ਹੈ ਅਤੇ ਇਸਦਾ ਮੁੱਕ ਮਕਸਦ ਕੁੜੀਆਂ ਦੀ ਉੱਚ ਸਿੱਖਿਆ ਅਤੇ ਵਿਆਹ ਤੇ ਹੋਨ ਵਾਲੇ ਖਰਚੇ ਨੂੰ ਘੱਟ ਕਰਨਾ ਹੈ ਕਿਉਂਕਿ ਇਸ ਵਿੱਚ ਭਾਰਤ ਸਰਕਾਰ ਸਿਰਫ ਤੁਹਾਨੂੰ ਦੋ ਹੀ ਸ਼ਰਤਾਂ ਤੇ ਪੈਸੇ ਦਿੰਦੀ ਹੈ ਇਹ ਤਾਂ ਵਿਆਹ ਲਈ ਦੇ ਦੂਜਾ ਕੁੜੀ ਦੀ ਪੜਾਈ ਲਈ । ਜਿਸ ਨਾਲ ਤੁਸੀ ਆਰਧਕ ਤੌਰ ਤੇ ਮਜਬੂਤ ਹੋ ਜਉਗੇ ਅਤੇ ਤੁਹਾਡਾ ਜਿਆਦਾ ਪੈਸਾ ਨਹੀ ਲਗੇਗਾਂ ।

ਇਸ ਯੋਜਨਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਇਸ ਦਾ ਮਤਲਬ ਇਹ ਹੈ ਕਿ ਇਸ ਵਿੱਚ ਤੁਸੀ ਜਿੰਨਾਂ ਵੀ ਪੈਸੇ Save ਜਾਂ ਪਾਂਦੇ ਹੋ ਉਹ ਸਾਰਾ ਪੈਸਾ ਬਿਲਕੁਲ ਸੁਰਕਸ਼ਿਤ ਹੈ ਉਹ ਪੈਸਾ ਤੁਹਾਡਾ ਡੁਬ ਨਹੀਂ ਸਕਦਾ ਬਲਕਿ ਹਰ ਸਾਲ ਪੈਸਾ ਤੁਹਾਡਾ ਵਧੇਗਾ । ਇਹ ਸ਼ੇਅਰ ਬਾਜ਼ਾਰ ਵਾਗ ਨਹੀਂ ਹੈ ਕਿ ਇਸ ਵਿੱਚ ਤੁਹਾਡਾ ਪੈਸਾ ਡੁੱਬ ਜਾਏਗਾ । ਸ਼ੇਅਰ ਬਾਜ਼ਾਰ ਵਿੱਚ ਪੈਸਾ ਡੁੱਬਣ ਦਾ ਖਤਰਾ ਹੁੰਦਾ ਹੈ ਜੇ ਤੁਸੀ ਕੋਈ Research ਕਿਤੇ ਬਗੇਰ ਆਪਣਾ ਪੈਸਾ ਲਗਾਦੇ ਹੋ । ਜੇ ਤੁਹਾਨੂੰ ਨਹੀਂ ਪਤਾ ਕਿ ਸ਼ੇਅਰ ਬਾਜ਼ਾਰ Share Market ਕਿ ਹੈ ਤਾਂ ਤੁਸੀ ਮੇਰਾ ਇਹ ਬਲੋਗ Share Market in Punjabi ਪੜ੍ਹ ਸਕਦੇ ਹੋ ।

2026 ਵਿੱਚ ਸੁਕੰਨਿਆਂ ਸਮ੍ਰਿੱਧੀ ਯੋਜਨਾ ਦੀ ਵਿਆਜ ਦਰ

ਸਾਲ 2026 ਵਿੱਚ ਸੁਕੰਨਿਆਂ ਸਮ੍ਰਿੱਧੀ ਯੋਜਨਾ ਤੇ ਸਾਲਾਨਾਂ 8.2% ਚੱਕਰਵਰਤੀ ਬਿਆਜ (Compound Interest) ਲਗਦਾ ਹੈ । ਇਹ ਵਿਆਜ ਦਰ ਤਿੰਨ ਮਹਿੰਨੇ ਬਾਅਦ ਬਦਲੀ ਜਾਂ ਉਹੀ ਰਖ ਦਿੱਤਾ ਜਾਂਦਾ ਹੈ । ਇਹ ਹਰ ਸਾਲ ਦੇ ਅੰਤ ਵਿੱਚ ਜਿੰਨਾ ਵੀ ਤੁਹਾਡਾ ਪੈਸਾ ਬਣਿਆ ਹੁੰਦਾ ਉਸ ਦੇ ਹਿਸਾਬ ਨਾਲ ਤੁਹਾਡੇ ਸੁਕੰਨਿਆਂ ਵਾਲੇ ਖਾਤੇ ਵਿੱਚ ਪਾ ਦਿਤਾ ਜਾਂਦਾ ਹੈ । ਕਿਉਂਕਿ ਇਸ ਵਿੱਚ ਚੱਕਰਵਰਤੀ ਬਿਆਜ ਲਗਦਾ ਹੈ । ਜੇ ਤੁਹਾਨੂੰ ਨਹੀਂ ਪਤਾ ਕਿ ਚੱਕਰਵਰਤੀ ਅਤੇ ਸਧਾਰਨ ਬਿਆਜ ਕਿ ਹੈ ਤਾਂ ਤੁਸੀ ਮੇਰਾ ਇਹ ਬਲੋਗ Power of Compounding in Punjabi ਵਾਲਾ ਬਲੋਗ ਪੜ੍ਹ ਸਕਦੇ ਹੋ ।

ਯੋਜਨਾਵਿਆਜ ਦਰ (2026)ਕਿਸ ਲਈ
ਸੁਕੰਨਿਆਂ ਸਮ੍ਰਿੱਧੀ ਯੋਜਨਾ8.2%ਸਿਰਫ ਕੁੜੀਆਂ ਲਈ
PPF7.1%ਸਾਰਿਆਂ ਲਈ
NSC7.7%ਸਾਰਿਆਂ ਲਈ
FD6.5% – 7.0%ਸਾਰਿਆਂ ਲਈ

Please Note: ਇਹ ਜੋ ਬਿਆਜ ਦਰ ਮੈ ਉਪਰ ਦਸੀ ਹੈ ਉਹ ਸਮੇਂ ਸਮੇਂ ਦੇ ਬਦਲ ਦਿਤੀ ਜਾਂਦੀ ਹੈ । ਤੁਸੀ ਜਦ ਵੀ ਇਸ ਯੋਜਨਾ ਵਿੱਚ ਪੈਸੇ ਲਗਾਨੇ ਹੈ ਤਾਂ ਤੁਸੀ ਉਸ ਸਮੇਂ ਦੀ ਬਿਆਜ ਦਰ Check ਕਰ ਲਵੋਂ । ਬਿਆਜ ਦਰ ਨੂੰ Check ਕਰਨ ਲਈ ਇਸ Website ‘NSI India’ ਤੇ ਕਲਿਕ ਕਰਕੇ Check ਕਰ ਸਕਦੇ ਹੋ ।

ਯੋਜਨਾ ਲਈ ਯੋਗਤਾਂ ਅਤੇ ਸ਼ਰਤਾਂ

ਸੁਕੰਨਿ੍ਆਂ ਸਮ੍ਰਿੱਧੀ ਯੋਜਨਾ ਵਿੱਚ ਆਪਣੇ ਪੈਸੇ ਪਾਣ ਅਤੇ ਇਸ ਯੋਜਨਾ ਨੂੰ ਆਪਣਾਉਣ ਲਈ ਕੁਝ ਸ਼ਰਤਾਂ ਹੈ ਜੋ ਭਾਰਤ ਸਰਕਾਰ ਵੱਲੋ ਤੈਅ ਕੀਤੀਆਂ ਗਈਆਂ ਹਨ । ਇਹਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਸੋਚੋ ਕਿ ਤੁਸੀਂ ਇਸ ਯੋਜਨਾ ਦਾ ਫਾਇਦਾ ਉਠਾ ਸਕਦੇ ਹੋ ਜਾਂ ਨਹੀਂ ।

1. ਕੁੜੀ ਦੀ ਉਮਰ

ਖਾਤਾ ਖੋਲਮ ਵੇਲੇ ਕੁੜੀ ਦੀ ਉਮਰ 10 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ । ਜੇ ਕੁੜੀ 10 ਸਾਲ ਜਾ ਇਸ ਤੋਂ ਵੱਧ ਉਮਰ ਦੀ ਹੈ ਤਾਂ ਉਹ ਕੁੜੀ ਖਾਤਾ ਨਹੀ ਖੋਲ ਸਕਦੀ । ਇਸ ਲਈ ਜੇ ਤੁਹਾਡੇ ਘਰ ਵਿੱਚ ਕਿਸੇ ਕੁੜੀ ਨੇ ਜਨਮ ਲੀਤਾ ਹੈ ਤਾਂ ਜਿਨ੍ਹਾਂ ਜਲਦੀ ਹੋ ਸਕੇ ਖਾਤਾ ਖੋਲੋ । ਜਿੰਨੀ ਛੋਟੀ ਉਮਰ ਵਿੱਚ ਖਾਤਾ ਖੋਲ੍ਹਿਆ ਜਾਵੇ ਉਹਨਾਂ ਤੁਹਾਨੂੰ ਲਾਭ ਜਿਆਦਾ ਹੁੰਦਾ ਹੈ ।

2. ਕਿੰਨੇ ਖਾਤੇ ਖੋਲੇ ਜਾ ਸਕਦੇ ਹਨ ?

ਇੱਕ ਕੁੜੀ ਦੇ ਨਾਮ ਤੇ ਸਿਰਫ ਇੱਕ ਖਾਤਾ ਖੋਲ੍ਹਿਆ ਜਾ ਸਕਦਾ ਹੈ । ਜੇ ਤੁਹਾਡੇ ਘਰ ਵਿੱਚ ਦੋ ਕੁੜੀਆਂ ਹਨ ਤਾਂ ਤੁਸੀਂ ਦੋ ਖਾਤੇ ਵੀ ਖੋਲ ਸਕਦੇ ਹੋ । ਇੱਕ ਇਸ ਵਿੱਚ ਹੋਰ ਸਰਤ ਹੈ ਜੇ ਤੁਹਾਡੇ ਇੱਕ ਕੁੜੀ ਪਹਿਲਾਂ ਹੈ ਅਤੇ ਉਸ ਤੋ ਬਾਅਦ ਤੁਹਾਡੇ ਜੁੜਵਾ ਕੁੜੀ ਹੋ ਗਈ ਹੈ ਤਾਂ ਤੁਸੀ ਤਿੰਨ ਖਾਤੇ ਵੀ ਖੋਲ ਸਕਦੇ ਹੋ । ਪਰ ਜੇ ਤੁਹਾਡੇ ਘਰ ਵਿੱਚ ਤਿੰਨ ਜਾਂ ਉਸ ਤੋ ਵੱਧ ਕੁੜੀਆਂ ਹਨ ਅਤੇ ਕੋਈ ਵੀ ਜੁੜਵਾ ਨਹੀਂ ਹੈ ਤਾਂ ਉਸ ਵਿੱਚ ਸਿਰਫ ਦੋ ਕੁੜੀਆਂ ਦੇ ਹੀ ਖਾਤੇ ਖੋਲੇ ਜਾਂ ਸਕਦੇ ਹਨ । ਗੋਦ ਲਈ ਕੁੜੀ ਵਿ ਇਸ ਯੋਜਨਾਂ ਵਿੱਚ ਸ਼ਾਮਲ ਹੋ ਸਕਦੀ ਹ, ਪਰ ਗੋਦ ਲੈਣ ਦੇ ਕਾਨੂੰਨੀ ਦਸਤਾਵੇਜ਼ ਹੋਣੇ ਬਹੁਤ ਜ਼ਰੂਰੀ ਹੈ ।

3. ਖਾਤਾ ਕੌਣ ਖੋਲ੍ਹ ਸਕਦਾ ਹੈ ?

ਖਾਤਾ ਕੁੜੀ ਦੇ ਮਾਤਾ, ਪਿਤਾ ਜਾਂ Legal Guardian ਇਸ ਖਾਤੇ ਨੂੰ ਖੋਲ ਸਕਦੇ ਹਨ ।

4. ਭਾਰਤੀ ਨਾਗਰਿਕਤਾ

ਇਸ ਯੋਜਨਾ ਨੂੰ ਹਾਸਲ ਕਰਨ ਲਈ ਕੁੜੀ ਦਾ ਭਾਰਤੀ ਨਾਗਰਿਕ ਹੋਨਾ ਬਹੁਤ ਜ਼ਰੂਰੀ ਹੈ । ਜੇ ਖਾਤਾ ਖੁੱਲ੍ਹਣ ਤੋ ਬਾਅਦ ਕੁੜੀ ਵਿਦੇਸ ਚਲੀ ਜਾਂਦੀ ਹੈ ਤਾਂ ਉਸੇ ਸਮੇਂ ਕੁੜੀ ਦੀ ਯੋਜਨਾ ਖਤਮ ਹੋ ਜਾਂਦੀ ਹੈ ।

ਪੈਸੇ ਜਮਾਂ ਕਰਾਨ ਦੀਆਂ ਸ਼ਰਤਾਂ

ਸੁਕੰਨਿਆਂ ਸਮ੍ਰਿੱਧੀ ਯੋਜਨਾਂ ਦੀ ਸਭ ਦੋ ਵੱਡੀ ਗੱਲ ਇਹ ਹੈ ਕਿ ਇਹ ਹਰ ਤਰ੍ਹਾਂ ਦੇ ਪਰਿਵਾਰ ਲਈ ਹੈ ਚਾਹੇ ਉਹ ਪਰਿਵਾਰ ਗਰੀਬ ਹੈ ਚਾਹੇ ਉਹ ਪਰਿਵਾਰ ਅਮਿਰ ਹੈ । ਹਰ ਕੋਈ ਇਸ ਯੋਜਨਾਂ ਦਾ ਲਾਭ ਲੈ ਸਕਦਾ ਹੈ ।

  • ਤੁਹਾਨੂੰ ਯੋਜਨਾ ਨੂੰ ਚਾਲੂ ਰਖਨ ਵਾਸਤੇ ਘੱਟੋ – ਘੱਟ Rs. 250 ਜੋ ਹਰ ਸਾਲ ਜਮ੍ਹਾਂ ਕਰਨਾ ਹੀ ਹੈ । ਜੇ ਤੁਸੀ ਇਦਾ ਨਹੀਂ ਕਿਤਾ ਤਾਂ ਤੁਹਾਡਾ ਖਾਤਾ ਬੰਦ ਕਰ ਦਿੱਤਾ ਜਾਵੇਗਾ ।
  • ਤੁਸੀ Rs. 1,50,000 ਰੁਪਏ ਤੋ ਵੱਧ ਹਰ ਸਾਲ ਜਮ੍ਹਾਂ ਨਹੀਂ ਕਰਾ ਸਕਦੇ ਹੋ । ਇਸ ਤੋਂ ਉੱਪਰ ਤੁਸੀ ਬਿਲਕੁੱਲ ਵੀ ਨਹੀਂ ਜਮ੍ਹਾਂ ਕਰਾਂ ਸਕਦੇ ।
  • ਤੁਸੀ Rs. 250 ਤੋਂ 1,50,000 ਰੁਪਏ ਤਕ ਜਿਨਾਂ ਤੁਸੀ ਚਾਹੋ ਜਮ੍ਹਾਂ ਕਰਾ ਸਕਦੇ ਹੋ । ਤੇ ਇਹ ਤੁਹਾਨੂੰ ਕੁੜੀ ਦੀ 15 ਸਾਲ ਦੀ ਉਮਰ ਤੱਕ ਕਰਨਾ ਹੈ । 15 ਸਾਲ ਤੋਂ ਬਾਅਦ ਤੁਹਾਨੂੰ ਇੱਕ ਵੀ ਪੈਸਾ ਨਹੀਂ ਜਮ੍ਹਾਂ ਕਰਨਾ । ਇਹ ਯੋਜਨਾਂ 21 ਸਾਲ ਤੱਕ ਹੈ । 15 ਸਾਲ ਤੱਕ ਤੁਸੀ ਪੈਸੇ ਜਮ੍ਹਾਂ ਕਰਾਉਗੇ ਤੇ ਬਾਕੀ 6 ਸਾਲ ਸਰਕਾਰ ਤੁਹਾਨੂੰ ਹਰ ਸਾਲ ਤੁਹਾਡੇ ਪੈਸਿਆ ਉੱਤੇ ਬਿਆਜ ਦਵੇਗੀ ।
  • ਪੈਸੇ ਹਰ ਸਾਲ, ਤਿੰਨ ਮਹਿੰਨੇ ਬਾਦ, ਹਰ ਮਹਿੰਨੇ ਜਾਂ ਜਿਦਾ ਤੁਸੀ ਚਾਜੋ ਜਮ੍ਹਾਂ ਕਰਾ ਸਕਦੇ ਹੋ । ਪੈਸੇ ਨੂੰ ਜਮ੍ਹਾਂ ਕਰਨ ਲਈ Online Transfer, ਡਿਮਾਂਡ ਡਰਾਫਟ, ਨਕਦ, ਜਾ ਚੈਕ ਦਾ ਇਸਤਮਾਲ ਕਰ ਸਕਦੇ ਹੋ ।
  • ਸੁਕੰਨਿਆਂ ਸਮ੍ਰਿੱਧੀ ਯੋਜਨਾਂ ਦਾ ਖਾਤਾ ਕਿੱਤੇ ਵੀ ਦੋ ਤਰਿਕੇ ਨਾਲ ਖੋਲਿਆ ਜਾ ਸਕਦਾ ਹੈ । ਇਕ ਤਾਂ ਕਿਸੇ ਵੀ ਡਾਕਘਰ Post Office ਵਿੱਚ ਜਾਂ ਸਰਕਾਰ ਵੱਲੋਂ ਅਧਾਰਿਤ ਕੀਤੇ ਗਏ ਬੈਕਾਂ ਵਿੱਚ ਜੋ ਕਿ ਹਨ । ਭਾਰਤੀ ਸਟੇਟ ਬੈਂਕ (SBI), ਪੰਜਾਬ ਨੈਸ਼ਨਲ ਬੈਂਕ (PNB), ਬੈਂਕ ਆਫ ਬੜੌਦਾ (BOB), ਕੇਨਰਾ ਬੈਂਕ (Canara Bank), ਯੂਨੀਅਨ ਬੈਂਕ ਆਫ਼ ਇੰਡੀਆਂ (UBO) ਆਦਿ । ਜੇ ਤੁਹਾਡੇ ਇਲਾਕੇ ਦਾ ਬੈਂਕ ਇਸ ਸੂਚੀ ਵਿੱਚ ਨਹੀਂ ਹੈ ਤਾਂ ਤੁਸੀ ਆਪਣੇ ਬੈਂਕ ਜਾ ਕੇ ਪਤਾ ਕਰ ਸਕਦੇ ਹੋ ।

ਹੇਠਾਂ ਮੈ ਤੁਹਾਨੂੰ ਇਸ ਉਦਾਹਰਣ ਦਿਤਾ ਹੈ ਜੋ ਤੁਹਾਨੂੰ ਸਮਝਣ ਵਿੱਚ ਮਦਦ ਕਰੇਗਾਂ ਕਿ ਅਲਗ – ਅਲਗ ਪੈਸੇ ਪਾਉਣ ਤੇ 21 ਸਾਲਾਂ ਬਾਅਦ ਕਿੰਨੇ ਪੈਸੇ ਮਿਲਗੇ । ਇਹ ਹਿਸਾਬ 8.2% ਬਿਆਜ ਦੇ ਆਧਾਰ ਤੇ ਹੈ ਇਹ ਸਮੇਂ ਅਨੁਸਾਰ ਬਦਲ ਵੀ ਸਕਦੀ ਹੈ ਜਿਸ ਕਾਰਨ ਨਤਿਜਾ ਵਿ ਬਦਲ ਸਕਦਾ ਹੈ ।

ਸਾਲਾਨਾ ਪੈਸੇ15 ਸਾਲ ਵਿੱਚ ਕੁੱਲ ਪੈਸੇ21 ਸਾਲ ਬਾਅਦ ਵਾਲੇ ਪੈਸੇਲਾਭ
3,000 (250/ਮਹਿਨੇ ਦੇ ਹਿਸਾਬ ਨਾਲ)45,0001,30,0002.9 ਗੁਣਾ
12,000 (1,000/ਮਹਿਨੇ ਦੇ ਹਿਸਾਬ ਨਾਲ)1,80,0005,40,0003 ਗੁਣਾ
60,000 (5,0000/ਮਹਿਨੇ ਦੇ ਹਿਸਾਬ ਨਾਲ)9,00,00027,00,0003 ਗੁਣਾ
1,50,000 (12,500/ਮਹਿਨੇ ਦੇ ਹਿਸਾਬ ਨਾਲ)22,50,00069,00,0003.1 ਗੁਣਾ

ਯੋਜਨਾਂ ਨੂੰ ਖੋਲ੍ਹਣ ਲਈ ਜ਼ਰੂਰੀ ਦਸਤਾਵੇਜ਼

  1. ਕੁੜੀ ਦਾ ਜਨਮ ਸਰਟੀਫਿਕੇਟ ਜੋ ਕਿ ਸਭ ਤੋ ਜ਼ਰੂਰ ਦਸਤਾਵੇਜ਼ ਹੈ ।
  2. ਮਾਤਾ – ਪਿਤਾ ਦਾ ਆਧਾਰ ਕਾਰਡ ਅਤੇ ਪੈਨ ਕਾਰਡ ।
  3. ਪਾਸਪੋਰਟ ਸਾਇਸ ਫੋਟੋ (Passport Size Photo)
  4. SSY ਖਾਤਾ ਖੋਲ੍ਹਣ ਦਾ ਫਾਰਮ ਜੋ ਤੁਹਾਨੂੰ ਬੈਂਕ ਜਾਂ ਡਾਕਘਰ ਵਿੱਚ ਮਿਲ ਜਾਵੇਗਾ । ਕੁਝ ਬੈਂਕ Online ਖਾਤਾ ਖੋਲ ਦਿੰਦੀ ਹਨ ।

ਸੁਕੰਨਿਆ ਸਮ੍ਰਿੱਧੀ ਯੋਜਨਾ ਵਿੱਚ ਹੋਣ ਵਾਲੇ ਟੈਕਸ ਦੇ ਫਾਇਦੇ

ਇਹ ਯੋਜਨਾ ਭਾਰਤ ਦੇ ਟੈਕਸ ਕਾਨੂੰਨ ਅਧੀਨ EEE (Exempt.Exempt.Exempt) ਵਿੱਚ ਆਉਂਦੀ ਹੈ । ਇਸਦਾ ਅਰਥ ਹੈ ਕਿ ਤਿੰਨੇ Exempt ਤੇ ਟੈਕਸ ਛੁੱਟ ਹੈ, ਜੋ ਇਸਨੂੰ ਭਾਰਤ ਦੀ ਸਭ ਤੋਂ ਵਧੀਆਂ ਟੈਕਸ ਬਚਤ ਵਿੱਚੋਂ ਇੱਕ ਕਿਹਾ ਜਾਂਦਾ ਹੈ ।

Exempt 1: ਜਮ੍ਹਾਂ ਰਕਮ ਤੇ ਟੈਕਸ ਛੁੱਟ

ਆਮਦਨ ਕਰ ਕਾਨੂੰਨ ਦੀ ਧਾਰਾ 80C ਅਧੀਨ ਤੁਸੀ ਹਨ ਸਾਲ SSY ਵਿੱਚ ਭਰੀ ਰਕਮ ਤੇ ਟੈਕਸ ਛੁੱਟ ਲੈ ਸਕਦੇ ਹੋ । ਮਤਲਬ ਜੇ ਤੁਸੀ 1,50,000 ਰੁਪਏ ਇਸ ਵਿੱਚ ਜਮ੍ਹਾਂ ਕਰਵਾਉਦੇ ਹੋ ਤਾਂ ਉਸ ਰਕਮ ਟੈਕਸਯੋਗ ਆਮਦਨੀ ਵਿੱਚੋ ਘਟਾਈ ਜਾਂਦੀ ਹੈ ਜਿਸ ਨਾਲ ਤੁਹਾਡਾ ਟੈਕਸ ਘਟ ਜਾਂਦਾ ਹੈ ।

Exempt 2: ਵਿਆਜ ਤੇ ਟੈਕਸ ਛੁੱਟ

ਇਸ ਯੋਜਨਾ ਵਿੱਚ ਜੋ ਤੁਹਾਨੂੰ ਬਿਆਜ ਮਿਲਦਾ ਹੈ ਉਹ ਬਿਲਕੁਲ ਟੈਕਸ Free ਹੁੰਦਾ ਹੈ । ਆਮ ਬੈਂਕ ਖਾਤਿਆਂ ਜਾਂ FD ਤੇ ਮਿਲਣ ਵਾਲੇ ਵਿਆਜ ਤੇ ਟੈਕਸ ਲਾਗੂ ਹੁੰਦਾ ਹੈ, ਪਰ SSY ਵਿੱਚ ਅਜਿਹਾ ਨਹੀਂ ਹੁੰਦਾ । ਮਤਲਬ ਜੋ ਵੀ ਬਿਆਜ ਤੁਹਾਨੂੰ ਮਿਲਦਾ ਹੈ ਉਹ ਟੈਕਸ Free ਹੁੰਦਾ ਹੈ ।

Exempt 3: ਸਾਰੇ ਪੈਸਿਆ ਤੇ ਟੈਕਸ ਛੁੱਟ

21 ਸਾਲ ਬਾਅਦ ਜਦੋਂ ਖਾਤਾ Mature ਹੁੰਦਾ ਹੈ ਅਤੇ ਪੂਰੀ ਰਕਮ ਤੁਹਾਨੂੰ ਮਿਲਦੀ ਹੈ ਉਹ ਵੀ ਟੈਂਕਸ Free ਹੁੰਦੀ ਹੈ ਉਸ ਦੇ ਕੋਈ ਵੀ ਟੈਕਸ ਨਹੀਂ ਲਗਦਾ ।

ਪੈਸੇ ਕਦੋ ਅਤੇ ਕਿਵੇਂ ਕੱਢਾ ਸਕਦੇ ਹਨ?

ਸੁਕੰਨਿਆ ਸਮ੍ਰਿੱਧੀ ਯੋਜਨਾ ਵਿੱਚ ਪੈਸੇ ਕੱਢਣ ਦੀਆਂ ਕੁਝ ਸਰਤਾਂ ਹਨ ।

ਯੋਜਨਾ ਖਤਮ ਹੋਣ ਤੇ

ਇਸ ਯੋਜਨਾ ਵਿੱਚ 21 ਸਾਲਾ ਬਾਅਦ ਖਾਤਾ ਆਪਣੇ ਆਪ ਬੰਦ ਹੋ ਜਾਂਦਾ ਹੈ । ਕੁੜੀ ਅਤੇ ਕੁੜੀ ਦੇ ਮਾਤਾ ਪਿਤਾ ਕੋਈ ਵੀ ਪੈਸੇ ਕੱਢਾ ਸਕਦਾ ਹੈ । ਪੈਸੇ ਕੱਢਾਣ ਲਈ ਸਿਰਫ ਆਧਾਰ ਦੇਣਾ ਹੋਵੇਗਾ । ਜੇ ਕੁੜੀ ਤੇ ਉਸਦੇ ਮਾਤਾ ਪਿਤਾ 21 ਸਾਲ ਦੀ ਉਮਰ ਦੋਂ ਬਾਅਦ ਵੀ ਪੈਸੇ ਨਹੀ ਕੱਢਦੇ ਤਾਂ ਯੋਜਨਾ ਜਾਂ ਖਾਤੇ ਵਿੱਚ ਬਿਆਜ ਆਣਾ ਬੰਦ ਹੋ ਜਾਏਗਾ । ਇਸ ਲਈ 21 ਸਾਲ ਤੋਂ ਬਾਦ ਪੈਸੇ ਨੂੰ ਕੱਢਾ ਲੈਣਾ ਚਾਹੀਦਾ ਹੈ ।

ਵਿਆਹ ਵਿੱਚ ਖਾਤਾ ਬੰਦ

ਜੇ ਕੁੜੀ 18 ਸਾਲ ਦੀ ਉਮਰ ਤੋਂ ਬਾਅਦ ਵਿਆਹ ਕਰਾਉਂਦੀ ਹੈ । ਤਾਂ ਵਿਆਹ ਤੋਂ 1 ਮਹੀਨੇ ਪਹਿਲਾਂ ਜਾ ਵਿਆਹ ਤੋ 3 ਮਹੀਨੇ ਬਾਅਦ ਖਾਤਾ ਬੰਦ ਕੀਤਾ ਜਾ ਸਕਦਾ ਹੈ । ਇਸ ਲਈ ਵਿਆਹ ਦੇ ਦਸਤਾਵੇਜ਼ ਦੇਣਾ ਜ਼ਰੂਰੀ ਹੈ ।

ਪੜ੍ਹਾਈ ਲਈ

ਕੁੜੀ ਦੇ 18 ਸਾਲ ਦੀ ਉਮਰ ਪੂਰੀ ਹੋਣ ਜਾਂ 10ਵੀਂ ਪਾਸ ਕਰਨ ਤੋ ਬਾਅਦ ਕੁੜੀ ਉੱਚ ਸਿੱਖਿਆ ਲਈ ਖਾਤੇ ਵਿੱਚ ਪਿਛਲੇ ਸਾਲ ਦੇ ਅੰਤ ਵਿੱਚ ਮੌਜੂਦਾ ਕਰਮ ਦਾ 50% ਕੱਢਾਇਆ ਜਾ ਸਕਦਾ ਹੈ । ਇਸ ਰਕਮ ਨੂੰ ਕਢਾਣ ਲਈ ਯੂਨੀਵਰਸਿਟੀ ਵਿੱਚ ਦਾਖਲੇ ਦਾ ਸਬੂਤ ਦੇਣਾ ਜ਼ਰੂਰੀ ਹੈ ।

ਕੁਝ ਬਹੁਤ ਖਾਸ ਕਾਰਨ ਵਿੱਚ ਖਾਤਾ 21 ਸਾਲ ਤੋਂ ਪਹਿਲਾ ਜਾਂ ਕਦੇ ਵੀ ਬੰਦ ਕੀਤਾ ਜਾ ਸਕਦਾ ਹੈ ।

  • ਖਾਤਾਧਾਰਕ ਕੁੜੀ ਦੀ ਮੌਤ ਦੀ ਸੂਰਤ ਵਿੱਚ – ਪੈਸੇ ਮਾਤਾ ਪਿਤਾ ਨੂੰ ਦੇ ਦਿਤੇ ਜਾਂਦੇ ਹਨ ।
  • ਖਾਤਾਧਾਰਕ ਜਾਂ ਮਾਤਾ ਪਿਤਾ ਨੂੰ ਕਿਸੇ ਗੰਭੀਰ ਜਾਨਲੈਵਾ ਬਿਮਾਰੀ ਦੀ ਸੂਰਤ ਵਿੱਚ ।
  • ਮਾਤਾ ਪਿਤਾ ਦੀ ਮੌਤ ਅਤੇ ਪਰਿਵਾਰ ਲਈ ਆਰਥਿਕ ਕਠਿਨਾਈ ਦੀ ਸੂਰਤ ਵਿੱਚ ।

ਸਿੱਟਾ

ਸੁਕੰਨਿਆਂ ਸਮ੍ਰਿੱਧੀ ਯੋਜਨਾ ਭਾਰਤ ਵਿੱਚ ਕੁੜੀਆਂ ਦੇ ਮਾਤਾ – ਪਿਤਾ ਲਈ ਇੱਕ ਬਹੁਤ ਹੀ ਵਧਿਆ ਯੋਜਨਾ ਹੈ । ਇਹ ਯੋਜਨਾਂ ਉਨ੍ਹਾਂ ਲਈ ਸਭ ਤੋਂ ਵਧਿਆ ਜੋ ਲੰਬੇ ਸਮੇਂ ਲਈ ਆਪਣੇ ਪੈਸਿਆਂ ਨੂੰ ਜਮ੍ਹਾਂ ਕਰਨਾ ਅਤੇ ਗਵਾਨਾ ਨਹੀਂ ਚਾਹੁੰਦੇ ਹਨ । ਇਸ ਯੋਜਨਾ ਦੀ ਖਾਸ ਗੱਲ ਇੱਕ ਹੈ ਕਿ ਇਸ ਵਿੱਚ ਕਈ ਤਰ੍ਹਾਂ ਦੇ ਟੈਕਸ ਦੀ ਬੱਚਤ ਹੁੰਦੀ ਹੈ । 8.2% ਦੀ ਉੱਚ ਦਰ ਇਸ ਯੋਜਨਾ ਨੂੰ ਹੋਰ ਵੀ ਖਾਸ ਬਨਾ ਦਿੰਦੀ ਹੈ । ਜੇ ਤੁਸੀ ਆਪਣੀ ਕੁੜੀ ਦੇ ਵਿਆਹ ਜਾਂ ਉਹਦੇ ਭਵਿੱਖ ਲਈ ਫਿਕਰ ਕਰਦੇ ਹੋ ਜਾਂ ਤੁਸੀ ਲੰਬੇ ਸਮੇਂ ਲਈ ਆਪਣੇ ਪੈਸੇ ਕਿਸੇ Save ਜਗ੍ਹਾਂ ਲਗਾਨਾ ਚਾਹੁੰਦੇ ਹੋ ਜਾਂ ਟੈਕਸ ਵਿੱਚ ਕੁੱਝ ਛੁੱਟ ਪਾਣਾ ਚਾਹੁੰਦੇ ਹੋ ਤਾਂ ਇਹ ਯੋਜਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ।

Important Note:

In Punjabi: ਇਹ ਬਲੋਗ ਸਿਰਫ ਸਿਖਿਆ ਅਤੇ ਜਾਣਕਾਰੀ ਦੇ ਉਦੇਸ਼ ਲਈ ਲਿਖਿਆ ਗਿਆ ਹੈ । ਇਸ ਯੋਜਨਾ ਦੀ ਯੋਗਤਾ ਸ਼ਰਤਾਂ ਅਤੇ ਲਾਭ ਸਮੇਂ ਸਮੇਂ ਤੇ ਸਰਕਾਰ ਵਲੋ ਬਦਲੇ ਜਾ ਸਕਦੇ ਹਨ । ਲੇਖਕ ਯੋਜਨਾ ਵਿੱਚ ਕਿਸੇ ਵੀ ਤਬਦੀਲੀ ਜਾਂ ਇਸ ਜਾਣਕਾਰੀ ਦੇ ਅਧਾਰ ਤੇ ਲਏ ਗਏ ਕਿਸੇ ਵੀ ਫੈਸਲੇ ਲਈ ਜਿੰਮੇਵਾਰ ਨਹੀ ਹੈ । ਸਾਰਿਆ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਤਾਜਾ ਜਾਣਕਾਰੀ ਲਈ ਸਰਕਾਰ ਦੀ ਵੈਬੱਸਾਈਟ ‘NSI India’ ਤੇ ਜਾ ਕੇ ਫੈਸਲਾ ਲਵੇ ।

In English: This blog is written for educational and informational purpose only. The information regarding this scheme is based on the lastest available government updates at the time of writing this blog. Government Schemes, eligibility criteria and benefits are changed from time to time. I am or author of this blog is not responsible for any change in the policy . Readers are strongly advised to verify the latest details from the official Government Website ‘NSI India’ to take the decision.

Leave a Comment