ਜੇਕਰ ਤੁਸੀਂ ਵੀ ਇੰਟਰਨੈੱਟ ਤੇ ਇਹ ਲੱਭ ਰਹੇ ਹੋ ਕਿ What is SIP in Punjabi ਤਾਂ ਤੁਸੀ ਬਿਲਕੁਲ ਸਹੀ ਜਗ੍ਹਾ ਤੇ ਆਏ ਹੋ, ਕਿਉਂਕਿ ਅੱਜ ਕੱਲ੍ਹ ਹਰ ਕੋਈ ਆਪਣੇ ਪੈਸੇ ਨੂੰ ਵਧਾਉਣਾ ਚਾਹੁੰਦਾ ਹੈ । ਪਰ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਨਿਵੇਸ਼ Investment ਕਰਨ ਲਈ ਲੱਖਾਂ ਰੁਪਏ ਦੀ ਲੋੜ ਹੁੰਦੀ ਹੈ । ਇਹ ਸੱਚ ਨਹੀਂ ਹੈ । ਜੇਕਰ ਤੁਸੀਂ ਬਿਲਕੁਲ ਥੋੜ੍ਹੇ ਪੈਸਿਆਂ ਨਾਲ ਨਿਵੇਸ਼ ਸ਼ੁਰੂ ਕਰਨਾ ਚਾਹੁੰਦੇ ਹੋ । ਤਾਂ ਐਸ. ਆਈ ਪੀ SIP ਤੁਹਾਡੇ ਲਈ ਸਭ ਤੋਂ ਵਧੀਆ ਅਤੇ ਭਰੋਸੇਮੰਦ ਤਰੀਕਾ ਹੈ ।
ਇਸ ਬਲੌਗ ਵਿੱਚ ਅਸੀਂ ਬਿਲਕੁਲ ਸੌਖੀ ਪੰਜਾਬੀ ਭਾਸ਼ਾ ਵਿੱਚ ਸਮਝਾਂਗੇ ਕਿ ਐਸ. ਆਈ. ਪੀ ਕੀ ਹੈ । ਇਹ ਕਿਵੇਂ ਕੰਮ ਕਰਦੀ ਹੈ, ਇਸਦੀਆਂ ਕਿਸਮਾਂ ਕੀ ਹਨ ਅਤੇ ਬਹੁਤ ਕੁੱਝ
1. What is SIP in Punjabi? ਐਸ. ਆਈ. ਪੀ ਕੀ ਹੈ ?
SIP ਦਾ ਪੂਰਾ ਨਾਮ ਸਿਸਟਮੈਟਿਕ ਇਨਵੈਸਟਮੈਟ ਪਲਾਨ Systematic Investment Plan ਹੈ । ਇਹ ਮਿਊਚੁਅਲ ਫੰਡ Mutual Funds ਵਿੱਚ ਪੈਸਾ ਲਗਾਉਣ ਦਾ ਇੱਕ ਬਹੁਤ ਹੀ ਸੁਰੱਖਿਅਤ ਅਤੇ ਸਮਝਦਾਰ ਤਰੀਕਾ ਹੈ । ਜੇ ਤੁਹਾਨੂੰ ਨਹੀਂ ਪਤਾ ਕਿ Mutual Funds ਕੀ ਹੈ ਤਾਂ ਤੁਸੀ ਮੇਰਾ Mutual Fund in Punjabi ਵਾਲਾ ਬਲੌਗ ਪੜ ਸਕਦੇ ਹੋ ।
ਬਹੁਤ ਸਾਰੇ ਲੋਕ ਸਮਝਦੇ ਹਨ ਕਿ SIP ਕੋਈ ਸਕੀਮ ਜਾਂ ਫੰਡ ਹੈ । ਪਰ ਅਸਲ ਵਿੱਚ ਇਹ ਸਿਰਫ਼ ਨਿਵੇਸ਼ ਕਰਨ ਦਾ ਇੱਕ ਐਸਾ ਤਰੀਕਾ ਹੈ । ਜਿਵੇਂ ਬਚਪਨ ਵਿੱਚ ਅਸੀਂ ਆਪਣੀ ਗੋਲਕ ਵਿੱਚ ਥੋੜ੍ਹੇ – ਥੋੜ੍ਹੇ ਪੈਸੇ ਪਾਉਂਦੇ ਸੀ ਅਤੇ ਕੁਝ ਸਮੇਂ ਬਾਅਦ ਉਹ ਇੱਕ ਵੱਡੀ ਰਕਮ ਜਾਂ ਪੈਸੇ ਬਣ ਜਾਂਦੀ ਸੀ । SIP ਐਸ. ਆਈ. ਪੀ ਬਿਲਕੁਲ ਉਸੇ ਤਰ੍ਹਾਂ ਕੰਮ ਕਰਦੀ ਹੈ । ਫਰਕ ਸਿਰਫ਼ ਇੰਨਾ ਹੈ ਕਿ ਗੋਲਕ ਵਿੱਚ ਪਿਆ ਪੈਸਾ ਵਧਦਾ ਨਹੀ ਸੀ । ਪਰ ਐਸ. ਆਈ. ਪੀ SIP ਵਿੱਚ ਲਗਾਇਆ ਪੈਸਾ ਸਮੇਂ ਦੇ ਨਾਲ ਤੇਜ਼ੀ ਨਾਲ ਵਧਦਾ ਹੈ ।
ਇਸ ਵਿੱਚ ਤੁਹਾਨੂੰ ਇੱਕੋ ਵਾਰ ਬਹੁਤ ਸਾਰਾ ਪੈਸਾ ਲਗਾਉਣ ਦੀ ਲੋੜ ਨਹੀਂ ਹੈ । ਜਿਦਾ ਕਿ ਨਾਮ ਤੋਂ ਹੀ ਪਤਾ ਚਲਾ ਜਾਂਦਾ ਹੈ Systematic Investment Plan ਤੁਸੀ ਆਪਣੀ ਸਹੂਲਤ ਅਤੇ ਆਮਦਨ ਅਨੁਸਾਰ ਹਰ ਮਹੀਨੇ ਇੱਕ ਤੈਅ ਕੀਤੀ ਰਕਮ ਜਿਵੇਂ ਕਿ 500 ਜਾਂ 1000 ਜਾਂ ਵੱਧ ਆਪਣੀ ਮਰਜ਼ੀ ਅਨੁਸਾਰ ਮਿਊਚੁਅਲ ਫੰਡ ਵਿੱਚ ਲਾ ਸਕਦੇ ਹੋ । ਇਸ ਨਾਲ ਤੁਹਾਡਾ ਹਰ ਮਹੀਨੇ ਇੱਕ ਤਰੀਕਾ System ਬਣ ਜਾਵੇਗਾ ਨਿਵੇਸ਼ Investment ਕਰਨ ਦਾ ਅਤੇ ਇਸ ਤਰੀਕੇ ਨਾਲ ਤੁਸੀ ਆਪਣੇ Goal ਨੂੰ ਪੁਰਾ ਕਰ ਸਕਦੇ ਹੋ । ਇਸ ਲਈ ਇਸ ਦਾ ਨਾਮ Systematic Investment Plan ਰਖਿਆ ਗਿਆ ਹੈ ।
2. ਬੈਂਕ FD/RD ਅਤੇ SIP ਵਿੱਚ ਕੀ ਅੰਤਰ ਹੈ ?
ਇਹ ਬਿਲਕੁਲ ਬੈਂਕ ਦੀ ਆਰ.ਡੀ Recurring Deposit ਵਰਗਾ ਹੁੰਦਾ ਹੈ । ਪਰ ਬੈਂਕ ਦੀ ਆਰ.ਡੀ ਵਿੱਚ ਵਿਆਜ ਪਹਿਲਾਂ ਤੋਂ ਤੈਅ ਹੁੰਦਾ ਹੈ ਅਤੇ ਉਹ ਬਹੁਤ ਘੱਟ ਹੁੰਦਾ ਹੈ । ਆਮ ਤੌਰ ਤੇ ਇਨ੍ਹਾਂ ਦਾ ਵਿਆਜ 5% ਤੋਂ 7% ਤੱਕ ਹੁੰਦਾ ਹੈ । ਪਰ ਅੱਜ ਕੱਲ੍ਹ ਮਹਿੰਗਾਈ 6% ਦੀ ਦਰ ਨਾਲ ਵੱਦ ਰਹੀ ਹੈ । ਇਸ ਨਾਲ ਤੁਹਾਡਾ ਪੈਸਾ ਵੱਧ ਨਹੀਂ ਰਿਹਾ ਬਲਕਿ ਮਹਿੰਗਾਈ ਦੇ ਬਰਾਬਰ ਹੀ ਚੱਲ ਰਿਹਾ ਹੈ ।
ਪਰ SIP ਵਿੱਚ ਵਿਆਜ ਬੈਂਕ ਨਾਲੋ ਜ਼ਿਆਦਾ ਹੁੰਦਾ ਹੈ । ਜਦੋਂ ਤੁਸੀ SIP ਰਾਹੀ ਆਪਣੇ ਪੈਸਾ ਕਿਸੇ ਮਿਊਚੁਅਲ ਫੰਡ ਵਿੱਚ ਲਗਾਂਦੇ ਹੋ ਤਾਂ ਉਹ ਪੈਸਾ ਵਿੱਤੀ ਮਾਹਰਾਂ Fund Manager ਦੁਆਰਾ ਸ਼ੇਅਰ ਮਾਰਕਿਟ ਵਿੱਚ ਲਗਾਇਆ ਜਾਂਦਾ ਹੈ ਅਤੇ ਜੇ ਤੁਸੀ ਇਸਨੂੰ ਲੰਬੇ ਸਮੇਂ 5 ਤੋਂ 10 ਸਾਲ ਲਈ ਚਲਾਉਂਦੇ ਹੋ ਤਾ ਇਹ 12% ਤੋਂ 15% ਦਾ ਸ਼ਾਨਦਾਰ ਵਿਆਜ ਦਿੰਦਾ ਹੈ । ਜੇ ਤੁਹਾਨੂੰ ਨਹੀਂ ਪਤਾ ਕਿ ਸ਼ੇਅਰ ਮਾਰਕਿਟ Share Market ਕਿ ਹੈ ਤਾਂ ਤੁਸੀ ਮੇਰਾ Share Market in Punjabi ਵਾਲਾ ਬਲੌਗ ਪੜ ਸਕਦੇ ਹੋ ।
ਆਓ ਇਸਨੂੰ ਇੱਕ ਆਸਾਨ ਟੇਬਲ ਨਾਲ ਸਮਝੀਏ:
| ਵਿਸ਼ੇਸ਼ਤਾ Feature | ਬੈਂਕ FD/RD | ਐਸ. ਆਈ. ਪੀ SIP in Mutual Fund |
| ਵਿਆਜ | ਲਗਭਗ 5% ਤੋਂ 7% ਤੱਕ | ਬਦਲਦਾ ਰਹਿੰਦਾ ਹੈ ਪਰ ਲੰਬੇ ਸਮੇਂ ਵਿੱਚ 12% ਤੋਂ 15% ਤੱਕ |
| ਜੋਖਮ | ਬਹੁਤ ਘੱਟ | ਬਾਜ਼ਾਰ ਦੇ ਉਤਰਾਅ ਚੜ੍ਹਾਅ ਦੇ ਅਧੀਨ ਮੱਧਮ ਤੋਂ ਵੱਧ ਜੋਖਮ |
| ਮਹਿੰਗਾਈ ਦਾ ਅਸਰ | ਮਹਿੰਗਾਈ ਨੂੰ ਨਹੀਂ ਹਰਾ ਸਕਦਾ | ਮਹਿੰਗਾਈ ਨੂੰ ਆਸਾਨੀ ਨਾਲ ਹਰਾ ਸਕਦਾ ਹੈ |
| ਪੈਸਾ ਵਧਣ ਦਾ ਤਰੀਕਾ | ਸਧਾਰਨ ਵਿਆਜ Simple Interest | ਕੰਪਾਊਂਡਿੰਗ ਵਿਆਜ Compound Interest |
3. SIP ਕਿਵੇਂ ਕੰਮ ਕਰਦੀ ਹੈ ?(How Does SIP Work)
ਐਸ. ਆਈ. ਪੀ ਦੇ ਕੰਮ ਕਰਨ ਦਾ ਤਰੀਕਾ ਬਹੁਤ ਹੀ ਸਿੱਧਾ ਪਰ ਤਾਕਤਵਰ ਹੈ । ਜਦੋਂ ਤੁਸੀ ਆਪਣੇ ਬੈਂਕ ਖਾਤੇ ਰਾਹੀਂ SIP ਸ਼ੁਰੂ ਕਰਦੇ ਹੋ । ਤਾਂ ਹਰ ਮਹੀਨੇ ਇੱਕ ਤੈਅ ਰਕਮ ਇੱਕ ਤੈਅ ਕੀਤੀ ਹੋਈ ਤਰੀਕ ਨੂੰ ਪੈਸੇ ਆਪਣੇ ਆਪ ਕੱਟ ਦਿਤੇ ਜਾਂਦੇ ਹਨ । ਇਸ ਤੋਂ ਬਾਅਦ ਇਹਨਾ ਪੈਸਿਆ ਨੂੰ ਮਿਊਚੁਅਲ ਫੰਡ ਵਿੱਚ ਪਾ ਦਿੱਤਾ ਜਾਂਦਾ ਹੈ । ਇਹਨਾਂ ਸਭ ਨੂੰ ਕਰਨ ਲਈ 3 ਤਰੀਕੇ ਕੰਮ ਕਰਦੇ ਹਨ ।
1. ਯੂਨਿਟਸ Unit ਅਤੇ NAV (Net Asset Value):
ਜਿਵੇਂ ਤੁਸੀਂ ਸੁਨਿਆਰੇ ਤੋਂ ਸੋਨਾ ਖਰੀਦਦੇ ਹੋ ਤਾਂ ਸੁਨਿਆਰਾ ਤੁਹਾਨੂੰ ਤੁਹਾਡੇ ਪੈਸਿਆਂ ਦੇ ਅਨੁਸਾਰ ਸੋਨਾ ਦਿੰਦਾ ਹੈ । ਉਸੇ ਤਰ੍ਹਾਂ ਮਿਊਚੁਅਲ ਫੰਡ ਵਿੱਚ ਪੈਸਾ ਲਗਾਉਣ ਤੇ ਤੁਹਾਨੂੰ ਫੰਡ ਦੀ Units ਮਿਲਦੀਆ ਹਨ । ਇੱਕ ਯੂਨਿਟ ਦੀ ਕੀਮਤ ਜਾਹੇ ਉਹ 10, 15, 20 ਜਾਂ ਹੋਰ ਉਸ ਕੀਮਤ ਨੂੰ NAV ਕਿਹਾ ਜਾਂਦਾ ਹੈ । ਜਿਵੇਂ ਕਿ ਫੰਡ ਦਾ NAV 100 ਰੁਪਏ ਹੈ ਅਤੇ ਤੁਹਾਡੀ SIP 500 ਰੁਪਏ ਹੈ ਤਾਂ ਤੁਹਾਨੂੰ ਉਸ ਮਹੀਨੇ 5 ਯੂਨਿਟ ਮਿਲ ਜਾਣਗੇ ।
2. Rupee Cost Averaging:
ਸ਼ੇਅਰ ਬਾਜ਼ਾਰ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਕਦੇ ਇਹ ਉੱਪਰ ਜਾਂਦਾ ਹੈ ਅਤੇ ਕਦੇ ਹੇਠਾਂ । SIP ਦਾ ਸਭ ਤੋਂ ਵੱਡਾ ਜਾਦੂ ਇੱਥੇ ਹੀ ਕੰਮ ਕਰਦਾ ਹੈ ।
- ਜਦੋਂ ਬਾਜ਼ਾਰ ਉੱਪਰ ਹੁੰਦਾ ਹੈ : ਤਾਂ ਯੂਨਿਟ ਦੀ ਕੀਮਤ NAV ਵੱਧ ਜਾਂਦੀ ਹੈ । ਮੰਨ ਲਓ NAV 125 ਹੋ ਗਿਆ ਹੈ । ਤਾਂ ਤੁਹਾਡੇ 500 ਰੁਪਏ ਵਿੱਚ ਤੁਹਾਨੂੰ ਸਿਰਫ਼ 4 ਯੂਨਿਟ ਮਿਲਣਗੇ ।
- ਜਦੋਂ ਬਾਜ਼ਾਰ ਹੇਠਾਂ ਡਿੱਗਦਾ ਹੈ : ਤਾਂ ਯੂਨਿਟ ਦੀ ਕੀਮਤ ਸਸਤੀ ਹੋ ਜਾਂਦੀ ਹੈ । ਜਿਵੇਂ ਕਿ NAV ਘੱਟ ਕੇ 50 ਹੋ ਗਿਆ, ਤਾਂ ਤੁਹਾਨੂੰ ਤੁਹਾਡੇ 500 ਰੁਪਏ ਵਿੱਚ 10 ਯੂਨਿਟ ਮਿਲ ਜਾਣਗੇ । ਇਸ ਤਰ੍ਹਾਂ ਤੁਹਾਨੂੰ ਬਾਜ਼ਾਰ ਡਿੱਗਣ ਤੋਂ ਡਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਡਿੱਗੇ ਹੋਏ ਬਾਜ਼ਾਰ ਵਿੱਚ ਤੁਹਾਨੂੰ ਜ਼ਿਆਦਾ ਯੂਨਿਟ ਮਿਲ ਰਹੇ ਹੁੰਦੇ ਹਨ । ਲੰਬੇ ਸਮੇਂ ਵਿੱਚ ਇਹ ਹੇਠਾ ਡਿੱਗਿਆ ਮਾਰਕਿਟ ਹੀ ਤੁਹਾਨੂੰ ਪੈਸੇ ਕਮਾ ਕੇ ਦਿੰਦਾ ਹੈ ।
3. ਕੰਪਾਉਂਡਿੰਗ ਦਾ ਜਾਦੂ The Magic of Compounding
ਜਦੋਂ ਤੁਸੀ ਲਗਾਤਾਰ ਪੈਸੇ ਜਮ੍ਹਾਂ ਕਰਦੇ ਹੋ, ਤਾਂ ਤੁਹਾਡਾ ਪੈਸਾ ਮੁਨਾਫਾ ਕਮਾਉਂਦਾ ਹੈ । ਅਗਲੇ ਸਾਲ ਤੁਹਾਨੂੰ ਸਿਰਫ਼ ਤੁਹਾਡੇ ਜਮ੍ਹਾਂ ਕੀਤੇ ਪੈਸੇ ਤੇ ਹੀ ਨਹੀਂ ਬਲਕਿ ਉਸ ਪਹਿਲੇ ਮੁਨਾਫੇ ਤੇ ਵੀ ਮੁਨਾਫਾ ਮਿਲਦਾ ਹੈ । ਮਤਲਬ ਕੀ ਵਿਆਜ ਉੱਤੇ ਵਿਆਜ । ਇਸ ਕਰਕੇ ਮਾਹਰ ਕਹਿੰਦੇ ਹਨ ਕਿ SIP ਨੂੰ ਲੰਬੇ ਸਮੇਂ 10 ਜਾਂ 15 ਸਾਲ ਲਈ ਚਲਾਉਣਾ ਚਾਹੀਦਾ ਹੈ ਤਾਂ ਜੋCompounding ਆਪਣਾ ਜਾਦੂ ਦਿਖਾ ਸਕੇ । ਜੇ ਤੁਹਾਨੂੰ ਨਹੀਂ ਪਤਾ ਕੀ Compounding ਦੀ ਤਾਕਤ ਕੀ ਹੈ ਤਾਂ ਤੁਸੀ ਮੇਰਾ Power of Compounding in Punjabi ਵਾਲਾ ਬਲੌਗ ਪੜ ਸਕਦੇ ਹੋ । ਹੇਠਾਂ ਮੈ ਤੁਹਾਨੂੰ ਇੱਕ ਤਸਵੀਰ ਦਿਤੀ ਹੈ ਉਹ ਇਹ ਦਿਖਾਉਂਦੀ ਹੈ ਕਿ ਕਿਵੇਂ 500 ਰੁਪਏ ਹਰ ਮਹਿਨੇ SIP, 12% Compounding Interest ਅਤੇ 15 ਸਾਲ ਦਾ ਸਮਾਂ ਕਿਵੇਂ ਤੁਹਾਡੇ ਪੈਸੇ ਨੂੰ ਵਧਾਉਦੇ ਹਨ ।

4. ਐਸ. ਆਈ. ਪੀ ਦੀਆਂ ਮੁੱਖ ਕਿਸਮਾਂ (Types of SIP)
ਹਰ ਇਨਸਾਨ ਦੀ ਆਮਦਨ ਅਤੇ ਜ਼ਰੂਰਤ ਵੱਖਰੀ ਹੁੰਦੀ ਹੈ । ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ । ਮਿਊਚੁਅਲ ਫੰਡ ਕੰਪਨੀਆਂ ਨੇ ਵੱਖ – ਵੱਖ ਤਰ੍ਹਾਂ ਦੀਆਂ SIP ਬਣਾਈਆ ਹਨ । ਆਓ ਇਹਨਾਂ ਕਿਸਮਾਂ ਨੂੰ ਜਾਣੀਏ ।
1. ਰੈਗੂਲਰ ਐਸ. ਆਈ. ਪੀ (Regular SIP)
ਇਹ ਸਭ ਤੋ ਆਮ ਅਤੇ ਜ਼ਆਦਾਤਰ ਲੋਕਾਂ ਵੱਲੋ ਵਰਤੀ ਜਾਣ ਵਾਲੀ ਕਿਸ਼ਮ ਹੈ । ਇਸ ਵਿੱਚ ਤੁਸੀਂ ਇੱਕ ਪੱਕੀ ਰਕਮ ਜਿਵੇਂ ਕਿ 500, 1000 ਜਾਂ 5000 ਰੁਪਏ ਤੈਅ ਕਰ ਦਿੰਦੇ ਹੋ । ਜੋ ਹਰ ਮਹੀਨੇ ਜਾਂ ਤਿੰਨ ਮਹੀਨੇ ਬਾਅਦ ਤੁਹਾਡੇ ਬੈਂਕ ਖਾਤੇ ਵਿੱਚੋਂ ਆਪਣੇ ਆਪ ਕੱਟ ਕੇ ਮਿਊਚੁਅਲ ਫੰਡ ਵਿੱਚ ਪਾ ਜਾਂ ਨਿਵੇਸ਼ ਕਰ ਦਿੰਤੇ ਜਾਂਦੇ ਹਨ । ਨਵੇਂ ਨਿਵੇਸ਼ਕਾਂ ਲਈ ਅਤੇ ਜਿਨ੍ਹਾਂ ਦੀ ਤਨਖਾਹ ਹਰ ਮਹੀਨੇ ਪੱਕੀ ਆਉਂਦੀ ਹੈ ਉਹਨਾਂ ਲਈ ਇਹ ਸਭ ਤੋਂ ਵਧੀਆ ਅਤੇ ਆਸਾਨ ਤਰੀਕਾ ਜਾਂ ਵਿਕਲਪ ਹੈ ਕਿਉਂਕਿ ਇਸ ਨਾਲ ਬੱਚਤ ਕਰਨ ਦਾ ਇੱਕ ਪੱਕਾ ਅਨੁਸ਼ਾਸਨ ਜਾਂ ਪੱਕੀ ਆਦਤ ਬਣੀ ਰਹਿੰਦੀ ਹੈ ।
2. ਸਟੈੱਪ – ਅੱਪ ਜਾਂ ਟੌਪ ਅੱਪ ਐਸ. ਆਈ. ਪੀ (Step-up/Top-up SIP)
ਆਪਣੀ ਨਿਵੇਸ਼ ਰਕਮ ਨੂੰ ਲਗਾਤਾਰ ਵਧਾਉਣਾ । ਜਿਵੇਂ – ਜਿਵੇਂ ਤੁਹਾਡੀ ਨੌਕਰੀ ਵਿੱਚ ਤਰੱਕੀ ਹੁੰਦੀ ਹੈ ਜਾਂ ਆਮਦਨ ਵਧਦੀ ਹੈ । ਉਸੇ ਹਿਸਾਬ ਨਾਲ ਤੁਹਾਡੀ ਬੱਚਤ ਵੀ ਵਧਣੀ ਚਾਹੀਦੀ ਹੈ । ਜਿਵੇਂ ਤੁਸੀ ਅੱਜ 1000 ਰੁਪਏ ਪ੍ਰਤੀ ਮਹੀਨਾ ਨਾਲ ਨਿਵੇਸ਼ ਸ਼ੁਰੂ ਕੀਤਾ ਹੈ ਅਤੇ ਕੁਝ ਦੇਰ ਬਾਅਦ ਤੁਹਾਡੀ ਆਮਦਨ ਵੱਧ ਜਾਂਦੀ ਹੈ । ਤਾਂ ਤੁਸੀ ਇਸ ਸਟੈੱਪ – ਅੱਪ ਕਿਸਮ ਦੀ ਮਦਦ ਨਾਲ ਆਪਣੀ ਐਸ. ਆਈ. ਪੀ ਰਕਮ ਨੂੰ 1500 ਰੁਪਏ ਕਰ ਸਕਦੇ ਹੋ । ਜੇ ਤੁਸੀ ਜਾਂਹੁੰਦੇ ਹੋ ਕਿ ਹਰ ਸਾਲ ਤੁਹਾਡੀ SIP 100 ਜਾਂ 500 ਰੁਪਏ ਆਪਣੇ ਆਪ ਵੱਧ ਜਾਵੇ ਤਾ ਵੀ ਤੁਸੀ ਇਸ ਸਟੈੱਪ – ਅੱਪ ਕਿਸਮ ਦੀ ਮਦਦ ਲੈ ਸਕਦੇ ਹੋ । ਇਹ ਤਰੀਕਾ ਤੁਹਾਨੂੰ ਮਹਿੰਗਾਈ ਨੂੰ ਪਛਾੜਨ ਅਤੇ ਉਮੀਦ ਤੋਂ ਬਹੁਤ ਜਲਦੀ ਆਪਣਾ ਵਿੱਤੀ ਟੀਚਾ Goal ਪੂਰਾ ਕਰਨ ਵਿੱਚ ਬਹੁਤ ਵੱਡੀ ਮਦਦ ਕਰਦਾ ਹੈ ।
3. ਫਲੈਕਸੀਬਲ ਐਸ. ਆਈ. ਪੀ (Flexible SIP)
ਇਸ ਕਿਸਮ ਦੀ SIP ਤੁਹਾਨੂ ਨਿਵੇਸ਼ ਦੀ ਰਕਮ ਨੂੰ ਆਪਣੀ ਸਹੂਲਤ ਅਨੁਸਾਰ ਘਟਾਉਣ ਜਾਂ ਵਧਾਉਣ ਦੀ ਪੂਰੀ ਆਜ਼ਾਦੀ ਦਿੰਦੀ ਹੈ । ਜੇਕਰ ਕਿਸੇ ਮਹੀਨੇ ਤੁਹਾਡੀ ਕਮਾਈ ਜ਼ਿਆਦਾ ਹੋਈ ਹੈ ਜਿਵੇਂ ਕੋਈ ਬੋਨਸ ਮਿਲਣਾ । ਤਾਂ ਤੁਸੀ ਨਾਲੋਂ – ਨਾਲ ਜ਼ਿਆਦਾ ਪੈਸਾ ਜਮ੍ਹਾਂ ਕਰਾ ਸਕਦੇ ਹੋ । ਇਸੇ ਤਰ੍ਹਾਂ ਜੇਕਰ ਖਰਚੇ ਜ਼ਿਆਦਾ ਹੋ ਗਏ ਹਨ । ਤਾਂ ਤੁਸੀ ਰਕਮ ਘਟਾ ਵੀ ਸਕਦੇ ਹੋ । ਇਹ ਖਾਸ ਤੌਰ ਤੇ ਉਹਨਾਂ ਲਈ ਵਧੀਆ ਹੈ ਜਿਨ੍ਹਾਂ ਦੀ ਆਮਦਨ ਹਰ ਮਹੀਨੇ ਬਰਾਬਰ ਨਹੀਂ ਰਹਿੰਦੀ ਕਦੀ ਉਹ ਜ਼ਿਆਦਾ ਹੋ ਜਾਂਦੀ ਹੈ ਅਤੇ ਕਦੇ ਘੱਟ ਜਿਵੇਂ ਕਿ ਕਾਰੋਬਾਰੀਆਂ ਦੀ ਆਮਦਨ ।
4. ਪਰਪੈਚੁਅਲ ਐਸ. ਆਈ. ਪੀ (Perpetual SIP)
ਆਮ ਤੌਰ ਤੇ ਜਦੋਂ ਅਸੀਂ SIP ਸ਼ੁਰੂ ਕਰਦੇ ਹਾਂ ਤਾਂ ਇੱਕ ਸਮਾਂ ਸੀਮਾ (ਜਿਵੇਂ 5 ਸਾਲ ਜਾਂ 10 ਸਾਲ) ਤੈਅ ਕਰ ਦਿੰਦੇ ਹਾਂ ਅਤੇ ਸਮਾਂ ਪੂਰਾ ਹੋਣ ਤੇ ਸਾਨੂੰ ਦੁਬਾਰਾ SIP ਸ਼ੁਰੂ ਕਰਨੀ ਪੈਂਦੀ ਹੈ । ਪਰ ਪਰਪੈਚੁਅਲ ਐਸ. ਆਈ. ਪੀ ਲਗਾਤਾਰ ਚੱਲਣ ਵਾਲੀ ਹੈ । ਜਦੋਂ ਤੱਕ ਤੁਸੀਂ ਖੁਦ ਬੈਂਕ ਜਾਂ ਫੰਡ ਕੰਪਨੀ ਨੂੰ ਇਸਨੂੰ ਬੰਦ ਕਰਨ ਦੀ ਬੇਨਤੀ ਨਹੀਂ ਕਰਦੇ । ਇਹ ਸਾਲੋ ਸਾਲ ਚੱਲਦੀ ਰਹਿੰਦੀ ਹੈ । ਅੱਜ ਕੱਲ੍ਹ ਜ਼ਿਆਦਾਤਰ ਨਿਵੇਸ਼ਕ ਇਹੀ ਵਿਕਲਪ ਚੁਣਦੇ ਹਨ ਤਾਂ ਜੋ ਵਾਰ – ਵਾਰ ਰੀਨਿਊ Renew ਕਰਵਾਉਣ ਦੇ ਝੰਝਟ ਤੋਂ ਬਚਿਆ ਜਾਂ ਸਕੇ ਅਤੇ ਲੰਬੇ ਸਮੇਂ ਦਾ ਨਿਵੇਸ਼ ਲਗਾਤਾਰ ਬਿਨਾਂ ਕਿਸੇ ਰੁਕਾਵਟ ਦੇ ਚੱਲਦਾ ਰਹੇ ।
5. ਐਸ. ਆਈ. ਪੀ ਕਰਨ ਦੇ ਫਾਇਦੇ
1. ਛੋਟੀ ਰਕਮ ਨਾਲ ਸ਼ੁਰੂਆਤ
ਤੁਹਾਨੂੰ ਨਿਵੇਸ਼ ਸ਼ੁਰੂ ਕਰਨ ਲਈ ਅਮੀਰ ਹੋਣ ਦੀ ਜਾਂ ਲੱਖਾਂ ਰੁਪਏ ਜਮ੍ਹਾਂ ਹੋਣ ਦੀ ਉਡੀਕ ਕਰਨ ਦੀ ਲੋੜ ਨਹੀਂ ਹੈ । ਤੁਸੀ ਸਿਰਫ਼ 500 ਜਾਂ ਜਿੰਨਾਂ ਤੁਸੀ ਜਾਹੋ ਪ੍ਰਤੀ ਮਹੀਨਾ ਨਾਲ ਵੀ ਆਪਣੀ ਸ਼ੁਰੂਆਤ ਕਰ ਸਕਦੇ ਹੋ । ਇਸਦਾ ਮਤਲਬ ਹੈ ਕਿ ਗੋਈ ਵਿਦਿਆਰਥੀ, ਘਰੇਲੂ ਔਰਤ ਜਾਂ ਛੋਟਾ ਦੁਕਾਨਦਾਰ ਵੀ ਆਸਾਨੀ ਨਾਲ ਨਿਵੇਸ਼ ਕਰ ਸਕਦਾ ਹੈ ।
2. ਕੰਪਾਉਂਡਿੰਗ ਦੀ ਤਾਕਤ
ਇਹ SIP ਦਾ ਸਭ ਤੋਂ ਵੱਡਾ ਜਾਦੂ ਹੈ । ਜਦੋਂ ਤੁਸੀ ਲੰਬੇ ਸਮੇਂ ਲਈ ਪੈਸਾ ਲਗਾਉਂਦੇ ਹੋ ਤਾਂ ਤੁਹਾਨੂੰ ਸਿਰਫ਼ ਤੁਹਾਡੇ ਵੱਲੋਂ ਜਮ੍ਹਾਂ ਕੀਤੇ ਪੈਸੇ ਤੇ ਹੀ ਮੁਨਾਫਾ ਨਹੀਂ ਮਿਲਦਾ ਹੈ । ਇਸ ਨੂੰ ਵਿਆਜ ਉੱਤੇ ਵਿਆਜ ਵੀ ਕਿਹਾ ਜਾਂਦਾ ਹੈ । ਜਿੰਨਾ ਲੰਬਾ ਸਮਾਂ ਤਸੀਂ ਨਿਵੇਸ਼ ਜਾਰੀ ਰੱਖੋਗੇ ਇਹ ਜਾਦੂ ਓਨਾ ਹੀ ਵੱਡਾ ਅਸਰ ਦਿਖਾਵੇਗਾ ।
3. ਆਪਣੇ ਆਪ ਬੱਚਤ ਕਰਨ ਦੀ ਆਦਤ
ਸਾਡੀ ਆਦਤ ਹੁੰਦੀ ਹੈ ਕਿ ਅਸੀਂ ਪਹਿਲਾਂ ਖਰਚ ਕਰਦੇ ਹਾਂ ਅਤੇ ਜੋ ਬਚਦਾ ਹੈ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ । ਪਰ SIP ਇਸਨੂੰ ਬਦਲ ਦਿੰਦੀ ਹੈ । ਕਿਉਂਕਿ ਹਰ ਮਹੀਨੇ ਤੈਅ ਤਰੀਕ ਤੇ ਪੈਸੇ ਆਪਣੇ ਆਪ ਖਾਤੇ ਵਿੱਚੋਂ ਕੱਟੇ ਜਾਂਦੇ ਹਨ । ਇਸ ਲਈ ਇਹ ਤੁਹਾਨੂੰ ਅਨੁਸ਼ਾਸਨ ਵਿੱਚ ਰੱਖਦੀ ਹੈ । ਤੁਸੀਂ ਬਿਨਾਂ ਕਿਸੇ ਬਹਾਨੇ ਦੇ ਲਗਾਤਾਰ ਪੈਸੇ ਜੋੜਦੇ ਰਹਿੰਦੇ ਹੋ ਜੇ ਤੁਹਾਡੀ ਇੱਕ ਵਾਰ ਆਦਤ ਪੈ ਜਾਂਵੇ ।
4. ਬਾਜ਼ਾਰ ਨੂੰ ਟ੍ਰੈਕ ਕਰਨ ਦੀ ਕੋਈ ਫਿਕਰ ਨਹੀਂ
ਬਹੁਤ ਸਾਰੇ ਲੋਕ ਸ਼ੇਅਰ ਬਾਜ਼ਾਰ ਵਿੱਚ ਇਸਲਈ ਪੈਸਾ ਨਹੀਂ ਲਗਾਉਂਦੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਹਰ ਰੋਜ਼ ਖ਼ਬਰਾਂ ਦੇਖਣੀਆਂ ਪੈਣਗੀਆਂ । SIP ਵਿੱਚ ਤੁਹਾਨੂੰ ਸਹੀ ਸਮੇਂ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੁੰਦੀ । ਬਾਜ਼ਾਰ ਉੱਪਰ ਹੋਵੇ ਜਾਂ ਹੇਠਾਂ ਤੁਹਾਡਾ ਪੈਸਾ ਲੱਗਦਾ ਰਹਿੰਦਾ ਹੈ । ਜਿਸ ਨਾਲ ਲੰਬੇ ਸਮੇਂ ਵਿੱਚ ਕਰੀਦਦਾਰੀ ਦੀ ਔਸਤ Rupee Cost Averaging ਸਹੀ ਬੈਠ ਜਾਂਦੀ ਹੈ ।
5. ਪੈਸੇ ਕੱਢਣ ਦੀ ਪੂਰੀ ਆਜ਼ਾਦੀ
ਜ਼ਿਆਦਾਤਰ SIP ਜਿਵੇਂ ਕਿ Open Ended ਵਿੱਚ ਤੁਹਾਡਾ ਪੈਸਾ ਬਲੌੌਕ ਨਹੀਂ ਹੁੰਦਾ । ਸਿਰਫ਼ ਟੈਕਸ ਬਚਾਉਣ ਵਾਲੇ ELSS ਫੰਡਾਂ ਨੂੰ ਛੱਡ ਕੇ ਜਿਨ੍ਹਾਂ ਵਿੱਚ 3 ਸਾਲ ਦਾ ਲਾਕ ਇੰਨ ਹੁੰਦਾ ਹੈ । ਜਦੋਂ ਵੀ ਤੁਹਾਨੂੰ ਪੈਸਿਆਂ ਦੀ ਅਚਾਨਕ ਲੋੜ ਪੈਂਦੀ ਹੈ । ਤੁਸੀਂ ਐਪ ਰਾਹੀਂ ਆਪਣਾ ਪੈਸਾ ਕੱਢਣ ਦੀ ਬੇਨਤੀ ਪਾ ਸਕਦੇ ਹੋ ਅਤੇ 2 ਤੋਂ 3 ਦਿੰਨ ਵਿੱਚ ਪੈਸੇ ਸਿੱਧਾ ਤੁਹਾਡੇ ਬੈਂਕ ਖਾਤੇ ਵਿੱਚ ਆ ਜਾਂਦੇ ਹਨ ।
ਐਸ. ਆਈ. ਪੀ ਕਿਵੇਂ ਸ਼ੁਰੂ ਕਰੀਏ
SIP ਸ਼ੁਰੂ ਕਰਨਾ ਅੱਜ ਕੱਲ੍ਹ ਮੋਬਾਈਲ ਰੀਚਾਰਜ ਕਰਨ ਜਿੰਨਾ ਹੀ ਆਸਾਨ ਹੈ । ਤੁਸੀਂ ਇਹਨਾਂ ਕਦਮਾਂ ਦੀ ਪਾਲਣਾ ਕਰੋ ।
- 1. ਇੱਕ ਭਰੋਸੇਮੰਦ ਐਪ ਡਾਊਨਲੋਡ ਕਰੋ: ਤੁਸੀ SEBI ਸਰਕਾਰੀ ਸੰਸਥਾ ਦੁਆਰਾ ਮਾਨਤਾ ਪ੍ਰਾਪਤ ਐਪਸ ਜਿਵੇਂ ਕਿ Groww, Zerodha, Upstox, Angel One ਜਾ ਸਿੱਧਾ ਕਿਸੇ ਮਿਊਚੁਅਲ ਫੰਡ ਕੰਪਨੀ ਦੀ ਵੈਂਬਸਾਈਟ ਰਾਹੀਂ ਅਕਾਊਂਟ ਬਣਾ ਸਕਦੇ ਹੋ । ਮੈ Personally Groww ਨੂੰ ਇਸਤੇਮਾਲ ਕਰਦਾ ਹਾਂ ਜੇ ਤੁਸੀ ਵੀ Groww ਐਪ ਦੇ ਆਪਣਾ ਖਾਤਾ ਖੋਲਣਾ ਚਾਹੁੰਦੇ ਹੋ ਤਾਂ ਤੁਸੀ ਇਥੋ Groww App ਨੂੰ Download ਕਰੋ । ਨੋਟ: ਕਿਰਪਾ ਕਰਕੇ ਧਿਆਨ ਦਿਓ ਕਿ ਇਸ ਲੇਖ ਵਿੱਚ Groww ਐਪ ਦਾ ਐਫੀਲੀਏਟ ਲਿੰਕ ਸ਼ਾਮਲ ਹੈ । ਜੇਕਰ ਤੁਸੀਂ ਸਾਡੇ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਖਾਤਾ ਖੋਲ੍ਹਦੇ ਹੋ ਜਾਂ ਨਿਵੇਸ਼ ਕਰਦੇ ਹੋ । ਤਾਂ ਸਾਨੂੰ ਬਿਨਾ ਤੁਹਾਡੇ ਕਿਸੇ ਵਾਧੂ ਖਰਚੇ ਦੇ ਇੱਕ ਛੋਟਾ ਜਿਹਾ ਕਮਿਸ਼ਨ ਮਿਲ ਸਕਦਾ ਹੈ ।
- 2. KYC ਪੂਰੀ ਕਰੋ: ਨਿਵੇਸ਼ ਸ਼ੁਰੂ ਕਰਨ ਲਈ ਤੁਹਾਡੇ ਕੋਲ ਪੈਨ ਕਾਰਡ, ਆਧਾਰ ਕਾਰਡ ਅਤੇ ਇੱਖ ਬੈਂਕ ਖਾਤਾ ਹੋਣਾ ਜ਼ਰੂਰੀ ਹੈ । ਇਹ ਸਾਰੇ ਵੇਰਵਾ ਤੁਸੀ ਆਪਣੇ ਚੁਨਿੰਦਾ Platform ਤੇ Upload ਕਰੋਗੇ ।
- 3. ਸਹੀ ਮਿਊਚੁਅਲ ਫੰਡ ਚੁਣੋ: ਨਵੇਂ ਲੋਕਾਂ ਲਈ Index Funds ਆਮ ਤੌਰ ਤੇ ਸਭ ਤੋ ਸੁਰੱਖਿਅਤ ਅਤੇ ਵਧੀਆ ਤਰੀਕਾ ਜਾਂ ਫੰਡ ਮੰਨਿਆ ਜਾਂਦਾ ਹੈ । ਕਿਉਂਕਿ ਇਹ ਦੇਸ਼ ਦੀਆ ਟਾਪ 50 ਕੰਪਨੀਆ ਜਿਸਨੂੰ Nifty 50 ਕਹਿੰਦੇ ਹਨ ਪੈਸੇ ਲਗਾਉਂਦੇ ਹਨ ।
- 4. ਰਕਮ ਅਤੇ ਤਰੀਕ ਤੈਅ ਕਰੋ: ਫੈਸਲਾ ਕਰੋ ਕਿ ਤੁਸੀ ਹਰ ਮਹੀਨੇ ਕਿੰਨੇ ਪੈਸੇ ਅਤੇ ਕਿਸ ਤਰੀਕ ਨੂੰ ਨਿਵੇਸ਼ ਕਰਨਾ ਹੈ ।
- 5. Autopay: ਆਪਣੇ ਬੈਂਕ ਖਾਤੇ ਨਾਲ ਆਟੋ ਪੇ ਸੈੱਟ ਕਰ ਦਿਓ ਤਾਂ ਜੋ ਤੁਹਾਨੂੰ ਹਰ ਮਹੀਨੇ ਖੁਦ ਪੈਸੇ ਨਾ ਜਮ੍ਹਾਂ ਕਰਨੇ ਪੈਣ । ਇਸ ਤਰ੍ਹਾਂ ਕਰ ਨਾਲ ਤੁਹਾਡੀ SIP ਸ਼ੁਰੂ ਹੋ ਜਾਵੇਗੀ ।
ਨਿਵੇਸ਼ ਕਰਨ ਤੋਂ ਪਹਿਲਾ ਕੁਝ ਬਹੁਤ ਜ਼ਰੂਰੀ ਗੱਲਾਂ
- ਜੋਖਮ ਨੂੰ ਪੂਰੀ ਤਰ੍ਹਾਂ ਸਮਝੋ: ਸ਼ੇੇਅਰ ਬਾਜ਼ਾਰ ਵਿੱਚ ਲਗਾਤਾਰ ਉਤਾਰ – ਚੜ੍ਹਾਅ ਆਉਂਦੇ ਰਹਿੰਦੇ ਹਨ । ਇਸ ਲਈ ਤੁਸੀ ਹਮੇਸ਼ਾ ਸੁਣਿਆ ਹੋਵੇਗਾ ਕਿ “Mutual Funds are subject to market risks” ਮਿਊਚੁਅਲ ਫੰਡ ਬਾਜਾਰ ਦੇ ਜੋਖਮਾਂ ਦੇ ਅਧੀਨ ਹਨ । ਪੈਸਾ ਲਗਾਉਣ ਤੋਂ ਪਹਿਲਾ ਸਕੀਮ ਨਾਲ ਜੁੜੋ ਸਾਰੇ ਦਸਤਾਵੇਜ਼ਾ ਨੂੰ ਧਿਆਨ ਨਾਲ ਪੜ੍ਹੋ ਅਤੇ ਕਦੇ ਵੀ ਕਰਜ਼ਾ ਚੁੱਕ ਕੇ ਨਿਵੇਸ਼ ਨਾ ਕਰੋ ।
- ਪਿਛਲਾ ਮੁਨਾਫਾ ਭਵਿੱਖ ਦੀ ਗਾਰੰਟੀ ਨਹੀ ਦਿੰਦਾ: ਜੇਕਰ ਕਿਸੇ ਫੰਡ ਨੇ ਪਿਛਲੇ 2 ਸਾਲਾਂ ਵਿੱਚ 40% ਮੁਨਾਫਾ ਦਿੱਤਾ ਹੈ । ਤਾਂ ਇਸਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਉਹ ਅਗਲੇ ਸਾਲ ਵੀ ਉਨ੍ਹਾਂ ਹੀ ਮੁਨਾਫਾ ਦੇਵੇਗਾ । ਹਮੇਸ਼ਾ ਫੰਡ ਦਾ ਲੰਬੇ ਸਮੇ 10 ਤੋਂ 15 ਸਾਲ ਦਾ ਰਿਕਾਰਡ ਚੈੱਕ ਕਰੋ ਅਤੇ ਸਿਰਫ ਥੋੜ੍ਹੇ ਸਮੇਂ ਦੀ ਚਮਕ ਦੇਖ ਕੇ ਪੈਸਾ ਨਾ ਲਗਾਓ ।
- ਲੰਬੇ ਸਮੇਂ ਦਾ ਨਜ਼ਰੀਆ ਅਤੇ ਸਬਰ: ਐਸ. ਆਈ. ਪੀ ਕੋਈ ਲਾਟਰੀ ਜਾਂ ਰਾਤੋ – ਰਾਤ ਅਮੀਰ ਬਣਨ ਦੀ ਸਕੀਮ ਨਹੀਂ ਹੈ । ਇਸਦਾ ਅਸਲ ਜਾਦੂ 5 ਤੋਂ 10 ਸਾਲਾਂ ਬਾਅਦ ਹੀ ਸ਼ੁਰੂ ਹੁੰਦਾ ਹੈ । ਜਦੋਂ ਬਾਜ਼ਾਰ ਡਿੱਗਦਾ ਹੈ ਤਾਂ ਕਦੇ ਵੀ ਘਬਰਾ ਕੇ ਆਪਣੀ SIP ਬੰਦ ਨਾ ਕਰੋ । ਸਗੋ ਇਸਨੂੰ ਜਾਰੀ ਰੱਖੋ ਕਿਉਂਕਿ ਉਦੋਂ ਤੁਹਾਨੂੰ ਸਸਤੇ ਭਾਅ ਤੇ ਜ਼ਿਆਦਾ ਯੂਨਿਟ ਮਿਲ ਰਹੇ ਹੁੰਦੇ ਹਨ ।
- ਐਮਰਜੈਂਸੀ ਫੰਡ ਜ਼ਰੂਰ ਰੱਖੋ: ਨਿਵੇਸ਼ ਕਰਨ ਤੋਂ ਪਹਿਲਾ ਆਪਣੇ ਬੈਂਕ ਖਾਤੇ ਜਾਂ ਐਫ.ਡੀ ਵਿੱਚ ਘੱਟੋ ਘੱਟ 6 ਮਹੀਨਿਆਂ ਦੇ ਖਰਚਿਆਂ ਲਈ ਪੈਸਾ ਜ਼ਰੂਰ ਬਚਾ ਕੇ ਰੱਖੋ । ਇਸ ਨਾਲ ਜੇਕਰ ਕੋਈ ਅਚਾਨਕ ਮੈਡੀਕਲ ਲੋੜ ਜਾਂ ਨੌਕਰੀ ਜਾਣ ਦੀ ਸਮੱਸਿਆ ਆਉਂਦੀ ਹੈ ਤਾਂ ਤੁਹਾਨੂੰ ਔਖੇ ਵੇਲੇ ਆਪਣਾ ਨਿਵੇਸ਼ ਨਹੀਂ ਤੋੜਨਾ ਪਵੇਗਾ । ਇਸ ਉੱਤੇ ਮੈਂ ਪੂਰਾ ਇੱਕ ਬਲੌਗ ਬਣਾਇਆ ਹੈ । ਪੜ੍ਹਨ ਲਈ Emergency Fund in Punjabi ਇਸ ਲਿੰਕ ਤੇ ਕਲਿਕ ਕਰੋ ।
- ਗਲਤ ਸਲਾਹ ਤੋਂ ਬਚੋ: ਸੋਸ਼ਲ ਮੀਡੀਆ, ਵਟਸਐਪ ਗਰੁੱਪ ਜਾਂ ਆਪਣੇ ਕਿਸੇ ਦੋਸਤ ਦੇ ਕਹਿਣ ਤੇ ਅੰਨ੍ਹੇਵਾਹ ਕਿਸੇ ਵੀ ਫੰਡ ਵਿੱਚ ਪੈਸਾ ਨਾ ਲਗਾਓ । ਜੇਕਰ ਤੁਹਾਨੂੰ ਬਾਜ਼ਾਰ ਦੀ ਸਮਝ ਨਹੀਂ ਆ ਰਹੀ ਤਾਂ ਕਿਸੇ ਪ੍ਰਮਾਣਿਤ SEBI Registered Financial Advisor ਦੀ ਮਦਦ ਲੈਣੀ ਸਭ ਤੋਂ ਸਹੀ ਫੈਸਲਾ ਹੈ ।
ਸਿੱਟਾ (Conclusion)
ਐਸ. ਆਈ. ਪੀ Systematic Investment Plan ਇੱਕ ਆਮ ਇਨਸਾਨ ਲਈ ਆਪਣਾ ਪੈਸਾ ਵਧਾਉਣ, ਬੱਚਿਆਂ ਦੀ ਪੜ੍ਹਾਈ ਜਾਂ ਆਪਣੀ ਰਿਟਾਇਰਮੈਂਟ ਲਈ ਪੈਸਾ ਜੋੜਨ ਦਾ ਇੱਕ ਬਹੁਤ ਹੀ ਸ਼ਾਨਦਾਰ ਤਰੀਕਾ ਹੈ । ਅਮੀਰ ਬਣਨ ਲਈ ਜ਼ਿਆਦਾ ਕਮਾਉਣਾ ਹੀ ਜ਼ਰੂਰੀ ਨਹੀਂ ਹੁੰਦਾ । ਸਗੋਂ ਆਪਣੇ ਕਮਾਏ ਹੋਏ ਪੈਸੇ ਨੂੰ ਸਹੀ ਜਗ੍ਹਾ ਤੇ ਨਿਵੇਸ਼ ਕਰਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ । ਅੱਜ ਹੀ ਆਪਣੀ ਰਿਸਰਚ ਕਰੋ ਅਤੇ ਆਪਣੀ ਪਹਿਲੀ SIP ਸ਼ੁਰੂ ਕਰੋ ।
ਅਕਸਰ ਪੁੱਛੇ ਜਾਣ ਵਾਲੇ ਸਵਾਲ (FAQ)
1. ਕੀ ਮੈਂ ਆਪਣੀ SIP ਨੂੰ ਵਿਚਕਾਰ ਹੀ ਬੰਦ ਕਰ ਸਦਕਾ ਹਾਂ ?
ਹਾਂ ਬਿਲਕੁਲ । ਤੁਸੀ ਜਦੋਂ ਚਾਹੋ ਬਿਨਾਂ ਕਿਸੇ ਜੁਰਮਾਨੇ ਜਾਂ ਬਿਨਾਂ ਵਾਧੂ ਚਾਰਜ ਦੇ ਕੇ ਆਪਣੀ SIP ਨੂੰ ਰੋਕ ਜਾਂ ਪੂਰੀ ਤਰ੍ਹਾਂ ਬੰਦ ਕਰ ਸਕਦੇ ਹੋ ।
2. ਕੀ SIP ਰਾਹੀਂ ਲਗਾਇਆ ਪੈਸਾ ਡੁੱਬ ਸਕਦਾ ਹੈ ?
ਮਿਊਚੁਅਲ ਫੰਡ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾਉਂਦੇ ਹਨ । ਇਸ ਲਈ ਥੋੜ੍ਹੇ ਸਮੇਂ ਵਿੱਚ ਪੈਸੇ ਦੀ ਕੀਮਤ ਘੱਟ ਸਕਦੀ ਹੈ । ਪਰ ਜੇਕਰ ਤੁਸੀ ਲੰਬੇ ਸਮੇ 10 ਸਾਲ ਲਈ ਇੱਕ ਚੰਗੇ ਫੰਡ ਵਿੱਚ ਨਿਵੇਸ਼ ਕਰਦੇ ਹੋ ਤਾਂ ਪੈਸਾ ਡੁੱਬਣ ਦਾ ਖਤਰਾ ਨਾ ਦੇ ਬਰਾਬਰ ਹੁੰਦਾ ਹੈ ।
3. ਕੀ ਐਸ. ਆਈ. ਪੀ ਦਾ ਪੈਸਾ ਕੱਢਣ ਤੋ ਕੋਈ ਟੈਕਸ ਲੱਗਦਾ ਹੈ ?
ਹਾਂ ਮਿਊਚੁਅਲ ਫੰਡਾਂ ਤੋਂ ਹੋਣ ਵਾਲੇ ਮੁਨਾਫੇ ਤੇ ਸਰਕਾਰ ਦੇ ਨਿਯਮਾਂ ਅਨੁਸਾਰ ਟੈਕਸ ਲੱਗਦਾ ਹੈ । ਜੇਕਰ ਤੁਸੀ 1 ਸਾਲ ਤੋ ਪਹਿਲਾਂ ਪੈਸੇ ਕੱਢਦੇ ਹੋ ਤਾਂ Short Term Capital Gains ਅਤੇ 1 ਸਾਲ ਬਾਅਦ ਕੱਢਣ ਤੇ Long Term Capital Gains ਟੈਕਸ ਲੱਗਦਾ ਹੈ ।
4. ਕੀ ਬੈਂਕ ਖਾਤੇ ਵਿੱਚ ਪੈਸੇ ਨਾ ਹੋਣ ਤੇ ਐਸ. ਆਈ. ਪੀ ਬਾਉਂਸ ਹੋਣ ਤੇ ਜੁਰਮਾਨਾ ਲੱਗਦਾ ਹੈ ?
ਮਿਊਚੁਅਲ ਫੰਡ ਕੰਪਨੀ ਵੱਲੋਂ ਕੋਈ ਜੁਰਮਾਨਾ ਨਹੀਂ ਲੱਗਦਾ । ਪਰ ਜੇਕਰ ਤੁਹਾਡੇ ਖਾਤੇ ਵਿੱਚ ਪੈਸੇ ਨਹੀਂ ਹਨ ਅਤੇ ਆਟੋ-ਪੇ ਫੇਲ੍ਹ ਹੋ ਜਾਂਦਾ ਹੈ ਤਾਂ ਤੁਹਾਡਾ ਬੈਂਕ ਤੁਹਾਡੇ ਤੇ ਬਾਊਸ ਚਾਰਜ ਲਗਾ ਸਕਦਾ ਹੈ । ਇਸ ਲਈ ਹਮੇਸ਼ਾ ਤਰੀਕ ਤੋਂ ਪਹਿਲਾਂ ਬੈਂਕ ਵਿੱਚ ਪੈਸੇ ਰੱਖਣੇ ਚਾਹੀਦੇ ਹਨ ।
Disclaimer:- ਇਹ ਬਲੌਗ ਸਿਰਫ਼ ਤੁਹਾਡੀ ਜਾਣਕਾਰੀ ਅਤੇ ਸਿੱਖਿਆ ਦੇ ਉਦੇਸ਼ ਨਾਲ ਲਿਖਿਆ ਗਿਆ ਹੈ । ਅਸੀਂ ਤੁਹਾਨੂੰ ਕਿਸੇ ਖਾਸ ਮਿਊਚੁਅਲ ਫੰਡ ਵਿੱਚ ਨਿਵੇਸ਼ ਕਰਨ ਦੀ ਸਲਾਹ ਨਹੀਂ ਦੇ ਰਹੇ । ਨਿਵੇਸ਼ ਕਰਨ ਤੋਂ ਪਹਿਲਾਂ ਆਪਣੀ ਖੁਦ ਦੀ ਰਿਸਰਚ ਜ਼ਰੂਰ ਕਰੋ ਜਾਂ ਕਿਸੇ ਮਾਹਰ ਦੀ ਸਲਾਹ ਜ਼ਰੂਰ ਲਵੋਂ ।
ਮੇਰਾ ਨਾਮ Vivek ਹੈ ਅਤੇ ਮੈਂ RLBlogs.in ਦਾ ਫਾਊਂਡਰ ਹਾਂ। ਮੇਰਾ ਮਕਸਦ ਪੰਜਾਬੀ ਲੋਕਾਂ ਨੂੰ ਫਾਈਨੈਂਸ, ਸ਼ੇਅਰ ਮਾਰਕਿਟ ਅਤੇ ਪੈਸਿਆ ਦਾ ਸਹੀ ਇਸਤੇਮਾਲ ਕਰਨਾ ਦਸਣਾ ਹੈ । ਮੈਂ ਔਖੇ ਵਿੱਤੀ ਵਿਸ਼ਿਆਂ ਨੂੰ ਸਰਲ ਪੰਜਾਬੀ ਵਿੱਚ ਸਮਝਾਉਂਦਾ ਹਾਂ । ਮੈਨੂੰ ਸ਼ੇਅਰ ਮਾਰਕੀਟ ਅਤੇ ਹੋਰ ਵਿੱਤੀ ਵਿਸ਼ੇ ਵਿੱਚ 3+ ਸਾਲਾਂ ਦਾ ਤਜਰਬਾ ਹੈ ਅਤੇ ਮੈ ਵੱਖ-ਵੱਖ ਸਰਕਾਰੀ ਸਕੀਮਾਂ, ਵਿੱਤੀ ਵਿਸ਼ਿਆ ਬਾਰੇ ਰਿਸਰਚ ਕਰਕੇ ਦਸਦਾ ਹਾਂ ।
