rlblogs.in

Stock Market Explained in Punjabi: ਸ਼ੇਅਰ ਮਾਰਕਿਟ ਕੀ ਹੈ ਅਤੇ ਨਿਵੇਸ਼ ਕਿਵੇ ਕਰੀਏ?

ਅਜ ਦਾ ਵਿਸ਼ਾ Stock Market in Punjabi ਦਾ ਹੈ । ਹੈਲੋ ਦੋਸਤੋ ਜੇ ਤੁਸੀ ਸ਼ੇਅਰ ਮਾਰਕਿਟ ਜਾਂ ਸਟਾਕ ਮਾਰਕਿਟ ਬਾਰੇ ਕੁਝ ਸਿਖਣਾ ਚਾਹੁੰਦੇ ਹੋ ਤਾਂ ਤੁਸੀ ਬਿਲਕੁਲ ਸਹੀ ਥਾਂ ਆਏ ਹੋ । ਅੱਜ ਦੇ ਇਸ ਬਲਾਗ ਨੂੰ ਪੜ੍ਹਨ ਤੋ ਬਾਅਦ ਤੁਹਾਨੂੰ ਸ਼ੇਅਰ ਮਾਰਕਿਟ ਬਾਰੇ ਪਤਾ ਲੱਗ ਜਾਵੇਗਾ ਕਿ ਸ਼ੇਆਰ ਮਾਰਕਿਟ ਕਿ ਹੈ ।

ਬਲੋਗ ਨੂੰ ਸ਼ੁਰੂ ਕਰਨ ਤੋ ਪਹਿਲਾਂ, ਮੈ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸ਼ੇਅਰ ਮਾਰਕਿਟ ਦਾ ਨਾਂ ਕਾਫੀ ਬਦਨਾਮ ਹੈ । ਤੁਹਾਨੂੰ ਆਪਣੇ ਮਾਤਾ – ਪਿਤਾ ਜਾ ਆਸ – ਪਾਸ ਵਾਲੇ ਲੋਕਾਂ ਤੋ ਸੁਨਣ ਨੂੰ ਮਿਲਿਆ ਹੋਵੇਗਾ ਕਿ ਸ਼ੇਅਰ ਮਾਰਕਿਟ ਵਿੱਚ ਪੈਸੇ ਨਾ ਲਗਾਉਣ, ਇਸ ਵਿੱਚ ਤੁਹਾਡੇ ਪੈਸੇ ਡੂਬ ਸਕਦੇ ਹਨ । ਤੁਹਾਨੂੰ ਇਹ ਵੀ ਸੁਨਣ ਨੂੰ ਮਿਲਿਆ ਹੋਵੇਗਾ ਕਿ ਸ਼ੇਅਰ ਮਾਰਕਿਟ ਇੱਕ ਜੂਆ ਹੈ, ਜੇ ਤੁਹਾਡੀ ਕਿਸਮਤ ਚੰਗੀ ਹੋਈ ਤਾਂ ਤੁਹਾਡਾ ਪੈਸਾ ਬਣ ਜਾਵੇਗਾ, ਪਰ ਜੇ ਤੁਹਾਡੀ ਕਿਸਮਤ ਬੁਰ ਹੋਈ ਤਾਂ ਤੁਹਾਡਾ ਪੈਸਾ ਡੂਬ ਜਾਵੇਗਾ । ਲੋਕ ਐਸਾ ਇਸ ਲਈ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀ ਹੁੰਦਾ ਕਿ ਉਹ ਸ਼ੇਅਰ ਮਾਰਕਿਟ ਵਿੱਚ ਕਿਉਂ ਅਤੇ ਕੀ ਕਰਨ ਆਏ ਹਨ । ਅੱਜ ਮੈ ਤੁਹਾਨੂੰ ਇਸ ਬਲੋਗ ਰਾਹੀ ਇਹ ਦਸਾਂਗਾ ਕਿ ਸ਼ੇਅਰ ਮਾਰਕਿਟ ਕੀ ਹੈ? ਕਿਉਂ ਤੁਹਾਨੂੰ ਸ਼ੇਅਰ ਮਾਰਕਿਟ ਤੋਂ ਡਰਨਾ ਨਹੀਂ ਚਾਹੀਦਾ ।

ਸ਼ੇਅਰ ਮਾਰਕਿਟ ਕੀ ਹੈ? (What is Stock Market in Punjabi)

ਸ਼ੇਅਰ ਮਾਰਕਿਟ, ਸਟਾਕ ਮਾਰਕਿਟ ਜਾਂ ਇਕਵਿਟੀ ਮਾਰਕਿਟ ਇਹ ਤੀਨਾਂ ਦਾ ਮਤਲਬ ਇੱਕ ਹੀ ਹੈ । ਸ਼ੇਅਰ ਮਾਰਕਿਟ ਦੋ ਸ਼ਬਦਾਂ ਨੂੰ ਜੋੜ ਕੇ ਬਨਿਆ ਹੈ । ਪਹਿਲਾ ਸ਼ਬਦ ‘ਸ਼ੇਅਰ’ ਅਤੇ ਦੁਜਾ ਸ਼ਬਦ ‘ਮਾਰਕਿਟ’ ਜਿਸ ਵਿੱਚ ਸ਼ੇਅਰ ਦਾ ਮਤਲਬ ਹੈ ਹਿੱਸਾ ਅਤੇ ‘ਮਾਰਕਿਟ’ ਦਾ ਮਤਲਬ ਹੈ ਬਾਜਾਰ ਜਿੱਥੇ ਚੀਜਾਂ ਖਰੀਦੀਆ ਜਾਂ ਵੇਚੀਆ ਜਾਂਦੀਆ ਹਨ । Stock Market ਵਿੱਚ ਤੁਸੀ ਕਿਸੇ ਕੰਪਨੀ ਦੇ ਸ਼ੇਅਰ ਖਰੀਦੇ ਜਾ ਬੇਚਦੇ ਹੋ । ਸ਼ੇਅਰ ਖਰੀਦਨਾ ਦਾ ਸਤਲਬ ਹੈ ਤੁਸੀ ਕਿਸੇ ਕੰਪਨੀ ਵਿੱਚ ਆਪਣਾ ਪੈਸਾ ਲਗਾ ਰਹੋ ਹੋ ।

ਉਸ ਪੈਸੇ ਦੇ ਬਦਲੇ ਵਿੱਚ ਉਹ ਕੰਪਨੀ ਤੁਹਾਨੂੰ ਆਪਣੇ ਕੰਪਨੀ ਦਾ ਕੁਝ ਹਿੱਸਾ ਦੇ ਕੇ ਤੁਹਾਨੂੰ ਉਸ ਕੰਪਨੀ ਦਾ ਮਾਲਿਕ ਬਣਾ ਦਿੰਦੀ ਹੈ । ਹੁਣ ਜੇ ਕੰਪਨੀ ਚੰਗਾ ਕਰੇਗੀ ਤਾਂ ਤੁਹਾਨੂੰ ਫਾਇਦਾ ਹੋਵੇਗਾ ਤੁਹਾਡਾ ਲਗਾਇਆ ਹੋਇਆ ਪੈਸਾ ਵਧੇਗਾ ਅਤੇ ਜੇ ਕੰਪਨੀ ਦਾ ਨੁਕਸਾਨ ਹੋਵੇਗਾ ਤਾਂ ਤੁਹਾਡਾ ਲਗਾਇਆ ਹੋਇਆ ਪੈਸਾ ਵੀ ਘੱਟ ਜਾਵੇਗਾ । ਇਸੇ ਆਧਾਰ ਤੇ ਕਿਹਾ ਜਾਦਾ ਹੈ ਕਿ ਤੁਸੀ ਕੰਪਨੀ ਦੇ ਸ਼ੇਅਰ ਖਰੀਦ ਜਾਂ ਬੇਚ ਨਹੀ ਰਹੋ ਹੋ ਬਲਕਿ ਤੁਸੀ ਕੰਪਨੀ ਦਾ ਕੁਝ ਹਿਸਾ ਜੋ ਕੰਪਨੀ ਨੇ ਤੁਹਾਨੂੰ ਦਿਤਾ ਹੈ ਉਹ ਖਰੀਦਾ ਜਾਂ ਬੇਚ ਰਹੇ ਹੋ ।

ਕੰਪਨੀਆਂ ਆਪਣੇ ਸ਼ੇਅਰ ਕਿਉਂ ਵੇਚਦੀਆਂ ਹਨ ?

ਹੁਣ ਮੈ ਤੁਹਾਨੂੰ ਦਸਾਂਗਾ ਕਿ ਕੰਪਨੀ ਆਪਣੇ ਸ਼ੇਅਰ ਜਾਂ ਕੰਪਨੀ ਦਾ ਹਿੱਸਾ ਲੋਕਾਂ ਨੂੰ ਕਿਉਂ ਦਿੰਦੀ ਹੈ । ਮੰਨ ਲਓ ਇੱਕ ਕੰਪਨੀ ਹੈ XYZ । ਇਹ ਕੰਪਨੀ ਇੱਕ ਬਹੁਤ ਵਧੀਆ ਕੰਪਨੀ ਹੈ ਅਤੇ ਕਾਫੀ ਪੈਸੇ ਬਣਾਉਂਦੀ ਹੈ ਪਰ ਇਹ ਕੰਪਨੀ ਆਪਣੇ ਕੰਮ ਜਾਰੀ ਰੱਖਣਾ ਚਾਹੁੰਦੀ ਹੈ ਜਾਂ ਆਪਣਾ ਵਪਾਰ ਵਧਾਉਣਾ ਚਾਹੁੰਦੀ ਹੈ । ਇਸ ਕੰਪਨੀ ਕੋਲ ਇਨ੍ਹਾਂ ਪੈਸਾ ਨਹੀਂ ਹੈ ਕਿ ਉਹ ਆਪਣਾ ਵਪਾਰ ਵਧਾ ਸਕੇ । ਇਸਲਈ ਉਹ ਆਪਣੇ ਕੰਪਨੀ ਦਾ ਹਿੱਸਾ ਲੋਕਾਂ ਨੂੰ ਸ਼ੇਅਰ ਦੇ ਰੂਪ ਵਿੱਚ ਦਿਦੀ ਹੈ ।

ਜਿਵੇਂ ਕਿ XYZ ਕੰਪਨੀ ਨੂੰ 1 ਕਰੋੜ ਰੁਪਏ ਚਾਹੀਦੇ ਹਨ ਆਪਣੇ ਵਪਾਰ ਨੂੰ ਵਧਾਉਣ ਨਈ । XYZ ਕੰਪਨੀ ਕੋ ਸਿਰਫ 60 ਲੱਖ ਰੁਪਏ ਹਨ । ਬਾਕੀ 40 ਲੱਖ ਰੁਪਏ ਪ੍ਰਾਪਤ ਕਰਨ ਲਈ ਕੰਪਨੀ ਲੋਕਾਂ ਤੋ ਪੈਸੇ ਇਕਠਾ ਕਰੇਗੀ ਕੰਪਨੀ ਦੇ ਸ਼ੇਅਰ ਨੂੰ ਬੈਚ ਕੇ । XYZ ਕੰਪਨੀ ਆਪਣੀ ਕੰਪਨੀ ਨੂੰ 1,00,000 ਹਿੱਸੇ ਵਿੱਚ ਬੰਡ ਦਵੇਗੀ ਜਿਸ ਵਿੱਚੋ ਕੰਪਨੀ ਆਪਣੇ ਕੋਲ 60,000 ਸ਼ੇਅਰ ਰਖੇਗੀ ਕਿਉਕਿ ਕੰਪਨੀ ਕੋਲ 60 ਲੱਖ ਰੁਪਏ ਹਨ । ਬਾਕੀ 40 ਲੱਖ ਉਹ ਲੋਕਾਂ ਤੋ ਇਕਠੇ ਕਰੇਗੀ ਅਤੇ XYZ ਕੰਪਨੀ ਉਹਨਾਂ ਲੋਕਾਂ ਨੂੰ 40,000 ਸ਼ੇਅਰ ਦੇ ਟੁਕੜੇ ਦੇ ਦਵੇਗੀ । ਉਹ ਸ਼ੇਅਰ ਉਸ ਹਿਸਾਬ ਨਾਲ ਬਡੇਗੀ ਜਿਸ ਹਿਸਾਬ ਨਾਲ ਲੋਕਾਂ ਨੇ ਕੰਪਨੀ ਨੂੰ ਪੈਸੇ ਦਿਤੇ ਹੋਣਗੇ ਇਸ ਤਰਾਂ ਦੇ ਕਿਸੇ ਨੇ ਜਿਆਦਾ ਸ਼ੇਅਰ ਦਿਤੇ ਹੋਣਗੇ ਤਾਂ ਕੰਪਨੀ ਉਸ ਨੂੰ ਜਿਆਦਾ ਸ਼ੇਅਰ ਦੇ ਦਵੇਗੀ ਅਤੇ ਜੇ ਕਿਸੇ ਨੇ ਕਟ ਪੈਸੇ ਦਿਤੇ ਹੋਨਗੇ ਕੰਪਨੀ ਉਸ ਨੂੰ ਕਟ ਪੈਸੇ ਦਵੇਗੀ ।

ਇਸ ਤਰ੍ਹਾਂ ਕਰਨ ਨਾਲ ਦੋ ਚੀਜ਼ਾਂ ਹੋਣਗਿਆ ਇਕ ਤਾਂ ਕੰਪਨੀ ਕੋਲ ਪੈਸੇ ਆ ਜਾਣਗੇ ਅਤੇ ਦੂਜਾ ਉਹ ਕੰਪਨੀ ਹੁਣ Private ਤੋ Public ਬਣ ਜਾਵੇਗੀ । ਜਿਸ ਕਾਰਨ ਹੁਂ ਉਸ ਕੰਪਨੀ ਦਾ ਸ਼ੇਅਰ ਕੋਈ ਵੀ ਲੈ ਸਕਦਾ ਹੈ ਕਿਉਂਕਿ ਉਹ ਹੁਣ ਲੋਕਾਂ ਦੀ ਕੰਪਨੀ ਹੋ ਗਈ ਹੈ । ਕੰਪਨੀ ਆਪਣੇ ਕੰਪਨੀ ਦੇ ਜਿਆਦਾਤਰ ਸ਼ੇਅਰ ਆਪਣੇ ਕੋਲ ਰੱਖਦੀ ਹੈ । ਇਹ ਉਹ ਇਸਲਈ ਕਰਦੀ ਹੈ ਕਿਉਂਕਿ ਜੇ ਕੰਪਨੀ ਆਪਣੇ ਸਾਰੇ ਸ਼ੇਅਰ ਲੋਕਾਂ ਨੂੰ ਦੇ ਦਵੇਗੀ ਤਾਂ ਉਹ ਆਪਣਾ ਹੱਕ ਆਪਣੇ ਹੀ ਕੰਪਨੀ ਵਿੱਚੋ ਖੋ ਦਵੇਗੀ ।

NSE, BSE, Nifty ਅਤੇ Sensex ਕੀ ਹਨ ?

ਹਰ ਦੇਸ਼ ਦੀਆਂ ਆਪਣੀਆ Stock Exchange ਹੁੰਦੀਆ ਹੈ । Stock Exchange ਦਾ ਮਤਲਬ ਜਿਸ ਵਿੱਚ ਇੱਕ ਕੰਪਨੀ ਆਪਣੇ ਆਪ ਨੂੰ ਲਿਸਟ ਜਾ ਰਜਿਸਟਰ ਕਰਵਾਉਂਦੀ ਹੈ ਅਤੇ ਉੱਥੋ ਕੰਪਨੀਆ ਦੇ ਸ਼ੇਅਰ ਖਰੀਦੇ ਜਾਂ ਵੇਚੇ ਜਾਂਦੇ ਹਨ । ਭਾਰਤ ਵਿੱਚ ਦੋ Stock Exchange ਹਨ Bombay Stock Exchange ਜਿਸ ਵਿੱਚ ਲਗਭਗ 5300 ਕੰਪਨੀਆਂ ਰਜਿਸਟਰਡ ਹਨ ਅਤੇ ਦੂਜੀ ਹੈ National Stock Exchange ਜਿਸ ਵਿੱਚ ਲਗਭਗ 2100 ਕੰਪਨੀਆ Registered ਹਨ ।

ਇੰਨੀ ਸਾਰੀ ਕੰਪਨੀਆ Registered ਹੋਣ ਤੇ ਜੇ ਸਾਨੂੰ ਪਤਾ ਲੱਗਾਉਣਾ ਹੈ ਕਿ ਸਾਡਾ Stock Market ਕਿਵੇਂ ਕੰਮ ਕਰ ਰਹੀ ਹੈ ਤਾਂ Stock Market ਵਿੱਚ ਦੋ ਚੀਜ਼ਾਂ ਬਣਾਈਆਂ ਗਈਆ ਹਨ ਜਿਨਾਂ ਦਾ ਨਾਮ Sensex ਅਤੇ Nifty 50 ਹੈ । Sensex ਜਿਸਦਾ ਮਤਲਬ ਹੈ Sensitivity Index ਇਹ ਸਾਨੂੰ Bombay Stock Exchange ਦੀ ਟਾਪ 30 ਕੰਪਨੀਆ ਬਾਰੇ ਜਾਣਕਾਰੀ ਦਿੰਦਾ ਹੈ ਅਤੇ Nifty 50 ਸਾਨੂੰ India ਦੀ Top 50 ਕੰਪਨੀ ਬਾਰੇ ਦਸਦੀ ਹੈ ।

ਜੇ Sensex ਉੱਪਰ ਜਾ ਰਿਹਾ ਹੈ ਤਾਂ Bombay Stock Exchange ਦੀ ਟਾਪ 30 ਕੰਪਨੀਆ ਚੰਗਾ ਕਰ ਰਹੀਆ ਹੈ । ਜੇ Sensex ਥੱਲੇ ਜਾਂ ਗਿਰ ਰਹਿ ਹੈ ਤਾਂ Bombay Stock Exchange ਦੀ Top 30 ਕੰਪਨੀਆਂ ਚੰਗਾ ਨਹੀਂ ਕਰ ਰਹੀਆ ਹੈ । ਇਹੀ ਚੀਜ ਜੋ Nifty 50 ਨਾਲ ਹੁੰਦੀ ਹੈ । ਜੇ Nifty 50 ਸਾਨੂੰ National Stock Exchange ਦੀ ਟਾਪ 50 ਕੰਪਨੀਆਂ ਬਾਰੇ ਦੱਸਦਾ ਹੈ ਕਿ ਇਹ ਕੰਪਨੀਆਂ ਕਿਵੇਂ ਕਰ ਰਹੀਆ ਹਨ । ਜੇ Nifty 50 ਥੱਲੇ ਜਾ ਗਿਰ ਰਿਹਾ ਹੈ ਤਾਂ Nifty 50 ਦੀ ਟਾਪ 50 ਕੰਪਨੀਆਂ ਚੰਗਾ ਨਹੀ ਕਰ ਰਹੀਆ ਹਨ ।

ਨਿਵੇਸ਼ ਕਿਉਂ ਕਰੀਏ ? ਐਕਟਿਵ ਅਤੇ ਪੈਸਿਵ ਇਨਕਮ

ਸਟਾਕ ਮਾਰਕਿਟ ਵਿੱਚ ਆਉਣ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਨਿਵੇਸ਼ ਕਿਉਂ ਕਰਦੇ ਹਾਂ । ਅਮੀਰ ਬਣਨ ਦਾ ਅਸਲੀ ਰਾਜ਼ ਪੈਸਿਵ ਇਨਕਮ Passive Income ਵਿੱਚ ਛੁਪਿਆ ਹੈ । ਜਦੋਂ ਅਸੀਂ ਖੁਦ ਮਿਹਨਤ ਕਰਕੇ ਪੈਸਾ ਕਮਾਉਂਦੇ ਹਾਂ, ਤਾਂ ਉਸਨੂੰ ਐਕਟਿਵ ਇਨਕਮ Active Income ਕਹਿੰਦੇ ਹਨ । ਪਰ ਜਦੋਂ ਸਾਡਾ ਬਚਾਇਆ ਹੋਇਆ ਪੈਸਾ ਸਾਡੇ ਲਈ ਹੋਰ ਪੈਸਾ ਕਮਾਉਂਦਾ ਹੈ (ਭਾਵੇਂ ਅਸੀਂ ਸੌਂ ਰਹੇ ਹੋਈਏ) ਤਾਂ ਉਸਨੂੰ ਪੈਸਿਵ ਇਨਕਮ ਕਿਹਾ ਜਾਂਦਾ ਹੈ । ਜੇ ਤੁਸੀ Active and Passive Income ਦੇ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਮੇਰੇ Active and Passive Income in Punjabi ਵਾਲਾ ਬਲੌਗ ਪੜ੍ਹ ਸਕਦੇ ਹੋ ।

ਸਟਾਕ ਮਾਰਕਿਟ ਵਿੱਚ ਲੰਬੇ ਸਮੇਂ ਲਈ ਕੀਤਾ ਗਿਆ ਨਿਵੇਸ਼ ਕੰਪਾਊਂਡਿੰਗ Compounding ਦੀ ਤਾਕਤ ਨਾਲ ਤੇਜ਼ੀ ਨਾਲ ਵਧਦਾ ਹੈ । ਖਾਸ ਕਰਕੇ SIP Systematic Investment Plan ਰਾਹੀਂ ਹਰ ਮਹੀਨੇ ਥੋੜ੍ਹਾ-ਥੋੜ੍ਹਾ ਨਿਵੇਸ਼ ਕਰਕੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਆਪਣੇ ਭਵਿੱਖ ਲਈ ਇੱਕ ਬਹੁਤ ਵੱਡਾ ਫੰਡ ਬਣਾ ਸਕਦੇ ਹੋ । ਜੇ ਤੁਹਾਨੂੰ Power of Compounding ਅਤੇ ਇਸ ਦੀ ਤਾਕਤ ਦੇ ਬਾਰੇ ਨਹੀਂ ਪਤਾ ਤਾਂ ਤੁਸੀ ਮੇਰਾ ਇਹ Power of Compounding in Punjabi ਵਾਲਾ ਬਲੌਗ ਪੜ੍ਹ ਸਕਦੇ ਹੋ ।

ਸ਼ੇਅਰ ਖਰੀਦਣ ਜਾਂ ਬੇਚਣ ਲਈ ਸਾਨੂੰ 3 ਚੀਜਾਂ ਦੀ ਲੋੜ ਹੁੰਦੀ ਹੈ?

1. Saving Bank Account

Saving Bank Account ਦੇ ਜਰੀਏ ਤੁਸੀ ਆਪਣੇ ਪੈਸਿਆ ਨਾਲ ਸ਼ੇਅਰ ਖਰੀਦ ਸਕਦੇ ਹੋ ਅਤੇ ਵੇਚਣ ਤੋ ਬਾਅਦ ਉਹ ਪੈਸਿਆ ਨੂੰ ਮੁੜ ਆਪਣੇ Saving Bank Account ਵਿੱਚ ਲੈ ਸਕਦੇ ਹੋ ।

2. Demat Account

Demat Account ਦੀ ਲੋੜ ਇਸ ਲਈ ਹੁੰਦੀ ਹੈ ਕਿ ਆਪਣੇ ਖਰੀਦੇ ਹੋਏ ਸ਼ੇਅਰ ਦਾ ਰਿਕਾਰਡ ਡਿਜ਼ੀਟਲ ਤੌਰ ਤੇ ਰੱਖਣ ਜਾਂ ਸਟੋਰ ਕਰਨ ਲਈ । ਤੁਸੀ ਕਿਹੜੇ ਕਿਹੜੇ Share ਖਰੀਦੇ ਹਨ ਅਤੇ ਉਹ ਸ਼ੇਅਰ ਤੁਸੀ ਕਿਹੜੇ ਮੁਲ ਜਾ Price ਤੇ ਲਿਤੇ ਹਨ ਇਹ ਸਾਰੀ ਜਾਣਕਾਰੀ ਡਿਜ਼ੀਟਲ ਤੌਰ ਤੇ ਸਟੋਰ ਕਰਨ ਲਈ Demat Account ਦੀ ਲੋੜ ਹੁੰਦੀ ਹੈ ।

3. Trading Account

Trading Account ਦੀ ਜ਼ਰੂਰਤ ਇਸ ਲਈ ਹੈ ਕਿਉਂਕਿ ਇਸ ਦੇ ਰਾਹੀ ਅਸੀ ਸ਼ੇਅਰ ਖਰੀਦ ਜਾ ਬੈਚ ਸਕਦੇ ਹਾਂ ।

ਸ਼ੇਅਰ ਮਾਰਕਿਟ ਵਿੱਚ ਨਿਵੇਸ਼ ਕਿਵੇਂ ਸ਼ੁਰੂ ਕਰੀਏ ?

ਉੱਪਰ ਦੱਸੇ ਗਏ ਖਾਤੇ ਬਣਾਉਣ ਤੋਂ ਬਾਅਦ ਤੁਹਾਡਾ ਨਿਵੇਸ਼ ਦਾ ਅਸਲ ਸਫ਼ਰ ਸ਼ੁਰੂ ਹੁੰਦਾ ਹੈ । ਆਓ ਜਾਣਦੇ ਹਾਂ ਕਿ ਨਿਵੇਸ਼ ਕਿਵੇਂ ਕਰਨਾ ਹੈ ।

  • ਕਦਮ 1 – ਬ੍ਰੋਕਰ ਦੀ ਚੋਣ ਕਰੋ । ਅੱਜ-ਕੱਲ੍ਹ ਮਾਰਕਿਟ ਵਿੱਚ ਬਹੁਤ ਸਾਰੇ ਭਰੋਸੇਮੰਦ ਡਿਸਕਾਊਂਟ ਬ੍ਰੋਕਰ Discount Brokers ਹਨ ਜਿਵੇਂ ਕਿ Zerodha, Groww, ਜਾਂ Upstox । ਤੁਸੀਂ ਇਹਨਾਂ ਦੀ ਐਪ ਡਾਊਨਲੋਡ ਕਰਕੇ, ਆਪਣੇ PAN ਕਾਰਡ ਅਤੇ ਆਧਾਰ ਕਾਰਡ ਨਾਲ ਆਨਲਾਈਨ ਹੀ ਆਪਣਾ Demat ਅਤੇ Trading ਅਕਾਊਂਟ ਖੋਲ੍ਹ ਸਕਦੇ ਹੋ ।
  • ਕਦਮ 2 – ਫੰਡ ਐਡ ਕਰੋ Add Funds ਅਕਾਊਂਟ ਖੁੱਲ੍ਹਣ ਤੋਂ ਬਾਅਦ ਆਪਣੇ Saving Bank Account ਤੋਂ Trading Account ਦੇ ਵਾਲਿਟ Wallet ਵਿੱਚ ਪੈਸੇ ਟਰਾਂਸਫਰ ਕਰੋ UPI ਜਾਂ Net Banking ਰਾਹੀਂ ।
  • ਕਦਮ 3 – ਸਹੀ ਸ਼ੇਅਰ ਜਾਂ ਫੰਡ ਚੁਣੋ ਜੇਕਰ ਤੁਸੀਂ ਬਿਲਕੁਲ ਨਵੇਂ ਹੋ ਤਾਂ ਸਿੱਧਾ ਕਿਸੇ ਕੰਪਨੀ ਦਾ ਸ਼ੇਅਰ ਖਰੀਦਣ ਦੀ ਬਜਾਏ Nifty 50 ETF (ਜੋ ਕਿ ਟਾਪ 50 ਕੰਪਨੀਆਂ ਦਾ ਸਮੂਹ ਹੈ) ਜਾਂ ਮਿਊਚਲ ਫੰਡ Mutual Funds ਵਿੱਚ SIP ਸ਼ੁਰੂ ਕਰਨਾ ਵਧੇਰੇ ਸੁਰੱਖਿਅਤ ਮੰਨਿਆ ਜਾਂਦਾ ਹੈ ।
  • ਕਦਮ 4 – ਖਰੀਦੋ ਐਪ ਦੇ ਸਰਚ ਬਾਰ ਵਿੱਚ ਜਾ ਕੇ ਆਪਣੀ ਪਸੰਦ ਦਾ ਸ਼ੇਅਰ ਜਾਂ ਫੰਡ ਸਰਚ ਕਰੋ । ਜਿੰਨੇ ਸ਼ੇਅਰ ਚਾਹੀਦੇ ਹਨ ਉਹ ਭਰੋ ਅਤੇ Buy ਬਟਨ ਦਬਾ ਕੇ ਆਪਣਾ ਪਹਿਲਾ ਨਿਵੇਸ਼ ਪੂਰਾ ਕਰੋ ।

ਕੀ ਸਟਾਕ ਮਾਰਕਿਟ ਇੱਕ ਜੂਆ ਹੈ ?

ਹੁਣ ਮੈ ਤੁਹਾਨੂੰ ਦਸਾਂਗਾ ਕਿ Stock Market ਦਾ ਨਾਮ ਕਿਉਂ ਬਦਨਾਮ ਹੈ ਕਿਉਂ ਲੋਕ ਇਸਨੂੰ ਜੁਆ ਕਹਿੰਦੇ ਹਨ । ਲੋਕ ਇਸਨੂੰ ਜੁਆ ਇਸ ਲਈ ਕਹਿੰਦੇ ਹਨ ਕਿਉਂਕਿ ਉਹ ਇਸ ਮਾਰਕਿਟ ਵਿੱਚ ਕਿਸੇ ਦੇ ਕਹਿਣ ਤੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਬਿਲਕੁੱਲ ਪਤਾ ਨਹੀ ਹੁੰਦਾ ਕਿ ਉਹ ਕੀ ਕਰ ਰਹੇ ਹਨ । ਉਨ੍ਹਾਂ ਨੂੰ Sensex, Nifty 50, Bonus Share Passive and Active Income ਆਦਿ ਇਸ ਸਭ ਦੇ ਬਾਰੇ ਨਹੀ ਪਤਾ ਹੁੰਦਾ ਅਤੇ ਜਿਆਦਾਤਰ ਲੋਕ ਇਸੇ ਕਾਰਨ ਸਟਾਕ ਮਾਰਕਿਟ ਵਿੱਚ ਆਪਣਾ ਪੈਸਾ ਗੰਵਾ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਸਟਾਕ ਮਾਰਕਿਟ ਬਿਲਕੁੱਲ ਬੇਕਾਰ ਚੀਜ਼ ਹੈ ।

ਸਟਾਕ ਮਾਰਕਿਟ ਵਿੱਚ ਜੂਏਬਾਜ਼ੀ ਤੋਂ ਬਚਣ ਲਈ ਹਮੇਸ਼ਾ ਇਹ 3 ਨਿਯਮ ਯਾਦ ਰੱਖੋ

  • ਕਿਸੇ ਦੇ ਕਹਿਣ Tips ਤੇ ਪੈਸਾ ਨਾ ਲਗਾਓ: ਸੋਸ਼ਲ ਮੀਡੀਆ ਜਾਂ ਦੋਸਤਾਂ ਦੀਆਂ ਗੱਲਾਂ ਸੁਣ ਕੇ ਕਦੇ ਨਿਵੇਸ਼ ਨਾ ਕਰੋ । ਪਹਿਲਾਂ ਕੰਪਨੀ ਬਾਰੇ ਆਪਣੀ ਰਿਸਰਚ ਖੁਦ ਕਰੋ ।
  • ਥੋੜ੍ਹੇ ਪੈਸੇ ਨਾਲ ਸ਼ੁਰੂਆਤ ਕਰੋ: ਰਾਤੋ-ਰਾਤ ਅਮੀਰ ਬਣਨ ਦੇ ਲਾਲਚ ਵਿੱਚ ਆਪਣੀ ਸਾਰੀ ਜਮ੍ਹਾਂ ਪੂੰਜੀ ਨਾ ਲਗਾਓ । ਸ਼ੁਰੂਆਤ ਛੋਟੀ ਰਕਮ (ਜਿਵੇਂ ਕਿ 500 ਜਾਂ 1000 ਰੁਪਏ ਮਹੀਨਾ) ਨਾਲ ਕਰੋ ।
  • ਲੰਬੇ ਸਮੇਂ ਦਾ ਨਜ਼ਰੀਆ ਰੱਖੋ: ਸ਼ੇਅਰ ਮਾਰਕਿਟ ਸਬਰ Patience ਦੀ ਖੇਡ ਹੈ । ਜੇਕਰ ਤੁਸੀਂ ਚੰਗੀਆਂ ਕੰਪਨੀਆਂ ਵਿੱਚ ਲੰਬੇ ਸਮੇਂ (5, 10 ਜਾਂ 15 ਸਾਲ) ਲਈ ਪੈਸਾ ਲਗਾ ਕੇ ਭੁੱਲ ਜਾਂਦੇ ਹੋ । ਤਾਂ ਤੁਹਾਡੇ ਨੁਕਸਾਨ ਦੇ ਚਾਂਸ ਬਹੁਤ ਘੱਟ ਹੋ ਜਾਂਦੇ ਹਨ ।

ਸਿੱਟਾ (Conclusion)

ਸ਼ੇਅਰ ਮਾਰਕਿਟ ਤੋਂ ਡਰਨ ਦੀ ਲੋੜ ਨਹੀ, ਬਲਕਿ ਇਸਨੂੰ ਸਿੱਖਣ ਦੀ ਲੋੜ ਹੈ । ਜੇਕਰ ਤੁਸੀ ਸਹੀ ਗਿਆਨ ਨਾਲ ਸ਼ੁਰੂਆਤ ਕਰਦੇ ਹੋ ਤਾਂ ਤੁਸੀ ਵੀ ਆਪਣੀ ਮਿਹਨਤ ਦੀ ਕਮਾਈ ਨੂੰ ਵਧਾ ਸਕਦੇ ਹੋ ਅਤੇ ਅਮੀਰ ਹੋ ਸਕਦੇ ਹੋ ।

ਅਕਸਰ ਪੁੱਛੇ ਜਾਣ ਵਾਲੇ ਸਵਾਲ (FAQ)

ਸਵਾਲ 1: ਸ਼ੇਅਰ ਮਾਰਕਿਟ ਵਿੱਚ ਨਿਵੇਸ਼ ਕਰਨ ਲਈ ਘੱਟੋ-ਘੱਟ ਕਿੰਨੇ ਪੈਸਿਆਂ ਦੀ ਲੋੜ ਹੁੰਦੀ ਹੈ ?
ਜਵਾਬ: ਸ਼ੇਅਰ ਮਾਰਕਿਟ ਵਿੱਚ ਨਿਵੇਸ਼ ਕਰਨ ਲਈ ਕੋਈ ਵੱਡੀ ਰਕਮ ਦੀ ਲੋੜ ਨਹੀਂ ਹੁੰਦੀ । ਤੁਸੀਂ ਮਿਊਚਲ ਫੰਡਸ ਵਿੱਚ SIP (Systematic Investment Plan) ਰਾਹੀਂ ਸਿਰਫ਼ 100 ਜਾਂ 500 ਰੁਪਏ ਮਹੀਨਾ ਨਾਲ ਵੀ ਆਪਣੀ ਸ਼ੁਰੂਆਤ ਕਰ ਸਕਦੇ ਹੋ ।

ਸਵਾਲ 2: Demat ਅਕਾਊਂਟ ਖੋਲ੍ਹਣ ਲਈ ਕਿਹੜੇ ਜ਼ਰੂਰੀ ਦਸਤਾਵੇਜ਼ (Documents) ਚਾਹੀਦੇ ਹਨ ?
ਜਵਾਬ: ਇੱਕ ਡੀਮੈਟ ਅਤੇ ਟ੍ਰੇਡਿੰਗ ਖਾਤਾ ਖੋਲ੍ਹਣ ਲਈ ਤੁਹਾਨੂੰ ਮੁੱਖ ਤੌਰ ਤੇ ਤੁਹਾਡਾ ਪੈਨ ਕਾਰਡ PAN Card, ਆਧਾਰ ਕਾਰਡ Aadhaar Card, ਅਤੇ ਬੈਂਕ ਖਾਤੇ ਦੇ ਵੇਰਵੇ Bank Proof/Cancelled Cheque ਦੀ ਲੋੜ ਹੁੰਦੀ ਹੈ ।

ਸਵਾਲ 3: ਕੀ ਸ਼ੇਅਰ ਮਾਰਕਿਟ ਵਿੱਚ ਪੈਸਾ ਡੁੱਬਣ ਦਾ ਖਤਰਾ ਹੁੰਦਾ ਹੈ ?
ਜਵਾਬ: ਹਾਂ, ਜੇਕਰ ਤੁਸੀਂ ਬਿਨਾਂ ਜਾਣਕਾਰੀ ਦੇ ਕਿਸੇ ਦੇ ਕਹਿਣ ਤੇ ਜਾਂ ਰਾਤੋ-ਰਾਤ ਅਮੀਰ ਬਣਨ ਦੇ ਲਾਲਚ ਵਿੱਚ ਪੈਸਾ ਲਗਾਉਂਦੇ ਹੋ । ਤਾਂ ਨੁਕਸਾਨ ਹੋ ਸਕਦਾ ਹੈ । ਪਰ ਜੇਕਰ ਤੁਸੀਂ ਪੜ੍ਹ-ਸਮਝ ਕੇ ਚੰਗੀਆਂ ਕੰਪਨੀਆਂ ਵਿੱਚ ਲੰਬੇ ਸਮੇਂ ਲਈ ਨਿਵੇਸ਼ ਕਰਦੇ ਹੋ ਤਾਂ ਇਹ ਖਤਰਾ ਬਹੁਤ ਘੱਟ ਜਾਂਦਾ ਹੈ ਅਤੇ ਮੁਨਾਫੇ ਦੇ ਮੌਕੇ ਵੱਧ ਜਾਂਦੇ ਹਨ ।

Disclaimer

Punjabi: ਇਹ ਬਲੋਗ ਸਿਰਫ ਵਿਦਿਅਕ ਅਤੇ ਜਾਣਕਾਰੀ ਦੇ ਉਦੇਸ਼ਾਂ ਲਈ ਹੈ । ਅਸੀਂ ਕੋਈ ਰਜਿਸਟਰਡ ਵਿੱਤੀ ਸਲਾਹਕਾਰ ਨਹੀਂ ਹਾਂ । ਕੋਈ ਵੀ ਨਿਵੇਸ਼ ਜਾਂ ਵਿੱਤੀ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਪੇਸ਼ੇਵਰ ਵਿੱਤੀ ਸਲਾਹਕਾਰ ਨਾਲ ਸਲਾਹ ਜ਼ਰੂਰ ਕਰੋ । ਤੁਹਾਡੇ ਦੁਆਰਾ ਲਏ ਗਏ ਨਿਵੇਸ਼ ਫੈਸਲਿਆਂ ਜਾਂ ਕਿਸੇ ਵੀ ਵਿੱਤੀ ਨੁਕਸਾਨ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ।

English: This blog is strictly for educational and informational purposes only. We are not registered financial advisors. Please consult with a professional financial advisor before making any investment or financial decisions. We hold no responsibility or liability for any financial losses or damages incurred from your investment decisions.

Leave a Comment