Rl Blogs

Secrets of the Millionaire Mind in Punjabi

ਅੱਜ ਅਸੀ Secrets of the Millionaire Mind in Punjabi ਬਾਰੇ ਗੱਲ ਕਰਾਂਗੇ । ਅਸੀ ਸਾਰੇ ਇਹ ਸੋਚਦੇ ਹਾਂ ਕਿ ਅਮੀਰ ਬਣਨ ਲਈ ਵੱਧ ਤਨਖਾਹ, ਵੱਡਾ ਕਾਰੋਬਾਰ ਜਾਂ ਕਿਸਮਤ ਦੀ ਲੋੜ ਹੈ । ਪਰ T Harv Eker ਆਪਣੀ ਕਿਤਾਬ Secrets of the MIllionaire Mind in Punjabi ਵਿੱਚ ਇੱਕ ਬਿਲਕੁਲ ਵੱਖਰੀ ਅਤੇ ਬਹੁਤ ਡੂੰਘੀ ਗੱਲ ਕਹਿੰਦੇ ਹਨ ਕਿ ਤੁਹਾਡੀ ਅਸਲ ਸਮੱਸਿਆ ਤੁਹਾਡੇ ਬੈਂਕ ਅਕਾਉਂਟ ਵਿੱਚ ਨਹੀਂ, ਬਲਕਿ ਤੁਹਾਡੇ ਦਿਮਾਗ ਵਿੱਚ ਹੈ । ਜਦੋਂ ਤੱਕ ਆਪਣੇ ਅੰਦਰਲੇ Financial Blueprint ਨੂੰ ਨਹੀਂ ਬਦਲਦੇ, ਬਾਹਰੀ ਤਬਦੀਲੀਆਂ ਕਦੇ ਵੀ ਟਿਕਾਊ ਨਹੀਂ ਰਹਿਣਗੀਆ । ਇਹ ਬਲੋਗ ਉਸ ਕਿਤਾਬ ਦਾ ਇੱਕ ਸਰਲ ਅਨੁਵਾਦ ਨਹੀਂ ਹੈ । ਇਹ ਉਸ ਕਿਤਾਬ ਦੀਆਂ ਡੂੰਘੀਆਂ ਸਿੱਖਿਆਵਾਂ ਦਾ ਪੰਜਾਬੀ ਮਨ ਲਈ ਵਿਸ਼ਲੇਸ਼ਣ ਹੈ ਜਿਸ ਵਿੱਚ ਅਸੀਂ ਦੇਖਾਂਗੇ ਕਿ ਅਮੀਰ ਅਤੇ ਗਰੀਬ ਲੋਕਾਂ ਦੀ ਸੋਚ ਵਿੱਚ ਕੀ ਫਰਕ ਹੁੰਦਾ ਹੈ ਅਤੇ ਇਹ ਫਰਕ ਜਿੰਦਗੀ ਵਿੱਚ ਕਿਵੇਂ ਦਿਖਦਾ ਹੈ ।

Table of Contents

1. ਫਾਈਨੈਂਸ਼ੀਅਲ ਬਲੂਪ੍ਰਿੰਟ ਕੀ ਹੈ ਅਤੇ ਇਹ ਕਿਥੋਂ ਆਉਂਦਾ ਹੈ ?

T. Harv Eker ਦੀ ਸਭ ਤੋਂ ਅਹਿਮ ਧਾਰਨਾ ਇਹ ਹੈ ਕਿ ਹਰ ਇਨਸਾਨ ਦੇ ਅੰਦਰ ਇੱਕ ਫਾਈਨੈਂਸ਼ੀਅਲ ਬਲੂਪ੍ਰਿੰਟ Financial Blueprint ਹੁੰਦਾ ਹੈ । ਇੱਕ ਅਦਿੱਖ ਪ੍ਰੋਗਰਮਿੰਗ ਜੋ ਤੁਹਾਡੇ ਪਰਿਵਾਰ. ਸਮਾਜ ਅਤੇ ਬਚਪਨ ਦੇ ਤਜ਼ਰਬਿਆਂ ਤੋ ਬਣੀ ਹੁੰਦੀ ਹੈ । ਜੇ ਤੁਸੀਂ ਅਜਿਹੇ ਘਰ ਵਿੱਚ ਵੱਡੇ ਹੋਏ ਜਿੱਥੇ ਪੈਸੇ ਬਾਰੇ ਹਮੇਸ਼ਾ ਨੈਗੇਟਿਵ ਗੱਲਾਂ ਹੁੰਦੀਆਂ ਸਨ । ਜਿਵੇਂ ਅਮੀਰ ਲੋਕ ਖ਼ਰਾਬ ਹੁੰਦੇ ਨੇ, ਸਾਡੇ ਨਸੀਬ ਵਿੱਚ ਨਹੀ, ਪੈਸਾ ਤਾਂ ਉਹਨਾਂ ਲਈ ਹੈ ਜੋ ਚੁਸਤ ਹਨ । ਤਾਂ ਇਹ ਸਾਰੀਆਂ ਗੱਲਾ ਤੁਹਾਡੇ ਅਵਚੇਤਨ ਮਨ ਵਿੱਚ ਡੂੰਘੀਆਂ ਜੜ੍ਹਾਂ ਫੜ ਲੈਂਦੀਆ ਹਨ । ਇਹੀ ਜੜ੍ਹਾਂ ਤੁਹਾਡੇ ਵੱਡੇ ਹੋ ਕੇ ਪੈਸੇ ਕਮਾਉਣ, ਬਚਾਉਣ ਅਤੇ ਨਿਵੇਸ਼ ਕਰਨ ਦੀਆਂ ਆਦਤਾਂ ਨਿਰਧਾਰਤ ਕਰਦੀਆਂ ਹਨ ।

ਜਿਵੇਂ ਕੋਈ ਕੰਪਿਊਟਰ ਆਪਣੇ ਓਪਰੇਟਿੰਗ ਸਿਸਟਮ ਅਨੁਸਾਰ ਚੱਲਦਾ ਹੈ, ਉਵੇਂ ਹੀ ਤੁਸੀ ਆਪਣੇ ਫਾਈਨੈਂਸ਼ੀਅਲ ਬਲੂਪ੍ਰਿੰਟ ਅਨੁਸਾਰ ਚੱਲਦੇ ਹੋ ਅਤੇ ਜਦੋਂ ਤੱਕ ਉਹ ਓਪਰੇਟਿੰਗ ਸਿਸਟਮ ਨਹੀਂ ਜਾਂਦਾ, ਤੁਸੀ ਭਾਵੇਂ ਕਿੰਨੀਆਂ ਵੀ ਕਿਤਾਬਾਂ ਪੜ੍ਹੋ ਜਾਂ ਸੈਮੀਨਾਰ ਕਰੋ । ਨਤੀਜੇ ਉਹੀ ਰਹਿਣਗੇ ।

2. ਬਲੂਪ੍ਰਿੰਟ ਬਣਦਾ ਕਿਵੇਂ ਹੈ – ਤਿੰਨ ਮੁੱਖ ਤਰੀਕੇ

  1. ਜ਼ੁਬਾਨੀ ਪ੍ਰੋਗਰਾਮਿੰਗ (Verbal Programming): ਬਚਪਨ ਵਿੱਚ ਜੋ ਗੱਲਾਂ ਪੈਸੇ ਬਾਰੇ ਸੁਣੀਆਂ, ਉਹ ਸਭ ਤੋਂ ਪਹਿਲਾਂ ਦਿਮਾਗ਼ ਨੂੰ ਪ੍ਰੋਗਰਾਮ ਕਰਦੀਆਂ ਹਨ । ਪੰਜਾਬੀ ਪਰਿਵਾਰਾਂ ਵਿੱਚ ਅਕਸਰ ਪੈਸਾ ਕਮਾਉਣ ਬਹੁਤ ਔਖਾ ਹੈ ਜਾਂ ਅਮੀਰਾਂ ਤੋਂ ਦੂਰ ਰਹੋ ਵਰਗੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ।
  2. ਨਕਲ ਕਰਨਾ (Modeling): ਅਸੀਂ ਉਹੀ ਕਰਦੇ ਹਾਂ ਜੋ ਸਾਡੇ ਮਾਂ ਬਾਪ ਕਰਦੇ ਸਨ । ਜੇ ਘਰ ਵਿੱਚ ਤਨਖ਼ਾਹ ਆਂਉਂਦੀ ਅਤੇ ਉਸੇ ਮਹੀਨੇ ਖਰਚ ਜੋ ਜਾਂਦੀ ਸੀ ਤਾਂ ਤੁਸੀ ਵੀ ਅਣਜਾਣੇ ਵਿੱਚ ਉਹੀ ਪੈਟਰਨ ਦੁਹਰਾਉਂਦੇ ਹੋ ।
  3. ਖ਼ਾਸ ਘਟਨਾਵਾਂ (Specific Incidents): ਕੋਈ ਇੱਕ ਘਟਨਾ ਜੋ ਬਚਪਨ ਵਿੱਚ ਪੈਸੇ ਨਾਲ ਜੁੜੀ ਸੀ । ਉਹ ਪੂਰੀ ਉਮਰ ਦਾ ਰਵੱਈਆ ਬਣਾ ਸਕਦੀ ਹੈ । ਜਿਵੇਂ ਕਿ ਕਿਸੇ ਮੁਸ਼ਕਲ ਵਕਤ ਜੇ ਘਰ ਵਿੱਚ ਪੈਸੇ ਨਾ ਹੋਣ ਕਾਰਨ ਬੇਇੱਜ਼ਤੀ ਹੋਈ ਹੋਵੇ, ਤਾ ਮਨ ਵਿੱਚ ਡਰ ਅਤੇ ਕਮੀ ਦੀ ਭਾਵਨਾ ਪੱਕੀ ਹੋ ਜਾਂਦੀ ਹੈ ।

This Image is Generated by Google Gemini.

3. ਅਮੀਰਾਂ ਅਤੇ ਗਰੀਬਾਂ ਦੀ ਸੋਚ ਵਿੱਚ 17 ਬੁਨਿਆਦੀ ਫ਼ਰਕ

Eker ਨੇ ਆਪਣੀ ਕਿਤਾਬ Secrets of the Millionaire Mind in Punjabi ਵਿੱਚ ਦੂਜੇ ਹਿੱਸੇ ਵਿੱਚ 17 Wealth Files ਦੱਸੀਆ ਹਨ । ਯਾਨੀ ਅਜਿਹੀਆਂ ਸੋਚਾਂ ਅਤੇ ਆਦਤਾਂ ਜੋ ਅਮੀਰ ਲੋਕਾਂ ਨੂੰ ਗਰੀਬ ਲੋਕਾਂ ਤੋਂ ਵੱਖ ਕਰਦੀਆਂ ਹਨ । ਇਹ ਸਿਰਫ਼ ਪ੍ਰੋਰਣਾਦਾਇਕ ਗੱਲਾ ਨਹੀਂ ਹਨ । ਬਲਕਿ ਇਹ ਮਨੋਵਿਗਿਆਨਕ ਅਤੇ ਵਿਹਾਰਕ ਪੱਧਰ ਤੇ ਸੱਚ ਹਨ, ਜਿਨ੍ਹਾਂ ਨੂੰ ਕਈ ਅਧਿਐਨਾ ਅਤੇ ਕਾਰੋਬਾਰੀ ਜੀਵਨੀਆਂ ਨੇ ਵੀ ਸਾਬਤ ਕੀਤਾ ਹੈ । ਆਓ ਸਭ ਤੋਂ ਜ਼ਿਆਦਾ ਅਸਰਦਾਰ ਅਤੇ ਡੂੰਘੇ ਫ਼ਰਕਾਂ ਨੂੰ ਸਮਝੀਏ । ਜੋ ਸਿੱਧੇ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਹਨ । ਇਹਨਾਂ ਨੂੰ ਪੜ੍ਹਦੇ ਵਕਤ ਆਪਣੇ ਆਪ ਤੋਂ ਪੁੱਛੋ । ਮੈਂ ਕਿਸ ਪਾਸੇ ਹਾਂ ?

1. ਅਮੀਰ ਲੋਕ ਆਪਣੀ ਜ਼ਿੰਦਗੀ ਆਪ ਬਣਾਉਂਦੇ ਹਨ, ਗਰੀਬ ਲੋਕ ਪੀੜਤ ਬਣਦੇ ਹਨ

ਗਰੀਬ ਮਾਨਸਿਕਤਾ ਵਾਲੇ ਲੋਕ ਹਮੇਸ਼ਾ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ । ਸਰਕਾਰ, ਕਿਸਮਤ, ਜਾਤ, ਦੇਸ਼ ਦੀ ਆਰਥਿਕਤਾ । ਉਹ ਕਹਿੰਦੇ ਹਨ, ਮੈਂ ਕੀ ਕਰਾਂ, ਮੇਰੇ ਵੱਸ ਦੀ ਗੱਲ ਨਹੀਂ । ਇਸ ਦੇ ਉਲਟ ਅਮੀਰ ਮਾਨਸਿਕਤਾ ਵਾਲੇ ਲੋਕ ਕਹਿੰਦੇ ਹਨ । ਜੇ ਵੀ ਮੇਰੀ ਜ਼ਿੰਦਗੀ ਵਿੱਚ ਹੋ ਰਿਹਾ ਹੈ, ਉਸਦਾ ਜ਼ਿੰਮੇਵਾਰੀ ਮੇਰੀ ਆਪਣੀ ਹੈ । ਇਹ ਫ਼ਰਕ ਮਹੱਤਵਪੂਰਨ ਇਸ ਲਈ ਹੈ ਕਿਉਂਕਿ ਜਦੋਂ ਤੁਸੀਂ ਜ਼ਿੰਮੇਵਾਰੀ ਲੈੰਦੇ ਹੋ, ਤਦ ਹੀ ਤੁਸੀਂ ਬਦਲਾਵ ਲਿਆ ਸਕਦੇ ਹੋ । ਜੇਕਰ ਮੁੱਦਾ ਕਿਸੇ ਹੋਰ ਦਾ ਹੈ । ਤਾਂ ਹੱਲ ਵੀ ਕਿਸੇ ਹੋਰ ਦੇ ਹੱਥ ਵਿੱਚ ਰਹਿੰਦਾ ਹੈ ਅਤੇ ਤੁਸੀਂ ਹਮੇਸ਼ਾ ਇੰਤੇਜ਼ਾਰ ਕਰਦੇ ਰਹਿੰਦੇ ਹੋ ।

2. ਅਮੀਰ ਲੋਕ ਅਮਰ ਬਣਨ ਲਈ ਖੇਡਦੇ ਹਨ, ਗਰੀਬ ਲੋਕ ਹਾਰ ਤੋਂ ਬਚਣ ਲਈ ਖੇਡਦੇ ਹਨ

ਇਹ ਇੱਕ ਬਹੁਤ ਡੂੰਘੀ ਮਨੋਵਿਗਿਆਨਕ ਗੱਲ ਹੈ । ਜ਼ਿਆਦਾਤਰ ਮੱਧ – ਵਰਗੀ ਲੋਕ ਪੈਸਾ ਕਮਾਉਂਦੇ ਸਮੇਂ ਸਿਰਫ਼ ਇਹ ਸੋਚਦੇ ਹਨ ਕਿ ਕਿਵੇਂ ਬਿੱਲ ਭਰਨ ਹਨ, ਕਿਵੇਂ ਨੁਕਸਾਨ ਤੋਂ ਬਚਣਾ ਹੈ । ਉਹ Defensive ਮੇਡ ਵਿੱਚ ਖੇਡਦੇ ਹਨ । ਪਰ ਅਮੀਰ ਲੋਕਾਂ ਦੀ ਸੋਚ Offensive ਹੁੰਦੀ ਹੈ । ਉਹ ਸੋਚਦੇ ਹਨ ਕਿ ਕਿਵੇਂ ਵੱਧ ਤੋਂ ਵੱਧ ਦੌਲਤ ਬਣਾਈ ਜਾਵੇ । ਕਿਵੇਂ ਹੋਰ ਮੌਕੇ ਲੱਭੇ ਜਾਣ । ਇਹ ਸੋਚ ਦਾ ਫ਼ਰਕ ਉਹਨਾਂ ਦੇ ਫ਼ੈਸਲਿਆਂ ਵਿੱਚ ਸਾਫ਼ ਦਿਖਦਾ ਹੈ । ਇੱਕ ਉਹੀ ਕੰਮ ਕਰਦਾ ਹੈ ਜੋ ਸੁਰੱਖਿਅਤ ਲੱਗਦਾ ਹੈ, ਦੂਜਾ ਉਹ ਕੰਮ ਕਰਦਾ ਹੈ ਜੋ ਆਮਦਨੀ ਵਧਾ ਸਕਦਾ ਹੈ । ਇਹੀ ਕਾਰਨ ਹੈ ਕਿ ਸਟਾਕ ਮਾਰਕੀਟ Stock Market ਵਿੱਚ ਨਿਵੇਸ਼ ਜਾਂ ਕਾਰੋਬਾਰ ਸ਼ੁਰੂ ਕਰਨ ਗਰੀਬ ਮਾਨਸਿਕਤਾ ਵਾਲਿਆਂ ਨੂੰ ਡਰਾਉਂਦਾ ਹੈ, ਅਮੀਰ ਮਾਨਸ਼ਿਕਤਾ ਵਾਲਿਆਂ ਨੂੰ ਉਤਸ਼ਾਹਿਤ ਕਰਦਾ ਹੈ ।

Mindset_Shift_Chart

This Image is Generated by Google Gemini.

3. ਅਮੀਰ ਲੋਕ ਅਮੀਰ ਲੋਂਕਾਂ ਨਾਲ ਸੰਗਤ ਕਰਦੇ ਹਨ

ਸਾਡੇ ਸਮਾਜ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਅਮੀਰਾਂ ਦੀ ਕੰਪਨੀ ਵਿੱਚ ਰਹਿਣ ਦਾ ਮਤਲਬ ਹੈ ਅਮੰਡ ਕਰਨਾ । ਪਰ ਅਸ਼ਲੀਅਤ ਇਹ ਹੈ ਕਿ ਤੁਸੀਂ ਉਨ੍ਹਾਂ ਪੰਜ ਲੋਕਾਂ ਦੀ ਔਸਤ ਹੋ ਜਿਨ੍ਹਾਂ ਨਾਲ ਤੁਸੀ ਸਭ ਤੋਂ ਵੱਧ ਸਮਾਂ ਬਿਤਾਉਂਦੇ ਹੋ । ਇਹ ਸਿਧਾਂਤ ਅਮਰੀਕਾ ਦੇ ਮਸ਼ਹੂਰ ਕਾਰੋਬਾਰੀ ਫ਼ਿਲਾਸਫਰ Jim Rohn ਨੇ ਵੀ ਕਿਹਾ ਸੀ, ਜਿਸਨੂੰ ਅੱਜ ਦੀ ਖੋਜ ਵੀ ਸਹੀ ਮੰਨਦੀ ਹੈ । ਜੇਕਰ ਤੁਹਾਡੇ ਆਲੇ – ਦੁਆਲੇ ਦੇ ਲੋਕ ਹਮੇਸ਼ਾ ਸ਼ਿਕਾਇਤਾਂ ਕਰਦੇ ਹਨ । ਬਹਾਨੇ ਬਣਾਉਂਦੇ ਹਨ ਅਤੇ ਛੋਟੀ ਸੋਚ ਵਿੱਚ ਜਿਉਂਦੇ ਹਨ । ਤਾਂ ਤੁਸੀ ਵੀ ਹੌਲੀ – ਹੌਲੀ ਉਸੇ ਪੱਧਰ ਤੇ ਆ ਜਾਂਦੇ ਹੋ । ਇਸ ਲਈ ਉਹਨਾਂ ਲੋਕਾਂ ਸਮਾਂ ਬਿਤਾਓ ਜੋ ਤੁਹਾਨੂੰ ਉੱਪਰ ਚੁੱਕਣ ਨਾ ਕਿ ਹੇਠਾ ਖਿੱਚਣ ।

4. ਅਮੀਰ ਲੋਕ ਪੈਸੇ ਨੂੰ ਪਰਮੋਟ ਕਰਦੇ ਹਨ, ਗਰੀਬ ਲੋਕ ਇਸਨੂੰ ਪਾਪ ਸਮਝਦੇ ਹਨ

ਇਹ ਸ਼ਾਇਦ ਸਾਡੇ ਪੰਜਾਬੀ ਸਮਾਜ ਲਈ ਸਭ ਤੋਂ ਵੱਧ ਅਸਰਦਾਰ ਗੱਲ ਹੈ । ਸਾਡੇ ਧਾਰਮਿਕ ਅਤੇ ਸੱਭਿਆਚਾਰਕ ਮਾਹੌਲ ਵਿੱਚ ਅਕਸਰ ਇਹ ਸੋਚ ਭਰੀ ਜਾਂਦੀ ਹੈ ਕਿ ਪੈਸੇ ਦੀ ਇੱਛਾ ਰੱਖਣਾ ਲਾਲਚ ਹੈ । ਪਰ Eker ਆਪਣੀ ਕਿਤਾਬ Secrets of the Millionaire Mind in Punjabi ਕਹਿੰਦੇ ਹਨ ਕਿ ਜੇਕਰ ਤੁਸੀਂ ਅਮੀਰ ਲੋਕਾਂ ਨੂੰ ਬੁਰਾ ਸਮਝਦੇ ਹੋ, ਤਾਂ ਤੁਹਾਡਾ ਦਿਮਾਗ ਕਦੇ ਵੀ ਤੁਹਾਨੂੰ ਅਮੀਰ ਨਹੀਂ ਬਣਾਵੇਗਾ ਕਿਉਂਕਿ ਉਹ ਤੁਹਾਨੂੰ ਉਸ ਚੀਜ਼ ਤੋਂ ਦੂਰ ਰੱਖੇਗਾ ਜਿਸਨੂੰ ਤੁਸੀ ਬੁਰਾ ਮੰਨਦੇ ਹੋ । ਪੈਸਾ ਆਪਣੇ ਆਪ ਵਿੱਚ ਨਾ ਚੰਗਾ ਹੈ ਅਤੇ ਨਾ ਮਾੜਾ ਇਹ ਸਿਰਫ਼ ਇੱਕ ਸੰਦ ਹੈ । ਚੰਗੇ ਹੱਥਾਂ ਵਿੱਚ ਇਹ ਚੰਗਾ ਕੰਮ ਕਰਦਾ ਹੈ । ਇਸੇ ਵਿਸ਼ੇ ਨੂੰ Morgan Housel ਨੇ ਆਪਣੀ ਕਿਤਾਬ Psychology of Money ਵਿੱਚ ਵੀ ਬਹੁਤ ਡੂੰਘਾਈ ਨਾਲ ਛੂਹਿਆ ਹੈ ਕਿ ਪੈਸੇ ਪ੍ਰਤੀ ਸਾਡੀ ਭਾਵਨਾਤਮਕ ਸੋਚ ਹੀ ਸਾਡੇ ਵਿੱਤੀ ਫ਼ੈਸਲਿਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ ।

5. ਅਮੀਰ ਲੋਕ ਨਤੀਜਿਆਂ ਉੱਤੇ ਧਿਆਨ ਦਿੰਦੇ ਹਨ, ਗਰੀਬ ਲੋਕ ਮਿਹਨਤ ਉੱਤੇ

ਸਾਡੇ ਸਮਾਜ ਵਿੱਚ ਮਿਹਨਤ ਦਾ ਬਹੁਤ ਮਾਣ ਹੈ ਅਤੇ ਇਹ ਸਹੀ ਵੀ ਹੈ । ਪਰ ਸਸੱਸਿਆ ਉਦੋਂ ਹੁੰਦੀ ਹੈ ਜਦੋਂ ਮਿਹਨਤ ਹੀ ਟੀਚਾ ਬੱਣ ਜਾਂਦੀ ਹੈ, ਨਤੀਜੇ ਨਹੀ । ਮੈ ਸਵੇਰੇ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦਾ ਹਾਂ । ਇਹ ਜ਼ਿਆਦਾਤਰ ਲੋਕਾਂ ਲਈ ਫ਼ਖ਼ਰ ਦੀ ਗੱਲ ਹੈ । ਪਰ ਅਮੀਰ ਲੋਕ ਪੁੱਛਦੇ ਹਨ । ਇਸ ਮਿਹਨਤ ਨਾਲ ਕਿੰਨੀ ਦੌਲਤ ਬਣ ਰਹੀ ਹੈ ? ਜੇ ਜਵਾਬ ਨਹੀਂ ਆਉਂਦਾ, ਤਾਂ ਮਿਹਨਤ ਦੀ ਦਿਸ਼ਾ ਬਦਲਣੀ ਪਵੇਗੀ । ਇਹੀ ਕਾਰਨ ਹੈ ਕਿ ਅਮੀਰ ਲੋਕ ਪੈਸਿਆਂ ਨੂੰ ਆਪਣੇ ਲਈ ਕੰਮ ਕਰਨ ਦਿੰਦੇ ਹਨ । ਨਿਵੇਸ਼ ਰਾਹੀਂ, ਪੈਸ਼ਿਵ ਇਨਕਮ Passive Income ਰਾਹੀ ਜਦਕਿ ਗਰੀਬ ਲੋਕ ਖੁਦ ਪੈਸਿਆਂ ਲਈ ਕੰਮ ਕਰਦੇ ਰਹਿੰਦੇ ਹਨ ।

4. ਰੈਟ ਰੇਸ ਤੋਂ ਬਾਹਰ ਕਿਵੇਂ ਨਿਕਲੀਏ

Eker ਦੀ ਕਿਤਾਬ Secrets of the Millionaire Mind in Punjabi ਵਿੱਚ ਇੱਕ ਅਹਿਮ ਸਵਾਲ ਪੁੱਛੀ ਗਈ ਹੈ ਕੀ ਤੁਸੀ ਅਸਲ ਵਿੱਚ ਦੌਲਤ ਬਣਾ ਰਹੇ ਹੋ ਜਾਂ ਸਿਰਫ਼ ਆਪਣੀ ਜੀਵਨਸ਼ੈਲੀ ਦੀ ਕੀਮਤ ਭਰ ਰਹੇ ਹੋ ? ਬਹੁਤ ਸਾਰੇ ਲੋਕ ਵੱਧਦੀ ਤਨਖ਼ਾਹ ਮਿਲਦੀ ਦੇਖਦੇ ਹਨ ਅਤੇ ਉਸੇ ਅਨੁਪਾਤ ਵਿੱਚ ਖ਼ਰਚੇ ਵੀ ਵਧਾ ਲੈਂਦੇ ਹਨ । ਇਸ ਚੱਕਰ ਨੂੰ ਰੈਟ ਰੇਸ ਕਿਹਾ ਜਾਂਦਾ ਹੈ । ਜਿੱਥੇ ਤੁਸੀਂ ਭੱਜਦੇ ਰਹਿੰਦੇ ਹੋ ਪਰ ਕਦੇ ਅਗਾਂਹ ਨਹੀਂ ਜਾਂਦੇ । Robert Kiyosaki ਨੇ ਇਸ ਗੱਲ ਨੂੰ Rich Dad Poor Dad ਵਿੱਚ ਬਹੁਤ ਵਿਸਥਾਰ ਨਾਲ ਸਮਝਾਇਆ ਹੈ । ਅਸਲ ਦੌਲਤ ਦਾ ਮਤਬਲ ਹੈ Assets ਜੋ ਤੁਹਾਡੇ ਲਈ ਪੈਸੇ ਪੈਦਾ ਕਰਨ ਨਾ ਕਿ ਲਾਇਬਿਲਿਟੀਜ਼ Liabilities ਜੋ ਤੁਹਾਡਾ ਪੈਸਾ ਖਾਂਦੀਆਂ ਹਨ । ਜਦੋਂ ਤੁਹਾਡੀ ਪੈਸਿਵ ਇਨਕਮ ਤੁਹਾਡੇ ਖ਼ਰਚਿਆ ਨਾਲੋ ਵੱਧ ਹੋ ਜਾਵੇ, ਉਦੋਂ ਤੁਸੀਂ ਸੱਚਮੁੱਚ ਆਜ਼ਾਦ ਹੋ ।

Rat_Race_vs_Financial_Freedom

This Image is Generated by Google Gemini.

5. ਪੈਸੇ ਦੀ ਖੇਡ ਵਿੱਚ ਸਭ ਤੋਂ ਵੱਡਾ ਹਥਿਆਰ: ਕੰਪਾਊਂਡਿੰਗ ਦੀ ਤਾਕਤ

Eker ਦੀ ਕਿਤਾਬ ਵਿੱਚ ਇੱਕ ਅਹਿਮ ਸੰਦੇਸ਼ ਇਹ ਵੀ ਹੈ ਕਿ ਅਮੀਰ ਲੋਕ ਸਮੇਂ ਦੀ ਕੀਮਤ ਸਮਝਦੇ ਹਨ । ਉਹ ਸ਼ੁਰੂਆਤੀ ਦੌਰ ਵਿੱਚ ਹੀ ਨਿਵੇਸ਼ ਸ਼ੁਰੂ ਕਰਦੇ ਹਨ ਅਤੇ ਕੰਪਾਊਂਡਿੰਗ ਦੀ ਤਾਕਤ Power of Compounding ਨੂੰ ਆਪਣਾ ਸਭ ਤੋਂ ਵੱਡਾ ਮਿੱਤਰ ਬਣਾਉਂਦੇ ਹਨ । ਉਦਾਹਰਣ ਵਜੋਂ, ਜੇਕਰ ਤੁਸੀ 25 ਸਾਲ ਦੀ ਉਮਰ ਵਿੱਚ ਹਰ ਮਹੀਨੇ ਸਿਰਫ਼ 5000 ਕਿਸੇ ਚੰਗੇ ਮਿਊਚੁਅਲ ਫੰਡ ਜਾਂ ਸਟਾਕ ਮਾਰਕੀਟ ਵਿੱਚ ਲਗਾਉਣ ਸ਼ੁਰੂ ਕਰੋ ਅਤੇ ਔਸਤਨ 12% ਸਾਲਾਨਾ ਰਿਟਰਨ ਮਿਲੇ, ਤਾਂ 60 ਸਾਲ ਦੀ ਉਮਰ ਤੱਕ ਤੁਹਾਡੇ ਕੋਲ ਲਗਭਗ 2.5 ਕਰੋੜ ਤੋਂ ਵੱਧ ਹੋਵੇਗਾ । ਇਹੀ ਹੈ ਕੰਪਾਂਉਡਿੰਗ ਦਾ ਜਾਦੂ ਸਮੇਂ ਦੇ ਨਾਲ ਤੁਹਾਡਾ ਪੈਸਾ ਖ਼ੁਦ ਹੋਰ ਪੈਸਾ ਬਣਾਉਂਦਾ ਹੈ । ਅਲਬਰਟ ਆਈਨਸਟਾਈਨ ਨੇ ਕੰਪਾਊਂਡ ਵਿਆਜ ਨੂੰ ਦੁਨੀਆ ਦਾ ਅੱਠਵਾਂ ਅਜੂਬਾ ਕਿਹਾ ਸੀ ਅਤੇ ਇਹ ਸ਼ਬਦ ਅੱਜ ਵੀ ਓਨੇ ਹੀ ਸੱਚੇ ਹਨ ।

6. ਅਮੀਰ ਮਾਨਸਿਕਤਾ ਦੀਆਂ ਉਹ 7 ਆਦਤਾਂ ਜੋ ਤੁਸੀਂ ਅੱਜ ਤੋਂ ਸ਼ੁਰੂ ਕਰ ਸਕਦੇ ਹੋ

Eker ਸਿਰਫ਼ ਸੋਚ ਬਦਲਣ ਦੀ ਗੱਲ ਨਹੀਂ ਕਰਦੇ ਉਹ ਕਿਹਾ ਕਰਦੇ ਸਨ ਕਿ ਸੋਚ ਬਦਲਣ ਨਾਲ ਕੁਝ ਨਹੀਂ ਹੁੰਦਾ ਜਦੋਂ ਤੱਕ ਆਦਤਾਂ ਨਾ ਬਦਲਣ । ਹੇਠਾਂ ਉਹ ਸੱਤ ਆਦਤਾਂ ਹਨ ਜੋ ਕਿਤਾਬ ਦੀਆਂ ਸਿੱਖਿਆਵਾਂ ਤੋਂ ਸਿੱਧੀਆਂ ਨਿਕਲਦੀਆਂ ਹਨ ।

  1. ਆਪਣੇ ਬਲੂਪ੍ਰਿੰਟ ਦੀ ਜਾਂਚ ਕਰੋ: ਹਰ ਰੋਜ਼ ਆਪਣੇ ਪੈਸਿਆਂ ਬਾਰੇ ਸੋਚ ਨੂੰ ਨੋਟ ਕਰੋ । ਜਦੋਂ ਵੀ ਕੋਈ ਨੈਗੇਟਿਵ ਵਿਚਾਰ ਆਵੇ । ਮੈਂ ਅਮੀਰ ਨਹੀਂ ਹੋ ਸਕਦਾ, ਪੈਸਾ ਕਮਾਉਣਾ ਮੁਸ਼ਕਲ ਹੈ । ਉਸਨੂੰ ਪਛਾਣੋ ਅਤੇ ਉਸਦੀ ਜੜ੍ਹ ਲੱਭੋ ।
  2. ਪਹਿਲਾਂ ਆਪਣੇ ਆਪ ਨੂੰ ਤਨਖ਼ਾਹ ਦਿਓ: ਜੋ ਵੀ ਕਮਾਓ, ਉਸਦਾ ਘੱਟੋ – ਘੱਟ 10% ਪਹਿਲਾਂ ਆਪਣੇ ਨਿਵੇਸ਼ ਖਾਤੇ ਵਿੱਚ ਪਾਓ । ਇਹ ਆਦਤ ਹੀ ਸਾਰੀਆਂ ਅਮੀਰ ਆਦਤਾਂ ਦੀ ਬੁਨਿਆਦ ਹੈ ।
  3. ਆਮਦਨੀ ਦੀਆਂ ਕਈ ਧਾਰਾਵਾਂ ਬਣਾਓ: ਸਿਰਫ਼ ਇੱਕ ਤਨਖ਼ਾਹ ਤੇ ਨਿਰਭਰ ਨਾ ਰਹੋ । ਪੈਸਿਵ ਇਨਕਮ ਦੇ ਮੋਕੇ ਲੱਭੋ । ਚਾਹੇ ਛੋਟੇ ਪੱਧਰ ‘ਤੇ ਹੀ ਸ਼ੁਰੂ ਕਰੋ । ਇਹ ਤੁਹਾਨੂੰ ਸਾਲਾਂ ਬਾਅਦ ਬਹੁਤ ਵੱਡਾ ਫਾਇਦਾ ਦੇਵੇਗਾ ।
  4. ਲਗਾਤਾਰ ਸਿੱਖਦੇ ਰਹੋ: ਅਮੀਰ ਲੋਕ ਹਰ ਸਾਲ ਕਈ ਕਿਤਾਬਾਂ ਪੜ੍ਹਦੇ ਹਨ, ਕੋਰਸ ਕਰਦੇ ਹਨ । ਆਪਣੇ ਆਪ ਵਿੱਚ ਨਿਵੇਸ਼ ਕਰਨਾ ਸਭ ਤੋਂ ਵੱਧ ਮੁਨਾਫ਼ੇਦਾਰ ਨਿਵੇਸ਼ ਹੈ ।
  5. ਬੇਅਰਾਮੀ ਨੂੰ ਸਵੀਕਾਰ ਕਰੋ: ਵੱਡੀਆਂ ਕਮਾਈਆਂ ਹਮੇਸ਼ਾ ਆਰਾਮਦਾਇਕ ਜ਼ੋਨ ਤੋਂ ਬਾਹਰ ਨਿਕਲ ਕੇ ਆਉਂਦੀਆਂ ਹਨ । ਜੋ ਕੰਮ ਤੁਹਾਨੂੰ ਡਰਾਉਂਦਾ ਹੈ ਪਰ ਸਹੀ ਲੱਗਦਾ ਹੈ ਉਹੀ ਕਰੋ ।
  6. ਮੁੱਲ ਦਿਓ, ਕੀਮਤ ਨਹੀਂ: ਅਮੀਰ ਲੋਕ ਸੋਚਦੇ ਹਨ ਕਿ ਮੈਂ ਦੂਜਿਆਂ ਦੀ ਜ਼ਿੰਦਗੀ ਵਿੱਕ ਕਿੰਨਾਂ ਮੁੱਲ ਜੋੜ ਸਕਦਾ ਹਾਂ । ਜਿੰਨਾ ਵੱਧ ਮੁੱਲ ਤੁਸੀਂ ਦਿੰਦੇ ਹੋ, ਉਨਾ ਵੱਧ ਪੈਸਾ ਕੁਦਰਤੀ ਤੌਰ ‘ਤੇ ਆਉਂਦਾ ਹੈ ।
  7. ਸ਼ੁਕਰਾਨਾ ਅਤੇ ਉਦਾਰਤਾ: Eker ਦੱਸਦੇ ਹਨ ਕਿ ਜੋ ਲੋਕ ਦਿੰਦੇ ਹਨ, ਉਹਾਨਾਂ ਕੋਲ ਹਮੇਸ਼ਾ ਵੱਧ ਆਉਂਦਾ ਹੈ । ਇਹ ਸਿਰਫ਼ ਧਾਰਮਿਕ ਗੱਲ ਨਹੀਂ, ਬਲਕਿ ਇਹ ਸੋਚ ਦਾ ਪਹਿਲੂ ਹੈ । ਜੋ ਬੰਦਾ ਦਿੰਦਾ ਹੈ, ਉਸਦੇ ਮਨ ਵਿੱਚ ਭਰਪੂਰਤਾ ਦੀ ਭਾਵਨਾ ਹੈ, ਕਮੀ ਦੀ ਨਹੀਂ ।

7. ਪੰਜਾਬੀ ਸਮਾਜ ਵਿੱਚ ਮਿਲੀਅਨੇਅਰ ਮਾਈਂਡ ਦੀਆਂ ਸਭ ਤੋ ਵੱਡੀਆਂ ਰੁਕਾਵਟਾਂ

ਅਸੀਂ ਪੰਜਾਬੀ ਲੋਕ ਬਹੁਤ ਮਿਹਨਤੀ ਹਾਂ, ਇਸ ਵਿੱਚ ਕੋਈ ਸ਼ੱਕ ਨਹੀਂ । ਪਰ ਕੁਝ ਅਜਿਹੀਆਂ ਸੱਭਿਆਚਾਰਕ ਅਤੇ ਸਮਾਜਿਕ ਆਦਤਾਂ ਹਨ ਜੋ ਸਾਡੇ ਫਾਈਨੇਸ਼ੀਅਲ ਬਲੂਪ੍ਰਿੰਟ ਨੂੰ ਕਮਜ਼ੋਰ ਕਰਦੀਆਂ ਹਨ ਅਤੇ ਜਿਨ੍ਹਾਂ ਬਾਰੇ ਖੁੱਲ੍ਹ ਕੇ ਗੱਲ ਕਰਨਾ ਜ਼ਰੂਰੀ ਹੈ । ਇਹਨਾਂ ਨੂੰ ਸਮਝਣਾ ਕਿਸੇ ਸਮਾਜ ਨੂੰ ਬੁਰਾ ਕਹਿਣ ਨਹੀਂ, ਬਲਕਿ ਉਹਨਾਂ ਪੱਤਿਆਂ ਨੂੰ ਪਛਾਣਨਾ ਹੈ ਜੋ ਤੁਹਾਡੀ ਜੜ੍ਹ ਦੇ ਵਿਕਾਸ ਵਿੱਚ ਰੁਕਾਵਟ ਬਣ ਰਹੇ ਹਨ ।

  • ਦਿਖਾਵੇ ਦੀ ਸੋਚ: ਵੱਡੀ ਕਾਰ, ਮਹਿੰਗੇ ਕੱਪੜੇ ਅਤੇ ਸ਼ਾਨਦਾਰ ਵਿਆਹ ਇਹ ਸਾਡੀ ਸੱਭਿਆਚਾਰਕ ਪਛਾਣ ਦਾ ਹਿੱਸਾ ਹਨ । ਪਰ ਇਹ ਅਕਸਰ ਲਾਇਬਿਲਿਟੀਜ਼ ਵਿੱਚ ਬਦਲ ਜਾਂਦੇ ਹਨ ਜੋ ਸਾਲਾਂ ਤੱਕ ਕਰਜ਼ੇ ਦੀ ਜ਼ੰਜੀਰ ਬਣ ਜਾਂਦੇ ਹਨ ।
  • ਨਿਵੇਸ਼ ਪ੍ਰਤੀ ਡਰ: ਪੰਜਾਬ ਵਿੱਚ ਅਕਸਰ ਸਟਾਕ ਮਾਰਕੀਟ ਨੂੰ ਜੂਆ ਕਿਹਾ ਜਾਂਦਾ ਹੈ । ਇਹ ਡਰ ਸਾਨੂੰ ਉਸ ਦੌਲਤ ਤੋਂ ਦੂਰ ਰੱਖਦਾ ਹੈ ਜੋ ਸਿਰਫ਼ ਸਮਝਦਾਰੀ ਭਰੇ ਲੰਬੇ ਸਮੇਂ ਦੇ ਨਿਵੇਸ਼ ਨਾਲ ਬਣਦੀ ਹੈ ।
  • ਸਰਕਾਰੀ ਨੌਕਰੀ ਦੀ ਮਾਨਸਿਕਤਾ: ਸੁਰੱਖਿਅਤ ਜ਼ਿੰਦਗੀ ਦੀ ਚਾਹਤ ਵਿੱਚ ਅਸੀਂ ਅਕਸਰ ਜੋਖਮ ਲੈਣ ਤੋਂ ਡਰਦੇ ਹਾਂ । ਪਰ ਅਮੀਰ ਲੋਕ ਜਾਣਦੇ ਹਨ ਕਿ ਅਸਲ ਸੁਰੱਖਿਆ ਕਿਸੇ ਹੋਰ ਦੀ ਕੰਪਨੀ ‘ਤੇ ਨਿਰਭਰ ਰਹਿਣ ਵਿੱਚ ਨਹੀਂ, ਬਲਕਿ ਆਪਣੀਆਂ ਕਈ ਆਮਦਨੀਆਂ ਵਿੱਚ ਹੈ ।
  • ਪੈਸੇ ਬਾਰੇ ਗੱਲ ਨਾ ਕਰਨ ਦੀ ਆਦਤ: ਸਾਡੇ ਘਰਾਂ ਵਿੱਚ ਅਕਸਰ ਪੈਸੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ, ਖ਼ਾਸਕਰ ਬੱਚਿਆਂ ਦੇ ਸਾਹਮਣੇ । ਇਸ ਨਾਲ ਅਗਲੀ ਪੀੜ੍ਹੀ ਨੂੰ ਵਿੱਤੀ ਸਿੱਖਿਆ ਨਹੀਂ ਮਿਲਦੀ ਅਤੇ ਉਹੀ ਬਲੂਪ੍ਰਿੰਟ ਅੱਗੇ ਚੱਲਦਾ ਰਹਿੰਦਾ ਹੈ ।

8. ਸਿੱਟਾ

Secrets of the Millionaire Mind in Punjabi ਦਾ ਮੂਲ ਸੰਦੇਸ਼ ਬਹੁਤ ਸਦਾ ਪਰ ਡੂੰਘਾ ਹੈ । ਜੇਕਰ ਤੁਸੀ ਆਪਣੀ ਬਾਹਰੀ ਵਿੱਤੀ ਦੁਨੀਆਂ ਬਦਲਣਾ ਚਾਹੁੰਦੇ ਹੋ, ਤਾਂ ਪਹਿਲਾਂ ਆਪਣੀ ਅੰਦਰਲੀ ਮਾਨਸਿਕ ਦੁਨੀਆਂ ਬਦਲਣੀ ਪਵੇਗੀ । ਇਹ ਕੋਈ ਜਾਦੂ ਨਹੀਂ ਇਹ ਵਿਗਿਆਨ ਹੈ । ਪੰਜਾਬੀ ਸਮਾਜ ਵਿੱਚ ਅਸੀਂ ਮਿਹਨਤ ਤਾਂ ਕਰਦੇ ਹਾਂ, ਪਰ ਜੇਕਰ ਇਸ ਮਿਹਨਤ ਵਿੱਚ ਸਹੀ ਦਿਸ਼ਾ, ਸਮਝਦਾਰ ਨਿਵੇਸ਼ ਅਤੇ ਅਮੀਰਾਂ ਵਾਲੀ ਸੋਚ ਜੁੜ ਜਾਵਏ, ਤਾਂ ਨਤੀਜੇ ਬਿਲਕੁਲ ਵੱਖਰੇ ਹੋਣਗੇ । ਅੱਜ ਤੋਂ ਸ਼ੁਰੂ ਕਰੋ ਆਪਣੇ ਫਾਈਨੇਸ਼ੀਅਲ ਬਲੂਪ੍ਰਿੰਟ ਨੂੰ ਸਮਝੋ, ਉਸਨੂੰ ਬਦਲੋ ਅਤੇ ਉਹ ਜ਼ਿੰਦਗੀ ਬਣਾਓ ਜਿਸਦੇ ਤੁਸੀਂ ਸੱਚਮੁੱਤ ਹੱਕਦਾਰ ਹੋ ।

9. Disclaimer

ਜ਼ਰੂਰੀ ਸੂਚਨਾ: ਇਹ ਲੇਖ ਸਿਰਫ਼ ਜਾਣਕਾਰੀ ਅਤੇ ਵਿੱਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਲਈ ਲਿਖਿਆ ਗਿਆ ਹੈ, ਇਸ ਨੂੰ ਕਿਸੇ ਕਿਸਮ ਦੀ ਪੇਸ਼ੇਵਰ ਵਿੱਤੀ ਸਲਾਹ Financial Advice ਨਾ ਸਮਝਿਆ ਜਾਵੇ । ਸਟਾਕ ਮਾਰਕੀਟ, ਮਿਊਚੁਅਲ ਫੰਡ ਜਾਂ ਕਿਸੇ ਵੀ ਹੋਰ ਨਿਵੇਸ਼ ਵਿੱਚ ਬਾਜ਼ਾਰ ਦੇ ਜੋਖਮ ਸ਼ਾਮਲ ਹੁੰਦੇ ਹਨ । ਕੋਈ ਵੀ ਵਿੱਤੀ ਫੈਸਲਾ ਲੈਣ ਜਾਂ ਪੈਸਾ ਨਿਵੇਸ਼ ਕਰਨ ਤੋਂ ਪਹਿਲਾਂ ਆਪਣੇ ਪੱਧਰ ‘ਤੇ ਚੰਗੀ ਤਰ੍ਹਾਂ ਖੋਜ ਕਰੋ ਅਤੇ ਇੱਕ ਪ੍ਰਮਾਣਿਤ ਵਿੱਤੀ ਸਲਾਹਕਾਰ ਦੀ ਮਦਦ ਜ਼ਰੂਰ ਲਵੋ । ਇਸ ਲੇਖ ਦੇ ਅਧਾਰ ‘ਤੇ ਕੀਤੇ ਗਏ ਕਿਸੇ ਵੀ ਨਿਵੇਸ਼ ਦੇ ਨਫ਼ੇ-ਨੁਕਸਾਨ ਲਈ ਲੇਖਕ ਜਾਂ ਬਲੌਗ ਜ਼ਿੰਮੇਵਾਰ ਨਹੀਂ ਹੋਵੇਗਾ।

Leave a Comment