Rl Blogs

What is Investment and Trading in Punjabi: ਜਾਣੋ ਅਸਲੀ ਸੱਚਾਈ

What is Investment and Trading in Punjabi: ਬਹੁਤੇ ਲੋਕ ਜਦੋਂ “ਸ਼ੇਅਰ ਮਾਰਕੀਟ” ਜਾਂ “ਟ੍ਰੇਡਿੰਗ” ਸੁਣਦੇ ਨੇ ਤਾਂ ਉਹਨਾਂ ਦੇ ਮਨ ਵਿੱਚ ਦੋ ਗੱਲਾਂ ਆਉਂਦੀਆਂ ਨੇ ਇੱਕ ਤਾਂ ਇਹ ਕਿ ਇਹ ਅਮੀਰਾਂ ਦਾ ਕੰਮ ਆ, ਅਤੇ ਦੂਜਾ ਇਹ ਕਿ ਇਹਦੇ ਵਿੱਚ ਤਾਂ ਸਭ ਕੁਝ ਡੁੱਬ ਜਾਂਦਾ । ਪਰ ਸੱਚ ਇਹ ਆ ਕਿ ਨਾ ਇਹ ਸਿਰਫ਼ ਅਮੀਰਾਂ ਲਈ ਆ ਅਤੇ ਨਾ ਹੀ ਇਹ ਸਿਰਫ਼ ਡੁੱਬਣ ਵਾਲੀ ਜਗ੍ਹਾ ਆ । ਅਸਲੀ ਗੱਲ ਇਹ ਆ ਕਿ ਜਾਣਕਾਰੀ ਤੋਂ ਬਿਨਾਂ ਕੋਈ ਵੀ ਕੰਮ ਨੁਕਸਾਨਦੇਹ ਹੁੰਦਾ ਆ । ਭਾਵੇਂ ਉਹ ਖੇਤੀਬਾੜੀ ਹੋਵੇ, ਕਾਰੋਬਾਰ ਹੋਵੇ ਜਾਂ ਫਿਰ ਨਿਵੇਸ਼ । ਇਸ ਬਲੌਗ ਵਿੱਚ ਅਸੀਂ ਬਿਲਕੁਲ ਸਿੱਧੀ-ਸਾਦੀ ਭਾਸ਼ਾ ਵਿੱਚ ਸਮਝਾਂਗੇ ਕਿ ਨਿਵੇਸ਼ ਕੀ ਹੁੰਦਾ ਆ, ਟ੍ਰੇਡਿੰਗ ਕੀ ਹੁੰਦੀ ਆ, ਇਹ ਦੋਵੇਂ ਕਿਵੇਂ ਵੱਖ ਨੇ ਅਤੇ ਆਮ ਬੰਦੇ ਨੂੰ ਕਿੱਥੋਂ ਸ਼ੁਰੂ ਕਰਨਾ ਚਾਹੀਦਾ ਆ ।

Table of Contents

1. ਨਿਵੇਸ਼ ਕੀ ਹੈ What is Investing in Punjabi

ਜਦੋਂ ਤੁਸੀਂ ਆਪਣੀ ਕਮਾਈ ਦਾ ਕੁਝ ਹਿੱਸਾ ਅਜਿਹੀ ਜਗ੍ਹਾ ਲਾਉਂਦੇ ਹੋ ਜਿੱਥੋਂ ਭਵਿੱਖ ਵਿੱਚ ਹੋਰ ਪੈਸੇ ਮਿਲਣ ਦੀ ਆਸ ਹੋਵੇ, ਉਸਨੂੰ ਨਿਵੇਸ਼ ਕਹਿੰਦੇ ਨੇ । ਇਹ ਜ਼ਮੀਨ ਖਰੀਦਣਾ ਹੋ ਸਕਦਾ ਆ, ਕਿਸੇ ਕੰਪਨੀ ਦੇ ਸ਼ੇਅਰ ਲੈਣਾ ਹੋ ਸਕਦਾ ਆ, ਬੈਂਕ ਵਿੱਚ FD ਕਰਵਾਉਣਾ ਹੋ ਸਕਦਾ ਆ, ਜਾਂ ਫਿਰ ਆਪਣੇ ਬੱਚੇ ਦੀ ਪੜ੍ਹਾਈ ਲਈ ਮਿਉਚੁਅਲ ਫੰਡ ਵਿੱਚ ਪੈਸੇ ਪਾਉਣਾ ਹੋ ਸਕਦਾ ਆ । ਨਿਵੇਸ਼ ਦੀ ਮੂਲ ਸੋਚ ਇਹ ਆ ਕਿ ਤੁਸੀਂ ਅੱਜ ਦਾ ਪੈਸਾ ਲਾ ਕੇ ਕੱਲ੍ਹ ਲਈ ਵੱਧ ਪੈਸਾ ਤਿਆਰ ਕਰਦੇ ਹੋ । ਇਹ ਕੋਈ ਜਾਦੂ ਨਹੀਂ, ਇਹ ਸਿੱਧਾ ਸਿਧਾਂਤ ਆ, ਜੋ ਲੰਮੇ ਸਮੇਂ ਵਿੱਚ Power of Compounding (ਕੰਪਾਊਂਡਿੰਗ ਦੀ ਤਾਕਤ) ਰਾਹੀਂ ਤੁਹਾਡੇ ਪੈਸੇ ਨੂੰ ਕਈ ਗੁਣਾ ਵਧਾ ਦਿੰਦਾ ਹੈ ।

ਪੰਜਾਬ ਵਿੱਚ ਸਾਡੇ ਬਜ਼ੁਰਗ ਜ਼ਮੀਨ ਨੂੰ ਨਿਵੇਸ਼ ਮੰਨਦੇ ਸਨ । ਉਹ ਕਹਿੰਦੇ ਸੀ “ਜ਼ਮੀਨ ਕਦੇ ਧੋਖਾ ਨਹੀਂ ਦਿੰਦੀ ।” ਅਤੇ ਉਹ ਗਲਤ ਵੀ ਨਹੀਂ ਸਨ ਉਹ ਬੱਸ ਨਿਵੇਸ਼ ਦਾ ਆਪਣਾ ਤਰੀਕਾ ਸਮਝਦੇ ਸਨ । ਅੱਜ ਦੇ ਦੌਰ ਵਿੱਚ ਜ਼ਮੀਨ ਤੋਂ ਇਲਾਵਾ ਹੋਰ ਵੀ ਕਈ ਥਾਵਾਂ ਨੇ ਜਿੱਥੇ ਪੈਸਾ ਵਧਾਇਆ ਜਾ ਸਕਦਾ ਆ ਅਤੇ ਕਈ ਵਾਰ ਇਹ ਜ਼ਮੀਨ ਨਾਲੋਂ ਵੀ ਵੱਧ ਫ਼ਾਇਦੇਮੰਦ ਹੁੰਦਾ ਆ । ਪਰ ਇਹ ਸਭ ਸਮਝਣ ਲਈ What is Investment and Trading in Punjabi ਪਹਿਲਾਂ ਨਿਵੇਸ਼ ਦੀਆਂ ਕਿਸਮਾਂ ਜਾਣਨੀਆਂ ਜ਼ਰੂਰੀ ਨੇ ।

The Fruit of Patience

1. ਨਿਵੇਸ਼ ਦੀਆਂ ਮੁੱਖ ਕਿਸਮਾਂ

  • ਸ਼ੇਅਰ ਮਾਰਕੀਟ (Equity) — ਕਿਸੇ ਕੰਪਨੀ ਦੇ ਹਿੱਸੇਦਾਰ ਬਣਨਾ । ਕੰਪਨੀ ਵਧੇ ਤਾਂ ਤੁਹਾਡਾ ਪੈਸਾ ਵਧੇ ।
  • ਫਿਕਸਡ ਡਿਪੌਜ਼ਿਟ (FD) — ਬੈਂਕ ਵਿੱਚ ਤੈਅ ਸਮੇਂ ਲਈ ਰੱਖਿਆ ਪੈਸਾ, ਜਿੱਥੇ ਵਿਆਜ਼ ਮਿਲਦਾ ਆ ।
  • ਮਿਉਚੁਅਲ ਫੰਡ — ਬਹੁਤ ਸਾਰੇ ਲੋਕਾਂ ਦਾ ਪੈਸਾ ਇਕੱਠਾ ਕਰਕੇ ਮਾਹਿਰ ਲੋਕ ਲਾਉਂਦੇ ਨੇ ।
  • ਸੋਨਾ (Gold) — ਭਾਰਤ ਵਿੱਚ ਸਦੀਆਂ ਤੋਂ ਭਰੋਸੇਮੰਦ ਨਿਵੇਸ਼ ।
  • ਜ਼ਮੀਨ-ਜਾਇਦਾਦ (Real Estate) — ਪੱਕਾ ਪਰ ਹੌਲੀ ਵਧਣ ਵਾਲਾ ਨਿਵੇਸ਼ ।

2. ਟ੍ਰੇਡਿੰਗ ਕੀ ਹੈ What is Trading in Punjabi

ਟਰੇਡਿੰਗ Trading ਦਾ ਮਤਲਬ ਹੈ ਮੁਨਾਫ਼ਾ profit ਕਮਾਉਣ ਦੇ ਮਕਸਦ ਨਾਲ ਚੀਜ਼ਾਂ, ਸ਼ੇਅਰਾਂ ਜਾਂ ਕਰੰਸੀ ਨੂੰ ਖਰੀਦਣਾ ਅਤੇ ਵੇਚਣਾ । ਇਸ ਵਿੱਚ ਜਦੋਂ ਕਿਸੇ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਘੱਟ ਹੁੰਦੀ ਹੈ ਤਾਂ ਉਹਨਾਂ ਨੂੰ ਖਰੀਦ ਲਿਆ ਜਾਂਦਾ ਹੈ ਅਤੇ ਕੀਮਤ ਵਧਣ ‘ਤੇ ਵੇਚ ਦਿੱਤਾ ਜਾਂਦਾ ਹੈ । ਇਹ ਕੰਮ ਥੋੜ੍ਹੇ ਸਮੇਂ ਜਿਵੇਂ ਕੁਝ ਮਿੰਟਾਂ, ਘੰਟਿਆਂ ਜਾਂ ਦਿਨਾਂ ਵਿੱਚ ਕੀਤਾ ਜਾਂਦਾ ਹੈ । ਜਿਸ ਨੂੰ ਇੰਟਰਾਡੇ Intraday Trading ਜਾਂ ਸ਼ਾਰਟ-ਟਰਮ ਟਰੇਡਿੰਗ Short Term Trading ਕਹਿੰਦੇ ਹਨ । ਲੰਬੇ ਸਮੇਂ ਲਈ ਪੈਸਾ ਲਗਾਉਣ Investment ਦੇ ਮੁਕਾਬਲੇ ਟਰੇਡਿੰਗ ਵਿੱਚ ਬਹੁਤ ਤੇਜ਼ੀ ਨਾਲ ਉਤਾਰ-ਚੜ੍ਹਾਅ ਆਉਂਦੇ ਹਨ । ਅੱਜ-ਕੱਲ੍ਹ ਮੋਬਾਈਲ ਐਪਸ ਰਾਹੀਂ ਘਰ ਬੈਠੇ ਹੀ ਆਨਲਾਈਨ ਟਰੇਡਿੰਗ ਆਸਾਨੀ ਨਾਲ ਕੀਤੀ ਜਾ ਸਕਦੀ ਹੈ, ਪਰ ਇਸ ਵਿੱਚ ਫਾਇਦੇ ਦੇ ਨਾਲ-ਨਾਲ ਨੁਕਸਾਨ Risk ਦਾ ਖਤਰਾ ਵੀ ਬਹੁਤ ਜ਼ਿਆਦਾ ਹੁੰਦਾ ਹੈ ।

Screens and Strategies

1. ਟ੍ਰੇਡਿੰਗ ਦੀਆਂ ਕਿਸ਼ਮਾ

ਟ੍ਰੇਡਿੰਗ ਦੇ ਕਈ ਰੂਪ ਨੇ ਅਤੇ ਹਰ ਰੂਪ ਦੀ ਆਪਣੀ ਦੁਨੀਆ ਆ । ਇੱਕ ਨਵੇਂ ਬੰਦੇ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਆ ਕਿ ਉਹ ਕਿਸ ਕਿਸਮ ਦੀ ਟ੍ਰੇਡਿੰਗ ਵੱਲ ਜਾਣਾ ਚਾਹੁੰਦਾ ਹੈ ਕਿਉਂਕਿ ਹਰ ਕਿਸਮ ਵਿੱਚ ਜ਼ੋਖਮ ਅਤੇ ਸਮੇਂ ਦੀ ਲੋੜ ਵੱਖਰੀ ਹੁੰਦੀ ਹੈ । ਇਹ ਵੀ ਸਮਝਣਾ ਚਾਹੀਦਾ ਹੈ ਕਿ ਜੋ ਟ੍ਰੇਡਰ YouTube ‘ਤੇ ਲੱਖਾਂ ਕਮਾਉਣ ਦੇ ਦਾਅਵੇ ਕਰਦੇ ਨੇ, ਉਹਨਾਂ ਨੇ ਪਹਿਲਾਂ ਕਈ ਵਾਰ ਗੁਆਇਆ ਵੀ ਹੈ ਅਤੇ ਸਾਲਾਂ ਦੀ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਆ ।

  • ਇੰਟਰਾਡੇ ਟ੍ਰੇਡਿੰਗ Intraday Trading — ਉਹੀ ਦਿਨ ਖਰੀਦੋ, ਉਹੀ ਦਿਨ ਵੇਚੋ । ਸਭ ਤੋਂ ਵੱਧ ਜ਼ੋਖਮ ਵਾਲੀ ।
  • ਸਵਿੰਗ ਟ੍ਰੇਡਿੰਗ Swing Trading ਕੁਝ ਦਿਨਾਂ ਜਾਂ ਹਫ਼ਤਿਆਂ ਲਈ ਸ਼ੇਅਰ ਰੱਖਣਾ । ਥੋੜ੍ਹਾ ਘੱਟ ਖ਼ਤਰਾ ।
  • ਪੋਜ਼ੀਸ਼ਨਲ ਟ੍ਰੇਡਿੰਗ Positional Trading — ਕੁਝ ਮਹੀਨਿਆਂ ਲਈ ਰੱਖਣਾ । ਨਿਵੇਸ਼ ਅਤੇ ਟ੍ਰੇਡਿੰਗ ਦੇ ਵਿਚਕਾਰ ।
  • ਡਿਲੀਵਰੀ ਟ੍ਰੇਡਿੰਗ Delivery Trading — ਸ਼ੇਅਰ ਖਰੀਦ ਕੇ ਡੀਮੈਟ ਵਿੱਚ ਰੱਖਣਾ । ਲੰਮੇ ਸਮੇਂ ਲਈ ।

3. Difference Between Investing and Trading

ਟ੍ਰੇਡਿੰਗ ਅਤੇ ਨਿਵੇਸ਼ — ਇਹ ਦੋਵੇਂ ਦੇਖਣ ਨੂੰ ਇੱਕੋ ਜਿਹੇ ਲੱਗਦੇ ਨੇ ਪਰ ਇਹਨਾਂ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਆ । ਨਿਵੇਸ਼ ਵਿੱਚ ਤੁਸੀਂ ਕਿਸੇ ਚੀਜ਼ ਨੂੰ ਲੰਮੇ ਸਮੇਂ ਲਈ ਖਰੀਦਦੇ ਹੋ ਮਹੀਨੇ, ਸਾਲ, ਜਾਂ ਦਹਾਕੇ । ਟ੍ਰੇਡਿੰਗ ਵਿੱਚ ਤੁਸੀਂ ਛੋਟੇ ਸਮੇਂ ਵਿੱਚ ਭਾਅ ਦੇ ਉਤਰਾਅ-ਚੜ੍ਹਾਅ ਤੋਂ ਫ਼ਾਇਦਾ ਚੁੱਕਦੇ ਹੋ । ਕਈ ਵਾਰ ਘੰਟਿਆਂ ਵਿੱਚ, ਕਈ ਵਾਰ ਮਿੰਟਾਂ ਵਿੱਚ ।

ਇਸਨੂੰ ਸਮਝਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ । ਨਿਵੇਸ਼ਕ ਉਹ ਆ ਜੋ ਕਣਕ ਬੀਜਦਾ ਆ ਅਤੇ ਫ਼ਸਲ ਆਉਣ ਤੱਕ ਉਡੀਕ ਕਰਦਾ ਆ, ਅਤੇ ਟ੍ਰੇਡਰ ਉਹ ਆ ਜੋ ਅਨਾਜ ਮੰਡੀ ਵਿੱਚ ਰੋਜ਼ ਭਾਅ ਦੇਖ ਕੇ ਵੇਚਦਾ-ਖਰੀਦਦਾ ਹੈ । ਜੇਕਰ ਤੁਸੀਂ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਇੰਟਰਨੈੱਟ ‘ਤੇ ਲੱਭ ਰਹੇ ਹੋ, ਤਾਂ what is investment and trading in punjabi ਦਾ ਇਹ ਅੰਤਰ ਤੁਹਾਡੀ ਸੋਚ ਨੂੰ ਬਿਲਕੁਲ ਸਾਫ਼ ਕਰ ਦੇਵੇਗਾ।

ਟ੍ਰੇਡਿੰਗ ਵਿੱਚ ਸਮੇਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ । ਤੁਹਾਨੂੰ ਸਕਰੀਨ ਅੱਗੇ ਬੈਠਣਾ ਪੈਂਦਾ ਹੈ, ਮਾਰਕੀਟ ਦੀਆਂ ਖਬਰਾਂ ਦੇਖਣੀਆਂ ਪੈਂਦੀਆਂ ਨੇ, ਚਾਰਟ ਸਮਝਣੇ ਪੈਂਦੇ ਨੇ । ਜਦੋਂ ਕਿ ਨਿਵੇਸ਼ ਵਿੱਚ ਤੁਸੀਂ ਪੈਸੇ ਲਾ ਕੇ ਆਪਣਾ ਬਾਕੀ ਕੰਮ ਕਰ ਸਕਦੇ ਹੋ, ਜਿਸ ਨਾਲ ਇਹ ਤੁਹਾਡੀ Passive Income (ਬਿਨਾਂ ਰੋਜ਼ਾਨਾ ਮਿਹਨਤ ਦੇ ਹੋਣ ਵਾਲੀ ਕਮਾਈ) ਦਾ ਇੱਕ ਵਧੀਆ ਜ਼ਰੀਆ ਬਣ ਜਾਂਦਾ ਹੈ। ਇਸੇ ਲਈ ਮਾਹਿਰ ਲੋਕ ਕਹਿੰਦੇ ਨੇ ਕਿ ਨਵੇਂ ਬੰਦੇ ਲਈ ਟ੍ਰੇਡਿੰਗ ਨਾਲੋਂ ਨਿਵੇਸ਼ ਜ਼ਿਆਦਾ ਸੁਰੱਖਿਅਤ ਰਸਤਾ ਆ।

ਤੁਹਾਡੀ ਆਸਾਨੀ ਲਈ, ਅਸੀਂ ਦੋਵਾਂ ਦੇ ਅੰਤਰ ਨੂੰ ਇੱਕ ਸਾਰਣੀ Table ਵਿੱਚ ਸਮਝਾਇਆ ਹੈ:

ਵਿਸ਼ੇਸ਼ਤਾ (Features)ਟ੍ਰੇਡਿੰਗ (Trading)ਇਨਵੈਸਟਿੰਗ (Investing)
ਸਮਾਂ (Time Horizon)ਬਹੁਤ ਘੱਟ (ਸੈਕਿੰਡ, ਦਿਨ ਜਾਂ ਹਫ਼ਤੇ)ਲੰਬਾ ਸਮਾਂ (ਕੁਝ ਸਾਲ ਜਾਂ ਦਹਾਕੇ)
ਵਿਸ਼ਲੇਸ਼ਣ (Analysis)ਟੈਕਨੀਕਲ ਐਨਾਲਿਸਿਸ (ਚਾਰਟ ਅਤੇ ਇੰਡੀਕੇਟਰ)ਫੰਡਾਮੈਂਟਲ ਐਨਾਲਿਸਿਸ (ਬੈਲੇਂਸ ਸ਼ੀਟ, ਮੁਨਾਫਾ)
ਜੋਖਮ (Risk)ਬਹੁਤ ਜ਼ਿਆਦਾ (High Risk)ਘੱਟ ਤੋਂ ਮੱਧਮ (Calculated Risk)
ਮੁੱਖ ਹਥਿਆਰਕੰਪਾਊਂਡਿੰਗ ਦੀ ਤਾਕਤ (Power of Compounding)ਮਾਰਕੀਟ ਦੀ ਹਲਚਲ (Market Volatility)
ਆਮਦਨ ਦਾ ਸਰੋਤਰੋਜ਼ਾਨਾ ਜਾਂ ਹਫ਼ਤਾਵਾਰੀ ਮੁਨਾਫਾਲੰਬੇ ਸਮੇਂ ਵਿੱਚ ਵੈਲਥ ਗਰੋਥ ਅਤੇ ਡਿਵੀਡੈਂਡ (Dividend)

4. ਸ਼ੇਅਰ ਮਾਰਕੀਟ — ਇਹ ਜੁਆਰੀ ਨਹੀਂ, ਇਹ ਕਾਰੋਬਾਰ ਆ

ਜਦੋਂ ਤੁਸੀਂ ਕਿਸੇ ਕੰਪਨੀ ਦਾ ਇੱਕ ਸ਼ੇਅਰ ਖਰੀਦਦੇ ਹੋ, ਤਾਂ ਤੁਸੀਂ ਅਸਲ ਵਿੱਚ ਉਸ ਕੰਪਨੀ ਦੇ ਥੋੜੇ ਜਿਹੇ ਮਾਲਕ ਬਣ ਜਾਂਦੇ ਹੋ । ਸੋਚੋ ਕਿ ਤੁਸੀਂ Reliance ਜਾਂ TCS ਵਰਗੀ ਵੱਡੀ ਕੰਪਨੀ ਦੇ ਹਿੱਸੇਦਾਰ ਹੋ ਉਹਨਾਂ ਦਾ ਕਾਰੋਬਾਰ ਵਧੇਗਾ ਤਾਂ ਤੁਹਾਡਾ ਸ਼ੇਅਰ ਵੀ ਵਧੇਗਾ । ਉਹ ਮੁਨਾਫ਼ਾ ਕਮਾਉਣਗੇ ਤਾਂ ਤੁਹਾਨੂੰ ਡਿਵੀਡੈਂਡ Dividend in Punjabi ਵੀ ਮਿਲੇਗਾ । ਇਹ ਕੋਈ ਜਾਦੂਗਰੀ ਜਾਂ ਜੂਆ ਨਹੀਂ ਹੈ । ਇਹ ਇੱਕ ਕਾਰੋਬਾਰ ਵਿੱਚ ਹਿੱਸੇਦਾਰੀ ਆ । ਹਾਂ, ਜੇ ਤੁਸੀਂ ਬਿਨਾਂ ਸੋਚੇ-ਸਮਝੇ ਪੈਸੇ ਲਾਉਂਦੇ ਹੋ ਤਾਂ ਉਹ ਜ਼ਰੂਰ ਡੁੱਬ ਸਕਦੇ ਨੇ ਪਰ ਉਹ ਗੱਲ ਤਾਂ ਖੇਤੀ ਵਿੱਚ ਵੀ ਲਾਗੂ ਹੁੰਦੀ ਆ ।

ਭਾਰਤ ਵਿੱਚ ਬੀਐਸਈ BSE ਅਤੇ ਐਨਐਸਈ (NSE) ਦੋ ਮੁੱਖ Stock Market (ਸ਼ੇਅਰ ਬਾਜ਼ਾਰ) ਨੇ। ਇੱਥੇ ਸਵੇਰੇ 9:15 ਤੋਂ ਦੁਪਹਿਰ 3:30 ਵਜੇ ਤੱਕ ਸ਼ੇਅਰਾਂ ਦੀ ਖਰੀਦੋ-ਫਰੋਖਤ ਹੁੰਦੀ ਆ। ਇਸ ਸਮੇਂ ਵਿੱਚ ਲੱਖਾਂ ਲੋਕ ਆਨਲਾਈਨ ਬੈਠ ਕੇ ਸ਼ੇਅਰ ਖਰੀਦਦੇ ਅਤੇ ਵੇਚਦੇ ਨੇ। ਪਹਿਲਾਂ ਇਹ ਕੰਮ ਦਲਾਲਾਂ ਰਾਹੀਂ ਹੁੰਦਾ ਸੀ, ਹੁਣ ਮੋਬਾਈਲ ਐਪ ਨਾਲ ਘਰ ਬੈਠੇ ਹੋ ਸਕਦਾ ਆ।

5. ਡੀਮੈਟ ਅਕਾਊਂਟ — ਸ਼ੁਰੂਆਤ ਕਿੱਥੋਂ ਕਰਨੀ ਆ ?

ਸ਼ੇਅਰ ਮਾਰਕੀਟ ਵਿੱਚ ਕਦਮ ਰੱਖਣ ਤੋਂ ਪਹਿਲਾਂ ਤੁਹਾਨੂੰ ਇੱਕ ਡੀਮੈਟ ਅਕਾਊਂਟ ਖੋਲ੍ਹਣਾ ਪੈਂਦਾ ਆ । ਇਹ ਬਿਲਕੁਲ ਉਵੇਂ ਆ ਜਿਵੇਂ ਬੈਂਕ ਵਿੱਚ ਖਾਤਾ ਹੁੰਦਾ ਆ, ਬੱਸ ਇੱਥੇ ਪੈਸਿਆਂ ਦੀ ਬਜਾਏ ਸ਼ੇਅਰ ਰੱਖੇ ਜਾਂਦੇ ਨੇ । ਭਾਰਤ ਵਿੱਚ Zerodha, Groww, Upstox, Angel One ਵਰਗੇ ਕਈ ਭਰੋਸੇਯੋਗ ਬ੍ਰੋਕਰ ਨੇ ਜਿੱਥੇ ਤੁਸੀਂ ਆਪਣਾ ਡੀਮੈਟ ਅਕਾਊਂਟ ਖੋਲ੍ਹ ਸਕਦੇ ਹੋ । ਇਹ ਅਕਾਊਂਟ ਖੋਲ੍ਹਣ ਲਈ ਆਧਾਰ ਕਾਰਡ, ਪੈਨ ਕਾਰਡ, ਅਤੇ ਬੈਂਕ ਖਾਤਾ ਚਾਹੀਦਾ ਹੈ । ਪੂਰੀ ਪ੍ਰਕਿਰਿਆ ਆਨਲਾਈਨ ਹੁੰਦੀ ਆ ਅਤੇ 15-20 ਮਿੰਟਾਂ ਵਿੱਚ ਖਾਤਾ ਖੁੱਲ੍ਹ ਜਾਂਦਾ ਆ ।

ਇੱਕ ਗੱਲ ਦਾ ਧਿਆਨ ਰੱਖਣਾ — ਜੋ ਬ੍ਰੋਕਰ SEBI ਤੋਂ ਰਜਿਸਟਰਡ ਹੋਵੇ, ਸਿਰਫ਼ ਉਸ ਨਾਲ ਕੰਮ ਕਰਨਾ। SEBI ਭਾਰਤ ਦੀ ਸਰਕਾਰੀ ਸੰਸਥਾ ਆ ਜੋ ਸ਼ੇਅਰ ਬਾਜ਼ਾਰ ਦੀ ਨਿਗਰਾਨੀ ਕਰਦੀ ਆ। ਕਿਸੇ ਵੀ ਅਣਜਾਣ ਐਪ ਜਾਂ ਟੈਲੀਗ੍ਰਾਮ ਗਰੁੱਪ ਵਾਲੇ ਨੂੰ ਪੈਸੇ ਦੇਣ ਤੋਂ ਬਚਣਾ — ਇਹ ਧੋਖਾਧੜੀ ਦੀ ਦੁਨੀਆ ਆ।

ਮੋਬਾਈਲ 'ਤੇ ਮਾਰਕੀਟ

6. ਫੰਡਾਮੈਂਟਲ ਅਤੇ ਟੈਕਨੀਕਲ ਐਨਾਲਿਸਿਸ — ਦੋਵੇਂ ਸਮਝਣੇ ਜ਼ਰੂਰੀ ਹਨ

ਕਿਸੇ ਵੀ ਸ਼ੇਅਰ ਵਿੱਚ ਪੈਸੇ ਲਾਉਣ ਤੋਂ ਪਹਿਲਾਂ ਦੋ ਤਰ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ । ਪਹਿਲੀ ਹੈ ਫੰਡਾਮੈਂਟਲ ਐਨਾਲਿਸਿਸ ਮਤਲਬ ਕੰਪਨੀ ਦਾ ਕਾਰੋਬਾਰ ਕਿਹੋ ਜਿਹਾ ਹੈ ਕੀ ਉਹ ਮੁਨਾਫ਼ਾ ਕਮਾ ਰਹੀ ਹੈ, ਕੀ ਉਸ ‘ਤੇ ਕਰਜ਼ਾ ਹੈ, ਕੀ ਉਸਦੇ ਮੈਨੇਜਮੈਂਟ ਦਾ ਰਿਕਾਰਡ ਚੰਗਾ ਹੈ । ਦੂਜੀ ਹੈ ਟੈਕਨੀਕਲ ਐਨਾਲਿਸਿਸ ਮਤਲਬ ਉਸ ਸ਼ੇਅਰ ਦੇ ਭਾਅ ਦਾ ਗ੍ਰਾਫ਼ ਦੇਖਣਾ ਅਤੇ ਭਵਿੱਖ ਦੇ ਭਾਅ ਦਾ ਅੰਦਾਜ਼ਾ ਲਾਉਣਾ ।

ਜੇ ਤੁਸੀਂ ਲੰਮੇ ਸਮੇਂ ਦੇ ਨਿਵੇਸ਼ਕ ਹੋ ਤਾਂ ਫੰਡਾਮੈਂਟਲ ਜ਼ਿਆਦਾ ਜ਼ਰੂਰੀ ਆ । ਜੇ ਤੁਸੀਂ ਟ੍ਰੇਡਿੰਗ ਕਰਨ ਬਾਰੇ ਸੋਚ ਰਹੇ ਹੋ, ਤਾਂ what is investment and trading in punjabi ਦੇ ਸੰਦਰਭ ਵਿੱਚ ਤੁਹਾਨੂੰ ਟੈਕਨੀਕਲ ਐਨਾਲਿਸਿਸ ਦੀ ਜ਼ਿਆਦਾ ਲੋੜ ਹੋਵੇਗੀ । ਵੈਸੇ ਮਾਹਿਰ ਕਹਿੰਦੇ ਨੇ ਕਿ ਦੋਵਾਂ ਦੀ ਥੋੜੀ-ਥੋੜੀ ਜਾਣਕਾਰੀ ਹਰ ਕਿਸੇ ਨੂੰ ਹੋਣੀ ਚਾਹੀਦੀ ਹੈ । ਸਿਰਫ਼ ਕਿਸੇ ਦੀ ਟਿੱਪਣੀ ਸੁਣ ਕੇ ਸ਼ੇਅਰ ਖਰੀਦਣਾ ਸਭ ਤੋਂ ਖ਼ਤਰਨਾਕ ਕੰਮ ਹੈ ।

7. ਮਿਉਚੁਅਲ ਫੰਡ — ਨਵੇਂ ਬੰਦੇ ਲਈ ਸਭ ਤੋਂ ਵਧੀਆ ਸ਼ੁਰੂਆਤ

ਜੇ ਤੁਸੀਂ ਹੁਣੇ-ਹੁਣੇ ਨਿਵੇਸ਼ ਦੀ ਦੁਨੀਆ ਵਿੱਚ ਦਾਖ਼ਲ ਹੋਣਾ ਚਾਹੁੰਦੇ ਹੋ ਅਤੇ ਸ਼ੇਅਰ ਮਾਰਕੀਟ ਸਿੱਖਣ ਦਾ ਸਮਾਂ ਨਹੀਂ ਹੈ ਤਾਂ Mutual Fund ਮਿਉਚੁਅਲ ਫੰਡ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੈ । ਇਸ ਵਿੱਚ ਤੁਸੀਂ ਹਰ ਮਹੀਨੇ 500 ਰੁਪਏ ਤੋਂ ਵੀ ਸ਼ੁਰੂ ਕਰ ਸਕਦੇ ਹੋ ਇਸਨੂੰ SIP Systematic Investment Plan ਕਹਿੰਦੇ ਨੇ । ਤੁਹਾਡੇ ਪੈਸੇ ਦੀ ਦੇਖਭਾਲ ਤਜਰਬੇਕਾਰ ਫੰਡ ਮੈਨੇਜਰ ਕਰਦੇ ਨੇ ਜੋ ਵੱਖ-ਵੱਖ ਸ਼ੇਅਰਾਂ ਵਿੱਚ ਲਾਉਂਦੇ ਨੇ । ਇਸ ਤਰ੍ਹਾਂ ਜੋਖਮ ਵੀ ਵੰਡਿਆ ਜਾਂਦਾ ਆ ਅਤੇ ਤੁਹਾਨੂੰ ਰੋਜ਼ ਮਾਰਕੀਟ ਦੇਖਣ ਦੀ ਲੋੜ ਵੀ ਨਹੀਂ ।

1. ਮਿਉਚੁਅਲ ਫੰਡ ਵਿੱਚ ਵੀ ਕਈ ਕਿਸਮਾਂ ਨੇ:

  • ਇਕੁਇਟੀ ਫੰਡ — ਜ਼ਿਆਦਾਤਰ ਸ਼ੇਅਰਾਂ ਵਿੱਚ ਲਾਇਆ ਜਾਂਦਾ । ਜ਼ਿਆਦਾ ਕਮਾਈ ਪਰ ਜ਼ਿਆਦਾ ਜੋਖਮ ।
  • ਡੈਬਟ ਫੰਡ — ਸਰਕਾਰੀ ਅਤੇ ਕੰਪਨੀ ਬਾਂਡਾਂ ਵਿੱਚ । ਘੱਟ ਜੋਖਮ, ਸਥਿਰ ਕਮਾਈ ।
  • ਹਾਈਬ੍ਰਿਡ ਫੰਡ — ਦੋਵਾਂ ਦਾ ਮਿਸ਼ਰਣ । ਵਿਚਕਾਰਲਾ ਵਿਕਲਪ ।
  • ਇੰਡੈਕਸ ਫੰਡNifty 50 ਜਾਂ Sensex ਨੂੰ ਫੌਲੋ ਕਰਦੇ ਨੇ । ਘੱਟ ਖਰਚ ਵਾਲੇ ।

8. ਜ਼ੋਖਮ ਪ੍ਰਬੰਧਨ — ਇਹੀ ਅਸਲ ਹੁਨਰ ਆ

ਬਹੁਤ ਸਾਰੇ ਲੋਕ ਸ਼ੇਅਰ ਮਾਰਕੀਟ ਵਿੱਚ ਇਸ ਲਈ ਨਹੀਂ ਆਉਂਦੇ ਹਨ ਕਿਉਂਕਿ ਉਹਨਾਂ ਨੇ ਕਿਸੇ ਜਾਣਕਾਰ ਤੋਂ ਸੁਣਿਆ ਹੁੰਦਾ ਹੈ ਕਿ ਫਲਾਣੇ ਦੇ ਲੱਖ ਡੁੱਬ ਗਏ । ਇਹ ਗੱਲ ਸੱਚ ਹੈ — ਪਰ ਇਹ ਡੁੱਬਣਾ ਇਸ ਲਈ ਹੋਇਆ ਕਿਉਂਕਿ ਉਹਨਾਂ ਨੇ ਜ਼ੋਖਮ ਨੂੰ ਸਮਝਿਆ ਨਹੀਂ । ਨਿਵੇਸ਼ ਅਤੇ ਟ੍ਰੇਡਿੰਗ ਵਿੱਚ ਜ਼ੋਖਮ ਹੁੰਦਾ ਜ਼ਰੂਰ ਹੈ ਪਰ ਇਸਨੂੰ ਕੰਟਰੋਲ ਕੀਤਾ ਜਾ ਸਕਦਾ ਆ । ਇਹੀ ਗੱਲ ਤਜਰਬੇਕਾਰ ਨਿਵੇਸ਼ਕਾਂ ਨੂੰ ਦੂਜਿਆਂ ਤੋਂ ਵੱਖ ਕਰਦੀ ਆ ।

1. ਜ਼ੋਖਮ ਘੱਟ ਕਰਨ ਦੇ ਕੁਝ ਅਸੂਲ ਜੋ ਹਰ ਮਾਹਿਰ ਮੰਨਦਾ ਆ:

  • ਕਦੇ ਵੀ ਸਾਰੇ ਪੈਸੇ ਇੱਕ ਥਾਂ ਨਾ ਲਾਓ ਇਸਨੂੰ Diversification ਕਹਿੰਦੇ ਨੇ ।
  • ਜਿੰਨਾ ਗੁਆ ਸਕਦੇ ਹੋ, ਉਹੀ ਲਾਓ ਕਰਜ਼ਾ ਲੈ ਕੇ ਟ੍ਰੇਡਿੰਗ ਨਹੀਂ ਕਰਨੀ ।
  • Stop Loss ਹਮੇਸ਼ਾ ਲਾਓ ਜੇ ਸ਼ੇਅਰ ਇੱਕ ਹੱਦ ਤੋਂ ਹੇਠਾਂ ਜਾਵੇ, ਤਾਂ ਆਪੇ ਵਿਕ ਜਾਵੇ ।
  • ਭਾਵਨਾਵਾਂ ਤੋਂ ਦੂਰ ਰਹੋ ਲਾਲਚ ਅਤੇ ਡਰ ਦੋਵੇਂ ਦੁਸ਼ਮਣ ਨੇ ।

ਸੀਖੋ ਪਹਿਲਾਂ, ਲਾਓ ਬਾਅਦ ਵਿੱਚ — Paper Trading ਨਾਲ ਅਭਿਆਸ ਕਰੋ ।

9. ਮਹਿੰਗਾਈ ਅਤੇ ਨਿਵੇਸ਼ ਦਾ ਰਿਸ਼ਤਾ

ਇੱਕ ਗੱਲ ਜੋ ਬਹੁਤੇ ਲੋਕ ਨਹੀਂ ਸਮਝਦੇ ਬੈਂਕ ਵਿੱਚ ਪੈਸੇ ਰੱਖਣਾ ਵੀ ਇੱਕ ਤਰ੍ਹਾਂ ਦਾ ਨੁਕਸਾਨ ਹੈ ਜੇ ਮਹਿੰਗਾਈ ਦਰ ਵਿਆਜ਼ ਦਰ ਤੋਂ ਵੱਧ ਹੈ । ਮੰਨੋ ਤੁਹਾਡੇ ਬੈਂਕ ਵਿੱਚ 1 ਲੱਖ ਰੁਪਏ ਨੇ ਅਤੇ ਬੈਂਕ 6% ਵਿਆਜ਼ ਦਿੰਦਾ ਹੈ ਪਰ ਮਹਿੰਗਾਈ 7% ਹੈ । ਮਤਲਬ ਅਗਲੇ ਸਾਲ ਤੁਹਾਡੇ 1 ਲੱਖ ਦੀ ਅਸਲ ਖਰੀਦ ਸ਼ਕਤੀ ਘੱਟ ਗਈ । ਇਸੇ ਲਈ ਸਿਰਫ਼ FD ਜਾਂ ਬੱਚਤ ਖਾਤੇ ਵਿੱਚ ਪੈਸੇ ਰੱਖਣਾ ਕਾਫ਼ੀ ਨਹੀਂ ਹੈ । ਤੁਹਾਨੂੰ ਅਜਿਹੀ ਜਗ੍ਹਾ ਲਾਉਣਾ ਪਵੇਗਾ ਜਿੱਥੇ ਮਹਿੰਗਾਈ ਨਾਲੋਂ ਵੱਧ ਕਮਾਈ ਹੋਵੇ । ਇਤਿਹਾਸ ਦੇਖੀਏ ਤਾਂ ਲੰਮੇ ਸਮੇਂ ਵਿੱਚ ਸ਼ੇਅਰ ਮਾਰਕੀਟ ਅਤੇ ਮਿਉਚੁਅਲ ਫੰਡ ਨੇ ਮਹਿੰਗਾਈ ਨਾਲੋਂ ਕਾਫ਼ੀ ਵੱਧ ਰਿਟਰਨ ਦਿੱਤੇ ਨੇ ।

ਮਹਿੰਗਾਈ ਦੀ ਮਾਰ

10. ਆਮ ਗਲਤੀਆਂ ਜੋ ਨਵੇਂ ਲੋਕ ਕਰਦੇ ਨੇ

ਪੰਜਾਬ ਵਿੱਚ ਜਦੋਂ ਤੋਂ ਆਨਲਾਈਨ ਟ੍ਰੇਡਿੰਗ ਦੀ ਐਪ ਆਈ ਆ, ਬਹੁਤ ਸਾਰੇ ਨੌਜਵਾਨ YouTube ਦੇਖ ਕੇ ਸਿੱਧੇ ਟ੍ਰੇਡਿੰਗ ਸ਼ੁਰੂ ਕਰ ਦਿੰਦੇ ਨੇ । ਕੁਝ ਦਿਨ ਮੁਨਾਫ਼ਾ ਹੁੰਦਾ ਹੈ ਤਾਂ ਲੱਗਦਾ ਆ ਕਿ ਇਹ ਬਹੁਤ ਸੌਖਾ ਹੈ । ਫਿਰ ਮਾਰਕੀਟ ਪਲਟਦੀ ਆ ਅਤੇ ਵੱਡਾ ਨੁਕਸਾਨ ਹੋ ਸਕਦਾ ਹੈ । ਇਹ ਕਹਾਣੀ ਹਜ਼ਾਰਾਂ ਲੋਕਾਂ ਦੀ ਹੈ । ਜੇ ਤੁਸੀਂ ਅਜਿਹੀਆਂ ਗਲਤੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਪਹਿਲਾਂ ਇਹ ਸਮਝੋ ਕਿ ਇਹ ਗਲਤੀਆਂ ਕਿਹੜੀਆਂ ਨੇ ।

1. ਸਭ ਤੋਂ ਵੱਧ ਹੋਣ ਵਾਲੀਆਂ ਗਲਤੀਆਂ:

  • ਟਿੱਪਾਂ ਦੇ ਅਧਾਰ ‘ਤੇ ਸ਼ੇਅਰ ਖਰੀਦਣਾWhatsApp ਅਤੇ Telegram ‘ਤੇ ਮਿਲਦੀਆਂ ਟਿੱਪਾਂ ਤੋਂ ਸਾਵਧਾਨ ਰਹੋ ।
  • ਇੱਕਦਮ ਅਮੀਰ ਹੋਣ ਦੀ ਸੋਚ — ਜੋ “10 ਗੁਣਾ ਰਿਟਰਨ” ਦਾ ਵਾਅਦਾ ਕਰੇ, ਉਸ ਤੋਂ ਦੂਰ ਰਹੋ ।
  • ਸਿੱਖਣ ਤੋਂ ਪਹਿਲਾਂ ਵੱਡੀ ਰਕਮ ਲਾਉਣਾ — ਛੋਟੇ ਤੋਂ ਸ਼ੁਰੂ ਕਰੋ ।
  • ਨੁਕਸਾਨ ਦੇਖ ਕੇ ਘਬਰਾ ਕੇ ਵੇਚਣਾ — ਲੰਮੇ ਸਮੇਂ ਵਿੱਚ ਮਾਰਕੀਟ ਹਮੇਸ਼ਾ ਵਧਦੀ ਆ ।
  • ਸਿਰਫ਼ ਇੱਕ ਕੰਪਨੀ ਵਿੱਚ ਸਾਰੇ ਪੈਸੇ ਲਾਉਣਾ — ਖ਼ਤਰਨਾਕ ਆ ।

11. ਔਰਤਾਂ ਅਤੇ ਨਿਵੇਸ਼ — ਇੱਕ ਜ਼ਰੂਰੀ ਗੱਲ

ਪੰਜਾਬ ਵਿੱਚ ਆਮ ਤੌਰ ‘ਤੇ ਘਰ ਦੇ ਮਰਦ ਹੀ ਪੈਸੇ ਦੇ ਫ਼ੈਸਲੇ ਕਰਦੇ ਨੇ । ਪਰ ਹੁਣ ਔਰਤਾਂ ਵੀ ਨਿਵੇਸ਼ ਵਿੱਚ ਅੱਗੇ ਰਹਿਦਿਆਂ ਨੇ ਅਤੇ ਇਹ ਬਹੁਤ ਵਧੀਆ ਗੱਲ ਹੈ । ਖੋਜ ਦੱਸਦੀ ਆ ਕਿ ਔਰਤਾਂ ਆਮ ਤੌਰ ‘ਤੇ ਮਰਦਾਂ ਨਾਲੋਂ ਵੱਧ ਸਬਰ ਨਾਲ ਨਿਵੇਸ਼ ਕਰਦੀਆਂ ਨੇ ਅਤੇ ਘੱਟ ਜੋਖਮ ਲੈਂਦੀਆਂ ਨੇ ਜੋ ਕਿ ਲੰਮੇ ਸਮੇਂ ਵਿੱਚ ਵੱਧ ਫ਼ਾਇਦੇਮੰਦ ਸਾਬਿਤ ਹੁੰਦਾ ਹੈ । ਜੇ ਤੁਸੀਂ ਘਰ ਵਿੱਚ ਔਰਤ ਹੋ ਅਤੇ ਮਿਉਚੁਅਲ ਫੰਡ ਜਾਂ SIP ਬਾਰੇ ਸਿੱਖਣਾ ਚਾਹੁੰਦੇ ਹੋ, ਤਾਂ ਇਹ ਤੁਹਾਡਾ ਹੱਕ ਵੀ ਆ ਅਤੇ ਲੋੜ ਵੀ ।

12. ਕਿੱਥੋਂ ਸਿੱਖੀਏ — ਭਰੋਸੇਯੋਗ ਸਰੋਤ ਕਿਹੜੇ ਨੇ?

ਅੱਜਕੱਲ੍ਹ ਸਿੱਖਣ ਦੇ ਬਹੁਤ ਸਾਰੇ ਸਾਧਨ ਮੁਫ਼ਤ ਵਿੱਚ ਮਿਲਦੇ ਨੇ । NSE ਅਤੇ BSE ਨੇ ਆਪਣੀਆਂ ਵੈੱਬਸਾਈਟਾਂ ‘ਤੇ ਮੁਫ਼ਤ ਕੋਰਸ ਦਿੱਤੇ ਨੇ । Zerodha ਦੀ Varsity ਇੱਕ ਬਹੁਤ ਵਧੀਆ ਮੁਫ਼ਤ ਵੈੱਬਸਾਈਟ ਆ ਜਿੱਥੇ ਬਿਲਕੁਲ ਸ਼ੁਰੂਆਤ ਤੋਂ ਸਿੱਖਿਆ ਜਾ ਸਕਦਾ ਆ । SEBI ਦੀ ਵੈੱਬਸਾਈਟ ‘ਤੇ ਵੀ ਨਿਵੇਸ਼ਕਾਂ ਲਈ ਬਹੁਤ ਸਾਰੀ ਜਾਣਕਾਰੀ ਹੈ. । ਪਰ ਜੋ YouTube ‘ਤੇ “ਰੋਜ਼ 10,000 ਕਮਾਓ” ਵਾਲੇ ਚੈਨਲ ਹੈ ਉਹਨਾਂ ਤੋਂ ਦੂਰੀ ਬਣਾ ਕੇ ਰੱਖੋ ।

13. ਅੰਤ ਵਿੱਚ

ਨਿਵੇਸ਼ ਅਤੇ ਟ੍ਰੇਡਿੰਗ ਕੋਈ ਜਾਦੂ ਨਹੀਂ ਅਤੇ ਕੋਈ ਜੂਆ ਵੀ ਨਹੀਂ । ਇਹ ਇੱਕ ਹੁਨਰ ਆ ਜੋ ਸਿੱਖਿਆ ਜਾ ਸਕਦਾ ਹੈ । ਜਿਵੇਂ ਖੇਤੀ ਸਿੱਖੀ ਜਾਂਦੀ ਹੈ ਫ਼ਰਕ ਬੱਸ ਇਹ ਹੈ ਕਿ ਇੱਥੇ ਸਿੱਖਣ ਦੌਰਾਨ ਪੈਸੇ ਵੀ ਲੱਗੇ ਹੁੰਦੇ ਨੇ, ਇਸ ਲਈ ਸੋਚ-ਸਮਝ ਕੇ ਕਦਮ ਚੁੱਕਣਾ ਜ਼ਰੂਰੀ ਹੈ । ਜੇ ਤੁਸੀਂ ਅੱਜ 500 ਰੁਪਏ ਮਹੀਨੇ ਦੀ SIP ਸ਼ੁਰੂ ਕਰ ਲਵੋ ਅਤੇ ਅਗਲੇ 20 ਸਾਲ ਜਾਰੀ ਰੱਖੋ, ਤਾਂ ਔਸਤਨ ਰਿਟਰਨ ਨਾਲ ਤੁਹਾਡੇ ਕੋਲ ਕਾਫ਼ੀ ਚੰਗੀ ਰਕਮ ਇਕੱਠੀ ਹੋ ਸਕਦੀ ਆ । ਸ਼ੁਰੂਆਤ ਛੋਟੀ ਹੋਵੇ ਪਰ ਸ਼ੁਰੂਆਤ ਜ਼ਰੂਰ ਕਰੋ ।

ਯਾਦ ਰੱਖੋ ਪੈਸਾ ਕਮਾਉਣਾ ਜ਼ਰੂਰੀ ਹੈ ਪਰ ਪੈਸੇ ਨੂੰ ਕੰਮ ‘ਤੇ ਲਾਉਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ । ਜੋ ਬੰਦਾ ਸਿਰਫ਼ ਕਮਾਉਂਦਾ ਆ ਅਤੇ ਨਿਵੇਸ਼ ਨਹੀਂ ਕਰਦਾ, ਉਹ ਆਪਣੇ ਭਵਿੱਖ ਨੂੰ ਸਿਰਫ਼ ਮਿਹਨਤ ‘ਤੇ ਛੱਡ ਦਿੰਦਾ ਹੈ । ਪਰ ਜੋ ਬੰਦਾ ਕਮਾਉਣ ਦੇ ਨਾਲ-ਨਾਲ ਸਮਝਦਾਰੀ ਨਾਲ ਨਿਵੇਸ਼ ਕਰਦਾ ਹੈ ਉਹ ਆਪਣੇ ਪੈਸੇ ਨੂੰ ਵੀ ਆਪਣੇ ਲਈ ਕੰਮ ਕਰਵਾਉਂਦਾ ਹੈ । ਇਹੀ ਅਸਲ ਮਾਲੀ ਸਮਝਦਾਰੀ ਹੈ ।

ਨੋਟ ਜਾਂ ਜ਼ਰੂਰੀ ਸੁਚਣਾ:

ਇਸ ਬਲੌਗ ਵਿੱਚ ਦਿੱਤੀ ਗਈ ਸਾਰੀ ਜਾਣਕਾਰੀ ਸਿਰਫ਼ ਵਿਦਿਅਕ ਉਦੇਸ਼ਾਂ ਲਈ ਹੈ ਅਤੇ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਨਾ ਪੂਰੀ ਤਰ੍ਹਾਂ ਵਿੱਤੀ ਜੋਖਮਾਂ ਦੇ ਅਧੀਨ ਹੈ । ਤੁਹਾਡੇ ਦੁਆਰਾ ਕੀਤੇ ਗਏ ਕਿਸੇ ਵੀ ਨਿਵੇਸ਼ ਜਾਂ ਟ੍ਰੇਡਿੰਗ ਨਾਲ ਹੋਣ ਵਾਲੇ ਕਿਸੇ ਵੀ ਮੁਨਾਫ਼ੇ Profit ਜਾਂ ਨੁਕਸਾਨ Loss ਲਈ ਅਸੀਂ ਜ਼ਿੰਮੇਵਾਰ ਨਹੀਂ ਹਾਂ । ਅਸੀਂ ਕਿਸੇ ਵੀ ਤਰ੍ਹਾਂ ਦੀਆਂ ਸ਼ੇਅਰ ਟਿਪਸ ਜਾਂ ਗਾਰੰਟੀ ਰਿਟਰਨ ਦੇ ਦਾਅਵੇ ਨਹੀਂ ਕਰਦੇ, ਇਸ ਲਈ ਪੈਸਾ ਲਗਾਉਣ ਦਾ ਫੈਸਲਾ ਤੁਹਾਡਾ ਆਪਣਾ ਹੋਵੇਗਾ । ਕੋਈ ਵੀ ਵਿੱਤੀ ਫੈਸਲਾ ਲੈਣ ਤੋਂ ਪਹਿਲਾਂ ਕਿਸੇ SEBI ਰਜਿਸਟਰਡ ਵਿੱਤੀ ਸਲਾਹਕਾਰ Financial Advisor ਦੀ ਸਲਾਹ ਜ਼ਰੂਰ ਲਵੋ ।

Leave a Comment